ਪੰਜਆਪ ਦੀ ਵੈਬਸਾਈ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।ਇਸ ਪਾਰਟੀ ਦੀ ਸਥਾਪਨਾ: ਕ੍ਰਪਸ਼ਨ, ਡ੍ਰੱਗ ਮਾਫੀਆਂ, ਰੇਤ ਮਾਫੀਆ, ਟ੍ਰਾਂਸਪੋਰਟ ਕੇਬਲ ਸ਼ਨਅੱਤ ਇੰਡੱਸ਼ਟਰੀ ਉਪਰ ਇਜਾਰੇਦਾਰੀ, ਆਦਿ ਬੁਰਾਈਆਂ ਦੇ ਖਿਲਾਫ ਸੰਘਰਸ਼ ਕਰਨ ਲਈ ਕੀਤੀ ਗਈ ਹੈ।ਜਨਤਾ ਦਾ ਲੁਟਿਆ ਪੈਸਾ ਵਾਪਿਸ ਜਨਤਾ ਕੋਲ ਆਏ ਗਾ।ਗੁਰਦਵਾਰਾ ਬੋਰਡ ਅਤੇ ਦੂਜੇ ਪਵਿਤਰ ਗੁਰੁ ਘਰਾਂ ਦੀ ਨਾਦਰਸ਼ਾਹੀ ਲੁਟ ਖਤਮ ਹੋਵੇ ਗੀ।ਬੋਰਡ ਦੇ ਪ੍ਰਬੰਧ ਲਈ ਸਰਬ ਸੰਸਾਰ ਗੁਰਦਵਾਰਾ ਪ੍ਰਬੰਧਕ ਬੋਰਡ ਬਣੇ ਗਾ।ਨੋਟੀਫਾਈਡ ਅਤੇ ਲੋਕਲ ਕਮੇਟੀਆਂ ਦਾ ਪ੍ਰਬੰਧ ਸਥਾਨਿਕ ਸੰਗਤ ਕੋਲ ਹੋਵੇ ਗਾ।ਤੁਹਾਡੇ ਸਹਿਯੋਗ ਦੀ ਲੋੜ ਹੈ।

        

 .

06. ਫਖਰ-ਏ-ਕੌਮ ਦੇ ਕੁਝਕੁ ਕਾਰਨਾਮੇ

ਜਿਵੇਂ ਕਿ ਮੈਂ ਪਹਿਲੇ ਭੀ ਲਿਖ ਚੁੱਕਿਆ ਹਾਂ ਕਿ ਮੇਰੇ ਸਹੁਰਾ ਪਰਵਾਰ ਦੀ ਬਾਦਲ ਖ਼ਾਨਦਾਨ ਨਾਲ ਡੱਬਵਾਲੀ ਟਰਾਂਸਪੋਰਟ ਕੰਪਨੀ ਵਿਚ ਭਾਈਵਾਲੀ ਸੀ। ਮੇਰੀਆਂ ਬਾਦਲ ਖ਼ਾਨਦਾਨ ਨਾਲ ਤਿੰਨ ਕੁ ਰਿਸ਼ਤੇਦਾਰੀਆਂ ਭੀ ਸਨ। ਜਿਸ ਕਰ ਕੇ ਮੈਨੂੰ ਬਾਦਲ ਸਾਹਿਬ ਨੂੰ ਉਸ ਸਮੇਂ ਤੋਂ ਨਜ਼ਦੀਕ ਤੋਂ ਦੇਖਣ ਸੁਣਨ ਦਾ ਮੌਕਾ ਮਿਲਦਾ ਰਿਹਾ ਹੈ ਜਦੋਂ ਅਜੇ ਉਨ੍ਹਾਂ ਰਾਜਨੀਤੀ ਵਿਚ ਪ੍ਰਵੇਸ਼ ਹੀ ਨਹੀਂ ਸੀ ਕੀਤਾ। ਉਹ ਸਿਰਫ਼ ਟਰਾਂਸਪੋਰਟ ਕੰਪਨੀ ਦਾ ਪ੍ਰਬੰਧ ਹੀ ਦੇਖਦੇ ਸਨ। ਮੈਨੂੰ ਉਸ ਸਮੇਂ ਕੁੱਝ ਹੈਰਾਨੀ ਹੁੰਦੀ ਹੈ ਜਦ ਬਾਦਲ ਸਾਹਿਬ ਦੇ ਬਹੁਤ ਨਜ਼ਦੀਕ ਸਮਝੇ ਜਾਣ ਵਾਲੇ ਸਜਣ ਭੀ ਜਾਂ ਤਾਂ ਉਨ੍ਹਾਂ ਵਾਰੇ ਕੋਈ ਮੁੱਢਲੀ ਜਾਣਕਾਰੀ ਰੱਖਦੇ ਹੀ ਨਹੀਂ। ਜਾਂ ਗ਼ਲਤ ਜਾਣਕਾਰੀ ਨੂੰ ਸਹੀ ਮੰਨ ਕੇ ਬਹਿਸ ਕਰਨ ਲਈ ਬਜ਼ਿਦ ਹੁੰਦੇ ਹਨ। ਬਾਦਲ ਸਾਹਿਬ ਨੂੰ ਉਨ੍ਹਾਂ ਦੇ ਦਿਹਾੜੀਦਾਰਾਂ ਨੇ ਫ਼ਖਰ ਕੌਮ ਦਾ ਖ਼ਿਤਾਬ ਦਿੱਤਾ ਹੈ। ਜਿਨ੍ਹਾਂ ਨੂੰ ਸਨਮਾਨ ਦੇਣ ਲਈ ਪੰਜਾਬੀ ਦੇ ਸ਼ਬਦ ਦੀ ਭੀ ਜਾਣਕਾਰੀ ਨਹੀਂ ਹੈ। ਹੁਣ ਸੁਆਲ ਸਿਰਫ਼ ਇਹ ਹੈ ਕਿ ਕੀ ਬਾਦਲ ਸਾਹਿਬ ਇਸ ਸਨਮਾਨ ਦੇ ਅਧਿਕਾਰੀ ਹਨ। ਇਸ ਵਾਰੇ ਸਾਨੂੰ ਉਨ੍ਹਾਂ ਦਾ ਪਿਛੋਕੜ ਤੇ ਉਨ੍ਹਾਂ ਦੇ ਕੰਮ ਭਾਵ ਕਾਰਨਾਮੇ ਵਿਚਾਰਨ ਦੀ ਲੋੜ ਹੈ।

