ਪੰਜਾਬ ਰਾਜ ਦੇ ਚਾਰ ਲੁਟੇਰੇ, ਪੰਜਾਬ ਲੁਟਣ ਵਿਚ ਭਾਈਵਾਲ। ਸੁਖਬੀਰ ਅਮਰਿੰਦਰ ਕੇਜਰੀਵਾਲ, ਚੋਥਾ ਰਲਿਆ ਰਾਜੇਵਾਲ।
        
 

 

12 ਪੰਜਾਬ ਤੇ ਪੰਜਾਬ ਦੀ ਕਿਸਾਨੀ ਲਈ, ਅਸਲ ਅੰਦੋਲਨ ਕਿਹੜਾ ਹੈ?

.....ਪੰਜਾਬ ਦੇ ਨੌਜੁਆਨੋ ਤੇ ਕਿਸਾਨੋ!

.....ਪੰਜਾਬ ਲਈ ਤੇ ਪੰਜਾਬ ਦੀ ਕਿਸਾਨੀ ਲਈ ਹੀ ਅੰਦੋਲਨ ਕਰੋ!

......ਪੰਜਾਬ ਦੇ ਵਿਨਾਸ਼ ਲਈ ਅਦੋਲਨ ਵਿਚ ਭਾਈਵਾਲ ਨਾ ਬਣੋ

.....ਦਸਤੌੜੇ ਬਾਜ ਲਈ ਜਿੰਦਗੀ ਕੁਰਬਾਨ ਨਾ ਕਰੋ, ਜੋ ਤੁਹਾਨੂੰ ਗੁਮਰਾਹ ਕਰ ਰਹੇ ਹਨ,

.....ਕਿ ਤੁਹਾਡੀ ਜਮੀਨ ਨਹੀਂ ਰਹੇ ਗੀ ਤੁਹਾਂਨੂੰ ਮਜਦੂਰ ਬਣਕੇ ਹੀ ਆਪਣੇ ਖੇਤ ਵਿਚ ਕੰਮ ਕਰਨਾ ਪਏ ਗਾ

.....ਕੋਈ ਨਹੀਂ ਖੋਹ ਸਕਦਾ ਤੁਹਾਡੀ ਜਮੀਨ ਕੋਈ ਨਹੀਂ ਖੋਹ ਸਕਦਾ ਤੁਹਾਡੀ ਮਾਲਕੀ

... .ਇਹ ਹੈ ਨਿਰੋਲ ਦਸਤੌੜਾ, ਗਪੌੜ, ਤੁਹਾਨੂੰ ਗੁਮਰਾਹ ਕਰਕੇ ਚੇਅਰਮੈਨੀ, ਰਾਜ ਸਭਾ, ਜਾਂ ਹੋਰ ਲਾਭ ਲੈਣ ਲਈ

.. ..ਬਾਦਲਸ਼ਾਹੀ ਨੇ ਇਕ ਪਾਸੇ ਜਨਸੰਘ ਨਾਲ ਸਾਂਝ ਪਾ ਕੇ 18 ਸਾਲ ਪੰਜਾਬ ਲੁਟਿਆ

... .ਦੂਜੇ ਪਾਸੇ ਬੀਜੇਪੀ ਆਰ ਐਸ ਐਸ, ਹਿੰਦੂਤਵ ਵਿਰੁਧ ਨਫਰਤ ਫਲਾਉਣ ਲਈ ਅਨੇਕਾਂ ਕੋਝੇ ਸਟੰਟ ਵਰਤੇ

. ...ਕਿਸਾਨੋ ਤੇ ਜੁਆਨੋ! ਨਾਨਕ ਸਾਹਿਬ ਜੀ ਦੇ ਪੁਤਰ ਬਣਕੇ, ਨਫਰਤ ਜਨੂੰਨ ਨੂੰ ਪਿਛੇ ਕਰਕੇ, ਸ਼ਾਂਤ ਚਿਤ ਹੋਕੇ ਮੁੜ ਸੋਚੋ

 

ਆਉ ਜਾਣੀਏ! ਕੀ ਹੈ ਪੰਜਾਬ ਲਈ ਤੇ ਪੰਜਾਬ ਦੀ ਕਿਸਾਨੀ ਲਈ ਅਸਲ ਅੰਦੋਲਨ?

....ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਚਾਵਲ ਇਕਸਪੋਰਟਰ ਹੈ ਜਿਸ ਵਿਚੋਂ ਵੱਡਾ ਹਿਸਾ ਇਰਾਨ, ਇਰਾਕ, ਸਾਊਦੀ ਅਰੇਬੀਆ, ਯੂਏਈ ਆਦਿ ਅਰਬ ਕੰਟਰੀ ਨੂੰ ਜਾ ਰਿਹਾ ਹੈ ਪਰ ਕਣਕ ਇਹਨਾਂ ਦੇਸ਼ਾਂ ਨੂੰ ਨਹੀਂ ਭੇਜੀ ਜਾ ਰਹੀ ਭਾਰਤ ਕਣਕ ਮਿਸ਼ਰ, ਇੰਡੋਨੇਸ਼ਆ, ਅਲਜੇਰੀਆ, ਬਰਾਜੀਲ, ਬੰਗਲਾ ਦੇਸ ਨੂੰ ਭੇਜ ਰਿਹਾ ਹੈ ਜੇ ਚਾਵਲ ਅਰਬ ਮੁਲਕਾਂ ਨੂੰ ਭੇਜਿਆ ਜਾ ਰਿਹਾ ਹੈ ਜੋ ਕਿ ਬਹੁਤ ਨਜਦੀਕ ਹਨ ਤਾਂ ਕਣਕ ਇਹਨਾਂ ਦੇਸ਼ਾਂ ਨੂੰ ਕਿਉਂ ਨਹੀਂ ਭੇਜੀ ਜਾ ਸਕਦੀ ਜਦ ਕਿ ਉਹ ਪੰਜਾਬ ਦੀ ਕਣਕ ਦੀ ਕੀਮਤ ਤੋਂ ਦੁਗਣੀ ਕੀਮਤ ਤੇ ਕਣਕ ਮੰਗ ਰਹੇ ਹਨ ਇਕਸਪੋਰਟ ਦਾ ਖਰਚਾ ਭੀ ਇਕ ਚੁਥਾਈ ਹੀ ਹੋਵੇ ਗਾ ਭਾਰਤ  ਹੋਰ ਸਟੇਟਾਂ ਵਿਚ ਉਤਪਾਦਤ 14 ਬਸਤਾਂ ਪਾਕਸਤਾਨ ਨੂੰ ਭੇਜ ਰਿਹਾ ਹੈ ਪਰ ਕਣਕ ਭੇਜਣ ਦੀ ਮਨਜੂਰੀ ਨਹੀਂ ਹੈ ਕਿਉਂਕੇ ਕਣਕ ਮੁਖ ਤੌਰ ਤੇ ਪੰਜਾਬ ਵਿਚ ਹੀ ਪੈਦਾ ਹੁੰਦੀ ਹੈ ਪੰਜਾਬ ਨਾਲ ਇਹ ਵਿਤਕਾਰ ਇੰਦਰਾ, ਰਾਜੀਵ ਤੇ ਮਨਮੋਹਨ ਸਰਕਾਰਾਂ ਸਮੇਂ ਜਾਰੀ ਰਿਹਾ

.........ਭਾਰਤ ਨੇ ਆਪਣੇ ਕਈ ਗੁਆਂਢੀ ਦੇਸ਼ਾਂ ਨਾਲ ਫਰੀ ਟਰੇਡ ਐਗਰੀਮੈਂਟ ਕੀਤੇ ਹੋਏ ਹਨ ਫਰੀ ਟਰੇਡ ਦਾ ਅਰਥ ਹੈ ਕਿ ਇਹਨਾਂ ਦੇਸ਼ਾਂ ਨੂੰ ਭਾਰਤ ਤੋਂ ਕੋਈ ਭੀ ਵਸਤ ਖਰੀਦਣ ਜਾਂ ਵੇਚਣ ਲਈ ਕਿਸੇ ਮਨਜੂਰੀ ਲਸੰਸ ਆਦਿ ਲੈਣ ਦੀ ਲੋੜ ਨਹੀਂ ਕਿਸੇ ਭੀ ਇਮਪੋਰਟ ਜਾਂ ਇਕਸਪੋਰਟ ਤੇ ਕੋਈ ਟੈਕਸ ਲੈਵੀ ਬਗੈਰਾ ਨਹੀਂ ਲਗੇ ਗੀ ਕੋਈ ਭੀ ਅਜਿਹਾ ਦੇਸ ਜਦ ਚਾਹੇ ਆਪਣੀ ਖਰਦੋ ਫਰੋਖਤ ਕਰ ਸਕਦਾ ਹੈ

