ਐਂਟੀ ਕ੍ਰਪਸ਼ਨ ਪਾਰਟੀ ਦੀ ਵੈਬਸਾਈ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।ਇਸ ਪਾਰਟੀ ਦੀ ਸਥਾਪਨਾ: ਕ੍ਰਪਸ਼ਨ, ਡ੍ਰੱਗ ਮਾਫੀਆਂ, ਰੇਤ ਮਾਫੀਆ, ਟ੍ਰਾਂਸਪੋਰਟ ਕੇਬਲ ਸ਼ਨਅੱਤ ਇੰਡੱਸ਼ਟਰੀ ਉਪਰ ਇਜਾਰੇਦਾਰੀ, ਆਦਿ ਬੁਰਾਈਆਂ ਦੇ ਖਿਲਾਫ ਸੰਘਰਸ਼ ਕਰਨ ਲਈ ਕੀਤੀ ਗਈ ਹੈ।ਜਨਤਾ ਦਾ ਲੁਟਿਆ ਪੈਸਾ ਵਾਪਿਸ ਜਨਤਾ ਕੋਲ ਆਏ ਗਾ।ਗੁਰਦਵਾਰਾ ਬੋਰਡ ਅਤੇ ਦੂਜੇ ਪਵਿਤਰ ਗੁਰੁ ਘਰਾਂ ਦੀ ਨਾਦਰਸ਼ਾਹੀ ਲੁਟ ਖਤਮ ਹੋਵੇ ਗੀ।ਬੋਰਡ ਦੇ ਪ੍ਰਬੰਧ ਲਈ ਸਰਬ ਸੰਸਾਰ ਗੁਰਦਵਾਰਾ ਪ੍ਰਬੰਧਕ ਬੋਰਡ ਬਣੇ ਗਾ।ਨੋਟੀਫਾਈਡ ਅਤੇ ਲੋਕਲ ਕਮੇਟੀਆਂ ਦਾ ਪ੍ਰਬੰਧ ਸਥਾਨਿਕ ਸੰਗਤ ਕੋਲ ਹੋਵੇ ਗਾ।ਤੁਹਾਡੇ ਸਹਿਯੋਗ ਦੀ ਲੋੜ ਹੈ।
        
   .

55. ਸਿਰਫ ਐਂਟੀ ਕ੍ਰੱਪਸ਼ਨ ਪਾਰਟੀ  ਹੀ?

 

ਸਿਰਫ ਐਂਟੀ ਕ੍ਰੱਪਸ਼ਨ ਪਾਰਟੀ  ਹੀ ਸਤਲੁਜ ਯਮਨਾ ਨਹਿਰ ਦਾ ਮਸ਼ਲਾ ਸੁਲਝਾ ਸਕਦੀ ਹੈ

ਸਿਰਫ ਐਂਟੀ ਕ੍ਰੱਪਸ਼ਨ ਪਾਰਟੀ  ਹੀ ਪੰਜਾਬ ਦਾ 125 ਕ੍ਰੋੜ ਤੋਂ ਵੱਧ ਕਰਜਾ ਉਤਾਰਨ ਦੇ ਸਮਰੱਥ ਹੈ

ਸਿਰਫ ਐਂਟੀ ਕ੍ਰੱਪਸ਼ਨ ਪਾਰਟੀ  ਹੀ 24 ਘੰਟੇ ਨਿਰਅੰਤਰ ਬਿਜਲੀ ਬਹੁਤ ਘਟ ਰੇਟ ਤੇ ( ਘਰੇਲੂ ਬਿਜਲੀ ਦਿਨੇ 8 ਤੋਂ 6 ਵਜੇ ਤੱਕ ਇਕ ਰੁਪਏ ਯੂਨਿਟ ਤੇ ਬਾਕੀ ਸਮੇਂ 2 ਰੁਪਏ ਯੂਨਿਟ ) ਦੇਣ ਦੇ ਸਮਰੱਥ ਹੈ

ਸਿਰਫ ਐਂਟੀ ਕ੍ਰੱਪਸ਼ਨ ਪਾਰਟੀ  ਹੀ ਪੰਜਾਬੀ ਕਿਸਾਨ ਨੂੰ ਜਿਨਾਂ ਚਾਹੇ ਨਹਿਰੀ ਪਾਣੀ ਦੇਣ ਦੇ ਸਮਰੱਥ ਹੈ

ਸਿਰਫ ਐਂਟੀ ਕ੍ਰੱਪਸ਼ਨ ਪਾਰਟੀ  ਹੀ ਆਪਣੇ ਗੁਆਂਢੀ ਰਾਜਾਂ ਨੂੰ ਜਿਨਾਂ ਉਹ ਚਾਹੁਣ ਪਾਣੀ ਦੇਣ ਦੇ ਸਮਰੱਥ ਹੈ

