35. ਕਿਸ ਵਿਕਾਸ ਦੀ ਗਲ ਕਰਦੇ ਹਨ ਸੁਖਬੀਰ ਜੀ ?
ਮੈਨੂੰ ਬਾਦਲ ਖਾਨਦਾਨ ਨਾਲ ਦੋ ਤਿਨ ਰਿਸਤੇਦਾਰੀਆਂ ਹੋਣ ਕਰਕੇ, ਸ ਬਾਦਲ ਸਾਹਿਬ ਨੂੰ ਸੁਰੂ ਤੋਂ ਹੀ ਨੇੜਿਉਂ ਦੇਖਣ ਦਾ ਮੋਕਾ ਮਿਲਿਆ ਹੈ। ਜਿਥੇ ਉਹਨਾਂ ਨੂੰ ਕਿਸਮਤ ਦਾ ਧਨੀ ਕਿਹਾ ਜਾਂਦਾ ਹੈ, ਉਥੇ ਉਹਨਾਂ ਦੇ ਤਿਨ ਰਾਜਨੀਤਕ ਫਾਰਮੂਲਿਆਂ ਦੀ ਭੀ ਬੁਧੀਜੀਵੀ ਵਰਗ ਵਿਚ ਚਰਚਾ ਹੈ। ਇਹ ਤਿੰਨੇ ਫਾਰਮੂਲੇ ਪੰਜਾਬ ਦੇ ਕਮਜੋਰ ਵਰਗ, ਪੰਜਾਬ ਦੀ ਆਰਥਿਕਤਾ, ਸਿਖ ਪੰਥ ਲਈ ਘਾਤਕ ਸਮਝੇ ਜਾਂਦੇ ਸਨ। ਇਹ ਫਾਰਮੂਲੇ ਹਨ
1. ਦਿਹਾਤੀ ਖੇਤਰ ਵਿਚ ਵਡੇ ਜਿਮੀਦਾਰ ਦੀ ਪਾਲਣਾ ਕਰਕੇ, ਨਿਜੀ ਵੋਟਾਂ ਪਕੀਆਂ ਕਰਨੀਆਂ।
2. ਧਨ ਦੀ ਗੈਰਮੁਨਾਸਿਬ ਪਦਾਇਸ ਅਤੇ ਨਿਜੀ ਲਾਭ ਲਈ ਵਰਤੋਂ,
3. ਨਿਜੀ ਲਾਭ ਲਈ ਰਾਜਨੀਤਕ ਅਤੇ ਪੰਥਕ ਹਿਤਾਂ ਦੀ ਕੁਰਬਾਨੀ।
ਇਥੇ ਅਸੀਂ ਸਿਰਫ ਸੁਖਬੀਰ ਜੀ ਦੇ ਵਿਕਾਸ ਸਬੰਧੀ ਕੀਤੇ ਗਏ ਦਾਅਵੇ ਨੂੰ ਵਿਚਾਰਨ ਲਈ ਬਾਦਲਨੀਤੀ ਦੇ ਪਹਿਲੇ ਫਾਰਮੂਲੇ ਦੀ ਹੀ ਵਿਚਾਰ ਕਰਾਂਗੇ। ਅਜਿਹੇ ਸਮੇ ਜਦਕਿ ਪੰਜਾਬ ਕਰਜੇ ਦੀ ਇਸ ਕਦਰ ਮਾਰ ਹੇਠ ਹੈ ਕਿ ਸੂਬਾਈ ਕੰਗਾਲੀ ਦੀ ਹਦ ਤਕ ਪਹੁੰਚ ਚੁਕਾ ਹੈ, ਤਾਂ ਇਸ ਸੂਬਾਈ ਕੰਗਾਲੀ ਲਈ ਕੋਣ ਜੁਮੇਵਾਰ ਹੈ, ਇਸਦਾ ਵਿਚਾਰ ਜਰੂਰੀ ਹੈ।
