64.
ਝੂਠੇ
ਪੁਲਿਸ
ਮੁਕਾਬਲਿਆਂ
ਦੀ
ਸ਼ੁਰੂਆਤ
ਸਿਮਰਨਜੀਤ
ਸਿੰਘ
ਮਾਨ
ਨੇ
ਕੀਤੀ ?
-:
ਗੁਰਦੇਵ
ਸਿੰਘ
ਸੱਧੇਵਾਲੀਆ
ਸਰਬੱਤ
ਖ਼ਾਲਸਾ 2015
ਵਿੱਚ
ਇੱਕ
ਮਤਾ
ਸੀ,
ਜਿਸ
ਵਿਚ
ਸਿੱਖ
ਨੌਜਵਾਨੀ
ਦੇ
ਕਾਤਲ
ਕੇ.ਪੀ.ਗਿੱਲ
ਨੂੰ
ਅਕਾਲ
ਤਖ਼ਤ 'ਤੇ
ਪੇਸ਼
ਹੋਣ
ਬਾਰੇ
ਕਿਹਾ
ਗਿਆ
ਸੀ,
ਕਿਉਂਕਿ
ਗਿੱਲ
ਨੇ
ਝੂਠੇ
ਪੁਲਿਸ
ਮੁਕਾਬਲਿਆਂ
ਵਿੱਚ
ਨੌਜਵਾਨੀ
ਦੇ
ਆਹੂ
ਲਾਹੇ
ਸਨ।
ਪਰ
ਇੱਕ
ਨਵੀਂ
ਗੱਲ
ਸੋਸ਼ਲ
ਮੀਡੀਏ
ਉੱਪਰ
ਨਸ਼ਰ
ਹੋਈ,
ਕਿ
ਇਨ੍ਹਾਂ
ਝੂਠੇ
ਪੁਲਿਸ
ਮੁਕਾਬਲਿਆਂ
ਦਾ
ਨੀਂਹ
ਪੱਥਰ
ਤਾਂ
ਮਿਸਟਰ
ਸਿਮਰਨਜੀਤ
ਸਿੰਘ
ਮਾਨ
ਨੇ
ਰੱਖੀ
ਸੀ,
ਜਦ
ਉਸ
ਪਿੰਡ
ਸਰਾਏ
ਨਾਗ਼ਾ
ਜ਼ਿਲ੍ਹਾ
ਫ਼ਰੀਦਕੋਟ
ਸ੍ਰੀ
ਗੁਰੂ
ਅੰਗਦ
ਸਾਹਿਬ
ਜੀ
ਦੇ
ਜਨਮ
ਅਸਥਾਨ 'ਤੇ
ਬਣੇ
ਗੁਰਦੁਆਰਾ
ਸਾਹਿਬ
ਤੋਂ
ਨਿਹੰਗਾਂ
ਨੂੰ
ਬਾਹਰ
ਕੱਢਣ
ਲਈ,
ਪਹਿਲਾਂ
ਉਨ੍ਹਾਂ
ਦੀਆਂ
ਔਰਤਾਂ
ਅਤੇ
ਬੱਚਿਆਂ
ਨੂੰ
ਚੁੱਕਿਆ,
ਕਿ
ਉਨ੍ਹਾਂ
ਦੇ
ਬਾਹਰ
ਨਾ
ਨਿਕਲਣ
ਦੀ
ਸੂਰਤ
ਵਿੱਚ,
ਉਨ੍ਹਾਂ
ਦੀਆਂ
ਔਰਤਾਂ
ਨਾਲ
ਬਦਸਲੂਕੀ
ਕੀਤੀ
ਜਾ
ਸਕਦੀ
ਹੈ
ਤੇ
ਜਦ
ਉਹ
ਬਾਹਰ
ਆਏ
ਤਾਂ
ਮਿਸਟਰ
ਮਾਨ
ਨੇ
ਚਾਰ
ਨਿਹੰਗਾਂ
ਨੂੰ
ਗੋਲੀਆਂ
ਨਾਲ
ਭੁੰਨ
ਦਿੱਤਾ,
ਪੰਜਵੇਂ
ਨੂੰ
ਜਦ
ਗੋਲੀ
ਮਾਰਨ
ਲੱਗਾ,