………………………………

ਐਂਟੀ ਕ੍ਰੱਪਸ਼ਨ ਪਾਰਟੀ  ਦਿਲੀ ਦਾ ਪਲਿਊਸ਼ਨ 6 ਮਹੀਨੇ ਵਿਚ ਆਮ ਵੱਡੇ ਸ਼ਹਿਰਾਂ ਦੇ ਬਰਾਬਰ ਕਰਨ ਦੀ ਸਮਰੱਥਾ ਰਖਦੀ ਹੈ

ਐਂਟੀ ਕ੍ਰੱਪਸ਼ਨ ਪਾਰਟੀ  ਦਿਲੀ ਦੇ ਹਰ ਵਸ਼ਨੀਕ ਨੂੰ ਜਿਨਾਂ ਪਾਣੀ ਉਹ ਵਰਤਣਾ ਚਾਹੇ ਮੁਫਤ ਦੇਣ ਦੀ ਸਮਰੱਥਾ ਭੀ ਰਖਦੀ ਹੈ

.......................................

         ਪੰਜਾਬ ਦੇ ਮਸ਼ਲਿਆਂ ਵਾਰੇ  ਐਂਟੀ ਕ੍ਰੱਪਸ਼ਨ ਪਾਰਟੀ ਨੇ 100 ਸੁਧਾਰ, ਪੰਜਾਬੀਆਂ ਅਗੇ ਰਖੇ ਹਨ  ਕੇਜਰੀਵਾਲ ਕੋਲ ਪੰਜਾਬ ਲਈ ਕੋਈ ਪ੍ਰੋਜੈਕਟ, ਕੋਈ ਵਿਚਾਰ, ਸਕੀਮ, ਯੋਜਨਾ ਹੈ ਹੀ ਨਹੀ ਉਸਦੇ ਦਿਲੀ-ਡਾਇਲੌਗ ਨੇ ਦਿਲੀ ਨੂੰ ਕੋਈ ਭੀ ਸੁਝਾਂਅ ਨਹੀ ਦਿਤਾ ਇਸੇ ਤਰਾਂ ਪੰਜਾਬ-ਡਾਇਲੌਗ ਭੀ ਕੋਈ ਉਸਾਰੂ ਯੋਜਨਾ ਸਾਹਮਣੇ ਲਿਆਉਣ ਦੇ ਸਮਰੱਥ ਹੀ ਨਹੀਂ ਹੈ ਕੇਜਰੀਵਾਲ ਦਾ ਦਿਮਾਗ, ਝੂਠੇ ਲਾਰੇ ਲਾਉਣ, ਝੂਠੇ ਸ਼ਬਜਬਾਗ ਦਿਖਾਉਣ, ਤੇ ਠਗੀ ਧੋਖੇ ਨਾਲ ਪੈਸਾ ਬਨਾਉਣ ਤੋਂ ਵੱਧ ਸੋਚ ਹੀ ਨਹੀਂ ਸਕਦਾ

            ਮੈਂ ਆਪਣੇ ਪੰਜਾਬੀ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਕੇਜਰੀਵਾਲ ਜੀ ਨੂੰ, ਮੇਰਾ ਇਹ ਚੈਲੰਜ ਮਨਜੂਰ ਕਰਨ ਲਈ ਪ੍ਰੇਰਨਾ ਦੇਣ, ਕਿ ਉਹ ਮੇਰੇ ਨਾਲ ਟੀ ਵੀ ਉਪਰ ਖੁਲੀ ਬਹਿਸ ਵਿਚ ਸ਼ਾਮਲ ਹੋਣ, ਕਿ ਉਪਰੋਕਤ ਤੇ ਹੋਰ ਪੰਜਾਬ ਮਸ਼ਲਿਆਂ ਦਾ ਉਹਨਾਂ ਕੋਲ ਕੀ ਹੱਲ ਹੈ?  ਇਹ ਵੇਰਵਾ ਭੀ ਦੇਣ ਕਿ ਭਾਰਤ ਦੇ ਮਜੂਦਾ ਰਾਜਨੀਤਕ ਤੇ ਸੰਵਿਧਾਨਕ ਵਾਤਾਵਰਨ ਅਨੁਸਾਰ, ਉਹ ਆਪਣੀ ਕੋਈ ਯੋਜਨਾਂ ਕਿਵੇਂ ਇਮਪਲੀਮੈਂਟ ਕਰਨ ਗੇ