ਇਹ ਤਾਂ ਹਰ ਆਦਮੀ ਜੋ ਜਰਾ ਕੁ ਭੀ ਰਾਜਨੀਤੀ ਵਿਚ ਦਿਲਚਸ਼ਪੀ ਰਖਦਾ ਹੈ, ਉਹ ਜਾਣਦਾ ਹੈ ਕਿ ਬਾਦਲ ਸਹਿਬ ਦੀ ਰਾਜਨੀਤੀ ਵਿਚ ਦੋ ਗਲਾਂ ਦੀ ਪ੍ਰਧਾਨਤਾ ਹੈ। ਪੈਸੇ ਨਾਲ ਵੋਟਰ ਤੇ ਵਿਧਾਇਕਾਂ ਦੀ ਖਰੀਦ, ਅਤੇ ਵਿਰੋਧੀ ਪਾਰਟੀ ਜਾਂ ਉਮੀਦਵਾਰ ਨਾਲ ਸ਼ਾਜਿਸ ਕਰਕੇ, ਆਪਣੀ ਪਾਰਟੀ ਦੇ ਕਾਬਲ ਰਾਜਨੀਤਕਾਂ ਨੂੰ ਹਰਾਉਣਾ। ਤਾਂ ਕਿ ਉਹਨਾਂ ਦਾ ਆਪਣਾ ਰਸ਼ਤਾ ਸਾਫ ਰਹੇ। ਗੁਰਮੀਤ ਸਿੰਘ ਵਰਗੇ ਕਾਬਲ ਤੇ ਇਮਾਨਦਾਰ ਅਕਾਲੀ ਉਮੀਦਵਾਰ ਨੂੰ ਮੁਕਤਸਰ ਹਲਕੇ ਤੋਂ ਹਰਾਉਣ ਲਈ, ਮੁਕਤਸਰ ਤੋਂ ਕਾਂਗਰਸ ਦੇ ਉਮੀਦਵਾਰ ਹਰਚਰਨ ਸਿੰਘ ਬਰਾੜ ਨਾਲ ਸ਼ਾਜਿਸ ਅਧੀਨ, ਮੁਕਤਸਰ ਦੀ ਆਪਣੀ ਅਕਾਲੀ ਵੋਟ ਬਰਾੜ ਨੂੰ ਪੁਆਈ, ਅਤੇ ਇਸਦੇ ਬਦਲੇ ਲੰਮੀ ਹਲਕੇ ਦੀ ਕਾਂਗਰਸੀ ਵੋਟ ਬਾਦਲ ਸਹਿਬ ਨੂੰ ਪਈ। ਇਹ ਆਪਣੀ ਜਮੀਰ ਦਾ ਘਾਤ ਸੀ ਅਤੇ ਆਪਣੀ ਪਾਰਟੀ ਨਾਲ ਵਿਸ਼ਵਾਸ ਘਾਤ ਭੀ ਹੈ।

ਜਦੋਂ 1957 ਵਿਚ ਉਹਨਾਂ ਪਹਿਲੀ ਲੰਮੀ ਹਲਕੇ ਤੋਂ ਵਿਧਾਨ ਸਭਾ ਦੀ ਚੋਣ ਲੜੀ ਸੀ, ਉਸ ਸਮੇਂ ਪੋਲਿੰਗ ਸਟੇਸ਼ਨ ਕਾਫੀ ਦੁਰ ਦੂਰ ਸਨ। ਉਹਨਾਂ ਕਈ ਪਿੰਡਾਂ ਦੇ ਗਰੀਬ ਜਾਤੀ ਦੇ ਵੋਟਰਾਂ ਨੂੰ ਆਪਣੇ ਹਮਾਇਤੀਆਂ ਦੇ ਵਾੜਿਆਂ ਵਿਚ ਇਹ ਕਹਿਕੇ ਇਕੱਠਾ ਕੀਤਾ ਸੀ ਕਿ ਉਹਨਾਂ ਨੂੰ ਇਕੱਠਿਆਂ ਟਰਾਲੀਆਂ ਉਪਰ ਪੋਲਿੰਗ ਤੇ ਲੈਕੇ ਜਾਇਆ ਜਾਵੇ ਗਾ ਅਤੇ ਹਰ ਇਕ ਨੂੰ ਇਕ ਸੌ ਰਪਈਆ ਭੀ ਦਿਤਾ ਜਾਏ ਗਾ। ਪਰ ਬਾਦ ਵਿਚ ਦਸਿਆ ਗਿਆ ਕਿ ਪੋਲਿੰਗ ਦਾ ਸਮਾਂ ਸਮਾਪਤ ਹੋ ਚੁੱਕਾ ਹੈ। ਤੁਸੀਂ ਆਪਣੇ ਪੈਸੇ ਲੈਕੇ ਆਪਣੇ ਘਰ ਚਲੇ ਜਾਉ। ਇਹ ਲੋਕਰਾਜ ਦਾ ਘਾਤ ਸੀ।

