50. Car 
											royal decisions will be overturned. 
											This property will belong to the 
											people
The latter is related 
											to the late King Harun al-Rashid of 
											Iraq, known as the Qarun King. Harun 
											al-Rashid was the fifth caliph and 
											ruler of the Abyssinian tribe, with 
											Baghdad as its capital. Harun 
											al-Rashid forcibly amassed the 
											wealth of all the people of his 
											country in his palace. The people 
											became very poor and destitute and 
											began to fall at the feet of the 
											king for food and clothing. The king 
											was very happy with his deed. He had 
											built an army without pay.
											One day the king asked his vizier 
											Yahya if anyone had any money left, 
											Yahya replied that the dumra in the 
											mouths of the dead had not yet been 
											removed. The king immediately 
											ordered that all the drums be 
											removed. The graves of all the dead 
											were dug up, and the corpses were 
											exhumed from the streets and taken 
											to the royal treasury. There is no 
											other such torch in history after 
											Karun.
However, there is no 
											other such monarchy in the world. 
											But the so-called Sevadar of Punjab, 
											the so-called Panthic government, 
											under the guise of squandering its 
											money, has made some such decisions, 
											some laws, which are reminding us of 
											Karun. All these decisions, laws 
											will be repealed. A long description 
											of these decisions, laws cannot be 
											given here. For example, see “Reform 
											No. 20. Shamlat Land Donation Act.
										
                                             
										
                                            50. 
                                             ਕਾਰੂੰ ਸ਼ਾਹੀ ਫੈਸਲੇ ਰਦ ਕੀਤੇ ਜਾਣਗੇ। ਇਹ ਜਾਇਦਾਦ ਲੋਕਾਂ ਦੀ ਹੋਵੇ ਗੀ
                                        
                                             
                                        
                                            ਪਿਛਲੇ ਸਮੇਂ ਦੀ ਗਲ ਹੈ ਜੋ ਇਰਾਕ ਦੇ ਬਾਦਸਾਹ ਹਾਰੂੰ-ਅਲ-ਰਾਸ਼ੀਦ ਜਿਸਨੂੰ ਕਾਰੂੰ ਬਾਦਸ਼ਾਹ ਕਿਹਾ ਜਾਂਦਾ ਹੈ ਨਾਲ ਸਬੰਧਿਤ ਹੈ। ਹਾਰੂੰ-ਅਲ-ਰਾਸ਼ੀਦ ਅਬਸ਼ਿਆ ਕਬੀਲੇ ਦਾ ਪੰਜਵਾਂ ਖਲੀਫਾ ਅਤੇ ਹੁਕਮਰਾਨ ਸੀ, ਜਿਸਦੀ ਰਾਜਧਾਨੀ ਬਗਦਾਦ ਸੀ।ਹਾਰੂੰ-ਅਲ-ਰਾਸ਼ੀਦ ਨੇ ਆਪਣੇ ਪੁਤਰ ਅਲ-ਅਮੀਨ ਦੇ ਜਨਮ ਲੈਣ ਤੇ ਉਸਦੇ ਸੁਖ ਅਰਾਮ ਲਈ ਹੋਰ ਧਨ ਦੌਲਤ ਇਕੱਠੀ ਕਰਨ ਦੀ ਲੋੜ ਮਸਿੂਸ ਕੀਤੀ। ਹਾਰੂੰ-ਅਲ-ਰਾਸ਼ੀਦ ਨੇ ਆਪਣੇ ਦੇਸ਼ ਦੇ ਸਭ ਲੋਕਾਂ ਦੀ ਧਨ ਦੌਲਤ ਜਬਰੀ ਆਪਣੇ ਮਹਿਲ ਵਿਚ ਇਕੱਠੀ ਕਰ ਲਈ। ਲੋਕ ਬਿਲਕੁਲ ਕੰਗਾਲ ਅਤੇ ਆਤਰ ਹੋ ਗਏ ਅਤੇ ਰੋਟੀ ਕਪੜੇ ਆਦਿ ਲੋੜਾਂ ਲਈ ਬਾਦਸ਼ਾਹ ਦੇ ਚਰਣੀ ਪੈਣ ਲਗੇ। ਬਾਦਸ਼ਾਹ ਆਪਣੇ ਇਸ ਕਾਰਨਾਮੇਂ ਉਪਰ ਬਹੁਤ ਖੁਸ਼ ਹੋਇਆ ਕਰਦਾ ਸੀ।ਉਸਨੇ ਬਿਨਾਂ ਤਨਖਾਹ ਫੌਜ ਤਿਆਰ ਕਰ ਲਈ ਸੀ।
                                        