          ਜੇ ਅੱਜ ਤੱਕ ਭੀ ਉਹਨਾਂ ਦੇ ਦਿਮਾਗ ਵਿਚ ਕੋਈ ਭੀ ਯੋਜਨਾਂ ਨਹੀਂ ਆਈ, ਤਾਂ ਉਹ ਪੰਜਾਬ ਦੇ ਮੁਖੀ ਬਣਕੇ ਕੀ ਸੰਵਾਰ ਦੇਣ ਗੇ  ਸਿਰਫ ਆਪਣੀ ਪ੍ਰਾਈਮ ਮਨਿਸਟਰ ਬਨਣ ਦੀ ਹਵਸ਼ ਪੂਰੀ ਕਰਨ ਲਈ, ਪੰਜਾਬ ਵਿਚੋਂ ਅਰਬਾਂ ਰੁਪਈਆਂ ਹੀ ਲੁਟਣ ਗੇ  ਜੇ ਕੇਜਰੀਵਾਲ ਮੇਰਾ ਇਹ ਚੈਲੰਜ ਮਨਜੂਰ ਨਹੀਂ ਕਰਦੇ, ਤਾਂ ਉਹਨਾਂ ਨੂੰ ਪੰਜਾਬ ਦੇ ਵੋਟਰਾਂ ਤੋਂ ਵੋਟ ਮੰਗਣ ਦਾ ਕੋਈ ਹੱਕ ਨਹੀਂ ਹੈ

             ਐਂਟੀ ਕ੍ਰੱਪਸ਼ਨ ਪਾਰਟੀ  ਇਹ ਵੱਡੇ ਮਸ਼ਲੇ ਕਿਸੇ ਅਕਾਸ਼ੀ ਜਾਂ ਅਲਾਹੀ ਸ਼ਕਤੀ ਨਾਲ ਕਰਨ ਕਰਵਾਉਣ ਵਿਚ ਯਕੀਨ ਨਹੀਂ ਰਖਦੀ  ਐਂਟੀ ਕ੍ਰੱਪਸ਼ਨ ਪਾਰਟੀ ਨੂੰ ਆਪਣੀ ਵਿਉਂਤ ਬੰਦੀ ਤੇ ਯੋਜਨਾਂਵਾਂ ਨੂੰ ਇੰਮਪਲੀਮੈਂਟ ਕਰਨ ਦੇ ਢੰਗ ਤੇ ਮਾਣ ਹੈ

           ਪੰਜਾਬ ਦੀਆਂ ਪਹਿਲੀਆਂ ਸਰਕਾਰਾਂ ਭੀ ਇਹ ਯੋਜਨਾਵਾਂ ਚਾਲੂ ਕਰ ਸਕਦੀਆਂ ਸਨ ਪਰ ਇਸਦੀ ਰੁਕਾਵਟ ਦੇ ਦੋ ਕਾਰਣ ਸਨ ਪਹਿਲਾ ਇਹ ਕਿ 1947 ਤੋਂ ਲੈਕੇ ਅੱਜ ਤਕ ਹਰ ਕੇਦਰੀ ਸਰਕਾਰ ਪੰਜਾਬ ਨੂੰ ਮਨਾਰਟੀ ਸਟੇਟ ਹੋਣ ਕਰਕੇ ਅੰਦਰੂਨੀ ਆਪਣਾ ਦੁਸ਼ਮਣ ਹੀ ਸਮਝਦੀ ਰਹੀ ਹੈ  ਇਸ ਲਈ ਹਰ ਤਰੀਕੇ ਨਾਲ ਪੰਜਾਬ ਨੂੰ ਕਮਜੋਰ ਤੇ ਕੰਗਾਲ ਕਰਨ ਦੀ ਸੋਚ ਹਾਵੀ ਰਹੀ ਹੈ  ਦੂਸਰਾ ਕਾਰਨ ਇਹ ਹੈ ਕਿ ਪੰਜਾਬ ਦੀਆਂ ਸਾਰੀਆਂ ਸਰਕਾਰਾਂ ਜਾਂ ਤਾਂ ਕੇਦਰੀ ਪਾਰਟੀਆਂ ਦੇ ਸਟੇਟ ਯੂਨਿਟ ਸਨ ਜਾਂ ਆਪਣੇ ਨਿਜੀ ਲਾਭ ਲਈ ਕੇਂਦਰੀ ਸਰਕਾਰ ਦੀਆਂ ਦੁਬੇਲ ਬਣਕੇ ਰਹੀਆਂ ਹਨ  ਉਹਨਾਂ ਕੇਂਦਰੀ ਬਾਸ਼ ਦੀ ਨਰਾਜਗੀ ਦੇ ਡਰੋਂ, ਕਦੇ ਪੰਜਾਬ ਵਾਰੇ ਉਸਾਰੂ ਢੰਗ ਤੇ ਇਮਾਨਦਾਰੀ ਨਾਲ ਸੋਚਿਆ ਹੀ ਨਹੀਂ ਸੀ

ਐਂਟੀ ਕ੍ਰੱਪਸ਼ਨ ਪਾਰਟੀ  ਦੀ ਯੋਜਨਾਵਾਂ ਭਰਪੂਰ ਸਰਕਾਰ, ਪੰਜਾਬ ਵਿਚ ਇਨਕਲਾਬ ਲਿਆਉਣ ਤੇ ਪੰਜਾਬ ਦੀ ਕਾਇਆ ਕਲਪ ਕਰਨ ਦੇ ਪੂਰਣ ਸਮਰੱਥ ਹੋਵੇ ਗੀ


.