45.
ਕੇਜਰੀਵਾਲ ਜੀ ਨੂੰ ਇਕ ਬੇਨਤੀ,
ਕੋਝੇ ਹੱਥਕੰਡੇ ਨਾ ਅਪਣਾਉ।
ਸ਼੍ਰੀਮਾਨ ਕੇਜਰੀਵਾਲ
ਸਾਹਿਬ ਜੀਉ
ਤੁਹਾਨੂੰ ਬੇਨਤੀ ਹੈ ਕਿ ਉਹ ਪੰਜਾਬ ਦੇ ਹਾਲਾਤ,
ਪ੍ਰਸਥਿਤੀਆਂ ਅਤੇ ਇਤਿਹਾਸ ਦਾ ਡੂੰਘਾ ਸਰਵੇਖਣ
ਕਰੋ। ਦਿੱਲੀ ਅਤੇ ਪੰਜਾਬ ਦੇ ਹਾਲਾਤ ਵਿਚ ਢੇਰ ਅੰਤਰ ਹੈ।
ਤੁਹਾਡੀ ਪਾਰਟੀ ਸੰਵਿਧਾਨ ਹਰ ਰਾਜਨੀਤਕ ਨੂੰ ਚੋਰ ਸਮਝ ਰਿਹਾ ਹੈ।
ਤੁਹਾਡਾ ਸੰਵਿਧਾਨ ਜੁਲਮ ਦਾ ਸਿਕਾਰ ਹੋਏ ਮਜਲੂਮਾਂ ਨੂੰ,
ਝੂਠੇ ਕੇਸਾਂ ਵਿਚ ਫਸਾਏ ਗਏ ਬੇਗੁਨਾਹਾਂ ਨੂੰ। ਭ੍ਰਿਸਟਾਚਾਰ ਦਾ ਵਿਰੋਧ ਕਰਨ ਵਾਲੇ ਸੁਧਾਰਵਾਦੀਆਂ ਨੂੰ, ਭੀ ਕ੍ਰਿਮੀਨਲ ਸਮਝ ਰਿਹਾ ਹੈ। ਕੀ ਸ੍ਰ. ਭਗਤ ਸਿੰਘ, ਰਾਜਗੁਰੂ,
ਸੁਖਦੇਵ, ਲਾਲਾ ਲਾਜਪਤ ਰਾਏ, ਸੁਭਾਸ ਚੰਦਰ ਬੋਸ ਕ੍ਰਿਮੀਨਲ ਸਨ। ਮੁਕੱਦਮੇ ਤਾਂ ਉਹਨਾਂ ਉਪਰ ਵੀ ਬਣਾਏ ਗਏ ਸਨ। ਹੁਣ ਮਕੱਦਮੇਂ ਤਾਂ ਤੁਹਾਡੇ ਅਤੇ ਤੁਹਾਡੇ ਮੰਤਰੀਆਂ ਤੇ ਭੀ ਬਣਾਏ ਗਏ ਹਨ। ਕੀ ਉਹ ਕ੍ਰਿਮੀਨਲ ਸਮਝ ਲਏ ਜਾਣ ਗੇ। ਕੀ ਉਹ ਆਪਣੇ ਆਪ ਨੂੰ ਕ੍ਰਿਮੀਨਲ ਸਮਝ ਕੇ,
ਆਪਣੇ ਆਪ, ਪਰਟੀ ਦਾ ਵਿਕਾਰ ਕਇਮ ਰਖਣ ਲਈ, ਅਸਤੀਫੇ ਦੇ ਦੇਣ ਗੇ।
ਤੁਹਾਨੂੰ ਬੇਨਤੀ ਹੈ ਕਿ ਦੇਸ ਦੀ ਪਹਿਲੀ ਲੋੜ ਦੇਸ ਵਿਚੋਂ ਭਿਸ਼ਟਾਚਾਰ ਦਾ ਖਾਤਮਾ ਕਰਕੇ,
ਐਸਾ ਪ੍ਰਬੰਧ ਕਰਨਾ ਹੈ ਕਿ ਮੁੜ ਦੇਸ ਵਿਚ ਭਿਸ਼ਟਾਚਾਰ ਪੈਦਾ ਨਾ ਹੋ ਸਕੇ। ਇਸ ਸਬੰਧੀ ਲੋਕਪਾਲ ਭੀ ਇਕ ਸਝਾਉ ਹੈ, ਪਰ ਇਕੋ ਇਕ ਸਾਧਨ ਨਹੀਂ। ਹੋਰ ਭੀ ਕਈ ਸਾਧਨ ਵਿਚਾਰ ਅਧੀਨ ਹਨ। ਸਾਨੂੰ ਸਾਧਨ ਲਾਗੂ ਕਰਨ ਲਈ ਸ਼ਕਤੀ
ਚਾਹੀਦੀ ਹੈ।
ਤੁਹਾਡਾ ਪਹਿਲਾ ਸਾਥ ਬੁਧੀਜੀਵੀ ਅਤੇ ਚੇਤਨ ਵਰਗ ਨੇ ਦਿਤਾ। ਸ਼ੋਸਲ ਮੀਡੀਆ ਨੂੰ ਪ੍ਰੇਰਨਾ ਬੁਧੀਜੀਵੀ ਵਰਗ ਤੋਂ ਹੀ ਮਿਲੀ। ਇਹ ਬੁਧੀਜੀਵੀ ਅਤੇ ਚੇਤਨ ਵਰਗ ਹੀ ਹੈ ਜੋ ਹਰ ਸਮਾਜਿਕ, ਰਾਜਨੀਤਕ,
ਧਾਰਮਿਕ, ਇਖਲਾਕੀ ਆਦਿ ਬਰਾਈਆਂ ਦੇ ਖਿਲਾਫ ਅਵਾਜ ਉਠਾਉਂਦਾ ਹੈ। ਇਹ ਚੇਤਨ ਵਰਗ ਹੀ ਹੈ ਜਿਸ ਉਪਰ ਝੂਠੇ ਮਕਦਮੇਂ ਬਣਦੇ ਹਨ। ਝੂਠੇ ਮਕੱਦਮੇਂ ਬਨਣੇ ਕਿਸੇ ਕ੍ਰਾਂਤੀ ਦਾ ਪਹਿਲਾ ਚ੍ਹਿੰਨ ਅਤੇ ਲੋੜ ਹੈ। ਸਮੁਚੇ ਭਾਰਤ ਵਿਚ ਕ੍ਰਾਂਤੀ ਲਿਆਉਣ ਲਈ ਇਸ ਵਰਗ ਨੂੰ ਹੀ ਅਧਾਰ ਬਨਾਉਣਾ ਪੈਣਾ ਹੈ। ਕਰਿਮੀਨਲ ਸਮਝਕੇ ਇਸ ਸਕਤੀ ਤੋਂ ਵਾਂਝਾ ਹੋਣ ਦਾ ਵਿਚਾਰ ਨੁਕਸਾਨ ਦੇਹ ਸਾਬਿਤ ਹੋਵੇ ਗਾ,
