.
07.
ਕੌਣ ਹੈ ਦੇਸ ਧ੍ਰੋਹੀ?
ਕੌਣ ਹੈ ਕੌਮ ਧ੍ਰੋਹੀ?
ਸੁਖਵੀਰ ਬਾਦਲ ਦੀਆ ਰੋਜ ਰੋਜ ਦੀਆਂ ਇੰਟਰਨੈਟ ਉਪਰ ਨਵੀਆਂ ਨਵੀਂਆਂ ਦਲੀਲਾਂ ਸੁਣਕੇ ਸਾਰਾ ਬੁਧੀਜੀਵੀ ਵਰਗ ਤੇ ਕਨੂੰਨ ਨਾਲ ਸਬੰਧਿਤ ਲੋਕ ਹੈਰਾਨ ਹਨ। ਕਦੇ ਉਹ ਸਿਖ ਜਗਤ ਨੂੰ ਚੈਲਿੰਜ ਕਰਦੇ ਹਨ। ਕਦੇ ਉਹ ਸਮੁਚੇ ਸਿਖ ਜਗਤ ਦੀ ਇਕੱਤਰਤਾ ਵਿਚ ਸ਼ਾਮਲ ਹੋਣ ਵਾਲਿਆਂ ਨੂੰ ਸਿਖ ਮੰਨਣ ਤੋਂ ਇਨਕਾਰ ਕਰਦੇ ਹਨ। ਕਦੇ ਉਹ ਸਮੁਚੀ ਸਿਖ ਇਕੱਤਰਤਾ ਨੂੰ ਕਾਂਗਰਸ ਦੀ ਦੇਣ ਦਸਦੇ ਹਨ। ਕਦੇ ਕਹਿ ਰਹੇ ਹਨ ਇਸ ਸਿਖ ਇਕੱਤਰਤਾ ਪਿਛੇ ਪਾਕਸ਼ਤਾਨ ਦੀ ਹੋਂਦ ਹੈ। ਪਰ ਹੁਣ ਤਾਂ ਉਸ ਕਮਾਲ ਹੀ ਕਰ ਦਿਤੀ। ਜਦ ਕਿਹਾ ਕਿ ਉਹ ਸਮੁਚੇ ਸੰਸਾਰ ਵਿਚ ਫੈਲੇ ਸਿਖ ਹਤੈਸ਼ੀਆਂ ਨੂੰ ਜੇਲ ਵਿਚ ਸੁਟ ਦੇਵੇ ਗਾ,
ਜੇ ਉਹ ਕਿਸੇ ਜੁਲਮ ਦੀ,
ਕਿਸੇ ਅਨਿਆਂ ਦੀ,
ਗੁਰੁ ਗਰੰਥ ਸਹਿਬ ਦੀ ਬੇਅਦਬੀ ਦੀ,
ਜਾਂ ਇਸ ਸਬੰਧੀ ਰੋਸ ਪ੍ਰਗਟ ਕਰਨ ਦੀ,
ਕੋਈ ਖਬਰ ਜਾਂ ਵੀਡੀਉ, ਇੰਟਰਨੈਟ ਉਤੇ ਪਾਏ ਗਾ ਜਾਂ ਇਸਨੂੰ ਅਗੇ ਪੋਸਟ ਕਰੇ ਗਾ।
ਸੁਖਬੀਰ ਦਾ ਕਹਿਣਾ ਹੈ ਕਿ ਉਹ ਇਹਨਾਂ ਲੋਕਾਂ ਨੂੰ ਅਜੇਹਾ ਸਬਕ ਸਿਖਾਏ ਗਾ,
ਜੋ ਲਾਸ਼ਾਨੀ ਹੋਏ ਗਾ। ਉਹਨਾਂ ਦੀਆਂ ਬਾਰ ਬਾਰ ਅਜੇਹੀਂਆਂ ਧਮਕੀਆਂ ਤੋਂ ਮੈਨੂੰ ਇਕ ਕਹਾਵਤ ਯਾਦ ਆਈ ਹੈ। ਭਾਂਵੇਂ ਸਿਖ ਤੇ ਹਿੰਦੂ ਧਰਮ ਵਾਲੇ ਆਪਣੇ ਮਿਰਤਕਾਂ ਦਾ ਸ਼ਸਕਾਰ ਜਾਂ ਜਲਪ੍ਰਵਾਹ ਕਰਦੇ ਹਨ, ਪਰ ਮਹੰਮਦਨਾਂ ਤੋਂ ਬਿਨਾਂ ਭੀ ਕਈ ਕਮਿਊਨਿਟੀਆਂ ਹਨ। ਜੋ ਆਪਣੇ ਮ੍ਰਿਤਕਾਂ ਨੂੂੰ ਕਬਰ ਵਿਚ ਦਫਨਾਉਦੀਆਂ ਹਨ। ਇਸ ਲਈ ਇਕ ਕਹਾਵਤ ਹੈ ਕਿ ਸਿਆਣਾ ਪੁਤ ਆਪਣੇ ਪਿਉ ਦੀ ਕਬਰ ਉਸਦੇ ਜਿੰਦਿਆਂ ਹੀ ਖੋਦ ਦਿੰਦਾ ਹੈ। ਸੁਖਬੀਰ ਜੀ ਭੀ ਆਪਣੇ ਬਾਪ ਦੀ ਕਬਰ ਖੋਦਣ ਲਈ ਬਹੁਤ ਕਾਹਲੇ ਜਾਪਦੇ ਹਨ।
ਸੁਖਬੀਰ ਵਿਚ ਪਤਾ ਨਹੀਂ ਕਿਸਦੀ ਰੂਹ ਦਾਖਲ ਹੋ ਗਈ ਹੈ,
ਜੋ ਉਹ ਸੋਚ ਰਹੇ ਹਨ ਕਿ ਉਹ,
ਸਿਖ ਧਰਮ ਦੀ ਅਜਾਦੀ ਵਾਰੇ,
ਸਿਖ ਗੁਰੂਘਰਾਂ ਦੀ ਅਜਾਦੀ ਵਾਰੇ,
ਗੁਰੁ ਘਰਾਂ ਵਿਚ ਹੋ ਰਹੀ ਲੁਟ ਘਸੁਟ ਵਾਰੇ,
