ਐਂਟੀ ਕ੍ਰਪਸ਼ਨ ਪਾਰਟੀ ਦੀ ਵੈਬਸਾਈ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।ਇਸ ਪਾਰਟੀ ਦੀ ਸਥਾਪਨਾ: ਕ੍ਰਪਸ਼ਨ, ਡ੍ਰੱਗ ਮਾਫੀਆਂ, ਰੇਤ ਮਾਫੀਆ, ਟ੍ਰਾਂਸਪੋਰਟ ਕੇਬਲ ਸ਼ਨਅੱਤ ਇੰਡੱਸ਼ਟਰੀ ਉਪਰ ਇਜਾਰੇਦਾਰੀ, ਆਦਿ ਬੁਰਾਈਆਂ ਦੇ ਖਿਲਾਫ ਸੰਘਰਸ਼ ਕਰਨ ਲਈ ਕੀਤੀ ਗਈ ਹੈ।ਜਨਤਾ ਦਾ ਲੁਟਿਆ ਪੈਸਾ ਵਾਪਿਸ ਜਨਤਾ ਕੋਲ ਆਏ ਗਾ।ਗੁਰਦਵਾਰਾ ਬੋਰਡ ਅਤੇ ਦੂਜੇ ਪਵਿਤਰ ਗੁਰੁ ਘਰਾਂ ਦੀ ਨਾਦਰਸ਼ਾਹੀ ਲੁਟ ਖਤਮ ਹੋਵੇ ਗੀ।ਬੋਰਡ ਦੇ ਪ੍ਰਬੰਧ ਲਈ ਸਰਬ ਸੰਸਾਰ ਗੁਰਦਵਾਰਾ ਪ੍ਰਬੰਧਕ ਬੋਰਡ ਬਣੇ ਗਾ।ਨੋਟੀਫਾਈਡ ਅਤੇ ਲੋਕਲ ਕਮੇਟੀਆਂ ਦਾ ਪ੍ਰਬੰਧ ਸਥਾਨਿਕ ਸੰਗਤ ਕੋਲ ਹੋਵੇ ਗਾ।ਤੁਹਾਡੇ ਸਹਿਯੋਗ ਦੀ ਲੋੜ ਹੈ।

         

 

10. ਰਾਜ ਨਹੀਂ ਸੇਵਾ" ਦਾ ਇਕ ਬਾਦਲਸ਼ਾਹੀ ਨਮੂੰਨਾ

ਪਂਜਾਬੀ ਵੋਟਰਾਂ ਨੂੰ ਇਕ ਬੇਨਤੀ।

ਅਜ ਤੋਂ ਤਰੀਬਨ 50 ਕੁ ਵਰੇ੍ਹ ਪਹਿਲਾਂ ਜਿਹਨਾਂ ਕਦਰਾਂ ਕੀਮਤਾਂ ਨੂੰ ਬੁਰਾਈ ਸਮਝਿਆ ਜਾਂਦਾ ਸੀ ਉਹ ਅਜ ਚੰਗਿਆਈ ਮੰਨੀਆਂ ਜਾਣ ਲਗੀਆਂ ਹਨ। ਲੋਕਾਂ ਨੇ ਭਿਸ਼ਟਾਚਾਰ ਅਪਣਾ ਲਿਆ ਹੈ। ਲੋਕ ਸੋਚਦੇ ਹਨ ਕਿ ਬਿਨਾਂ ਪੈਸਾ ਦਿਤੇ ਕੋਈ ਕੰਮ ਹੋ ਹੀ ਨਹੀਂ ਸਕਦਾ। ਪੰਜਾਬ ਦੇ ਅੱਜ ਦੇ ਰਾਜ ਪ੍ਰਬੰਧ ਨੂੰ ਮਾਫੀਆ ਰਾਜ ਕਿਹਾ ਜਾਣ ਲਗਾ ਹੇ। ਮਾਫੀਆ ਫ੍ਰੈਂਚ ਸ਼ਬਦ ਹੈ ਜਿਸਦਾ ਅਰਥ ਹੈ ਉਹ ਗ੍ਰੋਹ ਜੋ ਦੁਸਰਿਆ ਦੀ ਜਾਇਦਾਦ, ਕਾਰੋਬਾਰ, ਪੈਸਾ, ਗੈਰ ਕਨੂੰਨੀ ਢੰਗ ਨਾਲ, ਧਕੇਸ਼ਾਹੀ ਨਾਲ, ਆਪਣੇ ਕਬਜੇ ਵਿਚ ਲੈ ਲੈਂਦਾ ਹੈ। ਅਜ ਪੰਜਾਬ ਵਿਚ ਕਈ ਤਰਾਂ ਦੇ ਮਾਫੀਆਂ ਗ੍ਰੋਹ ਪੈਦਾ ਹੋ ਗਏ ਹਨ। ਇਹ ਆਪਣੀ ਪ੍ਰਫੁਲਤਾ ਲਈ ਹਰ ਤਰਾਂ ਦੀ ਗੁੰਡਾ ਗਰਦੀ ਕਰਦੇ ਹਨ

