13.
ਕਿਵੇਂ ਤੇ ਕਦੋਂ ਹੋਵੇ ਗਾ ਲੁਟੇਰਾਸ਼ਾਹੀ ਦਾ ਅੰਤ
ਕਿਹਾ ਜਾਦਾ ਹੈ ਕਿ ਅੱਤ ਦਾ ਅਤੇ ਰੱਬ ਦਾ ਵੈਰ ਹੈ। ਸਾਇਦ ਠੀਕ ਹੋਵੇ। ਸਾਇਦ ਬਾਦਲਸਾਹੀ ਦੇ ਲੁੱਟ ਖੋਹ ਦਾ ਅੰਤ ਵੀ ਨਜਦੀਕ ਆ ਗਿਆ ਹੈ। ਦੇਸ ਨੂੰ ਸ ਮਨਮੋਹਨ ਸਿੰਘ ਜੀ ਤੋ ਨਿਯਾਤ ਮਿਲ ਚੁਕੀ ਹੈ। ਬਾਦਲਸਾਹੀ ਦੇ ਜਬਰ ਜੁੱਲਮ ਦਾ ਅੰਤ ਵੀ ਨਿਸ਼ਚਿਤ ਜਾਪਦਾ ਹੈ।
ਜਾਪਦਾ ਹੈ ਕਿ ਮੋਦੀ ਸਾਹਿਬ ਪ੍ਰਧਾਨ ਮੰਤਰੀ ਦੀ ਜਿੰਮੇਦਾਰੀ ਸਮਝਦਿਆ ਬਾਦਲ ਸਾਹੀ ਦੇ ਅਜੋਕੇ ਭ੍ਰਿੱਟਾਚਾਰ ਨੂੰ ਬਰਦਾਸ਼ਤ ਨਹੀ ਕਰਨਗੇ। ਆਪਣੇ 12 ਸਾਲ ਦੇ ਰਾਜ ਸਮੇ ਮੋਦੀ ਸਾਹਿਬ ਉੱਪਰ ਗੁਜਰਾਤ ਨੂੰ ਲੁਟਣ ਦੇ ਦੋਸ਼ ਨਹੀ ਲੱਗੇ। ਇਹ ਮੋਦੀ ਸਾਹਿਬ ਬਰਦਾਸਤ ਨਹੀਂ ਕਰਨਗੇ ਕਿ ਦੇਸ਼ ਨੂੰ ਅਜਾਦ ਕਰਾਉਣ ਲਈ ਵੱਡਾ ਘੋਲ ਕਰਨ ਵਾਲੇ ਪੰਜਾਬੀਆਂ ਨੂੰ ਨਸ਼ਈ ਬਣਾਕੇ ਦੇਸ ਦੀ ਸਰੱਖਿਆ ਖਤਰੇ ਵਿਚ ਪਾਈ ਜਾਵੇ। ਕਿਨੀ ਘਿਨਾਉਣੀ ਦਲੀਲ ਹੈ ਕਿ ਪੰਜਾਬ ਬਾਰਡਰ ਰਾਜ ਹੋਣ ਕਰਕੇ ਇਥੇ ਨਸ਼ਿਆਂ ਦੀ ਭਰਮਾਰ ਹੈ। ਗੁਜਰਾਤ ਵੀ ਬਾਰਡਰ ਸੂਬਾ ਹੈ, ਪਰ ਉਥੇ ਨਸਿਆਂ ਦੀ ਆਫੀਸਲ ਵਿਕਰੀ ਨਹੀਂ ਹੁੰਦੀ। ਰਾਜਸਥਾਨ ਵੀ ਬਾਰਡਰ ਸੂਬਾ ਹੈ, ਪਰ ਉਥੇ ਨਸਿਆਂ ਦੀ ਆਫੀਸਲ ਵਿਕਰੀ ਨਹੀਂ ਹੁੰਦੀ। ਕਸ਼ਮੀਰ ਵੀ ਬਾਰਡਰ ਸੂਬਾ ਹੈ, ਪਰ ਉਥੇ ਨਸਿਆਂ ਦੀ ਆਫੀਸਲ ਵਿਕਰੀ ਨਹੀਂ ਹੁੰਦੀ।
