ਪੰਜਾਬ ਰਾਜ ਦੇ ਚਾਰ ਲੁਟੇਰੇ, ਪੰਜਾਬ ਲੁਟਣ ਵਿਚ ਭਾਈਵਾਲ। ਸੁਖਬੀਰ ਅਮਰਿੰਦਰ ਕੇਜਰੀਵਾਲ, ਚੋਥਾ ਰਲਿਆ ਰਾਜੇਵਾਲ।
        
 

 09 ਚੇਤਨ ਲੋਕਾਂ ਦੇ ਸੰਕੇ:

ਕੀ ਸੁਖਬੀਰ, ਅਮਰਿੰਦਰ, ਰਾਜੇਵਾਲ,

 ਮੋਦੀ ਸਾਹਿਬ ਦੀ ਸਥਿਰਤਾ ਲਈ ਇਹ ਸਭ ਕੁਝ ਕਰ ਰਹੇ ਹਨ?

ਇਸ ਕਿਸਾਨ ਮੋਰਚੇ ਸਬੰਧੀ ਚੇਤਨ ਲੋਕਾਂ ਦੇ ਮਨ ਵਿਚ ਕੁਝ ਸ਼ੰਕੇ ਭੀ ਉਪਜੇ ਹਨ ਅੱਜ ਕਲ੍ਹ ਹਰ ਅਖਬਾਰ ਪੜ੍ਹਨ ਵਾਲਾ, ਸੋਸਲ ਮੀਡੀਆ ਵਾਚਣ ਵਾਲਾ ਚੇਤਨ ਹੈ ਮੈਂ ਆਏ ਟੈਲੀਫੋਨਾਂ ਤੇ ਸੋਸਲ ਮੀਡੀਆ ਤੋਂ ਉਭਰੇ ਸੰਕੇ, ਜੋ ਕੈਚ ਕੀਤੇ ਗਏ, ਪੰਜਾਬੀ ਕਿਸਾਨਾਂ, ਜੁਆਨਾਂ ਅਗੇ ਇਸ ਇਸ ਕਰਕੇ ਰਖੇ ਗਏ ਹਨ, ਕਿ ਉਹ ਫੈਸਲਾ ਕਰ ਸਕਣ, ਕਿ ਮਜੂਦਾ ਕਿਸਾਨ ਮੋਰਚਾ ਜਰੂਰੀ ਹੈ ਜਾਂ ਗੈਰ ਜਰੂਰੀ ਹੈ

ਕੁਝ ਕੁ ਸੰਕੇ ਇਥੇ ਦਰਜ ਕੀਤੇ ਗਏ ਹਨ

1.            ਉਗਰਾਹਾਂ ਸਾਹਿਬ ਨੇ ਬਾਦਲ ਸਾਹਿਬ ਦੇ ਘਰ ਅਗੇ ਪਿੰਡ ਬਾਦਲ ਵਿਚ ਮੋਰਚਾ ਲਾਇਆ ਕਿਉਂਕੇ ਇਹ ਬਿਲ਼ ਲਾਗੂ ਕਰਨ ਵਿਚ ਬਾਦਲਾਂ ਦੀ ਸਾਫ ਸਹਿਮਤੀ ਤੇ ਪ੍ਰੇਰਨਾ ਸੀ ਕੈਪਟਨ ਸਾਹਿਬ ਦੇ ਮੋਤੀ ਮਹਲ ਪਟਿਆਲਾ ਸਾਹਮਣੇ ਧਰਨਾ ਲਾਇਆ ਕਿਉਂਕੇ ਕੈਪਟਨ ਸਾਹਿਬ ਉਸ ਮੀਟਿੰਗ ਵਿਚ ਮਜੂਦ ਸੀ, ਜਿਸ ਵਿਚ ਇਹ ਬਿਲ ਵਿਚਾਰਕੇ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਸੀ ਕੈਪਟਨ ਸਾਹਿਬ ਨੇ ਰਜਾਮੰਦੀ ਲਈ ਸਾਈਨ ਭੀ ਕਰ ਦਿਤੇ ਉਝ ਭੀ ਕੈਪਟਨ ਸਾਹਿਬ ਕਾਂਗਰਸ ਦੇ ਪੰਜਾਬ ਮੁਖੀ ਹਨ, ਜਿਸ ਕਾਂਗਰਸ ਦੇ ਮੈਨੀਫੈਸ਼ਟੋ ਵਿਚ ਇਹ ਬਿਲ ਲਿਆਉਣ ਦਾ ਵਾਅਦਾ ਕੀਤਾ ਗਿਆ ਹੈ ਜੇ ਕਾਂਗਰਸ ਦੀ ਕੇਂਦਰ ਵਿਚ ਸਰਕਾਰ ਬਣ ਜਾਂਦੀ ਤਾਂ ਉਸ ਨੇ ਭੀ ਇਹੋ ਬਿਲ ਲਿਆਉਣੇ ਸੀ ਪਰ ਰਾਜੇਵਾਲ ਸਾਹਿਬ ਨੇ ਇਹਨਾਂ ਦੋਹਾਂ ਧਰਨਿਆਂ ਵਿਚ ਸ਼ਾਮਲ ‌ਕਿਉਂ ਨਾ ਹੋਏ ਉਹਨਾਂ ਰੇਲਾਂ ਰੋਕੀਆਂ, ਪੰਜਾਬ, ਕਸਮੀਰ, ਹਿਮਾਚਲ ਦੇ ਯਾਤਰੀਆਂ ਨੂੰ ਖਜਲ ਖੁਆਰ ਕੀਤਾ ਕਿਸਾਨੀ ਦਾ ਯੂਰੀਆ ਵਗੈਰਾ ਦੀ ਘਾਟ ਕਾਰਨ ਖੇਤੀ ਦਾ ਨੁਕਸਾਨ ਹੋਇਆ ਫੇਰ ਕੇਹੜੀ ਪ੍ਰਾਪਤੀ ਕੀਤੀ

