ਐਂਟੀ ਕ੍ਰਪਸ਼ਨ ਪਾਰਟੀ ਦੀ ਵੈਬਸਾਈ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।ਇਸ ਪਾਰਟੀ ਦੀ ਸਥਾਪਨਾ: ਕ੍ਰਪਸ਼ਨ, ਡ੍ਰੱਗ ਮਾਫੀਆਂ, ਰੇਤ ਮਾਫੀਆ, ਟ੍ਰਾਂਸਪੋਰਟ ਕੇਬਲ ਸ਼ਨਅੱਤ ਇੰਡੱਸ਼ਟਰੀ ਉਪਰ ਇਜਾਰੇਦਾਰੀ, ਆਦਿ ਬੁਰਾਈਆਂ ਦੇ ਖਿਲਾਫ ਸੰਘਰਸ਼ ਕਰਨ ਲਈ ਕੀਤੀ ਗਈ ਹੈ।ਜਨਤਾ ਦਾ ਲੁਟਿਆ ਪੈਸਾ ਵਾਪਿਸ ਜਨਤਾ ਕੋਲ ਆਏ ਗਾ।ਗੁਰਦਵਾਰਾ ਬੋਰਡ ਅਤੇ ਦੂਜੇ ਪਵਿਤਰ ਗੁਰੁ ਘਰਾਂ ਦੀ ਨਾਦਰਸ਼ਾਹੀ ਲੁਟ ਖਤਮ ਹੋਵੇ ਗੀ।ਬੋਰਡ ਦੇ ਪ੍ਰਬੰਧ ਲਈ ਸਰਬ ਸੰਸਾਰ ਗੁਰਦਵਾਰਾ ਪ੍ਰਬੰਧਕ ਬੋਰਡ ਬਣੇ ਗਾ।ਨੋਟੀਫਾਈਡ ਅਤੇ ਲੋਕਲ ਕਮੇਟੀਆਂ ਦਾ ਪ੍ਰਬੰਧ ਸਥਾਨਿਕ ਸੰਗਤ ਕੋਲ ਹੋਵੇ ਗਾ।ਤੁਹਾਡੇ ਸਹਿਯੋਗ ਦੀ ਲੋੜ ਹੈ।

        

 .

01. 6 ਕਰੋੜ ਲੋਕਾਂ ਨਾਲ 45 ਹਜਾਰ ਕਰੋੜ ਦੀ ਠੱਗੀ ਮਾਰਨ ਵਾਲੀ ਪਰਲਜ਼

ਪਰਲਜ਼ ਕੰਪਨੀ ਦੀ ਜ਼ਮੀਨ ਤੇ ਸੁਖਬੀਰ ਬਾਦਲ ਦੀ ਸਦਭਾਵਨਾ ਰੈਲੀ

          ਸ਼੍ਰੀ ਗੁਰੁ ਗ੍ਰੰਥ ਸਾਹਿਬ ਅਤੇ ਗੁਰਬਾਣੀ ਦੀ ਨਿੱਤ ਦਿਨ ਹੁਮਦਿ ਬੇਅਦਬੀ ਵਿਰੁੱਧ ਸਿੱਖ ਕੌਮ ਦੇ ਜਾਗੇ ਰੋਹ ਅਤੇ ਰੋਸ ਕਾਰਨ ਚਲ ਰਹੇ ਸੰਘਰਸ਼ ਦਾ ਜਵਾਬ ਦੇਣ ਲਈ ਦੁਸਟ ਤਾਕਤਾਂ ਨੂੰ ਨਕੇਲ ਪਾਉਣ ਦੀ ਥਾਂ ਬਾਦਲਕੇ ਸਰਬੱਤ ਖਾਲਸੇਤੇ ਹੋਏ ਅਥਾਹ ਇਕੱਠ ਦਾ ਤੋੜ ਲੱਭਣ ਲਈ ਸਰਕਾਰੀ ਤਾਕਤ ਦੇ ਸਹਾਰੇ ਸਦਭਾਵਨਾ ਰੈਲੀਆਂ ਕਰਨ ਦੇ ਰਾਹ ਪੈ ਗਏ ਹਨ