        ਸਰਕਾਰ ਵਲੋਂ ਇਹਨਾਂ ਗ੍ਰੋਹਾਂ ਨੂੰ ਪੂਰੀ ਸ਼੍ਰਪ੍ਰਸਤੀ ਪ੍ਰਦਾਨ ਕੀਤੀ ਹੋਈ ਹੈ। ਇਹਨਾਂ ਗ੍ਰੋਹਾਂ ਵਿਰੁਧ ਅਵਾਜ ਉਠਾਉਣ ਵਾਲੇ ਲਈ ਮੌਤ ਜਾਂ ਜ੍ਹੇਲ ਯਕੀਨੀ ਹੈ। ਵਿਰੋਧੀ ਪਾਰਟੀਆਂ ਭੀ ਇਹਨਾਂ ਗ੍ਰੋਹਾਂ ਵਿਰੁਧ ਜਾਂ ਇਹਨਾਂ ਦੀ ਪਾਲਕ ਸਰਕਾਰ ਵਿਰੁਧ ਅਵਾਜ ੳਠਾਉਣ ਤੋਂ ਭੈਭੀਤ ਹਨ। ਕੁਝ ਰਾਜਨੀਤਕ ਇਹਨਾਂ ਗ੍ਰੋਹਾਂ ਨਾਲ ਅਤੇ ਇਹਨਾਂ ਦੀ ਪਾਲਕ ਸਰਕਾਰ ਨਾਲ ਅੰਦਰੂਨੀ ਸ਼ਾਂਝ ਬਣਾਕੇ ਰਖਣ ਵਿਚ ਹੀ ਆਪਣੀ ਭਲਾਈ ਅਤੇ ਆਰਥਿਕ ਲਾਭ ਸਮਝਦੇ ਹਨ। ਅਜੇਹੇ ਲੀਡਰਾਂ ਅਤੇ ਉਹਨਾਂ ਦੀਆਂ ਪਾਰਟੀਆਂ ਦੀ ਅੰਦਰੂਨੀ ਜਾਂਚ ਕਰਨਾ ਹੀ ਅਜ ਵੋਟਰ ਦਾ ਪੰਜਾਬ ਦੀ ਉਨਤੀ ਅਤੇ ਸੁਧਾਰਾਂ ਪ੍ਰਤੀ ਮੁਖ ਫਰਜ ਹੈ।

ਪਰ ਇਕ ਗਲ ਤਾਂ ਸਾਫ ਹੈ ਕਿ ਜੇ ਤੁਸੀ ਪੰਜਾਬ ਦਾ ਕੁਝ ਕਰਨਾ ਚਾਹੁੰਦੇ ਹੋਂ ਤਾਂ ਆਪਣਾ ਵੋਟ ਲੋਕਲ ਪਾਰਟੀ ਨੂੰ ਪਾਉ। ਭਾਂਵੇਂ ਕਿਸੇ ਨੂੰ ਭੀ ਪਾਉ। ਨੈਸ਼ਨਲ ਪਾਰਟੀਆਂ ਦੇ ਲੀਡਰ ਵੋਟ ਲੈਣ ਵੇਲੇ ਤਾਂ ਅਨੇਕਾਂ ਤਰਾਂ ਦੇ ਦਾਅਵੇ ਕਰਦੇ ਹਨ । ਪਰ ਉਹਨਾਂ ਦੀ ਪਾਰਟੀ ਨੈਸ਼ਨਲ ਪਾਰਟੀ ਹੋਣ ਕਰਕੇ, ਕਿਸੇ ਖਾਸ ਪ੍ਰਾਂਤ ਦਾ ਵਿਸ਼ੇਸ ਧਿਆਨ ਰਖਕੇ, ਆਪਣੇ ਦੂਸਰੇ ਪ੍ਰਾਂਤਾਂ ਦੀ ਕੁਰਬਾਨੀ ਨਹੀ ਦੇ ਸਕਦੀ।

 ਮਿਸ਼ਾਲ ਵਜੋਂ ਕਾਂਗਰਸ ਨੇ ਤਕਰੀਬਨ 55 ਸਾਲ ਭਾਰਤ ਤੇ ਰਾਜ ਕੀਤਾ ਹੈ। ਪੰਜਾਬੀ ਬਹੁਤ ਲੰਮੇ ਸਮੇਂ ਲਈ ਡਿਫੈਂਸ਼ ਮਨਿਸ਼ਟਰ, ਹੋਮ ਮਨਿਸ਼ਟਰ, ਪ੍ਰਧਾਨ ਮੰਤਰੀ ਅਤੇ ਰਾਸ਼ਟਰ ਪਤੀ ਰਹੇ। ਪਰ ਪੰਜਾਬ ਲਈ ਇਕ ਛੋਟੀ ਜਿਹੀ ਸਹੂਲਤ ਭੀ ਕੇਂਦਰ ਤੋਂ ਨਹੀਂ ਮੰਨਵਾ ਸਕੇ। ਉਹ ਇਹ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਇਸਨੂੰ ਪਾਣੀ ਦੀ ਲੋੜ ਹੈ। ਧਰਤੀ ਵਿਚ ਬੇਅਥਾਹ ਪਾਣੀ ਮਜੂਦ ਹੈ। ਬੋਰਾਂ ਲਈ ਬਿਜਲੀ ਚਾਹੀਦੀ ਹੈ। ਇਸਨੂੰ ਇਕ ਦੋ ਐਟੋਮਿਕ ਪਲਾਂਟ ਮਿਲਣੇ ਚਾਹੀਦੇ ਹਨ। ਪਰ ਨਹੀ ਦਿਤੇ ਗਏ। ਜਦਕਿ ਕਈ ਸੂਬਿਆਂ ਵਿਚ ਦਰਜਨ ਭਰ ਪਲਾਂਟ ਲਗ ਚੁਕੇ ਹਨ ਅਤੇ ਲਗ ਰਹੇ ਹਨ।

 ਜਿਹੜੇ ਸਜਣ ਅਜ ਫੇਰ ਕਾਂਗਰਸ ਲਈ ਵੋਟ ਮੰਗ ਰਹੇ ਹਨ। ਇਹਨਾਂ ਨੂੰ ਸ਼ਰਮ ਮਹਿਸੂਸ ਕਰਨੀ ਚਾਹੀਦੀ ਹੈ ਕਿ ਅਸੀਂ 15 ਅਗੱਸਤ 1947 ਤੋਂ ਪੰਜਾਬ ਨੂੰ ਲਾਰੇ ਅਤੇ ਧੋਖਾ ਦਿੰਦੇ ਆ ਰਹੇ ਹਾਂ। ਭਾਂਵੇ ਕਿਨੀ ਭੀ ਵੱਡੀ ਪੁਜੀਸ਼ਨ ਮਿਲ ਜਾਏ, ਨੈਸ਼ਨਲ ਪਾਰਟੀ ਦਾ ਲੀਡਰ ਪੰਜਾਬ ਲਈ ਕੁਝ ਭੀ ਨਹੀਂ ਕਰ ਸਕਦਾ। ਬਾਦਲ ਪ੍ਰਵਾਰ ਭੀ ਕੇਂਦਰ ਵਿਚ ਰਿਹਾ ਹੈ। ਇਹ ਦਸਣ ਇਹਨਾਂ ਪੰਜਾਬ ਲਈ ਕੀ ਲਿਆਂਦਾ ਹੈ?

