.
29. ਲੁਟੇਰਾ ਸ਼ਾਹੀ ਦਾ ਇਕ ਮੁਖ ਮੋਹਰਾ
ਸਇਦ ਕੋਈ ਵੀਰ ਅਜੇ ਭੀ ਲੁਟੇਰਾ ਸ਼ਾਹੀ ਤੋਂ ਗੁਮਰਾਹ ਹੋਇਆ, ਇਹ ਕਹੇ ਕਿ ਕਿਸੇ ਨੂੰ ਲੁਟੇਰਾ ਕਹਿਣ ਨਾਲ ਤਾਂ ਕੋਈ ਲੁਟਰਾ ਨਹੀਂ ਬਣ ਜਾਂਦਾ। ਇਸ ਦਾ ਕੋਈ ਸਬੂਤ ਚਾਹੀਦਾ ਹੈ। ਉਸ ਨੂੰ ਸਬੂਤ ਵਜੋਂ ਮੈਂ ਇਕ ੳਦਾਹਰਣ ਦੇਣਾ ਚਹੂੰਦਾ ਹਾਂ। ਸ ਸਿਕੰਦਰ ਸਿੰਘ ਮਲੂਕਾ ਜੋ ਹੁਣ ਵਿਦਿਆ ਮੰਤਰੀ ਹਨ। ਪਿੰਡ ਮਲੂਕਾ ਦੀ ਸਰਕਾਰੀ ਸਭਾ ਦੇ ਸਕੱਤਰ ਸਨ। ਤਿੰਨ ਭਰਾਵਾ ਕੋਲ ਤਿੰਨ ਚਾਰ ਏਕੜ ਜਮੀਨ ਸੀ। ਉਹ ਕਮਿਉਨਿਸਟ ਮੈਬਰ ਸਨ ਅਤੇ ਕਮਿਉਨਿਸਟ ਉਮੀਦਵਾਰ ਸ ਬਾਬੂ ਸਿੰਘ ਦੇ ਸਹਿਯੋਗੀ ਸਨ। ਵਿਧਾਨ ਸਭਾ ਹਲਕਾ ਫੂਲ, ਜਿੱਥੇ ਕਿ ਬਹੁਤ ਲੰਬੇ ਸਮੇ ਤੋ ਕਮਿਉਨਿਸਟ ਪ੍ਰਭਾਵ ਭਾਰੂ ਸੀ, ਵਿਚ ਮੇਰੀ ਜਿਤ ਨਾਲ ਪਹਿਲੀ ਵਾਰੀ ਅਕਾਲੀ ਜਥੇਬੰਧਕ ਢਾਚਾ ਮਜਬੂਤ ਹੋਇਆ। ਤਕਰੀਬਨ ਸਾਰਾ ਇਲਾਕਾ ਹੀ ਅਕਾਲੀ ਬਣ ਗਿਆ ਸੀ।
ਸ ਮਲੂਕਾ ਵੀ ਅਕਾਲੀ ਬਣ ਗਏ ਅਤੇ ਕਾਫੀ ਸਮਾਂ ਮੇਰੇ ਨਾਲ ਰਹਿਣ ਲੱਗੇ। ਜਿਸ ਕਰਕੇ ਅਕਾਲੀ ਲੀਡਰਾਂ ਨਾਲ ਵੀ ਉਸ ਦੀ ਵਾਕਫੀਅਤ ਹੋ ਗਈ। ਉਹ ਸੁਖਵੀਰ ਸਿੰਘ ਜੀ ਦੇ ਸੌਕ ਤੇ ਕਮਜੋਰੀਆ ਤੋ ਵਾਕਿਫ ਹੋ ਗਏ, ਅਤੇ ਉਹਨਾ ਦੀ ਪੂਰਤੀ ਵੀ ਕੀਤੀ। ਜਿਸ ਕਰਕੇ ਉਹ ਸੁਖਵੀਰ ਸਿੰਘ ਜੀ ਦੇ ਚਹੇਤੇ ਹੋ ਗਏ। ਅਜ ਉਹ ਅਰਬਾਂ ਪਤੀ ਹਨ। ਇਹ ਮਿਸ਼ਾਲ ਦਾਲ ਵਿਚੋਂ ਦਾਣਾ ਟੋਹਣ ਵਾਲੀ ਗਲ ਹੈ। ਇਹ ਇਕੋ ਇਕ ਸਬੂਤ ਨਹੀਂ। ਇਹ ਸਾਰੀ ਦੀ ਸਾਰੀ ਦਾਲ ਹੀ ਕੋਕੜੂਆਂ ਨਾਲ ਭਰੀ ਹੋਈ ਹੈ। ਮਲੂਕਾ ਸਹਿਬ ਅਰਬਾਂ ਪਤੀ ਕਿਵੇਂ ਬਣੇ, ਇਸਦਾ ਭੀ ਕਣ ਮਾਤਰ ਜਿਕਰ ਜਰੂਰੀ ਹੈ।
ਮੈਂ ਉਪਰ ਜੋ ਦੇ ਲੁਟੇਰਾਸਾਹੀ ਦੇ ਜਬਰ ਜੁਲਮ, ਲੁੱਟ ਖੋਹ ਦਾ ਜਿਕਰ ਕੀਤਾ ਹੈ। ਉਸ ਬਾਰੇ ਕੁਝ ਅਣ ਸਬੰਧਿਤ ਵੀਰਾਂ ਨੂੰ ਸੰਕਾ ਹੋ ਸਕਦੀ ਹੈ। ਉਹ ਇਸ ਦੀ ਪੁਸਟੀ ਲਈ ਕੋਈ ਸਬੂਤ ਚਹੁੰਣਗੇ। ਭਾਵੇਂ ਪੰਜਾਬ ਵਿਚ ਲਖਾਂ ਮਜਲੂਮਾਂ ਬੇਗੁਨਾਹਾਂ ਦੀਆਂ, ਲਖਾਂ ਹੀ ਉਦਾਹਰਨਾਂ ਹਨ। ਮੇਰੀ ਜਮੀਰ ਨਹੀਂ ਮੰਨਦੀ ਕਿ ਮੈਂ ਕਿਸੇ ਦਾ ਵੇਰਵਾ ਦੇ ਕੇ, ਉਸਦੀਆਂ ਮੁਸੀਬਤਾਂ ਵਿਚ ਵਾਧਾ ਕਰਾਂ। ਹੋ ਸਕਦਾ ਹੈ ਇਹ ਵੇਰਵਾ ਉਹਨਾਂ ਲਈ ਕੋਈ ਕਨੂੰਨੀ ਉਲਝਣ ਪੈਦਾ ਕਰ ਦੇਵੇ। ਇਸ ਲਈ ਹੀ ਆਪਣਾ ਨਿੱਜੀ ਵੇਰਵਾ ਸਬੂਤ ਵਜੋਂ ਦੇ ਰਿਹਾ ਹਾਂ।
ਲੁਟੇਰਾ ਸ਼ਾਹੀ ਦਾ ਪਹਿਲਾ ਹਮਲਾ
ਮਲੂਕਾ ਸਾਹਿਬ ਦੀ ਸੁਖਵੀਰ ਜੀ ਨਾਲ ਪਰਿਵਾਰਕ ਨੇੜਤਾ ਨੇ ਮੇਰੀ ਲੁੱਟ ਖੋਹ ਦਾ ਨਵਾਂ ਦੌਰ ਸੁਰੂ ਕੀਤਾ। ਸਭ ਤੋ ਪਹਿਲਾ ਸਿਕਾਰ ਮੇਰੀ ਕੰਪਨੀ ਪੰਜਾਬ ਐਡੀਬਲਜ ਪ੍ਰਾਈਵੇਟ ਲਿਮਟਿਡ ਦੀ ਗਿੱਲ ਪੱਤੀ ਵਿਖੇ 7 ਏਕੜ ਜਮੀਨ ਅਤੇ ਉਸ ਦੀਆਂ ਇਮਾਰਤਾਂ ਬਣੀਆਂ। ਇੱਕ ਲੈਡ ਮਾਫੀਏ ਨਾਲ ਸਾਜਬਾਜ ਕਰਕੇ ਬਿਲਡਿੰਗ ਦੀ ਸਕਲ ਬਦਲ ਦਿੱਤੀ ਗਈ ਅਤੇ ਬਿਲਕੁੱਲ ਗੈਰ ਕਨੂਨੀ ਢੰਗ, ਨਾਲ ਝੂਠੇ ਦਸਤਾਵੇਜ ਬਣਾਕੇ, ਇਸ ਉੱਪਰ ਜਬਰੀ ਕਬਜਾ ਕਰਵਾ ਦਿੱਤਾ ਗਿਆ। ਇਸ ਪਲਾਟ ਦੀ ਕੀਮਤ ਅੱਜ 100 ਕਰੋੜ ਰੁਪਏ ਹੈ। ਬਾਦਲ ਸਹਿਬ ਨੂੰ ਬਹੁਤ ਵਾਰ ਇਸ ਜਬਰੀ ਡਕਾਇਤੀ ਵਾਰੇ ਬੇਨਤੀ ਕੀਤੀ ਗਈ, ਪਰ ਅਸਰ ਕੋਈ ਨਹੀਂ ਹੋਇਆ। ਸਇਦ ਬਾਦਲ ਸ਼ਾਹੀ ਨੇ ਲੁਟੇਰਾ ਸ਼ਾਹੀ ਦੇ ਖਾਸ ਮੋਹਰਿਆਂ ਨੂੰ ਕਨੂੰਨ ਤੋਂ ਪ੍ਰੋਨ ਕੀਤਾ ਹੋਇਆ ਹੈ।
ਲੁਟੇਰਾ ਸ਼ਾਹੀ ਦਾ ਦੂਜਾ ਹਮਲਾ
ਲੁਟ ਖੋਹ ਦਾ ਦੂਜਾ ਸਿਕਾਰ ਮੇਰੀ ਇਸ ਕੰਪਨੀ ਦਾ ਰਜਿਸਟਰ ਹੈਡ ਆਫਿਸ ਬਣਿਆਂ। ਇਹ ਹਮਲਾ ਇਸਦਾ ਰਿਕਾਰਡ ਲੁੱਟਣ ਲਈ ਕੀਤਾ ਗਿਆ ਸੀ, ਪਰ ਫੇਰ ਇਸ ਨੂੰ ਹਥਿਆਉਣ ਲਈ ਝੂਠੇ ਦਸਤਾਵੇਜ ਬਣਾਏ ਗਏ। ਕੰਪਨੀ ਦੇ ਦਫਤਰ ਵਿੱਚ ਮੇਰੀ ਰਿਹਾਇਸ ਹੋਣ ਕਰਕੇ ਇਸ ਵਿੱਚ ਸ੍ਰੀ ਗੁਰੁ ਗਰੰਥ ਸਾਹਿਬ ਦਾ ਪ੍ਰਕਾਸ ਸੀ। ਲਾਇਬਰੇਰੀ ਵਿੱਚ ਭਗਵਤ ਗੀਤਾ, ਕੁਰਾਨ ਸ਼ਰੀਫ, ਬਾਈਬਲ ਆਦਿ ਵੱਖ ਵੱਖ ਧਰਮਾਂ ਨਾਲ ਸਬੰਧਿਤ ਹਜਾਰਾਂ ਧਰਮਿਕ ਗਰ੍ਰੰਥ ਸਾਮਲ ਸਨ। ਇਹਨਾ ਸਭਨਾਂ ਨੂੰ ਉਪਰਲੀ ਮੰਜਿਲ ਤੋਂ ਹੇਠਾਂ ਖੜੇ ਟਰੱਕ ਵਿੱਚ ਸੁੱਟਿਆ ਗਿਆ। ਇਹਨਾਂ ਉੱਪਰ ਰਸੋਈ ਦੇ ਬਰਤਨ, ਅਤੇ ਘਰੇਲੂ ਸਮਾਨ ਮੰਜੇ ਬਿਸਤਰੇ ਮੇਜ ਕੁਰਸੀਆ ਆਦਿ ਸੁੱਟ ਦਿਤੇ ਗਏ। ਇਹ ਸਭ ਕੁਝ ਰਾਤ ਨੂੰ ਹੋਇਆ ਜਦ ਮੈ ਅ੍ਰੰਮਿਤਸਰ ਗਿਆ ਹੋਇਆ ਸੀ।
