38. ਡਰੱਗਜ਼
ਸਮੱਗਲਰ
ਮਜੀਠੀਆ
ਹੈ
ਮੈਂ
ਨਹੀਂ
ਭੋਲਾ
Jan 06, 6:59 PM |
'ਦੁਆਬੇ
ਦੇ
ਇਕ
ਮੰਤਰੀ
ਵੀ
ਹੈ
ਇਸ
ਮਾਮਲੇ 'ਚ
ਸ਼ਾਮਲ'
ਮੋਹਾਲੀ (ਪਰਦੀਪ
ਹੈਪੀ)-ਅਰਜੁਨ
ਐਵਾਰਡੀ
ਪਹਿਲਵਾਨ
ਤੋਂ
ਪੁਲਸ
ਅਧਿਕਾਰੀ
ਅਤੇ
ਫਿਰ
ਡਰੱਗ
ਸਮਗਲਿੰਗ
ਦੇ
ਦੋਸ਼
ਵਿਚ
ਪੁਲਸ
ਵਲੋਂ
ਫੜ੍ਹੇ
ਗਏ
ਜਗਦੀਸ਼
ਸਿੰਘ
ਭੋਲਾ
ਅਤੇ
ਉਸ
ਦੇ
ਸਾਥੀ
ਬਿੱਟੂ
ਔਲਖ,
ਜਗਜੀਤ
ਸਿੰਘ
ਚਾਹਲ
ਅਤੇ
ਅਨੂਪ
ਸਿੰਘ
ਕਾਹਲੋਂ
ਨੂੰ
ਸੋਮਵਾਰ
ਨੂੰ
ਉਨ੍ਹਾਂ
ਦਾ
ਜੂਡੀਸ਼ੀਅਲ
ਰਿਮਾਂਡ
ਖਤਮ
ਹੋਣ
ਤੋਂ
ਬਾਅਦ
ਮੋਹਾਲੀ
ਦੀ
ਅਦਾਲਤ
ਵਿਚ
ਪੇਸ਼
ਕੀਤਾ
ਗਿਆ,
ਜਿਥੋਂ
ਉਨ੍ਹਾਂ
ਨੂੰ 20
ਜਨਵਰੀ
ਤੱਕ
ਨਿਆਇਕ
ਹਿਰਾਸਤ
ਵਿਚ
ਭੇਜ
ਦਿੱਤਾ
ਗਿਆ।
ਮੋਹਾਲੀ 'ਚ
ਪੇਸ਼ੀ
ਭੁਗਤਣ
ਆਏ
ਜਗਦੀਸ਼
ਸਿੰਘ
ਭੋਲਾ
ਨੇ
ਪੱਤਰਕਾਰਾਂ
ਨਾਲ
ਗੱਲਬਾਤ
ਕਰਦੇ
ਹੋਏ
ਸਪੱਸ਼ਟ
ਸ਼ਬਦਾਂ
ਵਿਚ
ਕਿਹਾ
ਕਿ
ਲੋਕ
ਸੰਪਰਕ
ਮੰਤਰੀ
ਬਿਕਰਮ
ਸਿੰਘ
ਮਜੀਠੀਆ
ਡਰੱਗਜ਼
ਸਮੱਗਲਰ
ਹੈ,
ਨਾ
ਕਿ
ਉਹ।
ਭੋਲਾ
ਨੇ
ਕਿਹਾ
ਕਿ
ਉਨਾਂ
ਨੂੰ
ਇਸ
ਮਾਮਲੇ
ਵਿਚ
ਜਾਣ
ਬੁੱਝ
ਕੇ
ਫਸਾਇਆ
ਜਾ
ਰਿਹਾ
ਹੈ।
ਇਸ
ਮਾਮਲੇ
ਵਿਚ
ਬਿਕਰਮ
ਸਿੰਘ
ਮਜੀਠੀਆ