ਬਾਦਲ ਸਹਿਬ ਜਦੋਂ ਵੀ ਪੰਜਾਬ ਦੇ ਮੁਖ ਮੰਤਰੀ ਬਣੇ, ਇਹਨਾਂ ਪੰਜਾਬ ਦੇ ਖਜਾਨੇ ਦਾ, ਪੰਜਾਬ ਦੀ ਜੁਆਨੀ ਦਾ, ਪੰਜਾਬ ਦੀ ਕਿਸਾਨੀ ਦਾ, ਲੋਕਰਾਜੀ ਰਵਾਇਤਾਂ ਦਾ, ਪੰਜਾਬ ਦੀ ਸਿਖੀ ਦਾ, ਰੱਜਕੇ ਘਾਤ ਕੀਤਾ ਹੈ। ਜੇ ਕੋਈ ਭ੍ਰਿਸ਼ਟਾਚਾਰ ਦਾ ਉਪਾਸ਼ਕ ਇਸ ਵਿਚਾਰ ਨੂੰ ਗਲਤ ਕਹੇ। ਇਸ ਲਈ ਇਸਦਾ ਸੰਖੇਪ ਵਿਚਾਰ ਜਰੂਰੀ ਹੋ ਜਾਂਦਾ ਹੈ।

ਬਾਦਲ ਸਹਿਬ 1970 ਵਿਚ ਜਸਟਿਸ਼ ਗੁਰਨਾਮ ਸਿੰਘ ਨੂੰ, ਕਾਂਗਰਸ ਦੀ ਮਦਤ ਨਾਲ ਮੁਖ ਮੰਤਰੀ ਪਦ ਤੋਂ ਹਟਾਕੇ, 20 ਜੂਨ 1970 ਨੂੰ ਮੁਖ ਮੰਤਰੀ ਬਣੇ। ਉਹਨਾਂ ਦਾ ਪਹਿਲਾ ਵੱਡਾ ਕਾਰਨਾਮਾਂ ਇਹ ਹੈ ਕਿ ਉਹਨਾਂ ਮੁਖਮੰਤਰੀ ਬਨਣ ਦੇ ਮਹੀਨਾ ਕੁ ਬਾਦ ਹੀ 27 ਜੁਲਾਈ 1970 ਦੀ ਰਾਤ ਨੂੰ, ਗਦਰ ਪਾਰਟੀ ਦੇ ਮੁਖੀ ਬਾਬਾ ਬੂਝਾ ਸਿੰਘ ਨੂੰ ਫਿਲੌਰ ਨਜਦੀਕ, ਇਕ ਝੂਠੇ ਪੁਲਿਸ ਮਕਾਬਲੇ ਵਿਚ ਮਰਵਾ ਦਿਤਾ। ਕੁਝ ਦਿਨ ਬਾਦ 30 ਹੋਰ ਗਦਰ ਪਾਰਟੀ ਦੇ ਮੈਂਬਰ, ਪੁਲਿਸ ਮੁਕਬਲਿਆਂ ਵਿਚ ਮਾਰੇ ਗਏ। ਕਿਉਂ ਕੀਤਾ ਬਾਦਲ ਸਹਿਬ ਨੇ ਇਹ ਘੋਰ ਪਾਪ।

ਉਸ ਸਮੇਂ ਤੋਂ ਕੁਝ ਚਿਰ ਪਹਿਲਾਂ ਬੰਗਾਲ ਦੇ ਇਕ ਪਿੰਡ, ਜਿਸਦਾ ਨਾਮ ਨਕਸ਼ਲਵਾੜੀ ਸੀ, ਦੇ ਮੁਜਾਰਿਆਂ ਨੇ ਜਮੀਨ ਮਾਲਕਾਂ ਵਿਰੁਧ ਸੰਘਰਸ਼ ਸੁਰੂ ਕੀਤਾ ਸੀ। ਇਹ ਨਿਰੋਲ ਕਿਸਾਨੀ ਲੈਹਰ ਸੀ। ਪਰ ਕਿਸ਼ਾਨ ਦੁਸ਼ਮਣ ਕਾਂਗਰਸ ਨੇ ਆਪਣੀ ਡਿਸ਼-ਇਨਫਰਮੇਸ਼ਨ ਰਾਹੀਂ ਇਸਨੂੰ ਨਕਸ਼ਲਵਾੜੀ ਅਤਿਵਾਦੀ ਲੈਹਰ ਕਹਿਕੇ ਬਦਨਾਮ ਕੀਤਾ। ਪੂਰਬ ਵਿਚ ਲੈਹਰ ਜੋਰ ਫੜ ਰਹੀ ਸੀ। ਇੰਦਰਾ ਗਾਂਧੀ ਘਬਰਾਈ ਹੋਈ ਸੀ। ਬਾਦਲ ਸਹਿਬ ਕਿਉਂਕੇ ਇੰਦਰਾ ਦੀ ਅੰਦਰੂਨੀ ਸਾਂਝ ਨਾਲ ਮੁਖ ਮੰਤਰੀ ਬਣੇ ਸਨ। ਇਸ ਲਈ ਇੰਦਰਾ ਦੀ ਖੁਸ਼ੀ ਪ੍ਰਾਪਤ ਕਰਨ ਲਈ ਬਾਦਲ ਸਹਿਬ ਨੇ ਝੂਠੇ ਪੁਲਿਸ ਮੁਕਾਬਲਿਆਂ ਦੀ ਪਿਰਤ ਪਾਈ।  ਇਹ ਹੈ ਇਨਸ਼ਾਨੀਅਤ ਦਾ ਘਾਤ। ਇਹ ਹੈ ਬਾਦਲ ਸਹਿਬ ਦੀ ਜਮੀਰ। ਇਸਦੇ ਵਾਵਜੂਦ ਵੀ 14 ਜੂਨ 1971 ਨੂੰ ਅਸ਼ੈਬਲੀ ਭੰਗ ਕਰ ਦਿਤੀ।

