ਪੰਜਾਬ ਰਾਜ ਦੇ ਚਾਰ ਲੁਟੇਰੇ, ਪੰਜਾਬ ਲੁਟਣ ਵਿਚ ਭਾਈਵਾਲ। ਸੁਖਬੀਰ ਅਮਰਿੰਦਰ ਕੇਜਰੀਵਾਲ, ਚੋਥਾ ਰਲਿਆ ਰਾਜੇਵਾਲ।
        
 

ਕੀ ਰਾਜੇਵਾਲ ਸਾਹਿਬ ਪੰਜਾਬ ਦੀ ਜੁਆਨੀ ਤੇ ਕਿਸਾਨੀ ਦਾ,

 ਵਿਕਾਸ਼ ਕਰ ਰਹੇ ਹਨ ਜਾਂ ਵਿਨਾਸ਼।।

ਰਾਜੇਵਾਲ ਸਾਹਿਬ ਨੇ ਫਰੀ ਵਰਡ ਟਰੇਡ ਦਾ ਏਜੰਡਾ ਕਿਉਂ ਠੁਕਰਾਇਆ?

ਰਾਜੇਵਾਲ ਸਾਹਿਬ ਨੇ ਕਨੂੰਨਾਂ ਨੂੰ ਰੱਖਣ ਜਾਂ ਰੱਦ ਕਰਨ ਦਾ ਅਧਿਕਾਰ ਸਟੇਟਾਂ ਨੂੰ ਦੇਣ ਦਾ ਏਜੰਡਾ ਕਿਉਂ ਠੁਕਰਾਇਆ?

ਰਾਜੇਵਾਲ ਸਾਹਿਬ ਨੇ ਕਾਨੂੰਨਾਂ ਦੀਆਂ ਸਾਰੀਆਂ ਮਦਾਂ ਰੱਦ ਕਰਨ ਜਾਂ ਲੋੜ ਅਨੁਸਾਰ ਬਦਲਣ ਤੋਂ ਕਿਉ ਇਨਕਾਰ ਕੀਤਾ

ਕੀ ਦਾਨੀਆਂ,  ਕਲਾਕਾਰਾਂ, ਜੁਆਨਾਂ ਤੇ ਕਿਸਾਨਾਂ ਨਾਲ ਹੋ ਰਿਹਾ ਹੈ ਵਿਸ਼ਵਾਸਘਾਤ

(ਮੈਂ ਰਾਜੇਵਾਲ ਸਾਹਿਬ ਦਾ ਨਾਮ ਇਸ ਲਈ ਲਿਆ ਹੈ ਕਿਉਂਕੇ ਰਾਜੇਵਾਲ ਸਾਹਿਬ 32 ਕਿਸਾਨ ਯੂਨੀਅਨਾਂ ਦੇ ਲੀਡਰ ਤਾਂ ਹਨ ਹੀ, ਪਰ ਉਗਰਾਹਾਂ ਸਾਹਿਬ ਤੇ ਕਿਸਾਨ ਮਜਦੂਰ ਸੰਘਰਸ ਕਮੇਟੀ ਨੇ ਭੀ ਉਹਨਾਂ ਦੀ ਅਗਵਾਈ ਮੰਨ ਕੇ ਸਾਥ ਦੇਣਾ ਹੀ ਠੀਕ ਸਮਝਿਆ ਗਿਆ ਹੈ)

..............ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੀ ਹੋਂ ਕਿ ਮੈਂ ਭਾਰਤ ਦੇ ਐਗਰੀਕਲਚਰ ਪ੍ਰਾਈਸ ਕਮਿਸ਼ਨ ਦਾ ਮੈਂਬਰ ਰਿਹਾ ਹਾਂ ਭਾਰਤ ਦੀਆਂ 65 ਕੁ ਖੇਤੀ ਯੂਨੀਵਰਸਟੀਆਂ ਦੀ ਰਿਸਰਚ ਲਈ ਜੁਮੇਂਵਾਰ ਸੰਸਥਾ ਇਂਡੀਅਨ ਅਗਰੀਕਲਚਰਲ ਰਿਸਰਚ ਇੰਸਟੀਚਿਊਟ ਪੂਸਾ ਨਿਊ ਦੇਹਲੀ ਦਾ ਡਾਇਰੈਕਟਰ ਰਿਹਾ ਹਾਂ ਇਸ ਲਈ ਦਿਲੀ ਦੇ ਕੁਝ ਰਾਜਨੀਤਕਾਂ ਤੇ ਬਿਉਰੋ ਕਰੇਟਸ ਨਾਲ ਜਾਣ ਪਹਿਚਾਣ ਬਣ ਗਈ ਸੀ

.............ਇਹ 20 ਕੁ ਦਸੰਬਰ ਦੀ ਗੱਲ ਹੈ ਕਿ ਮੈਂ ਦਿਲੀ ਪੰਜਾਬ ਭਵਨ ਵਿਚ ਠਹਿਰਿਆ ਹੋਇਆ ਸੀ ਕਿ ਮੈਂਨੂੰ ਦਿਲੀ ਦੇ ਬੀਜੇਪੀ ਨਾਲ ਸਬੰਧਿਤ ਦੋ ਰਾਜਨੀਤਕ ਮਿਲ ਗਏ ਗਲਬਾਤ ਦੁਰਾਨ ਇਹ ਪਤਾ ਲਗਾ ਕਿ ਉਹਨਾਂ ਦੇ ਤੋਮਰ ਸਾਹਿਬ ਤੇ ਅਮਿਤਸ਼ਾਹ ਜੀ ਨਾਲ ਨਿਜੀ ਸਬੰਧ ਹਨ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਜੇ ਤੁਹਾਡੇ ਉਚ ਹਸਤੀਆਂ ਨਾਲ ਸਬੰਧ ਹਨ ਤਾਂ ਤੁਸੀਂ ਕਿਸਾਨ ਅੰਦੋਲਨ ਨੂੰ ਨਜਿਠਣ ਲਈ ਸਹਿਯੋਗ ਦਿਉ ਉਹਨਾਂ ਕਿਹਾ ਕਿ ਅਸੀਂ ਤਾਂ ਕਲ੍ਹ ਹੀ ਬ੍ਰੇਕਫਾਸਟ ਤੇ ਗੱਲ ਕਰ ਲਵਾਂ ਗੇ ਪਰ ਤੁਸੀਂ ਕੋਈ ਫਾਰਮੂਲਾ ਤਾਂ ਦਸੋ ਜਿਸ ਅਧਾਰ ਤੇ ਗੱਲ ਨਿਬੜ ਸਕਦੀ ਹੋਵੇ