ਅਤੇ
ਦੁਆਬੇ
ਦਾ
ਇਕ
ਮੰਤਰੀ
ਵੀ
ਪੂਰੀ
ਤਰਾਂ
ਸ਼ਾਮਲ
ਹੈ
ਅਤੇ
ਇਸ
ਮੰਤਰੀ
ਦਾ
ਨਾਂ
ਉਹ
ਆਉਣ
ਵਾਲੇ
ਕੁਝ
ਦਿਨਾਂ
ਵਿਚ
ਦੱਸੇਗਾ।
ਜਗਦੀਸ਼
ਭੋਲਾ
ਨੇ
ਸਪੱਸ਼ਟ
ਕੀਤਾ
ਕਿ
ਉਨਾਂ
ਨੂੰ 40
ਤੋਂ
ਵੀ
ਜ਼ਿਆਦਾ
ਦਿਨਾਂ
ਤੱਕ
ਪੁਲਸ
ਰਿਮਾਂਡ 'ਤੇ
ਰੱਖਿਆ
ਗਿਆ
ਸੀ,
ਜਿਸ
ਕਾਰਨ
ਕੋਰਟ
ਵਿਚ
ਪੇਸ਼ੀ
ਦੌਰਾਨ
ਵੀ
ਉਨਾਂ
ਨੂੰ
ਕਿਸੇ
ਨਾਲ
ਕੋਈ
ਗੱਲਬਾਤ
ਨਹੀਂ
ਕਰਨ
ਦਿੱਤੀ
ਜਾਂਦੀ
ਸੀ।
ਭੋਲਾ
ਨੇ
ਕਿਹਾ
ਕਿ
ਜੇਲ
ਅਧਿਕਾਰੀਆਂ
ਨੂੰ
ਵਾਰ-ਵਾਰ
ਮਜੀਠੀਆ
ਦੇ
ਫੋਨ
ਆਉਂਦੇ
ਹਨ,
ਜਦੋਂ
ਵੀ
ਮਜੀਠੀਆ
ਕਹਿ
ਦਿੰਦੇ
ਹਨ
ਕਿ
ਇਸ
ਕੰਮ
ਨੂੰ
ਰੋਕ
ਦਿੱਤਾ
ਜਾਵੇ
ਤਾਂ
ਸਾਰਾ
ਜੇਲ
ਪ੍ਰਸ਼ਾਸ਼ਨ
ਅਤੇ
ਪੁਲਸ
ਆਪਣੇ
ਕੰਮ
ਨੂੰ
ਬੰਦ
ਕਰ
ਦਿੰਦਾ
ਸੀ
ਅਤੇ
ਅਦਾਲਤ
ਵਿਚ
ਪੇਸ਼ੀ
ਦੌਰਾਨ
ਪੁਲਸ
ਉਨਾਂ
ਦਾ
ਰਿਮਾਂਡ
ਵੀ
ਨਹੀਂ
ਮੰਗਦੀ
ਸੀ।
ਜਗਦੀਸ਼
ਸਿੰਘ
ਭੋਲਾ
ਨੇ
ਕਿਹਾ
ਕਿ
ਜਦੋਂ
ਪੰਜਾਬ
ਵਿਚ 22
ਹੋਰ
ਵੀ
ਐੱਸ.
ਐੱਸ.
ਪੀ.
ਮੌਜੂਦ
ਹਨ,
ਤਾਂ
ਉਨਾਂ
ਦੇ
ਮਾਮਲੇ
ਵਿਚ
ਐੱਸ.
ਐੱਸ.
ਪੀ.
ਹਰਦਿਆਲ
ਸਿੰਘ
ਮਾਨ
ਨੂੰ
ਹੀ
ਕਿਉਂ
ਚੁਣਿਆ
ਗਿਆ।
ਭੋਲਾ
ਨੇ
ਕਿਹਾ
ਕਿ
ਹੁਣ
ਐੱਸ.
ਐੱਚ.
ਓ.