2             ਫੈਸ਼ਲਾ 26 ਨਵੰਬਰ ਨੂੰ ਦਿਲੀ ਜਾਣ ਦਾ ਸੀ ਪਰ ਹਰਿਆਣਾ ਕਿਸਾਨ ਲੀਡਰ ਸ ਗੁਰਨਾਮ ਸਿੰਘ ਵਲੋਂ ਇਕ ਦਿਨ ਪਹਿਲੇ ਕੂਚ ਕਰਨ ਤੇ ਸੋਨੀਪਤ ਜਾਕੇ ਆਸਣ ਲਾਉਣ ਪਿਛੇ ਕੀ ਰਾਜ ਹੈ

3            ਜਦ ਹਰਿਆਣਾ ਸਰਕਾਰ ਦੀ ਮਸ਼ੀਨ ਸੜਕ ਵਿਚ ਪਾੜ ਪਾ ਰਹੀ ਸੀ, ਉਸੇ ਸਮੇਂ ਕਿਸਾਨਾਂ ਦੇ ਦੋ ਟਰੈਕਟਰ ਪਾੜ ਭਰ ਰਹੇ ਸੀ ਹਰਿਆਣਾ ਪੁਲੀਸ ਮਜੂਦ ਸੀ ਪਰ ਪੁਲੀਸ ਨੇ ਟਰੈਕਟਰਾਂ ਵਾਲਿਆਂ ਨੂੰ ਮਨਾ੍ਹ ਨਹੀਂ ਕੀਤਾ ਕੀ ਕਾਰਨ ਹੈ

4            ਪਲੀਸ ਨੇ ਅਥਰੂ ਗੈਸ ਤੇ ਪਾਣੀ ਦੇ ਬੁਛਾੜ ਉਸ ਸਮੇਂ ਵਰਤੇ ਜਦ ਸਤਿਆਗ੍ਰਹੀ ਕਾਫੀ ਪਿਛੇ ਹੀ ਸਨ ਪਰ ਕੁਝ ਕੁ ਜੁਆਨ ਅਗੇ ਜਰੂਰ ਆ ਗਏ ਸਨ

5            ਵਾਟਰ ਗਨ ਵਾਲੀ ਇਕੋ ਹੀ ਗਡੀ ਮਜੂਦ ਸੀ ਹੋਰ ਪਾਣੀ ਭਰਨ ਲਈ ਨਾਂ ਹੀ ਕੋਈ ਟੈਂਕਰ ਮਜੂਦ ਸੀ ਨਾਂ ਹੀ ਹੋਰ ਵਾਟਰ ਗੰਨ ਵਾਲੀਆਂ ਗਡੀਆਂ

6            ਜਦ ਇਕ ਨੌਜੁਆਨ ਨੇ ਵਾਟਰ ਗਨ ਵਾਲੀ ਗਡੀ ਤੇ ਚੜ੍ਹਕੇ ਪਾਣੀ ਦੀਆਂ ਬੁਛਾੜਾਂ ਬੰਦ ਕਰ ਦਿਤੀਆਂ ਤਾਂ ਪੁਲੀਸ ਨੇ ਮੁੜ ਚਾਲੂ ਨਹੀਂ ਕੀਤੀਆਂ

7            ਨੌਜੁਆਨਾਂ ਨੇ ਪੁਲੀਸ ਦਾ ਸੱਤ ਬੈਰੀਅਰਾਂ ਵਾਲਾ ਨਾਕਾ ਤੋੜ ਦਿਤਾ ਅਜੇਹੇ 6 ਨਾਕੇ ਤੋੜੇ ਗਏ ਕਿਸਾਨ ਆਗੂ ਨੇ ਸਿੰਘੂ ਵਾਡਰ ਵਾਲਾ ਨਾਕਾ ਤੋੜਨ ਦੀ ਇਜਾਜਤ, ਨੌਜੁਆਨਾਂ ਨੂੰ ਕਿਉਂ ਨਹੀਂ ਦਿਤੀ ਜਦ ਕਿ ਉਹ ਇਹ ਨਾਕਾ ਭੀ ਤੋੜਨ ਲਈ ਤਤਪਰ ਜਾਪਦੇ ਸਨ ਇਹ ਨਾਕਾ ਤਾਂ ਪਹਿਲੇ ਨਾਕਿਆਂ ਤੋਂ ਕਮਜੋਰ ਦਿਸਦਾ ਸੀ।

8            13 ਨਵੰਬਰ ਵਾਲੀ ਮੀਟਿੰਗ ਸੈਕਟਰੀ ਪਧਰ ਦੀ ਸੀ ਸੈਕਟਰੀ ਨੇ ਹੀ ਬੁਲਾਈ ਸੀ ਸੈਕਟਰੀ ਨੇ ਹੀ ਪਰੀਜਾਇਡ ਕਰਨਾ ਸੀ ਕਿਸਾਨ ਆਗੂਆਂ ਨੇ ਪੰਜ ਘੰਟੇ ਸੈਕਟਰੀ ਸਾਹਿਬ ਦਾ ਭਾਸਣ ਸੁਣਿਆ ਸਭ ਨੇ ਗਲਬਾਤ ਕੀਤੀ ਰਾਸ਼ਨ ਪਾਣੀ ਛਕਿਆ ਬਾਹਰ ਆਕੇ ਕਿਹਾ ਕਿ ਸਾਡੇ ਨਾਲ ਮੰਤਰੀ ਗਲ ਕਰੇ ਸੈਕਟਰੀ ਸਾਹਿਬ ਨੂੰ ਮੈਂਮੋਰੈਂਡਮ ਦਿਤਾ ਜਾ ਸਕਦਾ ਸੀ ਦਸਤਾਵੇਜ ਦਿਤੇ ਜਾ ਸਕਦੇ ਸਨ ਪੰਜ ਘੰਟੇ ਮਹਿਮਾਨ ਨਵਾਜੀ ਦੀ ਕੀ ਲੋੜ ਸੀ