ਗੁਰੁ ਗ੍ਰੰਥ ਸਹਿਬ ਦੀ ਬੇ ਅਦਬੀ ਵਾਰੇ,
ਵਿਚਾਰ ਕਰਨ ਲਈ,
ਹੋਣ ਵਾਲੀਆਂ ਇਕੱਤਰਾਵਾਂ ਵਿਚ ਸ਼ਾਮਲ ਹੋਣ ਵਾਲਿਆਂ ਲਈ,
ਕਨੂੰਨ ਅਜਿਹਾ ਸਖਤ ਕਰੇਗਾ,
ਕਿ ਸਭ ਤੇ ਦੇਸ਼ ਧ੍ਰੋਹ ਦੇ ਕੇਸ਼ ਬਣਾਕੇ,
ਉਮਰ ਭਰ ਲਈ ਜੇਲਾਂ ਵਿਚ ਸੁਟਕੇ,
ਆਪ ਰਾਜ ਕਰਦਾ ਰਹੇ ਗਾ।
ਮੈਂ ਸੁਖਬੀਰ ਵਾਰੇ ਕੁਝ ਨਹੀਂ ਕਹਿਣ ਚਾਹੂੰਦਾ,
ਕਿਉਂਕੇ ਉਸਦੀ ਤਾਂ ਧਰਮ,
ਕਿਸ਼ਾਨੀ, ਤੇ ਪੰਜਾਬ ਰਾਜ ਨੂੰ ਕੋਈ ਦੇਣ ਹੀ ਨਹੀਂ ਹੈ। ਉਹ ਤਾਂ ਸਿਰਫ ਆਪਣੇ ਪਿਤਾ ਦੀ ਦਿਤੀ ਹੋਈ ਪ੍ਰੌਕਸ਼ੀ ਤਾਕਤ ਦੀ ਵਰਤੋਂ ਹੀ ਕਰ ਰਿਹਾ ਹੈ। ਜਿਸ ਲਈ ਉਹ ਕਬਰ ਪੁਟ ਰਿਹਾ ਹੈ। ਸੁਖਬੀਰ ਜੀ ਨੂੰ ਸ਼ਾਇਦ ਕਨੂੰਨ ਦੀ ਜਿਆਦਾ ਜਾਣਕਾਰੀ ਨਹੀਂ ਹੈ। ਉਹ ਸਮਝਦੇ ਹਨ ਕਿ ਸਾਡੇ ਕਾਰਨਾਮੇਂ ਪੁਰਾਣੇ ਹੋ ਚੁਕੇ ਹਨ। ਲੋਕ ਉਹਨਾਂ ਨੂੰ ਭੁਲ ਚੁਕੇ ਹਨ। ਸੁਖਬੀਰ ਜੀ ਨੂੰ ਸਾਇਦ ਇਹ ਪਤਾ ਨਹੀ ਕਿ ਸਿਵਲ ਐਕਟ ਵਿਚ ਤਾਂ ਲਿਮਟੇਸ਼ਨ ਦੀ ਪਾਬੰਦੀ ਵਿਚ ਹੈ। ਪਰ
ਕ੍ਰਿਮੀਨਲ
ਐਕਟ ਵਿਚ ਕੋਈ ਲਿਮਟੇਸ਼ਨ ਦੀ ਪਾਬੰਦੀ ਨਹੀਂ ਹੈ। ਉਹਨਾਂ ਨੂੰ ਇਹ ਭੀ ਸਮਝ ਲੈਣਾ ਚਾਹੀਦਾ ਹੈ ਕਿ ਜੋ ਨਵੇਂ ਸ਼ਖਤ ਕਨੂੰਨ ਉਹ ਬਣਾ ਰਹੇ ਹਨ। ਜੋ ਸਧਨੇ ਕਸ਼ਾਈ ਵਾਲੀਆਂ ਨਵੀਂਆਂ ਰਵਾਇਤਾਂ ਉਹ ਪਾ ਰਹੇ ਹਨ। ਇਹ ਸਦਾ ਕਇਮ ਰਹਿਣਗੀਆਂ। ਉਹਨਾਂ ਨੂੰ ਇਹ ਭੀ ਸਮਝ ਲੈਣਾ ਚਾਹੀਦਾ ਹੈ ਕਿ ਉਹਨਾਂ ਦੀ ਤਾਜਦਾਰੀ ਭੀ ਕੁਝ ਕੁ ਮਹੀਨਿਆਂ ਦੀ ਮਹਿਮਾਨ ਹੈ। ਇਹ ਤਾਜ ਕਿਸੇ ਇਮਾਨਦਾਰ,
ਕੋਮ ਪ੍ਰਸ਼ਤ,
ਦੇਸ਼ ਪ੍ਰੇਮੀ ਦੇ ਸਿਰ ਤੇ ਭੀ ਟਿਕ ਸ਼ਕਦਾ ਹੈ।
ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਆਪਣੇ ਬਾਪ ਦੇ ਪਿਛੋਕੜ ਵਾਰੇ ਪੂਰੀ ਜਾਣਕਾਰੀ ਪ੍ਰਾਪਤ ਕਰ ਲੈਣ। ਉਹਨਾਂ ਦੀ ਸਾਰੀ ਜਿੰਦਗੀ ਅਜਿਹੇ ਜੁਰਮਾਂ ਕੁਕਰਮਾਂ ਨਾਲ ਭਰੀ ਪਈ ਹੋਈ ਹੈ,
ਜੋ ਮਾਫ ਹੋਣ ਵਾਲੇ ਨਹੀਂ ਹਨ। ਤੁਹਾਡੇ ਨਵੇਂ ਸਖਤ ਕਨੂੰਨ,
ਉਹਨਾਂ ਤੇ ਭੀ ਲਾਗੂ ਹੋਣਗੇ। ਤੁਹਾਡੇ ਕਨੂੰਨਾਂ ਮੁਤਾਬਿਕ ਤਾਂ ਇਹ ਨਿਸ਼ਚਿਤ ਹੈ, ਕਿ ਉਹਨਾਂ ਨੂੰ ਆਪਣਾ ਆਖਰੀ ਸ਼ਾਹ ਜੇ੍ਹਲ ਅੰਦਰ ਹੀ ਲੈਣਾ ਪਏ ਗਾ।