ਇਸਨੂੰ ਨਾਲ ਲੈਕੇ ਚਲੋ।
ਦਿਲੀ ਵਿਚ ਜਿਤ ਤੁਹਾਡੀ ਨਹੀਂ ਹੈ। ਤੁਹਾਡੀ ਲਾਟਰੀ ਨਿਕਲੀ ਹੈ। ਮੈਂ ਇਹ ਮੰਨਦਾ ਹਾਂ ਕਿ ਤੁਸੀਂ ਕਿਸ਼ਮਤ ਦੇ ਧਨੀ ਹੋਂ। ਤੁਹਾਡੀ ਪਹਿਲੀ ਜਿਤ ਲੋਕਾਂ ਦਾ ਕਾਂਗਰਸ ਵਿਰੁਧ ਫਤਵਾ
ਤੇ ਬੀਜੇਪੀ ਨਾਲ ਅਦਰੂਨੀ ਸਾਂਝ ਸੀ। ਤੁਹਾਡੀ ਦੁਜੀ ਜਿਤ, ਤੁਹਾਡੀ ਜਿਤ ਨਹੀਂ,
ਕਿਰਨ ਬੇਦੀ ਦੀ ਹਾਰ ਸੀ। ਬੇਦੀ ਬਹੁਤ ਸਖਤ ਜਾਂ ਜਾਲਮ ਪੁਲੀਸ ਅਫਸਰ ਸੀ। ਲੋਕਾਂ ਵਿਚ ਉਸ ਵਾਰੇ ਹਊਆ ਸੀ। ਜਦ ਕਿਰਨ ਬੇਦੀ ਦਾ ਐਲਾਨ ਹੋਇਆ, ਮੈਂਨੂੰ ਕੁਝ ਟੈਲੀਫੋਨ ਆਏ। ਕਹਿਦੇ “ਬੀਜੇਪੀ ਦੀ ਜਿਤ ਨੇ ਮਤ ਮਾਰ ਦਿਤੀ ਹੈ। ਜਿਸ ਕਰੇਨ ਤੋਂ ਦਿਲੀ ਨੂੰ ਮਸ਼ਾਂ ਨਿਯਾਤ ਮਿਲੀ ਸੀ, ਉਸਨੂੰ ਮੁਖ ਮੰਤਰੀ ਬਨਾਉਣ ਲਗੇ ਹਨ”। ਦੂਜਾ ਕਾਰਨ ਇਹ ਭੀ ਹੈ ਕਿ ਦਿਲੀ ਵਿਚ ਅਜੇ ਹਿੰਦੂ ਸਿਖ ਦਾ ਪਾੜਾ ਪੂਰਾ ਭਰਿਆ ਨਹੀਂ। ਕਿਰਨ ਬੇਦੀ ਸਿਖ ਉਮੀਦਵਾਰ ਸੀ।
ਦਿਲੀ ਵਿਚ 80 ਪ੍ਰਤੀਸ਼ਤ ਹਿੰਦੂ ਵੋਟ ਹੈ। ਉਸਨੇ ਬੇਦੀ ਨੂੰ ਆਪਣਾ ਉਮੀਦਵਾਰ ਨਹੀਂ ਸਮਝਿਆ। ਦਿਲੀ ਦੇ ਸਿਖ ਨੇ ਭੀ ਕਿਸੇ ਕਾਰਨ ਬੀਜੇਪੀ ਜਾਂ ਕਾਂਗਰਸ਼ ਨੂੰ ਵੋਟ ਨਹੀਂ ਦਿਤੀ। ਇਹ ਤੁਹਾਡੀ ਜਿਤ ਨਹੀਂ ਇਹ ਬੀਜੇਪੀ ਦੀ ਹਾਰ ਹੈ। ਤੁਹਾਨੂੰ ਨੈਗੇਟਿਵ ਵੋਟ ਮਿਲੀ ਹੈ। ਅੱਜ ਤੁਹਾਡਾ ਗਰਾਫ ਤੁਸੀਂ ਆਪ ਹੀ ਸਰਕਾਰ ਦੇ ਨਸ਼ੇ ਵਿਚ ਜੀਰੋ ਕਰ ਲਿਆ ਹੈ। ਵਿਦਿਆਰਥੀ ਚੋਣ ਵਿਚ ਤੁਹਾਡੀ ਮਕੰਮਲ ਹਾਰ ਹੋਈ ਹੈ। ਦਿਲੀ ਵਿਚ ਅੱਜ ਮਧ ਚੋਣਾਂ ਹੋ ਜਾਣ, ਬੀਜੇਪੀ ਜਿਤੇ ਗੀ। ਇਸ ਲਈ ਤੁਸੀਂ ਪੰਜਾਬ ਵਲ ਦੇਖ ਰਹੇਂ ਹੋਂ।
ਦਿਲੀ ਵਿਚ ਵੱਡੀ ਗਿਣਤੀ ਵਿਚ ਸਿਖ ਵਸਦੇ ਹਨ। ਉਹਨਾਂ ਸਭਨਾਂ, ਅਸੈਂਬਲੀ ਚੋਣ ਸਮੇਂ ਆਮ ਆਦਮੀ ਨੂੰ ਵੋਟ ਪਾਈ। ਪਰ ਆਮ ਆਦਮੀ ਦੇ ਅੰਦਰ ਜੋ ਸਿਖਾਂ ਲਈ ਨਫਰਤ ਭਰੀ
ਹੋਈ ਹੈ। ਉਹ ਉਬਾਲੇ ਮਾਰ ਮਾਰ ਕੇ ਬਾਹਰ ਆ ਰਹੀ ਹੈ।
ਪੰਜਾਬ ਦੇ ਲੀਡਰ ਸੈਂਕੜੇ ਵਾਰ ਕਹਿ ਚੁਕੇ ਹਨ ਕਿ
1917 ਨੂੰ ਪੰਜਾਬ ਵਿਚ ਆਮ ਅਦਮੀ ਪਾਰਟੀ ਦਾ ਰਾਜ ਹੋਵੇ ਗਾ। ਪਰ ਇਕ ਵਾਰ ਭੀ ਇਹ ਨਹੀਂ ਦਸ ਸਕੇ ਕਿ ਉਹ ਪੰਜਾਬ ਲਈ ਕੀ ਕਰਨ ਗੇ। ਤੁਸੀਂ ਪਾਰਲੀਮਾਨੀ ਚੋਣ ਲਈ 430 ਉਮੀਦਵਾਰ ਖੜੇ ਕੀਤੇ। ਸਿਰਫ 30 ਉਮੀਦਵਾਰ ਹੀ ਆਪਣੀਆਂ ਜਮਾਂਨਤਾਂ ਬਚਾ ਸਕੇ। ਤੁਹਾਡੀ ਇਜਤ ਪੰਜਾਬ ਨੇ ਰੱਖੀ।
