58. Every
adult shall have the right to the
care of his religion
...
Sections 90 and 91 of the Sikh
Gurdwara Act, 1925, specify certain
conditions for the members to be
elected and nominated for the
aforesaid boards and committees.
Article 92 determines the
eligibility of a Sikh to vote.
Accordingly, first of all, every
person who is a Sikh, believes in
Sikhism, calls himself a Sikh,
writes his caste, caste, Sikh as Jat
Sikh, Mazhabi Sikh, Ramdasia Sikh. ,
Etc. had the right to vote.
...
However, in 2003, the Parkash Singh
Badal Group insisted on the Manmohan
Singh government and on October 8,
2003, through Notification 1190,
amended the clause that a Sikh who
drinks alcohol and shaves his beard
does not have the right to be a Sikh
voter.
...
Apart from this, a
form has been prescribed for
becoming a voter as per this section
through which the voter has to give
an affidavit stating that he / she
is abiding by the stated rules and
conditions. Approved forms are
recorded on a register. Only
registered Sikhs can vote. Although
registration is the responsibility
of the Punjab Government under the
Act, but as per illegal and
confidential practice, this right
has been transferred to the Board.
Thus 90 per cent of the entire Sikh
Panth has been deprived of its
inalienable, legal, constitutional
right.
...
Even under the
current Act, Sikhs living in every
part of the world have the right to
vote. If voting for the Parliament
of India, for the Assembly, can be
done by post, then why can't Sikhs
choose their religious institution
by post. According to a survey,
there may be a small number of Sikhs
around the world who will be
smoking. But according to a survey,
the Akali Dal, in order to assert
its grip on places of worship, has
about a quarter of the recruiters,
smokers, non-Sikhs, non-Punjabis, in
the Sikh register.
...
In
Sikhism, prohibition of alcohol
means prohibition of drugs. The
white river of drugs flowed in
Punjab during the Badal government.
Three-quarters of Sikh youth has
been turned into ghori. More than
one million Sikh youth have been
killed alive, rendered youthless.
Drug traffickers have been given the
status of the best Sikhs and taken
over the government and the board.
But a large number of Sikhs have
also been deprived of the right to
vote in gurdwara elections by
issuing a fatwa declaring them
guilty of drinking alcohol.
...
Today, by the order of Badal, the
Jathedars of the Takhts are removed
and new ones are appointed. With
Badal's chit, the president and
members of the board are appointed.
Mr. Badal himself is an alcoholic
every day. Any MLA close to Badal
Sahib should put his hand on the
head of his child and say that Badal
Sahib does not drink alcohol, I will
pay every punishment prescribed by
him.
...
During the wars,
Dasam Pita had instructed the Yujaru
Singhs to file a case. But not on
the Sikhs who are hiding or spending
their days in their homes.
There
is no authentic evidence in history
regarding strict hair removal
orders. Hair can be cut for any
reason other than one's own.
I
would like to give my torch. About
25 years ago I was admitted to PGI
due to a head injury. I stayed in
the nations for 9 days. Dr. Coke,
the head of neurology, was not ready
to operate on me. It was considered
a religion to save a survivor. With
great difficulty he was persuaded
for the operation. It is necessary
to cut the hair. When he came to his
senses, he said that there is a clot
larger than three inches. It cannot
be broken. But it can be kept alive
by keeping it soft. Massaging with
olive oil and bathing with hot water
three times a day is necessary for
as long as you want to stay alive.
So hair cannot be kept. I have never
drunk alcohol in my life (only Badal
Sahib and two other celebrities,
while I was forced to stay with
them) I want to ask Badal Sahib, am
I depraved?
. Does Badal Sahib
consider himself a holy, holy, great
Sikh?
Government of ACP
Every
adult Sikh who believes in Sikhism,
who was born into a Sikh family,
considers himself a Sikh and writes,
will be given the right to vote and
to take care of his shrines.
58.
ਹਰ ਬਾਲਗ ਨੂੰ ਆਪਣੇ ਧਰਮ ਦੀ ਸੇਵਾ ਸੰਭਾਲ ਦਾ ਹਕ ਹੋਵੇ ਗਾ
...
ਸਿਖ ਗੁਰਦਵਾਰਾ ਐਕਟ 1925 ਦੀ ਧਾਰਾ 90 ਅਤ 91 ਉਕਤ ਬੋਰਡ ਅਤੇ ਕਮੇਟੀਆਂ ਲਈ ਚੁਣੇ ਅਤੇ ਨਾਮਜਦ ਕੀਤੇ ਜਾਣ ਵਾਲੇ ਮੈਂਬਰਾਂ ਲਈ ਕੁਝ ਸ਼ਰਤਾਂ ਦਾ ਜਿਕਰ ਕਰਦੀਆਂ ਹਨ। ਧਾਰਾ 92 ਵੋਟ ਪਾਉਣ ਵਾਲੇ ਸਿਖ ਦੀ ਯੋਗਤਾ ਨਿਰਧਾਰਤ ਕਰਦੀ ਹੈ।ਇਸ ਅਨੁਸਾਰ ਪਹਿਲੇ ਹਰ ਵਅਕਤੀ ਜੋ ਸਿਖ ਹੈ, ਸਿਖ ਧਰਮ ਵਿਚ ਵਿਸਵਾਸ ਰਖਦਾ ਹੈ, ਆਪਣੇ ਆਪ ਨੂੰ ਸਿਖ ਲਿਖਦਾ ਹੈ, ਆਪਣਾ ਜਾਤ ਗੋਤ ਸਿਖ ਲਿਖਦਾ ਹੈ ਜਿਵੇਂ ਜਟ ਸਿਖ, ਮਜ੍ਹਬੀ ਸਿਖ, ਰਾਮਦਾਸੀਆ ਸਿਖ, ਆਦਿ ਵੋਟ ਪਾਉਣ ਦਾ ਅਧਿਕਾਰ ਰਖਦੇ ਸਨ।
...
ਪਰ
2003 ਵਿਚ ਸ ਪ੍ਰਕਾਸ਼ ਸਿੰਘ ਬਾਦਲ ਗਰੁਪ ਨੇ ਸ ਮਨਮੋਹਨ ਸਿੰਘ ਸਰਕਾਰ ਤੇ ਜੋਰ ਦੇਕੇ 8 ਅਕਤੂਬਰ 2003 ਨੂੰ, ਨੋਟੀਫੀਕੇਸ਼ਨ 1190 ਰਾਹੀਂ,ਇਸ ਧਾਰਾ ਵਿਚ ਸੋਧ ਕਰਵਾਈ ਕਿ ਸ਼ਰਾਬ ਪੀਣ ਵਾਲਾ, ਅਤੇ ਦਾ੍ਹੜੀ ਕੇਸ਼ ਕਟਣ ਵਾਲਾ ਸਿਖ ਵੋਟਰ ਬਨਣ ਦਾ ਅਧਿਕਾਰ ਨਹੀਂ ਰਖਦਾ।
...
ਇਸਤੋਂ ਬਿਨਾਂ ਇਸੇ ਧਾਰਾ ਅਨੁਸਾਰ ਵੋਟਰ ਬਨਣ ਲਈ ਇਕ ਫਾਰਮ ਨਿਯਤ ਕੀਤਾ ਗਿਆ ਜਿਸ ਰਾਹੀਂ ਵੋਟਰ ਬਨਣ ਵਾਲੇ ਨੇ ਇਕ
ਤਰਾਂ ਹਲਫੀਆ ਬਿਆਨ ਦੇਣਾ ਹੈ ਕਿ ਉਹ ਵਰਨਿਤ ਨਿਯਿਮਾਂ ਦਾ ਧਾਰਣੀ ਅਤੇ ਸਰਤਾਂ ਦਾ ਪਾਬੰਦ ਹੈ। ਮਨਜੂਰ ਕੀਤੇ ਫਾਰਮਾਂ ਨੂੰ ਇਕ ਰਜਿਸਟਰ ਉਪਰ ਦਰਜ ਕੀਤਾ ਜਾਂਦਾ ਹੈ। ਰਜਿਸ਼ਟ੍ਰਡ ਸਿਖ ਹੀ ਵੋਟ ਪਾ ਸਕਦਾ ਹੈ। ਭਾਂਵੇ ਐਕਟ ਅਨੁਸਾਰ ਰਜਿਸ਼ਟ੍ਰੇਸ਼ਨ ਦਾ ਕੰਮ ਪੰਜਾਬ ਸਰਕਾਰ ਦਾ ਹੈ, ਪਰ ਗੈਰ ਕਨੂੰਨੀ ਅਤੇ ਗੁਪਤ ਰਵਾਇਤ ਅਨੁਸਾਰ, ਇਹ ਅੀਧਕਾਰ ਬੋਰਡ ਦੇ ਕਬਜੇ ਵਿਚ ਦੇ ਦਿਤਾ ਗਿਆ ਹੈ। ਇਸ ਤਰਾਂ ਸਮੁਚੇ ਸਿਖ ਪੰਥ ਦੇ 90 ਪ੍ਰਤੀਸ਼ਤ ਸਿਖਾਂ ਨੂੰ ਆਪਣੇ ਪਦਾਇਸ਼ੀ, ਕਨੂੰਨੀ, ਸ਼ੰਵਿਧਾਨਕ ਹਕ ਤੋਂ ਵਾਂਝੇ ਕਰ ਦਿਤਾ ਗਿਆ ਹੈ।
...
