ਜੂਨ 2012 ਨੂੰ ਬਾਦਲ ਸਹਿਬ ਦੇ ਮੁੜ ਕੁਰਸੀ ਸੰਭਾਲ ਦਿਆਂ ਇਕ ਬਿਆਨ ਤੋਂ ਜਾਪਿਆ ਕਿ ਉਹ ਭ੍ਰਿਸ਼ਟਾਚਾਰ ਵਾਰੇ ਕੁਝ ਧਿਆਨ ਦੇਣ ਗੇ। ਮੈਂ ਜੁਲਾਈ 2012 ਨੂੰ ਬਾਦਲ ਸਹਿਬ ਨੂੰ ਮਿਲਕੇ ਬੇਨਤੀ ਕੀਤੀ ਕਿ ਜੇ ਤੁਸੀਂ ਭ੍ਰਿਸ਼ਟਾਚਾਰ ਵਾਰੇ ਕੁਝ ਕਰਨਾ ਚਹੂੰਦੇ ਹੋਂ ਤਾਂ ਮੇਰੀਆਂ ਸੇਵਾਂਵਾਂ ਇਸ ਸਬੰਧੀ ਹਾਜਰ ਹਨ। ਬਾਦਲ ਸਹਿਬ ਨੇ ਸ਼ਿਕਾਇਤ ਦੇਣ ਲਈ ਕਿਹਾ ਤਾਂ ਮੈ ਅਗਲੇ ਦਿਨ ਕੁਝ ਨਿਮਨ ਲਿਖਤ ਤਥਾਂ ਦਾ ਵੇਰਵਾ ਬਾਦਲ ਸਹਿਬ ਨੂੰ ਦਿਤਾ। ਇਸ ਤੋਂ ਇਲਾਵਾ ਉਸ ਸਮੇਂ ਵਿਦਿਆ ਮੰਤਰੀ ਜੀ ਦਾ 5 ਕ੍ਰੋੜ ਦਾ ਬਿਲਕੁਲ ਤਾਜਾ ਸਕੈਂਡਲ ਭੀ ਬਾਦਲ ਸਹਿਬ ਦੇ ਸਾਹਮਣੇ ਰਖਿਆ। ਇਸ ਸਮੇਂ ਸ੍ਰੀ ਅਸਮੇਧ ਸੈਣੀ ਜੀ, ਸ ਰਮਿੰਦਰ ਸਿੰਘ ਜੀ, ਆਦਿ ਕਈ ਉਚ ਅਫਸਰ ਮਜੂਦ ਸਨ। ਬਾਦਲ ਸਹਿਬ ਨੇ ਇਹ ਕੇਸ ਵਿਜੀਲੈਂਸ ਜਾਂ ਕ੍ਰਾਈਮ ਬਰਾਂਚ ਨੂੰ ਭੇਜਣ ਦੀ ਬਜਾਏ ਡੀਸੀ ਬਠਿੰਡਾ ਨੂੰ ਰਿਪੋਰਟ ਕਰਨ ਲਈ ਭੇਜ ਦਿਤਾ। ਇਹ ਲੈਟਰ ਨੰਬਰ: ਅਸ-12012/2549 ਮਿਤੀ 18/7/2012 ਨੂੰ ਭਿਜਆ ਗਿਆ।
ਸ ਰਮਿੰਦਰ ਸਿੰਘ ਵਲੋਂ ਭੇਜੀ ਇਸ ਲੈਟਰ ਦਾ ਵਿਸ਼ਾ ਇਹ ਹੈ।
(CN-34/12 BTA) Complaint for offences committed for conspiracy, Fraud, Forgery, Cheating, Breach of trust etc. With the complainant, regarding property worth 4 Crores, that invokes sections 109, 120B, 166, 177, 193, 199, 209, 381, 405, 409, 415, 468, IPC.