9            3 ਦਸੰਬਰ ਵਾਲੀ ਮੀਟਿੰਗ ਵਿਚ ਦੋ ਮੰਤਰੀ ਸ਼ਾਮਲ ਹੋਏ ਉਹਨਾਂ ਦਸਿਆ ਕਿ ਤੁਸੀ ਕਨੂੰਨ ਨੂੰ ਪੜ੍ਹਿਆ ਹੀ ਨਹੀਂ ਤੁਹਾਨੂੰ ਕਨੂੰਨਾਂ ਦੀ ਮਹਾਨਤਾ ਵਾਰੇ ਸਮਝ ਨਹੀਂ ਤੁਸੀਂ ਭੋਜਨ ਛਕੋ ਅਸੀਂ ਤੁਹਾਨੂੰ ਤਿੰਨੇ ਕਨੂੰਨਾਂ ਦੀਆਂ ਕਾਪ‌ੀਆਂ ਦਿੰਦੇ ਹਾਂ ਇਹਨਾਂ ਨੂੰ ਲਿਜਾਕੇ ਪੜੋ੍ਹ ਜਾਂ ਕਿਸੇ ਤੋਂ ਸਮਝੋ ਫੇਰ ਸਾਡੇ ਨਾਲ ਆਕੇ ਗੱਲ ਕਰੋ ਸਾਰੇ ਕਿਸਾਨ ਆਗੂ ਪੰਜਾਹ ਪੰਜਾਹ ਰੁਪਏ ਦੇ ਵਧੀਆ ਝੋਲਿਆਂ ਵਿਚ ਤਿੰਨੇ ਬਿਲਾਂ ਦ‌ਿਆਂ ਕਾਪੀਆਂ ਲੈਕੇ ਬਾਹਰ ਆ ਗਏ ਮੀਡੀਆ ਸਾਹਮਣੇ ਬਿਆਨ ਦਿਤੇ ਕਿ ਸਾਡੀ ਗਲ ਸੁਣੀ ਗਈ ਹੈ ਗਲਬਾਤ ਚੰਗੇ ਮਹੌਲ ਵਿਚ ਹੋਈ ਹੈ ਹੁਣ ਅਸੀਂ ਇਹ ਕਨੂੰਨ ਪੜਾਂ ਗੇ ਫੇਰ ਦੁਬਾਰਾ ਗੱਲਬਾਤ ਕਰਾਂ ਗੇ ਕਿਸਾਨ ਆਗੂਆਂ ਨੇ ਇਹ ਮੰਨ ਲਿਆ ਕਿ ਅਸੀਂ ਕਨੂੰਨ ਪੜੇ ਨਹੀਂ ਹਨ ਸਾਨੂੰ ਸਮਝ ਨਹੀਂ ਹੈ ਜੇ ਕਿਸਾਨ ਆਗੂਆਂ ਨੂੰ ਕਨੂੰਨਾਂ ਦੀ ਸਮਝ ਹੀ ਨਹੀਂ ਸੀ ਤਾਂ ਇਹਨਾਂ ਲੱਖਾਂ ਕਿਸਾਨਾਂ ਨੂੰ ਉਧਾਲ ਕੇ ਲਿਆਉਣ ਦੀ ਕੀ ਲੋੜ ਸੀ ਜੇ ਕਨੂੰਨਾਂ ਦੀ ਸਮਝ ਸੀ ਤੇ ਗਲ ਸਿਰਫ ਹਾਂ ਜਾਂ ਨਾਂਹ ਦੀ ਹੀ ਸੀ ਤਾਂ ਪੰਜ ਘੰਟੇ ਮਹਿਮਾਨ ਨਿਵਾਜੀ ਕਰਨ ਦੀ ਕੀ ਲੋੜ ਸੀ ਕਿਤਾਬਾਂ ਲਿਆਉਣ ਦੀ ਕੀ ਲੋੜ ਸੀ ਝੋਲੇ ਚੁਕ ਕੇ ਲਿਆਉਣ ਦੀ ਕੀ ਲੋੜ ਸੀ

