25. ਬਾਦਲ ਸ਼ਾਹੀ ਲੋਕਰਾਜ
ਮੈਂ 2012 ਵਿਧਾਨ ਸਭਾ ਦੀਆਂ ਚੋਣਾਂ ਵਿਚ ਭਿਸ਼ਟਾਚਾਰ
ਵਿਰੁਧ, ਪ੍ਰਚਾਰ ਹਿਤ ਪੀਪੀਪੀ ਦੇ ਸਾਂਝੇ ਫਰੰਟ ਦੀ ਮਦਤ ਨਾਲ ਅਜਾਦ ਉਮੀਦਵਾਰ ਵਜੋਂ ਚੋਣ ਲੜਨਾ ਚਾਹੁੰਦਾ ਸੀ। ਪਰ ਸਾਂਝਾ ਫਰੰਟ ਸਾਰੀਆਂ ਸੀਟਾਂ ਤੇ ਆਪਣਾ ਸਿੰਬਲ ਲੜਾਉਣਾ
ਚਾਹੁੰਦਾ ਸੀ। ਇਸ ਕਰਕੇ ਮੇਰੀ ਚੋਣ ਲੜਣ ਦੀ ਇਛਾ ਪੂਰੀ ਨਾ ਹੋ ਸਕੀ। ਆਪਣੀ ਚੋਣ ਮੁਹਿਮ ਦੁਰਾਨ ਮੈਂ ਹਲਕਾ ਫੂਲ ਦੇ ਵੋਟਰਾਂ ਨੂੰ ਇਕ ਅਪੀਲ ਪੈਂਪਲਿਟ ਰਾਹੀਂ ਕੀਤੀ ਸੀ। ਜਿਸ ਤੋਂ ਨਰਾਜ ਹੋਕੇ ਮਲੂਕਾ ਸਹਿਬ ਨੇ ਸ ਸੁਖਚੈਨ ਸਿੰਘ ਪੁਲਿਸ ਕਪਤਾਨ ਬਠਿਡਾ ਨੂੰ ਮੇਰੇ ਉਪਰ ਕੋਈ ਮਕੁਦਮਾ ਬਣਾਕੇ ਮੈਂਨੂੰ ਬੰਦ ਕਰ ਦੇਣ ਦਾ ਹੁਕਮ ਦਿਤਾ। ਇਸ ਸਬੰਧੀ ਪੁਲਿਸ ਕਪਤਾਨ ਵਲੋਂ ਬੁਲਾਉਣ ਤੇ ਮੈਂ ਦਸਿਆ ਕਿ ਮੈਂ ਸਾਂਝੇ ਫਰੰਟ ਵਲੋਂ ਮਦਤ ਨਾ ਮਿਲਣ ਕਰਕੇ ਚੋਣ ਲੜਨ ਦਾ ਖਿਆਲ ਛਡ ਦਿਤਾ ਹੈ। ਜਿਸ ਉਪਰ ਉਹਨਾਂ ਕੋਈ ਕਾਰਰਵਾਈ ਨਾ ਕਰਨ ਦਾ ਯਕੀਨ ਦੁਆਇਆ। ਪ੍ਰੰਤੂ ਚੋਣ ਤੋਂ ਬਾਦ ਜਦ ਮਲ਼ੂਕਾ ਸਹਿਬ ਮੰਤਰੀ ਬਣ ਗਏ ਤਾਂ ਮੇਰੇ ਸਮੇਤ ਦਰਜਨਾਂ ਵਿਰੋਧੀ ਵਰਕਰਾਂ ਉਪਰ ਕੋਈ ਨਾ ਕੋਈ ਕੇਸ ਬਣਾ ਦਿਤਾ ਗਿਆ। ਬਾਦਲ ਸ਼ਾਹੀ ਸੇਵਾ ਦਾ ਥੋੜਾ ਜਿਹਾ ਗਫਾ ਮੈਂਨੂੰ ਭੀ ਮਿਲਿਆ। ਮੈਂ ਬਾਦਲਸ਼ਾਹੀ "ਸੇਵਾ" ਦਰਸਾਉਣ ਲਈ ਉਹ ਪੈਂਫਲਿਟ ਇਥੇ ਛਾਪਣ ਦੀ ਇਜਾਜਿਤ
ਚਾਹੁੰਦਾ ਹਾਂ। ਨਿਮਨ ਲਿਖਤ ਹੈ ਉਹ ਇਸ਼ਤਿਹਾਰ ਜੋ ਪੰਜਾਬ ਵਿਚ ਪ੍ਰੈਸ ਦੀ ਅਜਾਦੀ,
ਅਵਾਜ ਦੀ ਅਜਾਦੀ ਅਤੇ ਸਿਵਲ ਲਿਬਰਟੀਜ ਦੀ
ਸਾਖਸਾਤ ਤਸਵੀਰ ਪੇਸ਼ ਕਰਦਾ ਹੈ।
ਹਲਕਾ ਫੂਲ ਦੇ ਵਸਨੀਕ,
ਭਰਾਓ, ਭੈਣੋ, ਬਜੁਰਗੋ ਅਤੇ ਨੌ ਜੁਆਨੋ, ਯੂਥ ਕਲੱਬਾਂ ਦੇ ਮੈਬਰ ਵੀਰੋ।
ਤੁਸੀ ਆਪਣੇ ਹਲਕੇ ਵਿੱਚ ਕੀ ਚਾਹੁੰਦੇ ਹੋ ?
ਦਿਆਨਤਦਾਰੀ ਜਾਂ ਭਰਿਸ਼ਟਾਚਾਰ ?
ਮੈ ਹਰਬੰਸ ਸਿੰਘ ਜਲਾਲ, ਤੁਹਾਡਾ ਸਾਬਕਾ ਸੇਵਾਦਾਰ, ਬਹੁਤ ਹੀ ਨਿਮਰਤਾ ਸਾਹਿਤ ਤੁਹਾਡੇ ਮਨ ਦੀ ਸਹੀ ਅਵਸਥਾ ਜਾਨਣਾ ਚਾਹੁੰਦਾ ਹਾਂ ਕਿ ਤੁਹਾਡੀ ਪਸੰਦ ਕੀ ਹੈ । ਦਿਆਨਤਦਾਰੀ ਜਾਂ ਭਰਿਸਟਾਚਾਰ ? ਸੇਵਾ ਅਤੇ ਵਿਕਾਸ ਜਾਂ ਸਰਕਾਰੀ ਲੁਟ, ਪੁਲਿਸ ਜਬਰ ਅਤੇ ਧੱਕੇਸ਼ਾਹੀ ? ਤੁਸੀ ਆਪਣੇ ਸੇਵਾਦਾਰ ਤੋ ਕੀ ਆਸ ਰੱਖਦੇ ਹੋ, ਤੁਹਾਡੇ ਝਗੜਿਆ ਦੀ ਸੁਲਹ ਸਫਾਈੇ ਜਾਂ ਲੜਾਈਆ ਅਤੇ ਕਤਲਾਂ ਲਈ ਹੱਲਾਸ਼ੇਰੀ ?