ਮਜੂਦਾ ਐਕਟ ਅਨੁਸਾਰ ਭੀ ਦੁਨੀਆਂ ਦੇ ਹਰ ਹਿਸੇ ਵਿਚ ਵਸਦੇ ਸਿਖ ਨੂੰ ਵੋਟਰ ਬਨਣ ਦਾ ਹਕ ਹੈ। ਜੇ ਭਾਰਤ ਦੀ ਪਰਲੀਮੈਂਟ ਲਈ, ਅਸੈੰਬਲੀ ਲਈ, ਵੋਟ ਡਾਕ ਰਾਹੀਂ ਪਾਈ ਜਾ ਸਕਦੀ ਹੈ, ਤਾਂ ਸਿਖ ਆਪਣੀ ਧਾਰਮਿਕ ਸੰਸਥਾ ਦੀ ਚੋਣ, ਡਾਕ ਰਾਹੀਂ ਕਿਉਂ ਨਹੀ ਕਰ ਸਕਦੇ। ਇਕ ਸਰਵੇ ਅਨੁਸਾਰ ਦੁਨੀਆਂ ਭਰ ਵਿਚ, ਕੁਝ ਗਿਣਤੀ ਦੇ ਸਿਖ ਹੋ ਸਕਦੇ ਹਨ ਜੋ ਤੰਬਾਕੂ ਪੀਂਦੇ ਹੋਣ ਗੇ। ਪਰ ਇਕ ਸਰਵੇ ਅਨੁਸਾਰ, ਅਕਾਲੀ ਦਲ ਧਰਮ ਅਸਥਾਨਾਂ ਉਪਰ ਆਪਣੀ ਪਕੜ ਪਕੀ ਕਰਨ ਲਈ,
ਸਿਖ ਜਗਤ ਦਾ ਹਕ ਮਾਰਕੇ, ਜੋ ਵੋਟ ਰਜਿਸਟਰ ਤਿਆਰ ਕਰਦਾ ਹੈ, ਉਸ ਵਿਚ ਤਕਰੀਬਨ ਚੋਥਾ ਹਿਸਾ ਭਰਤੀ, ਤੰਬਾਕੂ ਪੀਣ ਵਾਲੇ, ਗੈਰ ਸਿਖਾਂ, ਗੈਰ ਪੰਜਾਬੀਆਂ, ਦੀ ਹੁੰਦੀ ਹੈ।
...
ਸਿਖ ਧਰਮ ਵਿਚ ਸ਼ਰਾਬ ਦੀ ਮਨਾਹੀਂ ਤੋਂ ਭਾਵ ਨਸ਼ਿਆਂ ਦੀ ਮਨਾਂਹੀ ਹੈ। ਬਾਦਲ ਸਰਕਾਰ ਸਮੇਂ ਹੀ ਪੰਜਾਬ ਵਿਚ ਨਸ਼ਿਆਂ ਦਾ ਚਿਟਾ ਦਰਿਆ ਬਹਾ ਦਿਤਾ ਗਿਆ। ਸਿਖ ਜੁਆਨੀ ਦਾ ਤਿਨ ਚੁਥਾਈ ਹਿਸਾ ਘੋਰੀ ਬਣਾ ਦਿਤਾ ਗਿਆ ਹੈ। ਦਸ ਲ਼ਖ ਤੋਂ ਵਧ ਸਿਖ ਜੁਆਨਾਂ ਨੂੰ ਜਿੰਦਾ ਮਾਰ ਮੁਕਾਇਆ ਹੈ, ਜੁਆਨੀ ਰਹਿਤ ਕਰ ਦਿਤਾ ਗਿਆ ਹੈ। ਨਸ਼ਿਆਂ ਦੇ ਸੁਦਾਗਰਾਂ ਨੂੰ ਉਤਮ ਸਿਖ ਦਾ ਦਰਜਾ ਦੇਕੇ, ਸਰਕਾਰ ਅਤੇ ਬੋਰਡ ਤੇ ਕਾਬਜ ਕਰ ਦਿਤਾ ਗਿਆ ਹੈ। ਪਰ ਵਡੀ ਗਿਣਤੀ ਵਿਚ ਸਿਖਾਂ ਨੂੰ, ਸਰਾਬ ਪੀਣ ਦਾ ਦੋਸ਼ੀ ਹੋਣ ਕਾਰਨ, ਪਤਿਤ ਹੋਣ ਦਾ ਫਤਵਾ ਦੇਕੇ, ਗੁਰਦਵਾਰਾ ਚੋਣ ਵਿਚ, ਵੋਟ ਦੇਣ ਦੇ ਅਧਿਕਾਰ ਤੋਂ ਭੀ ਵਾਂਝੇ ਕਰ ਦਿਤਾ ਗਿਆ ਹੈ।
...