            23 ਨਵੰਬਰ ਨੂੰ ਬਠਿੰਡੇ ਵਿਚ ਪਹਿਲੀ ਸਦਭਾਵਨਾ ਰੈਲੀ ਕੀਤੀ ਜਾ ਰਹੀ ਹੈ ਪ੍ਰੰਤੂ ਜਿਵੇਂ ਗੁਰਬਾਣੀ ਦਾ ਕਥਨ ਹੈ ਕਿਉਡਦੇ ਨੂੰ ਉੇਡਦਾ, ਜਿਊਂਦੇ ਨੂੰ ਜਿਊਂਦਾ ਅਤੇ ਮਰੇ ਨੂੰ ਮਰਿਆ ਮਿਲਦਾ ਹੈ ਇਸੇ ਤਰਾਂ ਪੰਜਾਬੀ ਦੀ ਕਹਾਵਤ ਹੈ ਕਿਲੰਡੇ ਨੂੰ ਮੀਣਾ ਸੌ ਕੋਹ ਦਾ ਵੱਲ ਪਾ ਕੇ ਮਿਲਦੇ ਹਨ ਬਾਦਲਕੇ ਬਠਿੰਡੇ ਵਿਚ ਜਿਸ ਥਾਂ ਤੇ ਆਪਣੀ ਸਦਭਾਵਨਾ ਰੈਲੀ ਕਰ ਰਹੇ ਹਨ ਉਸ ਥਾਂ ਦੀ ਮਾਲਕ ਪਰਲਜ਼ ਕੰਪਨੀ ਹੈ ਜਿਸਨੇ 6 ਕਰੋੜ ਲੋਕਾਂ ਨਾਲ 45 ਹਜਾਰ ਕਰੋੜ ਦੀ ਠੱਗੀ ਮਾਰੀ ਹੋਈ ਹੈ ਅਤੇ ਜਿਸ ਦਾ ਮਾਲਕ ਨਿਰਮਲ ਸਿੰਘ ਭੰਗੂ ਇਸੇ ਠੱਗੀ ਕਾਰਨ ਜੇਲ ਦੀਆਂ ਸਲਾਖਾਂ ਪਿਛੇ ਰਿਹਾ ਹੈ ਅਤੇ ਸੁਪਰੀਮ ਕੋਰਟ ਨੇ ਇਸ ਧੋਖੇਬਾਜ ਕੰਪਨੀ ਦੀ ਥਾਂ ਵੇਚ ਕੇ, ਇਸ ਕੰਪਨੀ ਦੀ ਠੱਗੀ ਦਾ ਸ਼ਿਕਾਰ ਹੋਏ 6 ਕਰੋੜ ਲੋਕਾਂ ਦੇ ਪੈਸੇ ਮੋੜਣ ਦੇ ਹੁਕਮ ਸੁਣਾਏ ਹੋਏ ਹਨ

          ਇੱਕ ਪਾਸੇ ਬਾਦਲਕਿਆਂਤੇ ਪੰਜਾਬ ਨੂੰ ਲੁੱਟਣ ਤੇ ਕੁੱਟਣ ਦੇ ਦੋਸ਼ ਲੱਗ ਰਹੇ ਹਨ ਅਤੇ ਇਹਨਾਂ ਦੋਸ਼ਾਂ ਕਾਰਨ ਹੀ ਬਾਦਲਾਂ ਵਿਰੁੱਧ ਪੰਜਾਬੀਆਂ ਦਾ ਗੁੱਸਾ ਸੱਤਵੇਂ ਅਸਮਾਨ ਤੇ ਹੈ ਅਤੇ ਦੂਜੇ ਪਾਸੇ ਨਾਰਾਜ ਹੋਏ ਸਿੱਖਾਂ ਨੂੰ ਆਪਣੀ ਹੋਂਦ ਦਾ ਅਹਿਸਾਸ ਕਰਵਾਉਣ ਲਈ ਬਾਦਲਕਿਆਂ ਨੇ ਆਪਣੀ ਗੂੜੀ ਯਾਰੀ 6 ਕਰੋੜ ਲੋਕਾਂ ਨੂੰ ਲੁੱਟਣ ਵਾਲਿਆ ਨਾਲ ਪੱਕੀ ਰਹਿਣ ਦਾ ਸਬੂਤ ਦੇ ਮਾਰਿਆ ਹੈ