ਉਹਨਾਂ ਚਾਰ ਰਿਮਾਂਈਂਡਰ ਭੀ ਡੀ ਸੀ ਬਠਿਡਾ ਨੂੰ ਭੇਜੇ।
ਪਰ ਬਾਦਲ ਸਹਿਬ ਨੇ ਭ੍ਰਿਸ਼ਟਾਚਾਰ ਵਿਰੁਧ ਮੇਰੇ ਸਹਿਯੋਗ ਦੇ ਇਨਾਮ ਵਜੋਂ, ਐਸ ਐਸ ਪੀ ਬਠਿੰਡਾ ਨੂੰ ਮੇਰੇ ਖਿਲਾਫ ਕੋਈ ਕੇਸ ਰਜਿਸਟਰ ਕਰਨ ਲਈ ਹੁਕਮ ਦਿਤਾ। ਮਾਨਯੋਗ ਪੁਲਿਸ ਕਪਤਾਨ ਨੇ ਬੜੇ ਅਫਸੋਸ ਨਾਲ ਕਿਹਾ ਕਿ ਤੁਹਾਡੇ ਨਾਲ ਬਹੁਤ ਧਕਾ ਹੋਇਆ ਹੈ। ਤੁਹਾਡੇ ਖਿਲਾਫ ਕੇਸ ਬਿਲਕੁਲ ਝੁਠਾ ਹੈ। ਮੈਂ ਇਹ ਕਈ ਮਹੀਂਨਿਆਂ ਲਈ ਪਾਸੇ ਰਖ ਦਿਤਾ ਸੀ। ਪਰ ਹੁਣ ਮੇਰੇ ਉਪਰੋਂ ਬਹੁਤ ਪ੍ਰੈਸ਼ਰ ਪੈ ਰਿਹਾ ਹੈ। ਇਸ ਲਈ ਕੇਸ ਬਨਾਉਣਾ ਪੈਣਾ ਹੈ। ਪੁਲਿਸ ਕਪਤਾਨ ਦੇ ਦਫਤਰ ਤੋਂ ਪਿਛਾ ਕਰ ਰਹੀ ਪੁਲਿਸ ਨੇ ਮੈਂਨੂੰ ਗ੍ਰਿਫਤਾਰ ਕਰ ਲਿਆ। ਪਰ ਜਿਵੇਂ ਮੇਰੇ ਇਕ ਮਝੈਲ ਦੋਸਤ ਨੇ ਕਿਹਾ ਸੀ ਕਿ "ਅਜੇ ਜੁਡੀਸ਼ਰੀ ਵਿਚ ਰੱਬ ਹੈਗਾ ਈ", ਮਾਨਯੋਗ ਸ਼ੈਸਨ ਜੱਜ ਸਹਿਬ ਨੇ ਇਹ ਫੈਸਲਾ ਦੇਕੇ ਕਿ ਇਹ ਕੇਸ ਦੀਵਾਨੀ ਨੇਚਰ ਦਾ ਹੈ ਮੇਰੀ ਬਚਤ ਕਰ ਦਿਤੀ। ਧੰਨ ਹੋਂ ਬਾਦਲ ਸਹਿਬ। ਧੰਨ ਹੈ ਤੁਹਾਡੀ ਸੇਵਾ (ਰਾਜ ਨਹੀਂ ਸੇਵਾ).
