ਪੰਜਆਪ ਦੀ ਵੈਬਸਾਈ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।ਇਸ ਪਾਰਟੀ ਦੀ ਸਥਾਪਨਾ: ਕ੍ਰਪਸ਼ਨ, ਡ੍ਰੱਗ ਮਾਫੀਆਂ, ਰੇਤ ਮਾਫੀਆ, ਟ੍ਰਾਂਸਪੋਰਟ ਕੇਬਲ ਸ਼ਨਅੱਤ ਇੰਡੱਸ਼ਟਰੀ ਉਪਰ ਇਜਾਰੇਦਾਰੀ, ਆਦਿ ਬੁਰਾਈਆਂ ਦੇ ਖਿਲਾਫ ਸੰਘਰਸ਼ ਕਰਨ ਲਈ ਕੀਤੀ ਗਈ ਹੈ।ਜਨਤਾ ਦਾ ਲੁਟਿਆ ਪੈਸਾ ਵਾਪਿਸ ਜਨਤਾ ਕੋਲ ਆਏ ਗਾ।ਗੁਰਦਵਾਰਾ ਬੋਰਡ ਅਤੇ ਦੂਜੇ ਪਵਿਤਰ ਗੁਰੁ ਘਰਾਂ ਦੀ ਨਾਦਰਸ਼ਾਹੀ ਲੁਟ ਖਤਮ ਹੋਵੇ ਗੀ।ਬੋਰਡ ਦੇ ਪ੍ਰਬੰਧ ਲਈ ਸਰਬ ਸੰਸਾਰ ਗੁਰਦਵਾਰਾ ਪ੍ਰਬੰਧਕ ਬੋਰਡ ਬਣੇ ਗਾ।ਨੋਟੀਫਾਈਡ ਅਤੇ ਲੋਕਲ ਕਮੇਟੀਆਂ ਦਾ ਪ੍ਰਬੰਧ ਸਥਾਨਿਕ ਸੰਗਤ ਕੋਲ ਹੋਵੇ ਗਾ।ਤੁਹਾਡੇ ਸਹਿਯੋਗ ਦੀ ਲੋੜ ਹੈ।
         
   .

50. ਕੇਜਰੀਵਾਲ ਜੀ ਦੀ ਦਿਲੀ ਜਿਤ ਦਾ ਰਾਜ ਕੀ ਹੈ।

           ਪੰਜਾਬ ਦਾ ਸਧਾਰਨ ਵਰਗ ਕੇਜਰੀਵਾਲ ਨੂੰ ਬੜਾਂ ਪ੍ਰਤਿਬਾਸ਼ਾਲੀ ਤੇ ਨਿਹਾਇਤ ਕਾਬਲ ਪਾਲੇਟਿਸ਼ਨ ਮੰਨ ਰਿਹਾ ਹੈ। ਕਿਉਂਕੇ ਉਸਨੂੰ ਉਸ ਸਮੇਂ ਦੇ ਵਾਤਾਵਰਨ ਤੇ ਕੇਜਰੀਵਾਲ ਜੀ ਦੀ ਅਸਲੀਅਤ ਵਾਰੇ ਕੋਈ ਜਾਣਕਾਰੀ ਨਹੀਂ ਹੈ। ਕੇਜਰੀਵਾਲ ਜੀ ਆਪਣੀ ਇਮਾਨਦਾਰੀ ਦੀ ਦੁਹਾਈ ਦਾ ਇਕੋ ਇਕ ਅਧਾਰ ਇਹ ਬਣਾਉਦੇ ਹਨ, ਕਿ ਉਹਨਾਂ ਨੂੰ ਇਮਾਨਦਾਰ ਹੋਣ ਕਰਕੇ ਹੀ ਪਹਿਲੇ 28 ਸੀਟਾਂ ਮਿਲੀਆਂ ਸਨ। ਹੁਣ 70 ਵਿਚੋਂ 67 ਸੀਟਾਂ ਮਿਲੀਆਂ ਹਨ। ਦਿਲੀ ਦੇ ਲੋਕਾਂ ਨੇ ਉਹਨਾਂ ਨੂੰ ਇਮਾਨਦਾਰ ਹੋਣ ਦਾ ਸਰਟੀਫੀਕੇਟ ਦੇ ਦਿਤਾ ਹੈ।

             ਜਦਕਿ ਅਸਲੀਅਤ ਇਹ ਹੈ ਕਿ ਦਿਲੀ ਦੇ ਲੋਕ ਕੇਜਰੀਵਾਲ ਜੀ ਤੋਂ ਛੁਟਕਾਰਾ ਚਾਹੁੰਦੇ ਹਨ। ਕਈ ਕੇਜਰੀਵਾਲ ਸਰਕਾਰ ਨੂੰ, ਦਸਤੌੜੇ ਬਾਜ, ਲੋਟੂ ਸਰਕਾਰ ਕਹਿੰਦੇ ਹਨ। ਕਈ ਤੁਗਲਕ ਸ਼ਾਹੀ ਰਾਜ। ਖੈਰ ਕਿਉਂਕੇ ਕੇਜਰੀਵਾਲ ਜੀ ਆਪਣੇ ਮੁੰਹੋਂ ਆਪ ਹੀ ਆਪਣੀ ਵਡਿਆਈ ਕਰ ਰਹੇ ਹਨ। ਉਹਨਾਂ 20 ਅਪ੍ਰੈਲ ਨੂੰ ਦਿਲੀ ਸਰਵਿਸ ਡੇ ਉਪਰ ਬਿਉਰੋਕਰੇਟਜ ਨੂੰ ਧਮਕਾਉਂਦਿਆਂ ਕਿਹਾ ਕਿ ਤੁਸੀ ਭਾਂਵੇਂ ਮੈਨੂੰ ਕਿਨਾਂ ਭੀ ਮਾੜਾ ਮੰਨੋ। ਮੈਂ ਮਾੜਾ ਹੋ ਸਕਦਾ ਹਾਂ। ਮੇਰੇ ਵਿਚ ਕਮੀਆਂ ਹੋ ਸਕਦੀਆਂ ਹਨ। ਪਰ ਮੈਂ ਦਸ ਪੰਦਰਾਂ ਸਾਲ ਹਿਲਣ ਵਾਲਾ ਨਹੀ। ਸਾਇਦ ਸੁਖਬੀਰ ਦੀ ਸਿਖਿਆ ਕੰਮ ਆ ਰਹੀ ਹੈ। ਇਸ ਲਈ ਇਹ ਵਿਚਾਰ ਕਰਨਾ ਜਰੂਰੀ ਹੈ ਕਿ ਕੇਜਰੀਵਾਲ ਦੀ ਜਿਤ ਦਾ ਕਾਰਨ ਕੀ ਹੈ ।

               ਇਹ ਤਾਂ ਸਾਰੀ ਦੁਨੀਆਂ ਨੂੰ ਪਤਾ ਹੈ ਕਿ ਅੰਨਾਂ ਹਜਾਰੇ ਜੀ ਦੀ ਲਹਿਰ ਨੂੰ ਬੀਜੇਪੀ ਤੇ ਆਰ ਐਸ਼ ਐਸ਼ ਦੀ ਹਮਾਇਤ ਪ੍ਰਾਪਤ ਸੀ। ਸੀ ਪੀ ਆਈ, ਸੀ ਪੀ ਐਮ, ਜਨਤਾ ਦਲ ਦਿਲੀ ਯੁਨਟ, ਚੁਟਾਲਾ ਪਾਰਟੀ, ਅਕਾਲੀ ਦਲ, ਸਾਰਾ ਭਾਰਤ ਅੰਨਾਂ ਹਜਾਰੇ ਲੈਹਰ ਦੀ ਮਦਤ ਕਰ ਰਿਹਾ ਸੀ। ਜੈ ਪ੍ਰਕਾਸ਼ ਨਰਾਇਣ ਦੀ ਲੋਕ ਸਤਾਹ ਪਾਰਟੀ, ਜਿਸਨੇ ਮਾਰਚ 2011 ਨੂੰ ਦੂਜਾ ਡਾਂਡੀ ਮਾਰਚ ਕੀਤਾ ਸੀ, ਦੀ ਭੀ ਭਰਪੂਰ ਮਦਤ ਸੀ। ਫਿਲਮੀ ਸ਼ਿਤਾਰੇ ਤੇ ਅਪ੍ਰਵਾਸੀ ਭਾਰਤੀ।  ਇਹ ਖਬਰਾਂ ਭੀ ਛਪੀਆਂ ਕਿ ਅੰਦੋਲਨ ਪਿਛੇ ਅਮਰੀਕਾ ਦਾ ਹੱਥ ਹੇ। ਅੰਨਾਂ ਹਜਾਰੇ ਜੀ ਨੇ ਸਿਵਲ ਸੁਸਾਇਟੀ ਤੇ ਸਰਕਾਰ ਦੀ ਸਾਂਝੀ ਜੋਆਂਇੰਟ ਕਮੇਟੀ ਬਨਾਉਣ ਦਾ ਸੁਝਾ ਦਿਤਾ ਸੀ। ਜਿਸਨੂੰ ਮਨਮੋਹਨ ਸਿੰਘ ਨੇ ਰੱਦ ਕਰ ਦਿਤਾ ਸੀ। ਇਸ ਲਈ ਮਨਮੋਹਨ ਸਿੰਘ ਭੀ ਇਕ ਟਾਰਗਿਟ ਬਣ ਚੁਕਾ ਸੀ। ਮਨਮੋਹਨ ਸਿੰਘ ਦੇ ਇਨਕਾਰ ਕਰਨ ਤੇ ਹੀ ਅੰਨਾਂ ਜੀ ਨੇ 5 ਅਪ੍ਰੈਲ 2011 ਨੂੰ ਭੁਖ ਹੜਤਾਲ ਸ਼ੁਰੂ ਕੀਤੀ ਸੀ। ਅੰਨਾਂ ਲਹਿਰ 28 ਦਸੰਬਰ ਤਕ ਜੋਰ ਫੜ ਗਈ ਸੀ ਤੇ 2012 ਦੇ ਸੁਰੂ ਤੱਕ ਆਪਣੇ ਜੋਬਨ ਤੇ ਪੁਜ ਚੁਕੀ ਸੀ। ਮੁਖ ਨਿਸ਼ਾਨਾ ਲੋਕਪਾਲ ਬਿਲ ਤੇ ਕਾਲਾ ਧਨ ਵਾਪਸ ਲਿਆਉਣ ਦਾ ਸੀ। ਇਸੇ ਹਮਾਇਤ ਕਾਰਨ ਹੀ ਇਸ ਸਿਵਲ ਸੁਸਾਇਟੀ ਨੂੰ ਭਰਪੂਰ ਆਰਥਕ ਮਦਤ ਮਿਲੀ। ਇਹ ਪੈਸਾ ਕੇਜਰੀਵਾਲ ਜੀ ਕੋਲ ਹੀ ਰਖਿਆ ਜਾਂਦਾ ਸੀ।