.............ਮੈਂ ਕਿਹਾ ਕਿ ਮੇਰੀ ਸੋਚ ਅਨਸਾਰ ਤਾਂ ਇਹ ਤਿੰਨੇ ਬਿਲ ਇਕ ਹੀ ਬਿਲ ਹੈ ਜੋ ਪੰਜਾਬ ਲਈ ਵਿਨਾਸ਼ਕਾਰੀ ਨਹੀਂ ਬਲਕਿ ਬਹੁਤ ਵਿਕਾਸ਼ਕਾਰੀ ਸਾਬਤ ਹੋਏ ਗਾ ਪਰ ਕਿਉਂਕੇ ਰਾਜੇਵਾਲ ਸਾਹਿਬ ਤੇ ਲਖੋਵਾਲ ਸਾਹਿਬ ਨੇ ਸੁਖਬੀਰ ਬਾਦਲ ਤੇ ਕੈਪਟਨ ਸਾਹਿਬ ਨਾਲ ਨੇੜਤਾ ਕਾਰਨ ਇਹਨਾਂ ਬਿਲਾਂ ਦਾ ਵਿਰੋਧ ਕਰ ਦਿਤਾ ਹੈ ਉਹ ਕਿਸਾਨ ਆਗੂ ਹਨ ਕਿਸਾਨ ਯੂਨੀਅਨਾਂ ਦਾ ਕੰਮ ਹੀ ਮੋਰਚੇ ਲਾਉਣਾ ਹੈ ਇਸ ਲਈ ਉਹਨਾਂ ਭਾਰਤੀ ਕਿਸਾਨ ਯੂਨੀਅਨ ਦੀਆਂ 10-12 ਸਾਖਾਂ ਤੇ ਆਪਣਾ ਪ੍ਰਭਾਵ ਵਰਤ ਕੇ ਮੋਰਚੇ ਲਈ ਵਿਉਂਤਬੰਦੀ ਕਰ ਲਈ ਖਬੇ ਪੱਖੀ ਕਿਸਾਨ ਯੂਨੀਅਨਾਂ ਦੀ ਤਾਂ ਰਾਜਨੀਤੀ ਹੀ ਸਮੇਂ ਦੀ ਸਰਕਾਰ ਦਾ ਵਿਰੋਧ ਕਰਨਾ ਹੈ ਇਸ ਲਈ ਉਹ 10 ਕੁ ਕਿਸਾਨ ਯੂਨੀਅਨਾਂ ਭੀ ਨਾਲ ਰਲ ਗਈਆਂ ਹਨ ਵਿਰੋਧੀ ਪਾਰਟੀਆਂ ਭੀ ਕਿਸਾਨੀ ਦੇ ਨਾਮ ਹੇਠ ਮੋਰਚੇ ਵਿਚ ਸਾਮਲ ਹੋ ਗਈਆਂ ਹਨ ਇਸ ਕਾਰਨ ਮੋਰਚਾ ਵਿਸ਼ਾਲ ਹੋ ਗਿਆ

..............ਪਰ ਸਚਾਈ ਹੈ ਕਿ ਮੋਰਚਾ ਲਾਉਣਾ ਜਿੰਨਾਂ ਅਸਾਨ ਹੈ ਖਤਮ ਕਰਨਾ ਉਹਨਾ ਹੀ ਮੁਸ਼ਕਿਲ ਹੈ ਦਰਅਸਲ ਹੁਣ ਇਸ ਮੋਰਚੇ ਦੀ ਰਾਜਨੀਤੀ ਇਕ ਦਮ ਬਦਲ ਗਈ ਹੈ ਦੋ ਕਿਸਾਨ ਗਰੁਪਾਂ ਵਿਚ ਆਪਸੀ ਸਿਧਾਂਤਕ ਵਿਰੋਧ ਹੈ ਰਾਜੇਵਾਲ ਸਾਹਿਬ ਗਰੁਪ ਵਿਚ ਭਾਂਵੇਂ 30-31 ਕਿਸਾਨ ਯੂਨੀਅਨਾਂ ਹਨ ਪਰ  ਉਗਰਾਹਾਂ ਸਾਹਿਬ ਤੇ ਕਿਸਾਨ ਮਜਦੂਰ ਯੂਨੀਅਨਾਂ ਦੀ ਕਿਸਾਨ ਫਾਲੋਇੰਗ ਇਹਨਾਂ ਸਭ ਨਾਲੋਂ ਕਈ ਗੁਣ ਵੱਧ ਹੈ ਰਾਜੇਵਾਲ ਸਾਹਿਬ ਦੀ ਰਾਜਨੀਤੀ ਕੈਪਟਨ ਸੁਖਬੀਰ ਦੀ ਇਛਾ ਅਨੁਸਾਰ ਹੀ ਹੈ, ਪਰ ਉਗਰਾਹਾਂ ਗਰੁਪ ਸਦਾ ਕੈਪਟਨ ਬਾਦਲ ਦੇ ਵਿਰੋਧ ਵਿਚ ਯਤਨਸ਼ੀਲ ਰਿਹਾ ਹੈ