ਬਾਦਲ ਸਾਹਿਬ ਦੇਖਣ ਵਿਚ ਬਹੁਤ ਭੋਲੇ-ਭਾਲੇ ਅਤੇ ਨੇਕ ਇਨਸਾਨ ਹਨ। ਪਰ ਉਹਨਾਂ ਦੇ ਨਜਦੀਕੀ ਜਾਣਦੇ ਹਨ। ਇਤਹਾਸ ਗਵਾਹ ਹੈ, ਕਿ ਉਹਨਾਂ ਕਾਬਲ ਅਤੇ ਇਮਾਨਦਾਰ ਵਰਕਰ ਜਾਂ ਅਫਸਰ ਨੂੰ ਕਦੇ ਆਪਣੇ ਨਜਦੀਕ ਨਹੀਂ ਫਟਕਣ ਦਿੱਤਾ। ਇਸਤੋਂ ਮੇਰਾ ਭਾਵ ਗਲਤ ਰਾਜਨੀਤਕ ਲਾਭ ਲੈਣ ਵਾਲੇ ਅਫਸ਼ਰਾਂ ਤੋਂ ਹੈ। ਉਹਨਾਂ ਇਮਾਨਦਾਰ ਅਫਸਰਾਂ ਤੋਂ ਨਹੀਂ ਜੋ ਆਪਣੀ ਮੈਰਿਟ ਦੇ ਅਧਾਰ ਤੇ ਉਚ ਅਹੁਦਿਆਂ ਤੇ ਨਿਯੁਕਤ ਹਨ। ਮੈਂ ਕਈ ਅਜੇਹੇ ਉਚ ਅਧਿਕਾਰੀਆਂ ਨੂੰ ਭੀ ਜਾਣਦਾ ਹਾਂ ਜੋ ਉਪਰੋਂ ਗਲਤ ਹੁਕਮ ਮਿਲਣ ਤੇ ਭੀ ਬੇਨਿਸ਼ਾਫੀ ਨਹੀਂ ਕਰਦੇ। ਬਾਦਲ ਸ਼ਾਹੀ ਨੇ ਸਦਾ ਭ੍ਰਿਸਟਾਚਾਰੀ, ਅਤੇ ਜੁਰਮ ਪ੍ਰਸਤ ਲੋਕਾਂ ਨੂੰ ਸਤਿਕਾਰਿਆ ਹੈ। ਸ਼ੰਕਾ ਵਾਦੀ ਇਸਦੀ ਉਦਾਹਰਣ ਪੁੱਛਣਗੇ। ਉਦਾਹਰਨ ਵਜੋਂ ਮੈਂ ਵਿਕਾਸ਼ ਮੰਤਰੀ ਜੀ ਦਾ ਫਿਰ ਜਿਕਰ ਕਰਨਾ ਚਾਹੁੰਦਾ ਹਾਂ। ਉਚ ਵਿਦਿਅਕ ਯੋਗਤਾ ਨਾਮ ਦੀ ਕੋਈ ਚੀਜ ਉਹਨਾਂ ਕੋਲ ਨਹੀਂ ਹੈ। ਪਰ ਕੀ ਉਹਨਾਂ ਨੂੰ ਸਿਰਫ ਭਿਸਟਾਚਾਰ, ਜਬਰੀ ਕਬਜੇ, ਲੁਟਮਾਰ ਦਾ ਮਾਹਰ ਹੋਣ ਕਰਕੇ ਵਿਦਿਆ ਮੰਤਰੀ ਬਣਾਇਆ ਹੋਇਆ? ਵਿਦਿਆ ਮਹਿਕਮੇ ਵਿਚ ਉਹਨਾਂ ਜੋ ਜੋ ਮਾਹਰਕੇ ਮਾਰੇ ਹਨ। ਜੋ ਜੋ ਚੰਦ ਚੜਾਏ ਹਨ। ਪੰਜਾਬ ਦੀ ਜਨਤਾ ਵਿਚ ਚਰਚਾ ਦੇ ਵਿਸੇ ਰਹੇ ਹਨ।
