ਐਂਟੀ ਕ੍ਰਪਸ਼ਨ ਪਾਰਟੀ ਦੀ ਵੈਬਸਾਈ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।ਇਸ ਪਾਰਟੀ ਦੀ ਸਥਾਪਨਾ: ਕ੍ਰਪਸ਼ਨ, ਡ੍ਰੱਗ ਮਾਫੀਆਂ, ਰੇਤ ਮਾਫੀਆ, ਟ੍ਰਾਂਸਪੋਰਟ ਕੇਬਲ ਸ਼ਨਅੱਤ ਇੰਡੱਸ਼ਟਰੀ ਉਪਰ ਇਜਾਰੇਦਾਰੀ, ਆਦਿ ਬੁਰਾਈਆਂ ਦੇ ਖਿਲਾਫ ਸੰਘਰਸ਼ ਕਰਨ ਲਈ ਕੀਤੀ ਗਈ ਹੈ।ਜਨਤਾ ਦਾ ਲੁਟਿਆ ਪੈਸਾ ਵਾਪਿਸ ਜਨਤਾ ਕੋਲ ਆਏ ਗਾ।ਗੁਰਦਵਾਰਾ ਬੋਰਡ ਅਤੇ ਦੂਜੇ ਪਵਿਤਰ ਗੁਰੁ ਘਰਾਂ ਦੀ ਨਾਦਰਸ਼ਾਹੀ ਲੁਟ ਖਤਮ ਹੋਵੇ ਗੀ।ਬੋਰਡ ਦੇ ਪ੍ਰਬੰਧ ਲਈ ਸਰਬ ਸੰਸਾਰ ਗੁਰਦਵਾਰਾ ਪ੍ਰਬੰਧਕ ਬੋਰਡ ਬਣੇ ਗਾ।ਨੋਟੀਫਾਈਡ ਅਤੇ ਲੋਕਲ ਕਮੇਟੀਆਂ ਦਾ ਪ੍ਰਬੰਧ ਸਥਾਨਿਕ ਸੰਗਤ ਕੋਲ ਹੋਵੇ ਗਾ।ਤੁਹਾਡੇ ਸਹਿਯੋਗ ਦੀ ਲੋੜ ਹੈ।

        

 .

16 ਬਾਦਲਸ਼ਾਹੀ ਨੂੰ ਕੰਧ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ

ਪੂਰੇ ਵੇਰਵੇ ਲਈ ਦੇਖੋ www.acpp.in  ਵੈਬਸਾਈਟ

          ਦਸ ਨਵੰਬਰ ਦੀ ਚੰਬਾ ਇਕੱਤਰਤਾ ਨੂੰ ਭਾਂਵੇ ਸਰਬੱਤ ਖਾਲਸਾ ਦਾ ਨਾਂਮ ਨਾਂ ਹੀ ਦਿਤਾ ਜਾਏ, ਪਰ ਇਹ ਦੁਨੀਆਂ ਭਰ ਦੀ ਲਾਸਾਨੀ ਇਕੱਤਰਤਾ ਹੈ ਸਰਬੱਤ ਖਾਲਸਾ ਦਾ ਸ਼ਬਦਾਵਲੀ ਅਰਥ ਹੈ ਦੁਨੀਆਂ ਭਰ ਦੇ ਸਾਰੇ ਸਿਖਾਂ ਦਾ ਇਕੱਤਰ ਹੋਣਾ ਢਾਈ ਕਰੋੜ ਸਿੱਖਾਂ ਦੀ ਪੂਰਨ ਇਕੱਤਰਤਾ ਕਿਸੇ ਤਰਾਂ ਭੀ ਸੰਭਵ ਨਹੀਂ ਹੈਦੂਸਰਾ ਵਿਚਾਰ ਹੈ ਸਾਰੀਆਂ ਸਿਖ ਧਾਰਮਿਕ ਸੰਸ਼ਥਾਂਵਾਂ ਦਾ ਇਕੱਠ ਇਹ ਭੀ ਸ਼ੰਭਵ ਨਹੀਂ ਸਰਕਾਰ ਦਾ ਡਰ ਤੇ ਪੈਸੇ ਦਾ ਪ੍ਰਭਾਵ ਇਸ ਵਿਚਾਰ ਨੂੰ ਸੰਭਵ ਹੋਣ ਤੇ ਰੋਕ ਲਗਾਉਂਦਾ ਹੈ ਕੋਈ ਐਸਾ ਸਾਧਨ ਨਹੀਂ ਜਿਸ ਨਾਲ ਦੁਨੀਆਂ ਭਰ ਦੇ ਸਿਖਾਂ ਦੀਆਂ ਹਜਾਰਾਂ ਲੱਖਾਂ ਸੰਸ਼ਧਾਂਵਾਂ ਦੀ ਲਿਸ਼ਟ ਤਿਆਰ ਕੀਤੀ ਜਾ ਸਕੇ ਬਹੁਤ ਲੋਕਾਂ ਨੇ ਜਾਤ ਬਰਾਦਰੀਆਂ ੇਅਧਾਰ ਤੇ ਗਲੀ ਮਹੱਲਿਆਂ ਵਿਚ ਹੀ ਪੂਜਾ ਅਸ਼ਥਾਨ ਬਣਾਏ ਹੋਏ ਹਨ

          ਕੁਝ ਕੁ ਸੱਜਣ, ਜੋ ਪਹੂੰਚ ਨਹੀਂ ਸਕੇ ਜਾਂ ਪਹੁੰਚਣਾ ਚਾਹੂੰਦੇ ਨਹੀਂ ਸਨ, ਉਹ ਇਸਨੂੰ ਸਰਬੱਤ ਖਾਲਸਾ ਮੰਨਣ ਤੋਂ ਇਨਕਾਰ ਕਰਦੇ ਹਨ ਮੇਰੀ ਸੋਚ ਅਨੁਸਾਰ, ਕਈ ਪੱਖਾਂ ਦੇ ਸਰਵੇਖਣ ਤੋਂ, ਇਹ ਸਿਖ ਜਗਤ ਦਾ ਪਹਿਲਾ ਸਰਬੱਤ ਖਾਲਸਾ ਹੈ ਇਸ ਇਕੱਤਰਤਾ ਵਿਚ ਢਾਈ ਲੱਖ ਤੋਂ ਜਿਆਦਾ ਪੂਰਨ ਸਿਖ ਸ਼ਾਮਲ ਹੋਏ ਇਸ ਗਿਣਤੀ ਤੋਂ ਭੀ ਜਿਆਦਾ ਪਹੁੰਚਣ ਤੋਂ ਰੋਕੇ ਗਏ ਜਿਸਦਾ ਕਾਰਨ ਇਕੱਤਰਤਾ ਵਾਲੀ ਜਗ੍ਹਾ ਦਾ ਮੁਖ ਮਾਰਗ ਤੋਂ ਬਹੁਤ ਦੂਰ ਹੋਣਾ ਅਤੇ ਪਹੁੰਚ ਰਸ਼ਤੇ ਦਾ ਬਹੁਤ ਤੰਗ ਹੋਣ ਤੋਂ ਇਲਾਵਾ ਪੁਲੀਸ਼ ਜਬਰ ਤੇ ਪੈ੍ਰਸ ਉਪਰ ਸਰਕਾਰੀ ਪ੍ਰਭਾਵ ਹੇਠ ਡਿਸ਼-ਇਨਫਰਮੇਸ਼ਨ ਦਾ ਕੂੜਾ ਪ੍ਰਚਾਰ ਸੀ ਜਿਸਤੋਂ ਪ੍ਰਭਾਵਤ ਹੋਕੇ ਹਜਾਰਾਂ ਮਹਾਂਪੁਰਸ਼, ਸੰਸਥਾਵਾਂ ਦੇ ਮੁਖੀ ਇਸ ਇਕੱਤਰਤਾ ਨਾਲ ਹਮਦਰਦੀ ਰੱਖਦੇ ਹੋਏ ਭੀ ਨਹੀਂ ਪਹੁੰਚੇ ਕੁਝ ਭੀ ਹੋਵੇ ਇਸ ਇਕੱਤਰਤਾ ਨੂੰ ਪੰਜ ਲੱਖ ਚੋਣਵੇਂ ਸਿਖਾਂ ਦੀ ਇਕੱਤਰਤਾ ਮੰਨਣਾ ਹੀ ਪਏ ਗਾ ਇਸ ਵਿਚ ਕੋਈ ਭੀ ਆਦਮੀ ਅਕਾਲੀ ਕਾਂਨਫ੍ਰੰਸ਼ਾਂ ਵਾਂਗ ਨਸ਼ੇ ਦਾ ਲਾਲਚ ਦੇਕੇ ਨਹੀਂ ਲਿਆਂਦਾ ਗਿਆ ਸੀ ਇਸ ਵਿਚ ਜਿਆਦਾ ਸਾਬਤ ਸੂਰਤ ਖਾਲਸਾ ਹੀ ਸ਼ਾਮਲ ਹੋਇਆ ਸਹਿਜਧਾਰੀ ਸਿਖ ਤੇ ਬੀਬੀਆਂ ਵੱਡੀ ਗਿਣਤੀ ਵਿਚ ਸ਼ਾਮਲ ਨਹੀਂ ਹੋ ਸਕੀਆਂ ਫਿਰ ਭੀ ਇਹ ਦੁਨੀਆਂ ਭਰ ਦੀ ਸੱਭ ਤੋਂ ਵੱਡੀ ਇਕੱਤਰਤਾ ਸੀ ਜੋ ਨਵਾਂ ਵਰਡ ਰਿਕਾਰਡ ਕਾਇਮ ਕਰਦੀ ਹੈ ਬਾਦਲ ਸਹਿਬਾਨ ਨੂੰ ਇਸਦਾ ਕਾਰਨ ਸਮਝ ਲੈਣਾ ਚਾਹੀਦਾ ਹੈ

          ਇਸਦੀ ਵਿਲੱਖਣਤਾ ਇਹ ਹੈ ਕਿ ਇਹ ਇਕੱਠ ਕਿਸੇ ਵਲੋਂ ਬੁਲਾਇਆ ਨਹੀਂ ਗਿਆ ਬਾਦਲਸ਼ਾਹੀ ਜੁਲਮ ਦੇ ਖਿਲਾਫ ਇਸਦੀ ਲੋੜ ਹਰ ਸਿਖ ਦੇ ਮਨ ਵਿਚ ਪੈਦਾ ਹੋਈ ਸੁਰੂ ਵਿਚ ਇਸਦਾ ਸੰਦੇਸ਼ ਕੁਝ ਮਹਾਂਪੁਰਖਾਂ ਵਲੋਂ ਦਿਤਾ ਗਿਆ ਪਰ ਇਸਦਾ ਪ੍ਰਬੰਧ ਮਾਨ ਸਹਿਬ ਅਤੇ ਉਹਨਾਂ ਦੇ ਸਹਿਯੋਗੀਆਂ ਨੇ ਸਾਂਭ ਲਿਆ ਉਹਨਾਂ ਇਹ ਸੇਵਾ ਭਾਂਵੇਂ ਪੰਥਕ ਸੇਵਾ ਸਮਝਕੇ ਹੀ ਨਿਭਾਈ, ਪਰ ਸਰਕਾਰ ਦੇ ਕੂੜੇ ਪ੍ਰਚਾਰ ਨੇ ਸੰਤ ਬਿਰਤੀ ਮਹਾਂਪੁਰਸ਼ਾਂ ਅਤੇ ਸਿਅਸਤ ਰਹਿਤ ਸਿਖ ਸ਼ੰਸਥਾਂਵਾਂ ਦੇ ਮਨ ਵਿਚ ਇਸਨੂੰ ਮਾਨ ਸਹਿਬ ਅਤੇ ਗਰਮ ਖਿਆਲੀਆ ਦੀ ਇਕੱਤਰਤਾ ਹੋਣ ਦਾ ਭੁਲੇਖਾ ਪਾ ਦਿਤਾ ਬਾਦਸ਼ਾਹੀ ਆਪਣੀ ਇਸ ਚਾਣਕੀਆ ਨੀਤੀ ਤੋਂ ਬੜੀ ਆਸ਼ਮੰਦ ਸੀ ਉਹਨਾਂ ਦਾ ਖਿਆਲ ਸੀ ਕਿ ਹੁਣ ਬਹੁਤ ਥੋੜਾ ਇਕੱਠ ਹੋਏ ਗਾ ਪੁਲੀਸ ਤੇ ਪ੍ਰੈਸ ਭੀ ਇਵੇਂ ਹੀ ਸੋਚ ਰਿਹਾ ਸੀ ਕਿਉਂਕੇ ਮਾਨ ਸਹਿਬ ਦੇ ਇਕੱਠਾਂ ਵਿਚ ਪਹਿਲੇ ਸੈਂਕੜੇ ਵਰਕਰ ਹੀ ਸ਼ਾਮਲ ਹੂੰਦੇ ਰਹੇ ਹਨ ਅੱਜ ਲਖਾਂ ਦਾ ਇਕੱਠ ਕਿਉਂ ਹੋਇਆ ਬਾਦਲ ਸਹਿਬਾਨ ਨੂੰ ਇਹ ਮਨੋਵਿਗਆਨ ਸਮਝ ਲੈਣਾ ਚਾਹੀਦਾ ਹੈ

          ਇਹ ਇਕੱਠ ਮਾਨ ਸਹਿਬ ਜਾਂ ਮੰਡ ਸਹਿਬ ਦਾ ਇਕੱਠ ਨਹੀਂ ਹੈ ਇਹ ਬਾਦਲਸ਼ਾਹੀ ਦੇ ਜੁਲਮਾਂ, ਸਰਕਾਰ ਤੇ ਗੁਰੂਘਰਾਂ ਦੀ ਲੁਟ, ਮਾਫੀਆ ਗ੍ਰੋਹਾਂ ਵਲੋਂ ਲੋਕਘਾਤ ਕਾਰਨ, ਸਿਖ ਜਗਤ ਵਿਚ, ਬਾਦਲਸ਼ਾਹੀ ਨੂੰ ਨਫਰਤ ਕਰਨ ਵਾਲਿਆ ਦਾ ਇਕੱਠ ਹੈ ਪੰਜਾਬ ਤੇ ਗੁਰੂਘਰਾਂ ਨੂੰ ਬਾਦਲਸ਼ਾਹੀ ਤੋਂ ਸਤੰਤਰ ਕਰਵਾਉਣ ਲਈ ਪਹਿਲਾ ਸਤਿਆਗ੍ਰਹ ਹੈ ਬਾਦਲਸ਼ਾਹੀ ਦੇ ਭ੍ਰਿਸ਼ਟਾਚਾਰ ਵਿਰੁਧ ਨਫਰਤ 2002 ਵਿਚ ਹੀ ਪੈਦਾ ਹੋ ਗਈ ਸੀ ਜਦ ਬਾਦਲ ਪ੍ਰਵਾਰ ਨੇ ਬੜੇ ਗੈਰ ਇਖਲਾਕੀ ਢੰਗ ਨਾਲ ਪੰਜਾਬ ਲੁਟਿਆ ਸੀ ਬਾਦਲ ਪਿੰਡ ਵਿਚ ਛੋਟੇ ਤੋਂ ਲੈਕੇ ਹਰ ਵਡਾ ਅਫਸਰ ਤੇ ਛੋਟੇ ਵੱਡੈ ਕਾਰੋਬਾਰੀ ਹੱਥਾਂ ਵਿਚ ਥੈਲੀਆਂ ਸੁਟਕੇਸ਼ ਲੈਕੇ ਲੰਮੀ ਕਤਾਰ ਬਣਾਕੇ ਖੜੇ ਦੇਖੇ ਜਾਂਦੇ ਸਨਇਹ ਥੈਲੀਆਂ ਭੇਟ ਕਰਨ ਦੇ ਬਦਲੇ ਉਹ ਪੰਜਾਬ ਲੁਟਦੇ ਸਨਕਿਸਾਨ ਨੂੰ ਲੁਟਦੇ ਸਨ ਮਜਦੂਰ ਨੂੰ ਲੁਟਦੇ ਸਨ ਪਰ ਪੰਜਾਬ ਦੇ ਲੋਕਾਂ ਕੋਲ ਬਾਦਲਸ਼ਾਹੀ ਦਾ ਕੋਈ ਬਦਲ ਨਹੀਂ ਸੀ ਬਾਦਲਸ਼ਾਹੀ ਦਾ ਬਦਲ ਸਿਰਫ ਕਾਂਗਰਸ਼ ਹੀ ਸੀ ਸਿਖ ਜਦ ਕਾਂਗਰਸ ਦਾ ਪੰਜਾ ਦਿਲੀ ਦੇ ਸਿਖਘਾਤ ਦੇ ਦੁਰਾਨ, ਸਿਖਾਂ ਦੇ ਖੁਨ ਨਾਲ ਲਿਬੜਿਆ ਦੇਖਦੇ, ਤਾਂ ਮੁੜ ਬਾਦਲਸ਼ਾਹੀ ਨੂੰ ਹੀ ਪ੍ਰਵਾਨ ਕਰ ਲੈਦੇ ਸਨ

