ਐਂਟੀ ਕ੍ਰਪਸ਼ਨ ਪਾਰਟੀ ਦੀ ਵੈਬਸਾਈ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।ਇਸ ਪਾਰਟੀ ਦੀ ਸਥਾਪਨਾ: ਕ੍ਰਪਸ਼ਨ, ਡ੍ਰੱਗ ਮਾਫੀਆਂ, ਰੇਤ ਮਾਫੀਆ, ਟ੍ਰਾਂਸਪੋਰਟ ਕੇਬਲ ਸ਼ਨਅੱਤ ਇੰਡੱਸ਼ਟਰੀ ਉਪਰ ਇਜਾਰੇਦਾਰੀ, ਆਦਿ ਬੁਰਾਈਆਂ ਦੇ ਖਿਲਾਫ ਸੰਘਰਸ਼ ਕਰਨ ਲਈ ਕੀਤੀ ਗਈ ਹੈ।ਜਨਤਾ ਦਾ ਲੁਟਿਆ ਪੈਸਾ ਵਾਪਿਸ ਜਨਤਾ ਕੋਲ ਆਏ ਗਾ।ਗੁਰਦਵਾਰਾ ਬੋਰਡ ਅਤੇ ਦੂਜੇ ਪਵਿਤਰ ਗੁਰੁ ਘਰਾਂ ਦੀ ਨਾਦਰਸ਼ਾਹੀ ਲੁਟ ਖਤਮ ਹੋਵੇ ਗੀ।ਬੋਰਡ ਦੇ ਪ੍ਰਬੰਧ ਲਈ ਸਰਬ ਸੰਸਾਰ ਗੁਰਦਵਾਰਾ ਪ੍ਰਬੰਧਕ ਬੋਰਡ ਬਣੇ ਗਾ।ਨੋਟੀਫਾਈਡ ਅਤੇ ਲੋਕਲ ਕਮੇਟੀਆਂ ਦਾ ਪ੍ਰਬੰਧ ਸਥਾਨਿਕ ਸੰਗਤ ਕੋਲ ਹੋਵੇ ਗਾ।ਤੁਹਾਡੇ ਸਹਿਯੋਗ ਦੀ ਲੋੜ ਹੈ।

        

 