..............ਇਸ ਕਾਰਨ ਅਸਲੀਅਤ ਵਿਚ ਹੁਣ ਸੰਘਰਸ ਸਰਕਾਰ ਨਾਲ ਨਹੀਂ, ਇਹ ਆਪਸੀ ਸੰਘਰਸ ਬਣ ਗਿਆ ਹੈ ਉਗਰਾਹਾਂ ਸਾਹਿਬ ਗੰਭੀਰ ਰਾਜਨੀਤਕ ਹੋਣ ਕਾਰਨ ਸਾਥ ਤਾਂ ਦੇ ਰਹੇ ਹਨ, ਪਰ ਲੀਡਰਸ਼ਿਪ ਰਾਜੇਵਾਲ ਸਾਹਿਬ ਨੂੰ ਹੀ ਦਿਤੀ ਹੋਈ ਹੈ ਉਗਰਾਹਾਂ ਸਾਹਿਬ ਨੇ ਟਾਰਗਿਟ ਭੀ ਤਿੰਨਾਂ ਬਿਲਾਂ ਦੀ ਮਕੰਮਲ ਵਾਪਿਸੀ ਦਾ ਮਿਥ ਦਿਤਾ ਹੈ ਇਥੋਂ ਤੱਕ ਕਹਿ ਦਿਤਾ ਕੇ ਜੇ ਕੋਈ ਲੀਡਰ ਇਸ ਤੋਂ ਘੱਟ ਗੱਲ ਕਰੇ ਗਾ ਤਾਂ ਉਹ ਆਪਣੇ ਸਿਰ ਦੇ ਵਾਲ ਗਿਣ ਲਵੇ ਭਾਵ ਇਹ ਕਿ ਪੰਜਾਬ ਦੇ ਲੋਕ ਛਿਤਰ ਮਾਰ ਮਾਰ ਸਿਰ ਦੇ ਵਾਲ ਝਾੜ ਦੇਣ ਗੇ ਅਜਿਹੀ ਹਾਲਤ ਵਿਚ ਹੁਣ ਕੋਈ ਭੀ ਸੁਆਅ ਮੰਨਣਯੋਗ ਨਹੀਂ ਹੋਵੇ ਗਾ

..............ਇਸ ਪਿਛੇ ਰਾਜ ਇਹ ਹੈ ਕਿ ਰਾਜੇਵਾਲ ਸਾਹਿਬ ਸਰਕਾਰ ਨਾਲ ਕੋਈ ਸਮਝੌਤਾ ਕਰਕੇ ਰਾਜਸੀ ਤਾਕਤ ਹਾਸਲ ਨਾਂ ਕਰ ਸਕਣ ਪੰਜਾਬ ਵਿਚ ਇਕ ਰਿਊਮਰ ਉਡ ਚੁਕੀ ਹੈ ਕਿ ਸੁਖਬੀਰ ਜੀ ਤੇ ਲਖੋਵਾਲ ਸਾਹਿਬ ਨੇ ਕੈਪਟਨ ਸਾਹਿਬ ਨੂੰ ਰਾਜੇਵਾਲ ਸਾਹਿਬ ਲਈ ਮੰਡੀਬੋਰਡ ਦੀ ਚੇਅਰਮੈਨੀ ਤੇ ਇਕ ਰਾਜ ਸਭਾ ਸੀਟ ਦੇਣ ਲਈ ਫੈਸਲਾ ਕਰਵਾ ਲਿਆ ਹੈ ਇਸ ਤੋਂ ਬਿਨਾਂ ਨੌਜੁਆਨ, ਤੇ ਖਬੇ ਪੱਖੀ ਕਿਸਾਨ ਭੀ ਸਮਝੋਤੇ ਦੇ ਹੱਕ ਵਿਚ ਨਹੀਂ ਹਨ ਕੇਂਦਰ ਭੀ ਇਸਨੂੰ ਆਪਣਾ ਵਕਾਰ ਸਮਝ ਰਿਹਾ ਹੈ ਕਿਉਂਕੇ ਇਹ ਕਨੂੰਨ ਸਿਰਫ ਪੰਜਾਬ ਲਈ ਹੀ ਨਹੀਂ, ਸਾਰੇ ਭਾਰਤ ਲਈ ਹਨ ਇਸ ਕਰਕੇ ਹੁਣ ਇਸਦਾ ਇਕੋ ਹੱਲ ਹੈ ਕਿ ਕੇਂਦਰ ਵਲੋਂ ਕੋਈ ਅਜੇਹੀ ਔਫਰ ਦਿਤੀ ਜਾਏ ਜੋ ਪੰਜਾਬ ਦੇ ਕਿਸਾਨ ਲਈ ਬਹੁਤ ਫਾਇਦੇਵੰਦ ਹੋਵੇ