ਤੁਹਾਡੀਆਂ ਨੀਤੀਆਂ ਨੂੰ ਦੇਖਕੇ ਨਹੀਂ ਰੱਖੀ। ਬਲਕਿ ਪੰਜਾਬ ਦੇ ਹਾਲਾਤ ਤੋਂ ਮਜਬੂਰ ਹੋਕੇ ਰੱਖੀ। ਪੰਜਾਬ ਦੇ ਵੋਟਰ ਬਾਦਲ ਸ਼ਾਹੀ ਅਤੇ
ਲੁਟੇਰਾ ਸ਼ਾਹੀ ਤੋਂ ਇਨਾਂ ਤੰਗ ਆ ਚੁਕੇ ਸਨ ਕਿ, ਉਹਨਾਂ ਨੂੰ ਇਸਦਾ ਜੋ ਭੀ ਬਦਲ ਦਿਸਿਆ, ਅਪਣਾ ਲਿਆ। ਪਰ ਤੁਸੀਂ ਤਾਂ ਇਹਨਾਂ ਚਾਰ ਪੰਜਾਬੀਂਆਂ ਨੂੰ ਭੀ ਨਾਲ ਲੈਕੇ ਨਹੀਂ ਚਲ ਸਕੇ।
ਤੁਸੀਂ ਕਲਪਨਾ ਉਪਰ ਹੀ ਅਧਾਰਿਤ ਹੋਂ। ਕਲਪਨਾ ਅਧਾਰਿਤ ਤੁਸੀਂ ਸਾਰੀਆਂ ਪਾਰਲੀਮਾਨੀ ਸੀਟਾਂ ਹਾਰ ਗਏ। ਮੈਂ ਇਹ ਨਹੀਂ ਕਹਿ ਸਕਦਾ ਕਿ ਤੁਸੀਂ ਇਤਨੇ ਉਮੀਦਵਾਰ ਖੜੇ ਕਿਉਂ ਕੀਤੇ। ਪਰ ਇਹ ਜਰੂਰ ਕਹਣਾ ਚਾਹੁੰਦਾ ਹਾਂ ਕਿ ਜੇ ਤੁਸੀਂ ਆਪਣੀ ਖਾਬ ਖਿਆਲੀ ਨੂੰ ਛਡਕੇ ਦੂਜੀਆਂ ਪਾਰਟੀਆਂ ਨਾਲ ਰਲਕੇ ਯੋਗ ਉਮੀਦਵਾਰ ਖੜੇ ਕੀਤੇ ਹੁੰਦੇ ਤਾਂ ਸਾਇਦ ਅਜ ਭਾਰਤ ਵਿਚ ਤੁਹਾਡੀ ਸਰਕਾਰ ਹੁੰਦੀ।
ਤੁਸੀਂ ਜਨਤਾ ਨੂੰ ਧੋਖਾ ਦੇਣ ਲਈ ਜੋ ਇਜੰਡਾ ਦਿਖਾਇਆ ਸੀ ਉਸਦੀਆਂ ਤਾਂ ਦਿਲੀ ਵਿਚ ਹੀ ਧਜੀਆਂ ਉਡਾ ਦਿਤੀਆਂ। ਲੋਕਪਾਲ ਸਥਾਪਤ ਹੋਣਾ ਚਾਹੀਦਾ ਹੈ। ਲੋਕਪਾਲ ਕਇਮ ਕਰਾਂਗੇ। ਸਾਰੇ ਹਿੰਦਸਤਾਨ ਵਿਚ ਤਰਥੱਲੀ ਮਚਾ ਦਿਤੀ ਗਈ, ਲੋਕਪਾਲ ਦੇ ਨਾਮ ਉਤੇ। ਸਾਰਾ ਹਿੰਦੋਸਤਾਨ ਗੁਮਰਾਹ ਹੋ ਗਿਆ। ਦਿਲੀ ਵਿਚ ਪਾਰਟੀ ਲੋਕਪਾਲ ਕਇਮ ਕਰ ਦਿਤਾ ਗਿਆ। ਦਸਿਆ ਗਿਆ ਕਿ ਲੋਕਪਾਲ ਸਰਬ ਉਚ ਹਸ਼ਤੀ ਹੈ। ਜੋ ਗਲਤ ਹੋਵੇ ਗਾ,
ਭਾਂਵੇਂ ਉਹ ਆਪ ਕੇਜਰੀਵਾਲ ਹੀ ਕਿਉਂ ਨਾਂ ਹੋਵੇ। ਲੋਕਪਾਲ ਉਸਨੂੰ ਗਦੀਉਂ ਉਤਾਰ ਸਕਦਾ ਹੈ। ਲੋਕਾਂ ਨੇ ਯਕੀਨ ਕਰ ਲਿਆ। ਸਰਕਾਰ ਬਣ ਗਈ। ਤੁਸੀਂ ਮੁਖ ਮੰਤਰੀ ਬਣ ਗਏ।
ਅਜੇ ਪੁਰੀ ਅਜਾਦਾਨਾ ਤਾਕਤ ਭੀ ਨਹੀ ਸੀ ਮਿਲੀ ਕਿ ਸੋਚ ਆਈ ਕਿ ਕਿਤੇ ਮੈਂਨੂੰ ਕੋਈ ਦਰੁਸ਼ਤ ਕਰਨ ਵਾਲਾ ਤਾਂ ਨਹੀ? ਸੋਚਿਆ ਮੇਰੀਆਂ ਦੋ ਸਜੀਆਂ ਖੱਬੀਆਂ ਬਾਹਾਂ ਹਨ, ਜਿਹਨਾਂ ਮੈਂਨੂੰ ਗਦੀ ਤੇ ਬਠਾਇਆ ਹੈ। ਇਹਨਾਂ ਨੂੰ ਕਟ ਦਿਉ। ਫੇਰ ਖਿਆਲ ਆਇਆ ਮੈਂ ਇਕ ਨੂੰ ਆਪਣੇ ਸਿਰ ਉਤੇ ਬਠਾਇਆ ਹੋਇਆ ਹੈ। ਉਸਨੂੰ ਉਤਾਰਨ ਲਈ,
ਵਿਚਾਰੇ ਸਰਬ ਸ਼ਕਤੀਮਾਨ ਦੀ ਬੇ ਇਜਤੀ ਕੀਤੀ ਗਈ। ਇਕ ਆਮ ਸਭਾ ਵਿਚ, ਜਿਸ ਵਿਚ ਸੈਂਕੜੇ ਵਰਕਰ ਸ਼ਾਮਲ ਸਨ,
ਪਰ ਉਸਨੂੰ ਵੜਨ ਹੀ ਨਹੀਂ ਦਿਤਾ। ਐਸੇ ਲੋਕ ਪਾਲ ਖਾਤਰ ਸਾਰਾ ਹਿਦੋਸ਼ਤਾਨ ਗੁਮਰਾਹ ਕੀਤਾ ਸੀ?