            ਇਹ ਠੀਕ ਹੈ ਕਿ ਵਿਸ਼ਵ ਕੱਪ ਕਬੱਡੀ ਦੇ ਪਹਿਲੇ ਚਾਰ ਕੱਪ ਇਸੇ ਕੰਪਨੀ ਨੇ ਕਰੋੜਾਂ ਰੁਪਏ ਖਰਚ ਕੇ ਕਰਵਾਏ ਅਤੇ ਭੰਗੂ ਨੇ ਸੁਖਬੀਰ ਨਾਲ ਆਪਣੀ ਗੂੜੀ ਯਾਰੀ ਨੂੰ ਰੱਜ ਕੇ ਵਰਤਿਆ ਪ੍ਰੰਤੂ ਹੁਣ ਜਦੋਂ ਪਰਲਜ਼ ਗਰੁੱਪ ਦੀ 6 ਕਰੋੜ ਲੋਕਾਂ ਨਾਲ ਠੱਗੀ ਅਦਾਲਤ ਵੀ ਪ੍ਰਵਾਨ ਕਰ ਚੁੱਕੀ ਹੈ ਤਾਂ ਫਿਰ ਵੀ ਪਰਲਜ਼ ਗਰੁੱਪ ਦੀ ਜਮੀਨ ਆਪਣੀ ਪਹਿਲੀ ਸਦਭਾਵਨਾ ਰੈਲੀ ਲਈ ਵਰਤਣ ਦਾ ਫੈਸਲਾ ਕਰਕੇ ਸੁਖਬੀਰ ਨੇ ਇਹ ਸੁਨੇਹਾ ਦੇਣ ਦਾ ਯਤਨ ਕੀਤਾ ਹੈ ਕਿਫੱਤੋ ਦੇ ਯਾਰ ਤਾਂ ਭੈੜੇ ਹੀ ਹੋਣਗੇ ਅਤੇ ਉਹ ਹਿੱਕ ਦੇ ਜੋਰ ਨਾਲ ਆਪਣੇ ਭੈੜੇ ਯਾਰ ਵਰਤੁਗੀ ਵੀ ਤੁਸੀ ਕਰ ਲਵੋ ਜੋ ਕਰਨਾ ਹੈ

            ਸਾਨੂੰ ਕਿਸੇ ਨਾਲ ਕੋਈ ਨਿਜੀ ਰੰਜਿਸ਼ ਨਹੀ ਅਸੀ ਤਾਂ ਪੰਜਾਬ ਦੇ ਸਿਆਣੇ, ਸੂਝਵਾਨ ਤੇ ਪੰਜਾਬ ਦਾ ਦਰਦ ਰੱਖਣ ਵਾਲੇ ਲੋਕਾਂ ਨੂੰ ਇਹ ਵਿਖਾਉਣ ਦਾ ਯਤਨ ਕਰ ਰਹੇ ਹਾਂ ਕਿ ਬਾਦਲਾਂ ਦੀ ਅਸਲ ਸੋਚ ਕੀ ਹੈ ਅਤੇ ਕਿਥੇ ਖੜੀ ਹੈ ਉਹਨਾਂ ਤੇ 6 ਕਰੋੜ ਲੋਕਾਂ ਨਾਲ ਵੱਜੀ 45 ਹਜਾਰ ਕਰੋੜ ਦੀ ਠੱਗੀ ਦਾ ਕੋਈ ਪ੍ਰਭਾਵ ਹੀ ਨਹੀ ਕਦੇ ਬਦਨਾਮ ਲੋਕਾਂ ਤੋਂ ਸਿਆਸੀ ਆਗੂ ਸੌ ਕੋਹ ਦੀ ਦੂਰੀ ਬਣਾ ਕੇ ਰੱਖਦੇ ਸੀ ਤਾਂ ਕਿ ਗੰਦ ਦੇ ਛਿੱਟੇ ਉਹਨਾਂ ਤੱਕ ਨਾ ਪੁੱਜ ਜਾਣ ਪ੍ਰੰਤੂ ਅੱਜ ਬਾਦਲਕੇ ਇੰਨੇ ਵੱਡੇ ਠੱਗਾ ਨਾਲ ਆਪਣੀ ਯਾਰੀ ਦਾ ਖੁੱਲ ਕੇ ਸ਼ਰੇਆਮ ਮੁਜਾਹਰਾ ਕਰ ਰਹੇ ਹਨ ਜਿਸ ਤੋਂ ਸਾਫ ਹੈ ਕਿ ਭਿ੍ਰਸ਼ਟਾਚਾਰ ਉਹਨਾਂ ਲਈ ਨਾ ਤਾਂ ਸ਼ਰਮ ਦੀ ਗੱਲ ਹੈ ਅਤੇ ਨਾ ਹੀ ਕੋਈ ਮੁੱਦਾ ਹੈ