                ਭਾਰਤ ਸਰਕਾਰ ਨੇ ਭਾਂਵੇ ਸ਼ਾਂਝੀ ਕਮੇਟੀ ਵਲੋਂ ਪ੍ਰਵਾਨਤ ਲੋਕਪਾਲ ਬਿਲ ਦਾ ਖਰੜਾ ਫਰਵਰੀ 2012 ਵਿਚ ਰਾਜਸਭਾ ਵਿਚ ਪੇਸ਼ ਕਰ ਦਿਤਾ। ਪਰ ਇਸ ਉੋਪਰ ਬਹਿਸ ਕੀਤੇ ਬਿਨਾਂ ਹੀ ਰਾਜ ਸਭਾ ਸੈਸਨ ਉਠਾ ਦਿਤਾ। ਜਿਸਦੇ ਵਿਰੋਧ ਵਿਚ 25 ਮਾਰਚ 2012 ਨੂੰ ਜੰਤਰ ਮੰਤਰ ਪਾਰਕ ਵਿਚ ਵੱਡੀ ਸਭਾ ਬੁਲਾਈ ਗਈ। 3 ਜੂਨ 2012 ਨੂੰ ਜੰਤਰ ਮੰਤਰ ਵਿਚ ਹੀ ਇਕ ਦਿਨਾਂ ਭੁਖ ਹੜਤਾਲ ਅੰਨਾਂ ਜੀ ਨੇ ਰੱਖੀ। ਜਿਸ ਵਿਚ ਬਾਬਾ ਰਾਮਦੇਵ ਉਹਨਾਂ ਨਾਮ ਬੈਠੇ। ਭਰੋਸੇ ਯੋਗ ਵਸੀਲੇ ਦਸਦੇ ਹਨ ਕਿ ਇਸ ਸਮੇਂ ਤੱਕ ਕੇਜਰੀਵਾਲ ਤੇ ਉਹਨਾਂ ਦੇ ਦੋ ਸਾਥੀ ਅੰਨਾਂ ਨੂੰ ਛਡਕੇ ਅੰਨਾਂ ਵਿਰੋਧੀ ਕੈੰਪ ਵਿਚ ਸਾਮਲ ਹੋ ਚੁਕੇ ਸਨ।