ਦੂਜਾ ਸਟੰਟ ਸੀ ਕਿ ਮੈਂ ਲੋਕ ਸਵਰਾਜ ਦੀ ਸਥਾਪਨਾ ਕਰਾਂਗਾ। ਸਵਰਾਜ ਨਾਂ ਦੀ ਇਕ ਕਿਤਾਬ ਛਾਪੀ ਗਈ। ਉਸ ਵਿਚ ਲੋਕ ਸਵਰਾਜ ਦਾ ਕੋਈ ਢਾਂਚਾ ਹੀ ਨਹੀਂ ਸੀ। ਕੁਝਕੁ ਪਿੰਡਾਂ ਦਾ ਹੀ ਜਿਕਰ ਕੀਤਾ ਗਿਆ ਸੀ। ਪਰ ਉਸਨੂੰ ਪ੍ਰਾਪੇਗੰਡੇ ਦਾ ਸਾਧਨ ਬਨਾਉਣ ਖਾਤਰ ਕ੍ਰੋੜਾਂ ਰੁਪਏ ਖਰਚੇ ਗਏ। ਹੁਣ ਦਿਲੀ ਵਿਧਾਨ ਸਭਾ ਵਿਚ ਇਸ ਸਬੰਧੀ ਕੋਈ ਭੀ ਕ੍ਰਾਂਤੀਕਾਰੀ ਤਰਮੀਮੀ ਬਿਲ ਪੇਸ਼ ਨਹੀਂ ਕੀਤਾ ਗਿਆ। ਸਿਰਫ ਆਪਣੀ ਸਰਕਾਰ ਨੂੰ ਲੋਕ ਸਵਰਾਜ ਕਹਿਣਾ ਸੁਰੂ ਕਰ ਦਿਤਾ ਹੈ। ਜੇ ਇਹੀ ਲੋਕ ਸਵਰਾਜ ਹੈ ਤਾਂ ਤਿਨ ਸਾਲ ਦੇ ਸ਼ੰਘਰਸ਼ ਦੀ ਕੀ ਲੋੜ ਸੀ? ਪਹਿਲਾਂ ਸ਼੍ਰੀਮਤੀ
ਸੀਲਾ
ਦੀਕਸ਼ਤ ਦੀ ਸਰਕਾਰ ਸੀ,
ਹੁਣ ਤੁਹਾਡੀ ਸਰਕਾਰ ਹੈ। ਇਹ ਕੇਹੜੇ ਪਖੋਂ ਲੋਕ ਸਵਰਾਜ ਹੈ।
ਤੁਹਾਡੇ ਝੂਠੇ ਸ਼ਬਜ ਬਾਗ ਇਕ ਵਾਰ ਚਲ ਚੁਕੇ। ਇਹ ਪੰਜਾਬ ਵਿਚ ਨਹੀਂ ਚਲਣ ਗੇ
ਮੈਂ ਉਪਰੋਕਤ ਕੁਝ ਵੇਰਵਾ ਆਪ ਜੀ ਨੂੰ ਇਹ ਦੱਸਣ ਲਈ ਦਿਤਾ ਹੈ ਕਿ ਦਿਲੀ ਦੇ ਹਾਲਤ ਪੰਜਾਬ ਦੇ ਹਾਲਾਤ ਨਾਲੋਂ ਵੱਖਰੇ ਹਨ। ਮੈਂ ਇਹ ਨਹੀਂ ਕਹਿ ਸਕਦਾ ਕਿ ਦਿੱਲੀ ਵਿਚ ਕੀ ਹੋਇਆਂ ਜਾਂ ਕੀ ਨਹੀਂ ਹੋਇਆ, ਪਰ ਇਹ ਜਰੂਰ ਕਹਿਣਾ ਚਾਹੁੰਦਾ ਹਾਂ ਕਿ ਜੋ ਪੰਜਾਬ ਵਿਚ ਹੋਇਆ ਅਤੇ ਹੋ ਰਿਹਾ ਹੈ,
ਉਹ ਦਿੱਲੀ ਵਿਚ ਸੋਚਿਆ ਵੀ ਨਹੀਂ ਜਾ ਸਕਦਾ। ਦਿਲੀ ਵਿਚ 10 ਪ੍ਰਤੀਸ਼ਤ ਅਤਿ ਦੀ ਅਮੀਰੀ ਅਤੇ 60 ਪ੍ਰਤੀਸ਼ਤ ਅਤਿ ਦੀ ਗਰੀਬੀ ਹੈ। ਦਿਲੀ ਦੀ ਗਰੀਬ ਜਨਤਾ ਲਈ ਪਾਣੀ ਤੇ ਬਿਜਲੀ ਬਿੱਲ ਵੱਡੀ ਸਮੱਸਿਆ ਸੀ,
ਉਸਨੂੰ ਹੱਲ ਕਰਨ ਦੇ ਵਾਅਦੇ ਨੇ ਦਿੱਲੀ ਦੀ ਰਾਜ ਸੱਤਾ ਵਿਚ ਇਕਲਾਬੀ ਤਬਦੀਲੀ ਲਿਆਂਦੀ।
ਪੰਜਾਬ ਵਿਚ ਪਾਣੀ ਦੀ ਕੋਈ ਖਾਸ ਸਮੱਸਿਆ ਨਹੀਂ। ਬਿਜਲੀ ਕਮੀ ਦੀ ਸਮੱਸਿਆ ਹੈ। ਬਿਜਲੀ ਬਿੱਲਾਂ ਦੀ ਸਮੱਸਿਆ ਹੈ, ਜੋ ਬਾਦਲ ਸਰਕਾਰ ਦੀ ਭ੍ਰਿਸਟਾਚਾਰੀ ਨੀਤੀ ਦੀ ਪੈਦਾਵਾਰ ਹੈ। ਬਿੱਲ ਸੋਚੀ ਸਮਝੀ ਸਾਜਿਸ ਅਨੁਸਾਰ ਕਈ ਗੁਣਾ ਵਧਾਕੇ ਬਣਾਏ ਜਾਂਦੇ ਹਨ। ਪੰਜਾਬ ਵਿਚ ਯੋਗ ਅਤੇ ਇਮਾਨਦਾਰ ਮੁਖ ਮੰਤਰੀ ਆਉਣ ਨਾਲ ਪੰਜਾਬ ਦੇ ਬਿਜਲੀ ਦਰਾਂ ਵਿਚ ਸੁਧਾਰ ਆ ਜਾਵੇਗਾ। ਬਿੱਲ
50 ਫੀਸਦੀ ਤੋਂ ਜਿਆਦਾ ਘਟਾਏ ਜਾ ਸਕਦੇ ਹਨ। ਪੰਜਾਬ ਬਿਜਲੀ ਬੋਰਡ ਫਿਰ ਵੀ ਮੁਨਾਫੇ ਰਹੇ ਗਾ।
ਤੁਹਾਡੀ ਲਹਿਰ ਭੀ ਖਤਮ ਹੋ ਚੁਕੀ ਹੈ। ਤੁਹਾਡੇ ਆਪਣੇ ਭੀ ਤੁਹਾਨੂੰ ਛਡ ਚੁਕੇ ਹਨ। 430 ਕੈਂਡੀਡੇਟਾਂ ਵਿਚੋਂ ਸਿਰਫ ਚਾਰ ਹੀ ਜਿਤੇ ਸੀ। ਉਹਨਾਂ ਵਿਚੋਂ ਭੀ ਸਾਇਦ ਤੁਹਾਡੇ ਕੋਲ ਇਕ ਹੀ ਰਹਿ ਗਿਆ ਹੈ। ਜਦ ਤੁਸੀਂ ਪਹਿਲੀ ਵੇਰ ਪੰਜਾਬ ਆਏ। ਮਾਨ ਸਹਿਬ ਕੋਲ ਠਹਿਰੇ। ਅਗਲੇ ਦਿਨ ਤਲਵੰਡੀ ਸਹਿਬ ਗਏ। ਅਸ਼ੰਬਲੀ ਚੋਣ ਲਈ ਉਮੀਦਵਾਰ