ਜਦ ਮੈਂ ਰਿਪੋਰਟ ਦਰਜ ਕਰਾਉਣ ਕੋਤਵਾਲੀ ਗਿਆ ਤਾਂ ਪੁਲਿਸ ਨੇ ਮੈਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ ਕੀਤੀ। ਜਿਸ ਕਰਕੇ ਮੈਨੂੰ ਐਡੀਸ਼ਨਲ ਸੈਸ਼ਨ ਜੱਜ ਸਹਿਬ ਦੀ ਕੋਠੀ ਪਨਾਂਹ ਲੈਣੀ ਪਈ। ਵਡੇ ਸ਼ੰਘਰਸ ਤੋਂ ਬਾਅਦ ਡੀ ਡੀ ਆਰ ਦਰਜ ਕੀਤੀ ਗਈ। ਕੋਤਵਾਲੀ ਦਾ ਇਨਚਾਰਜ ਮੌਕਾ ਦੇਖਣ ਗਿਆ। ਉਸ ਵਾਪਿਸ ਆ ਕੇ ਇੰਕਸਾਫ ਕੀਤਾ ਕਿ ਉਹਨਾਂ ਕੋਠੀ ਉੱਪਰ ਕਬਜਾ ਕੀਤਾ ਹੋਇਆ ਹੈ ਅਤੇ ਭੂੰਦੜ ਸਾਹਿਬ ਦਾ ਲੜਕਾ ਬਲਰਾਜ ਉਹਨਾਂ ਵਿੱਚ ਸਾਮਿਲ ਹੈ। ਇਸ ਲਈ ਮੈ ਕੋਈ ਕਾਰਵਾਈ ਨਹੀ ਕਰ ਸਕਦਾ। ਤੁਸੀਂ ਉੱਪਰ ਪਹੂੰਚ ਕਰੋ। ਉੱਪਰ ਮੇਰੀ ਕਿਸੇ ਨੇ ਨਾ ਸੁਣੀ। ਮੈ ਹਾਈਕੋਰਟ ਪਹੂੰਚ ਕੀਤੀ। ਜਿਸ ਦੀ ਨਰਾਜਗੀ ਵਜੋ ਸਰਕਾਰ ਨੇ ਮੇਰੇ ਉੱਪਰ ਦੋ ਕੇਸ ਬਣਾ ਦਿੱਤੇ। ਇਸ ਪਲਾਟ ਦੀ ਕੀਮਤ ਭੀ ਦੋ ਸੌ ਕ੍ਰੋੜ ਤੋਂ ਜਿਆਦਾ ਹੈ।ਕੇਸ਼ਾਂ ਦੇ ਸੰਖੇਪ ਵੇਰਵਾ ਇਹ ਹੈ।
ਲੁਟੇਰਾ ਸ਼ਾਹੀ ਦਾ ਇਨਸ਼ਾਫ
ਇਕ ਕੇਸ ਮੇਰੇ ਵੱਲੋ ਲਿਖਾਈ ਗਈ ਡੀ ਡੀ ਆਰ ਨੂੰ ਅਧਾਰ ਬਣਾ ਕੇ ਧਾਰਮਿਕ ਭਾਵਨਾਵਾ ਨੂੰ ਭੜਕਾਉਣ ਦਾ ਬਣਾਇਆ ਗਿਆ। ਇੱਕ ਵੀ ਗਵਾਹ ਨੇ ਭੀ ਇਸ ਦੀ ਪੁਸ਼ਟੀ ਨਹੀ ਕੀਤੀ। ਮਾਨਯੋਗ ਕੋਰਟ ਨੇ ਆਪਣੇ ਫੈਸਲੇ ਵਿਚ ਲਿਖਿਆ ਕਿ ਇਹ ਸਭ ਕੁਝ ਅਕਾਲੀ ਲੀਡਰਾਂ ਦੀ ਸ਼ਾਜਿਸ਼ ਦਾ ਨਤੀਜਾ ਹੈ।