..............ਉਹਨਾਂ ਦੇ ਪੁਛਣ ਤੇ ਕਿ ਹੁਣ ਸਰਕਾਰ ਕੀ ਔਫਰ ਦੇਵੇ ਤਾਂ ਮੈਂ ਦਸਿਆ ਕਿ ਪਹਿਲੇ ਰਾਜੇਵਾਲ ਸਾਹਿਬ ਤੇ ਲਖੋਵਾਲ ਸਾਹਿਬ, ਭੂਪਿੰਦਰ ਸਿੰਘ ਮਾਨ ਨਾਲ ਦੋ ਲੱਖ ਕਿਸਾਨ ਨਾਲ ਲੈਕੇ, 7 ਦਿਨ ਗਵਰਨਰ ਪੰਜਾਬ ਦਾ ਘਿਰਾਉ ਕਰ ਚੁਕੇ ਹਨ ਦੋ ਦਿਨ ਬਾਘਾ ਬਾਡਰ ਤੇ ਕੁਝ ਕਣਕ ਆਪਣੇ ਨਾਲ ਲੈਕੇ, 2 ਦਿਨ ਧਰਨਾ ਦੇ ਚੁਕੇ ਹਨ ਉਹਨਾਂ ਦੀ ਮੰਗ ਸੀ ਕਿ ਭਾਰਤ ਵਿਚ ਫੈਡਰਲ ਸਰਕਾਰ ਹੈ ਜਿਸ ਅਨੁਸਾਰ ਸਟੇਟ ਦਾ ਕਿਸਾਨ ਆਪਣੇ ਅਨਾਜ ਦੀ ਵੇਚ ਖਰੀਦ ਦਾ ਅਧਿਕਾਰ ਰਖਦਾ ਹੈ ਇਸ ਲਈ ਫਰੀ ਵਰਡ ਟਰੇਡ ਦੀ ਿਗਿਆ ਦਿਤੀ ਜਾਵੇ

..............ਉਸ ਸਮੇਂ ਦੀ ਸਰਕਾਰ ਨੇ ਭਾਂਵੇਂ ਇਹ ਮੰਗ ਨਹੀਂ ਮੰਨੀ ਪਰ ਹੁਣ ਭਾਰਤ ਵਰਡ ਟਰੇਡ ਆਰਗੇਨਾਈਜੇਸ਼ਨ ਦਾ ਮੈਂਬਰ ਹੈ ਜਿਸਦੇ ਅਮਰੀਕਾ ਕਨੇਡਾ ਯੌਰਪ ਆਦਿ 165 ਦੇਸ ਮੈਂਬਰ ਹਨ ਵਰਡ ਟਰੇਡ ਆਰਗੇਨਾਈਜੇਸ਼ਨ, ਯੂ ਐਨ , ਵਰਡ ਕਿਸਾਨ ਕੋਆਰਡੀਨੇਸ਼ਨ ਕਮੇਟੀ, ਇਸ ਲਈ ਭਾਰਤ ਤੇ ਜੋਰ ਪਾ ਰਹੇ ਹਨ ਇਸ ਲਈ ਭਾਰਤ ਸਰਕਾਰ ਨੂੰ ਹੁਣ ਇਹ ਮੰਗ ਮੰਨ ਲੈਣੀ ਚਾਹੀਦੀ ਹੈ ਇਹ ਪੰਜਾਬ ਲਈ ਵਰਦਾਨ ਸਾਬਤ ਹੋਏ ਗੀ ਕਿਉਂਕੇ ਸਾਊਦੀ ਅਰੇਬੀਆ, ਇਰਾਨ, ਇਰਾਕ ਵਰਗੇ 13 ਦੇਸ ਪੰਜਾਬ ਦੇ ਬਹੁਤ ਨਜਦੀਕ ਪੈਂਦੇ ਹਨ ਇਕਸਪੋਰਟ ਖਰਚਾ ਬਹੁਤ ਘੱਟ ਹੋਏ ਗਾ ਵਟਾਂਦਰੇ ਵਿਚ ਵਧੀਆ ਬੀਜ, ਦਵਾਈਆਂ, ਤਕਨੀਕ ਪੰਜਾਬ ਆਉਣ ਗੇ ਉਹਨਾਂ ਕਿਹਾ ਤੁਸੀਂ ਕਿਸਾਨ ਆਗੂਆਂ ਨਾਲ ਗੱਲ ਕਰ ਲਵੋ ਜੇ ਉਹ ਸਹਿਮਤ ਹਨ ਤਾਂ ਅਸੀਂ ਸਰਕਾਰ ਨਾਲ ਗੱਲ ਕਰ ਲਵਾਂ ਗੇ ਸਾਨੂੰ ਉਮੀਦ ਹੈ, ਕਿਉਂਕੇ ਸਰਕਾਰ ਹਰ ਤਰਾਂ ਕਿਸਾਨਾਂ ਦੀ ਭਲਾਈ ਚਾਹੁੰਦੀ ਹੈ

..............ਇਸੇ ਵਿਚਾਰ ਅਨੁਸਾਰ ਮੈਂ ਉਗਰਾਹਾਂ ਸਾਹਿਬ ਤੇ ਰਾਜੇਵਾਲ ਸਾਹਿਬ ਨੂੰ ਮਿਲਣ ਦਾ ਵਿਚਾਰ ਬਣਾਇਆ ਸੀ ਮੈਂ ਉਗਰਾਹਾਂ ਸਾਹਿਬ ਨੂੰ ਉਹਨਾਂ ਦੀ ਸਟੇਜ ਤੇ ਹੀ ਮਿਲਿਆ ਜਿਥੇ ਜੇਠੂਕੇ ਸਾਹਿਬ ਤੇ ਹੋਰ ਕਈ ਆਗੂ ਮਜੂਦ ਸਨ ਮੇਰਾ ਸੁਝਾਅ ਤੇ ਇਸਦੇ ਫਾਇਦੇ ਸਮਝ ਕੇ ਉਗਰਾਹਾਂ ਸਾਹਿਬ ਨੇ ਕਿਹਾ ਕਿ ਜੇ ਸਰਕਾਰ ਪਰਪੋਜਲ ਦਿੰਦੀ ਹੈ ਤਾਂ ਵਿਚਾਰਨ ਦਾ ਕੋਈ ਡਰ ਨਹੀਂ ਹੈ