             25 ਜੁਲਾਈ 2012 ਨੂੰ ਅੰਨਾਂ ਟੀਮ ਦੇ ਬਹੁਤ ਸਾਰੇ ਮੈਂਬਰ ਜੰਤਰ ਮੰਤਰ ਪਾਰਕ ਵਿਚ ਅਨਿਸ਼ਚਿਤ ਸਮੇਂ ਦੀ ਭੁਖ ਹੜਤਾਲ ਤੇ ਬੈਠੇ। ਜੋ ਮਨਮੋਹਨ ਸਿੰਘ ਤੇ 14 ਹੋਰ ਮਨਿਸਟ੍ਰਾਂ ਖਿਲਾਫ ਕਿਸੇ ਪੜਤਾਲ ਦੀ ਮੰਗ ਕਰ ਰਹੇ ਸਨ। ਹਾਲਾਤ ਨੂੰ ਦੇਖਦਿਆਂ ਕਾਂਗਰਸ ਨੇ ਆਪਣੀ ਚਾਣਕੀਆ ਨੀਤੀ ਅਧੀਨ ਕੇਜਰੀਵਾਲ ਨੂੰ ਖਰੀਦਣ ਤੇ ਖੁਲੀ ਹਮਾਇਤ ਦੇਣ ਦੀ ਪੇਸ਼ਕਸ ਕੀਤੀ। ਸੋਸਾਇਟੀ ਵਾਰੇ ਬੂਧੀਜੀਵੀ ਲੋਕਾਂ ਦਾ ਪਕਾ ਵਿਚਾਰ ਸੀ ਕਿ ਇਹ 2011 ਵਿਚ ਰਾਸ਼ਟਰੀਆ ਸੋਇਮ ਸੇਵਕ ਸ਼ੰਘ ਨੇ ਬਾਬਾ ਰਾਮਦੇਵ ਤੇ ਅੰਨਾਂ ਹਜਾਰੇ ਜੀ ਰਾਹੀ ਸੁਰੂ ਕਰਵਾਈ ਗਈ ਸੀ। ਇਹ ਮਨਮੋਹਨ ਸਿੰਘ ਵਿਰੋਧੀ ਨਾ ਮਿਲਵਰਤਨ ਟਾਈਪ ਲਹਿਰ ਸੀ। ਜਿਸਦਾ ਛੋਟਾ ਮਨੋਰਥ ਮਨਮੋਹਨ ਸਿੰਘ ਦਾ ਅਧਿਕਾਰ ਘਟ ਕਰਨਾ ਤੇ ਮੁਖ ਮਨੋਰਥ ਬੀਜੇਪੀ ਦੀ ਸਰਕਾਰ ਕਾਇਮ ਕਰਵਾਉਣਾ ਸੀ। ਕਿਹਾ ਜਾਂਦਾ ਸੀ ਕਿ ਇਸ ਲਹਿਰ ਨੂੰ ਪਿਛੇ ਤੋਂ ਆਰ ਐਸ ਐਸ ਲੀਡਰ ਨਾਨਾ ਜੀ ਦੇਸਮੁਖ ਚਲਾ ਰਹੇ ਸਨ। ਉਹਨਾਂ ਦੀ ਮੌਤ 27 ਫਰਵਰੀ 2010 ਨੂੰ ਹੀ ਹੋਈ ਸੀ। ਅੰਨਾਂ ਹਜਾਰੇ ਜੀ ਨਾਨਾ ਜੀ ਦੇ ਪਹਿਲੇ ਸਮੇਂ ਵਿਚ ਸਕੱਤਰ ਰਹੇ ਸਨ।

                ਇਸ ਲਈ ਕਾਂਗਰਸ ਨੇ ਆਪਣਾ ਪੁਰਾਣਾ ਇੰਡੀਅਨ ਸਟਾਈਲ ਫਾਰਮੂਲਾ ਵਰਤਣ ਦਾ ਯਕੀਨ ਕਰਵਾਇਆ। ਜੋ ਰਾਜੀਵ ਲੋਗੋਵਾਲ ਸਮੇਂ ਅਕਾਲੀ ਦਲ ਨੂੰ ਦੁਆਇਆ ਸੀ। ਕਿ ਕਾਂਗਰਸ ਨਾਮ ਨਿਹਾਦ ਕੈਂਡੀਡੇਟ ਖੜੇ ਕਰੇ ਗੀ। ਇਸ ਤਰਾਂ ਕੇਜਰੀਵਾਲ ਪਾਰਟੀ ਜਿਤ ਜਾਏ ਗੀ। ਅੰਨਾਂ ਹਜਾਰੇ ਟੀਮ ਦਾ ਵੱਡਾ ਹਿਸਾ ਸਰਕਾਰ ਤੇ ਪੈਸੇ ਦੇ ਲਾਲਚ ਵਿਚ ਅੰਨਾਂ ਹਜਾਰੇ ਨੂੰ ਛੱਡ ਜਾਏ ਗਾ। ਅੰਨਾਂ ਹਜਾਰੇ ਲੈਹਰ ਖਤਮ ਹੋ ਜਾਏ ਗੀ। ਲੋਕਪਾਲ ਬਿਲ ਦੀ ਜੁਮੇਂਵਾਰੀ ਸਟੇਟ ਸਰਕਾਰ ਉਤੇ ਆ ਜਾਏ ਗੀ।

            ਉਹਨਾਂ ਜੂਨ 2012 ਵਿਚ ਹੀ ਜੋ ਇਸਤਿਹਾਰ ਛਪਵਾਉਣੇ ਸੁਰੂ ਕੀਤੇ ਉਸ ਵਿਚ ਅਨਾਂ ਹਜਾਰੇ ਦਾ ਨਾਮ ਤੇ ਫੋਟੋ ਨਹੀਂ ਛਾਪੇ ਗਏ। ਇਸਦਾ ਅੰਦਰੁਨੀ ਕਾਰਨ ਆਰ ਐਸ ਐਸ ਦਾ ਕੇਜਰੀਵਾਲ ਜੀ ਨਾਲ ਦਿਲੋਂ ਨਰਾਜ ਹੋਣਾ ਦਸਿਆ ਜਾਂਦਾ ਹੈ। ਕੇਜਰੀਵਾਲ ਜੀ ਨੇ ਕੁਮਾਰ ਵਿਸ਼ਵਾਸ, ਸਸੋਧੀਆ ਆਦਿ ਨੂੰ ਤਾਂ ਆਪਣੀ ਕਮੇਟੀ ਵਿਚ ਲੈਣਾ ਠੀਕ ਸਮਝਿਆ ਸੀ। ਪਰ ਉਮਾਂ ਭਾਰਤੀ ਨੂੰ ਰਾਜਨੀਤਕ ਕਹਿਕੇ ਇਨਕਾਰ ਕਰ ਦਿਤਾ ਸੀ।