ਦੂਸਰੇ ਕੇਸ ਵਿੱਚ ਕਿਹਾ ਗਿਆ ਸੀ 12 ਸਾਲ ਪਹਿਲਾਂ ਕੰਪਨੀ ਨੇ ਇਸ ਖਾਲੀ ਪਏ ਮਕਾਨ ਤੇ ਕਬਜਾ ਕਰਕੇ ਦਫਤਰ ਬਣਾ ਲਿਆ ਸੀ। ਹੁਣ ਮਾਲਕ ਨੇ 12 ਸਾਲ ਬਾਅਦ ਆ ਕੇ ਦੇਖਿਆ ਤਾ ਸਿਕਾਇਤ ਦਰਜ ਕਰਾਈ ਹੈ। ਜੋ ਦਫੇ ਲਾਏ ਗਏ ਸਨ ਉਹਨਾਂ ਦੀ ਸਜਾ 45 ਸਾਲ ਬਣਦੀ ਸੀ। ਮਾਨਯੋਗ ਜੇ ਐਮ ਆਈ ਸੀ ਨੇ ਕੇਸ ਖਾਰਿਜ ਕਰ ਦਿੱਤਾ। ਕਿਉੋਕਿ ਕੇਸ ਮੇਕ ਆਉਟ ਨਹੀ ਸੀ ਹੁੰਦਾ। ਮੈ ਦੋਸ਼ੀ ਹੂੰਦੇ ਹੋਏ ਭੀ ਜੱਜ ਸਾਹਿਬ ਨੂੰ ਆਪਣੇ ਉਪਰ 448 ਆਈ ਪੀ ਸੀ ਦਾ ਕੇਸ ਬਨਾਉਣ ਦੀ ਬੇਨਤੀ ਕੀਤੀ ਤਾਂ ਕਿ ਮਕਾਨ ਦੀ ਮਾਲਕੀ ਦਾ ਸਹੀ ਨਿਰਣਾ ਹੋ ਸਕੇ।
15 ਗਵਾਹਾਂ ਵਿੱਚੋ
8
ਨੇ ਸਚਾਈ ਜਾਹਿਰ ਕਰ ਦਿਤੀ। ਬਾਕੀਆਂ ਨੇ ਗਵਾਹੀ ਦੇਣ ਤੋ ਇਨਕਾਰ ਕੀਤਾ। ਸਿਕਾਇਤ ਕਰਤਾ
4
ਸਾਲ ਵਾਰ ਵਾਰ ਸੰਮਨ ਭੇਜਣ ਤੇ ਵੀ ਕਚਹਿਰੀ ਨਹੀਂ ਆਇਆ। ਕਥਿਤ ਮਾਲਕ ਵਲੋਂ ਬਣਾਏ ਗਏ ਜਾ੍ਹਲੀ ਦਸਤਾਵੇਜ ਬਠਿਡਾ ਦੀ ਝੂਠੀ ਪਤੀ ਨਾਲ ਸਨ,
ਵਕਫ ਬੋਰਡ ਏਰੀਏ ਨਾਲ ਨਹੀਂ। ਕੇਸ ਕੰਪਨੀ ਦੇ ਹੱਕ ਵਿੱਚ ਹੋ ਗਿਆ। ਹੁਣ ਸਿਕੰਦਰ ਸਿੰਘ ਮਲੂਕਾ ਦੇ ਵਜੀਰ ਬਣਦਿਆਂ ਹੀ ਇਸ ਦੀ ਰਜਿਸਟਰੀ ਇੱਕ ਅਕਾਲੀ ਲੀਡਰ ਤੋਂ ਕਰਵਾ ਕੇ,
ਇੱਕ ਆਟੋ ਕੰਪਨੀ ਦਾ ਇਸ ਉਪਰ ਜਬਰੀ ਕਬਜਾ ਕਰਵਾ ਦਿੱਤਾ ਹੈ। ਇਸ ਪਲਾਟ ਦੀ ਕੀਮਤ ਭੀ
100
ਕਰੋੜ ਤੋ ਜਿਆਦਾ ਹੈ।
ਲੁਟ ਖੋਹ ਲਈ ਸਰਕਾਰੀ ਸ੍ਰਪਸਤੀ