10           ਜਦ 10 ਦਸੰਬਰ ਦੀ ਮੀਟਿੰਗ ਨੀਯਤ ਸੀ ਤਾਂ 9 ਦਸੰਬਰ ਦੀ ਰਾਤ ਨੂੰ ਅਮਿਤਸ਼ਾਹ ਜੀ ਵਲੋਂ ਇਕ ਧੜੇ ਦੇ ਕੁਝ ਕੁ ਖਾਸ ਆਗੂਆਂ ਨੂੰ ਬਾਈ ਨੇਮ ਬੁਲਾਉਣਾ ਤੇ ਕੁਝ ਕੁ ਆਗੂਆਂ ਦਾ ਜਾਣਾ ਤਾਂ ਇਹ ਸਾਬਤ ਕਰ ਰਿਹਾ ਹੈ ਕਿ ਰਾਜੋਵਾਲ ਸਾਹਿਬ ਇਕੱਲਿਆਂ ਹੀ ਅਮਿਤਸ਼ਾਹ ਜੀ ਨਾਲ ਕੋਈ ਗਿਟ ਮਿਟ ਚਲਾ ਰਹੇ ਸਨ ਕੀ ਇਸ ਪਿਛੇ ਕੋਈ ਵਡਾ ਜਾਤੀ ਲਾਭ ਸੀ, ਜਿਸ ਕਰਕੇ ਜਮਾਤੀ ਤੇ ਕਿਸਾਨੀ ਲਾਭਾਂ ਨੂੰ ਤਲਾਂਜਲੀ ਦੇ ਦਿਤੀ ਗਈ ਸੀ ਇਹ ਸੌਦਾ ਸਿਰੇ ਚੜ੍ਹ ਜਾਣਾ ਸੀ ਜੇ ਰੁਲਦੂ ਸਿੰਘ ਤੇ ਬੁਰਜ ਗਿਲ ਦੀ ਜਮੀਰ ਨਾ ਜਾਗਦੀ ਕਿਸਾਨੀ ਤੇ ਜੁਆਨੀ ਨੇ ਰਣ ਜਿਤ ਲਿਆ ਸੀ। ਉਹ ਮੋਰਚੇ ਤੋੜਕੇ ਦਿਲੀ ਵੜ ਗਏ ਸਨ। ਪਰ ਆਗੂ ਮੇਜ ਤੇ ਹਾਰ ਬੈਠੇ।

11            ਮੋਦੀ ਸਹਿਬ ਦੀ ਸਹਿਮਤੀ ਵਾਲੀ ਇਕ ਕਿਸਾਨ ਜਥੇਬੰਦੀ, ਕੇਸ ਮਾਨਯੋਗ ਸੁਪਰੀਮ ਕੋਰਟ ਵਿਚ ਲੈ ਗਈ ਪਰ ਕਿਸਾਨ ਆਗੂ ਕਿਉਂ ਨਹੀਂ ਗਏ। ਕਿਸਾਨ ਆਗੂਆਂ ਕੋਲ ਤਿੰਨ ਬੜੇ ਮਜਬੂਤ ਨੁਕਤੇ ਸਨ

* ਪਹਿਲਾ ਇਹ ਕਿ ਖੇਤੀ, ਮਾਰਕਿਟਿੰਗ, ਟਰਾਂਸਪੋਰਟੇਸ਼ਨ, ਸਟੋਰੇਜ ਸਟੇਟ ਸੈਕਟਰ ਅਧੀਨ ਹੈ। ਕੇਂਦਰ ਨੂੰ ਇਹਨਾਂ ਸਬੰਧੀ ਕਨੂੰਨ ਬਨਾਉਣ ਦਾ ਕੋਈ ਅਧਿਕਾਰ ਹੀ ਨਹੀਂ। ਕੇਂਦਰ ਨੇ ਜੇ ਕੋਈ ਸੋਧ ਕਰ ਲਈ ਹੈ। ਉਹ ਪੰਜਾਬ ਦੀ ਸਹਿਮਤੀ ਤੋਂ ਬਿਨਾਂ ਕੀਤੀ ਹੈ। ਪੰਜਾਬ ਵਿਧਾਨ ਸਭਾ ਨੇ ਇਸਦੀ ਸਹਿਮਤੀ ਪਾਸ ਨਹੀਂ ਕੀਤੀ। ਇਸ ਲਈ ਇਹ ਕਨੂੰ ਪੰਜਾਬ ਤੇ ਲਾਗੂ ਨਹੀਂ ਕੀਤੇ ਜਾ ਸਕਦੇ।

* ਦੂਸਰਾ ਇਹ ਕਿ ਪੰਜਾਬ ਦੇ ਆਪਣੇ ਕੰਟਰੈਕਟ ਐਕਟ ਤੇ ਲੈਂਡ ਲੀਜਿੰਗ ਐਕਟ, ਮੰਡੀ ਬੋਰਡ ਐਕਟ ਹਨ ਜੋ ਮਜੂਦਾ ਤਿੰਨਾਂ ਕਨੂੰਨਾਂ ਨੂੰ ਕਵਰ ਕਰਦੇ ਹਨ ਪੰਜਾਬ ਤੇ ਨਵੇਂ ਐਕਟ ਲਾਗੂ ਨਹੀਂ ਕੀਤੇ ਜਾ ਸਕਦੇ

* ਤੀਸਰਾ ਇਹ ਕਿ ਮੋਰਚਾ ਸਿਰਫ ਕਨੂੰਨਾਂ ਸਬੰਧੀ ਹੈ। ਕਨੂੰਨਾਂ ਦਾ ਨਿਪਟਾਰਾ ਹੀ ਮੋਰਚੇ ਦਾ ਹਲ ਹੈ। ਕਨੂੰਨਾਂ ਸਬੰਧੀ ਨਿਪਟਾਰਾ ਕਰ ਦਿਉ। ਕਿਸਾਨ ਆਪਣੇ ਆਪ ਉਠ ਜਾਣ ਗੇ।

