52.
Receipt of sand and gravel will be
like free
It is sad to admit
that before the Lutera Shahi
government, sand and gravel were
available for free only at the cost
of truck tractor fuel. It was not
difficult for people to build
houses. According to its corrupt
policy, the rogue royal has
increased the price of sand to
around Rs 50,000 per truck. Many
farmers have good sand mines in
their fields. The government has
illegally controlled them too. There
were sand mines in many villages
which were seized by the sand mafia.
Also on gravel mines and gravel
mills The mafia has illegally
established a monopoly.
With
the advent of ACP government, all
occupations and controls will be
abolished. The farmer in the
farmer's field will be the owner
himself. He will provide sand to his
people for free. The owner of the
mine in Shamlat will be the
Panchayat. Which will sell sand at a
discounted rate. There will be no
tax. There will be no restriction on
sand and gravel in the rivers. No
matter how many houses are built in
Punjab, it is not going to end. The
looters have spread misconceptions
about the depletion of water and
sand and gravel in their evil
spirit.
52.
ਰੇਤਾ ਬਜਰੀ ਦੀ ਪ੍ਰਾਪਤੀ ਮੁਫਤ ਵਾਂਗ ਹੋਵੇ ਗੀ
ਬੜੇ ਦੁਖ ਨਾਲ ਇਹ ਮੰਨਣਾ ਪੈਂਦਾ ਹੈ ਕਿ ਲੁਟੇਰਾ ਸ਼ਾਹੀ ਦੀ ਸਰਕਾਰ ਤੋਂ ਪਹਿਲਾਂ ਰੇਤਾ ਬਜਰੀ ਸਿਰਫ ਟਰੱਕ ਟਰੈਕਟਰ ਦੇ ਤੇਲ ਖਰਚੇ ਪਰ ਹੀ ਮੁਫਤ ਮਿਲ ਜਾਂਦਾ ਸੀ। ਲੋਕਾਂ ਲਈ ਮਕਾਨ ਉਸਾਰੀ ਜਿਆਦਾ ਮੁਸ਼ਕਲ ਨਹੀਂ ਸੀ। ਲੁਟੇਰਾ ਸ਼ਾਹੀ ਨੇ ਆਪਣੀ ਕ੍ਰੱਪਟ ਨੀਤੀ ਅਨੁਸਾਰ ਰੇਤਾ ਤਕਰੀਬਨ 50 ਹਜਾਰ ਪ੍ਰਤੀ ਟਰੱਕ ਤਕ ਮਹਿੰਗਾ ਕਰ ਦਿਤਾ ਹੈ। ਕਈ ਕਿਸਾਨਾਂ ਦੇ ਖੇਤਾਂ ਵਿਚ ਭੀ ਅਛੇ ਰੇਤੇ ਦੀਆਂ ਖਾਣਾ ਨਿਕਲੀਆਂ ਹਨ।ਸਰਕਾਰ ਨੇ ਉਹਨਾਂ ਉਪਰ ਭੀ ਨਜਾਇਜ ਕੰਟਰੋਲ ਕੀਤਾ ਹੋਇਆ ਹੈ।ਕਈ ਪਿੰਡਾਂ ਦੀਆਂ ਸ਼ਾਮਲਾਤਾਂ ਵਿਚ ਰੇਤਾ ਦੀਆਂ ਖਾਣਾਂ ਸਨ, ਜਿਹਨਾਂ ਉਪਰ ਰੇਤ ਮਾਫੀਆ ਕਾਬਜ ਕਰ ਦਿਤਾ।ਬਜਰੀ ਦੀਆਂ ਖਾਣਾਂ ਅਤੇ ਬਜਰੀ ਮਿਲਾਂ ਉਪਰ ਭੀ ਮਾਫੀਏ ਨੇ ਗੈਰ ਕਨੂੰਨੀ ਢੰਗ ਨਾਲ ਇਜਾਰੇ ਦਾਰੀ ਕਇਮ ਕੀਤੀ ਹੋਈ ਹੈ।
ਏਸੀਪੀ ਦੀ ਸਰਕਾਰ ਆਉਣ ਤੇ ਸਭ ਕਬਜੇ ਕੰਟਰੋਲ ਖਤਮ ਕਰ ਦਿਤੇ ਜਾਣਗੇ।ਕਿਸਾਨ ਦੇ ਖੇਤ ਵਿਚਲੀ ਖਾਣ ਦਾ ਕਿਸਾਨ ਆਪ ਮਾਲਕ ਹੋਵੇ ਗਾ।ਉਹ ਆਪਣੇ ਲੋਕਾਂ ਨੂੰ ਮੁਫਤ ਵਾਂਗ ਰੇਤਾ ਮਹੱਇਆ ਕਰੇ ਗਾ।ਸ਼ਾਮਲਾਤ ਵਿਚਲੀ ਖਾਣ ਦੀ ਮਾਲਕ ਪੰਚਾਇਤ ਹੋਵੇ ਗੀ। ਜੋ ਰਿਆਇਤੀ ਦਰ ਉਪਰ ਰੇਤ ਵੇਚੇ ਗੀ। ਕੋਈ ਟੈਕਸ ਨਹੀਂ ਹੋਵੇ ਗਾ।ਦਰਿਆਂਵਾਂ ਵਿਚਲੇ ਰੇਤਾ ਬਜਰੀ ਤੇ ਕੋਈ ਪਾਬੰਦੀ ਨਹੀਂ ਹੋਵੇ ਗੀ।ਯਕੀਨ ਕਰੋ ਧਰਤੀ ਵਿਚ ਬੇਅਥਾਹ ਰੇਤਾ ਬਜਰੀ ਤੇ ਪਾਣੀ ਭਰਿਆ ਹੋਇਆ ਹੈ। ਪੰਜਾਬ ਵਿਚ ਕਿਤਨੀ ਭੀ ਮਕਾਨ ਉਸਾਰੀ ਹੋਵੇ ਇਹ ਮੁਕਣ ਵਾਲਾ ਨਹੀਂ ਹੈ।ਲੁਟੇਰਾ ਸ਼ਾਹੀ ਨੇ ਪਾਣੀ ਖਤਮ ਹੋਣ, ਰੇਤਾ ਬਜਰੀ ਖਤਮ ਹੋਣ ਦੀਆਂ ਗਲਤ ਧਾਰਨਾਂਵਾਂ ਆਪਣੀ ਮੰਦ ਭਾਵਨਾ ਤਹਿਤ ਫੈਲਾਈਆਂ ਹੋਈਆਂ ਹਨ।