ਨਾਂ ਕੇਜਰੀਵਾਲ ਦਾ ਸਟੰਟਬਾਜ ਏਜੰਡਾ, ਨਾਂ ਬਾਦਲ ਤੇ ਕੈਪਟਨ ਦਾ ਲੁਟੇਰਾਸ਼ਾਹੀ ਤਾਜ। ਏਸੀਪੀ ਲਿਆਏ ਗੀ, ਪੰਜਾਬ ਦਾ ਆਪਣਾ, ਪਾਰਦ੍ਰਸੀ, ਇਨਕਲਾਬੀ ਸਰਬਸਾਂਝਾ ਰਾਜ।
         
 

63. Gu. The Board and the concerned Gurdwaras will be under the jurisdiction of RTI
.
During his invasions, Ahmad Shah Abdali plundered not only the royal treasury but also the religious places of India. There are many details in history. But the way Sikh Gurdwara Sehiban is being looted today and those who have been looted, if it is compared to the looting of Abdali's religious institutions, then the looting of the foreign invader Abdali should be done with the looting of our so called servants. Then Abdali's loot, compared to the loot of these servants, would seem absolutely insignificant. Some heroes will not agree with this idea because it is difficult. But think of what Abdali looted in one day. But our servants have been looting continuously for fifteen years. But many such stories never reached anyone's ears or eyes. Veer ji these truths became a part of history when the Panth will be free. When Gurdwara Sahib becomes independent. The present government can order anyone who reveals the truth to be sent to jail. There may be a punishment. Because he has no legal documentary evidence. The law requires documentary evidence.
I would like to keep one or two mentions in the court of Sikh Sangat like a grain of lentils. It has been alleged that they have been illegally occupied by the board. The rest of the thousands of Gurudwaras that have no historical significance are called local gurdwaras by law. Such Gurudwaras have been built by the local Sikh community as their place of worship. These shrines are present in almost every village. .
One such Guru Ghar exists in my village Jalal. I named it Gurdwara Tripti Sir Sahib. Even though it was built by the town itself, the Board had filed a case against it in the Supreme Court. A bench of justices of the apex court ruled that the site did not fall under the jurisdiction of the Shiromani Akali Dal (SAD), ie the town. On the first midnight of the morning, under the guidance of Maluka Sahib, the Shiromani Committee employees, with the help of the police, captured the Gurudwara. Perhaps the board is not bound to follow the order of the Supreme Court.
The Gurudwara has about 40 acres of fertile land. The contract for this land was 59 thousand per acre in the previous one year. It is shown that Dhunan Sahib was given a contract on the basis of three and a half thousand per acre. Look at the service of the Panth. Sacrifice for the Panth. It is because of such sacrifices that Badal Sahib placed him on the head of the old Akali leaders This is the example of one of the thousands of local gurdwaras. The service of thousands of other devotees should be estimated by the Sikh Sangat itself.
Despite the high qualifications of the officers in Punjab, the average salary is around Rs. 50,000 / - per month. Now the servants of the Panth, in the interest of special service to the Panth, are paying more than Rs. About a dozen secretaries are already present. But newcomers will be given Rs 3 lakh a month. Taking into account all the facilities, this cost would be around five lakh per month, per secretary. This is the unique service of the Panth. There is no example of such service in any religion of the world. The service that our Panthic government is doing.
Wake up, Viro. Wake up sister. Wake up young man. You have to choose one of the two ideas. Or these servants will have to be eliminated. Or they will destroy the Panth. The Anti-Corruption Party government will audit the accounts of Guru Ghars to protect the Guru Ghars from these alleged servants and the looted money will be returned to the Guru Ghars. The RTI Act will be enforced through which anyone A Sikh can take stock of any Gurdwara.

 

63. ਗੁ. ਬੋਰਡ ਅਤੇ ਸਬੰਧਿਤ ਗਰਦਵਾਰੇ ਆਰ ਟੀ ਆਈ ਦੇ ਅਧਿਕਾਰ ਵਿਚ ਹੋਣਗੇ

.

ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਹਮਲਿਆਂ ਸਮੇਂ, ਸ਼ਾਹੀ ਖਜਾਨੇ ਤੋਂ ਬਿਨਾਂ, ਹਿੰਦੋਸਤਾਨ ਦੇ ਧਾਰਮਿਕ ਅਸਥਾਨਾਂ ਨੂੰ ਭੀ ਆਪਣੀ ਲੁਟ ਦਾ ਸ਼ਿਕਾਰ ਬਣਾਇਆ।ਇਤਹਾਸ ਵਿਚ ਇਸਦਾ ਕਾਫੀ ਵੇਰਵਾ ਮਿਲਦਾ ਹੈ। ਪਰ ਅਜ ਸਿਖ ਗੁਰਦੁਵਾਰਾ ਸਹਿਬਾਨ ਨੂੰ ਜਿਸ ਤਰਾਂ ਲੁਟਿਆ ਜਾ ਰਿਹਾ ਹੈ ਅਤੇ ਜਿਨਾਂ ਲੁਟਿਆ ਜਾ ਚੁਕਾ ਹੈ, ਜੇ ਇਸਦੀ ਤੁਲਨਾ ਅਬਦਾਲੀ ਦੀ ਧਾਰਮਿਕ ਅਦਾਰਿਆਂ ਦੀ ਲੁਟ ਨਾਲ ਕੀਤੀ ਜਾਵੇ, ਤਾਂ ਬਦੇਸ਼ੀ ਹਮਲਾਵਰ ਅਬਦਾਲੀ ਦੀ ਲੁਟ, ਸ਼ਾਡੇ ਆਪਣੇ ਸੇਵਾਦਾਰ ਕਹਾਉਣ ਵਾਲਿਆਂ ਦੀ ਲੁਟ ਨਾਲ ਕੀਤੀ ਜਾਵੇ, ਤਾਂ ਅਬਦਾਲੀ ਦੀ ਲੁਟ, ਇਹਨਾਂ ਸੇਵਾਦਾਰਾਂ ਦੀ ਲੁਟ ਦੇ ਮਕਾਬਲੇ, ਬਿਲਕੁਲ ਨਗੂਣੀ ਜਾਪੇ ਗੀ । ਕੁਝ ਵੀਰ ਇਸ ਵਿਚਾਰ ਨਾਲ ਸਹਿਮਤ ਇਸ ਕਰਕੇ ਨਹੀਂ ਹੋਣਗੇ ਕਿ ਇਹ ਮੁਸ਼ਕਲ ਹੈ। ਪਰ ਸੋਚੋ ਅਬਦਾਲੀ ਨੇ ਜੋ ਲੁਟਿਆ ਇਕੇ ਦਿਨ ਲੁਟਿਆ। ਪਰ ਸਾਡੇ ਸੇਵਾਦਾਰ ਤਾਂ ਪੰਦਰਾਂ ਸਾਲਾਂ ਤੋਂ ਲਗਾਤਾਰ ਲੁਟ ਰਹੇ ਹਨ। ਪਰ ਅਜਿਹੀ ਕਈ ਖਬਰ ਕਦੇ ਭੀ, ਕਿਸੇ ਦੇ ਕੰਨਾਂ ਅੱਖਾਂ ਤਕ ਨਹੀਂ ਪਹੁੰਚੀ। ਵੀਰ ਜੀ ਇਹ ਸਚਾਈਆਂ ਉਦੋਂ ਇਤਹਾਸ ਦਾ ਹਿਸਾ ਬਨਣ ਗੀਆਂ, ਜਦੋਂ ਪੰਥ ਅਜਾਦ ਹੋਵੇ ਗਾ। ਜਦੋਂ ਗੁਰਦਵਾਰਾ ਸਹਿਬ ਅਜਾਦ ਹੋਣ ਗੇ।ਅਜ ਸਮੇਂ ਦੀ ਸਰਕਾਰ ਕਿਸੇ ਭੀ ਸਚਾਈ ਜਾਹਰ ਕਰਨ ਵਾਲੇ ਨੂੰ ਜੇਲ੍ਹ ਭੇਜਣ ਦਾ ਹੁਕਮ ਦੇ ਸਕਦੀ ਹੈ। ਸਜਾ ਹੋ ਸਕਦੀ ਹ। ਕਿਉਂਕਿ ਉਸ ਕੋਲ ਇਸਦਾ ਕੋਈ ਕਨੂੰਨੀ ਦਸਤਾਵੇਜੀ ਸਬੂਤ ਨਹੀਂ ਹੈ। ਕਨੂੰਨ ਦਸ਼ਤਾਵੇਜੀ ਸਬੂਤ ਮੰਗਦਾ ਹੈ।