ਬਾਦਲ ਸਹਿਬ
27 ਮਾਰਚ
1970
ਨੂੰ ਪਹਿਲੀ ਵਾਰ ਮੁਖ ਮੰਤਰੀ ਬਣੇ।
28
ਜੁਲਾਈ
1970
ਨੂੰ ਗਦਰ ਲਹਿਰ ਦਾ ਉਸਰਈਆ ਬਾਬਾ ਬੂਝਾ ਸਿੰਘ ਫਿਲੌਰ ਨਜਦੀਕ ਝੂਠੇ ਪੁਲਸ ਮੁਕਾਬਲੇ ਵਿਚ ਮਾਰ ਦਿਤਾ ਗਿਆ। ਕਿਉਂ? ਉਸ ਜੁਮੇਂ ਕੋਈ ਭੀ ਗੁਨਾਂਹ ਜਾਂ ਕੇਸ ਨਹੀਂ ਸੀ। ਇਕ ਬੂਝਾ ਸਿੰਘ ਦੀ ਗੱਲ ਨਹੀਂ। ਤਕਰੀਬਨ
30
ਕੁ ਗਦਰੀ,
ਕਮਿਊਨਿਸ਼ਟ ਕਹਿਕੇ ਝੂਠੇ ਮੁਕਾਬਲਿਆਂ ਵਿਚ ਮਾਰ ਦਿਤੇ ਗਏ। ਕਨੂੰਨ ਇਹਨਾਂ ਕੇਸ਼ਾਂ ਦੀ ਇਨਕੁਐਰੀ ਕਰਨ ਦਾ ਅੱਜ ਭੀ ਅਧਿਕਾਰ ਦੰਦਾ ਹੈ। ਸੁਖਬੀਰ ਜੀ. ਪਹਿਲੇ ਇਹ ਪਤਾ ਕਰ ਲਉ ਕਿ ਬਾਦਲ ਸਹਿਬ ਨੇ ਕਿਨੇ ਕੁ ਕਤਲ ਕਰਵਾਏ ਹਨ। ਕਿਤਨੇ ਕੁ ਸਿਖ ਮਰਵਾਏ ਹਨ। ਕਿਤਨੇ ਵਾਰ ਕਨੂੰਨ ਤੋੜਿਆ ਹੈ।
ਜਿਸ ਦੀ ਅੱਜ
ਦੇ ਕਨੂੰਨ ਮੁਤਾਬਿਕ ਭੀ ਸਜਾ ਉਮਰ ਕੈਦ ਹੈ। ਜੋ ਦੇਸ਼ ਧ੍ਰੋਹ ਅਧੀਨ ਆਉਂਦੇ ਹਨ। ਬਾਦਲ ਸਹਿਬ ਨੇ ਜੋ ਕੁਝ ਭੀ ਕੀਤਾ, ਕਰਵਾਇਆ,
ਉਹ ਇੰਦਰਾ ਨੂੰ ਖੁਸ਼ ਕਰਨ ਲਈ ਕੀਤਾ। ਸੁਖਬੀਰ ਜੀ ਅੱਜ ਤੁਹਾਡੇ ਸਿਰ ਤੇ ਇੰਦਰਾ ਨਹੀਂ ਹੈ। ਅੱਜ ਤੁਹਾਡੇ ਸਿਰ ਤੇ ਮਨਮੋਹਨ ਸਿੰਘ ਨਹੀਂ ਹੈ। ਅੱਜ ਮੋਦੀ ਹੈ। ਮੋਦੀ। ਜੋ ਉਪਰੋਂ ਭਾਂਵੇਂ ਲੱਖਾਂ ਮਡੇਲੇ ਵਰਗੀਆਂ ਉਪਾਧੀਆਂ ਦੇ ਦੇਵੇ। ਪਰ ਅੰਦਰੋਂ ਤਹਾਡਾ ਨਿਉਂਦਾ ਮੋੜਨ ਲਈ ਦ੍ਰਿੜ ਹੈ। ਸੰਭਲੋ। ਅਜੇ ਸੰਭਲ ਸਕਦੇ ਹੋਂ।
ਬਾਦਲ ਸਹਿਬ ਤਕਰੀਬਨ
25 ਹਜਾਰ,
ਪੂਰਨ ਅਤੇ ਪ੍ਰਪੱਕ ਸਿਖਾਂ ਦੇ ਕਾਤਲ ਹਨ। ਕਿਉਂਕੇ ਉਹ ਅਕਾਲ ਤਖਤ ਤੇ ਹਮਲੇ ਲਈ ਇੰਦਰਾ ਨਾਲ ਮਸ਼ਵਰੇ ਵਿਚ ਸ਼ਾਮਲ ਹਨ। ਉਹਨਾਂ ਨੂੰ ਅਕਾਲ ਤਖਤ ਤੇ ਹਮਲੇ ਦੀ ਪੂਰੀ ਯਾਣਕਾਰੀ ਸੀ। ਸੁਖਬੀਰ ਜੀ, ਮੈਂ ਇਹ ਗੱਲ ਸੁਣੀ ਸੁਣਾਈ ਨਹੀਂ ਕਹਿ ਰਿਹਾ। ਜੋ ਅੱਖੀਂ ਦੇਖੀ ਹੈ, ਉਹੀ ਬਿਆਨ ਕਰ ਰਿਹਾ ਹਾਂ। ਇਸ ਲਈ ਕਹਿ ਰਿਹਾ ਹਾਂ ਕਿ ਤੁਸੀਂ ਪੰਜਾਬ ਦੇ ਹੋਮ ਮਨਿਸ਼ਟਰ ਹੋਂ। ਇਸਦੀ ਪੜਤਾਲ ਕਰਵਾਉਣੀ ਤੇ ਸਜਾ ਦੇਣੀ ਤੁਹਾਡੀ ਜੁਮੇਂਵਾਰੀ ਹੈ। ਗੁਨਾਹਗਾਰ ਭਾਂਵੇਂ ਤੁਹਾਡਾ ਬਾਪ ਭੀ ਕਿਉਂ ਨਾ ਹੋਵੇ। ਉਸਦੀ ਇਨਕੁਐਰੀ ਕਰਵਾਉਣੀ ਤੇ ਸਜਾ ਦੇਣੀ ਤੁਹਾਡੀ ਜੁਮੇਂਵਾਰੀ ਹੈ।