ਪਰ ਬਾਦਲ ਸਾਹਿਬ ਨੇ ਉਹਨਾਂ ਨੂੰ ਸਾਰੀ ਦੀ ਸਾਰੀ ਕੈਬੀਨਿਟ, ਬੁਨਿਆਦੀ ਅਕਾਲੀਆਂ ਦੇ ਸਿਰ ਉਪਰ ਬਠਾਇਆ ਹੋਇਆ ਹੈ। ਉਸ ਵਿਰੁਧ ਅਨੇਕਾਂ ਦੋਸਾਂ ਦੀ ਚਰਚਾ ਹਰ ਗਲੀ ਬਜਾਰ ਵਿਚ ਹੋ ਰਹੀ ਹੈ। ਉਹਨਾਂ ਵਿਰੁਧ ਆਪਣੇ ਵਿਰੋਧੀ ਨੂੰ ਸੈਕੜੇ ਗੋਲੀਆਂ ਨਾਲ ਭੁਨ ਦੇਣ ਦਾ ਦੋਸ ਹੈ। ਉਹਨਾਂ ਵਿਰੁਧ ਗਿੱਦੜਬਹਾ ਕਨਾਲ ਸੰਕੈਡਲ ਤੋਂ ਲੈ ਕੇ ਕਿਤਾਬ ਸੰਕੈਡਲ ਤੱਕ ਅਨੇਕਾਂ ਸੰਕੈਡਲ ਕਰਨ ਦੇ ਅਨੇਕਾਂ ਦੋਸ ਹਨ। ਉਹਨਾਂ ਵਿਰੁਧ ਪੂਰੀ ਦੀ ਪੂਰੀ ਮਾਰਕੀਟ ਲੁਟ ਕੇ ਕਿਰਾਏਦਾਰਾਂ ਤੋਂ ਦੁਕਾਨਾਂ ਖਾਲੀ ਕਰਵਾਕੇ, ਮਾਲਕਾਂ ਤੋਂ ਮੋਟੀਆਂ ਰਕਮਾਂ ਪ੍ਰਾਪਤ ਕਰ ਸਕਣ ਦਾ ਦੋਸ ਹੈ । ਉਹਨਾਂ ਵਿਰੁਧ ਸਾਮਲਾਤਾਂ ਅਤੇ ਅਬਲਾ ਵਰਗ ਤੋਂ ਜਮੀਨਾਂ ਖੋਹਣ ਦਾ ਦੋਸ ਹੈ। ਉਹਨਾਂ ਵਿਰੁਧ ਧਾਰਮਿਕ ਗਬਨਾਂ ਅਤੇ ਨਿਰਮਲਾ ਆਦਿ ਡੇਰਿਆਂ ਦੀ ਅਰਬਾਂ ਰੁਪਏ ਦੀ ਜਾਇਦਾਦ ਹਜਮ ਕਰ ਲੈਣ ਦਾ ਦੋਸ ਹੈ । ਉਨ੍ਹਾਂ ਵਿਰੁਧ ਵਿਚ ਬੂਥ ਕੈਪਚਰ ਕਰਕੇ ਚੋਣ ਜਿੱਤਣ ਦਾ ਦੋਸ ਹੈ । ਉਨ੍ਹਾਂ ਵਿਰੁਧ ਆਪਣੇ ਹਮਾਇਤੀਆਂ ਤੋਂ ਅਤਿ ਘਨਾਉਣੇ ਕੰਮ ਕਰਵਾਕੇ, ਮੁੜ ਇਸ ਉਪਰ ਪੜਦਾ ਪਾਉਣ ਲਈ ਜੇਲ੍ਹ ਅੰਦਰ ਜਾਂ ਬਾਹਰ ਮਰਵਾਉਣ ਦਾ ਦੋਸ ਹੈ । ਇਕ ਦੋ ਏਕੜ ਦਾ ਮਾਲਕ ਅੱਜ ਅਰਬਾਂਪਤੀ ਬਣਿਆ ਹੋਇਆ ਹੈ। ਕਰੋੜਾਂ ਰੁਪਏ ਚੋਣ ਉਪਰ ਖਰਚ ਕਰ ਸਕਦਾ ਹੈ। ਉਹ ਅੱਜ ਚੰਡੀਗੜ੍ਹ, ਜੀਰਕਪੁਰ ਤੋਂ ਬਿਨਾਂ ਬਠਿੰਡਾ ਸਹਿਰ ਅਤੇ ਇਸਦੇ ਕਈ ਪਿੰਡਾਂ ਵਿਚ ਬੇਨਾਮੀ ਜਾਇਦਾਦ ਦਾ ਮਾਲਕ ਹੈ। ਅਮਰੀਕਾ ਵਿਚ ਹਜਾਰਾਂ ਏਕੜ ਦੇ ਫਾਰਮ ਖਰੀਦਣ ਦੇ ਚਰਚੇ ਹਨ।