ਅਜ ਬਾਦਲਦੇ ਹੁਕਮ ਨਾਲ ਤਖਤਾਂ ਦੇ ਜਥੇਦਾਰ ਉਤਾਰੇ ਜਾਂਦੇ ਹਨ ਅਤੇ ਨਵੇਂ ਨਿਯੁਕਤ ਕੀਤੇ ਜਾਂਦੇ ਹਨ। ਬਾਦਲ ਦੀ ਚਿਟ ਨਾਲ ਹੀ ਬੋਰਡ ਦੇ ਪ੍ਰਧਾਨ ਤੇ ਮੈਂਬਰ ਨਿਯੁਕਤ ਹੂੰਦੇ ਹਨ।ਬਾਦਲ ਸਹਿਬ ਖੁਦ ਹਰ ਰੋਜ ਸ਼ਰਾਬ ਪੀਣ ਦੇ ਧਾਰਣੀ ਹਨ। ਬਾਦਲ ਸਹਿਬ ਦਾ ਕੋਈ ਨਜਦੀਕੀ ਵਿਧਾਇਕ ਆਪਣੇ ਬਚੇ ਦੇ ਸਿਰ ਤੇ ਹਥ ਰੱਖਕੇ ਕਹਿ ਦੇਵੇ ਕਿ ਬਾਦਲ ਸਹਿਬ ਸ਼ਰਾਬ ਨਹੀਂ ਪੀਂਦੇ ਮੈਂ ਉਸ ਵਲੋਂ ਨਿਯਤ ਹਰ ਸਜਾ ਭੁਗਤਾਂ ਗਾ।
...
ਜੰਗਾਂ ਯੁਧਾਂ ਸਮੇਂ ਦਸਮ ਪਿਤਾ ਨੇ ਯੁਜਾਰੂ ਸਿੰਘਾਂ ਨੂੰ ਕੇਸ ਰਖਣ ਦਾ ਉਪਦੇਸ਼ ਦਿਤਾ ਸੀ। ਪਰ ਲੁਕ ਛਿਪ ਕੇ ਜਾਂ ਆਪਣੇ ਘਰਾਂ ਵਿਚ ਦਿਨ ਕਟੀ ਕਰ ਰਹੇ ਸਿਖਾਂ ਉਪਰ
, ਸਖਤੀ ਨਾਲ ਕੇਸ਼ ਰਖਣ ਦੇ ਹੁਕਮ ਸਬੰਧੀ, ਇਤਹਾਸ ਵਿਚ ਕੋਈ ਪ੍ਰਮਾਣਿਕ ਸਬੂਤ ਨਹੀਂ ਹੈ।ਕੇਸ਼ ਆਪਣੇ ਸੌਂਕ ਤੋਂ ਇਲਾਵਾ ਕਿਸੇ ਹੋਰ ਕਾਰਣ ਭੀ ਕਟੇ ਜਾ ਸਕਦੇ ਹਨ।
ਮੈਂ ਆਪਣੀ ਮਿਸ਼ਾਲ ਦੇਣੀ ਚਾਹੁੰਦਾ ਹਾਂ।ਤਕਰੀਬਨ 25 ਕੁ ਸਾਲ ਪਹਿਲੇ ਮੈਂਨੂੰ ਸਿਰ ਦੀ ਸਟ ਕਾਰਣ ਪੀ ਜੀ ਆਈ ਵਿਚ ਦਾਖਲ ਕਰਾਇਆ ਗਿਆ ਸੀ।9 ਦਿਨ ਕੌਮਾਂ ਵਿਚ ਰਿਹਾ।ਨਿਉਰੌਲੋਜੀ ਦਾ ਮੁਖੀ ਡਾਕਟਰ ਕੌਕ ਮੇਰਾ ਅਪ੍ਰੇਸ਼ਨ ਕਰਨ ਲਈ ਤਿਆਰ ਨਹੀਂ ਸੀ।