ਤੁਸੀਂ ਵਿਧਾਨ ਦੀ ਸਹੁੰ ਚੁਕੀ ਹੈ। ਮੈਂ ਤੁਹਾਡੇ ਕੋਲ ਸ਼ਿਕਾਇਤ ਦਰਜ ਕਰਵਾ ਰਿਹਾ ਹਾਂ। ਤਾਂਕਿ ਤੁਸੀ ਇਸਦੀ ਰਪਟ ਦਰਜ ਕਰਵਾਕੇ ਪੜਤਾਲ ਕਰਵਾ ਸਕੋਂ। ਜੇ ਤੁਸੀਂ ਇਸਤੋਂ ਕੁਤਾਹੀ ਕਰਦੇ ਹੋਂ ਤਾਂ ਤੁਸੀਂ ਆਪਣੇ ਕਨੂੰਨ ਅਨੁਸਾਰ ਹੀ,
ਦੇਸ਼ ਧ੍ਰੋਹੀ ਦੇ ਗੁਨਾਹਗਾਰ ਹੋਂ।
ਅਕਾਲ ਤਖਤ ਤੇ ਹਮਲੇ ਤੋਂ ਦੋ ਦਿਨ ਪਹਿਲਾਂ
2
ਜੂਨ ਨੂੰ,
ਇਕੱਠੀ ਹੋ ਚੁਕੀ ਮਿਲਟਰੀ ਤੇ ਹਾਲਾਤ ਦਾ ਜਾਇਜਾ ਲੈਣ ਲਈ,
ਬਾਦਲ ਸਹਿਬ ਤੇ ਸੰਤ ਹਰਚੰਦ ਸਿੰਘ ਲੋਂਗੋਵਾਲ ਜੀ ਨੇ,
ਜੋਕਿ ਉਸ ਸਮੇਂ ਦਰਬਾਰ ਸਹਿਬ ਵਿਚ ਹੀ ਰਿਹਾਇਸ ਰਖਦੇ ਸਨ,
ਅੰਮ੍ਰਿਤਸ਼ਰ ਵਿਖੇ ਅਕਾਲੀ ਦਲ ਦੇ ਮੁਖੀਆਂ ਦੀ ਮੀਟਿੰਗ ਬੁਲਾਈ ਸੀ। ਮੀਟਿੰਗ ਦਸ ਵਜੇ ਬੁਲਾਈ ਗਈ ਸੀ, ਪਰ ਬਾਦਲ ਸਹਿਬ ਨੇ ਸਲਾਹ ਮਸ਼ਵਰੇ ਲਈ,
ਸੰਤ ਜੀ ਨੂੰ ਅੱਠ ਵਜੇ ਪਹੁੰਚਣ ਦਾ ਭਰੋਸਾ ਦਿਤਾ ਸੀ। ਬਾਦਲ ਸਹਿਬ ਉਸ ਸਮੇਂ ਚੰਡੀਗ੍ਹੜ ਸਨ।
ਜਦ ਬਾਦਲ ਸਹਿਬ ਦਿਤੇ ਸਮੇਂ ਅੰਮ੍ਰਿਤਸ਼ਰ ਨਾਂ ਪਹੁੰਚੇ ਅਤੇ ਲੋਗੋਵਾਲ ਵਲੋਂ ਕੀਤੇ ਗਏ ਟੈਲੀਫੋਨ ਭੀ ਨਾਂ ਚੁਕੇ ਗਏ, ਤਾਂ ਸੰਤ ਜੀ ਨੇ ਢੀਂਡਸਾ ਸਹਿਬ,
ਜੋ ਉਸ ਸਮੇਂ ਸੰਤ ਜੀ ਦੇ ਨੇੜ ਸਨ,
ਨੂੰ ਟੈਲੀਫੋਨ ਕਰਕੇ ਬਾਦਲ ਸਹਿਬ ਦਾ ਪਤਾ ਲੈਣ ਲਈ ਕਿਹਾ। ਢੀਂਡਸ਼ਾ ਸਹਿਬ ਨੂੰ ਬਾਦਲ ਸਹਿਬ ਦੇ ਘਰੋਂ ਬੀਬੀ ਸੁਰਿੰਦਰ ਕੌਰ ਨੇ ਦਸਿਆ ਕਿ ਬਾਦਲ ਸਹਿਬ ਤਾਂ ਸੁਭਾ
4
ਵਜੇ ਹੀ ਚਲੇ ਗਏ ਸਨ। ਉਸਤੋਂ ਬਾਦ ਢੀਂਡਸਾ ਸਹਿਬ ਐਮ ਐ ਲਏ ਫਲ਼ੈਟ ਦੇ ਕਮਰੇ ਵਿਚ ਮੇਰੇ ਕੋਲ ਆਏ ਤੇ ਬੀਬੀ ਜੀ ਦੇ ਜਵਾਬ ਵਾਰੇ ਦਸਿਆ। ਮੈਂ ਉਸਨੂੰ ਕਿਹਾ ਕਿ ਚੱਲ ਭੂਂਦੜ ਕੋਲ ਚੱਲਦੇ ਹਾਂ। ਉਸਨੂੰ ਜਰੂਰ ਬਾਦਲ ਸਹਿਬ ਵਾਰੇ ਪਤਾ ਹੋਏ ਗਾ। ਭੂੰਦੜ ਸਹਿਬ ਨੇ ਕਿਹਾ ਕਿ ਮੇਨੂੰ ਭੀ ਕੋਈ ਜਾਣਕਾਰੀ ਨਹੀਂ।
ਇਸ ਤੇ ਢੀਂਡਸਾ ਸਹਿਬ ਨੇ ਸੰਤ ਜੀ ਨੂੰ ਬਾਦਲ ਸਹਿਬ ਦੇ ਸੁਭ੍ਹਾ ਚਾਰ ਵਜੇ ਕਿਤੇ ਚਲੇ ਜਾਣ ਵਾਰੇ ਦਸਿਆ, ਤਾਂ ਸੰਤ ਜੀਨੇ ਕਿਹਾ ਕਿ ਤੁਸੀਂ ਆ ਜਾੳ ਬਾਦਲ ਸਹਿਬ ਕਿਤੇ ਰੁਕ ਗਏ ਹੋਣ ਗੇ। ਜਿਸਤੇ ਅਸੀਂ ਤਿਨੇ ਬੱਸ ਰਾਹੀਂ ਅੰਮਿਤਸ਼ਰ ਪਹੁੰਚ ਗਏ। ਦਰਬਾਰ ਸਹਿਬ ਵੱਲ ਜਾਂਦਿਆਂ ਸਾਨੂੰ ਪੁਲੀਸ ਨੇ ਰੋਕ ਲਿਆ ਅਤੇ ਸਾਨੂੰ ਥਾਣੇ ਲੈ ਗਏ। ਅਸੀ ਇੰਚਾਰਜ ਇੰਸ਼ਪੈਕਟਰ ਨੂੰ ਬੇਨਤੀ ਕੀਤੀ ਕਿ ਅਸੀਂ ਸਿਰਫ ਇਕ ਵਾਰ ਸੰਤ ਜੀ ਅਤੇ ਟੌਹੜਾ ਸਹਿਬ ਨੂੰ ਹੀ ਮਿਲਣਾ ਹੈ।
ਅਸੀਂ ਘੰਟੇ ਬਾਦ ਤੁਹਾਡੇ ਕੋਲ ਹੀ ਵਾਪਿਸ ਆ ਜਾਵਾਂ ਗੇ। ਜਿਸਤੇ ਉਹਨਾਂ ਸਾਨੂੰ ਪੁਲੀਸ ਦੀ ਸਪੁਰਦਗੀ ਵਿਚ ਜਾਣ ਤੇ ਵਾਪਸ ਆਉਣ ਦੀ ਤਾਕੀਦ ਕਰਕੇ,
ਪੁਲੀਸ ਜੀਪ ਵਿਚ ਦਰਬਾਰ ਸਹਿਬ ਭੇਜ ਦਿਤਾ।
ਉਸ ਸਮੇਂ ਟੌਹੜਾ ਸਹਿਬ ਅਕਾਲ ਤਖਤ ਤੇ,
ਸੰਤ ਜਰਨੈਲ ਸਿੰਘ ਜੀ ਨੂੰ ਮਿਲਣ ਵਾਸਤੇ ਗਏ ਹੋਏ ਸਨ। ਅਸੀਂ ਕੁਝ ਚਿਰ ਸੰਤ ਜੀ ਕੋਲ ਬੈਠੇ ਕੁਝ ਵਿਚਾਰ ਕਰਦੇ ਰਹੇ। ਪਰ ਬਾਦਲ ਸਹਿਬ ਨਾਂ ਪਹੁੰਚੇ। ਕੁਝ ਚਿਰ ਬਾਦ ਅਸੀਂ ਭੀ ਵਾਪਿਸ ਬੱਸ ਅਡੇ ਤੇ ਆ ਗਏ। ਭੂੰਦੜ ਸਹਿਬ ਆਪਣੇ ਪਿੰਡ ਨੂੰ ਚਲੇ ਗਏ। ਮੈਂ ਤੇ ਢੀਂਡਸਾ ਸਹਿਬ ਚੰਡੀਗੜ ਆ ਗਏ। ਰਾਤ ਤਕਰੀਬਨ
9 ਕੁ ਵਜੇ ਮੈਂਨੂੰ ਬਲਿਟਜ ਦੇ ਰਿਪੋਰਟਰ ਸੁਖਦੇਵ ਦਾ ਫੋਨ ਆਇਆ। ਉਸ ਮੈਂਨੂੰ ਪੁਛਿਆ ਕਿ ਅੱਜ ਤੁਹਾਡਾ ਲੀਡਰ ਕਿਧਰ ਪਹਾੜੀਂ ਚੜਿਆ ਜਾਂਦਾ ਸੀ
? ਮੇਰੇ ਪੁਛਣ ਤੇ ਉਸ ਦਸਿਆ ਕਿ ਰਾਤ ਨੂੰ ਹਿਮਾਚਲ ਸਰਕਾਰ ਦਾ ਕੋਈ ਫੰਕਸ਼ਨ ਸੀ। ਜਿਸਨੂੰ ਅਟੈਂਡ
ਕਰਕੇ ਅਸੀਂ ਕਈ ਰਿਪੋਰਟਰ,
ਸੁਬਾ੍ਹ ਵਾਪਸ ਆਉਂਦਿਆਂ,
ਢਲੀ ਵਿਖੇ ਚਾਹ ਪੀ ਰਹੇ ਸਾਂ ਤਾਂ ਸਾਨੂੰ ਨੀਚੇ ਤੋਂ ਬਾਦਲ ਸਹਿਬ ਦੀ ਗੱਡੀ ਆਉਂਦੀ ਦਿਸ ਗਈ। ਅਸੀਂ ਉਹਨਾਂ ਨੂੰ ਘੇਰ ਲਿਆ ਤੇ ਪੁਛਿਆ ਕਿ ਤੁਸੀਂ ਇਧਰ ਕਿਧਰ ਜਾ ਰਹੇ ਹੋਂ ਤੇ ਅੰਮ੍ਰਤਸ਼ਰ ਕਿਉਂ ਨਹੀ ਗਏ। ਤਾਂ ਬਾਦਲ ਸਹਿਬ ਨੇ ਦਸਿਆ ਕਿ ਮੈਂਨੂੰ ਆਪਣੇ ਤਰਾਈ ਵਾਲੇ ਫਾਰਮ ਤੇ ਜਾਣਾ ਜਰੂਰੀ ਹੋ ਗਿਆ ਹੈ, ਜਦ ਕਿ ਇਧਰੋਂ ਕੋਈ ਭੀ ਰਸ਼ਤਾ ਤਰਾਈ ਵੱਲ ਨਹੀਂ ਸੀ ਜਾਂਦਾ।