ਬਾਦਲ ਸਹਿਬ ਦੂਜੀ ਵਾਰ ਮੁਖਮੰਤਰੀ 30 ਅਪ੍ਰੈਲ 1977 ਨੂੰ ਬਣੇ। ਇਹ ਦਰਅਸਲ ਅਕਾਲੀ ਦਲ ਦੀ ਜਿਤ ਨਹੀਂ ਸੀ, ਬਲਕਿ ਹਿੰਦ ਭਰ ਦੀ ਜਨਤਾ ਦਾ ਇੰਦਰਾ ਗਾਂਧੀ ਵਲੋ ਐਮਰਜੰਸ਼ੀ ਲਗਾਉਣ ਦੀ ਵਿਰੋਧਤਾ ਸੀ। 12 ਜੂਨ 1975 ਨੂੰ ਅਲਾਹਾਬਾਦ ਹਾਈਕੋਰਟ ਦੇ ਜੱਜ ਜਗਮੋਹਨ ਲਾਲ ਨੇ, ਇੰਦਰਾ ਗਾਂਧੀ ਦੀ ਚੋਣ ਕ੍ਰੱਪਟ ਪ੍ਰੈਕਕਟਿਸ਼ ਦੇ ਅਧਾਰ ਤੇ ਰੱਦ ਕਰ ਦਿਤੀ, ਅਤੇ ਉਸ ਉਪਰ 6 ਸਾਲ ਲਈ ਚੋਣ ਲੜਨ ਤੇ ਪਾਬੰਦੀ ਲਾ ਦਿਤੀ। ਪਰ ਇੰਦਰਾ ਗਾਂਧੀ ਨੇ ਅਸਤੀਫਾ ਦੇਣ ਤੋਂ ਇਨਕਾਰ ਕਰ ਦਿਤਾ। ਸਾਰੇ ਦੇਸ਼ ਵਿਚ ਉਸ ਵਿਰੁਧ ਤੁਫਾਨ ਖੜਾ ਹੋ ਗਿਆ। 25 ਜੂਨ ਨੂੰ ਉਸ ਰਾਸ਼ਟਰਪਤੀ ਫਖਰੂਦੀਨ ਅਲੀ ਅਹਿਮਦ ਤੋਂ ਐਮਰਜੈਂਸ਼ੀ ਦਾ ਐਲਾਨ ਕਰਵਾ ਦਿਤਾ। ਜੋ ਦੋ ਸਾਲ ਰਹੀ।

ਸਾਰੇ ਭਾਰਤ ਵਿਚ ਇਸਦਾ ਇਤਨਾ ਪ੍ਰਭਾਵ ਪਿਆ ਕਿ ਜਦ ਜਦ ਮਾਰਚ 1977 ਵਿਚ ਫਿਰ ਚੋਣ ਹੋਈ ਤਾਂ ਕਾਂਗਰਸ ਨੂੰ ਮਕੰਮਲ ਹਾਰ ਹੋਈ। ਇੰਦਰਾ ਆਪ ਭੀ ਰਾਜਨਰਾਇਣ ਤੋਂ ਹਾਰ ਗਈ। ਪੰਜਾਬ ਵਿਚ ਭੀ ਅਕਾਲੀ ਜਨਸੰਘ ਦੀ ਜਿਤ ਹੋਈ। 30 ਅਪ੍ਰੈਲ 1977 ਨੂੰ ਬਾਦਲ ਸਹਿਬ ਮੁਖਮੰਤਰੀ ਬਣੇ। ਬਾਦਲ ਸਹਿਬ ਨੇ ਇਸ ਸਮੇਂ, ਸਰਕਾਰ ਨੂੰ ਅੰਨ੍ਹਾਂ ਪੈਸਾ ਇਕੱਠਾ ਕਰਨ ਲਈ ਵਰਤਿਆ। ਇਸੇ ਲਈ ਇਸ ਸਮੇਂ ਦੀ ਸਰਕਾਰ ਨੂੰ ਸੁਰਿੰਦਰ ਕੌਰ ਦੀ ਟਕਸ਼ਾਲ ਕਿਹਾ ਜਾਂਦਾ ਹੈ। ਪੈਸਾ ਇਕੱਠਾ ਕਰਨ ਲਈ ਅਜੇਹੇ ਘਨਾੳੇਣੇ ਢੰਗ ਵਰਤੇ ਗਏ, ਜਿਹਨਾਂ ਦਾ ਜਿਕਰ ਇਥੇ ਸੰਭਵ ਨਹੀ। ਭ੍ਰਿਸ਼ਟਾਚਾਰ ਨੂੰ ਰਾਜ ਧਰਮ ਬਣਾ ਦਿਤਾ ਗਿਆ।