ਇਹ ਸੁਆਲ ਮੈਨੂੰ ਇਸ ਲਈ ਪੁੱਛਣਾ ਪਿਆ ਹੈ ਕਿ ਬਹੁਤ ਸਾਰੇ ਪੁਰਾਣੇ ਸੱਜਣ, ਜਦੋ ਮਿਲਦੇ ਹਨ ਤਾਂ ਬੜੀਆ ਦੁਖਦਾਈ ਕਹਾਣੀਆ ਸੁਣਾਉਦੇ ਹਨ । ਕਿਸੇ ਦੀ ਦੁਕਾਨ ਤੇ ਜਬਰੀ ਕਬਜੇ ਕੀਤੇ ਜਾ ਰਹੇ ਹਨ । ਕਿਸੇ ਦੀ ਜਮੀਨ ਆਨੇ ਬਹਾਨੇ ਨਾਲ ਰੋਕੀ ਜਾ ਰਹੀ ਹੈ । ਕਿੰਨੇ ਬੇਗੁਨਾਹਾਂ ਤੇ ਝੂਠੇ ਪੁਲਿਸ ਕੇਸ ਬਣਾਏ ਜਾ ਚੁੱਕੇ ਹਨ । ਕਿੰਨੀਆ ਕੀਮਤੀ ਜਾਨਾਂ ਪੰਚਾਇਤ ਚੋਣਾ ਦੀ ਬਲੀ ਚੜ ਗਈਆ ਹਨ । ਕਿਵੇ ਪੁਲਿਸ ਜਬਰ ਨਾਲ, ਆਪਣਿਆ ਨੂੰ ਹੀ ਫੰਡ ਦੇਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਅਨੇਕਾਂ ਦੁਖਦਾਈ ਘਟਨਾਵਾ ਦੇ ਵੇਰਵੇ, ਵੱਡੀ ਗਿਣਤੀ ਵਿੱਚ ਸੁਨਣ ਨੂੰ ਮਿਲ ਰਹੇ ਹਨ।
ਵੀਰੋ । ਤੁਸੀ ਅਜੇ ਭੁੱਲੇ ਨਹੀ ਹੋਵੋਗੇ ਉਹ ਦਿਨ, ਜਦੋ ਰਾਜ ਭਾਵੇ ਗਿਆਨੀ ਜੈਲ ਸਿੰਘ ਦਾ ਸੀ, ਪੰਤੂ ਇਨਸਾਫ ਹੁਕਮਰਾਨ ਅਤੇ ਵਿਰੋਧੀ ਪਾਰਟੀ ਦੇ ਆਦਮੀਆਂ ਨੂੰ ਇਕੋ ਜਿਹਾ ਮਿਲਦਾ ਸੀ ।ਵਿਕਾਸ ਸਭ ਥਾਂ ਬਰਾਬਰ ਹੁੰਦਾ ਸੀ । ਹਲਕੇ ਦੇ ਸੇਵਾਦਾਰ ਰਾਜੀਨਾਵਾ ਨੌਕਰੀਆ ਅਤੇ ਵਿਕਾਸ ਨੂੰ ਆਪਣਾ ਧਰਮ ਸਮਝਦੇ ਸਨ । ਅੱਜ ਵਰਗੀ ਲੁੱਟ ਖੋਹ, ਵੱਢੀਖੋਰੀ ਅਤੇ ਭਿ੍ਸ਼ਟਾਚਾਰ ਬਿਲਕੁੱਲ ਨਹੀ ਸੀ । ਮੈ ਤਾਂ ਸੰਗਤ ਦੀ ਮੌਜੂਦਗੀ ਵਿੱਚ ਇਹ ਕਹਿ ਸਕਦਾ ਹਾਂ, ਕਿ ਮੈ ਕਿਸੇ ਵੀ ਕੰਮ ਧੰਦੇ ਵਾਲੇ ਤੋ, ਚਾਹ ਦੇ ਕੱਪ ਤੋ ਵੱਧ, ਇੱਕ ਪੈਸੇ ਦਾ ਵੀ ਰਵਾਦਾਰ ਨਹੀ ਹਾਂ।
ਵੀਰੋ । ਮੈ ਤੁਹਾਡੀ ਸੇਵਾ ਵਿੱਚ ਕਿਸੇ ਚੋਣ ਜਾ ਅਹੁੱਦੇਦਾਰੀ ਦੇ ਲਾਲਚ ਵਿੱਚ ਨਹੀ ਆ ਰਿਹਾ । ਮੈ ਤਾਂ ਦੋ ਵਾਰ ਕੈਪਟਨ ਅਮਰਿੰਦਰ ਸਿੰਘ ਜੀ ਕੋਲ, ਆਪਣੀ ਚੋਣ ਲੜਨ ਦੀ ਅਸਮਰੱਥਾ ਜਾਹਰ ਕਰ ਚੁੱਕਾ ਹਾ । ਹੁਣ ਮੈ ਇਸ ਲਈ ਤੁਹਾਡੀ ਸੇਵਾ ਵਿੱਚ ਹਾਜਰ ਹੋਣਾ ਚਾਹੰਦਾ ਹਾਂ, ਕਿ ਬਹੁਤ ਸਾਰੇ ਦੋਸਤ ਮੈਨੂੰ ਇਸ ਭਿ੍ਸ਼ਟਾਚਾਰ ਅਤੇ ਭਿ੍ਸ਼ਟਾਚਾਰੀ ਦੇ ਪੈਦਾ
ਕਰਨ ਲਈ, ਗੁਨਾਹਗਾਰ ਮੰਨਦੇ ਹਨ । ਭਾਵੇ ਉਹ ਗਲਤ ਹਨ, ਪੰਤੂ ਮੈ ਆਪਣੇ ਆਪ, ਇਸ ਭਿ੍ਸ਼ਟਾਚਾਰੀ ਦੀ ਬਲੀਦਾਨ ਗਾਹ ਉੱਪਰ, ਕੁਰਬਾਨ ਹੋਣਾ ਹੀ ਆਪਣੀ ਜਿੰਦਗੀ ਦੀ ਸਹੀ ਵਰਤੋ ਮੰਨਦਾ ਹਾਂ । ਹੋ ਸਕਦਾ ਹੈ ਮੇਰੀ ਕੈਦ ਜਾਂ ਮੇਰੀ ਕੁਰਬਾਨੀ, ਕਿਸੇ ਹੋਰ ਸਾਮ ਲਾਲ ਨੂੰ ਬਚਾ ਲਵੇ, ਕਈ ਹੋਰ ਦਰਜਨਾਂ ਕੀਮਤੀ ਜਾਨਾਂ ਨੂੰ ਪੰਚਾਇਤ ਚੋਣਾ ਦੀ ਬਲੀ ਚੜਨ ਤੋ ਬਚਾ ਲਵੇ, ਅਤੇ ਜਬਰੀ ਕਬਜਿਆਂ ਦਾ ਡਰ ਲੋਕਾਂ ਦੇ ਮਨ ਚੌਂ ਨਿਕਲ ਜਾਏ ।
ਪਿਆਰੇ ਵੀਰੋ । ਇਹ ਭਿ੍ਸ਼ਟਾਚਾਰ, ਤੁਹਾਡੀ ਸੋਚ, ਚੇਤਨਤਾ, ਅਣਖ, ਗੈਰਤ ਜਾਗਣ ਨਾਲ ਹੀ ਹਟ ਸਕਦਾ ਹੈ। ਭਿ੍ਸ਼ਟਾਚਾਰ ਨੂੰ ਖਤਮ ਕਰਨ ਲਈ, ਆਪਾਂ ਨੂੰ ਪਾਰਟੀ ਰਹਿਤ ਜਥੇਬੰਦ ਹੋਣ ਦੀ ਲੋੜ ਹੈ। ਇਸ ਲਈ ਆੳ ਪਿੰਡ ਪਿੰਡ ਵਿੱਚ ਭਿ੍ਸ਼ਟਾਚਾਰ ਵਿਰੱਧ ਐਂਟੀ ਕ੍ਰੱਪਸ਼ਨ ਸੰਸਥਾਵਾਂ ਕਾਇਮ ਕਰੀਏ। ਅਸੀ ਅਮਨ ਅਤੇ ਕਾਨੂੰਨ ਦੀ ਲੜਾਈ ਲੜਕੇ ਭਿ੍ਸ਼ਟਾਚਾਰ ਦਾ ਖਾਤਮਾ ਕਰਾਗੇ। ਹਲਕੇ ਵਿੱਚੌ ਧੱਕੇਸ਼ਾਹੀ ਅਤੇ ਜੁਲਮ ਦੇ ਅੰਕੜੇ ਇਕੱਠੇ ਕਰਕੇ, ਪਹਿਲੇ ਦੁਨੀਆਂ ਸਾਹਮਣੇ ਰੱਖਾਗੇ, ਫੇਰ ਉਸਦੇ ਹਲ ਦਾ ਸਾਧਨ ਸੋਚਾਂ ਗੇ।
ਜੇਕਰ ਸਾਡੀ ਸੁਣਵਾਈ ਨਾ ਹੋਈ ਅਸੀ ਇਹ ਦਸਤਾਵੇਜ, ਰਾਸ਼ਟਰਪਤੀ ਅਤੇ ਕੇਦਰ ਸਰਕਾਰ ਨੂੰ ਭੇਜ ਕ, ਸਰਕਾਰ ਦੀ ਬਰਖਾਸਤਗੀ ਦੀ ਮੰਗ ਕਰਾਗੇ । ਹਾਈਕੋਰਟ ਵਿਚ ਜਨਹਿਤ ਰਿਟ ਦਾਖਲ ਕਰਕੇ, ਫਾਈਲ ਹੋਏ ਕਰੱਪਸਨ ਕੇਸਾਂ, ਦੀ ਦੁਆਰਾ ਸੀ ਬੀ ਆਈ ਤੌ ਪੜਤਾਲ ਦੀ ਮੰਗ ਕਰਾਂਗੇ ਅਤੇ ਨਾਲ ਹੀ ਬਾਦਲ ਸਰਕਾਰ ਦੇ ਬੰਦ ਕੰਨਾ ਤੱਕ ਆਪਣੀਆ ਪੁਕਾਰਾਂ ਚੀਖਾਂ ਪਹੁੰਚਾਉਣ ਲਈ, ਐਟੀ ਕਰੱਪਸ਼ਨ ਪਾਰਟੀ ਵਲੋਂ ਚੋਣ ਲੜੀ ਜਾਵੇਗੀ । ਜਿਸ ਵਿੱਚ ਲੋਕਾ ਦੇ ਸਾਹਮਣੇ, ਆਪਣੇ ਨਾਲ ਹੋਏ ਧੱਕੇ ਅਤੇ ਬੇਇਨਸਾਫੀਆਂ ਦਸ ਕੇ, ਬਾਦਲ ਸਰਕਾਰ ਤੋ ਇਸਦਾ ਜਵਾਬ ਮੰਗਿਆ ਜਾਵੇਗਾ । ਸਾਡੀ ਇਹ ਮਹਿੰਮ ਉੱਤਨੀ ਦੇਰ ਮੱਠੀ ਨਹੀ ਹੋਵੇਗੀ, ਜਿੰਨਾ ਚਿਰ ਬਾਦਲ ਸਰਕਾਰ ਵੱਲੋ ਭਿ੍ਸ਼ਟਾਚਾਰੀ ਨੂੰ ਦਿੱਤੀ ਹੋਈ, ਸਰਕਾਰੀ ਤਾਕਤ ਅਤੇ ਆਹੁੱਦੇ ਵਾਪਿਸ ਨਹੀ ਲਏ ਜਾਣਗੇ, ਅਤੇ ਲੋਕਾਂ ਨੂੰ ਇਨਸ਼ਾਫ ਦਾ ਯਕੀਨ ਨਹੀ ਦੁਆਇਆ ਜਾਂਦਾ।
‘ਆਵਾਜ ਦਿੳ, ਅਸੀਂ ਏਕ ਹਾਂ’,
ਨਾ ਭਿ੍ਸ਼ਟਾਚਾਰ ਰਹੇਗਾ, ਨਾ ਭਿ੍ਸ਼ਟਾਚਾਰੀ
ਅਸੀ ਵਾਪਸ ਲਿਆਵਾਂਗੇ, ਇਮਾਨਦਾਰੀੱ, ਦਿਆਨਤਦਾਰੀ।
|