          ਬਾਦਲਸ਼ਾਹੀ ਦੇ ਖਿਲਾਫ ਵਿਦਰੋਹ ਦਾ ਪਹਿਲਾ ਪ੍ਰਗਟਾ 2012 ਦੀ ਪਾਰਲੀਮਾਨੀ ਚੋਣ ਸਮੇਂ ਹੋਇਆ ਕੇਜਰੀਵਾਲ ਜੀਨੇ ਸਾਰੇ ਭਾਰਤ ਵਿਚ 440 ਉਮੀਦਵਾਰ ਖੜੇ ਕੀਤੇ ਪੰਜਾਬ ਤੋਂ ਬਿਨਾਂ ਦਿਲੀ ਸਮੇਤ ਸਭ ਦੀ ਜਮਾਨਤ ਜਬਤ ਹੋ ਗਈ ਪੰਜਾਬ ਵਿਚੋਂ ਕੇਜਰੀਵਾਲ ਜੀ ਨੂੰ ਅਣਕਿਆਸੀ ਵੋਟ ਪਈ ਦਰ ਅਸਲ ਇਹ ਵੋਟ ਕੇਜਰੀਵਾਲ ਜੀ ਨੂੰ ਨਹੀਂ ਸੀ ਪਈ ਲੋਕ ਬਾਦਲਸ਼ਾਹੀ ਦੇ ਕੁਕਰਮਾਂ ਕਰਕੇ ਇਸ ਤੇ ਅੱਕੇ ਹੋਏ ਸਨ ਉਹਨਾਂ ਨੂੰ ਬਾਦਲ ਸ਼ਾਹੀ ਦਾ ਬਦਲ ਮਿਲ ਗਿਆ ਸੀ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਬਾਦਲਸ਼ਾਹੀ ਦਾ ਬਦਲ ਸਮਝਕੇ ਵੋਟ ਪਾਈ ਸੀ ਪਰ ਉਹਨਾਂ ਦੀ ਸਰਕਾਰ ਵਿਚ ਬਾਦਲਸ਼ਾਹੀ ਸਾਫ ਝਲਕਾਂ ਮਾਰ ਰਹੀ ਸੀ ਲੋਕਾਂ ਨੇ ਮਨਪ੍ਰੀਤ ਜੀ ਨੂੰ ਭੀ ਪਹਲੇ ਬਾਦਲਸ਼ਾਹੀ ਦਾ ਬਦਲ ਸਮਝ ਲਿਆ ਸੀ ਅਤੇ ਬਹੁਤ ਸਹਿਯੋਗ ਦਿਤਾ ਸੀ ਪਰ ਮੁਹਿਮ ਦੁਰਾਨ ਹੀ ਲੋਕਾਂ ਨੇ ਬਾਦਲਸ਼ਾਹੀ ਚੇਹਰਾ ਭਾਂਪ ਲਿਆ ਸੀ

          ਲੋਕ, ਖਾਸ ਕਰਕੇ ਸਿਖ ਜਗਤ, ਬਾਦਲਸ਼ਾਹੀ ਤੋਂ ਬਹੁਤ ਤੰਗ ਹੈ ਅਤੇ ਸਤੰਤਰਤਾ ਚਾਹੂੰਦਾ ਹੈ ਉਹ ਅੱਜ ਕੇਜਰੀਵਾਲ ਜੀ ਤੋਂ ਭੀ ਬੇਆਸ ਹੋ ਚੁਕਾ ਹੈ ਹੁਣ ਉਹ ਇੰਤਹਾ ਦੀ ਤੰਗੀ ਅਤੇ ਬਾਦਲਸ਼ਾਹੀ ਦੀ ਧਾਰਮਿਕ ਗੁਲਾਮੀ ਤੋਂ ਤੰਗ ਚੁਕਾ ਹੈ, ਅਤੇ ਇਸਤੋਂ ਸਤੰਤਰਤਾ ਲਈ ਕਿਸੇ ਦੀ ਅਗਵਾਈ ਦੀ ਭਾਲ ਵਿਚ ਹੈ ਇਸ ਸਰਬੱਤ ਖਾਲਸਾ ਦਾ ਸੱਦਾ ਉਹਨਾਂ ਆਪਣਾ ਮਸੀਹਾ ਸਮਝਿਆ ਇਸ ਲਈ ਸਮੁਚਾ ਸਿਖ ਜਗਤ ਇਸ ਵੱਲ ਦੋੜਿਆ ਹੈ ਪੰਜਾਬ ਪਹਿਲੇ ਬਹੁਤ ਸੰਤਾਪ ਝੱਲ ਚੁਕਾ ਹੈ ਲੋਕ ਅਮਨ ਚਾਹੂੰਦੇ ਹਨਅਮਨ ਪਸੰਦ ਲੋਕ ਗਰਮ ਖਿਆਲੀਆਂ ਦੀ ਅਗਵਾਈ ਨੂੰ ਜਿਆਦਾ ਸਹਿਯੋਗ ਨਹੀਂ ਸੀ ਦੇ ਰਹੇ ਪਰ ਕੇਂਦਰੀ ਸਰਕਾਰ ਵਲੋਂ ਕੁਝ ਕਰਨ ਤੋਂ ਬੇਆਸ, ਉਹ ਹੁਣ ਗਰਮ ਖਿਆਲੀਆਂ ਵੱਲ ਹੀ ਫਿਰ ਦੇਖਣ ਲਗੇ ਹਨ ਇਸਨੂੰ ਇਕ ਇਕੱਠ ਨਹੀਂ ਸਮਝਣਾ ਚਾਹੀਦਾ ਇਹ ਸਿਖ ਜਗਤ ਦੀ ਦੁਜੀ ਸਤੰਤਰਤਾ ਦੀ ਲੜਾਈ ਦਾ ਪਹਿਲਾ ਪੜਾ ਹੈ ਸਤੰਤਰਤਾ ਲਹਿਰ ਨੂੰ ਰੋਕਿਆ ਨਹੀਂ ਜਾ ਸਕਦਾ ਕੇਂਦਰ ਸਰਕਾਰ ਨੂੰ ਸੋਚਣਾ ਪਏ ਗਾ ਇਸ ਲਹਿਰ ਨਾਲ ਕਿਵੇਂ ਨਜਿਠਣਾ ਹੈ

          ਕੇਂਦਰ ਸਰਕਾਰ ਕੋਲ ਦੋ ਹੀ ਰਸ਼ਤੇ ਹਨ ਇਕ ਹੈ 1984 ਵਾਂਗ ਇਸ ਲਹਿਰ ਨੂੰ ਕੁਚਲ ਦਿਤਾ ਜਾਵੇ ਪਰ ਬਾਦਲਸ਼ਾਹੀ ਨੂੰ ਸਰੱਖਤ ਰਖਿਆ ਜਾਵੇ ਦੁਜਾ ਰਸ਼ਤਾ ਹੈ ਬਾਦਲ ਸਰਕਾਰ ਨੂੰ ਡਿਸ਼ਮਿਸ਼ ਕਰਕੇ ਪੰਜਾਬ ਵਿਧਾਨ ਸਭਾ ਅਤੇ ਸ਼੍ਰੋਮਣੀ ਕਮੇਟੀ ਦੀ ਚੋਣ ਕਰਵਾ ਦਿਤੀ ਜਾਏ ਸਾਇਦ ਕੇਂਦਰ ਦੀ ਬਾਦਲਸ਼ਾਹੀ ਨੂੰ ਕਾਇਮ ਰਖਣ ਦੀ ਕੋਈ ਮਜਬੂਰੀ ਹੈ ਉਹ ਬਾਦਲਸ਼ਾਹੀ ਨੂੰ ਸਰੱਖਤ ਰਖਣਾ ਚਾਹੁਦੀ ਹੈ ਪਰ ਇਹ ਵਿਚਾਰ ਕਾਮਯਾਬ ਨਹੀਂ ਹੋ ਸਕੇ ਗਾ ਇੰਦਰਾ ਰਾਜ ਤੇ ਮੋਦੀ ਰਾਜ ਦੇ ਹਾਲਾਤ ਵਿਚ ਬਹੁਤ ਫਰਕ ਹੈ ਇੰਦਰਾ ਰਾਜ ਵਿਚ ਸਿਰਫ ਸਿਖਾਂ ਵਿਚ ਹੀ ਇੰਦਰਾ ਵਿਰੁਧ ਵਿਦਰੋਹ ਦੀ ਭਾਵਨਾ ਸੀ ਪਰ ਅੱਜ ਤਕਰੀਬਨ ਅਧੇ ਭਾਰਤ ਵਿਚ ਮੋਦੀ ਖਿਲਾਫ ਵਿਦਰੋਹ ਦੀ ਸੰਕਾ ਮਹਿਸੂਸ ਹੋ ਰਹੀ ਹੈ ਪੰਜਾਬ ਸਰਹੱਦੀ ਸੂਬਾ ਹੈ ਪੰਜਾਬ ਦੇ ਵਿਗੜੇ ਹਾਲਾਤ ਅੱਜ ਕੇਂਦਰ ਸਰਕਾਰ ਲਈ ਜਿਆਦਾ ਘਾਤਕ ਸਾਬਤ ਹੋ ਸਕਦੇ ਹਨ ਇਸ ਲਈ ਮੋਦੀ ਸਹਿਬ ਨੂੰ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਅਤੇ ਬਾਦਲ ਸਰਕਾਰ ਨੂੰ ਤੁਰਤ ਭੰਗ ਕਰ ਦੇਣਾ ਚਾਹੀਦਾ ਹੈ ਬਾਦਲਸ਼ਾਹੀ ਨੂੰ ਭੀ ਆਪਣੀ ਮਾਫੀਆ ਸ੍ਰਪਰੱਸ਼ਤ ਸਰਕਾਰ ਦਾ ਅੰਤ ਯਕੀਨੀ ਸਮਝ ਲੈਣਾ ਚਾਹੀਦਾ ਹੈ

          ਬਾਦਲ ਸਹਿਬ ਆਪਣੇ ਆਪ ਨੂੰ ਰਾਜਨੀਤੀ ਦਾ ਚਾਣਕੀਆ ਸਮਝਦੇ ਹਨ ਪਰ ਇਹ ਭੁਲੇਖਾ ਇਸ ਵਾਰ ਨਿਕਲ ਜਾਏ ਗਾ ਪਹਿਲੇ ਉਹਨਾਂ ਦਾ ਯੁਧ ਦੋ ਵਿਅੱਕਤੀਆਂ ਨਾਲ ਸੀ . ਟੋਹੜਾ ਤੇ ਮਾਨ ਬਾਦਲ ਸਹਿਬ ਕੋਲ ਟੋਹੜਾ ਸਹਿਬ ਦੇ ਮੁਕਾਬਲੇ ਪੈਸਾ ਬਹੁਤ ਸੀ ਇਸ ਲਈ ਉਹ ਪਰਿੰਟ ਮੀਡੀਆ ਦਾ ਹਥਿਆਰ ਵਰਤਕੇ ਟੋਹੜਾ ਸਹਿਬ ਨੂੰ ਹਾਰ ਦੇਣ ਵਿਚ ਕਾਮਯਾਬ ਰਹੇ ਮਾਨ ਸਹਿਬ ਪੂਰਨ ਗੁਰਸਿਖ ਹਨ ਪਰ ਬਿਉਰੋਕ੍ਰੇਟ ਹੋਣ ਤੇ ਰਾਜਨੀਤੀ ਦੀ ਘਾਟ ਕਾਰਨ ਰਾਜਸਤਾਹ ਮੁੜ ਬਾਦਲ ਸਹਿਬ ਕੋਲ ਗਈ 2012 ਵਿਚ ਬਾਦਲਸ਼ਾਹੀ ਨੂੰ ਸਤਾਹ ਲੋਕਾਂ ਨੇ ਨਹੀਂ ਦਿਤੀ ਬਲਕਿ ਮਨਮੋਹਨ ਸਿੰਘ ਜੀ, ਕੈਪਟਨ ਸਹਿਬ, ਮਨਪ੍ਰੀਤ ਜੀ ਅਤੇ ਮਮਤਾ ਬੈਨਰਜੀ ਨੇ ਦਿਤੀ ਹੈ 2012 ਦੀ ਚੋਣ ਧੋਖਾ ਫਰੇਬ ਦੀ ਚੋਣ ਸੀ