.........ਪਾਕਸਤਾਨ ਭੀ ਭਾਰਤ ਨਾਲ ਫਰੀ ਟਰੇਡ ਐਗਰੀਮੈਂਟ ਕਰ ਚੁਕਾ ਹੈ ਜੋ ਅਜੇ ਤੱਕ ਰੱਦ ਨਹੀਂ ਕੀਤਾ ਗਿਆ ਹੈ ਭਾਰਤ ਇਸੇ ਫਰੀ ਟਰੇਡ ਅਧੀਨ ਪਾਕਿਸਤਾਨ ਤੋਂ ਪਿਆਜ ਇਮਪੋਰਟ ਕਰ ਰਿਹਾ ਹੈ ਬਾਕੀ ਫਰੀ ਟਰੇਡ ਵਾਲੇ ਦੇਸ ਅਫਗਾਨਸਤਾਨ, ਬੰਗਲਾਦੇਸ, ਭੁਟਾਨ, ਸਾਈਲੋਨ, ਚਿਲੇ, ਕੋਰੀਆ, ਮਾਲਦੀਪ, ਬਰਮਾ, ਨਿਪਾਲ, ਸਿਘਾਪੁਰ, ਲੰਕਾ, ਥਾਈਲੈਡ, ਅਰਜਨਟਾਈਨਾ, ਬਰਾਜੀਲ, ਪਾਰਾਗੂਏ, ਯੁਰੂਗੂਏ, ਵੈਨਜਵੇਲਾ ਤੇ ਸਾਊਥ ਏਸ਼ੀਅਨ ਫਰੀ ਟਰੇਡ ਏਰੀਆ ਦੇ ਦੇਸ ਹਨ ਇਹ ਵੇਰਵਾ ਇਸ ਲਈ ਦਿਤਾ ਗਿਆ ਹੈ ਕਿ ਇੰਦਰਾ, ਰਾਜੀਵ, ਮਨਮੋਹਨ ਸਰਕਾਰਾਂ ਇਤਨੀ ਦੂਰ ਦੁਰਾਡੇ ਦੇਸ਼ਾਂ ਨਾਲ ਫਰੀ ਟਰੇਡ ਦੀ ਧਾਰਨੀ ਸਨ ਪਰ ਇਕ ਕਿਲੋਮੀਟਰ ਦੀ ਦੂਰੀ ਤੇ ਪਾਕਿਸਤਾਨ ਨੂੰ ਕਣਕ ਭੇਜਣ ਦੀ ਇਜਾਜਤ ਨਹੀਂ ਦਿਤੀ ਗਈ

...... ਕਣਕ ਦੀ ਫਸਲ ਆਉਣ ਵਾਲੀ ਹੈ ਪਾਕਿਸਤਾਨ ਭਾਰਤ ਤੋਂ 35 ਲਖ ਕੁਐਂਟਲ ਕਣਕ ਮੰਗ ਰਿਹਾ ਹੈ ਇਰਾਨ, ਇਰਾਕ, ਸਾਊਦੀ ਅਰੇਬੀਆ, ਯੂਏਈ, ਕਵੈਤ, ਬਹਿਰੀਨ, ਕਤਰ, ਯਮਨ, ਉਮਾਨ, ਤੁਰਕੀ, ਤੁਰਕਮੇਨਸਤਾਨ, ਅਫਗਾਨਸਤਾਨ, ਪਾਕਿਸਤਾਨ, ਵਰਗੇ ਦੇਸ ਪੰਜਾਬ ਦੀ ਕਣਕ ਲਈ ਤਰਸ ਰਹੇ ਹਨ ਇਹ ਖੁਸ਼ਕ ਦੇਸ ਹਨ ਇਥੇ ਕਣਕ ਪੈਦਾ ਨਹੀਂ ਹੁੰਦੀ ਦੁਨੀਆਂ ਦਾ ਸਭ ਤੋਂ ਵੱਡਾ ਤੇ ਸਭ ਤੋਂ ਵਧੀਆ ਖਾਧ ਪਦਾਰਥ ਕਣਕ ਹੀ ਹੈ ਇਸ ਲਈ ਹੀ ਉਹ ਦੁਗਣੀ ਤਿਗਣੀ ਕੀਮਤ ਦੇਣ ਲਈ ਤਿਆਰ ਹਨ ਕਈ ਦੇਸਾਂ ਨੇ ਕਣਕ ਬਦਲੇ ਤੇਲ ਦੇਣ ਦੀ ਔਫਰ ਭੀ ਭੇਜੀ ਹੈ ਬਦਲੇ ਵਿਚ ਖਾਦਾਂ, ਇਨਅੋਰਗੈਨਿਕ, ਸਬਜੀਆਂ, ਫਰੂਟ, ਡਰਾਈ ਫਰੂਟ, ਕਾਰਪਿਟ, ਐਕਰੀਲਿਕ, ਹਾਈਡਰੋ ਕਾਰਬਨ, ਵੈਬਰੇਜ, ਇਲੈਕਟਰੋਨਿਕਜ, ਕੋਕੋਨਟ, ਕੌਟਨ, ਉਨ ਆਦਿ ਲੈ ਸਕਦੇ ਹਾਂ

...... ਜਦੋਂ ਇਰਾਨ ਇਰਾਕ ਸਾਊਦੀਆ ਕਵੈਤ ਉਪਿਕ ਰਾਹੀਂ ਤੇਲ ਇਕਸਪੋਰਟ ਕਰੇ ਗਾ ਤਾਂ ਉਸ ਨੂੰ ਉਪਿਕ ਦੇ 13 ਦੇਸ਼ਾਂ ਵਲੋਂ ਨਿਧਾਰਤ ਕੀਮਤ ਤੇ ਹੀ ਆਪਣਾ ਤੇਲ ਵੇਚਣਾ ਪਏ ਗਾ ਪਰ ਯੁਨਾਈਟਿਡ ਨੇਸ਼ਨ ਦੇ ਆਇਲ ਫਾਰ ਫੂਡ ਕਲਾਜ ਅਧੀਨ ਜੇ ਉਹੀ ਦੇਸ ਕਣਕ ਦੇ ਵਟਾਂਦਰੇ ਵਿਚ ਤੇਲ ਦੇਣਾ ਚਾਹੁੰਦਾ ਹੈ ਤਾਂ ਉਸ ਉਤੇ ਉਪਿਕ ਦੇ ਕਨੂੰਨ ਲਾਗੂ ਨਹੀਂ ਹੁੰਦੇ ਇਸ ਤਰਾਂ ਤੇਲ ਉਸਦੀ ਘਰੇਲੂ ਖਪਤ ਗਿਣਿਆ ਜਾਂਦਾ ਹੈ ਉਹ ਕਈ ਗੁਣਾ ਜਿਆਦਾ ਤੇਲ ਦੇ ਸਕਦਾ ਹੈ