ਮੈਂ ਦਾਲ ਵਿਚੋਂ ਦਾਣਾ ਟੋਹਣ ਵਾਂਗ ਇਕ ਦੋ ਜਿਕਰ ਸਿਖ ਸ਼ੰਗਤ ਦੀ ਕਚਿਹਰੀ ਵਿਚ ਰਖਣਾ ਚਾਹੁੰਦਾ ਹਾਂ।ਸਿਖ ਗੁਰਦਵਾਰਾ ਐਕਟ 1925 ਦਅਿਾਂ ਨਵੀਆਂ ਤਰਮੀਮਾਂ ਅਨੁਸਾਰ 86 ਵਡੇ ਇਤਹਾਸ਼ਕ ਗੁਰਦੁਅਰੇ ਸਿਖ ਬੋਰਡ ਨੇ ਆਪਣੇ ਸਿਧੇ ਕੰਟਰੋਲ ਵਿਚ ਕਰ ਲਏ ਹਨ।ਕਈ ਸੌ ਗੁਰਦੁਆਰੇ ਜਿਹਨਾਂ ਨੂੰ ਗਰੁਦਵਾਰਾ ਕਮਿਸ਼ਨ ਵਲੋਂ ਨੋਟੀਫਾਈਡ ਕਰਾਰ ਦਿਤਾ ਗਿਆ ਹੈ, ਉਹ ਬੋਰਡ ਨੇ ਗੈਰ ਕਨੂੰਨੀ ਢੰਗ ਨਾਲ ਆਪਣੇ ਕਬਜੇ ਵਿਚ ਕੀਤੇ ਹੋਏ ਹਨ। ਬਾਕੀ ਹਜਾਰਾਂ ਗੁਰੂਦੁਆਰੇ ਜਿਸਦੀ ਕੋਈ ਇਤਹਾਸਕ ਮਹਾਨਤਾ ਨਹੀ, ਇਹਨਾਂ ਨੂੰ ਕਨੂੰਨ ਲੋਕਲ ਗੁਰਦੁਆਰੇ ਕਹਿੰਦਾ ਹੈ।ਅਜਿਹੇ ਗੁਰੂਘਰ ਉਥੋਂ ਦੀ ਸਿਖ ਸੰਗਤ ਨੇ ਆਪਣੇ ਪੂਜਾ ਅਸ਼ਥਾਨ ਵਜੋਂ ਆਪ ਉਸਾਰੇ ਹਨ।ਇਹ ਅਸ਼ਥਾਨ ਤਕਰੀਬਨ ਹਰ ਪਿੰਡ ਵਿਚ ਮਜੂਦ ਹਨ।ਵਡੇ ਪਿੰਡਾਂ ਵਿਚ ਕਈ ਕਈ ਗੁਰੁ ਘਰ ਮਜੂਦ ਹਨ।