33. ਸਿਖ ਧਾਰਮਿਕ ਹਸ਼ਤੀਆਂ ਤੋਂ ਮੁਆਫੀਨਾਮਾ  

ਮੈ ਹਰਬੰਸ ਸਿੰਘ ਜਲਾਲ, ਸ਼ੰਸਥਾਪਕ ਪੰਜਾਬ ਐਂਟੀ-ਕ੍ਰੱਪਸ਼ਨ ਪਾਰਟੀ, ਸਿਖ ਧਾਰਮਿਕ ਹਸ਼ਤੀਆਂ ਦੇ ਚਰਨਾਂ ਵਿਚ ਬੇਨਤੀ ਕਰਨੀ ਚਾਹੁੰਦਾ ਹਾਂ ਕਿ, ਮੈਂ ਇਕ ਸਿਖ ਪ੍ਰਵਾਰ ਵਿਚ ਪੈਦਾ ਹੋਇਆ ਹਾਂ। ਆਪਣੇ ਆਪ ਨੂੰ ਸਿਖ ਸਮਝਦਾ ਹਾਂ। ਮਰਦਮ ਸੁਮਾਰੀ ਵਿਚ ਆਪਣਾ ਧਰਮ ਸਿਖ ਲਿਖਵਾਇਆ ਹੈ। ਇਸ ਲਈ ਮੈਂ ਇਕ ਸਿਖ ਹੋਣ ਦੇ ਨਾਤੇ, ਸਿਖ ਧਰਮ ਮਰਿਯਾਦਾ ਵਿਚ ਸੁਧਾਰ ਕਰਨ ਲਈ, ਸਿਖ ਜਗਤ ਅਗੇ ਬੇਨਤੀ ਕਰਨ ਦਾ ਅਧਿਕਾਰ ਰਖਦਾ ਹਾਂ। ਅਜ ਭ੍ਰਿਸ਼ਟਾਚਾਰ ਨੂੰ ਪੰਜਾਬ ਦਾ ਸ਼ਾਹੀ ਧਰਮ ਬਣਾ ਦਿਤਾ ਗਿਆ ਹੈ। ਭਿਸ਼ਟਾਚਾਰ ਸਾਡੇ ਅਚੇਤ ਮਨ ਉਪਰ ਛਾ ਗਿਆ ਹੈ। ਇਸ ਲਈ ਹੋ ਸਕਦਾ ਹੈ ਕਿ ਕਿਸੇ ਸਿਖ ਵਿਦਵਾਨ ਨੂੰ ਮੇਰੀ ਗਲ ਠੀਕ ਨਾਂ ਲਗੇ। ਹੋ ਸਕਦਾ ਹੈ ਕਿਸੇ ਵੀਰ ਨੂੰ ਭ੍ਰਿਸ਼ਟਾਚਾਰ ਤੋਂ ਫਾਇਦਾ ਪਹੁੰਚਦਾ ਹੋਵੇ, ਉਹ ਸਰਕਾਰ ਤੇ ਸ਼੍ਰੋਮਣੀ ਕਮੇਟੀ ਵਿਚ ਹੋ ਰਹੀ ਲੁਟ ਨੂੰ ਠੀਕ ਸਮਝਦਾ ਹੋਵੇ। ਉਹ ਮੈਨੂੰ ਦਿਹਾਤੀ ਅਤੇ ਪਰਾਤਨ ਖਿਆਲੀਆ ਸਮਝਕੇ ਮਾਫ ਕਰ ਦੇਵੇ।

ਦੂਸਰੀ ਬੇਨਤੀ ਹੈ ਕਿ ਮੇਰੀ ਦਾਹੜੀ ਕਿਸੇ ਕਾਰਨ ਬਚਪਨ ਵਿਚ ਹੀ ਸਫੈਦ ਹੋ ਗਈ ਸੀ। ਅਕਾਲੀ ਵਿਧਾਇਕ ਹੋਣ ਸਮੇਂ ਮੇਰੀ ਦਾਹੜੀ ਲੰਮੀ ਅਤੇ ਸਫੈਦ ਸੀ। ਆਪਣੇ ਪਿੰਡ ਦੇ ਗੁਰਦਵਾਰਾ ਸਹਿਬ ਦਾ ਪ੍ਰਧਾਨ ਅਤੇ ਟ੍ਰੱਸ਼ਟੀ ਹੋਣ ਸਮੇਂ ਮੇਰੇ ਲੰਮੀ ਸਫੈਦ ਦਾਹੜੀ ਦੇ ਹਜਾਰਾਂ ਫੋਟੋ ਮਜੂਦ ਹਨ। ਕਈ ਵਰੇ੍ਹ ਪਹਿਲਾਂ ਬ੍ਰੇਨਹੈਮਰੇਜ ਦੇ ਉਪਰੇਸ਼ਨ ਸਮੇਂ ਪੀ ਜੀ ਆਈ ਦੇ ਨਿੳਰਾਲੋਜੀ ਹੈਡ, ਡਾਕਟਰ ਸੀ ਕੌਕ ਨੇ ਕੇਸ਼ ਦਾਹੜੀ ਕਟ ਦਿਤੇ ਸਨ। ਜਿੰਦਗੀ ਭਰ ਲਈ, ਸਿਰ ਦੀ ਤਿਨ ਸਮੇਂ ਮਾਲਸ਼ ਤੇ ਨਹਾਣਾ ਜਰੂਰੀ ਦਸਿਆ ਗਿਆ ਸੀ। ਤਕਰੀਬਨ 20 ਸਾਲ, ਮੇਰੇ ਵਿਜਟਿੰਗ ਕਾਰਡ ਉਪਰ, ਮੇਰਾ ਕਟੀ ਹੋਈ ਸਫੈਦ ਦਾਹੜੀ ਵਾਲਾ ਫੋਟੋ ਮਜੂਦ ਰਿਹਾ ਹੈ। ਪਰ ਪੰਜਾਬ ਐਂਟੀ-ਕ੍ਰੱਪਸ਼ਨ ਪਾਰਟੀ ਦੀ ਸਥਾਪਨਾ ਸਮੇਂ ਮੈਂ ਆਪਣੀ ਦਾਹੜੀ ਨੂੰ ਚੰਦਨ ਮਹਿੰਦੀ ਲਉਣਾ ਠੀਕ ਸਮਝਿਆ। ਉਹ ਮੇਰੀ ਸ਼ਕੀਨੀ ਲਈ ਨਹੀ, ਬਲਕਿ ਭਿਸ਼ਟਾਚਾਰ ਵਿਰੋਧੀ ਸੰਗਰਾਮੀਆਂ ਨੂੰ ਇਹ ਯਕੀਨ ਦੁਆਉਣ ਲਈ ਜਰੂਰੀ ਹੈ, ਕਿ ਭ੍ਰਿਸ਼ਚਾਰ ਦੇ ਖਾਤਮੇਂ ਲਈ, ਮੈਂ ਲੰਮੇਂ ਸਮੇ ਤਕ ਉਹਨਾਂ ਦਾ ਸਾਥ ਦੇਣ ਦੇ ਸਮ੍ਰੱਥ ਹਾਂਮੈ ਆਪਣੀ ਇਸ ਅਵੱਗਿਆ ਲਈ ਸਿਖ ਸੰਗਤ ਤੋਂ ਮੁਆਫੀ ਚਾਹੁੰਦਾ ਹਾਂ।