ਤਾਂ
ਇਸ
ਦੇ
ਸੀਨੀਅਰ
ਅਫ਼ਸਰ
ਨੇ
ਹੱਥ
ਫੜ
ਲਿਆ।
ਮਾਨ
ਅੰਦਰ
ਇਤਨੀ
ਨਫ਼ਰਤ
ਸੀ
ਉਨ੍ਹਾਂ
ਨਿਹੰਗਾਂ
ਨਾਲ
ਕਿ
ਮਾਰਨ
ਉਪਰੰਤ
ਉਨ੍ਹਾਂ
ਦੀਆਂ
ਲਾਸ਼ਾਂ
ਵੀ
ਵਾਰਸਾਂ
ਨੂੰ
ਨਹੀਂ
ਸਨ
ਦਿੱਤੀਆਂ।
ਯਾਦ
ਰਹੇ
ਕਿ
ਉਸ
ਸਮੇਂ
ਮਿਸਟਰ
ਮਾਨ
ਐੱਸ.ਐੱਸ.ਪੀ
ਪੁਲਿਸ
ਅਫ਼ਸਰ
ਸਨ।
ਜੇ
ਇਸੇ
ਕਾਰਨ
ਕਰਕੇ
ਗਿੱਲ
ਨੂੰ
ਅਕਾਲ
ਤਖ਼ਤ 'ਤੇ
ਪੇਸ਼
ਹੋਣ
ਦਾ
ਹੁਕਮ
ਜਾਰੀ
ਕੀਤਾ
ਜਾਂਦਾ
ਹੈ,
ਤਾਂ
ਖ਼ੁਦ
ਮਾਨ
ਦੇ
ਸਾਜੇ "ਜਥੇਦਾਰ",
ਕੀ
ਮਾਨ
ਨੂੰ
ਅਕਾਲ
ਤਖ਼ਤ 'ਤੇ
ਪੇਸ਼
ਹੋਣ
ਲਈ
ਕਹਿਣਗੇ?
ਮਿਸਟਰ
ਮਾਨ
ਆਪਣੀ
ਭੁੱਲ
ਸਵੀਕਾਰ
ਕਰਨਗੇ
ਅਤੇ
ਇਸ
ਪਾਪ
ਲਈ
ਮੁਆਫ਼ੀ
ਮੰਗਣਗੇ?
ਸਵਾਲ
ਇਹ
ਨਹੀਂ
ਕਿ
ਗਿੱਲ
ਨੇ
ਬੰਦੇ
ਜ਼ਿਆਦਾ
ਮਾਰੇ
ਜਾਂ
ਮਾਨ
ਨੇ
ਘੱਟ,
ਸਵਾਲ
ਤਾਂ
ਨਿਹੱਥੇ
ਬੰਦਿਆਂ
ਨੂੰ
ਕਤਲ
ਕਰਨ
ਦਾ
ਹੈ।
ਮਿਸਟਰ
ਮਾਨ
ਵੀ
ਕੀ
ਉਨ੍ਹਾਂ
ਹੀ
ਦੋਸ਼ੀ
ਨਹੀਂ,
ਜਿੰਨੇ
ਬਾਕੀ
ਬੁੱਚੜ
ਪੁਲਿਸ
ਅਫ਼ਸਰ?
ਤੁਸੀਂ
ਅਸੀਂ
ਸਾਰੇ
ਹਿਊਮਨ
ਰਾਈਟਸ
ਦੀ
ਜਦ
ਗੱਲ
ਕਰਦੇ
ਹਾਂ,
ਤਾਂ
ਨਿਹੱਥੇ
ਲੋਕਾਂ
ਨੂੰ
ਮਾਰਨ
ਵਾਲੇ
ਪੁਲਿਸ
ਵਾਲਿਆਂ
ਨੂੰ
ਸਜ਼ਾ
ਦਿਵਾਉਣ
ਦੀ
ਗੱਲ
ਵੀ
ਕਰਦੇ
ਹਾਂ,
ਪਰ
ਇਸ
ਸੰਦਰਭ
ਵਿੱਚ
ਮਿਸਟਰ
ਮਾਨ
ਨੂੰ
ਸਜਾ
ਕਿਉਂ
ਨਹੀਂ
ਮਿਲਣੀ
ਚਾਹੀਦੀ?
