61.
दुनिया भर से सिख ऑनलाइन सिख बोर्ड का
चुनाव करेंगे
सिख गुरुद्वारा
बोर्ड, जिसे शिरोमणि गुरुद्वारा
प्रबंधक कमेटी के नाम से भी जाना जाता
है, एक प्रांतीय मामला है। यह पंजाब
का आंतरिक मामला है। श्री प्रकाश सिंह
बादल अब बहुत नर्वस महसूस कर रहे हैं।
वे अब केवल गुरुद्वारा सुधारों के डर
से मोदी साहब का समर्थन महसूस कर रहे
हैं। जब हरियाणा ने हरियाणा के सिखों
द्वारा गुरुद्वारा साहिब के प्रबंधन
के लिए अपना अभियान शुरू किया, तो
श्री बादल ने कहा कि यह एक केंद्रीय
मुद्दा है क्योंकि केंद्र सरकार ने कई
बार गुरुद्वारा अधिनियम में संशोधन
किया है। इसलिए किसी भी राज्य को
हस्तक्षेप करने का अधिकार नहीं है। यह
पूरी तरह से असत्य कथन है। तथ्य यह है
कि सिख गुरुद्वारा बोर्ड समग्र रूप से
पंजाब राज्य का कानून है, और पंजाब
विधानसभा के पास इसे संशोधित करने की
शक्ति है। इसके प्रमाण के रूप में मैं
सैकड़ों तथ्यों में से कुछ का हवाला
दे रहा हूं।
…………………
सिख
गुरुद्वारा अधिनियम, 1925 के उद्देश्य
और क्षेत्र पर वक्तव्य 25 अप्रैल 1925
को पंजाब गजट में प्रकाशित हुआ था।
चयन समिति की रिपोर्ट पंजाब गजट में
20 जून 1925 को प्रकाशित हुई थी। इसकी
कार्यवाही का विवरण पंजाब विधान परिषद
वाद-विवाद के पृष्ठ ११०२ से ११२१,
११७५ और १२९५ से १२९७ पर दर्ज है। तब
से अब तक पंजाब सरकार द्वारा लगभग तीन
सौ संशोधन किए जा चुके हैं।
.........................
मूल
अधिनियम के अनुसार, केवल अकाल तख्त
साहिब ही बोर्ड के सीधे नियंत्रण में
था। दरबार साहिब और अमृतसर के अन्य
गुरुद्वारों के लिए समिति के लिए
अमृतसर की सिख संगत द्वारा चुने जाने
का प्रावधान था।बोर्ड में एक
प्रतिनिधि भेज सकता था कुछ समय पहले
तक, पंजाब सरकार द्वारा समय-समय पर 86
ऐतिहासिक गुरुद्वारा साहिबों को बोर्ड
के सीधे नियंत्रण में लाया गया था। यह
पता चला है कि सरकार ने इन सीधे
प्रबंधित गुरुद्वारों की संख्या को सौ
से अधिक तक बढ़ा दिया है।
...................................
इसका एक कारण यह भी है कि बोर्ड के
प्रबंधन द्वारा की जा रही लूट से तंग
आकर कई सिख बोर्ड में सुधार करने की
कोशिश कर रहे हैं, लेकिन उन्हें लगता
है कि यह एक केंद्रीय कानून है।
केंद्र अपने सुधार के रास्ते में खड़ा
है। मैं सिख संगत को आश्वस्त करना
चाहता हूं कि 2017 के चुनावों के बाद,
एसीपी सरकार सिख संगत को अपने
गुरुद्वारों को सुधारने और प्रबंधित
करने का पूरा अधिकार देगी। कानून
बनाया जाएगा ताकि दुनिया के कोने-कोने
में सिख इंटरनेट के जरिए वोट डाल
सकें। हर सिख जो खुद को सिख मानता है
लिखता है। सिख धर्म में पैदा हुए।
जनगणना में सिखों ने अपना धर्म लिखा
है। वह वोटर और बोर्ड के पदाधिकारी बन
सकेंगे।
61.