          26 ਨਵੰਬਰ 2012 ਨੂੰ ਪਾਰਟੀ ਦੀ ਸਥਾਪਨਾ ਪੂਰੇ ਜਲੌ ਤੇ ਸ਼ਾਨੋ ਸ਼ੌਕਤ ਨਾਲ ਕੀਤੀ ਗਈ। ਇਸਦਾ ਨਾਮ ਭੀ ਅੰਨਾਂ ਹਜਾਰੇ ਦੀ ਆਮ ਅਦਮੀ ਲੈਹਰ ਤੋਂ ਲਿਆ ਗਿਆ। ਪਾਰਟੀ ਸੁਰੂ ਕਰਨ ਵਾਲੇ ਦਿਨ ਪ੍ਰਸ਼ਾਂਤ ਭੂਸ਼ਣ ਪਿਉ ਪੁਤ ਨੇ ਇਕ ਕ੍ਰੋੜ ਰਪੱਈਆ ਕੇਜਰੀਵਾਲ ਨੂੰ ਦਿਤਾ ਸੀ।

          ਅੰਨਾਂ ਲੈਹਰ ਲਈ ਇਹ ਦਿਨ ਆਤਮਘਾਤੀ ਸਾਬਤ ਹੋਇਆ। ਇਹ ਅੰਨਾਂ ਹਜਾਰੇ ਨਾਲ ਵਿਸ਼ਵਾਸ ਘਾਤ ਸਮਝਿਆ ਗਿਆ, ਜਿਸ ਨੇ ਕੇਜਰੀਵਾਲ ਨੂੰ ਕੌਮਾਂਤਰੀ ਪ੍ਰਸਿਧੀ ਤੇ ਬੇਅਥਾਹ ਪੈਸੇ ਦਾ ਸਾਧਨ ਦਿਤਾ ਸੀ। ਉਹਨਾਂ ਅੰਨਾਂ ਟੀਮ ਵਿਚੋਂ ਕੇਜਰੀਵਾਲ ਨੂ ਸਭ ਤੋਂ ਵੱਧ ਭਰੋਸੇਯੋਗ ਸਮਝਕੇ ਉਸ ਉਪਰ ਵਿਸ਼ਵਾਸ ਕੀਤਾ ਸੀ।

             ਕੇਜਰੀਵਾਲ ਦਾ ਕਾਂਗਰਸ ਨਾਲ ਕੀਤਾ ਇਹ ਸੌਦਾ ਬੀਜੇਪੀ ਲਈ ਬੜਾ ਫਾਇਦੇਵੰਦ ਸੀ। ਕਿਉਂ ਕੇ ਉਸਨੂੰ ਦਿਲੀ ਸਰਕਾਰ ਮੁਫਤ ਵਿਚ ਮਿਲ ਜਾਣੀ ਸੀ। ਕਿਹਾ ਜਾਂਦਾ ਹੈ ਕਿ ਭਾਂਵੇਂ ਮੋਦੀ ਸਹਿਬ ਕੇਜਰੀਵਾਲ ਜੀ ਨੂੰ ਜਿਆਦਾ ਲਾਈਕ ਨਹੀਂ ਸੀ ਕਰਦੇ। ਪਰ ਆਰ ਐਸ ਐਸ ਦਾ ਕੇਜਰੀਵਾਲ ਨੂੰ ਪੂਰਾ ਸਹਿਯੋਗ ਸੀ। ਕਿਹਾ ਜਾਂਦਾ ਹੈ ਕਿ ਅਜੇਹੀ ਹਾਲਤ ਨੂੰ ਭਾਂਪਦਿਆਂ ਸ਼ੀਲਾ ਦੀਕਸ਼ਤ ਕੋਈ ਬਹਾਨਾ ਬਣਾਕੇ ਚੋਣ ਤੋਂ ਹਟਣਾ ਚਾਹੁੰਦੇ ਸਨ। ਪਰ ਮੁਖ ਮੰਤਰੀ ਹੋਣ ਕਰਕੇ ਅਜਿਹਾ ਹੋ ਨਹੀਂ ਸੀ ਸਕਦਾ। ਦੋਹਾਂ ਪਾਰਟੀਆਂ ਆਰ ਐਸ ਐਸ ਤੇ ਬੀ ਜੇ ਪੀ ਵਿਚ 35, 35 ਸੀਟਾਂ ਅਦਰੂਨੀ ਸ਼ਾਂਝ ਮੁਤਾਬਕ ਵੰਡੀਆਂ ਗਈਆਂ।