 ਇਸ ਸਮੇਂ ਸੁਖਬੀਰ ਜੀ ਤਾਂ ਵਿਦਿਆ ਪ੍ਰਾਪਤ ਕਰ ਰਹੇ ਸਨ। ਪਰ ਬਾਦਲ ਸਹਿਬ ਦੀ ਧਰਮਪਤਨੀ ਨੇ ਬਾਦਲ ਸਹਿਬ ਨੂੰ ਰਾਜ ਪ੍ਰਬੰਧ ਵਿਚ ਬਹੁਤ ਸਹਿਯੋਗ ਦਿਤਾ। ਉਹਨਾਂ ਪ੍ਰਬੰਧ ਬਾਦਲ ਪਿੰਡ ਤੋਂ ਹੀ ਚਲਾਇਆ। ਹਰ ਰੋਜ ਹੱਥ ਵਿਚ ਨੋਟਾਂ ਨਾਲ ਭਰੇ, ਥੈਲੇ, ਸੂਟਕੇਸ਼, ਝੋਲੇ, ਫੜੀ ਲੰਮੀਆਂ ਕਤਾਰਾਂ ਦਿਸਣ ਲਗੀਆਂ। ਛੋਟੇ ਤੋਂ ਵੱਡੇ ਮੁਲਾਜਮ, ਛੋਟੇ ਤੋਂ ਵੱਡੇ ਕਾਰਖਨੇ ਦਾਰ, ਨੌਕਰੀ ਲੈਣ ਵਾਲੇ। ਬਦਲੀ ਕਰੌਣ ਵਾਲੇ, ਨਸ਼ੇ ਵੇਚਣ ਵਾਲੇ, ਕਬਜੇ ਕਰਨ ਵਾਲੇ, ਲੰਮੀਆਂ ਲਾਈਨਾਂ ਵਿਚ ਖੜੇ ਦਿਸਦੇ ਸਨ।

ਮੈਂ ਬਾਦਲ ਸਹਿਬ ਦੇ ਨਾਲ ਲਗਦੇ ਮਕਾਨ ਵਿਚ ਆਪਣੇ ਰਿਸ਼ਤੇਦਾਰ ਮਹਿੰਦਰ ਸਿੰਘ ਸਰਪੰਚ ਦੇ ਘਰ ਠਹਰਿਆ ਹੋਇਆ ਸੀ। ਸੁਬਾ੍ਹ ਜਰਾ ਘੁਮਣ ਲਈ ਨਿਕਲੇ ਤਾਂ ਦੇਖਿਆ ਲੰਮੀ ਕਤਾਰ ਲੱਗੀ ਹੋਈ ਸੀ। ਕਤਾਰ ਵਿਚ ਖੜੇ ਇਕ ਵਿਅੱਕਤੀ ਨੇ ਮੈਂਨੂੰ ਪਛਾਣ ਲਿਆ। ਇਹ ਮਲਕੀਤ ਸਿੰਘ ਕੋਟਲੀ ਸੀ, ਜੋ ਨਾਨਕਿਆਂ ਵਲੋਂ ਮੇਰਾ ਰਿਸ਼ਤੇ ਦਾਰ ਸੀ। ਉਹ ਕੋਆਪ੍ਰੇਟਿਵ ਮਹਿਕਮੇ ਵਿਚ ਸੀ। ਏ ਆਰ ਮੁਕਤਸਰ ਕੁਝ ਪਾਰਟੀ ਫੰਡ ਦੇਣਾ ਚਾਹੁੰਦਾ ਸੀ। (ਭਾਂਵੇਂ ਕੋਈ ਇਲੈਕਸ਼ਨ ਨਜਦੀਕ ਨਹੀਂ ਸੀ) ਉਸ, ਮਲਕੀਤ ਸਿੰਘ ਨੂੰ, ਅਕਾਲੀ ਵਰਕਰ ਹੋਣ ਕਰਕੇ ਨਾਲ ਲੈ ਲਿਆ ਸੀ, ਸਿਫਾਰਸ਼ ਵਜੋਂ। ਉਸ ਮੈਨੂੰ ਕਿਹਾ ਕਿ ਤੁਸੀ ਭੀ ਨਾਲ ਚਲੋ। ਮੈਂ ਰਿਸ਼ਤੇਦਾਰੀ ਦੇ ਲਿਹਾਜ ਨਾਲ ਜਾਣਾ ਪ੍ਰਵਾਨ ਕਰ ਲਿਆ।

ਬੀਬੀ ਜੀ ਇਕ ਵੱਡੇ ਮੰਜੇ ਤੇ ਬੈਠੇ ਸ਼ਨ। ਇਕ ਆਦਮੀ ਕਾਪੀ ਲੈਕੇ ਪੈਸੇ ਦੇਣ ਵਾਲੇ ਦਾ ਨਾਮ ਪਤਾ ਲਿਖ ਰਿਹਾ ਸੀ। ਜਦ ਏ ਆਰ ਸਹਿਬ ਦੀ ਵਾਰੀ ਆਈ ਤਾਂ ਉਸ ਅਗੇ ਵੱਧਕੇ ਬੜੇ ਮਾਣ ਨਾਲ ਕਿਹਾ ਬੀਬੀ ਜੀ ਮੈਂ ਏ ਆਰ ਮੁਕਤਸ਼ਰ ਹਾਂ। ਇਕ ਲੱਖ ਹੈਉਹ ਸੋਚਦਾ ਸੀ ਬੀਬੀ ਜੀ ਚਾਹ ਪਿਆਉਣ ਗੇ। ਮਾਨ ਕਰਨ ਗੇ। ਮੇਰੇ ਲਈ ਮੇਹਰਬਾਨ ਹੋ ਜਾਣ ਗੇ। ਪਰ ਬੀਬੀ ਜੀ ਨੇ ਨਾਂ ਝੋਲਾ ਫੜਿਆ ਨਾਂ ਉਸ ਵੱਲ ਦੇਖਿਆ। ਇਕ ਹੋਰ ਨੇ ਝੋਲਾ ਫੜਕੇ ਮੰਜੇ ਉਪਰ ਸੁਟ ਦਿਤਾ। ਅੱਠ ਸੱਤ ਹੋਰ ਭੀ ਪਏ ਸੀ। ਚੱਕਰ ਵਾਲਾ ਆਇਆ। ਸਾਰੇ ਝੋਲੇ ਚੁਕੇ। ਬਾਰ ਵਿਚੋਂ ਹੀ ਉਸ ਚਲਾ ਮਾਰੇ। ਖੜਕਾ ਦਸਦਾ ਸੀ ਕਿ ਕਮਰੇ ਵਿਚ ਵੱਡਾ ਢੇਰ ਲਗਾ ਹੋਇਆ ਹੈ। ਮੈਂ ਏ ਆਰ ਸਹਿਬ ਨੂੰ ਚਲਣ ਲਈ ਇਸ਼ਾਰਾ ਕੀਤਾ। ਉਸ ਕਿਹਾ ਖਾਲੀ ਬੈਗ ਤਾਂ ਲੈ ਲਈਏ। ਪਰ ਕਿਸੇ ਨਾਂ ਹੀ ਉਸਦੀ ਗੱਲ ਸੁਣੀ। ਨਾਂ ਹੀ ਬੈਗ ਮੋੜਿਆ।