.....ਭਾਰਤ ਦਾ ਸੰਵਿਧਾਨਕ ਢਾਂਚਾ ਫੈਡਰਲ ਟਾਈਪ ਦਾ ਹੈ ਹਰ ਸਟੇਟ ਨੂੰ ਆਪਣੀ ਖੇਤੀ ਸਬੰਧੀ ਵੇਚ, ਖਰੀਦ, ਇਕਸਪੋਰਟ, ਇਮਪੋਰਟ ਆਦਿ ਦਾ ਅਧਿਕਾਰ ਹੈ ਕਿਉਂਕੇ ਇਹ ਮੱਦਾਂ ਭਾਰਤੀ ਸੰਵਿਧਾਨ ਦੀ ਸਟੇਟ ਲਿਸਟ ਵਿਚ ਹਨ ਕੈਪਟਨ ਸਰਕਾਰ ਇਹ ਅਧਿਕਾਰ ਲਈ ਮੰਗ ਕਰ ਸਕਦੀ ਹੈ ਇਹ ਪੰਜਾਬ ਸਰਕਾਰ ਦਾ ਸਵਿਧਾਨਕ ਹੱਕ ਹੈ ਬਾਦਲ ਤੇ ਕੈਪਟਨ ਸਰਕਾਰਾਂ ਨੇ ਕਦੇ ਪੰਜਾਬ ਲਈ ਕੇਂਦਰ ਤੋਂ ਕੋਈ ਭੀ ਸੰਵਿਧਾਨਕ ਹੱਕ ਨਹੀਂ ਮੰਗਿਆ ਇਹਨਾਂ ਇੰਦਰਾ, ਰਾਜੀਵ ਦੀ ਜੀ ਹਜੂਰੀ, ਤੇ ਮਨਮੋਹਨ ਸਿੰਘ ਨਾਲ ਭਾਈਵਾਲੀ ਕਰਕੇ, ਸਿਰਫ ਪੰਜਾਬ ਲੁਟਣ ਦੀ ਮਨਜੂਰੀ ਮੰਗੀ ਹੈ

.....ਜੇ ਗੁਜਰਾਤ ਵਿਚ ਇਕ ਕੰਪਨੀ ਆਪਣਾ ਪ੍ਰਾਈਵੇਟ ਫਰੀ ਟਰੇਡ ਜੋਨ ਬਣਾ ਸਕਦੀ ਹੈ ਤਾਂ ਅਟਾਰੀ ਬਾਰਡਰ ਜਾਂ ਸਹੀਦ ਭਗਤ ਮਮੋਰੀਅਲ ਫਿਰੋਜਪੁਰ ਦੇ ਨਜਦੀਕ ਬਾਰਡਰ ਤੇ ਕਣਕ ਦਾ ਫਰੀ ਟਰੇਡ ਜੋਨ ਕਿਉਂ ਨਹੀਂ ਬਣਾਇਆ ਜਾ ਸਕਦਾ ਜਿਥੇ ਭਾਰਤ ਦਾ ਹਰ ਕਿਸਾਨ ਆਪਣੀ ਕਣਕ ਸਿਧਾ ਵੇਚ ਸਕੇ ਕਿਉਂ ਕੇ ਇਹ ਭਾਰਤ ਦਾ ਮੁਖ ਧਰਾਤਲ ਬਾਰਡਰ ਹੈ ਜੇ ਗੁਜਰਾਤ ਵਿਚ ਪ੍ਰਾਈਵੇਟ ਫਰੀ ਟਰੇਡ ਜੋਨ ਦੀ ਮਨਜੂਰੀ ਸਟੇਟ ਗੌਰਮਿਟ ਨੇ ਦਿਤੀ ਹੈ ਤਾਂ ਪੰਜਾਬ ਸਰਕਾਰ ਪ੍ਰਾਈਵੇਟ ਜਾਂ ਸਰਕਾਰੀ ਫਰੀ ਟਰੇਡ ਜੋਨ ਕਿਉਂ ਨਹੀਂ ਬਣਾ ਸਕਦੀ? ਜੇ ਬੰਗਾਲ ਸਟੇਟ ਆਪਣੇ ਵੱਖ ਕੀਤੇ ਭਾਈ, ਬੰਗਲਾ ਦੇਸ ਨੂੰ ਫਰੀ ਟਰੇਡ ਅਧਾਰਿਤ, ਕਣਕ ਤੇ 2 ਰੁਪਏ ਯੂਨਿਟ ਬਿਜਲੀ ਦੇ ਸਕਦੀ ਹੈ, ਤੇ ਬੰਗਲਾ ਦੇਸ ਤੋਂ ਬਹੁਤ ਬਸਤਾਂ ਲੈ ਸਕਦੀ ਹੈ, ਤਾਂ ਪੂਰਬੀ ਪੰਜਾਬ, ਪਛਮੀ ਪੰਜਾਬ ਨਾਲ ਵਿਉਪਾਰ ਕਿਉਂ ਨਹੀਂ ਕਰ ਸਕਦਾ ਆਪਣੀ ਕਣਕ ਅਰਬ ਦੇਸ਼ਾਂ ਨੂੰ ਸ਼ੜਕ ਰਾਹੀਂ, ਬਹੁਤ ਘੱਟ ਟਰਾਂਸਪੋਰਟ ਖਰਚੇ ਤੇ ਕਿਉਂ ਨਹੀਂ ਭੇਜ ਸਕਦਾ?

.....ਪੰਜਾਬ ਦੇ ਕਿਸਾਨੋ, ਨੌਜੁਆਨੋ ਤੇ ਕਿਸਾਨ ਆਗੂਉ ਇਸ ਅਦੋਲਨ ਵਿਚ 94 ਪ੍ਰਤੀਸ਼ਤ ਦੇਣ ਪੰਜਾਬ ਦੀ ਸਿਖ ਕਿਸਾਨੀ ਦੀ ਹੈ 4 ਪ੍ਰਤੀਸ਼ਤ ਪਛਮੀ ਹਰਿਆਣਾ ਦੇ ਕਿਸਾਨਾਂ ਦੀ ਹੈ ਇਕ ਇਕ ਪ੍ਰਤੀਸ਼ਤ ਤਰਾਈ ਤੇ ਰਾਜਸਤਾਨ ਦੇ ਕਿਸਾਨਾਂ ਦੀ ਹੈ ਇਹਨਾਂ ਵਿਚ ਭੀ ਅੱਧੇ ਸਿਖ ਕਿਸਾਨ ਹਨ ਪਰ ਸਾਡੇ ਕਿਸਾਨ ਨੇਤਾ ਰਾਜੇਵਾਲ ਸਾਹਿਬ ਨੂੰ ਰਾਸ਼ਟਰਵਾਦ ਦਾ  ਜਨੂੰਨ ਚੜ੍ਹ ਗਿਆ ਹੈ ਉਹ ਪੰਜਾਬ ਤੇ ਸਿਖ ਰਵਾਇਤਾਂ ਨੂੰ ਤਿਲਾਂਜਲੀ ਦੇ ਰਹੇ ਹਨ ਉਹ ਰਵਾਇਤਾਂ ਜੋ ਸਿਖਾਂ ਦੀ ਬਹਾਦਰੀ ਤੇ ਭਾਰਤ ਦੀ ਅਜਾਦੀ ਨਾਲ ਸਬੰਧਿਤ ਹਨ ਉਹ ਤੁਹਾਡੀ ਕੁਰਬਾਨੀ ਨੂੰ ਛੋਟਾ ਦਿਖਾਕੇ, ਸਾਰਾ ਸੇਹਰਾ ਅਖਾਉਤੀ ਭਾਰਤੀ ਕਿਸਾਨੀ ਨੂੰ ਦੇ ਰਹੇ ਹਨ ਉਹ ਆਪਣੇ ਕਥਿਤ ਕਿਸਾਨ ਸਾਥੀਆਂ ਨੂੰ ਛਡਕੇ ਜੋਗਿੰਦਰ ਯਾਦਵ ਵਰਗੇ ਇਕੱਲੇ ਟੋਟਰੂ ਨੂੰ ਹਰ ਮੀਟਿੰਗ, ਹਰ ਪ੍ਰੋਗਰਾਮ ਦਾ ਮੋਹਰੀ ਬਣਾ ਰਹੇ ਹਨ ਉਹ ਰਾਕੇਸ਼ ਟਿਕਾਇਤ ਨੂੰ ਪਾਲਸੀ ਮੇਕਰ ਬਣਾ ਰਹੇ ਹਨ ਕਿਥੇ ਹਨ 400 ਕਿਸਾਨ ਜਥੇਬੰਦੀਆਂ ਦੇ ਆਗੂ ਤੇ ਉਹਨਾਂ ਦੀਆਂ ਕਿਸਾਨ ਜਥੇਬੰਦੀਆਂ ਇਹ ਪੰਜਾਬ ਦੀ ਕਿਸਾਨੀ, ਜੁਆਨੀ ਤੇ ਕੁਰਬਾਨੀ ਨੂੰ ਪਿਛੇ ਧੱਕਣ ਦਾ ਕੋਝਾ ਯਤਨ ਹੈ