ਮਾਨਯੋਗ ਸੁਪਰੀਮ ਕੋਰਟ ਤੁਰਤ ਕਿਸਾਨਾਂ ਦੇ ਹੱਕ ਵਿਚ ਫੈਸ਼ਲਾ ਕਰ ਸਕਦੀ ਸੀ ਪਰ ਇਹਨਾਂ ਨਾਂ ਹੀ ਆਪਣਾ ਕੇਸ ਪੇਸ਼ ਕੀਤਾ ਨਾਂ ਹੀ ਕੋਈ ਦਸਤਾਵੇਜ ਪੇਸ਼ ਕੀਤੇ ਕੋਰਟ ਸਾਹਮਣੇ ਇਕੋ ਪੁਆਇੰਟ ਸੀ ਹਜੂਮ ਨੂੰ, ਇਕੱਠ ਨੂੰ, ਹਟਾਉਣ ਵਾਰੇ ਕੋਰਟ ਨੇ ਫੈਸਲਾ ਦੇ ਦਿਤਾ ਕੋਰਟ ਬਿਲਾਂ ਦਾ ਨਿਪਟਾਰਾ ਕਿਵੇਂ ਕਰ ਸਕਦੀ ਸੀ, ਜਦ ਕਿ ਬਿਲ ਕੋਰਟ ਦੇ ਏਜੰਡੇ ਤੇ ਹੀ ਨਹੀਂ ਸਨਰਾਜੋਵਾਲ ਸਾਹਿਬ ਮੀਡੀਆ ਨੂੰ ਤਾਂ ਕਨੂੰਨ ਸਮਝਾਉਦੇ ਹਨ ਪਰ ਕੇਸ ਕੋਰਟ ਵਿਚ ਲਿਜਾਣ ਤੋਂ ਸਾਫ ਕਿਨਾਰਾ ਕਰ ਰਹੇ ਹਨ

12           ਆਪਣੀਆਂ ਖਾਸ ਜਥੇਬੰਦੀਆਂ ਤੋਂ ਹਿੰਦੂ ਵੀਰਾਂ ਖਿਲਾਫ ਨਫਰਤ ਦਾ ਪ੍ਰਸਾਰ ਕਰਵਾਉਣਾ ਤੇ ਉਪਰੋਂ ਹਿੰਦੂ ਸਿਖ ਦੋਸਤੀ ਦਾ ਦਿਖਾਵਾ ਕਰਨਾ, ਕੇਂਦਰ ਨੂੰ ਡਰਾਕੇ, ਰਾਜ ਸਤਾਹ ਕਾਇਮ ਰਖਣਾ, ਬਾਦਲ ਸਹਿਬ ਦੀ ਚਾਣਕੀਆ ਰਾਜਨੀਤੀ ਸੀ ਇਸ ਲਈ ਰਾਜੋਵਾਲ ਸਾਹਿਬ, ਲਖੋਵਾਲ ਸਾਹਿਬ, ਕੈਪਟਨ ਸਾਹਿਬ ਦਾ ਇਸ ਤੋਂ ਪ੍ਰਭਾਵਤ ਹੋਣਾ ਕੁਦਰਤੀ ਹੈ ਉਗਰਾਹਾਂ ਸਾਹਿਬ ਨੇ ਇਸਦੇ ਵਿਪਰੀਤ ਚਲਦਿਆ ਹਿੰਦੂ ਮੁਸਲਿਮ ਦੋਹਾਂ ਦੀ ਹਮਦਰਦੀ ਜਿਤਣੀ ਚਾਹੀ ਮਨੁਖੀ ਅਧਿਕਾਰ ਦਿਵਸ ਤੇ ਉਗਰਾਹਾਂ ਸਾਹਿਬ ਨੇ ਕੁਝ ਗੈਰ ਸਿਖ ਕੈਦੀਆਂ ਦੀ ਰਿਹਾਈ ਦੀ ਗਲ ਕੀਤੀ ਸਿਖਾਂ ਤੋਂ ਬਿਨਾਂ ਸਭ ਹਿੰਦੂ ਮੁਸਲਿਮ ਕੈਦੀਆਂ ਦੀ ਰਿਹਾਈ ਦੀ ਮੰਗ ਕਰ ਦਿਤੀ ਜਿਸਦੇ ਪ੍ਰਤੀਕਰਮ ਵਜੋਂ, ਰਾਜੇਵਾਲ ਸਾਹਿਬ, ਮੋਦੀ ਸਾਹਿਬ ਦੀ ਗੋਦੀ ਵਿਚ ਬੈਠੇ ਨਜਰ ਆਏ ਉਹਨਾਂ ਕਿਹਾ ਕਿ ਸਾਡਾ ਇਸ ਦਿਨ ਨਾਲ ਕੋਈ ਸਬੰਧ ਨਹੀਂ ਉਹਨਾਂ ਉਗਰਾਹਾਂ ਸਾਹਿਬ ਨਾਲ ਮਕੰਮਲ ਬਾਈਕਾਟ ਦਾ ਐਲਾਨ ਕਰ ਦਿਤਾ ਪੰਜਾਹ ਹਜਾਰ ਵਾਲੇ ਕਿਸਾਨ ਗਰੁਪ ਵਲੋਂ ਢਾਈ ਲੱਖ ਵਾਲੇ ਕਿਸਾਨ ਗਰੁਪ ਦਾ ਬਾਈਕਾਟ ਕਰਕੇ, ਫਿਰ ਭੀ ਕਾਮਯਾਬੀ ਦੀ ਆਸ ਰਖਣੀ ਕੁਝ ਸੰਕੇ ਪੈਦਾ ਕਰਦੀ ਹੈ ਕੀ ਇਹ ਕਿਸਾਨ ਮੋਰਚਾ ਕਿਸਾਨੀ ਲਈ ਨਹੀਂ ਕਿਸੇ ਹੋਰ ਲਾਭ ਲਈ ਹੈ