ਮੈਂ ਬਾਹਰ ਆ ਗਿਆ। ਮੇਰੇ ਪਿਛੇ ਏ ਆਰ ਸਹਿਬ ਭੀ ਆ ਗਏ। ਮੈਂ ਕਿਹਾ ਤੁਸੀਂ ਕਾਹਨੂੰ ਪੰਗਾ ਲੈਣਾ ਸੀ। ਉਹ ਕਹਿੰਦਾ ਕਿਉਂ? ਮੈ ਕਿਹਾ ਇਥੇ ਤਾਂ ਵੱਡੇ ਕੰਮਾਂ ਵਾਲੇ ਤੇ ਕ੍ਰੱਪਟ ਅਫਸਰ ਆਉਂਦੇ ਹਨ, ਮੋਟੀਆਂ ਰਕਮਾਂ ਲੈਕੇ। ਤੁਸੀਂ ਦਿਤਾ ਇਕ ਲੱਖ ਤੇ ਨਾਮ ਲਿਖਾ ਲਿਆ ਕ੍ਰੱਪਟਾਂ ਵਿਚ। ਉਹ ਕੰਬਣ ਲਗਾ ਤੇ ਪੁਛਿਆ ਕਿ ਹੁਣ ਕੀ ਹੋਵੇ ਗਾ। ਮੈਂ ਕਿਹਾ ਕਿ ਅੱਬਲ ਤਾਂ ਡਿਸ਼ਮਿਸ਼ ਕਰ ਦਿਤੇ ਜਾਉਂ ਗੇ, ਨਹੀਂ ਤਾਂ ਬਦਲ ਦਿਤੇ ਜਾਉਂ ਗੇ। ਤੁਸੀ ਐਡੀ ਵੱਡੀ ਹੱਸ਼ਤੀ ਨੂੰ ਸਿਰਫ ਇਕ ਲੱਖ ਦੇ ਕੇ ਬੇਇਜਤੀ ਕੀਤੀ ਹੈ। ਦੋ ਕੁ ਹਫਤੇ ਬਾਦ ਏ ਆਰ ਸਹਿਬ ਨੂੰ ਬਦਲਕੇ ਹੁਸ਼ਿਆਰ ਪੁਰ ਦੇ ਕਿਸੇ ਖੂੰਜੇ ਵਿਚ ਸ਼ੁਟ ਦਿਤਾ ਗਿਆ। ਕਿਉਂਕੇ ਉਸਨੇ ਮਹਾਨ ਹਸ਼ਤੀ ਦੀ ਬੇ ਇਜਤੀ ਕਰਕੇ ਘੋਰ ਪਾਪ ਕੀਤਾ ਸੀ। ਮਹੀਨੇ ਕੁ ਮਗਰੋਂ ਮੇਰੀ ਬਠਿੰਡੇ ਵਾਲੀ ਰਹਾਇਸ਼ ਤੇ ਮਲੂਕੇ ਦੇ ਇਕ ਮਾਫੀਏ ਦਾ ਕਬਜਾ ਕਰਵਾ ਦਿਤਾ। ਕਿਉਂਕੇ ਮੈਂ ਭੀ ਘੋਰ ਪਾਪ ਕਰਨ ਵਿਚ ਭਾਈਵਾਲ ਸਮਝਿਆ ਗਿਆ ਸੀ। ਮਲਕੀਤ ਸਿੰਘ ਬਚ ਗਿਆ ਕਿਉਂਕੇ ਉਹ ਸਾਹਮਣੇ ਹੀ ਨਹੀਂ ਸੀ ਹੋਇਆ।

ਖੈਰ ਇਹ ਤਾਂ ਮਮੂਲੀ ਗੱਲ ਹੈ। ਬਾਦਲ ਸਰਕਾਰ ਦੀਆਂ ਤਾਂ ਸੇਵਾਵਾਂ ਬਹੁਤ ਮਹਾਨ ਹਨ। ਸਿਪਾਹੀ ਤੋਂ ਸਿਰਫ ਤੇ ਸਿਰਫ 25 ਹਜਾਰ ਲਿਆ ਗਿਆ। ਦੇਖੋ ਕਿਤਨੀ ਮੇਹਰਬਾਨ ਸੀ ਬਾਦਲ ਸਰਕਾਰ। ਇਹ ਭੀ ਖਬਰ ਸੀ ਕਿ ਇਕ ਜਿਲਾ ਕਪਤਾਨ ਤੋਂ ਸਿਰਫ ਇਕ ਲੱਖ ਰੋਜਾਨਾ ਹੀ ਪ੍ਰਵਾਨ ਕਰ ਲਿਆ ਜਾਂਦਾ ਸੀ। ਬਾਦਲ ਸਰਕਾਰ ਦੀ ਇਸੇ ਟਿਰਮ ਵਿਚ ਹੀ ਪੰਜਾਬ ਵਿਚ ਰਾਜਸਤਾਨ ਤੋਂ ਭੂਰਾ ਦਰਿਆ ਛੱਲਾਂ ਮਾਰਦਾ ਆਇਆ। ਜਿਸਨੇ ਮਾਲਵੇ ਨੂੰ ਖੂਬ ਨਿਹਾਲੋ ਨਿਹਾਲ ਕਰ ਦਿਤਾ। ਯਾਰ ਕਿਨੀਆਂ ਕੁ ਗਿਣਦੇ ਰਹਾਂ ਗੇ। ਇਥੇ ਤਾਂ ਹਜਾਰਾਂ ਸੇਵਾਂਵਾਂ ਹਨ।

ਇਥੋਂ ਤੱਕ ਕੇ ਇਹਨਾਂ ਸੇਵਾਵਾਂ ਦਾ ਮੁਲ ਅੰਕਣ ਕਰਨ ਲਈ ਬੀਜੇਪੀ ਦੀ ਭਾਈਵਾਲੀ ਵਾਲੀ ਜਨਤਾ ਸਰਕਾਰ ਨੂੰ ਛੰਗਾਨੀ ਕਮਿਸ਼ਨ ਬਨਾਉਣਾ ਪਿਆ। ਇਹ ਕਮਿਸ਼ਨ ਕਈ ਸਾਲਾਂ ਵਿਚ, ਪੰਜਾਬ ਦਾ ਕ੍ਰੌੜਾਂ ਰੁਪਈਆ ਖਰਚਕੇ ਭੀ, ਬਾਦਲ ਸਹਿਬ ਤੇ ਉਹਨਾਂ ਦੇ 6 ਮੰਤਰੀਆਂ ਦੀਆਂ, ਕਰੱਪਸ਼ਨ, ਵੱਢੀਖੋਰੀ, ਪੱਖਪਾਤ ਵਗੈਰਾ ਦੀਆਂ ਸਿਰਫ 91 ਸੇਵਾਵਾਂ ਦੀ ਹੀ ਖੋਜ ਕਰ ਸਕਿਆ। ਜਨਤਾ ਸਰਕਾਰ ਅਉਣ ਕਰਕੇ ਇਸ ਰਿਪੋਰਟ ਨੂੰ ਮੰਮੀ ਬਣਾਕੇ ਸੈਕਟਰੀਏਟ ਦੇ ਤਹਿਖਾਨੇ ਵਿਚ ਸਸ਼ੋਵਤ ਕਰ ਦਿਤਾ ਗਿਆ। ਸਸ਼ਕਾਰ ਬਾਕੀ ਹੈ। ਬੀਬੀ ਭਠਲ, ਕੈਪਟਨ ਸਹਿਬ ਭੀ ਇਸਦਾ ਸੱਸ਼ਕਾਰ ਨਹੀਂ ਕਰ ਸਕੇ। ਜੇ ਪ੍ਰਮਾਤਮਾ ਕਿਸੇ ਨੂੰ ਸ਼ਕਤੀ ਦੇਕੇ ਭੇਜੇ ਗਾ। ਉਹੀ ਇਸਦਾ ਸ਼ਸਕਾਰ ਕਰ ਸਕੇ ਗਾ। ਇਹ ਹੈ ਰਾਜ ਨਹੀਂ ਸੇਵਾਜਿਸਦਾ ਅੰਤਰਭਾਵ ਹੈ ਜੈ ਬੋਲੋ ਭਿਸ਼ਟਾਚਾਰ ਦੀਪਰ ਐਂਟੀਕ੍ਰੱਪਸ਼ਨ ਪਾਰਟੀ ਭ੍ਰਿਸ਼ਟਾਚਾਰ ਦੀ ਜੈ ਨਹੀਂ ਬੁਲਾ ਸਕਦੀ। ਐਂਟੀਕ੍ਰੱਪਸ਼ਨ ਪਾਰਟੀ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਬਚਨਵੱਧ ਹੈ। ਇਸਨੂੰ ਸਹਿਯੋਗ ਦੇਣਾ, ਪੰਜਾਬੀਆਂ ਦੀ ਲੋੜ ਹੈ।