                                             
                                        
                                             ਇਕ ਦਿਨ ਬਾਦਸ਼ਾਹ ਨੇ ਆਪਣੇ ਵਜੀਰ ਯਾਹੀਆ ਨੂੰ ਪੁਛਿਆ ਕਿ ਕਿਸੇ ਕੋਲ ਕੋਈ ਪੈਸਾ ਰਹਿ ਤਾਂ ਨਹੀਂ ਗਿਆ, ਤਾਂ ਯਾਹੀਆ ਨੇ ਦਸਿਆ ਕਿ ਮੁਰਦਿਆਂ ਦੇ ਮੂੰਹ ਵਿਚ ਪਾਇਆ ਦਮੜਾ ਅਜੇ ਤਕ ਨਹੀਂ ਨਿਕਾਲਿਆ ਗਿਆ। ਬਾਦਸ਼ਾਹ ਨੇ ਤੁਰਤ ਸਭ ਦਮੜੇ ਨਿਕਾਲਣ ਦਾ ਹੁਕਮ ਦਿਤਾ। ਸਭ ਮੁਰਦਿਆਂ ਦੀਆਂ ਕਬਰਾਂ ਪੁਟਕੇ,  ਗਲੀਆਂ ਸ਼ੜੀਆਂ ਲਾਸ਼ਾਂ ਵਿਚੋਂ ਦਮੜੇ ਕਢਕੇ ਸ਼ਾਹੀ ਖਜਾਨੇ ਵਿਚ ਦਾਖਿਲ ਕਰ ਦਿਤੇ ਗਏ।ਹਾਰੂੰ-ਅਲ-ਰਾਸ਼ੀਦ ਨੇ ਇਹ ਪੈਸਾ ਆਪਣੇ ਪੁਤਰ ਅਲ-ਅਮੀਨ ਦੇ ਮਹਿਲਾਂ ਨੂੰ ਸ਼ਿਗਾਰਨ ਲਈ ਵਰਤਿਆ। ਕਾਰੂੰ ਤੋਂ ਬਾਦ ਇਤਹਾਸ ਵਿਚ ਅਜੇਹੀ ਕੋਈ ਹੋਰ ਮਿਸ਼ਾਲ ਨਹੀਂ ਮਿਲਦੀ।
                                        
                                             
                                        
                                            ਭਾਂਵੇਂ ਦੁਨੀਆਂ ਭਰ ਵਿਚ ਕਿਸੇ ਹੋਰ ਅਜੇਹੀ ਘਟੀਆ ਰਾਜਸ਼ਾਹੀ ਦਾ ਜਿਕਰ ਨਹੀਂ ਮਿਲਦਾ। ਪਰ ਪੰਜਾਬ ਦੀ ਸੇਵਾਦਾਰ ਅਖਵਾੳਣ ਵਾਲੀ ਕਥਿਤ ਪੰਥਕ ਸਰਕਾਰ ਨੇ, ਆਪਣੀ ਪੈਸਾ ਵਟੋਰਨ ਦੀ ਹਵਸ ਅਧੀਨ,  ਕੁਝ ਅਜੇਹੇ ਫੈਸਲੇ ਕੀਤੇ ਹਨ,  ਕੁਝ ਅਜੇਹੇ ਕਨੂੰਨ ਬਣਾਏ ਹਨ,  ਜੋ ਸਾਨੂੰ ਕਾਰੂੰ ਦੀ ਯਾਦ ਕਰਵਾ ਰਹੇ ਹਨ। ਇਹ ਸਭ ਫੈਸਲੇ,  ਕਨੂੰਨ ਰਦ ਕੀਤੇ ਜਾਣਗੇ। ਇਹਨਾਂ ਫੈਸਲਿਆਂ,  ਕਨੂੰਨਾਂ ਦਾ ਲੰਮਾਂ ਵੇਰਵਾ ਇਥੇ ਨਹੀਂ ਦਿਤਾ ਜਾ ਸਕਦਾ। ਮਿਸ਼ਾਲ ਵਜੋਂ ਦੇਖੋ “ਸੁਧਾਰ ਨੰਬਰ 20.  ਸ਼ਾਮਲਾਤ ਜਮੀਨ ਦਾਨ ਕਰਨ ਦਾ ਕਨੂੰਨ।