................ਉਸਤੋਂ ਬਾਦ ਮੈਂ ਰਾਤ 8 ਕੁ ਵਜੇ ਰਾਜੇਵਾਲ ਸਾਹਿਬ ਨੂੰ ਮਿਲਣ ਲਈ ਸਿੰਘੂ ਬਾਡਰ ਤੇ ਗਿਆ ਦਸਿਆ ਗਿਆ ਕਿ ਰਾਜੇਵਾਲ ਸਾਹਬ ਨੇ 22 ਤੋਂ 24 ਦਸੰਬਰ ਤਕ ਬੀਮਾਰ ਹੋਣ ਦਾ ਬਹਾਨਾ ਬਣਾਕੇ, ਕੁਝ ਜੁਮੇਂਵਾਰ ਕੇਂਦਰੀ ਰਾਜਨੀਤਕਾਂ ਤੇ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਹਨ  ਉਹ ਇਹ ਯਤਨ ਕਰ ਰਹੇ ਹਨ ਕਿ ਜੇ ਸਰਕਾਰ ਪਰਾਲੀ ਕਨੂੰਨ ਤੇ ਬਿਜਲੀ ਕਨੂੰਨ ਵਾਪਿਸ ਲੈ ਲਵੇ ਤਾਂ ਅਸੀਂ ਸਿੰਘੂ ਬਾਡਰ ਛੱਡ ਦੇਵਾਂ ਗੇ ਜਿਥੇ ਸਰਕਾਰ ਚਾਹੇ ਬੈਠ ਜਾਵਾਂ ਗੇ ਭਾਂਵੇ ਸਾਨੂੰ ਹੁਣ ਮਿਲੀਆਂ ਹੋਈਆਂ ਸਭ ਸਹੂਲਤਾਂ ਛਡਣੀਆਂ ਪੈਣ ਗੀਆਂ ਪਰ ਕੁਝ ਕਾਰਨਾਂ ਕਰਕੇ ਮੋਰਚਾ ਤਾਂ ਜਾਰੀ ਰਖਣਾ ਪਏ ਗਾ

..............ਇਸ ਤੋਂ ਬਾਦ ਮੈਨੂੰ ਉਹਨਾਂ ਦੇ ਖਾਸ ਜੁਮੇਂਵਾਰ ਨੇ ਕਿਹਾ ਕਿ ਉਹਨਾਂ ਦੀ ਸੇਹਤ ਠੀਕ ਨਹੀਂ ਹੈ ਤੁਹਾਡੇ ਨਾਲ ਉਹਨਾਂ ਦੀ ਮੀਟਿੰਗ ਕਲ੍ਹ ਸੁਬਾ੍ਹ 8 ਵਜੇ (25 ਦਸੰਬਰ) ਰੋਪੜ ਵਾਲਿਆਂ ਦੇ ਲੰਗਰ ਤੇ ਹੋਵੇ ਗੀ ਉਥੇ ਹੀ ਉਹਨਾਂ ਦੀ ਪੀਬੀ010ਪੀਕੇ0414 ਨੰਬਰ 2013 ਮਾਡਲ ਇਨੋਵਾ ਕਾਲੀ ਕਾਰ ਖੜੀ ਹੈ ਉਥੇ ਹੀ ਉਹ ਬ੍ਰੇਕ ਫਾਸਟ ਕਰਦੇ ਹਨ ਮੈਂ ਉਹਨਾਂ ਨੂੰ ਦਸ ਦਿਤਾ ਕੀ ਮੇਰਾ ਉਹਨਾਂ ਨੂੰ ਮਿਲਣਾ, ਉਹਨਾਂ ਲਈ ਬਹੁਤ ਲਾਭਕਾਰੀ ਹੋਏ ਗਾ ਇਸ ਲਈ ਮੀਟਿੰਗ ਤੋਂ ਪਹਿਲਾਂ ਮਿਲਣਾ ਬਹੁਤ ਜਰੂਰੀ ਹੈ ਮੈਂ ਆਪਣੇ ਮਿਲਣ ਦਾ ਮਕਸਦ ਭੀ ਉਹਨਾਂ ਨੂੰ ਸੰਖੇਪ ਜਿਹਾ ਦਸ ਦਿਤਾ ਮੈਨੂੰ ਜਾਪਿਆ ਕਿ ਮੇਰਾ ਵਿਚਾਰ ਟਿਕਰੀ ਬਾਡਰ ਤੇ ਬੈਠੇ ਕਿਸੇ ਸਜਣ ਨੇ ਇਥੇ ਪਹੁੰਚਾ ਦਿਤਾ ਹੈ

................ਮੈਂ ਅਗਲੇ ਦਿਨ 8 ਵਜੇ ਰੋਪੜ ਵਾਲਿਆਂ ਦੇ ਲੰਗਰ ਤੇ ਪਹੁੰਚ ਗਿਆ ਉਹਨਾਂ ਕੋਲ ਮੇਰੇ ਵਾਰੇ ਖਬਰ ਪਹੁੰਚ ਚੁਕੀ ਸੀ ਉਹਨਾਂ ਬਹੁਤ ਸਤਿਕਾਰ ਨਾਲ ਮੇਰਾ ਬ੍ਰੇਕਫਾਸਟ ਕਰਵਾਇਆ ਹਾਲਾਂ ਕਿ ਲੰਗਰ ਸ਼ੁਰੂ ਨਹੀਂ ਸੀ ਹੋਇਆ ਦਸਿਆ ਕਿ ਰਾਜੇਵਾਲ ਸਾਹਬ ਆਉਣ ਵਾਲੇ ਹਨ।। ਪਰ ਅਚਾਨਕ ਪਰਵਿੰਦਰ ਸਿੰਘ ਜੋ ਰਾਜੇਵਾਲ ਸਾਹਬ ਦੇ ਬਹੁਤ ਨਜਦੀਕ ਹਨ, ਰਾਜੇਵਾਲ ਸਾਹਬ ਤੇ ਪ੍ਰੋਫੇਸਰ ਦਰ੍ਸ਼ਨ ਕੁਮਾਰ ਲਈ ਬ੍ਰੇਕਫਾਸਟ ਲੈ ਕੇ ਚਲੇ ਗਏ