ਬਾਦਲ ਸਹਿਬ ਤੀਜੀ ਵਾਰ 1997 ਵਿਚ, ਬੀਬੀ ਭਠਲ ਤੋਂ ਬਾਦ, ਮੁਖ ਮੰਤਰੀ ਬਣੇ। ਉਸ ਸਮੇਂ ਯੁਵਰਾਜ ਸੁਖਬੀਰ ਜੀ ਤਕਰੀਬਨ 35 ਕੁ ਸਾਲ ਦੇ ਸਨ। ਉਹਨਾਂ ਨੂੰ ਬਚਪਨ ਵਿਚ, ਬਾਦਲ ਸਹਿਬ ਨੇ ਪੰਜਾਬ ਦੇ ਹਾਲਾਤ ਦੇਖਕੇ ਅਮਰੀਕਾ ਭੇਜ ਦਿਤਾ ਸੀ। ਜਿਥੇ ਉਹਨਾਂ ਐਮ ਬੀ ਏ ਕਰ ਲਈ ਸੀ। ਇਹ ਕੋਰਸ਼ ਕਾਰੋਬਾਰ ਵਿਚੋਂ ਵਧ ਤੋਂ ਵੱਧ ਪੈਸਾ ਕਮਾਉਣ ਦੀ ਜਾਚ ਸਿਖਾਉਂਦਾ ਹੈ। ਉਹਨਾਂ ਨੂੰ ਸਮੁਚੇ ਪੰਜਾਬ ਦਾ ਕਾਰੋਬਾਰ ਮਿਲ ਗਿਆ ਸੀ।। ਉਸ ਬਾਦਲ ਸਰਕਾਰ ਦੇ ਭ੍ਰਿਸ਼ਟਚਾਰ ਦੀ ਮੋਡਸ਼-ਉਪਰੈਂਡੀ ਵਿਚ ਤਬਦੀਲੀ ਲਿਆਂਦੀ। ਵਿਅੱਕਤੀਆਂ ਨੂੰ ਛੱਡਕੇ ਅਦਾਰਿਆਂ ਨੂੰ ਲੁਟ ਦਾ ਟਾਰਗਿਟ ਬਣਾਇਆ ਗਿਆ। ਸੇਵਾ ਦਾ ਸਕੋਪ ਬਹੁਤ ਵਧਾ ਦਿਤਾ ਗਿਆ। ਕਲਮ ਲੱਖਾਂ ਨੂੰ ਛੱਡਕੇ ਕ੍ਰੋੜਾਂ ਤੇ ਕਰ ਦਿਤੀ ਗਈ। ਉਸ ਸਮੇਂ ਇੰਦਰ ਕੁਮਾਰ ਗੁਜਰਾਲ ਪ੍ਰਾਈਮ ਮਨਿਸ਼ਟਰ ਸਨ। ਉਹਨਾਂ ਤੋਂ ਬਾਦ ਬਾਜਪਾਈ ਸਹਿਬ ਪੀ ਐਮ ਬਣੇ। ਫਿਰ ਸ ਮਨਮੋਹਨ ਸਿੰਘ। ਬੱਸ! ਲੁਟਣ ਦਾ ਪੂਰਾ ਮੌਕਾ ਮਿਲ ਗਿਆ। ਸਈਆਂ ਭਏ ਕੁਤਵਾਲ, ਅਬ ਡਰ ਕਾਹੇ ਕਾ।

2002 ਦੀ ਚੋਣ ਕੈਪਟਨ ਅਮਰਿੰਦਰ ਸਿੰਘ ਨੇ ਬਾਦਲ ਸਹਿਬ ਦੇ ਭ੍ਰਿਸ਼ਟਾਚਾਰ ਨੂੰ ਇਸ਼ੂ ਬਣਾਕੇ ਲੜੀ। ਕਾਂਗਰਸ ਦੀ ਜਿਤ ਹੋਈ। ਕੈਪਟਨ ਸਹਿਬ ਮੁਖ ਮੰਤਰੀ ਬਣ ਗਏ। ਆਪਣੇ ਕੀਤੇ ਐਲਾਨਾਂ ਦੇ ਲੋਕ ਦਿਖਾਵੇ ਖਾਤਰ ਉਹਨਾਂ ਬਾਦਲ ਸਹਿਬ ਦੀ ਜਾਇਦਾਦ ਦੇ ਛੋਟੇ ਜਿਹੇ ਹਿਸੇ ਦੀ ਪੜਤਾਲ ਕਰਵਾਈ। ਕੇਸ ਇਸ ਤਰਾਂ ਬਣਾਕੇ ਪੇਸ਼ ਕੀਤਾ ਗਿਆ ਕਿ ਫੇਰ ਕੋਈ ਹੋਰ ਕੇਸ ਨਾਂ ਬਣ ਸਕੇ। ਆਮ ਚਰਚਾ ਸੀ ਕਿ ਕੈਪਟਨ ਸਹਿਬ ਅਤੇ ਬਾਦਲ ਸਹਿਬ ਦੀ ਸੁਲਾ੍ਹ ਹੋ ਗਈ ਹੈ। ਇਹ ਭੀ ਚਰਚਾ ਦਾ ਵਿਸ਼ਾ ਸੀ ਕਿ ਸੁਲਾ੍ਹ ਕਿਸਨੇ ਕਰਵਾਈ ਹੈ। ਕਈ ਬਿਕਰਮਜੀਤ ਮਜੀਠੀਏ ਦਾ ਨਾਮ ਲੈਂਦੇ ਸਨ। ਕਿਉਂਕੇ ਪਟਿਆਲਾ ਤੇ ਮਜੀਠਾ ਪ੍ਰਵਾਰਾਂ ਦੇ ਸਬੰਧ ਪੁਰਾਣੇ ਸਨ। ਕਈ ਉਹਨਾਂ ਦੇ ਅਹਿਲਕਾਰ ਦਾ ਨਾਮ ਲੈਂਦੇ ਸਨ। ਪਰ ਜਿਆਦਾ ਇਸਨੂੰ ਬਾਦਲ ਸਹਿਬ ਦੀ ਰਾਜਨੀਤੀ ਸਮਝਦੇ ਸਨ, ਕਿ ਜੇ ਸਾਰਾ ਜਾਂਦਾ ਦੇਖੀਏ, ਤਾਂ ਅੱਧਾ ਦੇਈਏ ਵੰਡ। ਭਾਂਵੇਂ ਬਾਦਲ ਸਹਿਬ ਸੁਰਖਰੂ ਹੋਕਰ ਨਿਕਲ ਗਏ, ਪਰ ਅੰਦਰਖਾਨੇ ਈਰਖਾ 2007 ਤਕ ਕਇਮ ਰਹੀ।