16. Punjab will
be the first crime free and non-violent
state in India.
Punjab Police will not
use any kind of torture to get any accused
to confess their crime. He is not guilty
until proven guilty. The police will only
have to use painless electronic devices to
conduct a brain survey of each accused.
Therefore, the consent of the accused will
not be required, nor will the approval of
the court be required. The instrument report
will be considered as the main basis of the
investigation.
Now the crime is more
because criminals often keep in touch with
one or another political leader. That is why
gangs are formed. No ordinary man testifies
against a politician or his entourage of
gangmen. If someone testifies, it is given
out of revenge. Which deviates from the
truth, and new enmities arise.
In this
way, due to the fear of electronic devices,
any vicious person will refrain from
committing crimes. Because these devices can
also record an old crime. Even if the police
wanted to hide it, they would not be able to
do so. The police will accurately describe
the incident. False stories will not be
made. According to the current police modus
operandi, where does the arrested accused
go, where does he go? How can a false story
and a true testimony be given?
16. ਪੰਜਾਬ ਭਾਰਤ ਦਾ ਪਹਿਲਾ ਜੁਰਮ ਰਹਿਤ ਤੇ ਤਸ਼ੱਦਤ ਰਹਿਤ ਪ੍ਰਾਂਤ ਹੋਵੇ ਗਾ।
ਪੰਜਾਬ ਪੁਲਸ ਕਿਸੇ ਭੀ ਦੋਸ਼ੀ ਨੂੰ ਆਪਣੇ ਜੁਰਮ ਦਾ ਇਕਬਾਲ ਕਰਵਾਉਣ ਲਈ, ਕਿਸੇ ਕਿਸਮ ਦਾ ਤਸ਼ੱਦਤ ਨਹੀਂ ਕਰੇਗੀ। ਜਦ ਤੱਕ ਦੋਸੀ ਦਾ ਗੁਨਾਹ ਸਾਬਤ ਨਹੀਂ ਹੋ ਜਾਂਦਾ ਉਹ ਦੋਸ਼ੀ ਨਹੀਂ ਹੈ। ਪੁਲੀਸ ਨੂੰ ਹਰ ਦੋਸ਼ੀ ਦਾ ਦਿਮਾਗੀ ਸਰਵੇਖਣ ਕਰਨ ਲਈ, ਸਿਰਫ ਪੀੜਾ ਰਹਿਤ ਇਲੈਕਟਰੋਨਿਕ ਉਪਕਰਣਾਂ ਨੂੰ ਹੀ ਵਰਤਣਾ ਹੋਵੇ ਗਾ। ਇਸ ਲਈ ਨਾਂ ਹੀ ਦੋਸੀ ਦੀ ਰਜਾਮੰਦੀ ਜਰੂਰੀ ਹੋਵੇ ਗੀ, ਅਤੇ ਨਾਂ ਹੀ ਕੋਰਟ ਤੋਂ ਮਨਜੂਰੀ ਲੈਣ ਦੀ ਲੋੜ ਹੋਵੇ ਗੀ। ਉਪਕਰਣ ਰਿਪੋਰਟ ਨੂੰ ਹੀ ਇਨਵੈਸ਼ਟੀਗੇਸ਼ਨ ਦਾ ਮੁਖ ਅਧਾਰ ਮੰਨਿਆਂ ਜਾਏ ਗਾ।
ਹੁਣ ਜੁਰਮ ਇਸ ਲਈ ਜਿਆਦਾ ਹੈ ਕਿ ਕ੍ਰਿਮੀਨਲ ਆਦਮੀ ਅਕਸ਼ਰ ਕਿਸੇ ਨਾਂ ਕਿਸੇ ਸਿਆਸੀ ਲੀਡਰ ਨਾਲ ਰਾਬਤਾ ਬਣਾ ਕੇ ਰਖਦੇ ਹਨ। ਇਸੇ ਕਾਰਨ ਹੀ ਗੈਂਗ ਪੈਦਾ ਹੁੰਦੇ ਹਨ। ਕੋਈ ਸਧਾਰਨ ਆਦਮੀ ਕਿਸੇ ਰਾਜਨੀਤਕ ਜਾਂ ਉਸਦੇ ਵਰੋਸਾਏ ਗੈਂਗਮੈਨ ਵਿਰੁਧ ਗਵਾਹੀ ਨਹੀਂ ਦਿੰਦਾ। ਜੇ ਕੋਈ ਗਵਾਹੀ ਦਿੰਦਾ ਹੈ ਤਾਂ ਉਹ ਬਦਲੇ ਦੀ ਭਾਵਨਾਂ ਤਹਿਤ ਹੀ ਦਿਤੀ ਜਾਂਦੀ ਹੈ। ਜੋ ਸਚਾਈ ਤੋਂ ਦੂਰ ਹੁੰਦੀ ਹੈ, ਅਤੇ ਨਵੀਂਆਂ ਦੁਸਮਣੀਆਂ ਪੈਦਾ ਹੁੰਦੀਆਂ ਹਨ।
ਇਸ ਤਰਾਂ ਇਲੈਕਟਰੋਨਿਕ ਉਪਕਰਣਾਂ ਦੇ ਡਰ ਕਾਰਨ ਕੋਈ ਭੀ ਖੂੰਖਾਰ ਅਦਮੀ, ਜੁਰਮ ਕਰਨ ਤੋਂ ਪ੍ਰਹੇਜ ਕਰੇਗਾ। ਕਿਉਂਕੇ ਇਹ ਉਪਕਰਣ ਕੋਈ ਪੁਰਾਣਾ ਜੁਰਮ ਭੀ ਰਿਕਾਰਡ ਤੇ ਲਿਆ ਸਕਦੇ ਹਨ। ਜਿਸ ਨੂੰ ਪੁਲੀਸ ਜੇ ਛੁਪਾਣਾ ਭੀ ਚਾਹੇ, ਤਾਂ ਭੀ ਛੁਪਾ ਨਹੀਂ ਸਕੇ ਗੀ। ਪੁਲੀਸ ਵਾਕਿਆਤ ਦਾ ਠੀਕ ਠੀਕ ਵਰਨਣ ਕਰੇ ਗੀ। ਝੂਠੀਆਂ ਸਟੋਰੀਆਂ ਨਹੀਂ ਬਣਾਏ ਗੀ। ਹੁਣ ਦੀ ਪੁਲੀਸ ਮੋਡਸ-ਉਪਰੈਂਡੀ ਅਨੁਸਾਰ ਤਾਂ ਫੜਿਆ ਦੋਸ਼ੀ ਕਿਤੋਂ ਹੋਰ ਜਾਂਦਾ ਹੈ, ਦਿਖਾਇਆ ਕਿਤੋਂ ਹੋਰ ਜਾਂਦਾ ਹੈ। ਝੂਠੀ ਸਟੋਰੀ ਤੇ ਸੱਚੀ ਗਵਾਹੀ ਕਿਵੇਂ ਦਿਤੀ ਜਾ ਸਕੇ ਗੀ।