...............ਮੈਂ ਰਾਜੇਵਾਲ ਸਾਹਬ ਨੂੰ (98142-28005 ਨੰਬਰ ਤੇ) ਟੇਲੀਫੋਨ ਕੀਤਾ ਪਰ ਉਹਨਾਂ ਚੁਕਿਆ ਨਹੀਂ।। ਕੁਝ ਸਮੇਂ ਵਾਦ ਮੈਂ ਪਰਵਿੰਦਰ ਸਿਘ ਨੂੰ (81466-16701 ਤੇ) ਟੇਲੀਫੋਨ ਕੀਤਾ ਤੇ ਦੁਬਾਰਾ ਫੇਰ ਦਸਿਆ ਕੀ ਮੇਰਾ ਰਾਜੇਵਾਲ ਸਹਬ ਨਾਲ ਮਿਲਣਾ ਬਹੁਤ ਜਰੂਰੀ ਹੈ ਮੈਂ ਰਾਜੇਵਾਲ ਸਾਹਬ ਦਾ ਹਮਦਰਦ ਹਾਂ ਉਹਨਾਂ ਦਾ ਮਰਹੂਮ ਲੜਕਾ, ਮੇਰੇ ਲੜਕੇ ਰਾਜਵਿੰਦਰ ਸਿੰਘ ਨਾਲ ਨਾਭੇ ਪਬ੍ਲਿਕ ਸ੍ਕੂਲ ਵਿਚ ਪੜ੍ਹਦਾ ਸੀ ਉਹ ਕਈ ਦਿਨ ਮੇਰੇ ਘਰ ਜਲਾਲ ਰਿਹਾ ਸੀ ਮੀਟਿੰਗ ਵਿਚ ਜਾਣ ਤੋਂ ਪਹਲਾਂ ਮੈਂਨੂੰ ਮਿਲਣਾ ਉਹਨਾਂ ਦੇ ਹਿਤ ਵਿਚ ਹੈ ਪਰਵਿੰਦਰ ਸਿੰਘ ਨੇ ਕਿਹਾ ਕਿ ਮੈਂ 5 ਮਿੰਟ ਵਿਚ ਤੁਹਾਡੀ ਗਲ ਕਰਵਾਉੰਦਾ ਹਾਂ ਪਰ ਮੀਟਿੰਗ ਦੇ ਖਾਤਮੇਂ ਤਕ ਕੋਈ ਟੇਲੀਫੋਨ ਨਹੀਂ ਆਇਆ ਦਰ ਅਸਲ ਮੇਰਾ ਸੁਝਾਅ ਉਹਨਾਂ ਤੱਕ ਪਹੁੰਚ ਚੁਕਾ ਸੀ, ਜੋ ਉਹਨਾਂ ਨੂੰ ਮਨਜੂਰ ਨਹੀਂ ਸੀ

.................ਇੰਤਜਾਰ ਖਤ੍ਮ ਹੋਣ ਤੇ ਮੈਂ ਆਪਣਾ ਵਿਚਾਰ ਤੇ ਫਾਰ੍ਮੂਲਾ ਐਨ ਆਰ ਆਈ ਤੇ ਕੁਝ ਹੋਰ ਚੈਨਲਾਂ ਸਾਹਮਣੇ ਪ੍ਰਗਟ ਕਰ ਦਿਤਾ ਜੋ ਕਿ ਮੇਰਾ ਇੰਤਜਾਰ ਕਰ ਰਹੇ ਸਨ ਤਾਂ ਕਿ ਰਾਜੇਵਾਲ ਸਾਹਿਬ ਤੱਕ ਪਹੁੰਚ ਸਕੇ ਮੈਂ ਚਾਹੁੰਦਾ ਸੀ ਕਿ ਰਾਜੇਵਾਲ ਸਾਹਿਬ ਪੰਜਾਬ ਦੀ ਕਿਸਾਨੀ, ਪੰਜਾਬ ਦੀ ਜੁਆਨੀ, ਪੰਜਾਬ ਦੀ ਅਣਖ, ਤੇ ਪੰਜਾਬ ਦਾ ਪੰਥਕ ਸਵੈਮਾਨ, ਬਚਾ ਲੈਣ ਕਿਸੇ ਲਾਲਚ ਅਧੀਨ ਕੋਈ ਸਮਝੋਤਾ ਕਰਨ ਨਾਲ ਇਹ ਸਭ ਕੁਝ ਖਤਮ ਹੋ ਜਾਂਦਾ ਹੈ ਬਹੁਤ ਲੰਮੇ ਮੋਰਚੇ ਵਿਚ ਭੀ ਧਰਨਾਕਾਰੀਆਂ ਦੀ ਗਿਣਤੀ ਘਟਣ ਲਗਦੀ ਹੈ ਤੇ ਅੰਦੋਲਨ ਫੇਲ ਸਮਝਿਆ ਜਾਂਦਾ ਹੈ

 