          ਬੀਜੇਪੀ ਨੂੰ 32 ਸੀਟਾਂ ਤੇ ਜਿਤ ਮਿਲੀ, ਜਦਕਿ ਕੇਜਰੀਵਾਲ ਦੀ ਪਾਰਟੀ 28 ਸੀਟਾਂ ਤੇ ਜਿਤੀ। ਬੀਜੇਪੀ ਵੱਡੀ ਪਾਰਟੀ ਹੋਣ ਕਰਕੇ ਆਪਣਾ ਮੁਖ ਮੰਤਰੀ ਬਨਾਉਣਾ ਚਾਹੁੰਦੀ ਸੀ। ਪਰ ਕੇਜਰੀਵਾਲ ਨੂੰ ਇਕ ਹੋਰ ਗਿਦੜ ਸਿੰਗੀ ਮਿਲ ਗਈ ਸੀ। ਕਾਂਗਰਸ ਬੀਜੇਪੀ ਨਾਲ ਨਹੀਂ ਸੀ ਜਾ ਸਕਦੀ। ਕਾਂਗਰਸ ਦੇ 8 ਵਿਧਾੲਕਾਂ ਵਿਚੋਂ 4 ਮਹੰਮਦਨ ਸਨ। ਉਹ ਕੇਜਰੀਵਾਲ ਦੀ ਪਾਰਟੀ ਨੂੰ ਹਿੰਦੂ ਪਾਰਟੀ ਮੰਨਦੇ ਸਨ। ਕੇਜਰੀਵਾਲ ਚੋਣ ਤੋਂ ਇਕ ਦਿਨ ਪਹਿਲਾਂ ਜਾਮਾ ਮਸ਼ਜਦ ਦੇ ਇਮਾਮ ਦੀ ਬੇਇਜਤੀ ਇਹ ਬਿਆਨ ਦੇ ਕੇ ਕੀਤੀ ਸੀ ਕਿ ਆਪ ਨੂੰ ਮੁਸਲਿਮ ਵੋਟ ਦੀ ਲੋੜ ਨਹੀਂ ਹੈ। ਇਮਾਮ ਨੇ ਮੁਸਲਮਾਨਾਂ ਨੂੰ ਕੇਜਰੀਵਾਲ ਪਾਰਟੀ ਨੂੰ ਵੋਟ ਪਾਉਣ ਦੀ ਅਪੀਲ ਕਿਉ ਕੀਤੀ।
ਇਸ ਕਰਕੇ ਇਹ ਅਠੇ ਆਪਣਾ ਵਖਰਾ ਅਜਾਦ ਗਰੁਪ ਬਨਾਉਣ
ਦੇ ਭੀ ਸਮਰੱਥ ਨਹੀਂ ਸਨ। ਇਸ ਲਈ ਕੇਜਰੀਵਾਲ ਜੀ ਦੀ ਮਦਤ ਕਰਨਾ ਕਾਂਗਰਸ ਦੀ ਮਜਬੂਰੀ ਬਣ ਗਈ ਸੀ। ਇਹ ਇਕ ਸਚਾਈ ਹੈ ਕਿ ਦਿਲੀ ਵਿਚ 80 ਪ੍ਰਤੀਸ਼ਤ ਅਬਾਦੀ ਹਿੰਦੂ ਧਰਮ ਨਾਲ ਸਬੰਧ ਰਖਦੀ ਹੈ। ਉਹ ਲੋਕ ਬੇਜੇਪੀ ਦੀਆਂ ਸਰਕਾਰਾਂ ਦੇਖ ਚੁਕੇ ਸਨ। ਇਸ ਲਈ ਚਾਹੁੰਦੇ ਸਨ ਕਿ ਇਸ ਵਾਰ ਬੀਜੇਪੀ ਕੇਜਰੀਵਾਲ ਨੂੰ ਮੌਕਾ ਦੇਵੇ। ਪਰ ਬੀਜੇਪੀ ਵਲੋਂ ਅਜੇਹਾ ਨਾਂ ਕਰਨ ਤੇ ਇਹ ਗੱਲ ਅਗਲੀ ਚੋਣ ਵਿਚ ਬੀਜੇਪੀ ਦੀ ਹਾਰ ਦਾ ਹੋਰਨਾਂ ਤੋਂ ਇਲਾਵਾ ਇਕ ਕਾਰਨ ਜਰੂਰ ਬਣੀ।

            ਕੇਜਰੀਵਾਲ ਜੀ ਦੇ 49 ਦਿਨਾਂ ਬਾਦ ਅਸਤੀਫਾ ਦੇਣ ਦੇ ਕਈ ਕਾਰਨ ਹਨ। ਜਿਹਨਾਂ ਵਿਚੋਂ ਇਕ ਇਹ ਹੈ ਕਿ ਉਹ ਡਿਸ਼ਇਨਫਰਮੇਸ਼ਨ ਦਾ ਸ਼ਿਕਾਰ ਹੋ ਗਏ। ਦੂਸਰਾ ਇਹ ਹੈ ਕਿ ਉਹ ਬਹੁਤ ਔਪਟੀ-ਮਿਸ਼ਟਿਕ ਹਨ। ਉਹਨਾਂ ਨੂੰ ਆਪਣੇ ਖੁਆਬਾਂ ਵਿਚ ਹੀ ਯਕੀਨ ਹੋ ਗਿਆ ਸੀ ਕਿ ਉਹ ਯਕੀਨਨ ਪ੍ਰਧਾਨ ਮੰਤਰੀ ਬਣ ਜਾਣਗੇ। ਉਸਤੋਂ ਬਾਦ ਦਿਲੀ ਵਿਚ ਆਪਣੀ ਪਾਰਟੀ ਦੀ ਸਰਕਾਰ ਬਨਾਉਣ ਗੇ।