ਦਵਿੰਦਰ
ਅੱਤਰੀ
ਨੇ
ਉਨਾਂ
ਨੂੰ
ਧਮਕੀ
ਦਿੱਤੀ
ਹੈ
ਕਿ
ਪਹਿਲਾਂ
ਤਾਂ
ਤੁਹਾਡੇ
ਉਪਰ
ਸਿਰਫ਼
ਸੂਡੋ (ਨਸ਼ੀਲਾ
ਪਦਾਰਥ)
ਹੀ
ਪਾਇਆ
ਗਿਆ
ਹੈ,
ਜੇਕਰ
ਤੁਸੀਂ
ਜ਼ਿਆਦਾ
ਗੜਬੜ
ਕੀਤੀ
ਤਾਂ
ਹੈਰੋਇਨ
ਵੀ
ਪਾ
ਦਿੱਤੀ
ਜਾਵੇਗੀ।
ਭੋਲਾ
ਨੇ
ਕਿਹਾ
ਕਿ
ਉਨਾਂ
ਦੇ
ਘਰ
ਜਾਂ
ਪਿੰਡ
ਝਾਂਮਪੁਰ
ਵਿਖੇ
ਸਥਿਤ
ਸ਼ੈਲਰ
ਤੋਂ
ਕਿਸੇ
ਤਰਾਂ
ਦਾ
ਕੋਈ
ਨਸ਼ੀਲਾ
ਪਦਾਰਥ
ਬਰਾਮਦ
ਨਹੀਂ
ਹੋਇਆ,
ਸਗੋਂ
ਉਨਾਂ
ਦੇ
ਸ਼ੈਲਰ
ਵਿਚੋਂ 1
ਕਰੋੜ
ਰੁਪਏ
ਦੇ
ਚਾਵਲ
ਚੋਰੀ
ਕਰ
ਲਏ
ਗਏ।
ਉਸ
ਨੂੰ
ਪੁਲਸ
ਬਿਨਾਂ
ਵਜਾ
ਪ੍ਰੇਸ਼ਾਨ
ਕਰ
ਰਹੀ
ਹੈ।
ਭੋਲਾ
ਨੇ
ਕਿਹਾ
ਕਿ
ਜੇਕਰ
ਉਸ
ਕੋਲੋਂ 10
ਗ੍ਰਾਮ
ਸਮੈਕ
ਜਾਂ
ਹੋਰ
ਨਸ਼ੀਲਾ
ਪਦਾਰਥ
ਬਰਾਮਦ
ਹੁੰਦਾ
ਹੈ
ਤਾਂ
ਉਸ
ਨੂੰ
ਬਿਨਾਂ
ਕੇਸ
ਚਲਾਏ
ਫਾਂਸੀ
ਦੇ
ਦਿੱਤੀ
ਜਾਵੇ।
7
ਗੱਡੀਆਂ
ਦਾ
ਪੁਲਸ
ਕਰ
ਰਹੀ
ਹੈ
ਮਿਸਯੂਜ਼ :
ਐਡਵੋਕੇਟ
ਕੋਹਲੀ
ਇਸ
ਮਾਮਲੇ
ਵਿਚ
ਬਲਜਿੰਦਰ
ਸਿੰਘ
ਸੋਨੂੰ,
ਜਗਜੀਤ
ਸਿੰਘ
ਚਾਹਲ
ਦੇ
ਵਕੀਲ
ਆਈ.
ਪੀ.
ਐੱਸ.