.......ਪੰਜਾਬ ਦੀ ਕਿਸਾਨੀ ਤੇ ਜੁਆਨੀ ਨੂੰ ਪਿਛੇ ਸੁਟਣ ਲਈ ਰਾਜਨੀਤਕ ਵਿਉਂਤਬੰਦੀ ਕੀਤੀ ਗਈ ਹੈ ਟਿਕਰੀ ਬਾਰਡਰ ਦੀਆਂ ਸਤ ਸਟੇਜਾਂ, ਕੁੰਡਲੀ ਤੇ ਬੁਰਾੜੀ ਸਟੇਜਾਂ ਤੇ ਪੰਜਾਬੀ ਕਿਸਾਨੀ ਭਾਰੂ ਹੈ ਕਦੇ ਕੋਈ ਸ਼ੋਰ ਸ਼ਰਾਬਾ ਨਹੀਂ ਸੁਣਿਆ ਪਰ ਸਿੰਘੂ ਸਟੇਜ ਦਾ ਕਬਜਾ ਖਬੇ ਪੱਖੀ ਤੇ ਕਾਂਗਰਸੀ ਵਿਚਾਰਧਾਰਾ ਵਾਲੇ ਆਗੂਆਂ ਕੋਲ ਹੈ ਨਿਤ ਨਵੇਂ ਹੁਕਮ ਦਿਤੇ ਜਾਂਦੇ ਹਨ ਕਦੇ ਕੇਸਰੀ ਨਿਸ਼ਾਨ ਲਾਹੁਣ ਦੇ ਹੁਕਮ, ਕਦੇ ਝੰਡੇ ਉਖੇੜਣ ਦੇ ਹੁਕਮ, ਕਦੇ ਜੁਆਨੀ ਨੂੰ ਝਾੜਾਂ, ਕਦੇ ਚੜੂਨੀ ਦੀ ਕਲਾਸ ਲਗਦੀ ਹੈ, ਕਦੇ ਨਿਹੰਗਾਂ ਨੂੰ ਕਿਹਾ ਜਾਂਦਾ ਹੈ ਕਿ ਹੁਣ ਸਾਨੂੰ ਤੁਹਾਡੀ ਲੋੜ ਨਹੀਂ, ਚਲੇ ਜਾਉ ਆਪ ਸਾਰਾ ਦਿਨ, ਕੇਂਦਰ ਸਰਕਾਰ ਨੂੰ ਜਿਤਣ ਦਾ ਨਹੀ, ਮੁੜ ਮੁੜ 19 ਵਾਰ ਦਿਲੀ ਜਿਤਣ ਤੇ ਲਾਲ ਕਿਲੇ ਤੇ ਕੇਸਰੀ ਝੰਡੇ ਖੁਲਾਉਣ ਸਬੰਧੀ ਤਕਰੀਰਾਂ ਕਰਦੇ ਹਨ ਕਦੇ ਬਿਆਨ ਹੁੰਦੇ ਹਨ ਕਿ ਜੋ ਜੁਆਨ ਲਾਲ ਕਿਲੇ ਤੇ ਝੰਡਾ ਝੁਲਾਉਣ ਦਾ ਨਾਹਰਾ ਲਾਉਂਦੇ ਹਨ, ਉਹ ਕਿਸਾਨ ਮੋਰਚੇ ਦੇ ਦੁਸ਼ਮਣ ਹਨ ਵਿਚਾਰਧਾਰਾ ਦੇ ਇਸ ਵਖਰੇਵੇਂ ਪਿਛੇ ਕੋਈ ਕਾਰਨ ਤਾਂ ਜਰੂਰ ਹੋਏ ਗਾ

.....ਕਥਿਤ ਕਿਸਾਨ ਆਗੂ ਰਾਕੇਸ਼ ਟਿਕਾਇਤ ਦੇ ਪਿਤਾ ਜੀ ਮਹਿੰਦਰ ਸਿੰਘ ਟਿਕਾਇਤ ਇਕ ਦੂਰਅੰਦੇਸ ਕਿਸਾਨ ਆਗੂ ਸਨ ਉਹਨਾਂ ਸਾਬਕਾ ਪ੍ਰਾਈਮ ਮਨਿਸਟਰ ਚੌਧਰੀ ਚਰਨ ਸਿੰਘ ਦੀ ਅਗਵਾਈ ਵਿਚ, ਭੁਪਿੰਦਰ ਸਿੰਘ ਮਾਨ, ਅਜਮੇਰ ਸਿੰਘ ਲਖੋਵਾਲ, ਬਲਬੀਰ ਸਿੰਘ ਰਾਜੇਵਾਲ ਸਾਹਿਬ ਨਾਲ 7 ਦਿਨ ਗਵਰਨਰ ਪੰਜਾਬ ਦਾ ਘਿਰਾਉ ਕੀਤਾ ਦੋ ਦਿਨ ਬਾਘਾ ਬਾਰਡਰ ਤੇ ਧਰਨਾ ਲਾਇਆ ਦੋਨੋ ਵਾਰ ਦੋ ਦੋ ਲੱਖ ਕਿਸਾਨ ਇਕੱਠੇ ਹੋਏ ਸਨ ਮੰਗ ਇਹ ਸੀ ਕਿ ਕਿਸਾਨ ਨੂੰ ਆਪਣਾ ਅਨਾਜ ਪਾਕਿਸਤਾਨ ਤੇ ਅਰਬ ਦੇਸ਼ਾਂ ਨੂੰ ਵੇਚਣ ਦਾ ਅਧਿਕਾਰ ਬਹਾਲ ਕੀਤਾ ਜਾਵੇ ਪਰ ਰਾਕੇਸ ਟਿਕਾਇਤ ਕਾਂਗਰਸ ਦੀ ਟਿਕਟ ਖਾਤਰ ਅਨਾਜ ਦੇ ਫਰੀ ਟਰੇਡ ਦਾ ਵਿਰੋਧ ਕਰ ਰਹੇ ਹਨ ਰਾਜੇਵਾਲ ਸਾਹਿਬ ਭੀ ਉਸੇ ਬੇੜੀ ਤੇ ਸਵਾਰ ਹਨ

.....ਰਾਜੇਵਾਲ ਸਾਹਿਬ ਦਾ ਰਾਸ਼ਟਰਵਾਦ ਪੰਜਾਬ ਨੂੰ ਤਬਾਹ ਕਰ ਦੇਵੇ ਗਾ ਹਰ ਘਰ ਦੀ ਰਸੋਈ ਵਿਚ ਆਟੇ ਨਾਲੋਂ ਦੂਸਰੀਆਂ ਬਸਤਾਂ ਦਾਲਾਂ, ਮਸਾਲੇ, ਤੇਲ ਆਦਿ ਦਾ ਖਰਚਾ ਤਕਰੀਬਨ ਤਿੰਨ ਗੁਣਾ ਹੈ ਕਿਸਾਨ ਦੀ ਕਣਕ ਤਕਰੀਬਨ ਆਪਣੀ ਹੀ ਹੁੰਦੀ ਹੈ ਮੁਲ ਨਹੀਂ ਲਈ ਜਾਂਦੀ ਮਿਨੀਮਮ ਸਪੋਰਟ ਪ੍ਰਾਈਸ ਦੀ ਲਿਸਟ ਵਿਚ ਤਕਰੀਬਨ 23 ਕੁ ਬਸਤਾਂ ਹਨ ਪਰ ਸਪੋਰਟ ਪ੍ਰਾਈਸ ਸਿਰਫ ਕਣਕ ਤੇ ਝੋਨੇ ਤੇ ਹੀ ਲਾਗੂ ਕੀਤੀ ਗਈ ਹੈ ਤੇ ਸਿਰਫ ਪੁਰਾਣੇ ਪੰਜਾਬ ਵਿਚ ਹੀ ਹੈ ਕਣਕ ਮੁਖ ਤੌਰ ਤੇ ਪੰਜਾਬ ਵਿਚ ਹੀ ਹੁੰਦੀ ਹੈ, ਜੋ ਕਿ ਭਾਰਤ ਵਿਚ ਪੈਦਾ ਹੋਣ ਵਾਲੀ ਕਣਕ ਤੋਂ 5-6 ਸੌ ਰੁਪਏ ਮਹਿੰਗੀ ਖਰੀਦ ਕੀਤੀ ਜਾਂਦੀ ਹੈ ਬਾਕੀ ਉਤਪਾਦਾਂ ਤੇ ਸਪੋਰਟ ਪ੍ਰਾਈਸ ਨਾ ਹੋਣ ਕਰਕੇ, ਇਹ ਸਭ ਪੰਜਾਬ ਨੂੰ ਘਟ ਕੀਮਤ ਤੇ ਮਿਲ ਰਹੀਆਂ ਹਨ