13           ਮੀਡੀਆ ਦਿਖਾ ਰਿਹਾ ਹੈ ਕਿ ਡੋਨੇਸ਼ਨਾਂ ਸਿਰਫ ਰਾਜੇਵਾਲ ਸਾਹਿਬ ਵਾਲੀ ਸਟੇਜ ਤੇ ਹੀ ਆ ਰਹੀਆਂ ਹਨ ਦੂਸਰੀਆਂ ਅੱਠ ਸਟੇਜਾਂ ਤੇ ਕਿਉਂ ਨਹੀਂ ਆ ਰਹੀਆਂ ਕੀ ਦੂਜੀਆਂ ਸਟੇਜਾਂ ਤੇ ਡੋਨੇਸ਼ਨ ਦੇਣ ਪਿਛੇ ਕੋਈ ਡਰ ਭਾਵਨਾ ਹੈ ਤੇ ਰਾਜੋਵਾਲ ਸਾਹਿਬ ਦੀ ਸਟੇਜ ਤੇ ਦਾਨ ਦੇਣ ਨਾਲ ਕੁਝ ਖਾਸ ਪ੍ਰਾਪਤੀ ਦੀ ਆਸ ਹੈ

14           ਚੇਤਨ ਲੋਕ ਇਹ ਸੰਕਾ ਕਰ ਰਹੇ ਹਨ ਕਿ ਰਾਜੋਵਾਲ ਸਾਹਿਬ, ਕੈਪਟਨ ਸਾਹਿਬ, ਸੁਖਬੀਰ ਬਾਦਲ, ਦੀ ਗਿਟ ਮਿਟ, ਕੇਂਦਰ ਦੇ ਕਿਸੇ ਕੋਨੇ ਵਿਚ ਚਲ ਰਹੀ ਹੈ ਸਾਰੇ ਹੀ ਆਪੋ ਆਪਣੇ ਲਾਭ ਲਈ ਮੋਰਚਾ ਲਮਕਾਉਣਾ ਚਾਹੁੰਦੇ ਹਨ ਮੰਗਾਂ 3 ਤੋਂ ਵਧਾਕੇ 10 ਕਰ ਦਿਤੀਆਂ ਗਈਆਂ 18 ਹੋਰ ਤਿਆਰ ਦਸੀਆਂ ਜਾ ਰਹੀਆਂ ਹਨ ਪਹਿਲੀਆਂ ਮੰਗਾਂ ਤੇ ਵਿਚਾਰ ਚਲ ਰਹੀ ਹੁੰਦੀ ਹੈ ਦੋ ਚਾਰ ਨਵੀਆਂ ਮੰਗਾਂ ਜੋੜ ਦਿਤੀਆਂ ਜਾਂਦੀਆਂ ਜਿਹੜੀਆਂ ਮੰਗਾਂ ਕਈ ਵਰੇ੍ਹ ਪਹਿਲਾਂ ਉਠਾਉਣੀਆਂ ਸਮੇ ਦੀ ਲੋੜ ਸੀ ਪਰ ਉਸ ਸਮੇਂ ਨਹੀਂ ਉਠਾਈਆਂ ਗਈਆਂ ਅੱਜ ਕਿੁਉਂ ਜੋੜੀਆਂ ਜਾ ਰਹੀਆਂ ਹਨ

15           ਡੋਨੇਸ਼ਨਾਂ ਧੜਾ ਧੜ ਆ ਰਹੀਆਂ ਹਨ ਪਰ ਕਿਸਾਨ, ਜੁਆਨ, ਧੜਾ ਧੜ ਮਰ ਰਹੇ ਹਨ ਰਾਜੇਵਾਲ ਸਾਹਿਬ, ਉਹਨਾਂ ਲਈ ਸਟੇਜ ਤੇ ਅਰਦਾਸ ਕਰਨ ਦੀ ਭੀ ਇਜਾਜਤ  ਨਹੀ ਦੇ ਰਹੇ ਉਂਜ ਭੀ ਦੁਨੀਆਂ ਤੋਂ ਚਲੇ ਜਾਣ ਵਾਲੇ ਹਰ ਇਨਸਾਨ ਲਈ ਉਸਨੂੰ ਸਰਧਾਂਜਲੀ ਦੇਣੀ ਪੰਜਾਬ ਦੀ ਰਵਾਇਤ ਹੈ ਮੈਂ ਭੀ ਆਪਣੇ ਗੁਰਦਵਾਰਾ ਸਾਹਿਬ ਵਿਚ ਸਰਧਾਂਜਲੀ ਸਮਾਰੋਹ ਵਿਚ ਸ਼ਾਮਲ ਹੋਇਆ ਸੀ ਪਰ ਜੋ ਆਦਮੀ ਕੁਰਬਾਨ ਹੋਣ ਲਈ ਤੁਹਾਡੇ ਨਾਲ ਆਏ ਹਨ ਉਹਨਾਂ ਦਾ ਸਟੇਜ ਤੇ ਨਾਮ ਭੀ ਨਾ ਲਿਆ ਜਾਣਾ, ਤੇ ਗੀਤ ਭਾਸ਼ਣ ਜਾਰੀ ਰਖਣੇ, ਅਪਣੱਤ ਹੀਣਤਾ ਜਾਹਰ ਕਰਦਾ ਹੈ