ਪੰਜਾਬ ਜੁਮੇਂ ਸਿਰਫ ਸੰਗਤ ਦਰਸ਼ਨ ਵਿਚ ਵੰਡਣ ਕਾਰਨ ਇਕ ਲਖ ਕਰੋੜ ਤੋਂ ਵਧ ਕਰਜਾ ਹੈ। ਇਸ ਵਿਚ ਅਤਿ ਮੰਦਭਾਗਾ 35 ਹਜਾਰ ਕਰੋੜ ਰੁਪਏ, ਪੰਜਾਬ ਸਰਕਾਰ ਵਲੋਂ, ਪੰਜਾਬ ਦੇ ਵਿਕਾਸ ਅਦਾਰਿਆਂ ਤੋਂ ਲਿਆ ਕਰਜਾ ਭੀ ਹੈ। ਇਸਦਾ ਵਿਆਜ ਹਜਾਰਾਂ ਕਰੋੜ ਵਖਰਾ ਹੈ। ਕਿਸੇ ਭੀ ਰਾਜ ਦੇ ਕਰਜਾਈ ਹੋਣ ਦਾ ਇਕੋ ਇਕ ਕਾਰਨ, ਕਰਜੇ ਦੀ ਰਕਮ ਨੂੰ ਸਬੰਧਿਤ ਕਾਰਜ ਤੇ ਨਾ ਖਰਚ ਕੇ ਗਲਤ ਅਤੇ ਨਿਜੀ ਵਰਤੋਂ ਕਰਨਾ ਹੀ ਹੁੰਦਾ ਹੈ।
ਕਾਂਗਰਸ ਸਰਕਾਰ ਨੇ ਆਪਣੀ 1994 ਤੋਂ 1997 ਦੀ ਸਰਕਾਰ ਸਮੇਂ 4750 ਕਰੋੜ ਦਾ ਕਰਜਾ ਉਸ ਸਮੇਂ ਲਿਆ, ਜਦੋਂ ਕਿ ਪੰਜਾਬ, ਪੂਰੀ ਤਰਾਂ ਗਰਮ ਲਹਿਰ ਦੇ ਪ੍ਰਭਾਵ ਹੇਠ ਸੀ। ਸਾਰਾ ਵਿਕਾਸ ਰੁਕਿਆ ਹੋਇਆ ਸੀ। ਪ੍ਰੰਤੂ ਬਾਦਲ ਸਰਕਾਰ ਨੇ ਆਪਣੀ 1997 ਤੋਂ 2002 ਦੀ ਸਰਕਾਰ ਸਮੇਂ 16296 ਕਰੋੜ ਕਰਜਾ ਸਿਰਫ ਆਪਣੇ “ਸੰਗਤ ਦਰਸਨ” ਪਰੋਗਰਾਮਾਂ ਵਿਚ, ਆਪਣੇ ਨਿਜੀ ਮੁਨਾਫੇ ਲਈ, ਵਡੇ ਜਿਮੀਂਦਰਾਂ ਵਿਚ ਹੀ ਵਂਡ ਦਿਤਾ। ਬਾਹਰੀ ਕਰਜਾ ਨਾ ਮਿਲਣ ਦੀ ਸੂਰਤ ਵਿਚ, 35 ਹਜਾਰ ਕਰੋੜ, ਪੰਜਾਬ ਦੇ ਵਿਕਾਸ ਨਾਲ ਸਬੰਧਿਤ ਅਦਾਰਿਆਂ ਤੋਂ, ਹੋਰ ਕਰਜਾ ਲੈਕੇ ਭੀ ਸੰਗਤ ਦਰਸਨ ਜਿਹੇ ਪਰੋਗਰਾਮਾਂ ਰਾਹੀ, ਆਪਣਾ ਅਤੇ ਆਪਣਿਆਂ ਦਾ ਘਰ ਭਰਨ ਲਈ ਵਰਤਿਆ ਗਿਆ। ਇਥੋਂ ਹੀ ਪੰਜਾਬ ਦਾ “ਵਿਕਾਸ”
ਦੇ ਨਾਂ ਉਪਰ “ਵਿਨਾਸ” ਸੁਰੂ ਹੋਇਆ।
