50. कार
शाही फैसलों को पलट दिया जाएगा। यह
संपत्ति लोगों की होगी
उत्तरार्द्ध इराक के दिवंगत राजा
हारून अल-रशीद से संबंधित है, जिसे
करुण राजा के रूप में जाना जाता है।
हारुन अल-रशीद पांचवां खलीफा और
एबिसिनियन जनजाति का शासक था, जिसकी
राजधानी बगदाद थी। हारून अल-रशीद ने
अपने देश के सभी लोगों की संपत्ति को
अपने महल में जबरन जमा कर लिया। लोग
बहुत गरीब और बेसहारा हो गए और भोजन
और वस्त्र के लिए राजा के चरणों में
गिरने लगे। राजा उसके इस काम से बहुत
खुश हुआ उसने बिना वेतन के एक सेना
बना ली थी।
एक दिन राजा ने
अपने वजीर याह्या से पूछा कि क्या
किसी के पास पैसा बचा है, याह्या ने
जवाब दिया कि मृतकों के मुंह में
डूमरा अभी तक नहीं हटाया गया है। राजा
ने तुरंत आदेश दिया कि सभी ड्रम हटा
दिए जाएं। सभी मृतकों की कब्रों को
खोदा गया, लाशों को सड़कों से निकाला
गया और शाही खजाने में ले जाया गया।
करुण के बाद इतिहास में ऐसी कोई मशाल
नहीं है।
हालांकि, दुनिया में
ऐसी नीच राजशाही का कोई जिक्र नहीं
है। लेकिन पंजाब के तथाकथित सेवादार,
तथाकथित पंथिक सरकार ने अपने पैसे को
बर्बाद करने की आड़ में कुछ ऐसे फैसले
किए हैं, कुछ कानून बनाए हैं, जो हमें
करुण की याद दिला रहे हैं। इन सभी
फैसलों, कानूनों को निरस्त कर दिया
जाएगा। इन निर्णयों, कानूनों का लंबा
विवरण यहां नहीं दिया जा सकता है।
उदाहरण के लिए, देखें “सुधार संख्या
20। शामलात भूमि दान अधिनियम।
50.
ਕਾਰੂੰ ਸ਼ਾਹੀ ਫੈਸਲੇ ਰਦ ਕੀਤੇ ਜਾਣਗੇ। ਇਹ ਜਾਇਦਾਦ ਲੋਕਾਂ ਦੀ ਹੋਵੇ ਗੀ