................ਮੀਟਿੰਗ ਤੋਂ ਬਾਦ ਉਹਨਾਂ ਪ੍ਰੈਸ ਨੂੰ ਅਮਰੀਕਾ ਦੇ ਸਾਬਕ ਰਾਸ਼ਟਰਪਤੀ ਜਿਮੀਕਾਰਟਰ ਦੀ ਕਥਿਤ ਮੇਲ ਦਾ ਜਿਕਰ ਕੀਤਾ ਇਹ ਭੀ ਦਸ ਦਿਤਾ ਕਿ ਅਸੀਂ ਸਰਕਾਰ ਕੋਲ ਅਜ ਦੀ ਮੀਟਿੰਗ ਦਾ ਫੈਸਲਾ ਭੇਜ ਦਿਤਾ ਹੈ, ਕਿ ਅਸੀਂ 29 ਦਸੰਬਰ ਨੂੰ 11 ਵਜੇ ਵਿਗ੍ਆਨ ਭਵਨ ਪਹੁੰਚ ਜਾਵਾਂ ਗੇ ਸਰਕਾਰ ਸਾਡੇ ਨਾਲ ਗਲ ਕਰੇ (ਬਿਨਾਂ ਸਰਕਾਰ ਦਾ ਜਵਾਬ ਉਡੀਕਿਆਂ, ਵਿਗ੍ਆਨ ਭਵਨ ਪਹੁੰਚਣ ਦਾ ਫੈਸਲਾ ਹੀ ਹਾਰ ਦਾ ਚਿਨ੍ਹ ਹੈ) ਉਹਨਾਂ ਇਹ ਭੀ ਸਿਆ ਕਿ  ਸਾਡੇ ਚਾਰ ਪੋਆਇੰਟਾਂ ਵਿਚੋਂ ਪ‌ਹਿਲਾ ਇਹ ਹੈ ਕਿ ਸਰਕਾਰ ਤਿੰਨੇ ਬਿਲ ਵਾਪਿਸ ਲੈਣ ਲਈ ਆਪਨੀ ਮੋਡਾਇਲਿਟੀ ਜਾਹਰ ਕਰੇ (ਜਦ ਕਿ ਪੀ ਐਮ 24 ਤੇ 25 ਦਸੰਬਰ ਸੁਬਾਹ 9 ਵਜੇ, ਇਹ ਸਾਫ ਐਲਾਨ ਕਰ ਚੁਕਾ ਸੀ, ਕਿ ਬਿਲ ਵਾਪਿਸ ਲੈਣ ਦਾ ਸੁਆਲ ਹੀ ਨਹੀਂ ਹੈ)

...............ਇਸ ਪ੍ਰੈਸ ਕਾਨਫਰੰਸ ਵਿਚ ਰਾਜੇਵਾਲ ਸਾਹਬ ਨਾਲ ਸਿਰ੍ਫ ਪ੍ਰੋਫੇਸਰ ਦਰਸਨ ਸਿੰਘ ਤੇ ਕਾਗਜੀ ਕਿਸਾਨ ਆਗੂ ਸ਼੍ਰੀ ਜੋਗਿੰਦਰ ਯਾਦਵ ਹੀ ਮਜੂਦ ਸਨ੍ ਯਾਦਵ ਜੀ ਨੇ ਰਾਜੇਵਾਲ ਸਾਹਬ ਤੇ ਪ੍ਰੋਫੇਸਰ ਦਰ੍ਸ਼ਨ ਸਿੰਘ ਦੀ ਹਾਜਰੀ ਵਿਚ ਇਹ ਐਲਾਨ ਕੀਤਾ ਕਿ ਅਸੀਂ ਸਾਰੀਆਂ ਸਿੰਘੂ ਬਾਰ੍ਡਰ ਵਾਲੀਆਂ ਟ੍ਰਾਲੀਆਂ ਤੇ ਪੰਜਾਬ ਤੋਂ ਇਕ ਹਜਾਰ ਟਰਾਲੀ ਹੋਰ ਮੰਗਵਾਕੇ, ਸ਼ਾਹਬਾਦ ਮਾਰਕੰਡਾ ਤੱਕ ਮਾਰਚ ਕਰਾਂ ਗੇ ਉਸ ਤੋਂ ਬਾਦ ਇਕ ਜਨਵਰੀ 2021 ਨੂੰ, ਅਸੀਂ ਸਾਰੇ ਕਿਸਾਨਾਂ ਨੂੰ ਸਦਾ ਦਿੰਦੇ ਹਾਂ ਕਿ ਉਹ ਸਾਡੇ ਨਾਲ ਲੰਗਰ ਛਕਣ।।

................ਬਾਦ ਵਿਚ ਜਗਜੀਤ ਸਿੰਘ ਡਲੇਵਾਲ ਨੇ ਦੈਨਿਕ ਸਵੇਰਾ ਨੂੰ ਦਸਿਆ ਕੀ ਅਸੀਂ 29 ਦਸੰਬਰ ਨੂੰ 11 ਵਜੇ ਵਿਗ੍ਆਨ ਭਵਨ ਪਹੁੰਚ ਜਾਵਾਂ ਗੇ ਜੇ ਸਰਕਾਰ ਨੇ ਸਾਡੀ ਗਲ ਨਾ ਸੁਣੀ ਤਾਂ ਅਸੀਂ 30 ਦਸੰਬਰ ਨੂੰ ਸਾਰੇ ਕਿਸਾਨ, ਆਪੋ ਆਪਣੀਆਂ ਟ੍ਰਾਲੀਆਂ ਲੈਕੇ, ਪਹਲੇ ਦਿਲੀ ਦੀ ਸਰ੍ਕੂਲਰ ਰੋਡ ਤੇ ਚਕਰ ਲਗਾਵਾਂ ਗੇ ਇਹ ਸਾਫ ਜਾਹਰ ਹੋ ਰਿਹਾ ਸੀ ਕਿ ਜੇ ਸਾਰੀਆਂ ਟਰਾਲੀਆਂ ਲੈਕੇ ਸਾਰੇ ਕਿਸਾਨ ਸਰਕੂਲਰ ਅਊਟਰ ਰੋਡ ਤੇ ਜਾਣ ਗੇ ਤਾਂ ਪੁਲੀਸ ਉਹਨਾਂ ਨੂੰ ਵਾਪਿਸ ਸਿੰਘੂ ਬਾਰਡਰ ਤੇ ਨਹੀਂ ਆਉਣ ਦੇਵੇ ਗੀ ਉਥੇ ਬੈਠਣਾ ਪਏ ਗਾ ਜਿਥੇ ਸਰਕਾਰ ਚਾਹੇ ਗੀ