ਦਾ ਐਲਾਨ ਕੀਤਾ। ਬੁਧੀ ਜੀਵੀ ਵਰਗ ਨੇ ਉਸੇ ਸਮੇਂ ਹੀ ਅੰਦਾਜਾ ਲਗਾ ਲਿਆ ਸੀ ਕਿ ਇਹ ਲੈਹਰ ਛੇਤੀਂ ਹੀ ਖਤਮ ਹੋ ਜਾਏ ਗੀ। ਪੰਜਾਬ ਵਿਚ ਤੁਹਾਡੇ ਨਾਲੋਂ ਤੁਹਾਡਾ ਵਿਰੋਧ ਹਾਵੀ ਹੈ। ਇਤਨੀ ਜਲਦੀ ਕਿਉਂ ਹੋਇਆ ਅਜੇਹਾ ਪਲਟਾ? ਇਸਦਾ ਕਾਰਨ ਤੁਸੀਂ ਆਪ ਹੀ ਹੋਂ।
ਮਨੁੱਖ ਉਸੇ ਰਸ਼ਤੇ ਉਪਰ ਤੁਰਦਾ ਹੈ, ਜਿਸ ਰਸਤੇ ਲਈ ਉਸ ਵਿਚ ਜਮਾਂਦਰੂ ਭਾਵ ਕੁਦਰਤੀ ਲਗਨ ਹੋਵੇ। ਆਪ ਜੀ ਸੋਚਦੇ ਹੋਂ ਕਿ ਤੁਸੀਂ ਸਧਾਰਨ ਵਿਅਕਤੀਆਂ ਨੂੰ ਰਾਜ ਸਤਾ੍ਹ ਦੇਕੇ ਦੇਸ ਵਿਚ ਤਬਦੀਲੀ ਲਿਆ ਸਕੋਂ ਗੇ। ਜਿਸ ਵਿਅਕਤੀ ਨੇ ਆਪਣੀ ਜਿੰਦਗੀ ਭਰ ਕਦੇ ਸੂਬਾਈ ਤੇ ਕੌਮੀ ਮਸਲਿਆਂ ਬਾਰੇ ਸੁਣਿਆ ਤੱਕ ਨਹੀਂ,
ਰਾਜਨੀਤੀ ਨਾਲ ਜਿਸਦਾ ਕੋਈ ਝੁਕਾਓ ਜਾਂ ਲਗਾਉ ਨਹੀਂ। ਜਥੇਬੰਦਕ ਯੋਗਤਾ ਨਹੀਂ। ਪ੍ਰਬੰਧਕ ਤਜਰਬਾ ਨਹੀਂ। ਅਜਿਹਿਆਂ ਵਿਅਕਤੀਆਂ ਨੂੰ ਰਾਜ ਸਤਾ੍ਹ ਦੇ ਕੇ ਕੀ ਤੁਸੀਂ ਆਪਣੀ ਇਮਾਨਦਾਰ ਲੋਕਪਾਲ ਅਤੇ ਨਿਰਮਲ ਭਾਰਤ ਦੀ ਪ੍ਰਾਪਤੀ ਤੱਕ ਲਹਿਰ ਬਣਾਈ ਰਖੋਂ ਗੇ। ਮੈਨੂੰ ਇਹ ਮੁਸਕਲ ਲੱਗਦਾ ਹੈ।
ਦਿਲੀ ਪੰਜਾਬ ਕੀ ਭਾਰਤ ਦਾ ਗਰੀਬ ਵਰਗ ਰੁਜਗਾਰ ਚਾਹੁੰਦਾ ਹੈ। ਆਪਣੇ ਲਈ ਸਹੂਲਤਾਂ ਚਾਹੁੰਦਾ ਹੈ। ਚੰਗਾ ਲਿਵਇੰਗ ਸਟੈਂਡਰਡ ਚਾਹੂੰਦਾ ਹੈ। ਪਰ ਤੁਸੀ ਕੋਈ ਭੀ ਅਜੇਹਾ ਸੁਝਾ ਉਸਦੇ ਸਾਹਮਣੇ ਨਹੀਂ ਰਖ ਸਕੇ। ਹੁਣ ਤੁਸੀ ਉਸਨੂੰ ਛੁਣਛਣਾ ਦੇ ਰਹੇ ਹੋਂ। ਮੈਂ ਤੁਹਾਨੂੰ ਰੋਟੀ ਕਪੜਾ ਮਕਾਨ ਤਾਂ ਨਹੀਂ ਦੇ ਸਕਦਾ। ਭੁਖੇ ਢਿਡ ਸਬਰ ਕਰੋ। ਪਰ ਇਲੈਕਸ਼ਨ ਵਿਚ ਸਭ ਨੂੰ ਟਿਕਟਾਂ ਦਿਆਂ ਗਾ। ਸਭ ਨੂੰ ਐਮ ਪੀ ਬਣਾ ਦਿਆਂ ਗਾ। ਇਹੀ ਖਾਬ ਖਿਆਲੀ ਤੁਹਾਡੇ 430 ਉਮੀਦਵਾਰ ਦੀ ਹਾਰ ਦਾ ਕਾਰਨ ਬਣੀ।
ਤੁਹਾਡੇ ਕੋਲ ਬੜੇ ਸੁਲਝੇ ਹੋਏ ਜਰਨਲਿਸ਼ਟ ਸਨ। ਭਾਰਤ ਦਾ ਸੋਸ਼ਲ ਮੀਡੀਆ ਤੁਹਾਡੇ ਨਾਲ ਖੜਾ ਸੀ। ਤੁਸੀਂ ਲਹਿਰ ਪੈਦਾ ਕਰ ਲਈ ਸੀ। ਅਜ ਭੀ ਸੁਲਝੇ ਹੋਏ ਇਮਾਨਦਾਰ ਰਾਜਨੀਤਕ,
ਬਿਉਰੋਕ੍ਰੇਟ ਤੁਹਾਨੂੰ ਸਹਿਯੋਗ ਦੇਣਾ ਲੋਚਦੇ ਹਨ। ਤੁਸੀਂ ਕ੍ਰਾਂਤੀ ਦੀ ਦਹਿਲੀਜ ਉਤੇ ਖੜੇ ਹੋਂ। ਤੁਹਾਡੀ ਯੋਗ ਅਗਵਾਈ ਦੇਸ ਲਈ ਵਰਦਾਨ ਬਣ ਸਕਦੀ ਹੈ। ਦੇਸ ਵਿਚ ਕਾਂਤੀ ਆ ਸਕਦੀ ਹੈ। ਦੇਸ ਭਿਸ਼ਟਾਚਾਰ ਮੁਕਤ ਹੋ ਸਕਦਾ ਹੈ. ਦੇਸ ਮੁੜ ਧਨਵਾਨ ਬਣ ਸਕਦਾ ਹੈ। ਪਰ ਤੁਹਾਡੀ ਹਉਮੇਂ ਜਾਂ ਈਰਖਾ ਤਹਿਤ ਕੀਤੀ ਗਈ ਕੋਈ ਗਲਤੀ ਤੁਹਾਨੂੰ ਅਚੇਤਨ ਤੁਹਾਡੀ ਮੰਜਲ ਤੋਂ ਭਟਕਾ ਸਕਦੀ ਹੈ। ਇਹ ਤੁਹਾਡੀ ਵਿਅਕਤੀ ਗਤ ਗਿਰਾਵਟ ਹੀ ਨਹੀਂ ਹੋਵੇ ਗੀ। ਇਹ ਸੁਧਾਰ ਲਹਿਰ ਦੀ ਗਿਰਾਵਟ ਸਾਬਤ ਹੋਵੇ ਗੀ। ਇਮਾਨਦਾਰੀ ਭਿਸ਼ਟਾਚਾਰ ਤੋਂ ਹਾਰ ਮੰਨ ਲਵੇ ਗੀ।