ਸਿਖ ਬੋਰੜ ਦੀ ਚੋਣ ਦੁਨੀਆਂ ਭਰ ਦੇ ਸਿਖ ਔਨ-ਲਾਈਨ ਕਰਨ ਗੇ
ਸਿਖ ਗੁਰਦੁਆਰਾ ਬੋਰਡ ਜਿਸ ਦਾ ਨਾਮ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਹੈ, ਬਿਲਕੁਲ ਪ੍ਰੋਵਿੰਸ਼ਲ ਮੈਟਰ ਹੈ।ਪੰਜਾਬ ਦਾ ਅੰਦਰੂਨੀ ਮਾਮਲਾ ਹੈ।ਜਿਸ ਵਿਚ ਪੰਜਾਬ ਸਰਕਾਰ ਕੋਈ ਭੀ ਸੁਧਾਰ ਕਰ ਸਕਦੀ ਹੈ। ਸ ਪ੍ਰਕਾਸ਼ ਸਿੰਘ ਬਾਦਲ ਹੁਣ ਬਹੁਤ ਘਬਰਾਏ ਹੋਏ ਮਹਿਸ਼ੂਸ ਹੋ ਰਹੇ ਹਨ। ਉਹ ਗੁਰਦੁਵਾਰਾ ਸੁਧਾਰਾਂ ਦੇ ਡਰੋਂ ਹੁਣ ਸਿਰਫ ਮੋਦੀ ਸਹਿਬ ਦਾ ਆਸਰਾ ਮਹਿਸੂਸ ਕਰ ਰਹੇ ਹਨ। ਜਦੋਂ ਹਰਿਆਣਾ ਨੇ ਆਪਣੇ ਗੁਰਦਵਾਰਾ ਸਹਿਬ ਦਾ ਪ੍ਰਬੰਧ ਹਰਿਆਣੇ ਦੇ ਸਿਖਾਂ ਵਲੋਂ ਕੀਤੇ ਜਾਣ ਦੀ ਮਹਿਮ ਸੁਰੂ ਕੀਤੀ ਤਾਂ ਬਾਦਲ ਸਹਿਬ ਨੇ ਕਿਹਾ ਕਿ ਇਹ ਕੇਂਦਰੀ ਮੁਦਾ ਹੈ, ਕਿਉਂਕੇ ਕੇਂਦਰ ਸਰਕਾਰ ਕਈ ਵਾਰ ਗੁਰਦਵਾਰਾ ਐਕਟ ਨੂੰ ਅਮਿੰਡ ਕਰ ਚੁਕੀ ਹੈ। ਇਸ ਲਈ ਕਿਸੇ ਪ੍ਰਾਂਤ ਕੋਲ ਇਸ ਵਿਚ ਦਖਲ ਦੇਣ ਦਾ ਅਧਿਕਾਰ ਨਹੀਂ ਹੈ। ਇਹ ਬਿਲਕੁਲ ਸਚਾਈ ਰਹਿਤ ਬਿਆਨ ਹੈ। ਅਸਲੀਅਤ ਇਹ ਹੈ ਕਿ ਸਿਖ ਗੁਰਦੁਆਰਾ ਬੋਰਡ ਮਕੰਮਲ ਰੂਪ ਵਿਚ ਪੰਜਾਬ ਸਟੇਟ ਦਾ ਕਨੂੰਨ ਹੈ, ਅਤੇ ਪੰਜਾਬ ਵਿਧਾਨ ਸਭਾ ਇਸ ਵਿਚ ਕੋਈ ਭੀ ਸੁਧਾਰ ਕਰ ਸਕਣ ਦਾ ਅਧਿਕਾਰ ਰਖਦੀ ਹੈ। ਇਸ ਦੇ ਸਬੂਤ ਵਜੋਂ ਮੈਂ ਸੈਂਕੜੇ ਤੱਥਾਂ ਵਿਚੋਂ ਕੁਝ ਇਕ ਦਾ ਹਵਾਲਾ ਦੇ ਰਿਹਾ ਹਾਂ।
...........................