..... ਰਾਜੇਵਾਲ ਸਾਹਿਬ ਕਿਸੇ ਖਾਸ ਪ੍ਰਾਪਤੀ ਲਈ ਪੰਜਾਬ ਦੇ ਹਿਤਾਂ ਨਾਲੋਂ, ਸਮੁਚੇ ਭਾਰਤ ਨੂੰ ਪਹਿਲ ਦੇ ਰਹੇ ਹਨ ਬਾਕੀ ਰਹਿੰਦੇ 21 ਉਤਪਾਦਾਂ ਨੂੰ ਸਪੋਰਟ ਪ੍ਰਾਈਸ ਦੀ ਮੰਗ ਕਰ ਰਹੇ ਹਨ ਜੇ ਇਸ ਦੀ ਪੂਰਤੀ ਹੋ ਜਾਂਦੀ ਹੈ ਤਾਂ ਇਹਨਾਂ ਬਸਤਾਂ ਦੀ ਕੀਮਤ ਸਵਾਈ ਡੇਢੀ ਨਹੀਂ ਤਿਗਣੀ ਹੋ ਜਾਏ ਗੀ ਭਾਰਤ ਸਰਕਾਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੰਨ ਚੁਕੀ ਹੈ

......ਸਵਾਮੀਨਾਥਨ ਕਮਿਸ਼ਨ ਅਨੁਸਾਰ ਫਸਲ ਦੀ ਮਜੂਦਾ ਕੀਮਤ ਤੋਂ ਡੇਢਾ ਗੁਣਾ ਭਾ ਦਿਤਾ ਜਾਣਾ ਹੈ ਇਸ ਉਪਰ ਕਿਸਾਨ ਦੇ ਪ੍ਰਵਾਰ ਦੇ ਹਰ ਮੈਂਬਰ ਮਗਰ 500 ਰੁਪਈਆਂ ਪ੍ਰਤੀ ਦਿਨ ਦੇ ਹਿਸਾਬ ਮਿਹਨਤ ਖਰਚਾ ਗਿਣਨਾ ਹੈ (ਜਾਂ ਜੋ ਸਰਕਾਰੀ ਤੌਰ ਤੇ ਦਿਹਾੜੀ ਮੰਨੀ ਜਾਏ) ਇਸ ਤੋਂ ਇਲਾਵਾ ਆਪਣੀ ਜਮੀਨ ਤੇ ਠੇਕੇਦਾਰ ਦੀ ਜਮੀਨ ਤੋਂ ਆਮਦਨ ਬਰਾਬਰ ਕਰਨ ਲਈ, ਜਮੀਨ ਮਾਲਕ ਨੂੰ ਜਮੀਨ ਦਾ ਠੇਕਾ ਤੇ ਉਸਦਾ ਵਿਆਜ ਭੀ ਗਿਣਨਾ ਹੈ ਭਾਵ ਜੇ ਕਿਸਾਨ ਜਮੀਨ ਠੇਕੇ ਤੇ ਲੈਕੇ ਕਾਸ਼ਤ ਕਰਦਾ ਤਾਂ ਉਸਦਾ ਖੇਤੀ ਤੇ ਪ੍ਰਵਾਰਕ ਖਰਚਾ ਹੀ ਗਿਣਨਯੋਗ ਹੈ ਪਰ ਜੇ ਕਿਸਾਨ ਦੀ ਆਪਣੀ ਜਮੀਨ ਹੈ ਤਾਂ ਜਮੀਨ ਦਾ ਠੇਕਾ 50,000/- ਰੁਪਏ (ਜੋ ਹੋਵੇ) ਵੱਖ ਗਿਣਿਆਂ ਜਾਣਾ ਚਾਹੀਦਾ ਹੈ ਇਸ ਰਕਮ ਦਾ ਵਿਆਜ ਨਾਲ ਜੁੜੇ ਗਾ

......ਇਸ ਤਰਾਂ ਜੇ ਭਾਰਤ ਸਰਕਾਰ ਰਾਜੇਵਾਲ ਸਾਹਿਬ ਨੂੰ ਖੁਸ਼ ਕਰਨ ਲਈ ਬਾਕੀ 21 ਉਤਪਾਦਾਂ ਤੇ ਸਪੋਰਟ ਪ੍ਰਾਈਸ ਲਾਗੂ ਕਰਦੀ ਹੈ ਤਾਂ ਕੀਮਤ ਤਿਗਣੀ ਹੋ ਜਾਏ ਗੀ ਖਰਚਾ ਅਰਬਾਂ ਖਰਬਾਂ ਵਿਚ ਵੱਧ ਜਾਏ ਗਾ ਕੋਈ ਇਕਸਪੋਰਟ ਮੁਨਾਫੇਦਾਰ ਨਹੀਂ ਰਹੇ ਗੀ ਭਾਰਤ ਦੀ ਇਕੌਨਮੀ ਇਕ ਦਮ ਹੋਰ ਥਲੇ ਡਿਗ ਪਏ ਗੀ ਵਧੀਆਂ ਕਮਿਤਾਂ, ਛੋਟੇ ਕਿਸਾਨ, ਬੇਜਮੀਨੇ ਵਰਗ, ਮਜਦੂਰ, ਰੇਹੜੀ ਫੇਰੀ ਵਾਲੇ, ਛੋਟੇ ਦੁਕਾਨਦਾਰ ਲਈ ਘਾਤਕ ਸਾਬਤ ਹੋਣ ਗੀਆਂ ਕਿਥੋਂ ਖਾਏ ਗਾ ਗਰੀਬ?

.....ਕਿਸਾਨ ਉਤਪਾਦਾਂ ਦੇ ਮਾਮਲੇ ਨੂੰ ਸੁਪਰੀਮ ਕੋਰਟ ਵਿਚ ਲਿਜਾਣ ਲਈ ਭੀ ਰਾਜੇਵਾਲ ਸਾਹਿਬ ਹੀ ਜੁਮੇਂਵਾਰ ਹਨ ਪੰਜਾਬ ਦੇ 33 ਕੁ ਕਿਸਾਨ ਆਗੂਆਂ ਨੇ ਇਹ ਫੈਸਲਾ ਕੀਤਾ ਸੀ ਕਿ ਧਰਨੇ ਪੰਜਾਬ ਦੀ ਹੱਦ ਤੇ ਜਾਂ ਜਿਥੇ ਪੁਲੀਸ ਰੋਕੇ ਉਥੇ ਹੀ ਲਾ ਲਏ ਜਾਣ ਇਸੇ ਅਨੁਸਾਰ ਉਗਰਾਹਾਂ ਸਾਹਿਬ ਨੇ ਡਬਵਾਲੀ ਤੇ ਖਨੌਰੀ ਬਾਰਡਰਾਂ ਤੇ ਧਰਨੇ ਲਾ ਲਏ ਪਰ ਰਾਜੇਵਾਲ ਸਾਹਿਬ ਨੇ ਉਗਰਾਹਾਂ ਸਾਹਿਬ ਨੂੰ ਨੀਵਾਂ ਦਿਖਾਉਣ ਲਈ, ਦਿਲੀ ਵਲ ਚਾਲੇ ਪਾਉਣ ਤੇ ਵਾਰਡਰ ਤੋੜਨ ਦਾ ਹੁਕਮ, ਨੌਜੁਆਨਾਂ ਨੂੰ ਦੇ ਦਿਤਾ ਜਿਸ ਕਾਰਨ ਦਿਲੀ ਦੀ ਘੇਰਾਬੰਦੀ, ਕੇਸ ਨੂੰ ਸੁਪਰੀਮ ਕੋਰਟ ਵਿਚ ਲਿਜਾਣ ਦਾ ਕਾਰਣ ਬਣੀ ਦਿਲੀ ਜਾਣ ਨਾਲ ਰਾਜੇਵਾਲ ਸਾਹਿਬ ਨੂੰ ਕ੍ਰੋੜਾਂ ਵਿਚ ਫੰਡ ਤਾਂ ਜਰੂਰ ਮਿਲੇ, ਪਰ ਪੰਜਾਬ ਲਈ ਇਹ ਮੋਰਚਾ ਨਿਰੋਲ ਘਾਤਕ ਸਾਬਤ ਹੋਇਆ ਜੇ ਤਿਨੇ ਬਿਲਾਂ ਦੇ ਰਿਪੀਲ, ਰੱਦ ਕਰਨ ਦੀ ਮੰਗ ਮੰਨ ਭੀ ਲਈ ਜਾਂਦੀ ਤਾਂ ਭੀ ਪੰਜਾਬ ਨੂੰ ਇਕ ਪੈਸੇ ਦਾ ਭੀ ਫਾਇਦਾ ਹੋਣ ਵਾਲਾ ਨਹੀਂ ਹੈ ਪਰ ਸੁਪਰੀਮ ਕੋਰਟ ਦਾ ਫੈਸ਼ਲਾ ਅੱਜ ਨਹੀਂ ਤਾਂ ਕਲ੍ਹ ਮਾਰੂ ਸਾਬਤ ਹੋਏ ਗਾ

