ਐਂਟੀ ਕ੍ਰਪਸ਼ਨ ਪਾਰਟੀ ਦੀ ਵੈਬਸਾਈ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।ਇਸ ਪਾਰਟੀ ਦੀ ਸਥਾਪਨਾ: ਕ੍ਰਪਸ਼ਨ, ਡ੍ਰੱਗ ਮਾਫੀਆਂ, ਰੇਤ ਮਾਫੀਆ, ਟ੍ਰਾਂਸਪੋਰਟ ਕੇਬਲ ਸ਼ਨਅੱਤ ਇੰਡੱਸ਼ਟਰੀ ਉਪਰ ਇਜਾਰੇਦਾਰੀ, ਆਦਿ ਬੁਰਾਈਆਂ ਦੇ ਖਿਲਾਫ ਸੰਘਰਸ਼ ਕਰਨ ਲਈ ਕੀਤੀ ਗਈ ਹੈ।ਜਨਤਾ ਦਾ ਲੁਟਿਆ ਪੈਸਾ ਵਾਪਿਸ ਜਨਤਾ ਕੋਲ ਆਏ ਗਾ।ਗੁਰਦਵਾਰਾ ਬੋਰਡ ਅਤੇ ਦੂਜੇ ਪਵਿਤਰ ਗੁਰੁ ਘਰਾਂ ਦੀ ਨਾਦਰਸ਼ਾਹੀ ਲੁਟ ਖਤਮ ਹੋਵੇ ਗੀ।ਬੋਰਡ ਦੇ ਪ੍ਰਬੰਧ ਲਈ ਸਰਬ ਸੰਸਾਰ ਗੁਰਦਵਾਰਾ ਪ੍ਰਬੰਧਕ ਬੋਰਡ ਬਣੇ ਗਾ।ਨੋਟੀਫਾਈਡ ਅਤੇ ਲੋਕਲ ਕਮੇਟੀਆਂ ਦਾ ਪ੍ਰਬੰਧ ਸਥਾਨਿਕ ਸੰਗਤ ਕੋਲ ਹੋਵੇ ਗਾ।ਤੁਹਾਡੇ ਸਹਿਯੋਗ ਦੀ ਲੋੜ ਹੈ।

        

18 ਰਾਜ ਨਹੀਂ ਸੇਵਾ ਦਾ ਇਕ ਨਮੂੰਨਾ

ਇਕ ਵਾਰ ਯੂ ਐਸ ਦੀ ਇਕ ਆਰਗੇਨਾਈਜੇਸਨ ੳਪਿਕ (ੳੋਵਰਸੀਜ ਪ੍ਰਾਈਵੇਟ ਇਨਵੈਸਟਮੈਂਟ ਕਾਰਪੋਰੇਸ਼ਨ ਆਫ ਯੂ ਐਸ ) ਦਾ ਇੱਕ ਵਫਦ ਹਿੰਦੋਸਤਾਨ ਆਇਆ ਸੀ ਉਸ ਸਮੇ ਸ੍ਰੀ ਬਲਰਾਮ ਜਾਖੜ ਲੋਕ ਸਭਾ ਦੇ ਸਪੀਕਰ ਸਨ ਅਤੇ ਗਿਆਨੀ ਜੈਲ ਸਿੰਘ ਜੀ ਹਿੰਦੋਸਤਾਨ ਦੇ ਰਾਸਟਰਪਤੀ ਉਸ ਡੈਲੀਗੇਸਨ ਨਾਲ ਮੇਰਾ ਇੱਕ ਦੋਸਤ ਜਰਨੈਲ ਸਿੰਘ ਵੀ ਭਾਰਤ ਆਇਆ ਸੀ ਕਿਉਕਿ ਉਸ ਦੀ ਸ੍ਰੀ ਬਲਰਾਮ ਜਾਖੜ ਜੀ ਨਾਲ ਅੱਛੀ ਜਾਣ ਪਹਿਚਾਣ ਸੀ ਪੀ ਆਈ ਸੀ ਭਾਰਤ ਵਿੱਚ ਕੁਝ ਉਦਯੋਗ ਲਾਉਣਾ ਚਾਹੁੰਦਾ ਸੀ ਇੱਥੇ ਹੀ ਮੇਰੀ ੳਪਿਕ ਦੇ ਡੈਲੀਗੇਟਾਂ ਨਾਲ ਮੁਲਾਕਾਤ ਹੋਈ ਮੈ ਕਈ ਪੈ੍ਰਜਕਟ ੳਪਿਕ ਦੇ ਸਾਹਮਣੇ ਰੱਖੇ ਉਹਨਾ ਵਿੱਚੋ ਤਿੰਨਾਂ ਦਾ ਸਬੰਧ ਉਤਰ ਪਛਮੀ ਭਾਰਤ ਨਾਲ ਸੀ