ਸਿਖ ਗੁਰਦਵਾਰਾ ਐਕਟ 1925 ਦੇ ਔਬਜੈਕਟ ਅਤੇ ਰੀਜਨ ਵਾਰੇ ਸਟੇਟਮੈਂਟ ਪੰਜਾਬ ਦੇ ਗਜਟ ਵਿਚ 25 ਅਪ੍ਰੈਲ 1925 ਨੂੰ ਛਪੀ ਹੈ। ਸਲੈਕਟ ਕਮੇਟੀ ਦੀ ਰਿਪੋਰਟ ਪੰਜਾਬ ਗਜਟ ਵਿਚ 20 ਜੂਨ 1925 ਨੂੰ ਛਪੀ ਹੈ। ਇਸ ਦੀ ਪ੍ਰੋਸੀਡਿੰਜ ਵਾਰੇ ਵੇਰਵਾ ਪੰਜਾਬ ਲੈਜਿਸਲੇਟਿਵ ਕੌਂਸ਼ਲ ਡਿਬੇਟਜ ਦੇ ਪੰਨਾ 1102 ਤੋਂ 1121, 1175, ਅਤੇ 1295 ਤੋਂ 1297 ਉਤੇ ਦਰਜ ਹੈ।ਐਕਟ ਦੇ ਮਨਜੂਰ ਹੋਣ ਦਾ ਅੰਦਰਾਜ ਪੰਜਾਬ ਗਜਟ (ਪਾਰਟ ਇਕ) ਵਿਚ ਪੰਨਾਂ 494 ਤੋਂ 543 ਉਤੇ ਮਿਤੀ 7 ਅਗੱਸ਼ਤ 1925 ਨੂੰ ਦਰਜ ਕੀਤਾ ਗਿਆ ਹੈ। ਉਸ ਸਮੇਂ ਤੋਂ ਲੈਕੇ ਅੱਜ ਤਕ ਤਕਰੀਬਨ ਤਿਨ ਸੈਂਕੜੇ ਤਰਮੀਮਾਂ ਪੰਜਾਬ ਸਰਕਾਰ ਵਲੋਂ ਹੋ ਚੁਕੀਆਂ ਹਨ।
........................
ਮੁਢਲੇ ਐਕਟ ਅਨੁਸਾਰ ਸਿਰਫ ਅਕਾਲ ਤਖਤ ਸਹਿਬ ਹੀ ਬੋਰੜ ਦੇ ਸਿਧੇ ਪ੍ਰਬੰਧ ਹੇਠ ਸੀ। ਸ੍ਰੀ ਦਰਬਾਰ ਸਹਿਬ ਅਤੇ ਅੰਮਿਤਸਰ ਦੇ ਦੂਜੇ ਗੁਰਦਵਾਰਾ ਸਹਿਬਾਨ ਲਈ ਅੰਮ੍ਰਿਤਸ਼ਰ ਦੀ ਸਿਖ ਸੰਗਤ ਵਲੋਂ ਕਮੇਟੀ ਚੁਣੇ ਜਾਣ ਦਾ ਵਿਧਾਨ ਸੀ।ਇਸੇ ਤਰਾਂ ਸ਼੍ਰੀ ਤਰਨਤਾਰਨ ਸਹਿਬ, ਸ੍ਰੀ ਮੁਕਤਸਰ ਸਹਿਬ, ਸ੍ਰੀ ਅਨੰਦਪੁਰ ਸਹਿਬ ਅਤੇ ਉਹਨਾਂ ਨਾਲ ਸਬੰਧਿਤ ਗੁਰਦੁਆਰਾ ਸਹਿਬਾਂਨ ਆਦਿ ਲਈ ਲੋਕਲ ਕਮੇਟੀਆਂ ਦਾ ਵਿਧਾਨ ਸੀ, ਜਿਹਨਾਂ ਵਿਚ ਬੋਰਡ ਆਪਣਾ ਇਕ ਨੁਮਾਇੰਦਾ ਭੇਜ ਸਕਦਾ ਸੀ। ਕੁਝ ਸਮਾਂ ਪਹਿਲਾਂ ਤਕ ਪੰਜਾਬ ਸਰਕਾਰ ਵਲੋਂ ਸਮੇਂ ਸਮੇਂ ਤਰਮੀਮ ਕਰਕੇ 86 ਇਤਹਾਸ਼ਕ ਗੁਰਦਵਾਰਾ ਸਹਿਬ, ਬੋਰਡ ਦੇ ਸਿਧੇ ਕੰਟਰੋਲ ਵਿਚ ਕਰ ਦਿਤੇ ਗਏ ਸਨ। ਪਤਾ ਲਗਾ ਹੈ ਕਿ ਸਰਕਾਰ ਨੇ ਹੁਣੇ ਹੀ ਇਹਨਾਂ ਸਿਧੇ ਪ੍ਰਬੰਧ ਵਾਲੇ ਗੁਰਦਵਾਰਿਆਂ ਦੀ ਗਿਣਤੀ ਇਕ ਸੌ ਤੋਂ ਉਪਰ ਕਰ ਦਿਤੀ ਹੈ।
..........................
