48. The
bank will insure the crop as per the
wishes of the farmer
It will
be necessary for every bank in the
agriculture sector to insure
suitable and cheap crops as per the
wishes of the farmer. In case of
natural calamities, the bank will
compensate the farmer for crop loss
as per the decision of the
government survey. The sum insured
will be based on the crop survey
conducted by the bank from time to
time. Under bank insurance, it will
be necessary for the bank to pay the
farmer for fertilizers and
pesticides. In this way the farmer
will be able to buy better
fertilizers and pesticides. Banks
will not be agents of any particular
company, while agents are agents of
substandard drugs, forcing their
customers to apply these drugs and
fertilizers.
48.
ਕਿਸਾਨ ਦੀ ਇੱਛਾ ਅਨੁਸਾਰ ਫਸਲ ਦਾ ਬੀਮਾ ਬੈਂਕ ਕਰੇ ਗੀ
ਖੇਤੀ ਖੇਤਰ ਦੇ ਹਰ ਬੈਂਕ ਲਈ, ਕਿਸਾਨ ਦੀ ਇੱਛਾ ਅਨੁਸਾਰ, ਯੋਗ ਤੇ ਸਸਤਾ ਫਸਲ ਬੀਮਾ ਕਰਨਾ ਜਰੂਰੀ ਹੋਵੇਗਾ। ਗੜ੍ਹੇਮਾਰ ਅਦਿ, ਕੁਦਰਤੀ ਕਿਆਮਤਾਂ ਦੀ ਸੂਰਤ ਵਿਚ, ਸਰਕਾਰੀ ਸਰਵੇਖਣ ਦੇ ਫੈਸਲੇ ਅਨੁਸਾਰ, ਕਿਸਾਨ ਦੀ ਫਸਲ ਦੇ ਹੋਏ ਨੁਕਸਾਨ ਦੀ ਘਾਟਾ ਪੂਰਤੀ, ਬੈਂਕ ਕਰੇਗਾ।ਬੀਮੇ ਦੀ ਰਕਮ ਬੈਂਕ ਵਲੋਂ, ਸਮੇਂ ਸਮੇਂ ਕੀਤੇ ਫਸਲ ਦੇ ਸਰਵੇਖਣ ਉਪਰ ਅਧਾਰਿਤ ਹੋਵੇ ਗੀ। ਬੈਂਕ ਬੀਮਾ ਅਧੀਨ ਕਿਸਾਨ ਨੂੰ ਖਾਦ ਅਤੇ ਕੀੜੇਮਾਰ ਦਵਾਈਆਂ ਲਈ ਪੈਸਾ ਦੇਣਾ, ਬੈਂਕ ਲਈ ਜਰੂਰੀ ਹੋਵੇਗਾ। ਇਸ ਤਰ੍ਹਾਂ ਕਿਸਾਨ ਵਧੀਆ ਖਾਦ ਅਤੇ ਕੀਟਨਾਸਕ ਖਰੀਦਣ ਦੇ ਯੋਗ ਹੋ ਸਕੇਗਾ। ਬੈਂਕ ਕਿਸੇ ਖਾਸ ਕੰਪਨੀ ਦਾ ਏਜੰਟ ਨਹੀਂ ਬਣੇਗਾ, ਜਦਕਿ ਆਹੜਤੀਏ ਘਟੀਆ ਕਿਸਮਾਂ ਦੀਆਂ ਦਵਾਈਆਂ ਦੇ ਏਜੰਟ ਬਣਕੇ,
ਆਪਣੇ ਗਾਹਕਾਂ ਨੂੰ ਇਹ ਦਵਾਈਆਂ ਅਤੇ ਖਾਦ ਪਾਉਣ ਲਈ ਮਜਬੂਰ ਕਰਦੇ ਹਨ।