ਪਹਿਲੇ ਪ੍ਰੋਜੈਕਟ ਅਨੁਸਾਰ ਹਿਮਾਚਲ ਅਤੇ ਕਸਮੀਰ ਵਿੱਚ ਸੜਕਾਂ ਤੇ ਰੁਲ ਰਹੀ ਸੇਬ ਦੀ ਫਸਲ ਦੀ, ਪੂਰੀ ਕੀਮਤ ਦੇਣ ਲਈ "ਡੀ-ਹਾਈਡਰੇਸ਼ਨ ਆਫ ਐਪਲ ਪਾਈਜ" ਦਾ ਪਲਾਂਟ ਲਾਉਣਾ ਸੀ, ਜਿਸ ਅਨੁਸਾਰ ਸੇਬ ਨੂੰ ਅਜੋਕੀ ਤਕਨੀਕ ਨਾਲ ਡਰਾਈ ਕਰਕੇ ਭਾਰ ਸੱਤ ਗੁਣਾ ਘੱਟ ਜਾਣਾ ਸੀ ਅਤੇ ਰੀ-ਹਾਈਡਰੇੱਸ਼ਨ ਉਪਰੰਤ ਸੇਬ ਬਿਲਕੁੱਲ ਐਸਾ ਹੋ ਜਾਦਾ ਸੀ ਜਿਵੇ ਹੁਣੇ ਕੱਟ ਕੇ ਰੱਖਿਆ ਹੋਏ ਇਹ ਸਬੰਧੀ ਵਫਦ ਕਸ਼ਮੀਰ ਗਿਆ ਹਿਮਾਚਲ ਵਿਚ ਸੇਬ ਦੀ ਬਾਦਸ਼ਾਹ ਵਿਦਿਆ ਸਟਰੋਕਸ ਨੂੰ ਮਿਲਿਆ ਇਹ ਪੈ੍ਰਜਕਟ ਇਸ ਕਰਕੇ ਰੱਦ ਹੋ ਗਿਆ ਕਿ ਕੇਂਦਰ ਸਰਕਾਰ ਨੇ ਉਚਿਤ ਜਗ੍ਹਾ ਅਤੇ ਲੋੜੀਦੀਆਂ ਸਹੂਲਤਾਂ ਦੇਣ ਸਬੰਧੀ ਕੋਈ ਹੁੰਗਾਰਾ ਨਹੀ ਭਰਿਆ

ਦੂਸਰਾ ਪੈ੍ਰਜਕਟ ਸੀ, ਰਸ਼ੀਆ ਨੂੰ ਦਿਤੇ ਗਏ ਫਾਰਮ, ਜੋ ਕਿ ਉਸ ਸਮੇਂ ਗੈਰ ਉਪਜਾਊ ਸਾਬਿਤ ਹੋ ਚੁਕੇ ਸਨ, ਨੂੰ ਸਬੰਧਤ ਐਗਰੀ ਕਲਚਰ ਯੂਨੀਵਰਸਿਟੀਆਂ ਨਾਲ ਜੋੜ ਦਿੱਤਾ ਜਾਵੇ, ਅਤੇ ਉਨਤ ਦੇਸ਼ਾਂ ਨਾਲ ਟੈਕਨੀਕਲ ਕਲੈਬੋਰੇਸ਼ਨ ਕਰਕੇ ਇਹਨਾਂ ਫਾਰਮਾਂ ਨੂੰ ਕਿਸਾਨੀ ਟਰੇਨਿੰਗ ਸੈਂਟਰ ਬਣਾ ਦਿੱਤਾ ਜਾਵੇ ਇਹ ਪਰੋਜੈਕਟ ਇਸ ਅਧਾਰ ਤੇ ਰੱਦ ਹੋ ਗਿਆ ਕਿ ਸੀ ਪੀ ਆਈ ਦਾ ਸਮਰਥਨ ਕੇਦਰਦੀ ਕਾਗਰਸ ਸਰਕਾਰ ਨੂੰ ਪ੍ਰਾਪਤ ਸੀ