ਪੰਜਾਬ ਦੇ ਜਿਨਾਂ 12 ਅਦਾਰਿਆਂ ਤੋਂ ਕਰਜਾ ਲਿਆ ਗਿਆ, ਉਹ ਅਦਾਰੇ ਹੀ ਪੰਜਾਬ ਦੇ ਵਿਕਾਸ ਦੀ ਧੁਰੀ ਸਮਝੇ ਜਾਂਦੇ ਹਨ। ਇਹਨਾਂ ਵਿਚ ਮੁਖ ਹਨ, ਬਿਜਲੀ ਬੋਰਡ, ਮਾਰਕਫਿਡ, ਪਨਸਪ, ਸਨਅਤੀ ਵਿਕਾਸ ਬੋਰਡ, ਇਨਫਰਾਸਟਰਕਚਰ ਵਿਕਾਸ ਬੋਰਡ। ਇਹਨਾਂ ਅਦਾਰਿਆਂ ਵਿਚੋਂ, ਜੋ ਕਿ ਪਹਿਲਾਂ ਹੀ ਆਪਣੇ ਕਾਰਜਾਂ ਲਈ ਪੈਸੇ ਦੀ ਘਾਟ ਮਹਿਸੂਸ ਕਰ ਰਹੇ ਸਨ, ਪੈਸਾ ਕਢਕੇ ਵੰਡ ਦੇਣ ਨਾਲ ਪੰਜਾਬ ਦਾ ਸਮੁਚਾ ਵਿਕਾਸ ਤਾਂ ਬਿਲਕੁਲ ਰੁਕ ਹੀ ਗਿਆ ਸੀ, ਪ੍ਰੰਤੂ ਬਾਦਲ ਦਾ ਆਪਣਾ ਘਰ ਅਤੇ ਉਹਨਾਂ ਦੇ ਸਨੇਹਿਆਂ ਦੇ ਘਰ ਜਰੂਰ ਭਰ ਗਏ ਸਨ, ਜਿਹਨਾਂ ਵਿਚ ਵਡੀ ਗਿਣਤੀ ਵਡੇ ਜਿਮੀਂਦਾਰਾਂ ਦੀ ਸੀ । ਦਰਅਸਲ ਪੰਜਾਬ ਦੇ ਸੂਬਾਈ ਦਿਵਾਲੀਆਪਣ ਦਾ ਅਸਲ ਕਾਰਨ ਇਹ ਬਾਦਲ ਨੀਤੀ ਹੀ ਹੈ। ਕੀ ਇਸੇ “ਨਿਜੀ ਵਿਕਾਸ”
ਨੂੰ ਹੀ ਪੰਜਾਬ ਦਾ ਵਿਕਾਸ ਕਹਿ ਰਹੇ ਹਨ ਸੁਖਬੀਰ ਜੀ?
ਬਾਦਲ ਸਾਹਿਬ ਦੇ ਮਜੂਦਾ ਸਾਲਾਂ ਵਿਚ ਭੀ ਕਰਜੇ ਵਿਚ ਹਜਾਰਾਂ ਕਰੋੜ ਰੁਪਏ ਦਾ ਵਾਧਾ ਹੋਇਆ। ਇਸ ਤੋਂ ਇਲਾਵਾ ਪੰਜਾਬ ਦਾ ਆਪਣਾ ਬਜਟ ਭੀ ਹੈ। ਜੋ ਕੁਝ ਪੰਜਾਬ ਵਿਚ ਨੇਪਰੇ ਚੜਿਆ ਹੈ, ਉਹ ਇਤਨੀ ਵਡੀ ਰਕਮ ਦੀ ਲਾਗਤ ਅਨੁਸਾਰ, ਬਿਲਕੁਲ ਨਗੂਣਾ ਹੀ ਜਾਪਦਾ ਹੈ। ਸੁਖਬੀਰ ਜੀ ਜੋ ਨਵੇਂ ਪਰੋਜੈਕਟਾਂ ਦਾ ਨੀਂਹ ਪਥਰ ਰਖ ਕੇ ਵਿਕਾਸ ਦਾ ਭੁਲੇਖਾ ਪਾਉਣਾ ਚਾਹੁੰਦੇ ਹਨ, ਉਹ ਪੰਜਾਬ ਦੀ ਜਨਤਾ ਨੂੰ ਗੁਮਰਾਹ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ ਜਾਪਦਾ, ਕਿਉਂਕੇ ਇਸ ਉਪਰ ਤਾਂ ਖਰਚਾ ਆਉਣ ਵਾਲੇ ਸਮੇਂ ਵਿਚ ਹੀ ਹੋਵੇਗਾ।