        ਦੂਜੀ ਚੋਣ ਵਿਚ ਭੀ ਪ੍ਰਭੂ ਨੇ ਅਜੇਹੇ ਹਾਲਾਤ ਬਣਾਏ ਕਿ ਕੇਜਰੀਵਾਲ ਜੀ ਬਿਨਾਂ ਮੁਖ ਮੰਤਰੀ ਬਨਣ ਦੀ ਯੋਗਤਾ ਰਖਦੇ ਹੋਏ ਭੀ ਮੁਖ ਮੰਤਰੀ ਬਣ ਗਏ। ਜੋ ਵੀਰ ਸਿਰਫ ਕਿਸ਼ਮਤ ਵਿਚ ਹੀ ਵਿਸ਼ਵਾਸ ਰਖਦੇ ਹਨ, ਉਹਨਾਂ ਨੂੰ ਇਹ ਮੰਨ ਲੈਣਾ ਚਾਹੀਦਾ ਹੈ ਕਿ ਕੇਜਰੀਵਾਲ ਜੀ ਕਿਸ਼ਮਤ ਦੇ ਧਨੀ ਹਨ।

        ਹਾਲਾਤ ਇਸ ਤਰਾਂ ਬਣੇ ਕਿ ਮੋਦੀ ਸਹਿਬ ਦੇ ਪ੍ਰਧਾਨ ਮੰਤਰੀ ਬਨਣ ਤੇ ਬੀਜੇਪੀ ਸਹਿਯੋਗੀ, ਹਿੰਦੂ ਧਾਰਮਿਕ ਸ਼ੰਸਥਾਵਾਂ, ਚਹੁੰਦੀਆਂ ਸਨ ਕਿ ਮੋਦੀ ਸਹਿਬ ਤੁਰਤ ਐਕਸਨ ਲੈਕੇ, ਭਾਰਤ ਵਿਚ ਕੁਝ ਉਹਨਾਂ ਵਲੋਂ ਜਰੁਰੀ ਸਮਝੀਆਂ ਗਈਆਂ ਤਬਦੀਲੀਆਂ ਕਰਨ। ਉਦਾਹਰਣ ਵਜੋਂ ਅਸੀਂ ਰਾਮ ਜਨਮ ਭੂਮੀ ਦਾ ਜਿਕਰ ਕਰ ਸਕਦੇ ਹਾਂ। ਪਰ ਮੋਦੀ ਸਹਿਬ ਆਪਣਾ ਨਿਰਪੱਖ ਸਖਸ਼ੀਅਤ ਦਾ ਪ੍ਰਭਾਵ ਦੇਕੇ, ਭਾਰਤ ਵਿਚ ਨਹਿਰੂ ਵਾਂਗ ਇਮੇਜ ਬਨਾਉਣਾ ਚਾਹੂੰਦੇ ਸਨ। ਇਸ ਲਈ ਉਹ ਕੁਝ ਮਸ਼ਲੇ ਲਮਕਾਉਣਾ ਚਾਹੂੰਦੇ ਸਨ। ਜਿਸ ਕਾਰਨ ਆਰ ਐਸ ਐਸ, ਸ਼ਿਵ ਸ਼ੈਨਾ ਵਰਗੀਆਂ ਸੰਸਥਾਵਾਂ ਉਹਨਾਂ ਤੋਂ ਕੁਝ ਨਿਰਾਸ ਹੋਈਆਂ ਤੇ ਮੋਦੀ ਸਹਿਬ ਨੂੰ ਆਪਣੀ ਹੋਂਦ ਦਾ ਅਹਿਸਾਸ ਕਰਾਉਣ ਲਈ ਕੁਝ ਛੋਟੇ ਝਟਕੇ ਭੀ ਦਿਤੇ। ਜੋ ਕੇਜਰੀਵਾਲ ਜੀ ਲਈ ਵਰਦਾਨ ਬਣੇ।