              ਕੁਝ ਦੋਸਤ ਸਾਇਦ ਇਹ ਮਹਿਸ਼ੂਸ ਕਰਨ ਗੇ, ਕਿ ਮੈਂ ਰਾਜੇਵਾਲ ਸਾਹਿਬ ਦੀ ਗਲ ਕਰ ਰਿਹਾ ਹਾਂ, ਦੂਸਰੇ ਆਗੂਆਂ ਦਾ ਨਾਮ ਕਿਉਂ ਨਹੀਂ ਲੈ ਰਿਹਾ ਇਸਦਾ ਕਾਰਨ ਇਹ ਹੈ ਕਿ ਰਾਜੇਵਾਲ ਸਾਹਿਬ ਇਹ ਸਾਫ ਕਹਿ ਰਹੇ ਹਨ ਕਿ ਉਗਰਾਹਾਂ ਸਾਹਿਬ ਸਾਡੀ ਸਹਾਇਤੀ ਜਰੂਰ ਕਰ ਰਹੇ ਹਨ ਪਰ ਉਹ ਸਾਡੀ ਆਗੂ ਟੀਮ ਦਾ ਹਿਸਾ ਨਹੀਂ ਹਨ ਮੋਰਚੇ ਦੀ ਅਗਵਾਈ ਕਰਨ ਦੀ ਜੁਮੇਂਵਾਰੀ ਮੇਰੇ ਤੇ ਪਾਈ ਗਈ ਹੈ ਇਸ ਕਰਕੇ ਮੈਂ ਹਰ ਐਕਸ਼ਨ ਲਈ ਰਾਜੋਵਾਲ ਸਾਹਿਬ ਦੀ ਗੱਲ ਕਰ ਰਿਹਾ ਹਾਂ ਬਾਕੀ 33-34 ਆਗੂਆਂ ਤੇ ਕੋਈ ਜੁਮੇਂਵਾਰੀ ਨਹੀਂ ਆਉਂਦੀ

ਦੂਸਰੀ ਤਰਕ ਇਹ ਹੈ ਕਿ ਰਾਜੋਵਾਲ ਸਾਹਿਬ ਦੀ ਸਟੇਜ ਨਨ-ਸਟੌਪ ਔਨਲਾਈਨ ਹੈ ਇਸ ਦੀ ਮਰਿਯਾਦਾ ਹਰ ਇਕ ਦੇ ਸਾਹਮਣੇ ਹੈ ਪਰ ਬਾਕੀ 8 ਸਟੇਜਾਂ ਸਿਰਫ ਪ੍ਰੈਸ ਮੀਟਿੰਗ ਸਮੇਂ ਜਾਂ ਉਗਰਾਹਾਂ ਸਾਹਿਬ ਦੇ ਭਾਸ਼ਣ ਸਮੇਂ ਹੀ ਔਨ-ਲਾਈਨ ਕੀਤੀਆਂ ਜਾਂਦੀਆਂ ਹਨ ਬਿਨਾਂ ਜਾਣਕਾਰੀ, ਕੁਝ ਕਹਿਣਾ ਠੀਕ ਨਹੀਂ ਹੁੰਦਾ ਕਿ ਉਥੇ ਕੀ ਹੋ ਰਿਹਾ ਹੈ

ਰਾਜੇਵਾਲ ਸਾਹਿਬ ਆਪਣੇ ਤਣੇ ਜਾਲ ਵਿਚ ਆਪ ਹੀ ਫਸ ਗਏ ਹਨ। ਉਹਨਾਂ ਦੇ ਫੋਕੇ ਫੈਂਟਰ ਕਿ ਅਡਾਨੀ ਅੰਬਾਨੀ ਤੁਹਾਡੇ ਖੇਤ ਖੋਹ ਲੈਣ ਗੇ। ਤੁਹਾਡੇ ਘਰ ਖੋਹ ਲੈਣ ਗੇ। ਤੁਸੀ ਕੰਗਾਲ ਹੋ ਜਾਉਂ ਗੇ। ਆਪਣੇ ਖੇਤ ਵਿਚ ਹੀ ਮਜਦੂਰੀ ਕਰਨੀ ਪਏ ਗੀ। ਆਦਿ, ਆਦਿ। ਅੰਧਾ ਧੁੰਦ ਪ੍ਰਚਾਰ ਕੀਤਾ ਗਿਆ। ਗੁਮਰਾਹ ਹੋਏ ਕਿਸਾਨਾਂ ਨੇ ਇਹ ਸੋਚਿਆ ਹੀ ਨਹੀਂ ਕਿ ਇਹ ਕਿਵੇਂ ਹੋ ਜਾਏ ਗਾ। ਅਬਦਾਲੀ ਤੇ ਦੂਜੇ ਹਮਲਾਵਰ ਭਾਰਤ ਲੁਟ ਲਿਆਏ। ਪਰ ਪੰਜਾਬੀਆਂ ਨੇ ਉਹ ਭੀ ਲੁਟ ਲਏ। ਅੱਜ ਭਲਾ ਕਿਸੇ ਕੰਪਨੀ ਦਾ ਮੁਨੀਮ ਸਾਡੇ ਖੇਤ ਕਿਵੇਂ ਲੁਟ ਲਏ ਗਾ। ਘਰ ਕਿਵੇਂ ਲੁਟ ਲਏ ਗਾ।