ਅੱਜ ਪਿਉ ਪੁੱਤਰ ਨੇ ਜਿਸ ਤਰਾਂ ਬੀ ਜੇ ਪੀ ਨੂੰ ਖੁੰਜੇ ਲਾਇਆ ਹੋਇਆ ਹੈ, ਪਾਰਟੀ ਹਿਤ ਨੂੰ ਦੇਖਦਿਆਂ ਮੋਦੀ ਸਹਿਬ ਇਸਨੂੰ ਬ੍ਰਦਾਸ਼ਤ ਨਹੀਂ ਕਰਨਗੇ। ਬੀਜੇਪੀ ਮਜਬੂਰੀ ਦੇ ਦਿਨ ਕਟਦੀ ਰਹੀ ਹੈ। ਬੀਜੇਪੀ ਨੂੰ ਕਿਵੇਂ ਸਭ ਕੁਝ ਬ੍ਰਦਾਸ਼ਤ ਕਰਨ ਲਈ ਮਜਬੂਰ ਕੀਤਾ ਗਿਆ, ਉਹ ਮੋਦੀ ਸਹਿਬ ਤੋਂ ਛੁਪਿਆ ਹੋਇਆ ਨਹੀਂ ਹੈ। ਕਿਵੇਂ ਮਮਤਾ ਸੁਖਬੀਰ ਸਾਂਝ ਨੇ ਪੰਜਾਬ ਵਿਚ ਲੋਕਰਾਜ ਦਾ ਘਾਤ ਕੀਤਾ, ਪਾਰਟੀ ਹਿਤ ਨੂੰ ਦੇਖਦਿਆਂ ਮੋਦੀ ਸਹਿਬ ਇਸਨੂੰ ਬ੍ਰਦਾਸ਼ਤ ਨਹੀਂ ਕਰਨਗੇ। ਕਿਵੇਂ ਬਾਦਲ ਮਾਇਆਵਤੀ ਸਾਂਝ ਨੇ ਲੋਕਰਾਜ ਦਾ ਮਜਾਕ ਉਡਾਇਆ, ਪਾਰਟੀ ਹਿਤ ਨੂੰ ਦੇਖਦਿਆਂ ਮੋਦੀ ਸਹਿਬ ਇਸਨੂੰ ਬ੍ਰਦਾਸ਼ਤ ਨਹੀਂ ਕਰਨਗੇ। ਕਿਵੇਂ ਬਠਿਡਾ ਪਾਰਲੀਮਾਨੀ ਸੀਟ ਬਾਦਲ ਕੇਜਰੀਵਾਲ ਸਮਝੋਤੇ ਅਨੁਸਾਰ ਅਕਾਲੀ ਜਿਤ ਦਾ ਕਾਰਨ ਬਣੀ, ਪਾਰਟੀ ਹਿਤ ਨੂੰ ਦੇਖਦਿਆਂ ਮੋਦੀ ਸਹਿਬ ਇਸਨੂੰ ਬ੍ਰਦਾਸ਼ਤ ਨਹੀਂ ਕਰਨਗੇ।
ਹੁਣ ਸਭ ਗੈਰ ਨਿਯਮੀਆ, ਜੁਲਮ, ਲੁਟਾਂ ਖੋਹਾਂ ਨਾਲ ਸਬੰਧਿਤ ਦਰਖਾਂਸਤਾਂ ਸੀ ਬੀ ਆਈ ਨੂੰ ਭੇਜੀਆ ਜਾ ਸਕਦੀਆਂ ਹਨ। ਅਸਲੀਅਤ ਲੋਕਾਂ ਦੇ ਸਾਹਮਣੇ ਆ ਜਾਵੇਗੀ। ਪੰਜਾਬ ਦਾ ਇਹ ਇਤਿਹਾਸ ਹੈ ਕਿ ਇਥੇ ਭਾਰਤ ਦੇ ਦੂਜੇ ਸੂਬਿਆਂ ਦੀ ਨਿਸਬਿਤ ਕ੍ਰਾਂਤੀ ਤੇਜੀ ਨਾਲ ਲਿਆਂਦੀ ਜਾ ਸਕਦੀ ਹੈ। ਭ੍ਰਿਸਟਾਚਾਰੀਆਂ ਦੀ ਰੱਖਿਆ ਕਰਨ ਵਾਲਾ ਕਾਨੂੰਨ ਬਦਲਣ ਵਾਲਾ ਹੈ। ਅੱਜ ਹਰ ਪੰਜਾਬੀ ਦੀ ਲੋੜ ਹੈ ਕਿ ਭ੍ਰਿੱਟਾਚਾਰ ਦੇ ਖਾਤਮੇ ਲਈ, ਇਮਾਨਦਾਰ, ਭਿਸ਼ਟਾਚਾਰ ਵਿਰੋਧੀ ਉਮੀਦਵਾਰ ਨੂੰ, ਵੋਟ ਸਪੋਰਟ ਦਿੱਤੀ ਜਾਵੇ।
|