ਕੋਹਲੀ
ਨੇ
ਦੱਸਿਆ
ਕਿ
ਅੱਜ
ਮਾਣਯੋਗ
ਅਦਾਲਤ
ਨੇ
ਇਸ
ਮਾਮਲੇ
ਵਿਚ
ਫੜੀਆਂ
ਗਈਆਂ 7
ਗੱਡੀਆਂ
ਨਾਲ
ਸੰਬੰਧਤ
ਦਸਤਾਵੇਜ਼
ਪੇਸ਼
ਕਰਨ
ਦੀ
ਮੰਗ
ਕੀਤੀ
ਹੈ
ਕਿਉਂਕਿ
ਪੁਲਸ
ਇਨਾਂ
ਦੀ
ਦੁਰਵਰਤੋਂ
ਕਰ
ਰਹੀ
ਹੈ।
ਐਡਵੋਕੇਟ
ਕੋਹਲੀ
ਨੇ
ਦੱਸਿਆ
ਕਿ
ਅਦਾਲਤ
ਵਿਚ
ਇਕ
ਐਪਲੀਕੇਸ਼ਨ
ਦਾਇਰ
ਕਰਕੇ
ਮੰਗ
ਕੀਤੀ
ਗਈ
ਹੈ
ਕਿ
ਇਨਾਂ
ਗੱਡੀਆਂ
ਦੇ
ਮੀਟਰ
ਸੀਜ਼
ਕਰ
ਦਿੱਤੇ
ਜਾਣ,
ਜਿਨਾਂ
ਲਈ
ਅਦਾਲਤ
ਨੇ
ਪੁਲਸ
ਤੋਂ
ਜਵਾਬ
ਮੰਗਿਆ।ਪੁਲਸ
ਨੇ
ਇਸ
ਮਾਮਲੇ
ਵਿਚ
ਕਿਹਾ
ਕਿ
ਕਿਉਂਕਿ
ਇਹ
ਗੱਡੀਆਂ
ਐੱਨ.
ਡੀ.
ਪੀ.
ਐੱਸ.
ਦੇ
ਕਾਲੇ
ਧਨ
ਨਾਲ
ਖਰੀਦੀਆਂ
ਗਈਆਂ
ਹਨ,
ਪਰ
ਪੁਲਸ
ਇਸ
ਮਾਮਲੇ
ਵਿਚ
ਕੋਈ
ਸੰਤੋਸ਼ਜਨਕ
ਦਸਤਾਵੇਜ਼
ਪੇਸ਼
ਨਹੀਂ
ਕਰ
ਸਕੀ।
ਐਡਵੋਕੇਟ
ਕੋਹਲੀ
ਨੇ
ਕਿਹਾ
ਕਿ
ਅਦਾਲਤ
ਵਿਚ
ਅਰਜੀ
ਦਾਇਰ
ਕਰਕੇ
ਉਨਾਂ
ਨੂੰ
ਇਹ
ਵੀ
ਮੰਗ
ਕੀਤੀ
ਹੈ
ਕਿ
ਉਨਾਂ
ਦੇ
ਮੁਅੱਕਿਲ
ਦੇ
ਦੋ
ਮੋਬਾਈਲ
ਫੋਨ
ਤੇ
ਕੁਝ
ਹੋਰ
ਸਾਮਾਨ
ਵੀ
ਰਿਲੀਜ਼
ਕੀਤਾ
ਜਾਵੇ।
ਜ਼ਿਕਰਯੋਗ
ਹੈ
ਕਿ
ਐਡਵੋਕੇਟ
ਕੋਹਲੀ
ਨੇ
ਦੱਸਿਆ
ਕਿ
ਉਨਾਂ
ਨੂੰ
ਬਲਜਿੰਦਰ
ਸਿੰਘ
ਉਰਫ਼
ਸੋਨੂੰ
ਵਾਰੇ
ਅਦਾਲਤ
ਵਿਚ
ਅਰਜ਼ੀ
ਦਾਇਰ
ਕਰਕੇ
ਮੰਗ
ਕੀਤੀ
ਹੈ
ਕਿ
ਬਲਜਿੰਦਰ
ਸਿੰਘ
ਦਾ
ਦਿਲ 40
ਤੋਂ 50
ਫੀਸਦੀ
ਚੱਲ
ਰਿਹਾ
ਹੈ
ਅਤੇ
ਉਹ
ਪੂਰੀ
ਤਰਾਂ
ਤੰਦਰੁਸਤ
ਨਹੀਂ।
ਇਸ
ਮਾਮਲੇ
ਵਿਚ
ਵੀ
ਮਾਣਯੋਗ
ਅਦਾਲਤ
ਨੇ
ਜੇਲ
ਅਥਾਰਟੀ
ਤੋਂ 8
ਜਨਵਰੀ
ਨੂੰ
ਜਵਾਬ
ਮੰਗਿਆ
ਹੈ
ਕਿ
ਉਹ
ਇਸ
ਮਾਮਲੇ
ਵਿਚ
ਆਪਣੀ
ਸਥਿਤੀ
ਸਪੱਸ਼ਟ
ਕਰੇ।
ਭੋਲਾ
ਨੇ
ਕਿਹਾ
ਕਿ
ਉਨਾਂ
ਨੂੰ
ਜੇਲ
ਵਿਚ
ਇਕ
ਓ.