ਤੀਸਰਾ ਪੈ੍ਰਜੈਕਟ ਪੰਜਾਬ ਹਰਿਆਣਾ ਲਈ ਸੀ ਪੰਜਾਬਹਰਿਆਣਾਰਾਜਸਥਾਨਵਿੱਚ ਕਪਾਹ ਦੀ ਕਾਸ਼ਤ ਵੱਡੇ ਪੈਮਾਨੇ ਉੱਪਰ ਹੁੰਦੀ ਸੀ ਸ੍ਰੀ ਬਲਰਾਮ ਜਾਖੜ ਵੀ ਇੱਕ ਕਿਸਾਨ ਅਤੇ ਕਪਾਹ ਉਤਪਾਦਕ ਸਨ ਅਮਰੀਕਾ ਦੀ ਟੈਕਸ਼ਾਸ ਯੂਨੀਵਰਸਿਟੀ ਦੀ ਖੋਜ ਉੱਪਰ ਅਧਾਰਿਤ, ਸਾਈਕਲੋਨ ਪ੍ਰੋਸੈਸ ਰਾਹੀਂ ਬਨੋਲੇ ਦੀ ਗਿਰੀ ਵਿੱਚ ਕਾਲਾ ਗਲੈਂਡ ਗੌਸੀਪੋਲ ਜੋ ਕਿ ਜਿਹਰੀਲਾ ਹੁੰਦਾ ਹੈ, ਨੂੰ ਗਰੈਵਿਟੀ ਅਧਾਰਿਤ ਸਾਈਕਲੋਨ ਪੋਰੇਸੈਸ ਰਾਹੀਂ ਵੱਖ ਕਰ ਕੇ, ਤਕਰੀਬਨ 99 ਪ੍ਰਤੀਸ਼ਤ ਪਿਉਰਿਟੀ ਵਾਲੀ ਐਡੀਬਲ ਪ੍ਰੋਟੀਨ ਵਿੱਚ ਬਦਲਿਆ ਜਾ ਸਕਦਾ ਹੈ ਇਸ ਦਾ ਇੱਕ ਪਾਈਲਿਟ ਪਲਾਟ ਉਸ ਸਮੇ ਇਜਰਾਈਲ ਵਿੱਚ ਲੱਗ ਚੁਕਿਆ ਸੀ ਜੋ ਬੜਾ ਕਾਮਯਾਬ ਰਿਹਾ ਸੀ

ਇਹ ਪ੍ਰੋਜੈਕਟ ਭਾਰਤ ਲਈ ਵਰਦਾਨ ਬਣ ਸਕਦਾ ਸੀ ੳਪਿਕ ਦੀ ਇੱਕ ਫਰਮ ਨੇ ਮਸ਼ੀਨਰੀ ਦੇਣੀ ਸੀ ਤਕਨੋਲਾਜੀ ਟੈਕਸਾਸ ਯੂਨੀਵਰਸਿਟੀ ਤੋਂ ਲਈ ਜਾਣੀ ਸੀ ਪ੍ਰੈਜੈਕਟ ਉਸ ਸਮੇਂ ਸਿਰਫ ਦਸ ਕੁ ਕਰੋੜ ਰੁਪਏ ਦਾ ਹੀ ਸੀ ਮੁਢਲੀ ਕਾਰਵਾਈ ਕਰਨ ਦਾ ਅਧਿਕਾਰ ਮੈਨੂੰ ਦਿੱਤਾ ਗਿਆ ਸੀ ਪੰਜਾਬ ਐਡੀਬਲਜ ਪ੍ਰਾਈਵੇਟ ਲਿਮਟਿਡ ਨਾਂ ਦੀ ਕੰਪਨੀ ਰਜਿਸਟਰ ਕਰ ਲਈ ਗਈ ਅਤੇ ਮੈਂ ਉਸ ਦਾ ਮਨੇਜਿੰਗ ਡਾਇਰੈਕਟਰ ਬਣਿਆਂ ਬਠਿੰਡਾ ਦੇ ਮਾਨਸਾ ਰੋੜ ਉੱਪਰ 4 ਏਕੜ ਜਮੀਨ ਬਠਿੰਡਾ ਦੇ ਕਸਟਮ ਲਾਅ ਅਧੀਨ ਖਰੀਦੀ ਗਈ