ਬਾਦਲ ਸਹਿਬ ਨੂੰ ਇਸ ਸ਼ਬੰਧੀ ਅਨੇਕਾਂ ਸਿਕਾਇਤਾਂ ਹੋ ਚਕੀਆਂ ਹਨ। ਬਾਦਲ ਸਹਿਬ ਦੀ ਕੀ ਮਜਬੂਰੀ ਹੈ ਕਿ ਉਹ ਇਹਨਾਂ ਸਿਕਾਇਤਾਂ ਨੂੰ ਪਤਾਲ ਵਿਚ ਦਬ ਰਹੇ ਹਨ। ਕਿੳਂ ਅਜੇਹੇ ਵਿਅਕਤੀ ਦੇ ਘਿਨਾਉਣੇ ਕਰਮਾਂ ਤੇ ਪਰਦੇ ਪਾਉਣ ਲਈ ਅਨੇਕਾਂ ਜੁਲਮ ਆਪ ਕਮਾ ਰਹੇ ਹਨ। ਕਿਥੇ ਹੈ ਸ੍ਰ. ਪ੍ਰਕਾਸ ਸਿੰਘ ਬਾਦਲ ਦੇ ਰਾਜ ਨਹੀਂ ਸੇਵਾ ਦਾ ਸਿਧਾਂਤ। ਕਿਥੇ ਰਿਹਾ ਸ੍ਰ. ਮਨਮੋਹਨ ਸਿੰਘ ਦਾ ਇਨਟੈਲੀਜੈਂਸ ਬਿਉਰੋ। ਪੰਜਾਬ ਦੀ ਆਰਥਿਕ ਮੰਦਾਹਾਲੀ ਦਾ, ਦੇਸ ਦੀ ਗਰੀਬੀ ਦਾ, ਕੋਈ ਖਿਆਲ ਨਹੀਂ। ਸਭ ਭ੍ਰਿਸਟਾਚਾਰ ਦੀ ਦੌੜ ਵਿਚ ਇਕ ਦੂਜੇ ਤੋਂ ਅੱਗੇ ਨਿਕਲਣ ਲਈ ਯਤਨਸੀਲ ਹਨ। ਪਰ ਪੰਜਾਬ ਦੇ ਭੋਲੇ ਭਾਲੇ ਲੋਕ ਧਾਰਮਿਕ ਭਾਵਨਾ ਹੇਠ, ਪੰਥਕ ਜਜਬੇ ਹੇਠ, ਸਭ ਕੁਝ ਬ੍ਰਦਾਸ਼ਤ ਕਰ ਰਹੇ ਹਨ। ਕਦੇ ਗਾਫਿਲ ਮਾਲਕ (ਪੰਜਾਬ) ਨੂੰ ਇਹ ਅਹਿਸਾਸ ਨਹੀਂ ਹੋਇਆ, ਕਿ ਉਸਦਾ ਪਹਿਰੇਦਾਰ ਰਾਖਾ ਹੀ, ਉਸਦਾ ਸਭ ਕੁਝ ਲੁਟ ਚੁਕਾ ਹੈ।
ਬਾਦਲ ਸਹਿਬ ਨੂੰ ਪੰਜਾਬ ਦੀ ਸੇਵਾ ਕਰਨ ਲਈ ਅਜੇਹੇ ਹੀ ਕਾਬਲ ਆਦਮੀ ਚਾਹੀਦੇ ਹਨ। ਕਿਉਂਕਿ ਉਹ ਪੰਜਾਬ ਤੇ ਰਾਜ ਨਹੀ ਕਰ ਰਹੇ, ਬਲਕਿ ਪੰਜਾਬ ਦੀ ਸੇਵਾ ਕਰ ਰਹੇ ਹਨ। ਮੇਰਾ ਸਕੂਲ ਪੜ੍ਹਦਿਆਂ ਮਾਸਟਰ ਪੂਰਨ ਸਿੰਘ ਵਿਦਿਆਰਥੀਆਂ ਦੀ ਬੜੀ ਸੇਵਾ ਕਰਦਾ ਸੀ। ਜਰਾ ਕੁ ਵਡੇ ਹੋਏ ਤਾਂ ਸੁਣਿਆਂ ਕਿ ਲੰਮੀ ਦਾ ਠਾਣੇਦਾਰ ਲੋਕਾਂ ਦੀ ਬੜੀ ਸੇਵਾ ਕਰਦਾ ਹੈ। ਜਰਾ ਕੁ ਰਾਜਨੀਤੀ ਵਿਚ ਪਏ ਤਾਂ ਪੰਜਾਬ ਦੇ ਸਭ ਤੋਂ ਵਡੇ ਸੇਵਾਦਾਰ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਧੰਨ ਭਾਗ ਹਨ ਪੰਜਾਬ ਦੇ ਜਿਸਨੂੰ ਅਜੋਕਾ ਸੇਵਾਦਾਰ ਮਿਲਿਆ ਹੈ। ਇਹ ਸੇਵਾਦਾਰ 25 ਸਾਲ ਸੇਵਾ ਕਰਨ ਦਾ ਇਛਕ ਹੈ। ਉਸਤੋਂ ਬਾਅਦ ਸਇਦ ਹੋਰ ਸੇਵਾ ਦੀ ਲੋੜ ਨਾ ਰਹੇ। ਕਿਉਂਕੇ ਉਦੋਂ ਤਕ ਪੰਜਾਬ ਕੋਲ ਸੇਵਾ ਕਰਨ ਲਈ ਕੁਝ ਬਚੇ ਗਾ ਹੀ ਨਹੀਂ।
ਇਸ ਲਈ ਪੰਜਾਬ ਜਾਂ ਭਾਰਤ ਹੀ ਨਹੀਂ ਦੁਨੀਆਂ ਭਰ ਦੇ ਸਿਖਾਂ ਦੇ ਧਿਆਨ ਵਿਚ ਲਿਆਂਦਾ ਜਾਂਦਾ ਹੈ, ਕਿ ਜੇ ਕੋਈ ਅਜੇਹਾ ਕਾਬਲ ਅਦਮੀ ਹੋਵੇ। ਜੋ ਪੰਜਾਬ ਨੂੰ ਲੁਟ ਸਕਦਾ ਹੋਵੇ, ਕੰਗਾਲ ਕਰ ਸਕਦਾ ਹੋਵੇ। ਪੰਥ ਦੇ ਪ੍ਰੰਪਰਾ ਗਤ ਦਿਨ ਦਿਹਾਰ ਬਦਲਕੇ ਪੰਥ ਦਾ ਘਾਤ ਕਰ ਸਕਦਾ ਹੋਵੇ। ਨਸ਼ਿਆਂ ਦਾ ਸੁਦਾਗਰ ਬਣਕੇ ਪੰਜਾਬ ਦੀ ਜੁਆਨੀ ਦਾ ਘਾਤ ਕਰ ਸਕਦਾ ਹੋਵੇ। ਘਟੀਆ ਕੀੜੇਮਾਰ ਦਵਾਈਆਂ ਦੇਕੇ ਖੇਤੀ ਤਬਾਹ ਕਰ ਸਕਦਾ ਹੋਵੇ। ਅਤੇ ਇਸ ਤੋਂ ਬਿਨਾਂ ਉਹ ਸਾਰੀਆਂ ਯੋਗਤਾਂਵਾਂ ਹੋਣ ਜੋ ਸਾਡੇ ਮਾਨਯੋਗ ਵਿਕਾਸ ਮੰਤਰੀ ਜੀ ਵਿਚ ਹਨ। ਤਾਂ ਉਹ ਸਾਡੀ ਰਾਜ ਨਹੀ ਸੇਵਾ ਦੀ ਧਾਰਨੀ ਸਰਕਾਰ, ਭਾਵ ਪੰਜਾਬ, ਪੰਜਾਬ ਦੇ ਲੋਕ, ਇਥੋਂ ਦਾ ਧਰਮ, ਇਥੋਂ ਦੀ ਕਿਸਾਨੀ, ਇਥੋਂ ਦੀ ਜੁਆਨੀ, ਸਭ ਦੀ ਸੇਵਾ ਕਰ ਚੁਕੀ, ਸਭ ਦੀ ਸੇਵਾ ਕਰ ਰਹੀ "ਸੇਵਾਦਾਰ" ਸਰਕਾਰ ਨੂੰ ਸਹਿਯੋਗ ਜਰੂਰ ਦੇਵੇ। ਸਾਡੀ ਰਾਜ ਨਹੀਂ ਸੇਵਾ ਦੀ ਸਰਕਾਰ, ਸਾਡੀ ਪੰਥਕ ਸਰਕਾਰ,
ਉਸਨੂੰ ਬਹਤ ਉਚੇ ਅਹੁਦੇ ਦੇਕੇ ਸਤਿਕਾਰੇ ਗੀ।
|