ਕੁਝ ਬੁਧੀ ਜੀਵੀਆਂ ਦਾ ਵਿਚਾਰ ਹੈ ਕਿ ਤੁਹਾਡੀ ਸੋਚ ਸਿਰਫ ਆਪਣੀ ਗਦੀ ਬਚਾਉਣ ਤੱਕ ਹੀ ਸੀਮਤ ਹੋ ਗਈ। ਕਿਤੇ ਮੇਰੀ ਕੁਰਸੀ ਨੂੰ ਕੋਈ ਖਤਰਾ ਪੈਦਾ ਨਾਂ ਹੋ ਜਾਏ। ਤੁਸੀ ਬਿਲਕੁਲ ਸਧਾਰਨ ਸੋਚ ਵਾਲੇ ਆਦਮੀ ਹੀ ਆਪਣੀ ਪਾਰਟੀ ਵਿਚ ਰਖਣਾ ਚਾਹੁੰਦੇ ਹੋ। ਤੁਹਾਂਨੂੰ ਕਾਬਲ ਆਦਮੀਆਂ ਤੋਂ ਫੋਬੀਆ ਹੋ ਗਿਆ ਹੈ। ਕਿਤੇ ਕੋਈ ਮੇਰਾ ਵਿਟੋਰੀਆ ਕਰਾਸ਼ ਖੋਹ ਨਾਂ ਲਵੇ। ਤੁਸੀ ਕੌਮੀ ਲਹਿਰ ਨੂੰ
ਆਪਣੇ ਉਪਰੋਂ ਕੁਰਬਾਨ ਕਰ ਦਿਤਾ।
ਤੁਸੀਂ ਆਪ ਭੀ ਮਹਿਸੂਸ ਕਰਦੇ ਹੋਂਵੋ ਗੇ, ਕਿ ਸਾਡੇ ਉਭਾਰ ਦੀ ਰਫਤਾਰ ਵਿਚ ਕਿਤਨੀ ਕਮੀ ਆਈ ਹੈ। ਪਰ ਅਜੇ ਭੀ ਸਮਾਂ ਹੈ। ਲਹਿਰ ਵਿਚ ਮੁੜ ਉਭਾਰ ਲਿਆਉਣ ਲਈ ਤੁਹਾਨੂੰ ਆਪਣੇ,
ਸਲਾਹਕਾਰਾਂ ਅਤੇ ਪਾਰਟੀ ਵਿਧਾਨ ਵਿਚ ਤਬਦੀਲੀ ਕਰਨ ਦੀ ਲੋੜ ਹੈ। ਕਾਰ, ਕੋਠੀ, ਸਕਿੳਰਿਟੀ ਆਦਿ ਸਾਦਗੀ ਦੇ ਮਸਲੇ ਦਿਲੀ ਦੇ ਲੋਕਾਂ ਦੀ ਕਿਸਮਤ ਬਦਲਣ ਦੀ ਯੋਗਤਾ ਨਹੀਂ ਰਖਦੇ। ਲੋਕਾਂ ਦੀ ਕਿਸਮਤ ਬਦਲਣ ਲਈ ਕਨੂੰਨ ਬਦਲਣ ਦੀ ਲੋੜ ਹੈ। ਨਵੇਂ ਕਨੂੰਨ ਬਨਾਉਣ ਦੀ ਲੋੜ ਹੈ। ਤੁਸੀਂ ਵਿਧਾਨ ਸਭਾ ਵਿਚ
"ਦੇਹਲੀ ਸਟੇਟ ਪੁਲੀਸ਼" ਜਾਂ "ਦੇਹਲੀ ਸਟੇਟ ਫੋਰਸ਼"
ਬਨਾਉਣ ਦਾ ਮਤਾ ਰਖ ਸਕਦੇ ਹੋਂ। ਤੁਸੀਂ ਜੋ ਕਰਨਾ ਚਹੂੰਦੇ ਹੋਂ, ਵਿਧਾਨ ਸਭਾ ਵਿਚ ਮਤਾ ਲੈਕੇ ਆਉ। ਭਾਂਵੇਂ ਦਿਲੀ ਸਰਕਾਰ ਨੂੰ ਪੂਰੇ ਅਧਿਕਾਰ ਪ੍ਰਾਪਤ ਨਹੀਂ। ਪਰ ਦਿਲੀ ਵਿਧਾਨ ਸਭਾ ਨੂੰ ਦੂਜੇ ਸੂਬਿਆਂ ਵਾਂਗ ਹੀ ਵਿਧਾਨਕ ਹਕ ਹਾਂਸਲ ਹਨ। ਵਿਧਾਨ ਸਭਾ ਵਿਚ ਪਾਸ ਹੋਇਆ ਕੋਈ ਵਿਚਾਰ ਕਨੂੰਨ ਬਣ ਜਾਂਦਾ ਹੈ। ਇਸਨੂੰ ਹਾਈ ਕੋਰਟ ਅਤੇ ਸੁਪਰੀਮ ਕੋਰਟ ਭੀ ਨਜਰ ਅੰਦਾਜ ਨਹੀਂ ਕਰਦੀਆਂ।
ਤੁਸੀਂ ਮਜਬੂਤ ਲੋਕਪਾਲ ਦੇ ਅਜੰਡੇ ਤੇ ਚੋਣ ਲੜੀ ਸੀ, ਪਰ ਅਜੇ ਤਕ ਲੋਕਪਾਲ ਦਾ ਢਾਂਚਾ ਲੋਕਾਂ ਸਾਹਮਣੇ ਨਹੀਂ ਰਖ ਸਕੇ। ਤੁਹਾਡੇ "ਸੰਕਲਪ
ਪਤਰ" ਵਿਚ ਲੋਕਪਾਲ ਦਾ ਜਿਕਰ ਤਕ ਨਹੀਂ ਹੈ। ਤੁਸੀ ਅੰਦਰੂਨੀ ਲੋਕਪਾਲ ਦੀਆਂ ਧਜੀਆਂ ਉਡਾ ਦਿਤੀਆਂ ਹਨ। ਹੋਰ ਕਿਸ ਤਰਾਂ ਦਾ ਲੋਕਪਾਲ ਲਿਆਉਂ ਗੇ। ਤੁਹਾਡਾ ਲੋਕਪਾਲ ਸਟੰਟ ਸਾਬਤ ਹੋ ਚੁਕਾ ਹੈ। ਅਸੀਂ ਪੰਜਾਬ ਵਿਚ ਗੈਰ ਅਕਾਲੀ, ਗੈਰ ਕਾਂਗਰਸੀ,
ਸ਼ਾਂਝਾ ਮੁਹਾਜ ਕਇਮ ਕਰਣ ਲਈ ਯਤਨ ਸ਼ੀਲ ਹਾਂ। ਜੇ ਪੰਜਾਬ ਵਿਚ ਮੇਰੀ ਪਾਰਟੀ ਸਾਂਝੇ ਮੁਹਾਜ ਦੀ ਮਦਤ ਨਾਲ ਕਾਮਯਾਬ ਹੋ ਜਾਂਦੀ ਹੈ, ਤਾਂ ਅਜੋਕਾ ਲੋਕਪਾਲ ਕਇਮ ਕੀਤਾ ਜਾਵੇ ਗਾ। ਜਿਸਦਾ ਵੇਰਵਾ ਇਸ ਸਾਈਟ ਉਪਰ ਦਰਜ ਹੈ। ਤੁਸੀ ਇਸ ਵਿਚ ਦਿਲੀ ਦੀਆਂ ਲੋੜਾਂ ਅਨੁਸਾਰ ਤਬਦੀਲੀ ਕਰ ਸਕਦੇ ਹੋਂ। ਪਰ ਹਉਮੇਂ, ਡਿਕਟੇਟਰਸ਼ਿਪ,
ਕਬਜੇ ਦਾ ਤਿਆਗ ਕਰਨਾ ਪਏ ਗਾ। ਜੋ ਤੁਸੀਂ ਕਰ ਨਹੀਂ ਸਕਦੇ।