ਮਲੂਕਾ ਸਾਹਿਬ ਨੇ 2008 ਵਿੱਚ ਮੇਰੀ 5 ਕਰੋੜ ਰੁਪਏ ਦੀ 10 ਏਕੜ ਜਮੀਨ ਆਪਣੇ ਨਿੱਜੀ ਲੈਡ ਮਾਫੀਆ ਗਰੋਹ ਰਾਹੀਂ ਹਥਿਆ ਲਈ ਸੀ। ਹਰ ਜਗਾ ਪਹੂੰਚ ਕਰਨ ਉਪਰੰਤ ਵੀ ਕੋਈ ਸੁਣਵਾਈ ਨਹੀਂ ਹੋਈ ਸੀ। ਮੈ 2012 ਦੀ ਚੋਣ ਮਲੂਕਾ ਸਹਿਬ ਦੇ ਖਿਲਾਫ "ਐਟੀ ਕਰਪਸ਼ਨ ਮੂਵ" ਵਲੋਂ ਲੜਨੀ ਚਾਹੀ ਸੀ। ਮੇਰੇ ਖਿਲਾਫ ਮਕੱਦਮਾ ਕਰਨ ਦਾ ਛੜ ਯੰਤਰ ਕਰਕੇ ਕੇਸ ਬਨਾਉਣ ਦੀ ਤਿਆਰੀ ਕੀਤੀ ਗਈ। ਐਸ ਐਸ ਪੀ ਬਠਿੰਡਾ ਨੇ ਸਾਫ ਇਸਾਰਾ ਦਿੱਤਾ ਕਿ ਜੇ ਤੁਸੀ ਚੋਣ ਲੜੋਂਗੇ ਤਾਂ ਕਿਸੇ ਕੇਸ ਵਿਚ ਫਸਾ ਕੇ ਗ੍ਰਿਫਤਾਰ ਕਰ ਲਿਆ ਜਾਵੇਗਾ। ਨਹੀਂ ਤਾ ਸਿਕਾਇਤ ਰੱਦ ਕਰ ਦਿੱਤੀ ਜਾਵੇਗੀ। ਮੈ ਐਟੀਕਰੱਪੱਨ ਮੂਵ ਦੇ ਅਧਾਰ ਉੱਪਰ, ਸਾਂਝੇ ਫਰੰਟ ਦੀ ਮਦਦ ਨਾਲ ਅਜਾਦ ਉਮੀਦਵਾਰ ਵਜੋਂ ਚੋਣ ਲੜਨੀ ਚਾਹੁੰਦਾ ਸੀ। ਪਰ ਸਾਝਾ ਫਰੰਟ ਸਾਰੀਆ ਸੀਟਾਂ ਤੇ ਆਪਣਾ ਸਿੰਬਲ ਦੇਣਾ ਚਾਹੁੰਦਾ ਸੀ। ਇਸ ਲਈ ਮੈ ਆਪਣੇ ਮਨੋਰਥ ਵਿੱਚ ਕਾਮਯਾਬ ਨਾ ਹੋ ਸਕਿਆ।
ਮਨਿਸਟਰ ਬਣਦਿਆ ਹੀ ਮਲੂਕਾ ਸਾਹਿਬ ਨੇ ਐਸ ਐਸ ਪੀ ਬਠਿੰਡਾ ਨੂੰ ਮੇਰੇ ਉੱਪਰ ਕੇਸ ਰਜਿਸਟਰ ਕਰਕੇ ਮੈਨੂੰ ਬਲੈਕ ਮੇਲ ਕਰਨ ਦਾ ਯਤਨ ਕੀਤਾ। ਮਾਨਯੋਗ ਸੈਸਨ ਜੱਜ ਸਾਹਿਬ ਦੀ ਨਿਗ੍ਹਾ ਵਿੱਚ ਇਹ ਕੇਸ ਮੇਕ ਆਊਟ ਨਹੀ ਹੁੰਦਾ। ਇਹ ਦਰਖਾਸਤ ਉਸ ਲੈਂਡ ਮਾਫੀਆ ਵਲੋਂ ਲਈ ਗਈ ਹੈ ਜੋ ਮਲੂਕਾ ਸਹਿਬ ਦੇ ਨਾਮ ਉਪਰ ਮੇਰੇ ਕੋਲੋਂ ਦਸ ਲਖ ਰਪੱਈਆ ਭੀ ਠਗ ਚੁਕਾ ਹੈ ਅਤੇ ਫਿਰ ਮੇਰੇ ਨਾਲ ਪੰਜ ਕ੍ਰੋੜ ਦੀ ਧੌਖਾ ਦੇਹੀ ਭੀ ਕੀਤੀ ਹੈ। ਇਹ ਗ੍ਰੋਹ ਮੇਰੇ ਤੋਂ ਬਿਨਾਂ ਭੀ ਬਠਿਡੇ ਵਿਚ ਤਕਰੀਬਨ ਪੰਜਾਹ ਕ੍ਰੋੜ ਦੇ ਠਗੀ ਧੋਖੇ ਕਰ ਚੁਕਾ ਹੈ। ਬਾਦਲ ਸਹਿਬ ਨੂੰ ਇਸ ਬੇਇਨਸਾਫੀ ਵਾਰੇ ਕਈ ਵਾਰ ਬੇਨਤੀ ਕੀਤੀ ਗਈ। ਪਰ ਕੋਈ ਅਸਰ ਨਹੀਂ ਹੋਇਆ। ਕਿਉਂਕੇ ਅਜਿਹੀਆਂ ਲੁਟਾਂ ਮਾਰਾਂ ਬਾਦਲ ਸ਼ਾਹੀ ਦੀ ਸਰਕਾਰੀ ਨੀਤੀ ਦਾ ਹਿਸਾ ਜਾਪਦੀਆਂ ਹਨ।
ਇਸ ਸਬੂਤ ਦੀ ਸਚਾਈ ਮਾਪਣ ਲਈ ਮੈਂ ਦਸਤਾਵੇਜੀ ਸਬੂਤ ਵੀ ਨਾਲ ਦਿੱਤੇ ਸਨ। ਜੇ ਕੋਈ ਵੀਰ ਚਾਹੇ ਤਾਂ ਪੂਰਾ ਵੇਰਵਾ ਈਮੇਲ ਰਾਹੀਂ ਮੰਗਵਾਇਆ ਜਾ ਸਕਦਾ ਹੈ। ਮੈਂ ਇਹ ਵੇਰਵਾ ਕਿਸੇ ਕਾਂਗਰਸੀ ਜਾਂ ਅਕਾਲੀ ਆਗੂ ਅੱਗੇ ਰੱਖਕੇ, ਕਿਸੇ ਮਦਦ ਲਈ ਗੁਹਾਰ ਨਹੀਂ ਲਾਈ। ਕਿਸੇ ਸਿਵਲ ਅਧਿਕਾਰੀ ਕੋਲ ਰੱਖਕੇ ਇਨਸਾਫ ਦੀ ਮੰਗ ਨਹੀ ਕੀਤੀ, ਕਿਉਂਕਿ ਇਹ ਸ਼ਾਹੀ ਜੁਲਮ ਹੈ, ਸ਼ਾਹੀ ਲੁਟ ਹੈ, ਸ਼ਾਹੀ ਨੀਤੀ ਹੈ। ਕਿਸੇ ਹੋਰ ਕੋਲ ਇਸਦਾ ਹੱਲ ਨਹੀਂ ਹੈ।
ਉਪਰੋਕਤ ਵੇਰਵਾ ਇਸ ਲਈ ਨਹੀਂ ਦਿਤਾ ਗਿਆ ਕਿ ਮੇਰਾ ਇਸ ਨਾਲ ਕੋਈ ਫਾਇਦਾ ਹੋ ਜਾਵੇਗਾ। ਬਲਕਿ ਮੁਸੀਬਤਾਂ ਹੋਰ ਵੱਧ ਜਾਣਗੀਆਂ। ਮੈ ਇਹ ਵੇਰਵਾ ਪੰਜਾਬ ਦੇ ਵਾਤਾਵਰਨ ਦੇ ਇੱਕ ਦ੍ਰਿੱਟਾਤ ਵਜੋ ਪੇਸ਼ ਕੀਤਾ ਹੈ। ਅੱਜ ਪੰਜਾਬ ਵਿੱਚ ਸੈਕੜੇ ਬੇ ਗੁਨਾਹ, ਨੌਜਵਾਨ ਮੁਜਲੂਮ, ਜੇਲ੍ਹਾ ਵਿੱਚ ਸੜ ਰਹੇ ਨੇ। ਜਿਹਨਾ ਵਿੱਚੋਂ ਬਹੁਤੇ ਹਲਕਾ ਫੂਲ ਨਾਲ ਸਬੰਧਿਤ ਹਨ। ਜਿਹਨਾਂ ਨੂੰ ਇਹ ਵੀ ਬੜੀ ਦੇਰ ਬਾਅਦ ਪਤਾ ਲਗਾ ਕਿ ਉਹਨਾ ਉੱਪਰ ਕੀ ਦੋਸ਼ ਲਾਇਆ ਗਿਆ ਹੈ।