ਕਈ ਚਿੰਤਕ ਕਹਿੰਦੇ ਸੁਣੇ ਗਏ ਹਨ ਕਿ ਜਦ ਚੋਣਾਂ ਆਉਂਦੀਆਂ ਹਨ ਤਾਂ ਪਾਰਟੀਆਂ ਖੂੰਬਾਂ ਵਾਂਗ ਉਭਰ ਆਉਂਦੀਆਂ ਹਨ। ਇਹ ਉਦਾਹਰਣ ਜਿਆਦਾ ਠੀਕ ਨਹੀਂ ਬੈਠਦੀ। ਕਿਉਂਕੇ ਖੁੰਬ ਤਾਂ ਜੇ ਇਕ ਵਾਰ ਪੈਦਾ ਹੋ ਜਾਏ, ਤਾਂ ਕਿਸੇ ਨਾਂ ਕਿਸੇ ਕੰਮ ਆ ਹੀ ਜਾਂਦੀ ਹੈ॥ ਕਹਿਣਾ ਤਾਂ ਇਹ ਚਾਹੀਦਾ ਹੈ ਕਿ ਜਦ ਚੋਣਾਂ ਆਉਂਦੀਆਂ ਹਨ ਪਾਰਟੀਆਂ ਗੰਡੋਇਆਂ ਵਾਂਗ ਨਿਕਲ ਆਉਂਦੀਆਂ ਹਨ। ਜ੍ਹਿਨਾਂ ਵਾਰੇ ਇਹ ਭੀ ਪਤਾ ਨਹੀਂ ਲਗਦਾ ਕਿ ਕਿਵੇਂ ਪੈਦਾ ਹੋਈਆਂ ਸਨ ਅਤੇ ਕਿਵੇਂ ਖਤਮ ਹੋ ਜਾਂਦੀਆਂ ਹਨ। ਵੋਟਰ ਉਲਝਣ ਵਿਚ ਪੈ ਜਾਂਦਾ ਹੈ। ਕਿਸ ਨੂੰ ਚੁਣਿਆਂ ਜਾਵੇ।

ਨਵੀਂਆਂ ਪਾਰਟੀਆਂ ਬਨਣ ਦੇ ਮੁਖ ਤਿਨ ਮੁਖ ਕਾਰਨ ਹੁੰਦੇ ਹਨ।

ਪਹਿਲਾ: ਕਿਸੇ ਲੀਡਰ ਵਲੋਂ ਆਪਣੀ ਪਾਰਟੀ ਨਾਲ ਨਰਾਜਗੀ ਕਾਰਨ ਨਵੀਂ ਪਾਰਟੀ ਬਨਾਉਣਾ।

ਦੂਜਾ: ਕਿਸੇ ਕ੍ਰੱਪਟ ਪਾਰਟੀ ਵਲੋਂ, ਆਪਣਾ ਪੈਸਾ ਦੇਕੇ, ਵੋਟਰਾਂ ਨੂੰ ਧੋਖਾ ਦੇਣ ਲਈ, ਨਵੀਂ ਪਾਰਟੀ ਬਨਾਉਣਾ।

ਤੀਜਾ: ਹੁਕਮਰਾਨ ਪਾਰਟੀ ਵਲੋਂ ਕੀਤੀ ਜਾ ਰਹੀ ਲੁਟਖੋਹ ਤੋਂ, ਛੁਟਕਾਰਾ ਕਰਵਾਉਣ ਲਈ, ਨਵੀਂ ਪਾਰਟੀ ਬਨਾਉਣਾ