ਮੈਂ ਇਸ ਪਾਰਟੀ ਦੀ ਸਥਾਪਨਾ ਰਾਜ ਸਤਾ੍ਹ ਪ੍ਰਾਪਤ ਕਰਨ ਲਈ ਨਹੀਂ ਕੀਤੀ। ਬਲਕਿ ਪੰਜਾਬ ਦੀ ਪੰਥਕ ਸਰਕਾਰ ਅਤੇ ਸ੍ਰੋਮਣੀ ਕਮੇਟੀ ਵਿਚ ਧਰਮ ਦੇ ਨਾਮ ਉਪਰ ਕੀਤੀ ਜਾ ਰਹੀ ਲੁਟ ਖੋਹ ਦੀ ਰੋਕਥਾਮ ਹਿਤ, ਸਿਰਫ ਸਿਖ ਹੋਣ ਦੇ ਨਾਤੇ ਹੀ ਕੀਤੀ ਹੈ। ਦੂਸਰੇ ਧਰਮਾਂ, ਸੰਪ੍ਰਦਾਵਾਂ ਦੇ ਪ੍ਰਬੰਧ ਮਰਿਯਾਦਾ ਆਦਿ ਵਾਰੇ, ਨਾਂ ਹੀ ਮੈਂਨੂੰ ਜਾਂ ਮੇਰੀ ਪਾਰਟੀ ਨੂੰ ਕੋਈ ਇਤਰਾਜ ਹੈ, ਅਤੇ ਨਾਂ ਹੀ ਅਧਿਕਾਰ ਹੈ। ਇਸ ਲਈ ਮੇਰੇ ਨਾਲ ਕਿਸੇ ਕਾਰਨ ਮਤਭੇਦ ਰਖਣ ਵਾਲੇ ਵੀਰਾਂ ਨੂੰ ਭੀ ਬੇਨਤੀ ਹੈ ਕਿ ਉਹ ਮੇਰੀ ਅੰਤ੍ਰਆਤਮਾਂ ਅਤੇ ਭਾਵਨਾਂ ਨੂੰ ਸਮਝਣ ਦਾ ਯਤਨ ਕਰਨ।

ਮੁਆਫੀ ਪਾਤਰ

ਹਰਬੰਸ ਸਿੰਘ ਜਲਾਲ