ਐਂਟੀ ਕ੍ਰਪਸ਼ਨ ਪਾਰਟੀ ਦੀ ਵੈਬਸਾਈ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।ਇਸ ਪਾਰਟੀ ਦੀ ਸਥਾਪਨਾ: ਕ੍ਰਪਸ਼ਨ, ਡ੍ਰੱਗ ਮਾਫੀਆਂ, ਰੇਤ ਮਾਫੀਆ, ਟ੍ਰਾਂਸਪੋਰਟ ਕੇਬਲ ਸ਼ਨਅੱਤ ਇੰਡੱਸ਼ਟਰੀ ਉਪਰ ਇਜਾਰੇਦਾਰੀ, ਆਦਿ ਬੁਰਾਈਆਂ ਦੇ ਖਿਲਾਫ ਸੰਘਰਸ਼ ਕਰਨ ਲਈ ਕੀਤੀ ਗਈ ਹੈ।ਜਨਤਾ ਦਾ ਲੁਟਿਆ ਪੈਸਾ ਵਾਪਿਸ ਜਨਤਾ ਕੋਲ ਆਏ ਗਾ।ਗੁਰਦਵਾਰਾ ਬੋਰਡ ਅਤੇ ਦੂਜੇ ਪਵਿਤਰ ਗੁਰੁ ਘਰਾਂ ਦੀ ਨਾਦਰਸ਼ਾਹੀ ਲੁਟ ਖਤਮ ਹੋਵੇ ਗੀ।ਬੋਰਡ ਦੇ ਪ੍ਰਬੰਧ ਲਈ ਸਰਬ ਸੰਸਾਰ ਗੁਰਦਵਾਰਾ ਪ੍ਰਬੰਧਕ ਬੋਰਡ ਬਣੇ ਗਾ।ਨੋਟੀਫਾਈਡ ਅਤੇ ਲੋਕਲ ਕਮੇਟੀਆਂ ਦਾ ਪ੍ਰਬੰਧ ਸਥਾਨਿਕ ਸੰਗਤ ਕੋਲ ਹੋਵੇ ਗਾ।ਤੁਹਾਡੇ ਸਹਿਯੋਗ ਦੀ ਲੋੜ ਹੈ।

        

05 ਆਮ ਆਦਮੀ ਪਾਰਟੀ, ਅਮਨਦੀਪ ਭੰਗੂ ਤੇ ਸੰਜੇ ਸਿੰਘ

ਬਾਦਲ ਸਰਕਾਰ ਵਿੱਚ ਸੁਖਬੀਰ ਬਾਦਲ ਦੇ ਚਹੇਤੇ ਰਹੇ ਲੈਂਡ ਮਾਫ਼ੀਏ ਦੇ ਬਹੁਤ ਸਾਰੇ ਬੰਦੇ, ਆਮ ਆਦਮੀ ਪਾਰਟੀ ਵਿੱਚ ਪੈਸੇ ਦੇ ਜ਼ੋਰ ਨਾਲ, ਅਪਣਾ ਸਥਾਨ ਪੰਜਾਬ ਦੀ ਮੂਹਰਲੀ ਲੀਡਰਸ਼ਿਪ ਵਿੱਚ ਬਣਾ ਚੁੱਕੇ ਨੇ, ਇਹਨਾਂ ਵਿੱਚ ਪਟਿਆਲੇ ਜ਼ਿਲ੍ਹੇ ਤੋਂ ਅਮਨਦੀਪ ਸਿੰਘ ਭੰਗੂ ਜੋ ਕਿ ਸੁਖਬੀਰ ਦੀ ਸਹਿ ਤੇ ਪਟਿਆਲੇ ਜ਼ਿਲ੍ਹੇ ਵਿੱਚ ਜ਼ਮੀਨ ਸੰਬੰਧੀ ਜੋ ਵੀ ਜਾਇਜ਼ ਨਜਾਇਜ਼ ਕਾਰੋਬਾਰ ਕਰਕੇ ਲੋਕਾਂ ਦੀ ਮੋਟੀ ਛਿੱਲ ਲਾ ਕੇ ਚੰਗੀ ਕਮਾਈ ਕੀਤੀ ,ਅੱਜ-ਕੱਲ੍ਹ ਪੰਜਾਬ ਦੀ ਆਮ ਆਦਮੀ ਪਾਰਟੀ ਦਾ ਵਿੱਤ ਕਮੇਟੀ ਦਾ ਮੈਂਬਰ ਹੈ ਤੇ ,ਪਾਰਟੀ ਦਾ ਫਾਈਨਾਂਸਰ ਵੀ ।