ਪੀ.
ਜਿੰਦਲ
ਨਾਮ
ਦਾ
ਵਿਅਕਤੀ
ਵੀ
ਮਿਲਿਆ
ਜੋ
ਪੁਲਸ
ਦੀ
ਧੱਕੇਸ਼ਾਹੀ
ਤੋਂ
ਪ੍ਰੇਸ਼ਾਨ
ਹੋ
ਕੇ
ਬੋਲ
ਰਿਹਾ
ਸੀ
ਕਿ
ਉਸ
ਦੇ
ਨਾਲ
ਪੁਲਸ
ਨੇ
ਬਹੁਤ
ਧੱਕੇਸ਼ਾਹੀ
ਕੀਤੀ
ਹੈ।
ਭੋਲਾ
ਨੇ
ਕਿਹਾ
ਕਿ
ਜਿੰਦਲ
ਦਾ
ਸਵਾ
ਕਰੋੜ
ਰੁਪਏ
ਨਕਦ,
ਦੋ
ਕਿਲੋ
ਸੋਨਾ
ਤੇ 20
ਲੱਖ
ਦੀਆਂ
ਘੜੀਆਂ
ਪੁਲਸ
ਨੇ
ਚੋਰੀ
ਕਰ
ਲਈਆਂ
ਹਨ।
ਜ਼ਿਕਰਯੋਗ
ਹੈ
ਕਿ
ਅੱਜ
ਮੋਹਾਲੀ
ਦੀ
ਅਦਾਲਤ
ਵਿਚ
ਉਕਤ
ਚਾਰ
ਤੋਂ
ਇਲਾਵਾ
ਪਰਮਜੀਤ
ਸਿੰਘ
ਪੰਮਾ,
ਬਲਜਿੰਦਰ
ਸਿੰਘ,
ਸਰਵਜੀਤ
ਸਿੰਘ
ਸਾਬਾ
ਸਮੇਤ
ਸਤਿੰਦਰ
ਧਾਮੀ
ਨੂੰ
ਵੀ
ਅਦਾਲਤ
ਵਿਚ
ਪੇਸ਼
ਕੀਤਾ
ਗਿਆ।
ਜਗਦੀਸ਼
ਭੋਲਾ
ਦੇ
ਮਾਮਲੇ
ਵਿਚ
ਐਡਵੋਕੇਟ
ਨਹਿਲ
ਨੇ
ਦੱਸਿਆ
ਕਿ
ਉਹ
ਪੁਲਸ
ਦੀ
ਧੱਕੇਸ਼ਾਹੀ
ਖਿਲਾਫ਼
ਮਾਣਯੋਗ
ਪੰਜਾਬ
ਐਂਡ
ਹਰਿਆਣਾ
ਹਾਈ
ਕੋਰਟ
ਜਾ
ਰਹੇ
ਹਨ,
ਜਿਸ
ਵਿਚ
ਜਗਦੀਸ਼
ਭੋਲਾ
ਦੇ
ਮਾਮਲੇ
ਵਿਚ
ਸੀ.
ਬੀ.
ਆਈ.
ਜਾਂਚ
ਦੀ
ਮੰਗ
ਕੀਤੀ
ਜਾਵੇਗੀ,
ਤਾਂ
ਕਿ
ਦੁੱਧ
ਦਾ
ਦੁੱਧ
ਤੇ
ਪਾਣੀ
ਦਾ
ਪਾਣੀ
ਹੋ
ਸਕੇ।