ਜਦ ਕੰਪਨੀ ਨੂੰ ਪਬਲਿਕ ਲਿਮਟਿਡ ਕਰਨ ਦੀ ਲੋੜ ਪਈ ਤਾਂ ਬਠਿੰਡਾ ਦਾ ਅਦਰੂੰਨੀ ਪਲਾਟ ਕਾਨੂੰਨੀ ਲੋੜਾਂ ਪੂਰੀਆਂ ਨਹੀ ਸੀ ਕਰਦਾ ਇਸ ਲਈ ਇਸ ਨੂੰ ਹੈਡ ਆਫਿਸ ਬਣਾ ਲਿਆ ਗਿਆ ਅਤੇ ਗੋਨਿਆਣਾ ਰੋਡ ਉੱਪਰ 7 ਏਕੜ ਬਰਾਨੀ ਜਮੀਨ ਡਵੈਲਪ ਕਰਕੇ ਬਿਲਡਿੰਗਾਂ ਬਣਾਈਆਂ ਗਈਆਂ ਟੈਕਨੀਕਲ ਕੋਲੈਬੋਰੇਸ਼ਨ ਦੀਆ ਲੋੜੀਂਦੀਆ ਫਾਰਮੈਲਟੀਆ ਪੂਰੀਆਂ ਕੀਤੀਆਂ ਗਈਆਂ ਕੇਦਰ ਸਰਕਾਰ ਤੋਂ ਕੌਟਨਸੀਡ ਕਰੱਸ਼ਇੰਗ ਅਤੇ ਸੌਲਵੈਂਟ ਇਕਸ਼ਟਰੈਕਸ਼ਨ ਦਾ ਲਾਇਸੰਸ ਲਿਆ ਗਿਆ ਮੈ ਇਹ ਪੈਸਾ ਆਪਣੀ ਜਮੀਨ ਗਹਿਣੇ ਬੈਅ ਕਰਕੇ ਅਤੇ ਆਪਣੇ ਦੋਸਤਾਂ ਰਿਸਤੇਦਾਰਾਂ ਤੋ ਲੈ ਕੇ ਲਾਇਆ ਇਕੋ ਹਸਰਤ ਸੀ ਕਿ ਇਹ ਪਰੋਜੈਕਟ ਪੰਜਾਬ ਲਈ ਵਰਦਾਨ ਸਾਬਿਤ ਹੋਵੇ ਜੋ ਮੇਰੀ ਕਿਸਾਨੀ ਲਈ ਸੇਵਾ ਸਮਝਿਆ ਜਾਵੇਗਾ

ਪਰ ਸਇਦ ਪ੍ਰਮਾਤਮਾ ਨੂੰ ਇਹ ਸੁਭਾਗਾ ਦਿਨ ਮਨਜੂਰ ਨਹੀਂ ਸੀ ਬਾਦਲ ਸ਼ਾਹੀ ਦੇ ਤਾਕਤ ਵਿਚ ਅਉਣ ਨਾਲ ਮਲ਼ੂਕਾ ਸਹਿਬ ਭੀ ਕਾਮਰੇਡ ਤੋਂ ਜਥੇਦਾਰ ਬਣ ਗਏ ਪੰਜਾਬ ਦੀ ਸੇਵਾ ਕਰਨ ਦੇ ਨਵੇਂ ਨਵੇਂ ਢੰਗ ਤਰੀਕੇ ਈਜਾਦ ਕੀਤੇ ਗਏ ਭਿਸ਼ਟਾਚਾਰ ਲੁਟਖੋਹ ਧਕੇਸ਼ਾਹੀ ਦਾ ਨਾਮ ਵਿਕਾਸ਼ ਰਖ ਦਿਤਾ ਗਿਆ ਪੰਜਾਬ ਦਾ ਖੂਬ ਵਿਕਾਸ਼ ਕੀਤਾ ਗਿਆ ਜਿਥੇ ਭੀ ਕਿਤੇ ਮੋਟੀ ਸ਼ਾਮੀ ਦਿਸੀ ਉਸਦਾ ਵਿਕਾਸ਼ ਕਰਨ ਹਿਤ, ਉਸਦੀ ਸੇਵਾ ਕਰ ਦਿਤੀ ਗਈ ਇਸ ਮਰਹੂਮ, ਮਸੂਮ ਪੰਜਾਬ ਐਡੀਬਲਜ ਪ੍ਰਾਈਵੇਟ ਲਿਮਟਿਡ ਦਾ ਵਿਕਾਸ ਕਰਨ ਦੀ ਸੇਵਾ ਮਲੂਕਾ ਸਹਿਬ ਦੇ ਜੁਮੇਂ ਲਾਈ ਗਈ 100 ਕ੍ਰੋੜ ਤੋਂ ਵਧ ਕੀਮਤ ਦੀ ਇਹ ਕੰਪਨੀ ਇਕ ਕੌਮਾਂਤਰੀ ਮਾਫੀਏ ਰਾਹੀਂ ਮਲ਼ੂਕਾ ਸਹਿਬ ਦੀ ਸੇਵਾ ਦਾ ਸ਼ਿਕਾਰ ਹੋ ਗਈ