          ਖੈਰ ਕੁਝ ਭੀ ਹੋਵੇ ਜੋ ਹੋ ਚੁਕਾ ਸੋ ਹੋ ਚੁਕਾ ਮੇਰਾ ਇਹ ਕੁਝ ਲਿਖਣ ਤੋਂ ਸਿਰਫ ਇਤਨਾ ਹੀ ਭਾਵ ਹੈ ਕਿ ਬਾਦਲ ਸਹਿਬ ਨੂੰ ਆਪਣੇ ਆਪ ਨੂੰ ਚਾਣਕੀਆ ਸਮਝਕੇ ਇਹ ਆਸ ਨਹੀਂ ਰੱਖਣੀ ਚਾਹੀਦੀ ਕਿ ਸਮੇਂ ਨਾਲ ਸਭ ਕੁਝ ਆਪੇ ਠੀਕ ਹੋ ਜਾਏ ਗਾ ਪਹਲੇ ਸਮੇਂ ਉਹਨਾਂ ਵਿਰੁਧ ਬਗਾਵਤ ਦੋ ਵਿਅਕਤੀਆ ਨੇ ਕੀਤੀ ਸੀ ਅੱਜ ਉਹਨਾਂ ਵਿਰੁਧ ਬਗਾਵਤ ਸਮੁਚੀ ਸਿਖ ਕੌਮ ਨੇ ਕੀਤੀ ਹੈ ਫਰਾਂਸ ਦੇ ਪ੍ਰਾਈਮ ਮਨਿਸ਼ਟਰ ਵਿਰੁਧ ਸਿਰਫ ਦਸ ਹਜਾਰ ਲੋਕਾਂ ਨੇ ਰੋਸ ਮਾਰਚ ਕੀਤਾ ਸੀ ਤਾਂ ਉਹਨਾਂ ਤੁਰਤ ਅਸਤੀਫਾ ਦੇਕੇ ਦੁਵਾਰਾ ਚੋਣ ਕਰਵਾਈ ਸੀ ਅੱਜ ਬਾਦਲ ਸਹਿਬ ਵਿਰੁਧ ਢਾਈ ਲੱਖ ਨਹੀਂ ਘਟੋ ਘੱਟ ਪੰਜ ਲੱਖ ਪੂਰਨ ਸਿਖਾਂ ਨੇ ਫਤਵਾ ਦਿਤਾ ਹੈ ਜੋ ਦੁਨੀਆਂ ਭਰ ਦਾ ਰਿਕਰਡ ਹੈ ਇਸ ਲਈ ਬਾਦਲ ਸਹਿਬ ਨੂੰ ਤੁਰਤ ਅਸਤੀਫਾ ਦੇਕੇ ਚੋਣ ਕਰਵਾ ਦੇਣੀ ਚਾਹੀਦੀ ਹੈ ਬਾਦਲ ਸਹਿਬ ਜਿਤਨੀ ਚਾਣਕੀਆ ਰਾਜਨੀਤੀ ਵਰਤਣ ਦਾ ਯਤਨ ਕਰਨਗੇ, ਹਾਲਾਤ ਹੋਰ ਖਰਾਬ ਹੋਣ ਗੇ ਇਸ ਲਈ ਬਾਦਲਸ਼ਾਹੀ ਦੀ ਆਪਣੀ, ਪੰਜਾਬ ਦੀ, ਕੇਂਦਰ ਸਰਕਾਰ ਦੀ ਅਤੇ ਸਿਖ ਜਗਤ ਦੀ ਭਲਾਈ ਇਸੇ ਵਿਚ ਹੈ ਕਿ ਆਪਣੇ ਆਪ ਅਸਤੀਫਾ ਦੇਕੇ ਦੁਵਾਰਾ ਫਤਵਾ ਲਿਆ ਜਾਏ ਬਾਦਲਸ਼ਾਹੀ ਨੂੰ ਕੰਧ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ


Untitled 16