.......ਮਾਨਯੋਗ ਸੁਪਰੀਮ ਕੋਰਟ ਨੇ ਫੈਸਲਾ ਭਾਰਤੀ ਸੰਵਿਧਾਨ, ਭਾਰਤੀ ਕਨੂੰਨ ਤੇ ਨੈਚਰਲ ਜਸਟਿਸ ਦੇ ਅਧਾਰ ਤੇ ਕਰਨਾ ਹੁੰਦਾ ਹੈ ਭਾਰਤ ਸਰਕਾਰ ਨੂੰ ਤਾਂ ਇਹ ਅਧਿਕਾਰ ਹੈ ਕਿ ਉਹ ਜਿਸ ਸਟੇਟ ਨੂੰ ਚਾਹੇ ਜਿਨੀਆਂ ਮਰਜੀ ਰਿਆਇਤਾਂ ਦੇਵੇ ਜਿਸ ਸਟੇਟ ਨੂੰ ਚਾਹੇ ਵਿਤਕਰੇ ਅਧੀਨ ਕੰਗਾਲ ਕਰ ਦੇਵੇ ਪਰ ਸੁਪਰੀਮ ਕੋਰਟ ਅਜੇਹਾ ਫੈਸਲਾ ਕਰਨ ਦਾ, ਕੋਈ ਵਿਤਕਰਾ ਕਰਨ ਦਾ, ਅਧਿਕਾਰ ਨਹੀਂ ਰੱਖਦੀ ਪਰ ਇਹ ਸਚਾਈ ਹੈ ਕਿ ਖਾਸ ਕਾਰਨਾਂ ਕਰਕੇ ਉਚ ਅਦਾਲਤ ਵਿਤਕਰਾ ਮਹਿਸੂਸ ਕਰਦੀ ਹੋਈ ਭੀ, ਕੋਈ ਦਖਲ ਨਾ ਦੇਣਾ ਹੀ ਠੀਕ ਸਮਝਦੀ  ਹੈ ਹੁਣ ਉਚ ਅਦਾਲਤ ਕੋਲ ਤਿਨਾਂ ਬਿਲਾਂ ਦੇ ਯੋਗ ਅਯੋਗ ਹੋਣ ਦੇ ਨਿਰਨੇ ਤੋਂ ਬਿਨਾਂ, ਮੰਡੀ ਬੋਰਡ ਦੀ ਕਾਇਮੀ ਤੇ ਉਤਪਾਦਾਂ ਤੇ ਸਪੋਰਟ ਪ੍ਰਾਈਸ ਦਾ ਕੇਸ ਭੀ ਚਲਾ ਗਿਆ ਹੈ

......ਉਚ ਕੋਰਟ ਲਈ, ਸਭ ਨਾਲ ਬਰਾਬਰੀ ਦੀ ਸੰਵਿਧਾਨਕ ਕਲਾਜ, ਉਸਨੂੰ ਮਜਬੂਰ ਕਰਦੀ ਹੈ ਕਿ ਜੋ ਅਧਿਕਾਰ ਇਕ ਨੂੰ ਹੈ ੳਹ ਸਭ ਨੂੰ ਹੋਵੇ ਇਸ ਲਈ ਉਚ ਕੋਰਟ, ਦੋ ਵਿਚੋਂ ਇਕ ਫੈਸਲਾ ਕਰਨ ਲਈ ਮਜਬੂਰ ਹੈ ਜਾਂ ਸਪੋਰਟ ਪ੍ਰਾਈਸ ਸਾਰੇ 23 ਉਤਪਾਦਾਂ ਤੇ ਲਾਗੂ ਹੋਏ ਗੀ ਜਾਂ ਕਣਕ ਝੋਨੇ ਦੀ ਸਪੋਰਟ ਪ੍ਰਾਈਸ ਭੀ ਖਤਮ ਕਰ ਦਿਤੀ ਜਾਏ ਗੀ ਵੱਡੀ ਸੰਭਾਵਨਾਂ ਇਹੀ ਹੈ ਕਿ ਸਪੋਰਟ ਪ੍ਰਾਈਸ ਸਭ ਬਸਤਾਂ ਤੋਂ ਖਤਮ ਕਰ ਦਿਤੀ ਜਾਵੇ ਕਿਉਂਕੇ ਯੁਨਾਈਟਿਡ ਨੇਸ਼ਨ, ਵਰਡ ਟਰੇਡ ਆਰਗੇਨਾਈਜੇਸ਼ਨ, ਵਰਡ ਕਿਸਾਨ ਕਨਸੌਰਟੀਅਮ, ਚਾਹੁਦੇ ਹਨ ਕਿ ਕਿਸਾਨੀ ਦੀ ਖੁਸ਼ਹਾਲੀ, ਬਹੁਤਾ ੳਤਪਾਦ, ਸਭ ਲਈ ਰਸਾਈ, ਲਈ ਸਭ ਸਬਸਿਡੀਆਂ ਖਤਮ ਕਰ ਦਿਤੀਆਂ ਜਾਣ ਖੈਰ ਦੋਹਾਂ ਵਿਚੋਂ ਕੋਈ ਭੀ ਫੈਸਲਾ ਹੋਏ, ਪੰਜਾਬ ਲਈ ਘਾਤਕ ਹੀ ਸਾਬਤ ਹੋਵੇ ਗਾ

