.
36.
ਤੁਹਾਡੇ ਅਸ਼ੀਰਵਾਦ ਦਾ ਉਡੀਕਵਾਨ
ਪਿਆਰੇ ਵੀਰ ਜੀ।
ਦਾਸ ਦੀ ਹਾਜਰੀ ਪ੍ਰਵਾਨ ਕਰਨੀ।
ਮੈਂ ਪੰਜਾਬ ਦੇ ਮਸਲਿਆਂ ਨੂੰ ਧਿਆਨ ਵਿਚ ਰਖਦਿਆਂ ਹੋਇਆਂ, ਅਤੇ ਕੇਜਰੀਵਾਲ ਜੀ ਤੇ ਉਸਦੇ ਸਾਥੀਆਂ ਦੇ ਪਿਛੋਕੜ ਨੂੰ ਵਾਚਦਿਆਂ,
ਇਹ ਮਸਿੂਸ ਕਰਦਾ ਹਾਂ ਕਿ ਪੰਜਾਬ ਦੇ ਹਿਤ ਉਸ ਗਰੁਪ ਦੇ ਹੱਥ ਵਿਚ ਸੁਰੱਖਤ ਨਹੀਂ ਹੋ ਸਕਦੇ। ਜਿਵੈਂ ਕਿ: ਸਤਲੁਜ ਜਮੁਨਾ ਨੈਹਰ,
ਪੰਜਾਬੀ ਬੋਲਦੇ ਇਲਾਕੇ, ਚੰਡੀਗੜ,
ਵਗੈਰਾ। ਇਹ ਭੀ ਸਚਾਈ ਹੈ ਕਿ ਬਾਦਲਸ਼ਾਹੀ ਤੇ ਕਾਂਗਰਸ ਨੇ ਪੰਜਾਬ ਦਾ ਹਰ ਪਖੋਂ ਘਾਤ ਕੀਤਾ ਹੈ। ਇਹਨਾਂ ਕੋਲੋਂ ਪੰਜਾਬ ਦਾ ਛੁਟਕਾਰਾ ਜਰੂਰੀ ਹੈ।
ਪਰ ਖਾਤੇ ਵਿਚੋਂ ਕਿਲ ਕੇ ਖੂਹ ਵਿਚ ਡਿਗਣਾ ਭੀ ਠੀਕ ਨਹੀਂ। ਅਜੇਹੇ ਹਾਲਾਤ ਵਿਚ ਤੁਹਾਡੇ ਵਰਗੇ ਸਜਣਾਂ,
ਬੁਧੀਜੀਵੀ, ਕਲਾਕਾਰਾਂ ਆਦਿ ਸ਼ਖਸ਼ੀਅਤਾਂ ਦੀ ਅਗਵਾਈ,
ਸਹਿਯੋਗ, ਰਾਇ ਦੀ ਸਖਤ ਲੋੜ ਹੈ।
ਕਿਰਪਾ ਕਰਕੇ ਆਪਣਾ ਧਿਆਨ ਇਧਰ ਦੇਣ ਦੀ ਕ੍ਰਿਪਾਲਤਾ ਕਰਨੀ। ਪੰਜਾਬ ਨੂੰ ਸਚਮੁਚ ਇਮਾਨਦਾਰ,
ਦਰੁਸਤ ਰਾਜਨੀਤਕ ਸੂਝ ਰੱਖਣ ਵਾਲੇ ਤਜਰਬਾਕਾਰ ਸਖਸੀਅਤਾਂ ਦੀ ਲੋੜ ਹੈ। ਪੰਜਾਬ ਦਾ ਵੋਟਰ,
ਪੰਜਾਬ ਦਾ ਜੁਆਨ, ਘੁਮਣਘੇਰ ਵਿਚ ਹੈ।
ਤੁਹਾਡਾ ਸਹਿਯੋਗ ਪੰਜਾਬ ਲਈ ਰੱਬੀ ਰਹਿਮਤ ਸਾਬਤ ਹੋ ਸਕਦਾ ਹੈ। ਉਮੀਦ ਹੈ ਆਪ ਪੂਰਨ ਸਹਿਯੋਗ ਦੇਵੋਂ ਗੇ।
ਤੁਹਾਡੇ ਅਸ਼ੀਰਵਾਦ ਦਾ ਉਡੀਕਵਾਨ
ਹਰਬੰਸ ਸਿੰਘ ਜਲਾਲ।
Ex MLA.
Ex Director IARI Pusa New Delhi.
Ex Member APC of India. Etc. Etc.
Telephones 98725-35400.
98720-20400
|