ਅਜਿਹਾ ਹੀ ਇਕ ਗੁਰੁ ਘਰ ਮੇਰੇ ਪਿੰਡ ਜਲਾਲ ਵਿਚ ਮਜੂਦ ਹੈ।ਜਿਸਦਾ ਨਾਮ ਮੈਂ ਗੁਰਦਵਾਰਾ ਤ੍ਰਿਪਤੀ ਸਰ ਸਹਿਬ ਰੱਖਿਆ ਸੀ।ਭਾਂਵੇਂ ਇਸਦੀ ਉਸਾਰੀ ਨਗਰ ਵਲੋਂ ਹੀ ਕੀਤੀ ਗਈ ਹੈ, ਫਿਰ ਭੀ ਬੋਰਡ ਨੇ ਇਸ ਵਿਰੁਧ ਸੁਪਰੀਮ ਕੋਰਟ ਵਿਚ ਕੇਸ ਕੀਤਾ ਹੋਇਆ ਸੀ।00 ਜੂਨ 2013 ਨੂੰ ਸੁਪਰੀਮ ਕੋਰਟ ਦੇ ਜਸਟਿਸ਼ ਦੇ ਬੈਂਚ ਨੇ ਫੈਸਲਾ ਦਿਤਾ ਕਿ ਇਹ ਅਸਥਾਨ ਸ਼੍ਰੋਮਣੀ ਕਮੇਟੀ ਦੇ ਅੀਧਕਾਰ ਵਿਚ ਨਹੀਂ ਆਉਂਦਾ, ਭਾਵ ਨਗਰ ਦਾ ਹੈ।ਨਗਰ ਨੇ ਇਥੇ ਮੁੜ ਇਕੋਤਰੀ ਸੁਰੂ ਕਰਨ ਦਾ ਫੈਸਲਾ ਕੀਤਾ। ਜਿਸ ਸਵੇਰ ਪ੍ਰਕਾਸ਼ ਸੁਰੂ ਹੋਣੇ ਸੀ ਉਸਤੋਂ ਪਹਿਲੀ ਅਧੀ ਰਾਤ ਮਲੂਕਾ ਸਹਿਬ ਦੀ ਰਹਿਨੁਮਾਈ ਹੇਠ, ਸ਼੍ਰੋਮਣੀ ਕਮੇਟੀ ਮੁਲਾਜਮਾਂ ਨੇ ਪੁਲੀਸ ਦੀ ਮਦਤ ਨਾਲ ਗੁਰੂਘਰ ਤੇ ਕਬਜਾ ਕਰ ਲਿਆ। ਸਾਇਦ ਬੋਰਡ ਸਪਰੀਮ ਕੋਰਟ ਦੇ ਹੁਕਮ ਦੀ ਪਾਲਣਾ ਕਰਨ ਦਾ ਪਾਬੰਦ ਨਹੀਂ ਹੈ।

ਇਸ ਗੁਰੂੁ ਘਰ ਕੋਲ ਤਕਰੀਬਨ 40 ਏਕੜ ਉਪਜਾਊ ਜਮੀਨ ਹੈ।ਪਹਿਲਾਂ ਇਕ ਸਾਲ ਇਸ ਜਮੀਨ ਦਾ ਠੇਕਾ 59 ਹਜਾਰ ਪ੍ਰਤੀ ਏਕੜ ਹੋਇਆ ਸੀ।ਗੁਰੂਘਰ ਤੇ ਜਬਰੀ ਕਬਜਾ ਕਰਨ ਤੋਂ ਬਾਦ ਇਹ ਜਮੀਨ ਸ ਸਕੰਦਰ ਸਿੰਘ ਮਲੂਕਾ ਜਿਲਾ ਪ੍ਰਧਾਨ ਅਕਾਲੀ ਦਲ ਬਠਿੰਡਾ ਦੇ ਹੁਕਮ ਅਨੁਸਾਰ ਨਗਰ ਅਕਾਲੀ ਦਲ ਭਗਤਾ ਦੇ ਪ੍ਰਧਾਨ, ਧੁਨਾਂ ਸਹਿਬ ਨੂ ਸਾਢੇ ਤਿਨ ਹਜਾਰ ਪ੍ਰਤੀ ਏਕੜ ਦੇ ਹਿਸਾਬ ਠੇਕੇ ਉਤੇ ਦੇ ਦਿਤੀ ਗਈ ਦਿਖਾਈ ਗਈ ਹੈ।ਦੇਖੋ ਪੰਥ ਦੀ ਸੇਵਾ।ਪੰਥ ਲਈ ਕੁਰਬਾਨੀ।ਅਜਿਹੀਂ ਕੁਰਬਾਨੀਆਂ ਕਰਕੇ ਹੀ ਬਾਦਲ ਸਹਿਬ ਨੇ ਉਸਨੂੰ ਅਸਲ ਕੁਰਬਾਨੀ ਵਾਲੇ ਪੁਰਾਣੇ ਅਕਾਲੀ ਆਗੂਆਂ ਦੇ ਸਿਰ ਉਪਰ ਬਠਾਇਆ ਹੋਇਆ ਹੈ।ਇਹ ਉਦਾਹਰਣ ਹਜਾਰਾਂ ਲੋਕਲ ਗੁਰਦੁਵਾਰਿਆਂ ਵਿਚੋਂ ਇਕ ਦੀ ਹੈ।ਦੂਸਰੇ ਹਜਾਰਾਂ ਸੇਵਾ ਕਰਨ ਵਾਲਿਆਂ ਦੀ ਸੇਵਾ ਦਾ ਅੰਦਾਜਾ ਸਿਖ ਸੰਗਤ ਆਪ ਹੀ ਲਾ ਲਵੇ।

ਪੰਜਾਬ ਵਿਚ ਅਫਸਰਾਂ ਦੀ ਉਚ ਯੋਗਤਾ ਦੇ ਵਾਵਜੂਦ ਐਵਰੇਜ ਤਨਖਾਹ 50 ਕੁ ਹਜਾਰ ਰੁਪਏ ਪ੍ਰਤੀ ਮਹੀਨਾ ਹੈ।ਬੋਰਡ ਦੀ ਸਥਾਪਨਾ ਤੋਂ ਲੈਕੇ ਬੋਰਡ ਦੀ ਆਡਿਟ, ਇਸਦੇ ਅੰਦਰੂਨੀ ਐਡੀਟਰ ਕਰਦੇ ਰਹੇ ਹਨ। ਹੁਣ ਪੰਥ ਦੇ ਸੇਵਾਦਾਰ, ਪੰਥ ਦੀ ਵਿਸ਼ੇਸ ਸੇਵਾ ਕਰਨ ਹਿਤ, ਹੁਕਮਰਾਨਾਂ ਦੇ ਖਾਸ ਉਲ ਖਾਸ ਸ ਕੋਹਲੀ ਨੂੰ, ਇਕ ਕ੍ਰੋੜ ਰੁਪਏ ਤੋਂ ਵਧ ਪ੍ਰਤੀ ਮਹੀਨਾ ਦੇ ਰਹੇ ਹਨ, ਬਤੌਰ ਆਡੀਟਰ।ਹੁਣ ਸਕੱਤਰ ਰਖਣੇ ਹਨ। ਦਰਜਨ ਕੁ ਸਕੱਤਰ ਪਹਿਲਾਂ ਮਜੂਦ ਹਨ। ਪਰ ਨਵਿਆਂ ਨੂੰ ਤਿਨ ਲਖ ਰੁਪਏ ਮਹੀਨਾ ਦਿਤਾ ਜਾਏ ਗਾ। ਸਾਰੀਆਂ ਸਹੂਲਤਾਂ ਗਿਣਕੇ ਇਹ ਖਰਚਾ ਤਕਰੀਬਨ ਪੰਜ ਲਖ ਪ੍ਰਤੀ ਮਹੀਨਾ, ਪ੍ਰਤੀ ਸਕੱਤਰ ਬਣ ਜਾਏ ਗਾ। ਹੈ ਨਾਂ ਪੰਥ ਦੀ ਅਦੁਤੀ ਸੇਵਾਦੁਨੀਆਂ ਦੇ ਕਿਸੇ ਭੀ ਧਰਮ ਵਿਚ ਕਿਸੇ ਅਜੇਹੀ ਸੇਵਾ ਦੀ ਉਦਾਹਰਣ ਨਹੀਂ ਮਿਲਦੀ। ਜੋ ਸੇਵਾ ਸਾਡੀ ਪੰਥਕ ਸਰਕਾਰ ਕਰ ਰਹੀ ਹੈ।