            ਭਿ੍ਰਸ਼ਟ ਢੰਗ ਤਰੀਕਿਆਂ ਨਾਲ ਖਰੀਦੀ 6 ਕਰੋੜ ਲੋਕਾਂ ਦੀਆਂ ਆਹਾਂ ਵਾਲੀ ਧਰਤੀ ਤੋਂ ਸੱਚ ਦੀ ਆਵਾਜ ਤਾਂ ਬੁਲੰਦ ਨਹੀ ਹੋ ਸਕਦੀ ਉਥੋਂ ਤਾਂ ਲੁੱਟ ਖਸੁੱਟ, ਬੇਇਮਾਨੀ, ਠੱਗੀ-ਠੋਰੀ ਤੇ ਸੌਦੇਬਾਜੀ ਦੀ ਆਵਾਜ ਹੀ ਉੱਠੇਗੀ ਇਸ ਲਈ ਅਸੀ ਪੰਜਾਬ ਦੇ ਲੋਕਾਂ ਨੂੰ ਅਗਾਉ ਚੇਤਨ ਕਰਨਾ ਚਾਹੁੰਦੇ ਹਾਂ ਕਿ ਬਾਦਲਕਿਆਂ ਵਲੋਂ 23 ਨਵੰਬਰ ਦੀ ਸਦਭਾਵਨਾ ਰੈਲੀ ਕਿਸੇ ਕੀਮਤ ਤੇ ਵੀ ਸਦਭਾਵਨਾ ਦਾ ਸੁਨੇਹਾ ਨਹੀ ਦੇ ਸਕੇਗੀ ਅਤੇ ਉਸ ਰੈਲੀ ਵਿਚ ਸ਼ਾਮਲ ਹੋਣ ਵਾਲੇ ਇਸ ਗੱਲ ਦਾ ਅਹਿਸਾਸ ਜਰੂਰ ਕਰਨ ਕਿ ਉਹ ਠੱਗਾ ਦੀ ਠੱਗੀ ਦੇ ਕਿਸੇ ਨਾ ਕਿਸੇ ਰੂਪ ਵਿਚ ਭਾਈਵਾਲ ਬਨਣ ਜਾ ਰਹੇ ਹਨ

       ਕਿਉਕਿ ਪਰਲਜ਼ ਕੰਪਨੀ ਨੇ ਇਹ ਜਮੀਨ ਮੁਫਤ ਵਿਚ ਵਰਤਨਣ ਲਈ ਬਾਦਲਕਿਆਂ ਨੂੰ ਦਿੱਤੀ ਹੈ ਅਤੇ ਉਹ ਇਸ ਸੇਵਾ ਦਾ ਕੋਈ ਲਾਹਾ ਵੀ ਜਰੂਰ ਲੈਣਗੇ ਉਹ ਕਿਹੜਾ ਲਾਹਾ ਲੈਣਗੇ ਉਹ ਇੱਕ ਨੰਬਰੀ ਤਾਂ ਹੋ ਹੀ ਨਹੀ ਸਕਦਾ ਇਸ ਲਈ ਦੋ ਨੰਬਰੀ ਲਾਹੇ ਵਿਚ ਇਸ ਰੈਲੀ ਪੁੱਜਣ ਵਾਲਿਆ ਦਾ ਯੋਗਦਾਨ ਵੀ ਰਹੇਗਾ ਸਾਡਾ ਕੰਮ ਤਾਂ ਹੌਕਾ ਦੇਣਾ ਹੈ ਜਾਗਣਾ ਨਾ ਜਾਗਣਾ ਤੁਹਾਡੀ ਮਰਜੀ


.

Untitled 1