ਹੁਣ ਇਹ ਫੈਸਲਾ ਕਰਨਾਂ ਮੁਸ਼ਕਿਲ ਹੈ ਕਿ ਕਿਹੜੀ ਪਾਰਟੀ ਪੰਜਾਬ ਦੀ ਅਸਲੀਅਤ ਵਿਚ ਹਿਤੂ ਸਾਬਤ ਹੋਵੇ ਗੀ। ਇਸਦਾ ਅੰਦਾਜਾ ਪਾਰਟੀ ਦੇ ਮੁਖੀ ਦਾ ਪਿਛੋਕੜ, ਉਸਦਾ ਮੈਨੀਫੈਸ਼ਟੋ, ਅਤੇ ਉਸਦੀ ਕਹਿਣੀ ਤੇ ਕਰਨੀ ਤੋਂ ਹੀ ਲਗਾਇਆ ਜਾ ਸਕਦਾ ਹੇ। ਪੰਜਾਬ ਵਿਚ ਗਿਆਨੀ ਜੈਲ ਸਿੰਘ ਨੇ ਭਾਂਵੇਂ ਪੰਜ ਸਾਲ ਰਾਜ ਕੀਤਾ ਪਰ ਉਹ ਇੰਮਰਜੈਂਸੀ ਦਾ ਸਮਾਂ ਸੀ। ਬਰਨਾਲਾ ਸਹਿਬ ਅਤੇ ਬੇਅੰਤ ਸਿੰਘ ਦੇ ਤਕਰੀਬਨ 5 ਸਾਲ ਪੰਜਾਬ ਵਿਚ ਵਿਦਰੋਹ ਦਾ ਮਾਹੌਲ ਸੀ। ਸਿਰਫ ਬਾਦਲ ਸਾਹਿਬ ਨੂੰ ਹੀ ਪੂਰੀ ਅਜਾਦੀ ਨਾਲ ਰਾਜ ਕਰਨ ਦਾ ਮੌਕਾ ਮਿਲਿਆ। ਜਿਹਨਾਂ ਤਕਰੀਬਨ 18 ਸਾਲ ਪੰਜਾਬ ਉਤੇ ਰਾਜ ਕੀਤਾ ਹੈ। ਇਸ ਲਈ ਬਾਦਲ ਸਹਿਬ ਦੇ ਰਾਜ ਦੀ ਕਿਸੇ ਦੂਜੇ ਮੁਖ ਮੰਤਰੀ ਦੇ ਰਾਜ ਨਾਲ ਤੁਲਨਾ ਕਰਨੀ ਦਲੀਲ ਰਹਿਤ ਹੋਵੇ ਗੀ। ਦੂਜੇ ਅਰਥਾਂ ਵਿਚ ਪੰਜਾਬ ਵਿਚ ਜੋ ਅਜ ਹਾਲਾਤ ਹਨ ਇਹਨਾਂ ਲਈ ਬਾਦਲ ਸਹਿਬ ਹੀ ਜੁਮੇਵਾਰ ਹਨ।