ਵੀਰੋ ਜਾਗੋ। ਭੇਣੋ ਜਾਗੋ।ਨੌਜੁਆਨੋ ਜਾਗੋ।ਦੋਹਾਂ ਵਿਚੋਂ ਇਕ ਵਿਚਾਰ ਚੁਨਣਾ ਪਏ ਗਾ। ਜਾਂ ਇਹ ਸੇਵਾਦਾਰ ਖਤਮ ਕਰਨੇ ਪੈਣਗੇ। ਜਾਂ ਇਹ ਪੰਥ ਖਤਮ ਕਰ ਦੇਣ ਗੇ। ਐਂਟੀ ਕ੍ਰੱਪਸ਼ਨ ਪਾਰਟੀ ਦੀ ਸਰਕਾਰ ਗੁਰੁ ਘਰਾਂ ਨੂੰ ਇਹਨਾਂ ਕਥਿਤ ਸੇਵਾਦਾਰਾਂ ਤੋਂ ਬਚਾਉਣ ਲਈ, ਗੁਰੁ ਘਰਾਂ ਦਾ ਹਿਸਾਬ ਕਿਤਾਬ ਆਡਿਟ ਕਰਵਾਏ ਗੀ ਅਤੇ ਲੁਟਿਆ ਹੋਇਆ ਪੈਸਾ ਮੁੜ ਗੁਰੁ ਘਰਾਂ ਨੂੰ ਅਰਪਣ ਕੀਤਾ ਜਾਏ ਗਾ।ਆਰ ਟੀ ਆਈ ਦਾ ਕਨੂੰਨ ਲਾਗੂ ਕੀਤਾ ਜਾਏ ਗਾ, ਜਿਸ ਰਾਹੀਂ ਕੋਈ ਭੀ ਸਿਖ ਕਿਸੇ ਭੀ ਗੁਰਦੁਵਾਰੇ ਦਾ ਹਿਸਾਬ ਕਿਤਾਬ ਲੈ ਸਕਦਾ ਹੈ।

 
* ਅਜੀਤ ਪੰਜਾਬੀ  * ਜਗਬਾਣੀ ਪੰਜਾਬੀ * ਸਪੋਕਸ਼ਮੈਨ ਪੰਜਾਬੀ * ਟ੍ਰੀਬਿਊਨ ਪੰਜਾਬੀ * ਚੜਦੀਕਲਾ * ਪਹਿਰੇਦਾਰ * ਅੱਜ ਦੀ ਅਵਾਜ * ਪਹਿਰੇਦਾਰ *
* ਅੱਜ ਦੀ ਅਵਾਜ * ਜਨ ਜਾਗਰਿਤੀਦੋਆਬਾ * ਪੰਜਾਬ ਟਾਈਮਜ * ਸਕਾਈ ਹਾਕ ਟਾਈਮਜ * ਪੰਜਾਬੀ ਨਿਊਜ ਔਨਲਾਈਨ * ਸ਼ਟਿੰਗ ਉਪਰੇਸ਼ਨ *
*
ਸੱਚ ਕਹੂੰ * ਖੇਤੀ ਦੁਨੀਆਂ * ਜੰਮੂ ਪਰਭਾਤ * ਸਿਖ ਟਾਈਮਜ ਯੂ ਕੇ * ਪਰਵਾਸੀ ਕਨੇਡਾ * ਅਜੀਤ ਵੀਕਲੀ ਕਨੇਡਾ *
 ਦੇਸ਼ ਵਿਦੇਸ਼ ਟਾਈਮਜ ਕਨੇਡਾ *
* ਹਮਦਰਦ ਵੀਕਲੀ ਕਨੇਡਾ * ਕੌਮੀ ਏਕਤਾ ਕੈਲੀਫੋਰਨੀਆਂ * ਅੰਬੇਦਕਰ ਟਾਈਮਜ ਕੈਲੀਫੋਰਨੀਆਂ * ਟਾਈਮਜ ਆਫ ਪੰਜਾਬ ਯੂ ਐਸ ਏ *
 Facebook * YouTube *  Yahoo * Wikipedia * Google Map