ਦਰਅਸਲ ਬਾਦਲ ਸਹਿਬ ਤਰਾਈ ਨਹੀਂ ਗਏ ਸਨ। ਜਦ ਪੰਜਾਬ ਵਿਚ ਕਰਫਿਊ ਲਗਾ ਹੋਇਆ ਸੀ ਉਹ ਇਕ ਟਰੱਕ ਰਾਹੀਂ ਆਪਣੇ ਪਿੰਡ ਬਾਦਲ ਪਹੁੰਚੇ ਦਸੇ ਗਏ ਸਨ। ਜਿਸ ਦਿਨ ਅਕਾਲ ਤਖਤ ਤਬਾਹ ਕੀਤਾ ਜਾ ਰਿਹਾ ਸੀ ਤੇ ਇਸਦੀ ਖਬਰ ਬੀ ਬੀ ਸੀ ਨਾਲੋ ਨਾਲ ਦੇ ਰਿਹਾ ਸੀ,
ਉਹ ਸਾਰਾ ਦਿਨ ਬਾਦਲ ਸਹਿਬ ਪਿੰਡ ਗੂਹੜੀ ਸ਼ੰਘਰ ਵਿਚ,
ਜਥੇਦਾਰ ਗੂਹੜ੍ਹੀ ਸ਼ੰਘਰ ਦੀ ਲੜਕੀ ਦੀ ਸ਼ਾਦੀ ਵਿਚ ਮਜੂਦ ਰਹੇ। ਉਹ ਬੜੇ ਖੁਸ਼ ਰਹੇ ਦਸੇ ਜਾਂਦੇ ਹਨ। ਜਥੇਦਾਰ ਗੁੜ੍ਹੀਸ਼ੰਘਰ ਹੁਣ ਕਨੇਡਾ ਵਿਚ ਹਨ। ਉਹਨਾਂ ਸ਼ਾਦੀ ਵਿਚ ਬਾਦਲ ਸਹਿਬ ਦੀ ਮਜੂਦਗੀ ਵਾਰੇ ਮੈਨੂੰ ਆਪ ਹੀ ਬਠਿਡੇ ਦਸਿਆ ਸੀ। ਇਸਤੋਂ ਕਿਸੇ ਨੂੰ ਭੀ ਸ਼ੱਕ ਨਹੀਂ ਰਹਿਣਾ ਚਾਹੀਦਾ ਕਿ ਜੋ ਕੁਝ ਅੰਮ੍ਰਤਸ਼ਰ ਵਿਚ ਹੋਣਾ ਸੀ। ਉਸਦੀ ਬਾਦਲ ਸਹਿਬ ਨੂੰ ਪੂਰੀ ਜਾਣਕਾਰੀ ਸੀ।
ਪਰ ਬਾਦਲ ਸਹਿਬ ਨੇ ਸਰਕਾਰ ਨਾਲ ਸ਼ਾਂਝ ਹੋਣ ਕਰਕੇ,
ਪਰਿੰਟ ਮੀਡੀਏ ਰਾਹੀਂ ਹਰਚੰਦ ਸਿੰਘ ਲੋਗੋਵਾਲ ਤੇ ਗੁਰਚਰਨ ਸਿੰਘ ਟੋਹੜਾ ਦਾ ਨਾਂ ਬਦਨਾਮ ਕਰਵਾਇਆ, ਕਿ ਇਹ ਹੱਥ ਖੜੇ ਕਰਕੇ ਬਾਹਰ ਆਏ ਹਨ। ਸੋਚੋ ਜੇ ਉਹਨਾਂ ਨੂੰ ਇਸ ਵਾਰੇ ਜਾਣਕਾਰੀ ਹੁੰਦੀ ਤਾਂ ਉਹ ਉਥੇ ਕਿਉਂ ਰਹਿੰਦੇ। ਉਹ ਮੀਟਿੰਗ ਹੀ ਚੰਡੀਗੜ ਰੱਖ ਲੈਦੇ। ਇਸੇ ਬਹਾਨੇ ਹੀ ਉਹ ਬਾਹਰ ਆ ਸਕਦੇ ਸਨ। ਉਹ ਸਿਰਫ ਇਤਨਾ ਕੁ ਹੀ ਸੋਚਦੇ ਸਨ ਕਿ ਫੌਜ ਦਰਬਾਰ ਸਹਿਬ ਦੀ ਘੇਰਾਬੰਦੀ ਕਰਕੇ ਰਾਸ਼ਨ,
ਪਾਣੀ, ਬਿਜਲੀ,
ਵਗੈਰਾ ਬੰਦ ਕਰਕੇ,
ਸਿੰਘਾਂ ਨੂੰ ਭੁਖੇ ਤਿਹਾਏ ਰੱਖਕੇ,
ਬਾਹਰ ਆਉਣ ਲਈ ਮਜਬੂਰ ਕਰੇ ਗੀ। ਉਹ ਭੀ ਸੰਗਤ ਦੇ ਨਾਲ ਹੀ ਇਹ ਮੁਸੀਬਤ ਝੱਲਣਗੇ। ਟਲਕੇ ਪਾਸੇ ਨਹੀਂ ਹੋਣ ਗੇ। ਇਹ ਗੱਲ ਆਪ ਸੰਤ ਜੀਨੇ ਮੈਨੂੰ ਅੰਮ੍ਰਿਤਸ਼ਰ ਵਿਖੇ
2
ਜੂਨ ਨੂੰ ਕਹੀ ਸੀ। ਉਹਨਾਂ ਕਈ ਵਾਰ ਸਾਨੂੰ ਬਾਦਲ ਸਹਿਬ ਵਾਰੇ ਪੁਛਿਆ ਸੀ। ਉਹ ਵਾਰ ਵਾਰ ਕਹਿ ਰਹੇ ਸਨ ਕਿ ਬਾਦਲ ਸਹਿਬ ਨੇ ਆਪ ਹੀ ਤਾਂ ਇਥੇ ਮੀਟਿੰਗ ਰਖਵਾਈ ਸੀ। ਪਰ ਉਹ ਪਹੁੰਚੇ ਕਿਉਂ ਨਹੀਂ? ਇਸਦਾ ਕੀ ਕਰਨ ਹੋ ਸਕਦਾ ਹੈ?