ਕੁਝ ਵੀਰ ਅਕਸਰ ਕਹਿੰਦੇ ਸੁਣੇ ਜਾਂਦੇ ਹਨ ਕਿ ਭਲ਼ੀ ਕਿਸੇ ਨੇ ਭੀ ਨਹੀਂ ਕਰਨੀ। ਇਹ ਕਿਵੇਂ ਪਤਾ ਲੱਗੇ ਕਿ ਫਲਾਂਨਾ ਘਟ ਲੁਟੇ ਗਾ? ਵੀਰੋ! ਅਸਲ ਅਤੇ ਨਕਲ ਪਛਾਨਣ ਦਾ ਇਕ ਬੜਾ ਸੋਖਾ ਤਰੀਕਾ ਹੈ। ਹਰ ਚੋਣ ਸਮੇਂ ਕੋਈ ਸਥਾਨਕ ਮਸ਼ਲਾ ਭਾਰੂ ਹੁੰਦਾ ਹੈ ਜੋ ਚੋਣ ਇਸ਼ੂ ਬਣਦਾ ਹੈ। ਇਸ ਸਮੇਂ ਪੰਜਾਬ ਵਿਚ ਭਿਸ਼ਟਾਚਾਰ ਅਤੇ ਲੁਟੇਰਾਸ਼ਾਹੀ ਦਾ ਮਸ਼ਲਾ ਹੈ। ਹਰ ਪਾਰਟੀ ਸਾਹਮਣੇ ਦੋ ਵਿਚੋਂ ਇਕ ਮਿਸ਼ਨ ਦੀ ਚੋਣ ਕਰਨ ਦਾ ਮਸ਼ਲਾ ਹੈ। ਪਹਿਲਾ ਮਿਸ਼ਨ ਹੈ ਭ੍ਰਿਸ਼ਟਾਚਾਰ, ਲੁਟੇਰਾਸ਼ਾਹੀ ਤੋਂ ਪੰਜਾਬ ਦੀ ਸਦੀਵੀਂ ਸਤੰਤਰਤਾ। ਦੁਜਾ ਮਿਸ਼ਨ ਹੈ ਉਤਰ ਕਾਟੋ ਮੈਂ ਚੜਾਂ। ਤੂੰ ਲੁਟ ਲਿਆ, ਹੁਣ ਮੇਰੀ ਵਾਰੀ।

ਪਹਿਲੇ ਮਿਸ਼ਨ ਵਾਲੀ ਪਾਰਟੀ ਦੇ ਲੀਡਰ ਆਪਣੀ ਜਾਂਨ ਜੋਖਮ ਵਿਚ ਪਾਕੇ ਭ੍ਰਿਸ਼ਟਾਚਾਰ ਵਿਰੁਧ ਅਵਾਜ ਉਠਾਉਂਦੇ ਹਨ। ਭ੍ਰਿਸ਼ਟਾਚਾਰ ਦੇ ਖਾਤਮੇਂ ਦਾ ਵਿਧਾਨ ਬਣਾਇਆ ਜਾਂਦਾ ਹੈ। ਭ੍ਰਿਸ਼ਟਾਚਾਰੀਆਂ ਨੂੰ ਲੋਕਾਂ ਸਾਹਮਣੇ ਲਿਆਕੇ ਉਹਨਾਂ ਦੇ ਜੁਲਮ ਅਤੇ ਕਾਲੇ ਕਾਰਨਾਮੇਂ ਉਜਾਗਰ ਕੀਤੇ ਜਾਂਦੇ ਹਨ। ਤਾਂਕਿ ਲੋਕਾਂ ਵਿਚ ਭ੍ਰਿਸ਼ਟਾਚਾਰ ਅਤੇ ਜੁਲਮ ਵਿਰੁਧ ਲੜਨ ਲਈ ਉਤਸ਼ਾਹ ਪੈਦਾ ਹੋਵੇ। ਇਹਨਾਂ ਦੇ ਕਣ ਕਣ ਵਿਚ ਭ੍ਰਿਸ਼ਟਾਚਾਰ, ਜੁਲਮ, ਲੁਟ ਖੋਹ ਲਈ ਨਫਰਤ ਜਾਹਰ ਹੁੰਦੀ ਹੈ। ਇਹਨਾਂ ਦੀ ਕਰਨੀ ਤੇ ਕਹਣੀ ਵਿਚ ਕੋਈ ਫਰਕ ਨਹੀਂ ਹੁੰਦਾ। ਇਹਨਾਂ ਦਾ ਪਿਛੋਕੜ ਅਤੇ ਇਤਹਾਸ ਇਸਦੀ ਪੁਸ਼ਟੀ ਕਰਦਾ ਹੈ।

ਦੁਸ਼ਰੇ ਮਿਸ਼ਨ ਵਾਲੇ ਲੀਡਰਾਂ ਕੋਲ ਕੋਈ ਭੀ ਪ੍ਰੋਗਰਾਮ ਹੀ ਨਹੀਂ ਹੁੰਦਾ। ਉਹਨਾਂ ਕੋਲ ਨਾਂ ਹੀ ਕੋਈ ਇਤਹਾਸ ਜਾਂ ਪਿਛੋਕੜ ਹੂੰਦਾ ਹੈ। ਉਹਨਾਂ ਦੀ ਭ੍ਰਿਸ਼ਟਾਚਾਰ ਨਾਲ ਅਦਰੂਨੀ ਹਮਦਰਦੀ ਸਾਫ ਜਾਹਰ ਹੂੰਦੀ ਹੈ। ਉਹ ਕਦੇ ਭੀ ਭ੍ਰਿਸ਼ਟਾਚਾਰ, ਜੁਲਮ, ਆਦਿ ਵਿਰੁਧ ਖੁਲਕੇ ਨਹੀਂ ਬੋਲਦੇ। ਉਹਨਾਂ ਕੋਲ ਕੋਈ ਇੰਨਕਲਾਬੀ ਪ੍ਰੋਗਰਾਮ ਨਹੀਂ ਹੁੰਦਾ। ਉਹਨਾਂ ਦੀ ਭਲਾਈ ਮਜੂਦਾ ਢਾਂਚਾ ਕਇਮ ਰਹਣ ਵਿਚ ਹੀ ਹੈ। ਉਹਨਾਂ ਕੋਲ ਵਾਰ ਵਾਰ ਕਹਿਣ ਲਈ ਇਕੋ ਹੀ ਸ਼ਬਦ ਹੁੰਦਾ ਹੈ ਕਿ 2022 ਵਿਚ ਸਾਡੀ ਪਾਰਟੀ ਦੀ ਸਰਕਾਰ ਬਣੇ ਗੀ। 2022 ਵਿਚ ਮੇਰੀ ਸਰਕਾਰ ਬਣੇ ਗੀ।  ਉਹ ਇਹ ਨਹੀਂ ਦਸ ਸਕਦੇ ਕਿ ਜੇ ਉਹਨਾਂ ਦੀ ਪਾਰਟੀ ਦੀ ਸਰਕਾਰ ਬਣੇ ਗੀ ਤਾਂ ਕੀ ਕਰੇ ਗੀ। ਜਵਾਬ ਤੁਸੀਂ ਆਪ ਹੀ ਸਮਝ ਲੳ। ਜਵਾਬ ਸਾਫ ਹੈ ਕਿ ਜਿਵੇਂ ਪਹਿਲੇ ਨੇ ਲੁਟਿਆ ਹੈ, ਉਜ ਹੀ ਅਸੀਂ ਲੁੱਟਾਂ ਗੇ

ਵੀਰੋ ਕਿਸੇ ਭੀ ਵਹਣ ਵਿਚ ਬਹਿਕੇ ਪਾਰਟੀ ਨਾ ਬਣੋ। ਜੱਜ ਬਣੋ। ਸਭ ਦੀ ਸੁਣੋਂ। ਸਭਨਾਂ ਦੀ ਕਹਣੀ ਤੇ ਕਰਨੀ ਪਰਖੋ। ਉਹਨਾਂ ਦੀ ਪਾਰਟੀ ਦਾ ਪ੍ਰੋਗਰਾਮ ਪੁਛੋ। ਉਹਨਾਂ ਦਾ ਚੋਣ ਮੈਨੀਫੈਸ਼ਟੋ ਦੇਖੋ। ਅਸਲੀਅਤ ਆਪਣੇ ਆਪ ਤੁਹਾਡੇ ਸਾਹਮਣੇ ਆ ਜਾਏ ਗੀ। ਕਿ ਕਿਸਦਾ ਕੀ ਮਿਸ਼ਨ ਹੈ।