ਪਿਛਲੇ ਸਮੇਂ ਦੀ ਗਲ ਹੈ ਜੋ ਇਰਾਕ ਦੇ ਬਾਦਸਾਹ ਹਾਰੂੰ-ਅਲ-ਰਾਸ਼ੀਦ ਜਿਸਨੂੰ ਕਾਰੂੰ ਬਾਦਸ਼ਾਹ ਕਿਹਾ ਜਾਂਦਾ ਹੈ ਨਾਲ ਸਬੰਧਿਤ ਹੈ। ਹਾਰੂੰ-ਅਲ-ਰਾਸ਼ੀਦ ਅਬਸ਼ਿਆ ਕਬੀਲੇ ਦਾ ਪੰਜਵਾਂ ਖਲੀਫਾ ਅਤੇ ਹੁਕਮਰਾਨ ਸੀ, ਜਿਸਦੀ ਰਾਜਧਾਨੀ ਬਗਦਾਦ ਸੀ।ਹਾਰੂੰ-ਅਲ-ਰਾਸ਼ੀਦ ਨੇ ਆਪਣੇ ਪੁਤਰ ਅਲ-ਅਮੀਨ ਦੇ ਜਨਮ ਲੈਣ ਤੇ ਉਸਦੇ ਸੁਖ ਅਰਾਮ ਲਈ ਹੋਰ ਧਨ ਦੌਲਤ ਇਕੱਠੀ ਕਰਨ ਦੀ ਲੋੜ ਮਸਿੂਸ ਕੀਤੀ। ਹਾਰੂੰ-ਅਲ-ਰਾਸ਼ੀਦ ਨੇ ਆਪਣੇ ਦੇਸ਼ ਦੇ ਸਭ ਲੋਕਾਂ ਦੀ ਧਨ ਦੌਲਤ ਜਬਰੀ ਆਪਣੇ ਮਹਿਲ ਵਿਚ ਇਕੱਠੀ ਕਰ ਲਈ। ਲੋਕ ਬਿਲਕੁਲ ਕੰਗਾਲ ਅਤੇ ਆਤਰ ਹੋ ਗਏ ਅਤੇ ਰੋਟੀ ਕਪੜੇ ਆਦਿ ਲੋੜਾਂ ਲਈ ਬਾਦਸ਼ਾਹ ਦੇ ਚਰਣੀ ਪੈਣ ਲਗੇ। ਬਾਦਸ਼ਾਹ ਆਪਣੇ ਇਸ ਕਾਰਨਾਮੇਂ ਉਪਰ ਬਹੁਤ ਖੁਸ਼ ਹੋਇਆ ਕਰਦਾ ਸੀ।ਉਸਨੇ ਬਿਨਾਂ ਤਨਖਾਹ ਫੌਜ ਤਿਆਰ ਕਰ ਲਈ ਸੀ।
ਇਕ ਦਿਨ ਬਾਦਸ਼ਾਹ ਨੇ ਆਪਣੇ ਵਜੀਰ ਯਾਹੀਆ ਨੂੰ ਪੁਛਿਆ ਕਿ ਕਿਸੇ ਕੋਲ ਕੋਈ ਪੈਸਾ ਰਹਿ ਤਾਂ ਨਹੀਂ ਗਿਆ, ਤਾਂ ਯਾਹੀਆ ਨੇ ਦਸਿਆ ਕਿ ਮੁਰਦਿਆਂ ਦੇ ਮੂੰਹ ਵਿਚ ਪਾਇਆ ਦਮੜਾ ਅਜੇ ਤਕ ਨਹੀਂ ਨਿਕਾਲਿਆ ਗਿਆ। ਬਾਦਸ਼ਾਹ ਨੇ ਤੁਰਤ ਸਭ ਦਮੜੇ ਨਿਕਾਲਣ ਦਾ ਹੁਕਮ ਦਿਤਾ। ਸਭ ਮੁਰਦਿਆਂ ਦੀਆਂ ਕਬਰਾਂ ਪੁਟਕੇ, ਗਲੀਆਂ ਸ਼ੜੀਆਂ ਲਾਸ਼ਾਂ ਵਿਚੋਂ ਦਮੜੇ ਕਢਕੇ ਸ਼ਾਹੀ ਖਜਾਨੇ ਵਿਚ ਦਾਖਿਲ ਕਰ ਦਿਤੇ ਗਏ।ਹਾਰੂੰ-ਅਲ-ਰਾਸ਼ੀਦ ਨੇ ਇਹ ਪੈਸਾ ਆਪਣੇ ਪੁਤਰ ਅਲ-ਅਮੀਨ ਦੇ ਮਹਿਲਾਂ ਨੂੰ ਸ਼ਿਗਾਰਨ ਲਈ ਵਰਤਿਆ। ਕਾਰੂੰ ਤੋਂ ਬਾਦ ਇਤਹਾਸ ਵਿਚ ਅਜੇਹੀ ਕੋਈ ਹੋਰ ਮਿਸ਼ਾਲ ਨਹੀਂ ਮਿਲਦੀ।
ਭਾਂਵੇਂ ਦੁਨੀਆਂ ਭਰ ਵਿਚ ਕਿਸੇ ਹੋਰ ਅਜੇਹੀ ਘਟੀਆ ਰਾਜਸ਼ਾਹੀ ਦਾ ਜਿਕਰ ਨਹੀਂ ਮਿਲਦਾ। ਪਰ ਪੰਜਾਬ ਦੀ ਸੇਵਾਦਾਰ ਅਖਵਾੳਣ ਵਾਲੀ ਕਥਿਤ ਪੰਥਕ ਸਰਕਾਰ ਨੇ, ਆਪਣੀ ਪੈਸਾ ਵਟੋਰਨ ਦੀ ਹਵਸ ਅਧੀਨ, ਕੁਝ ਅਜੇਹੇ ਫੈਸਲੇ ਕੀਤੇ ਹਨ, ਕੁਝ ਅਜੇਹੇ ਕਨੂੰਨ ਬਣਾਏ ਹਨ, ਜੋ ਸਾਨੂੰ ਕਾਰੂੰ ਦੀ ਯਾਦ ਕਰਵਾ ਰਹੇ ਹਨ। ਇਹ ਸਭ ਫੈਸਲੇ, ਕਨੂੰਨ ਰਦ ਕੀਤੇ ਜਾਣਗੇ। ਇਹਨਾਂ ਫੈਸਲਿਆਂ, ਕਨੂੰਨਾਂ ਦਾ ਲੰਮਾਂ ਵੇਰਵਾ ਇਥੇ ਨਹੀਂ ਦਿਤਾ ਜਾ ਸਕਦਾ। ਮਿਸ਼ਾਲ ਵਜੋਂ ਦੇਖੋ “ਸੁਧਾਰ ਨੰਬਰ 20. ਸ਼ਾਮਲਾਤ ਜਮੀਨ ਦਾਨ ਕਰਨ ਦਾ ਕਨੂੰਨ।