.....ਇਸ ਗੱਲ ਦੀ ਸਮਝ ਨਹੀਂ ਰਹੀ ਕਿ ਰਾਜੇਵਾਲ ਸਾਹਿਬ ਵਲੋਂ ਉਕਤ ਲਿਖਤ ਤਿੰਨ ਵਡੀਆਂ ਪੰਜਾਬ ਹਿਤਕਾਰੀ ਔਫਰਾਂ ਠੁਕਰਾਏ ਜਾਣ ਪਿਛੇ ਕੀ ਰਾਜ ਹੈ ਜਾਪਦਾ ਹੈ ਕਿ ਰਾਜੇਵਾਲ ਸਾਹਿਬ ਕੈਪਟਨ ਤੇ ਬਾਦਲ ਸਾਹਿਬ ਦੀ ਇਛਾ ਅਨੁਸਾਰ ਕੋਈ ਵੱਡਾ ਕਾਰਾ ਕਰਵਾਉਣਾ ਚਾਹੁਦੇ ਹਨ ਤਾਂ ਕਿ ਦਿਲੀ ਦੇ ਕਤਲਾਮ ਨੂੰ ਛੋਟਾ ਕੀਤਾ ਜਾ ਸਕੇ, ਜੋ ਰਾਜੀਵ ਸਾਹਿਬ ਨੇ ਆਪ ਕਰਵਾਇਆ ਸੀ ਤਾਂ ਕਿ ਅਕਾਲ ਤਖਤ ਸਾਹਿਬ ਦੇ ਮਲੀਆਮੇਟ ਤੇ ਕਤਲਾਮ ਨੂੰ ਛੋਟਾਦਰਸਾਇਆ ਜਾ ਸਕੇ ਜੋ ਬਾਦਲ ਸਾਹਿਬ ਨੇ ਆਪ ਕਰਵਾਇਆ ਸੀ ਇਹ ਭੀ ਹੋ ਸਕਦਾ ਹੈ ਰਾਜੇਵਾਲ ਸਾਹਿਬ ਨੂੰ ਬੀਜੇਪੀ ਸਰਕਾਰ ਤੋਂ ਕਿਸੇ ਵੱਡੀ ਪ੍ਰਾਪਤੀ ਦੀ ਆਸ ਹੋਵੇ ਕਿਉਂਕੇ ਜੇ ਦਿਲੀ ਪੰਜਾਬ ਵਿਚ ਕੋਈ ਵੱਡਾ ਕਾਰਾ ਹੋ ਜਾਂਦਾ ਹੈ ਤਾਂ ਬੀਜੇਪੀ ਨੂੰ ਉਹੀ ਲਾਭ ਪ੍ਰਾਪਤ ਹੋਏ ਗਾ ਜੋ 1984 ਤੋਂ ਬਾਦ ਵਾਲੀ ਚੋਣ ਵਿਚ ਰਾਜੀਵ ਨੂੰ ਪ੍ਰਾਪਤ ਹੋਇਆ ਸੀ ਰਾਜੀਵ ਸਾਹਿਬ ਨੂੰ ਭਾਰਤ ਭਰ ਵਿਚ ਇਤਨੀ ਵੋਟ ਮਿਲੀ ਸੀ, ਜਿਤਨੀ ਅਜਾਦੀ ਤੋਂ ਤੁਰਤ ਬਾਦ ਨਹਿਰੂ ਗਾਂਧੀ ਨੂੰ ਭੀ ਨਹੀਂ ਸੀ ਮਿਲੀ ਦਿਲੀ ਵਿਧਾਨ ਸਭਾ ਵਿਚ ਭੀ ਬੀਜੇਪੀ ਦੀ ਜਿਤ ਯਕੀਨੀ, ਤੇ ਪਾਰਲੀਮਾਨੀ ਚੋਣਾਂਵਿਚ ਭੀ ਬੀਜੇਪੀ ਦੀ ਜਿਤ ਯਕੀਨੀ, ਹੋਣ ਦੀ ਆਸ ਬਣ ਸਕਦੀ ਹੈ ਰਾਜੇਵਾਲ ਸਾਹਿਬ ਦਾ ਵਾਰ ਵਾਰ ਇਹ ਕਹਿਣਾ ਕਿ "ਜੇ ਮੈਂ ਮੂੰਹ ਖੋਹਲਤਾ, ਤਾਂ ਪਤਾ ਨਹੀਂ ਕੀ ਹੋਏ ਗਾ" ਕਿਸੇ ਵੱਡੀ ਘਟਨਾ ਦਾ ਹੀ ਸੰਕੇਤ ਹੈ

.......ਪੰਜਾਬੀਉ ਮੈਂ ਪਿਛਲੇ ਦੋ ਹਫਤੇ ਤੋਂ ਆਪਣੇ ਮਿਲਣ ਵਾਲੇ ਤੇ ਆਪਣੇ ਟੈਲੀਫੋਨ ਕਰਨ ਵਾਲੇ ਦੋਸਤਾਂ ਕੋਲ ਜੋ ਕਿਸਾਨ ਆਗੂਆਂ ਦੀ ਵਿਉਂਤਬੰਦੀ ਜਾਹਰ ਕਰ ਰਿਹਾ ਹਾਂ ੳਹ ਤੁਹਾਡੇ ਭੀ ਸਾਹਮਣੇ ਰੱਖ ਰਿਹਾ ਹਾਂ ਸਭ ਕਹਿ ਰਹੇ ਸੀ ਕਿ ਕਿਸਾਨਾਂ ਨੇ ਜੇਸੀਬੀ ਮਸ਼ੀਨਾਂ ਤਿਆਰ ਕਰ ਲਈਆਂ ਹਨ ਟਰੈਕਟਰਾਂ ਮੂਹਰੇ ਮੋਟੇ ਰਾਡ ਲਗਵਾ ਲਏ ਹਨ ਕਿਸਾਨ ਦਿਲੀ ਵਿਚ ਜਰੂਰ ਵੜਨ ਗੇ ਪਰ ਮੈਂ ਹਿੰਦਾ ਰਿਹਾ ਹਾਂ ਕਿ ਇਕੱਲੇ ਟਰੈਕਟਰਾਂ ਨੂੰ ਬਾਹਰਲੀ ਪੈਰੀਫੇਰੀ ਤੇ ਭੇਜ ਦਿਤਾ ਜਾਏ ਗਾ ਦਿਲੀ ਪੁਲੀਸ ਕੁਝ ਇੰਡੀਆ ਗੇਟ ਤੇ ਹੋਏ ਗੀ, ਕੁਝ ਟਰੈਕਟਰਾਂ ਨੂੰ ਅੰਦਰ ਘੁਸ਼ਣ ਤੋਂ ਰੋਕਣ ਲਈ ਥਾਂ ਪਰ ਥਾਂ ਵੰਡੀ ਜਾਏ ਗੀ ਆਗੂ ਅਲੋਪ ਹੋ ਜਾਣ ਗੇ

.........ਦਿਲੀ ਵਿਚ ਵੜਨ ਲਈ ਬਾਰਡਰ ਦੇ ਨਾਲ ਵਾਲੇ ਰਸਤੇ ਤੋਂ ਬਿਨਾਂ, ਅਨੇਕਾਂ ਹੋਰ ਰਸਤੇ ਭੀ ਹਨ ਪੰਜਾਬ ਦੀ ਜੁਆਨੀ ਇਹਨਾਂ ਰਸਤਿਆਂ ਰਾਹੀ ਦਿਲੀ ਅੰਦਰ ਵੜ ਜਾਏ ਗੀ ਇਹ ਨੌਜੁਆਨ ਇੰਡੀਆ ਗੇਟ, ਰਾਸ਼ਟਰਪਤੀ ਭਵਨ ਨਹੀਂ ਪਹੁਚ ਸਕਣ ਗੇ ਕਿੁਂਉਕੇ ਇਹ 25-30 ਕਿਲੋ ਮੀਟਰ ਦੂਰ ਹੈ ਇਹਨਾਂ ਦਾ ਟਕਰਾ ਕਿਸੇ ਅਜਿਹੇ ਤੱਤ ਨਾਲ ਹੋ ਕਰਵਾ ਦਿਤਾ ਜਾਏ ਗਾ, ਜਿਹੋ ਜੇਹਾ 1984 ਵਿਚ ਵਰਤਿਆ ਗਿਆ ਸੀ ਜਿਸ ਕਾਰਨ ਭਾਰੀ ਨੁਕਸਾਨ ਭੀ ਹੋ ਸਕਦਾ ਹੈ ਇਸਦਾ ਬੁਰਾ ਅਸਰ ਪੰਜਾਬ ਤੇ ਭੀ ਹੋ ਸਕਦਾ ਹੈ ਮੇਰੀ ਤਾਂ ਇਹ ਸੋਚ ਹੀ ਸੀ ਹੁਣ ਕਲ੍ਹ ਰਾਜੇਵਾਲ ਸਾਹਿਬ ਨੇ ਇਸਦੀ ਪੁਸ਼ਟੀ ਕਰ ਦਿਤੀ ਹੈ ਉਹਨਾਂ ਕਿਹਾ ਕਿ ਟਰੈਕਟਰ ਦਿਲੀ ਵਿਚ ਨਹੀਂ ਵੜਨ ਗੇ ਪਰ ਆਊਟਰ ਪੈਰੀਫੇਰੀ ਤੇ ਪ੍ਰਦਰਸਣ ਕਰਨ ਗੇ ਪਰ ਉਹਨਾਂ ਨਾਂ ਹੀ ਕਿਸਾਨ ਆਗੂਆਂ ਵਾਰੇ ਦਸਿਆ ਕਿ ਉਹ ਕਿਸ ਤਰਾਂ ਪ੍ਰਦਰਸ਼ਣ ਕਰਨ ਗੇ ਨਾਂ ਹੀ ਇਹ ਦਸਿਆ ਕਿ ਜਜਬਾਤੀ ਨੌਜੁਆਨਾਂ ਨੂੰ ਕਿਸ ਤਰਾਂ ਰੋਕਿਆ ਜਾਏ ਗਾ