ਤੁਸੀਂ ਇਕ ਮੋੜ ਤੇ ਖੜੇ ਹੋਂ। ਤੁਸੀਂ ਫੈਸ਼ਲਾ ਕਰਨਾ ਹੈ ਕਿ ਤੁਸੀਂ ਖੂਹ ਵਿਚੋਂ ਨਿਕਲ ਕੇ ਖਾਤੇ ਵਿਚ ਡਿਗਣਾ ਹੈ, ਕਿ ਪੰਜਾਬ ਨੂੰ ਲੁਟੇਰਾ ਸ਼ਾਹੀ ਤੋਂ ਮੁਕਤ ਕਰਾਉਣਾ ਹੈ? ਬਾਦਲਸ਼ਾਹੀ ਮਾਫੀਆ, ਲੁਟਖੋਹ, ਭਰਿਸ਼ਟਾਚਾਰ, ਦਾ ਖੂਹ ਹੈ। ਇਸ ਵਾਰ ਇਸਦਾ  ਸਫਾਇਆ ਯਕੀਨੀ ਹੈ। ਕੈਪਟਨ ਸਾਹਿਬ ਨੇ ਬਾਦਲਾਂ ਨਾਲ ਭਾਈਵਾਲੀ ਕਾਰਨ ਆਪ ਹੀ ਰਾਜਨੀਤਕ ਆਤਮਘਾਤ ਕਰ ਲਿਆ ਹੈ। ਸਵਾਲ ਹੈ ਕਿ ਬਾਦਲਸ਼ਾਹੀ, ਕੈਪਟਨਸ਼ਾਹੀ ਦੀ ਹਾਰ ਤੋਂ ਬਾਦ ਕੀ ਕਰਨਾ ਹੈ। ਮੇਰੇ ਦਿਹਾਤੀ ਅਣਭੋਲ ਵੀਰ ਫਿਰ 2014 ਵਾਂਗ ਆਮ ਆਦਮੀਂ ਪਾਰਟੀ ਵਾਰੇ ਸੋਚ ਰਹੇ ਹਨ। ਉਹਨਾਂ ਨੂੰ ਕੇਜਰੀਵਾਲ ਜੀ ਦੀ ਅਸਲੀਅਤ ਵਾਰੇ ਅਜੇ ਪਤਾ ਨਹੀਂ ਲੱਗਾ। ਕੇਜਰੀਵਾਲ ਨੂੰ ਵੋਟ ਦੇਣੀ ਮੁੜ ਦਿਲੀ ਦੀ ਗੁਲਾਮੀਂ ਹੋਵੇ ਗੀ। ਇਹ ਮੁੜ ਖਾਤੇ ਵਿਚ ਡਿਗਣ ਵਾਲੀ ਗੱਲ ਨਹੀਂ, ਜਵਾਲਾਮੁਖੀ ਦੇ ਦਹਾਨੇ ਵਿਚ ਡਿਗਣ ਵਾਲੀ ਗੱਲ ਹੈ। ਜੇ ਤੁਸੀਂ ਸਚਮੁਚ ਹੀ ਪੰਜਾਬ ਨੂੰ ਮਾਫੀਆ ਗਰੁਪਾਂ ਤੋਂ ਅਜਾਦ ਕਰਵਾਉਣਾ ਚਾਹੁੰਦੇ ਹੋਂ, ਤਾਂ ਤੁਹਾਡੀ ਆਪਣੀ ਪੰਜਾਬ ਦੀ ਲੀਡਰਸ਼ਿਪ ਪੈਦਾ ਕਰਨੀ ਪਏ ਗੀ। ਪੰਜਾਬ ਦਾ ਅਪਣਾ ਲੀਡਰ ਪੈਦਾ ਕਰੋ ਜਿਸ ਵਿਚ ਭ੍ਰਿਸ਼ਟਾਚਾਰ ਖਤਮ ਕਰਨ ਦੀ ਯੋਗਤਾ ਹੋਵੇ।