ਤੁਹਾਡਾ ਸਮੁਚਾ ਚੋਣ ਮੈਨੀਫੈਸਟੋ "ਸਵਰਾਜ" ਉਪਰ ਹੀ ਅਧਾਰਿਤ ਸੀ। ਸਵਰਾਜ ਦੀ ਪ੍ਰਾਪਤੀ ਹੀ ਆਮ ਆਦਮੀ ਪਾਰਟੀ ਦਾ ਮੁਖ ਉਦੇਸ਼ ਸੀ। ਪਰ ਤੁਹਾਡੇ ਮੈਨੀਫੈਸਟੋ ਵਿਚ ਇਸਦੀ ਕੋਈ ਰੂਪ ਰੇਖਾ ਜਾਂ ਢਾਂਚੇ ਦਾ ਕੋਈ ਵੇਰਵਾ ਤਕ ਨਹੀਂ ਹੈ। ਤੁਹਾਡੀ ਕਿਤਾਬ
`ਸਵਰਾਜ" ਤਹਾਡੇ ਲੇਖਾਂ ਦਾ ਸੰਗ੍ਰਹ ਹੈ। ਪਰ ਇਸ ਵਿਚ "ਸਵਰਾਜ"
ਦੀ ਕੋਈ ਰੂਪ ਰੇਖਾ ਨਹੀਂ ਦਿਤੀ ਗਈ। ਨਾਂ ਹੀ ਕੋਈ ਵਿਧਾਨਕ ਢੰਗ ਤਰੀਕਾ ਦਿਤਾ ਗਿਆ ਹੈ ਕਿ ਸਵਰਾਜ ਨੂੰ ਕਿਸ ਤਰਾਂ ਲਾਗੂ ਕੀਤਾ ਜਾਏ ਗਾ। ਅਜੇ ਤਕ ਸਵਰਾਜ ਤੁਹਾਡੇ ਲਈ ਇਕ ਉਧਾਰ ਲਿਆ ਖਿਆਲ ਅਤੇ ਕਲਪਨਾ ਹੀ ਹੈ।
ਤੁਸੀਂ ਅਜੇ ਤਕ ਵਿਧਾਨ ਸਭਾ ਵਿਚ ਭੀ ਆਪਣੇ "ਸਵਰਾਜ"
ਵਾਰੇ ਨਾਂ ਹੀ ਕੋਈ ਮਤਾ ਲਿਆਂਦਾ ਹੈ, ਅਤੇ ਨਾਂ ਹੀ ਇਸਦੀ ਕੋਈ ਰੂਪਰੇਖਾ ਅਰਥਾਤ ਢਾਂਚਾ ਵਿਧਾਨ ਸਭਾ ਦੇ ਸਾਹਮਣੇ ਰਖਿਆ ਹੈ। ਤੁਸੀ ਦਿਲੀ ਨੂੰ ਕਿਸੇ ਸਵਰਾਜ ਦਾ ਪ੍ਰਤੀਬਿੰਬ ਨਹੀਂ ਦਿਖਾ ਸਕੇ। ਇਕ ਪਹਿਲੇ ਮਜੂਦ ਸਰਕਾਰੀ ਢਾਂਚੇ ਨੂੰ ਸਵਰਾਜ ਦੀ ਸਰਕਾਰ ਕਹਿਣ ਨਾਲ ਸਵਰਾਜ ਨਹੀਂ ਆ ਸਕਦਾ। ਜੇ ਇਹੀ ਸਵਰਾਜ ਸੀ ਤਾਂ ਤੁਹਾਡੀ ਕੀ ਲੋੜ ਸੀ। ਮੈਂ ਪੰਜਾਬ ਲਈ "ਸਵਰਾਜ"
ਦਾ ਢਾਂਚਾ ਉਲੀਕਿਆ ਹੈ। ਤੁਸੀਂ ਇਸਨੂੰ ਲੋੜ ਅਨੁਸਾਰ ਤਬਦੀਲ ਕਰਕੇ ਦਿਲੀ ਵਿਧਾਨ ਸਭਾ ਲਈ ਆਪਣੇ ਚੋਣ ਅਜੰਡੇ ੳਪਰ ਲਿਆ ਸਕਦੇ ਹੋਂ।
ਤੁਸੀਂ ਸਮਾਜਿਕ ਕ੍ਰਾਂਤੀ ਤੇ ਕਨੂੰਨੀ ਸੁਧਾਰ ਕਰਨ ਦੇ ਏਜੰਡੇ ਉਪਰ ਚੋਣ ਲੜੀ ਸੀ। ਪਰ ਹੁਣ ਤੁਹਾਡੀ ਸੋਚ ਸਿਰਫ ਕੁਰਸੀ ਦੀ ਪਕੜ ਤਕ ਹੀ ਸੀਮਤ ਹੈ। ਤੁਹਾਡੇ ਆਪਣੇ ਦਿਮਾਗ ਵਿਚ ਸਵਰਾਜ ਦੇ ਨਕਸ਼ੇ ਦਾ ਚਿੰਤਨ ਨਹੀਂ ਹੈ। ਤੁਸੀਂ ਸਿਰਫ ਗਵਰਨਰ ਨਾਲ ਵਿਵਾਦ ਨੂੰ ਹੀ ਆਪਣੀ ਸਾਖ ਬਹਾਲੀ ਲਈ ਉਭਾਰ ਰਹੇ ਹੋਂ। ਤੁਸੀਂ ਦਿਲੀ ਵਿਚ ਆਪਣੀ ਹਾਰ ਮੰਨ ਚੁਕੇ ਹੋਂ। ਤੁਸੀਂ ਦਿਲੀ ਤੋਂ ਭਜਕੇ ਪੰਜਾਬ ਪਨਾਹ ਲੈਣ ਵਾਰੇ ਸੋਚਣ ਲਗੇ
ਹੋਂ। ਇਸ ਨਾਲ ਤੁਸੀਂ ਹੋਰ ਕਮਜੋਰ ਹੋ ਜਾਉਂ ਗੇ।
ਪੰਜਾਬ ਦੀ ਜਿਤ ਤੁਹਾਡੀ ਜਿਤ ਨਹੀਂ। ਇਹ ਪੰਜਾਬ ਦੇ ਲੋਕਾਂ ਦਾ, ਬਾਦਲਸ਼ਾਹੀ ਭਿਸ਼ਟਾਚਾਰ, ਲੁਟਖੋਹ, ਵਿਰੁਧ ਫਤਵਾ ਹੈ। ਤੁਸੀ ਭਿਸ਼ਟਾਚਾਰ ਵਿਰੁਧ ਲੜਨ ਦਾ ਪ੍ਰਣ ਲਿਆ ਸੀ। ਤੁਸੀਂ ਆਪਣੇ ਆਪ ਨੂੰ ਪੁਛੋ: ਤੁਸੀਂ ਪੰਜਾਬ ਦੇ ਭ੍ਰਿਸ਼ਟਾਚਾਰ ਨਾਲ ਸਮਝੌਤਾ ਕਰ ਚੁਕੇ ਹੋਂ। ਇਸ ਤਰਾਂ ਪੰਜਾਬ ਦੇ ਭਿਸ਼ਟਾਚਾਰ ਵਿਰੁਧ ਅਸਲੀ ਲੜਾਈ ਲੜਣ ਵਾਲਿਆਂ ਦੀ ਲਹਰ ਕਮਜੋਰ ਹੋ ਰਹੀ ਹੈ। ਜੇ ਪੰਜਾਬ ਵਿਚ ਭਿਸ਼ਟਾਚਾਰ ਪਸ਼ਰ ਰਿਹਾ ਹੈ ਤਾਂ ਇਹ ਸਾਰੀਆਂ ਸੀਟਾਂ ਲੜਨ ਦੇ ਅਗਾਊ ਐਲਾਨ ਕਰਨ ਵਾਲਿਆਂ ਦੇ ਸਿਰ ਉਪਰ ਹੀ ਪਸਰ ਰਿਹਾ ਹੈ। ਜੋ ਭ੍ਰਿਸ਼ਟਾਚਾਰ ਨੂੰ ਜਿਤਾਉਣ ਲਈ ਹੀ ਆਪੋ ਆਪਣੇ ਕੈਂਡੀਡੇਟ ਖੜੇ ਕਰਦੇ ਹਨ। ਹੁਣ ਭ੍ਰਿਸ਼ਟਾਚਾਰ ਨੂੰ ਹਰਾਉਣ ਲਈ ਸਾਰਿਆਂ ਨੂੰ ਸਾਫ ਮਨ ਨਾਲ ਇਕੱਠੇ ਹੋਣ ਦੀ ਲੋੜ ਹੈ। ਆਪਣੀਆਂ ਹਮ