............ ਇਸ ਦੀ ਪੁਸ਼ਟੀ ਭੀ ਹੋ ਗਈ ਅਗਲੇ ਦਿਨ ਹੀ ਦਿਲੀ ਪੁਲਿਸ ਦੇ ਕਮਿਸ਼ਨਰ ਸ਼੍ਰੀ ਵਾਸ਼ਤਵ ਤਕਰੀਬਨ ਦੋ ਹਜਾਰ ਫੋਰ੍ਸ ਨਾਲ, ਸਿੰਘੂ ਬਾਰ੍ਡਰ ਤੇ ਸਟੇਜ ਨਜਦੀਕ ਆਏ ਤੇ ਸਾਰੇ ਸਿੰਘੂ ਵਾਡਰ ਅਤੇ ਕੁੰਡਲੀ ਵਾਡਰ ਦਾ ਦੌਰਾ ਕੀਤਾ ਇੰਜ ਜਾਪਦਾ ਸੀ ਕੀ ਦੋਨੋ ਵਾਡਰ ਖਾਲੀ ਹਨ।। ਪੁਲਿਸ ਤੋਂ ਬਿਨਾਂ ਕੋਈ ਭੀ ਸਤਿਆਗ੍ਰਹੀ ਨਜਰ ਨਹੀਂ ਆਇਆ

............... ਹੁਣ ਮਾਨਯੋਗ ਸੁਪਰੀਮ ਕੋਰਟ ਜੋ ਪੈਨਲ ਬਣਾ ਦਿਤਾ ਹੈ ਉਸ ਕਰਕੇ ਸਰਕਾਰ ਕੋਈ ਭੀ ਫੈਸਲਾ ਕਰਨ ਦੇ ਯੋਗ ਨਹੀਂ ਰਹਿ ਗਈ ਹੁਣ ਕਿਸਾਨ ਮਹੀਨਿਆਂ ਬੱਧੀ ਜਾਂ ਮਾਰਚ 2022 ਤੱਕ ਧਰਨੇ ਤੇ ਬੈਠੇ ਰਹਿਣ ਗੇ ਚੋਣ ਆਉਣ ਤੇ ਚੋਣਾਂ ਲੜਨ ਦੇ ਬਹਾਨੇ ਬਿਨਾਂ ਕਿਸੇ ਪ੍ਰਾਪਤੀ ਵਾਪਿਸ ਚਲੇ ਜਾਣ ਗੇ

...............ਨੌਜੁਆਨੋ, ਕਿਸਾਨੋ! ਕੀ ਇਹੀ ਪ੍ਰਾਪਤੀ ਹੈ ਆਗੂ ਵਜੋਂ ਰਾਜੇਵਾਲ ਸਾਹਿਬ ਦੀ ਤੇ ਕਿਸਾਨ ਮੋਰਚੇ ਦੀ ਕੀ ਇਸੇ ਲਈ ਸੈਂਕੜੇ ਕਿਸਾਨ ਸ਼ਹੀਦ ਕਰਵਾਏ ਹਨ ਤੇ ਹੋ ਰਹੇ ਹਨ ਕੀ ਇਸੇ ਲਈ ਲਖਾਂ ਜੁਆਨਾਂ ਦੀਆਂ ਜਿੰਦਗੀਆਂ ਤਬਾਹ ਕਰ ਦਿਤੀਆਂ ਹਨ ਕੀ ਇਸੇ ਲਈ ਪੰਜਾਬ ਦੇ ਕਿਸਾਨਾਂ ਦੇ ਅਰਬਾਂ ਰੁਪਏ ਬਰਬਾਦ ਕਰਵਾ ਦਿਤੇ ਹਨ।। ਕੀ ਇਸੇ ਲਈ ਪੰਥ ਦਾ ਖਾਤ੍ਮਾ ਕਰ ਦਿਤਾ ਗਿਆ ਹੈ ਮੈਂ ਸਾਰੇ ਸਿੰਘੂ ਬਾਰ੍ਡਰ ਤੇ ਇਕ ਭੀ ਖੱਟਾ ਕੇਸਰੀ ਝੰਡਾ ਨਹੀਂ ਦੇਖਿਆ, ਪਰ ਦਾਤੀ ਬਲੀ ਤੇ ਦਾਤੀ ਹਥੌੜੇ ਦੀ ਭਰਮਾਰ ਸੀ

................ਪੰਜਾਬ ਦੇ ਜੁਆਨੋ ਤੇ ਕਿਸਾਨੋ! ਕੀ ਇਹ ਚੰਗਾ ਨਹੀਂ ਸੀ ਕਿ ਪੰਜਾਬ ਨੂੰ ਆਪਣੀ ਕਣਕ ਬਾਹਰਲੇ ਦੇਸ਼ਾ ਵਿਚ ਵੇਚਣ ਦਾ ਅਧਿਕਾਰ ਮਿਲ ਜਾਂਦਾ ਕਣਕ ਦੀ ਕੀਮਤ ਘਟੋ ਘਟ ਦੁਗਣੀ ਹੋ ਜਾਂਦੀ ਇਕਸਪੋਰਟ ਬਦਲੇ ਅਸੀਂ ਵਧੀਆ ਬੀਜ, ਦਾਲਾਂ, ਫਰੂਟ, ਬਰੈਡਿਡ ਵਾਈਨ, ਇਨਸੈਕਟੇਸ਼ਾਈਡ ਤੇ ਉਨਤ ਟੈਕਨਾਲੋਜੀ ਹਾਂਸਲ ਕਰ ਸਕਦੇ ਰੱਬ ਰਾਖਾ ਪੰਜਾਬ ਦਾ