ਉਹ ਇਕ ਮਰ ਚੁਕੇ ਦੀ ਥਾਂ ਕਿਸੇ ਬਚ ਸਕਣ ਵਾਲੇ ਨੂੰ ਬਚਾਉਣਾ ਧਰਮ ਸਮਝਦਾ ਸੀ। ਬਹੁਤ ਮੁਸ਼ਕਲ ਨਾਲ ਉਸਨੂੰ ਉਪ੍ਰੇਸ਼ਨ ਲਈ ਮਨਾਇਆ ਗਿਆ। ਕੇਸ਼ ਕਟਣੇ ਜਰੂਰੀ ਸ਼ਨ।ਸੁਰਤ ਆ ਜਾਣ ਤੇ ਉਸ ਦਸਿਆ ਕਿ ਤਿਨ ਇੰਚ ਤੋਂ ਵਡਾ ਕਲਾਟ ਮਜੂਦ ਹੈ। ਇਸ ਨੂੰ ਖੋਰਿਆ ਨਹੀਂ ਜਾ ਸਕਦਾ। ਪਰ ਇਸ ਨੂੰ ਨਰਮ ਰਖਕੇ ਜਿੰਦਾ ਰਿਹਾ ਜਾ ਸਕਦਾ ਹੈ।ਹਰ ਰੋਜ ਤਿਨ ਸਮੇਂ ਔਲਿਵ ਆਇਲ ਦੀ ਮਾਲਿਸ਼ ਅਤੇ ਗਰਮ ਪਾਣੀ ਨਾਲ ਨਹਾਉਣਾ, ਉਤਨੇ ਸਮੇਂ ਲਈ ਜਰੂਰੀ ਹੈ, ਜਿੰਨਾਂ ਚਿਰ ਤੁਸੀਂ ਜਿਉਂਦਾ ਰਹਿਣਾ ਚਾਹੁੰਦੇ ਹੋਂ।ਇਸ ਲਈ ਕੇਸ਼ ਨਹੀ ਰਖੇ ਜਾ ਸਕਦੇ। ਮੈਂ ਜਿੰਦਗੀ ਵਿਚ ਕਦੇ ਸ਼ਰਾਬ ਨਹੀਂ ਪੀਤੀ (ਸਿਰਫ ਬਾਦਲ ਸਹਿਬ ਤੇ ਦੋ ਹੋਰ ਹਸ਼ਤੀਆਂ ਦੇ, ਜਦੋਂਕੇ ਮੈਂਨੂੰ ਉਹਨਾਂ ਨਾਲ ਰਹਿਣ ਦੀ ਮਜਬੂਰੀ ਸੀ) ਮੈਂ ਬਾਦਲ ਸਹਿਬ ਨੂੰ ਪੁਛਣਾ ਚਾਹੂੰਦਾ ਹਾਂ ਕਿ,
ਕੀ ਮੈ ਪਤਿਤ ਹਾਂ?
। ਕੀ ਬਾਦਲ ਸਹਿਬ ਆਪਣੇ ਆਪ ਨੂੰ ਪਵਿਤਰ ਅਲ ਪਵਿਤਰ ਉਤਮ ਅਲ ਮਹਾਨ ਸਿਖ ਸਮਝਦੇ ਹਨ?।
ਏਸੀਪੀ ਦੀ ਸਰਕਾਰ
, ਹਰ ਬਾਲਗ ਸਿਖ ਨੂੰ, ਜੋ ਸਿਖ ਧਰਮ ਵਿਚ ਵਿਸ਼ਵਾਸ ਰਖਦਾ ਹੈ, ਜੋ ਸਿਖ ਪ੍ਰਵਾਰ ਵਿਚ ਪੈਦਾ ਹੋਇਆ ਹੈ, ਆਪਣੇ ਆਪ ਨੂੰ ਸਿਖ ਸਮਝਦਾ ਅਤੇ ਲਿਖਦਾ ਹੈ, ਵੋਟ ਪਉਣ ਦਾ ਅਤੇ ਆਪਣੇ ਧਰਮ ਅਸ਼ਥਾਨਾਂ ਦੀ ਸੇਵਾ ਸੰਭਾਲ ਦਾ ਹਕ ਦੇਵੇ ਗੀ।