ਜੇ ਸਾਰੇ ਤੱਥਾਂ ਨੂੰ ਨਿਰਪੱਖਤਾ ਨਾਲ ਘੋਖਿਆ ਜਾਵੇ ਤਾਂ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਇਹ ਕੌਮ ਧਰੋਹੀ ਕਾਰਨਾਮਾਂ ਬਾਦਲ ਸਹਿਬ ਨੇਂ ਹੀ,
ਸੰਤ ਜਰਨੈਲ ਸਿੰਘ ਜੀ ਦੀ ਈਰਖਾ ਅਧੀਨ,
ਇੰਦਰਾ ਨੂੰ ਪ੍ਰੇਰਕੇ ਕਰਵਾਇਆ ਹੈ।
ਅਜਿਹੇ ਹੀ ਇਕ ਹੋਰ ਮਾਮਲੇ ਵਿਚ,
ਮੈਂ ਤਿਨ ਕੁ ਸਾਲ ਪਹਿਲਾਂ ਬਾਦਲ ਸਹਿਬ ਕੋਲ ਲਿਖਤੀ ਸ਼ਿਕਾਇਤ ਕੀਤੀ ਸੀ ਅਤੇ ਸੁਖਵੀਰ ਨੂੰ ਇਕ ਚਿਠੀ ਲਿਖੀ ਸੀ। ਇਸ ਚਿਠੀ ਦੀ ਇਕ ਕਾਪੀ ਮੈਂ ਐਸ ਪੀ ਸਿਟੀ ਬਠਿੰਡਾ ਨੂੰ ਦੇ ਦਿਤੀ ਸੀ। ਜਿਸ ਵਿਚ ਵੇਰਵਾ ਦਿਤਾ ਗਿਆ ਸੀ ਕਿ ਸ਼ਕੰਦਰ ਸਿੰਘ ਮਲੂਕਾ ਨੇ,
ਆਪਣੇ ਲੈਂਡ ਮਾਫੀਆਂ ਰਾਹੀਂ,
ਮੇਰੀ ਦੋ ਸੌ ਕ੍ਰੋੜ ਰੁਪਏ ਦੀ ਜਾਇਦਾਦ ਤੇ ਕਬਜਾ ਕਰ ਲਿਆ ਹੈ। ਇਸ ਲਈ ਮਲੂਕਾ ਮੈਨੂੰ ਮਰਵਾਉਣਾ ਚਾਹੂੰਦਾ ਹੈ। ਮੇਰੇ ਅਸਲੇ ਜਬਤ ਕਰ ਲਏ ਹਨ। ਮੈਨੂੰ ਸਕਿਉਰਿਟੀ ਮਿਲਣੀ ਚਾਹੀਦੀ ਹੈ। ਜਿਸਦਾ ਮੈਂ ਅਧਿਕਾਰੀ ਹਾਂ। ਪਰ ਕੋਈ ਸੁਣਵਾਈ ਨਹੀਂ ਹੋਈ।
ਹੁਣ ਮੈਨੂੰ ਯਕੀਨ ਹੋ ਗਿਆ ਹੈ ਕਿ ਸੁਖਬੀਰ ਆਪ ਹੀ ਵਿਰੋਧੀਆਂ ਨੂੰ ਮਰਵਾਉਣ ਜਾਂ ਖਤਮ ਕਰਨ ਵਿਚ ਵਿਸ਼ਵਾਸ ਰੱਖਦਾ ਹੈ। ਇਸ ਲਈ ਹੀ ਮਲੂਕੇ ਨੂੰ ਗੁੰਡਾਗਰਦੀ ਦੀ ਪੂਰੀ ਖੁਲ੍ਹ ਦਿਤੀ ਹੋਈ ਹੈ। ਇਸ ਕਾਰਨ ਹੀ ਮੈਂ ਇਹ ਬੇਨਤੀ ਪਤਰ ਤੇ ਮਲੂਕੇ ਦੇ ਕੁਝ ਕੁ ਕਾਰਨਾਮੇਂ ਆਪਣੀ ਵੈਬਸ਼ਾਈਟ (
www.acpp.in
)
ਡਵੈਲਪ ਕਰਕੇ, 15 ਅਗੱਸ਼ਤ ਨੂੰ ਅੱਪਲੋਡ ਕਰ ਦਿਤੀ ਸੀ। ਬਾਦਲ ਸਰਕਾਰ ਨੇ ਮੈਂਨੂੰ ਅੀਧਕਾਰੀ ਹੋਣ ਦੇ ਵਾਵਜੂਦ ਸਕਿਉਰਿਟੀ ਨਹੀਂ ਦਿਤੀ। ਮਲੂਕਾ ਮੈਨੂੰ ਮਰਵਾਉਣ ਲਈ ਅਧਿਕਾਰਤ ਹੈ। ਕਿਉਂਕੇ ਮੈਂ ਬਾਦਲ ਸਹਿਬ ਦੇ ਦਰਜਨਾਂ ਗੁਨਾਹਾਂ ਲਈ ਚਸ਼ਮਦੀਦ ਗਵਾਹ ਹਾਂ।
ਇਹਨਾਂ ਗੁਨਾਹਾਂ ਵਿਚ ਇਹ ਭੀ ਹੈ ਕਿ ਦਰਬਾਰ ਸਹਿਬ ਦੇ ਤੋਸ਼ੈਖਾਨੇ ਵਿਚੋਂ ਲੁਟੇ ਗਏ ਧਨ ਦਾ ਇਕ ਚੁਥਾਈ ਹਿਸਾ ਬਾਦਲ ਸਹਿਬਾਂਨ ਕੋਲ ਸਕੰਦਰ ਸਿੰਘ ਰਾਹੀਂ ਪਹੁੰਚ ਚੁਕਾ ਹੈ। ਇਹਨਾਂ ਗੁਨਾਹਾਂ ਵਿਚ ਇਹ ਭੀ ਹੈ ਕਿ ਭੂੰਦੜ ਸਹਿਬ ਦੇ ਲੜਕੇ ਬਲਰਾਜ ਸਿੰਘ ਨੇ,