ਇਹ ਵੇਰਵਾ ਦੇਣ ਦਾ ਇਕ ਕਾਰਨ ਇਹ ਭੀ ਹੈ ਕਿ ਬਹੁਤ ਸਾਰੇ ਸਿਖ ਸਜਣ, ਜੋ ਬੋਰਡ ਦੇ ਪ੍ਰਬੰਧਕਾਂ ਵਲੋਂ ਕੀਤੀ ਜਾ ਰਹੀ ਲੁਟ ਘਸੁਟ ਤੋਂ ਬੇਜਾਰ ਹੋਕੇ, ਬੋਰਡ ਦੇ ਸੁਧਾਰ ਸਬੰਧੀ ਯਤਨਸ਼ੀਲ ਹਨ, ਪਰ ਮਹਿਸੂਸ ਕਰਦੇ ਹਨ ਕਿ ਇਹ ਕੇਂਦਰੀ ਕਨੂੰਨ ਹੈ। ਕੇਂਦਰ ਇਸਦੇ ਸੁਧਾਰ ਕਰਨ ਵਾਲੇ ਰਸ਼ਤੇ ਵਿਚ ਰੋੜਾ ਹੈ। ਮੈਂ ਸਿਖ ਸੰਗਤ ਨੂੰ ਯਕੀਨ ਦੁਆਉਣਾ ਚਾਹੁੰਦਾ ਹਾਂ ਕਿ 2017 ਦੀ ਚੋਣ ਬਾਦ, ਏਸੀਪੀ ਦੀ ਸਰਕਾਰ, ਸਿਖ ਸੰਗਤ ਨੂੰ ਆਪਣੇ ਗੁਰਦੁਆਰਾ ਸਹਿਬਾਂਨ ਦੇ ਸੁਧਾਰ ਅਤੇ ਸਚਾ ਸੁਚਾ ਪ੍ਰਬੰਧ ਕਰਨ ਲਈ ਪੂਰਾ ਅਧਿਕਾਰ ਦੇਵੇ ਗੀ। ਐਸਾ ਵਿਧਾਨ ਬਨਾਇਆ ਜਾਵੇ ਗਾ ਕਿ ਬੋਰਡ ਦੀ ਚੋਣ ਦੁਨੀਆਂ ਦੇ ਹਰ ਕੋਨੇ ਵਿਚ ਬੈਠਾ ਸਿਖ ਆਪਣੀ ਵੋਟ ਇੰਟਰਨੈਟ ਰਾਂਹੀ ਪਾਕੇ ਕਰ ਸਕੇ। ਹਰ ਸਿਖ ਜੋ ਆਪਣੇ ਆਪ ਨੂੰ ਸਿਖ ਸਮਝਦਾ ਲਿਖਦਾ ਹੈ। ਸਿਖ ਧਰਮ ਵਿਚ ਪੈਦਾ ਹੋਇਆ ਹੈ। ਮਰਦਮ ਸੁਮਾਰੀ ਵਿਚ ਆਪਣਾ ਧਰਮ ਸਿਖ ਲਿਖਵਾਇਆਂ ਹੈ। ਬੋਰਡ ਦਾ ਵੋਟਰ ਅਤੇ ਆਹੁਦੇਦਾਰ ਬਣ ਸਕੇ ਗਾ।