        ਦਿਲੀ ਦੀ ਦੂਜੀ ਚੋਣ ਭੀ ਇਕ ਅਜੇਹਾ ਝਟਕਾ ਹੀ ਕਹੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਇਕ ਵੱਡੇ ਆਰ ਐਸ ਐਸ ਲੀਡਰ ਨੇ ਮੋਦੀ ਸਹਿਬ ਨੂੰ ਕਿਰਨ ਬੇਦੀ ਨੂੰ ਮੁਖ ਮੰਤਰੀ ਬਨਾਉਣ ਦਾ ਅਲਾਨ ਕਰਨ ਲਈ ਮਜਬੂਰ ਕੀਤਾ। ਇਸਦੇ ਪਿਛੇ ਰਾਜਨੀਤੀ ਇਹ ਸੀ ਕਿ ਦਿਲੀ ਵਿਚ 80 ਪ੍ਰੀਸ਼ਤ ਤੋਂ ਵੱਧ ਅਬਾਦੀ ਹਿੰਦੂ ਮਤ ਨੂੰ ਮੰਨਣ ਵਲਿਆਂ ਦੀ ਹੈ। ਉਹ ਸਰਦਾਰ ਦੀ ਬੇਟੀ ਨਾਲੋਂ ਕੇਜਰੀਵਾਲ ਨੂੰ ਮੁਖ ਮੰਤਰੀ ਬਨਾਉਣਾ ਠੀਕ ਸਮਝਣ ਗੇ। ਕਿਉਂਕੇ ਬੇਦੀ ਇਕ ਸਖਤ ਪੁਲਸ ਅਫਸ਼ਰ ਰਹੀ ਹੈ। ਜਿਸਨੂੰ ਸਿਖ ਜਾਲਮ ਕਰੇਨ ਬੇਦੀ ਕਹਿੰਦੇ ਹਨ। ਇਸ ਲਈ ਸਿਖ ਤੇ ਮੁਸਲਮ ਵੋਟ ਭੀ ਬੇਦੀ ਨਾਲੋਂ ਕੇਜਰੀਵਾਲ ਨੂੰ ਮੁਖ ਮੰਤਰੀ ਬਨਾਉਣਾ ਠੀਕ ਸਮਝਣ ਗੇ। ਕਿਉਂਕੇ ਦਿਲੀ ਦੇ ਲੋਕ ਮਹਿਸੂਸ ਕਰਦੇ ਹਨ ਕਿ ਕੇਜਰੀਵਾਲ ਤਾਂ ਹੋਮਿਉਪੈਥੀ ਦੀ ਦਵਾਈ ਵਾਂਗ ਹੈ। ਜੇ ਕੋਈ ਫਾਇਦਾ ਨਹੀਂ ਕਰੇਗਾ ਤਾਂ ਘਟੋ ਘਟ ਜੁਲਮ ਤਾਂ ਨਹੀਂ ਕਰੇ ਗਾ। ਇਹ ਫਾਰਮੂਲਾ ਪੂਰਾ ਕਾਮਯਾਬ ਰਿਹਾ। ਤੇ ਕੇਜਰੀਵਾਲ ਜੀ ਦੁਸਰੀਵਾਰ ਵੱਡੀ ਗਿਣਤੀ ਨਾਲ ਜਿਤ ਗਏ।

         ਸਾਇਦ ਕੋਈ ਵੀਰ ਮੇਰੀ ਉਕਤ ਦਲੀਲ ਨਾਲ ਸਹਿਮਤ ਨਾਂ ਹੋਵੇ। ਉਸਨੂੰ ਮੈਂ ਪੁਛਣਾ ਚਾਹੁੰਦਾ ਹਾਂ ਕਿ ਇੰਦਰਾ ਗਾਂਧੀ ਦੇ ਮੁਕਾਬਲੇ ਰਾਜ ਨਰਾਇਣ ਕਿਵੇਂ ਜਿਤ ਗਏ। ਰਾਜ ਨਰਾਇਣ ਤਾਂ ਬਿਲਕੁਲ ਹੀ ਸਾਦਾ ਤੇ ਸਧਾਰਨ ਕਿਸਮ ਦੇ ਆਦਮੀ ਸਨ। ਇਹ ਸਚਾਈ ਹੈ ਕਿ ਲੋਕ ਵਡੇ ਵਡੇ ਹੰਕਾਰੀਆਂ ਦਾ ਹੰਕਾਰ ਤੋੜ ਦਿੰਦੇ ਹਨ।

        ਪਰ ਦਿਲੀ ਦੇ ਲੋਕਾਂ ਦੀਆਂ ਅੱਖਾਂ ਉਦੋਂ ਖੁਲੀਆਂ ਜਦੋਂ ਕੇਜਰੀਵਾਲ ਹੋਮਿਉਪੈਥੀ ਦੀ ਦਵਾਈ ਨਹੀਂ, ਦਿਲੀ ਲਈ ਮਿਠੀ ਜਹਰ ਸਾਬਤ ਹੋਏ। ਉਹਨਾਂ ਦੀ ਕਹਿਣੀ ਤੇ ਕਰਨੀ ਵਿਚ ਦਿਨ ਰਾਤ ਦਾ ਫਰਕ ਨਿਕਲਿਆ। ਜਿਸਦਾ ਅਰਥ ਹੈ ਜੋ ਉਹ ਦਿਖਾਵਾ ਕਰਦੇ ਹਨ, ਅਦਰੋਂ ਉਸਦੇ ਉਲਟ ਅਮਲ ਕਰਦੇ ਹਨ। ਅਜਿਹੇ ਕੁਝ ਕੰਮਾਂ ਦਾ ਵੇਰਵਾ ਦੂਜੇ ਆਰਟੀਕਲ ਵਿਚ ਦਿਤਾ ਗਿਆ ਹੈ।