ਮੀਡੀਆ ਵਿੱਚ ਸ਼ਹੀਦ ਪਰਿਵਾਰ ਨੂੰ ਕੱਟੇ ਚੈੱਕਾਂ ਦਾ ਰੌਲਾ ਪੈ ਰਿਹਾ ਸਾਰੇ ਪੈਸੇ ਅਮਨਦੀਪ ਭੰਗੂ ਦੇ ਨਿੱਜੀ ਅਕਾਊਂਟ ਵਿਚੋਂ ਗਏ ,ਪਟਿਆਲੇ ਜ਼ਿਲ੍ਹੇ ਵਿੱਚ ਪ੍ਰਾਪਰਟੀ ਦਾ ਕਾਰੋਬਾਰ ਵਿੱਚ ਘਾਲਾਂ ਮਾਲਾ ਕਰਨ ਵਾਲਾ ਲੈਂਡ ਮਾਫ਼ੀਆ ਦਾ ਇਹ ਬਹੁਤ ਵੱਡਾ ਗਰੁੱਪ ਹੈ ,ਅਮਨਦੀਪ ਭੰਗੂ ਦੇ ਕਰੀਬੀ ਸਾਥੀ ਕਰਨਵੀਰ ਟਿਵਾਣਾ ਜੋ ਕਿ ਅੱਜ-ਕੱਲ੍ਹ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਸੰਜੇ ਸਿੰਘ ਦੇ ਸੱਜਾ ਹੱਥ ਬਣ ਕੇ ਹਰ ਜਗਾ ਉਸ ਨਾਲ ਵਿਚਰ ਰਹੇ ਨੇ।

ਬਹੁਤ ਹੀ ਭਰੋਸੇਯੋਗ ਸੂਤਰਾਂ ਮੁਤਾਬਿਕ ਕਰਨਵੀਰ ਟਿਵਾਣਾ ਤੇ ਅਮਨਦੀਪ ਭੰਗੂ ਤੇ ਸੰਜੇ ਸਿੰਘ ਨੇ ਕਾਲੇ ਧਨ ਨਾਲ ਯੂ.ਪੀ. ਵਿੱਚ ਇੱਕ ਵੱਡਾ ਫਾਰਮ ਸਾਂਝਦਾਰੀ ਵਿੱਚ ਖ਼ਰੀਦ ਲਿਆ ਤਾਂ ਕਿ ਸੰਜੇ ਸਿੰਘ ਨਾਲ ਨੇੜਤਾ ਵਧਾ ਕੇ ਆਪਣੇ ਸਾਥੀ ਲੈਂਡ ਮਾਫ਼ੀਆ ਲਈ 2017 ਵਿਧਾਨ ਸਭਾ ਲਈ ਟਿਕਟਾਂ ਪੱਕੀਆਂ ਕਰ ਲਈਆਂ ਜਾਣ ।

 ਸਮਝੋ ਕਿ ਸੁਖਬੀਰ ਵਾਲਾ ਲੈਂਡ ਮਾਫ਼ੀਆ ਸਿਸਟਮ ਬਦਲੇਗਾ ,ਪੰਜਾਬ ਨੂੰ ਬਰਬਾਦ ਕਰਨ ਵਾਲੀਆ ਸਕੀਮਾਂ ਟੋਪੀ ਵਾਲਿਆਂ ਵੱਲੋਂ ਘੜੀਆਂ ਜਾ ਰਹੀਆਂ ਨੇ। 2017 ਪੰਜਾਬ ,ਪੰਜਾਬੀਅਤ ਤੇ ਖ਼ੁਸ਼ਹਾਲ ਪੰਜਾਬ ਲਈ ਇੱਕੋ ਇੱਕ ਉਮੀਦ ਹੈ, ਕੈਪਟਨ ਸਰਕਾਰ।

 

 

 

 


.

text/html; charset=utf-8" http-equiv="Content-Type" /> Untitled 5