ਆਪਣਾ ਬਾਲ ਬਚਾ, ਬੁਢੇ ਮਾਪੇ, ਲੈਕੇ ਟਰੈਕਟਰ ਟਰਾਂਲੀਆਂ ਤੇ ਦਿਲੀ ਵਲ ਵਹੀਰਾਂ ਘਤ ਦਿਤੀਆਂ। ਕਿਸਾਨ ਆਗੂ ਆਪ ਕਹਿੰਦੇ ਹਨ ਕਿ ਸਾਨੂੰ ਇਨੀ ਵੱਡੀ ਇਕੱਤਰਤਾ ਦਾ ਖਿਆਲ ਭੀ ਨਹੀਂ ਸੀ। ਪੰਜਾਬ ਦੇ ਸਭ ਨੌਜੁਆਨਾਂ ਨੇ ਭੀ ਕਿਸੇ ਹਮਲਾਵਰ ਦੀ ਆਮਦ ਮਹਿਸੂਸ ਕਰਕੇ ਦਿਲੀ ਆ ਮੋਰਚਾ ਸੰਭਾਲਿਆ। ਵਡੇ ਇਕੱਠ ਦੇਖ ਕੇ ਕਲਾਕਾਰ ਭੀ ਸੇਵਾ ਵਿਚ ਹਾਜਰ ਹੋਏ। ਦਾਨੀਆਂ ਨੇ ਤਾਂ ਆਪਣਾ ਸੇਵਾ ਦਾ ਫਰਜ ਨਿਭਉਣਾ ਹੀ ਸੀ। ਕਈ ਗੁਣਾ ਵਡੀ ਫੌਜ ਉਗਰਾਹਾਂ ਸਾਹਿਬ ਨਾਲ ਹੋ ਤੁਰੀ। ਗੁਰੂ ਕੀਆਂ ਨਿਰਾਲੀਆਂ ਫੌਜਾਂ ਆ ਗਈਆਂ। ਸੋਚ ਪੈਦਾ ਹੋ ਗਈ ਕਿ ਹੁਣ ਸੌਦਾ ਕਿਵੇਂ ਹੋਵੇ ਗਾ।

ਕਈ ਦੋਸਤ ਸੋਚਣ ਗੇ ਕਿ ਮੈਂ ਇਹ ਕਹਿ ਰਿਹਾ ਹਾਂ। ਦੋਸਤੋ! ਜਰਾ ਧਿਆਨ ਨਾਲ ਸਟੇਜ ਦੀਆਂ ਤਕਰੀਰਾਂ ਸੁਣੋ। ਦੋ ਤਿਹਾਈ ਅੰਦੋਲਨਕਾਰੀ ਇਹੋ ਕੁਝ ਕਹਿ ਰਹੇ ਹਨ। ਪੰਜਾਬ ਵਿਚ ਕਿਸੇ ਨਾਲ ਗਲ ਕਰਕੇ ਦੇਖ ਲਉ। ਜਵਾਬ ਮਿਲੇ ਗਾ ਕਿ ਲੀਡਰਾਂ ਨਾਲ ਬਰਗਾੜੀ ਵਾਲੀ ਹੋਏ ਗੀ। ਆਪੇ ਫਾਥੜੀਏ ਤੈਨੂੰ ਕੋਣ ਛੁਡਾਵੇ।

ਕਿੰਨਾਂ ਚੰਗਾ ਹੁੰਦਾ ਜੇ ਬਿਲ ਸੁਪਰੀਮ ਕੋਰਟ ਵਿਚ ਚੈਲਿੰਜ ਕਰ ਦਿਤੇ ਜਾਂਦੇ। ਦਿਲੀ ਵਿਚ ਇਕ ਦਿਨ ਦੀ ਕਾਨਫਰੰਸ ਰੱਖ ਦਿਤੀ ਜਾਂਦੀ। ਇਕੋ ਮੰਗ ਰਖੀ ਜਾਂਦੀ। ਜਾਂ ਸਪੋਰਟ ਪ੍ਰਾਈਸ ਕਨੂੰਨ ਹੇਠ ਲਿਆਕੇ ਸਥਾਈ ਬਣਾਇਆ ਜਾਵੇ, ਜਾਂ ਫਰੀ ਵਰਡ ਟਰੇਡ ਦੀ ਮਨਜੂਰੀ ਦਿਤੀ ਜਾਵੇ। ‌ਮੰਗੀ ਗਈ ਰਿਆਇਤ ਭੀ ਮਿਲ ਜਾਂਦੀ। ਕੋਰਟ ਕੇਸ ਭੀ ਡਿਸਮਿਸ ਕਰ ਸਕਦੀ ਸੀ।

ਹੁਣ ਭੀ ਇਕੋ ਹਲ ਹੈ। ਹੁਣ ਦੋਹਾਂ ਧਿਰਾਂ ਦੇ ਵਕਾਰ ਦੀ ਗਲ ਬਣ ਗਈ ਹੈ। ਹੁਣ ਨਾ ਖੇਤੀ ਦੀ ਗਲ ਰਹਿ ਗਈ ਹੈ। ਨਾ ਕਨੂੰ ਦੀ। ਇਹ ਸਭ ਕੁਝ ਛਡ ਦਿਤਾ ਜਾਏ। ਅਨਾਜ ਦਾ ਫਰੀ ਵਰਡ ਟਰੇਡ ਭਾਰਤ ਸਰਕਾਰ ਲਈ ਭੀ ਵਰਦਾਨ ਹੈ ਤੇ ਭਾਰਤੀ ਕਿਸਾਨ ਲਈ ਭੀ। ਫੈਸਲਾ ਤੁਰਤ ਹੋ ਸਕਦਾ ਹੈ। ਕਿਸਾਨ ਆਪਣੀ ਖੇਤੀ ਸੰਭਾਲੇ। ਬਜੁਰਗ ਆਪਣੇ ਘਰਾਂ ਵਿਚ ਬਿਸਤਰੇ ਸੰਭਾਲਣ। ਰੱਬ ਸੁਮੱਤ ਬਖਸੇ ਕਿਸਾਨ ਆਗੂਆਂ ਨੂੰ।