ਖਿਆਲ ਪਾਰਟੀਆਂ ਨਾਲ ਸ਼ਾਂਝ ਬਣਾਕੇ ਚਲੋ।
ਮੇਰੀ ਬੇਨਤੀ ਹੈ ਕਿ ਪੰਜਾਬ ਵਿਚ ਹਜਾਰਾਂ ਨਹੀਂ ਲੱਖਾਂ ਲੋਕ ਹਨ ਜੋ ਭ੍ਰਿਸਟਾਚਾਰ ਦੀ ਲੁੱਟ ਖੋਹ ਦਾ ਸਿਕਾਰ ਹੋਏ ਹਨ। ਕੁਝ ਜਿਹਲਾਂ ਭੁਗਤ ਚੁੱਕੇ ਹਨ। ਕੁਝ ਭੁਗਤ ਰਹੇ ਹਨ। ਉਹ ਕ੍ਰਾਂਤੀ ਦਾ ਧੁਰਾ ਬਣ ਸਕਦੇ ਹਨ। ਇਹਨਾਂ ਨੂੰ ਨਾਲ ਲੈ ਕੇ ਚਲੋ। ਪੰਜਾਬ ਵਿਚ ਹਜਾਰਾਂ ਨਹੀਂ ਲੱਖਾਂ ਇਮਾਨਦਾਰ ਰਾਜਨੀਤਕ ਬੁਧੀਜੀਵੀ ਅਤੇ ਬਿਊਰੋਕਰੇਟ ਹਨ।
ਜੋ ਭ੍ਰਿਸਟਾਚਾਰ ਤੋਂ ਹਾਰ ਮੰਨ ਕੇ ਆਪਣੇ ਘਰੀਂ ਬੈਠੇ ਹੋਏ ਹਨ। ਇਹ ਕ੍ਰਾਂਤੀ ਦਾ ਧੁਰਾ ਬਣ ਸਕਦੇ ਹਨ। ਇਹਨਾਂ ਨੂੰ ਨਾਲ ਲੈਕੇ ਚਲੋ। ਇਹ ਸਭ ਤੁਹਾਡੀ ਅਗਵਾਈ ਵਿਚ ਚਲਣ ਲਈ ਤਿਆਰ ਹਨ। ਪਰ ਤੁਹਾਡੇ ਸੰਵਿਧਾਨ ਦੇ ਦਰਵਾਜੇ ਇਹਨਾਂ ਲਈ ਬੰਦ ਹਨ। ਤੁਹਾਡੇ ਸੰਵਿਧਾਨ ਵਿਚ ਇਹਨਾਂ ਲਈ ਕੋਈ ਸਥਾਨ ਨਹੀਂ ਹੈ।
ਮੈਂ ਇਹਨਾਂ ਨੂੰ ਅਧਾਰ ਬਣਾਕੇ ਤਬਦੀਲੀ ਲਈ ਆਸਵੰਦ ਹਾਂ। ਪੰਜਾਬ ਵਿਚ ਤਬਦੀਲੀ ਲਈ ਅਸਾਨੂੰ ਤੁਹਾਡੀ ਮਦਤ ਦੀ ਲੋੜ ਹੈ। ਦਿਲੀ ਵਿਚ ਪੰਜਾਬੀਆਂ ਨੇ ਤੁਹਾਡਾ ਸਾਥ ਦਿਤਾ ਹੈ। ਪੰਜਾਬ ਵਿਚ ਭਿਸ਼ਟਾਚਾਰ ਵਿਰੁਧ ਲੜਣ ਵਾਲਿਆਂ ਨੂੰ ਸਹਿਯੋਗ ਦਿਉ। ਭ੍ਰਿਸ਼ਟਾਚਾਰ ਹਾਰ ਜਾਏ ਗਾ। ਤੁਸੀਂ ਤਾਂ ਭਾਵੇਂ ਆਪਣੇ ਸਾਰੇ ਏਜੰਡੇ ਲਾਗੂ ਕਰਨ ਵਿਚ ਮਕੰਮਲ ਫੇਲ ਹੋਏ ਹੋਂ। ਪਰ ਅਸੀਂ, ਪੰਜਾਬ ਦੇ ਲੁਟੇ ਅਤੇ ਕੁਟੇ ਹੋਏ ਲੋਕ,
ਪੰਜਾਬ ਵਿਚ ਲੋਕ ਸ਼ਵਰਾਜ ਦੀ ਸ਼ਥਾਪਨਾ ਕਰਕੇ ਦਿਖਾਵਾਂ ਗੇ। ਪੰਜਾਬ ਵਿਚ ਲੋਕਪਾਲ ਦੀ ਸ਼ਥਾਪਨਾ ਕਰਕੇ ਦਿਖਾਵਾਂ ਗੇ। ਐਸਾ ਅਨੋਖਾ ਰਾਜ ਪ੍ਰਬੰਧ ਪੰਜਾਬ ਵਿਚ ਲਾਗੂ ਕੀਤਾ ਜਾਏ ਗਾ, ਕਿ ਇਥੇ ਮੁੜ ਲੁਟੇਰਾ ਸ਼ਾਹੀ ਪੈਦਾ ਹੀ ਨਹੀਂ ਹੋ ਸਕੇ ਗੀ।
ਯਕੀਨ ਕਰੋ ਕੇਜਰੀ ਵਾਲ ਜੀ! ਪੰਜਾਬ ਵਿਚ ਇਕ ਐਸਾ ਮੌਡਿਲ ਰਾਜ ਕਾਇਮ ਹੋਵੇਗਾ ਜਿਸਤੋਂ ਸਾਰਾ ਹਿੰਦੋਸ਼ਤਾਨ ਰਾਹਨੁਮਾਈ ਲਏ ਗਾ। ਇਹ ਸਹੀ ਅਰਥਾਂ ਵਿਚ ਰਣਜੀਤ ਸਿੰਘ ਰਾਜ ਹੋਵੇ ਗਾ। ਸਹੀ ਅਰਥਾਂ ਵਿਚ ਰਾਮ ਰਾਜ ਹੋਵੇ ਗਾ।
ਪੰਜਾਬ ਦੇ ਵੋਟਰ ਵੀਰੋ! ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਕਹੋ ਕਿ ਉਹ ਅਖਾਂ ਖੋਹਲਣ। ਅਸਲੀਅਤ ਪਛਾਨਣ। ਜੇ ਉਹ ਆਪਣੇ ਇਕ ਭੀ ਏਜੰਡੇ ਨੂੰ ਲਾਗੂ ਕਰਨ ਵਿਚ ਸਫਲ ਹੋ ਸਕੇ ਹੋਣ ਤਾਂ ਮੈਂ ਉਹਨਾਂ ਦੀ ਈਂਨ ਮੰਨਾਂ ਗਾ। ਖੁਲੀ ਬਹਿਸ ਕਰਵਾ ਲਵੋ। ਲੋਕਾਂ ਸਾਹਮਣੇ ਅਸਲੀਅਤ ਉਜਾਗਰ ਹੋ ਜਾਏ ਗੀ।
|