ਬਠਿਡੇ ਦੀ ਇਕ ਕੋਠੀ ਤੇ ਕਬਜਾ ਕਰਦੇ ਸਮੇਂ,
ਲੁਟੇ ਗਏ ਘਰੇਲੂ ਸ਼ਮਾਨ,
ਸ੍ਰੀ ਗੁਰੁ ਗ੍ਰੰਥ ਸਹਿਬ,
ਹੋਰ ਹਜਾਰਾਂ ਧਾਰਮਿਕ ਪੁਸ਼ਤਕਾਂ ਨੂੰ,
ਬਾਦਲ ਸਹਿਬਾਨ, ਮਲੂਕੇ ਤੇ ਭੂੰਦੜ ਸਹਿਬ ਦੀ ਮਨਜੂਰੀ ਨਾਲ, ਅੱਗ ਲਗਾਕੇ ਨਸ਼ਟ ਕੀਤਾ ਹੈ। ਸ਼ਰਾਬ ਨਾਲ ਅੰਨੇ ਕੀਤੇ ਭਾੜੇ ਦੇ ਲੁਟੇਰਿਆਂ ਨੇ,
ਸ਼੍ਰੀ ਗੁਰੁ ਗ੍ਰੰਥ ਸਹਿਬ,
ਭਾਗਵਤ ਗੀਤਾ, ਬਾਈਬਲ,
ਕੁਰਾਨ ਤੇ ਤਕਰੀਬਨ ਦੋ ਹਜਾਰ ਹੋਰ ਧਾਰਮਿਕ ਪੁਸ਼ਤਕਾਂ ਨੂੰ,
ਮਕਾਨ ਦੀ ਉਪਰਲੀ ਮੰਜਲ ਤੋਂ,
ਨੀਚੇ ਖੜੇ ਟਰੱਕ ਵਿਚ,
ਘਰੇਲੂ ਸ਼ਮਾਨ, ਮੰਜੇ,
ਬਿਸ਼ਤਰੇ, ਬਰਤਨ,
ਰਾਸ਼ਨ, ਆਦਿ ਨਾਲ ਸੁਟਿਆ।
ਮੈਂ ਬਾਦਲ ਸਹਿਬਾਨ ਨੂੰ ਚੈਲਿੰਜ ਕਰਦਾ ਹਾਂ ਕਿ ਜੇ ਉਹ ਸਚੇ ਹਨ ਤਾਂ ਇਸਦੀ ਪੜਤਾਲ ਸੀਬੀਆਈ ਤੋਂ ਕਰਵਾਉਣ। ਮੈਂ ਮੋਦੀ ਸਹਿਬ ਨੂੰ ਭੀ ਬੇਨਤੀ ਕਰਦਾ ਹਾਂ ਕਿ ਜੇ ਉਹਨਾਂ ਵਿਚ ਰਤੀ ਭਰ ਭੀ ਧਾਰਮਿਕਤਾ ਹੈ, ਤਾਂ ਉਹ ਇਸਦੀ ਤੁਰਤ ਪੜਤਾਲ ਕਿਸੇ ਕੇਂਦਰੀ ਪਰੋਬ ਤੋਂ ਕਰਵਾਉਣ। ਮੈਨੂੰ ਪੂਰਨ ਯਕੀਨ ਹੈ ਕਿ ਬਾਦਲ ਸਹਿਬਾਨ ਖੁਦ ਹੀ ਦੇਸ਼ ਧਰੋਹੀ,
ਕੌਮ ਧਰੋਹੀ,
ਸ਼ਾਬਤ ਹੋ ਜਾਣਗੇ। ਮੈਂ ਬਾਦਲ ਸਹਿਬ ਦੇ ਸਭ ਕਾਲੇ ਕਾਰਨਾਮੇਂ,
ਵੇਰਵੇ ਸਹਿਤ,
ਇਕ ਫੋਲਡਰ ਵਿਚ ਪਾਕੇ, ਭਾਰਤ ਤੋਂ ਬਾਹਰ ਰੱਖ ਦਿਤੇ ਹਨ। ਜੇ ਬਾਦਲ ਸਹਿਬਾਨ ਨੇ ਮੈਨੂੰ ਮਲੂਕੇ ਦੇ ਗੁੰਡਿਆਂ ਤੋਂ ਮਰਵਾ ਦਿਤਾ,
ਤਾਂ ਸਿਖ ਸੰਗਤ ਨੂੰ ਬਾਦਲ ਸਹਿਬ ਦੇ ਕਾਰਨਾਮਿਆਂ ਤੋਂ ਜਾਣੂ ਕਰਵਾਉਣ ਲਈ,
ਇਸ ਫੋਲਡਰ ਨੂੰ ਅੱਪਲੋਡ ਕਰ ਦਿਤਾ ਜਾਏ ਗਾ। ਇਸ ਹਾਲਤ ਵਿਚ ਮੈਂ ਸਿਖ ਪੰਥ ਤੇ ਕੌਮੀ ਪ੍ਰਵਾਨਿਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਗੁਨਾਹਗਾਰਾਂ ਨੂੰ ਸਿਖ ਰਵਾਇਤਾਂ ਅਨੁਸਾਰ ਸਜਾ ਦੇਣ।