.....ਪੰਜਾਬ ਦੇ ਕਿਸਾਨੋ! ਨੌਜੁਅਨੋ! ਕਿਸਾਨ ਆਗੂਉ ਹੁਣ ਤੁਸੀਂ ਆਪਣੀ ਅਥਾਹ ਸ਼ਕਤੀ ਭਾਰਤ ਸਰਕਾਰ ਨੂੰ ਦਿਖਾ ਦਿਤੀ ਹੈ ਸਰਕਾਰ ਸ਼ਾਇਦ ਕੁਝ ਡਰੀ ਹੋਈ ਹੈ ਤੁਹਾਡੀ ਹਰ ਜਾਇਜ ਤੇ ਵਿਧਾਨਕ ਮੰਗ ਮੰਨ ਸਕਦੀ ਹੈ ਆਉ ਪੰਜਾਬ ਬਚਾਈਏ, ਪੰਜਾਬ ਦੀ ਕਿਸਾਨੀ ਤੇ ਜੁਆਨੀ ਬਚਾਈਏ ਪੰਜਾਬ ਲਈ ਸਦਾ ਸਲਾਮਤ ਰਸਤਾ ਅਪਣਾਈਏ ਕਣਕ ਦਾ ਅਰਬ ਦੇਸਾਂ ਨਾਲ ਫਰੀ ਟਰੇਡ, ਪੰਜਾਬ ਦੀ ਖੁਸ਼ਹਾਲੀ ਦਾ ਇਕੋ ਇਕ ਰਸਤਾ ਹੈ ਪੰਜਾਬ ਦੋ ਤਿੰਨ ਸਾਲਾਂ ਵਿਚ ਹੀ ਕੈਲੇਫੋਰਨੀਆਂ ਦੇ ਬਰਾਬਰ ਹੋ ਜਾਏ ਗਾ ਕਿਉਕੇ 13-14 ਉਕਤ ਲਿਖਤ ਦੇਸ਼ਾਂ ਨੂੰ ਇਕਨੌਮੀਕਲ ਰੇਟ ਤੇ ਕਣਕ ਦੇਣ ਤੇ ਉਹਨਾਂ ਦੇ ਸੁਪਨੇ ਪੂਰੇ ਕਰਨ ਵਾਲਾ, ਸਿਰਫ ਪੰਜਾਬ ਹੀ ਹੋਵੇ ਗਾ ਸਾਡੇ ਬਚੇ ਅਰਬ ਦੇਸ਼ਾਂ ਵਿਚ ਮਜਦੂਰ ਨਹੀਂ, ਵਿਉਪਾਰੀ ਬਣ ਕੇ ਜਾਣ ਗੇ

.......ਦੋਸਤੋ! ਮੰਗ ਲਉ ਰਾਜੇਵਾਲ ਸਾਹਿਬ ਤੋਂ ਮਾਫੀ ਉਹਨਾਂ ਦੀ ਅਗਵਾਈ ਵਿਚ ਤੁਸੀਂ ਸੈਂਕੜੇ ਸਹਾਦਤਾਂ ਦੇ ਚੁਕੇ ਹੋਂ ਆਉ ਆਪਣੇ ਪਰਵਾਰਾਂ ਵਿਚ ਸੰਭਾਲੋ ਆਪਣੇ ਬਚੇ ਤੇ ਆਪਣੇ ਖੇਤ ਭੁਲ ਜਾੳ ਕਿ ਤੁਸੀ ਕਾਂਗਰਸੀ ਹੋਂ, ਅਕਾਲੀ ਹੋਂ, ਕਮਿਊਨਿਸਟ ਹੋ, ਮਾਰਕਸੀ ਹੋਂ ਦੋਸਤੋ ਤੁਸੀ ਆਪ ਹੀ ਕਹਿੰਦੇ ਹੋਂ ਕਿ ਅਸੀਂ ਕਿਸਾਨ ਪਹਿਲੇ ਹਾਂ ਬਸ ਸਚਮੁਚ ਕਿਸਾਨ ਬਣ ਜਾਉ ਕਰ ਦਿਉ ਪੰਜਾਬ ਖੁਸ਼ਹਾਲ ਮਾਲਾ ਮਾਲ  ਰੱਬ ਰਾਖਾ ਪੰਜਾਬ ਦਾ ਸਿਰਫ, ਇਕੋ ਬੇਨਤੀ ਹੈ ਕਿ 19 ਜਨਵਰੀ ਦੀ ਮੀਟਿੰਗ ਵਿਚ ਬੱਸ ਇਹੋ ਇਕੋ ਮੰਗ ਰੱਖ ਦਿਉ, ਕਿ ਭਾਰਤ ਸਰਕਾਰ ਕਣਕ ਦੀ ਫਰੀ ਟਰੇਡ, ਅਰਬ ਦੇਸ਼ਾਂ ਨਾਲ ਬਹਾਲ ਦੇਵੇ ਜਿਤ ਯਕੀਨੀ ਹੈ ਜੇ ਮੈਂਨੂੰ ਇਹ ਸੇਵਾ ਦਿੰਦੇ ਹੋਂ ਤਾਂ ਸਾਰੇ ਇਕ ਮਤਾ ਪਾਕੇ ਅਧਿਕਾਰ ਮੈਂਨੂੰ ਦੇ ਦਿਉ ਮੈਂ ਯਕੀਨਨ ਤੁਹਾਨੂੰ ਇਹ ਅਧਿਕਾਰ ਲੈਕੇ ਦਿਆਂ ਗਾ

......ਰਾਜੇਵਾਲ ਸਾਹਿਬ ਨੂੰ ਰਾਸ਼ਟਰਵਾਦ ਮੁਬਾਰਕ ਹੋਵੇ ਪਰ ਮੈਂ ਤਾਂ ਪੰਜਾਬ ਦਾ ਪੁਤ ਹਾਂ ਤੇ ਪੰਜਾਬ ਦੇ ਹਿਤ ਹੀ ਅਗੇ ਰੱਖਾਂ ਗਾ ਰਾਜੇਵਾਲ ਸਾਹਿਬ ਕਿਉਂਕੇ ਮੋਰਚੇ ਦੀ ਅਗਵਾਈ ਕਰਦੇ ਹਨ ਆਗੂ ਦਾ ਫੈਸਲਾ ਸਹਿਯੋਗੀਆਂ ਵਲੋਂ ਮੰਨਿਆਂ ਜਾਣਾ, ਡਸਿਪਲਿਨ ਮੰਨਿਆਂ ਜਾਂਦਾ ਹੈ ਜਿਤ ਹਾਰ ਦੀ ਜੁਮੇਂਵਾਰੀ ਰਾਜੇਵਾਲ ਸਾਹਿਬ ਉਪਰ ਹੈ ਦੂਸਰੇ ਕਿਸਾਨ ਆਗੂਆਂ ਉਪਰ ਨਹੀਂ ਇਸ ਲਈ ਮੈਂਨੂੰ ਰਾਜੇਵਾਲ ਸਾਹਿਬ ਦਾ ਨਾਮ ਲੈਣਾ ਪੈਂਦਾ ਹੈ ਮੇਰਾ ਰਾਜੇਵਾਲ ਸਾਹਿਬ ਨਾਲ ਕੋਈ ਨਿਜੀ ਵਿਰੋਧ ਨਹੀਂ, ਪਰ ਸਿਧਾਂਤਕ ਵਿਰੋਧ ਜਰੂਰ ਕਿਹਾ ਜਾ ਸਕਦਾ ਹੈ ਰੱਬ ਰਾਖਾ ਪੰਜਾਬ ਦਾ