ਮਿਸਟਰ
ਮਾਨ
ਦੇ
ਸਹਿਯੋਗੀਆਂ
ਨੂੰ
ਚਾਹੀਦਾ
ਹੈ,
ਕਿ
ਸਾਧਾਂ
ਦੇ
ਚੇਲਿਆਂ
ਵਾਂਗ
ਅੱਖਾਂ 'ਤੇ
ਪੱਟੀ
ਬੰਨ੍ਹ
ਕੇ
ਅੰਨ੍ਹੇ
ਵਾਹ
ਕਿਸੇ
ਮਗਰ
ਤੁਰਨ
ਦੀ
ਬਜਾਇ,
ਗੱਲ
ਉਹ
ਕਰਨ
ਜਿਹੜੀ
ਸੱਚ
ਹੈ
ਤੇ
ਸੱਚ
ਇਹ
ਹੈ
ਕਿ
ਮਿਸਟਰ
ਮਾਨ
ਦੀ
ਸੂਚੀ
ਵੀ
ਉਨ੍ਹਾਂ
ਕਾਤਲ
ਪੁਲਸੀਆਂ
ਵਿੱਚ
ਆਉਂਦੀ
ਹੈ,
ਜਿਨ੍ਹਾਂ
ਝੂਠੇ
ਪੁਲਿਸ
ਮੁਕਾਬਲੇ
ਕਰਕੇ
ਨਿਹੱਥੇ
ਲੋਕਾਂ
ਦੇ
ਗੋਲੀਆਂ
ਮਾਰੀਆਂ।
ਇਕ
ਅਗਲੀ
ਗੱਲ
ਕਿ
ਪਿਛਲੇ
ਸਮੇਂ
ਸ੍ਰ.
ਗੁਰਤੇਜ
ਸਿੰਘ
ਹੋਰਾਂ
ਮਾਨ
ਦੇ
ਕੀਤੇ
ਕੰਮਾਂ
ਉੱਪਰ
ਸਵਾਲ
ਉਠਾਏ,
ਤਾਂ
ਬਜਾਇ
ਇਸ
ਦੇ
ਮਿਸਟਰ
ਮਾਨ
ਉਨ੍ਹਾਂ
ਵੱਲੋਂ
ਉਠਾਏ
ਸਵਾਲਾਂ
ਦੇ
ਸਨਮੁੱਖ
ਹੁੰਦੇ,
ਉਹਨਾ
ਬੜਾ
ਬਚਕਾਨਾ 'ਟੂਲ'
ਵਰਤਦਿਆਂ,
ਕੁੱਝ
ਇੱਕ
ਧਿਰਾਂ
ਦੀ
ਹਮਦਰਦੀ
ਲੈਣ
ਲਈ,
ਸ੍ਰ.
ਗੁਰਤੇਜ
ਸਿੰਘ
ਹੁਰਾਂ
ਦੀ 'ਦਸਮ
ਗ੍ਰੰਥ'
ਬਾਰੇ
ਕੀਤੀ
ਟਿੱਪਣੀ
ਨੂੰ
ਟੂਲ
ਵਜੋਂ
ਵਰਤਦਿਆਂ
ਬਿਆਨ
ਦੇ
ਮਾਰਿਆ
ਕਿ "ਅਜਿਹੇ
ਸਿਰ
ਫਿਰਿਆਂ
ਦਾ
ਬਾਈਕਾਟ
ਕੀਤਾ
ਜਾਏ!"
ਜਦ
ਕਿ
ਮਿਸਟਰ
ਮਾਨ
ਹੋਰੀਂ 'ਦਸਮ
ਗ੍ਰੰਥ'
ਦੇ
ਕੱਟੜ
ਵਿਰੋਧੀ
ਹਰਜਿੰਦਰ
ਸਿੰਘ
ਦਿਲਗੀਰ
ਦੀ
ਕਿਤਾਬ 'ਲਾਂਚ'
ਕਰਨ
ਮੌਕੇ
ਮੋਹਰੀਆਂ
ਵਿਚੋਂ
ਸਨ,
ਤੇ
ਕੁੱਝ
ਚਿਰ
ਪਹਿਲਾਂ
ਮਿਸਟਰ
ਮਾਨ
ਦਾ
ਬਿਆਨ
ਹਾਲੇ
ਤੱਕ
ਅਖ਼ਬਾਰਾਂ
ਦਾ
ਸ਼ਿੰਗਾਰ
ਹੈ
ਜਿਸ
ਵਿਚ
ਉਹ
ਕਹਿ
ਰਹੇ
ਹਨ
ਕਿ 'ਗੁਰੂ
ਗ੍ਰੰਥ
ਸਾਹਿਬ
ਦੇ
ਬਰਾਬਰ 'ਦਸਮ
ਗ੍ਰੰਥ'
ਦਾ
ਪ੍ਰਕਾਸ਼
ਕਰਨ
ਵਾਲੇ
ਬੱਜਰ
ਗ਼ਲਤੀ
ਕਰ
ਰਹੇ
ਹਨ'!
ਮਿਸਟਰ
ਮਾਨ
ਹੋਰੀਂ 'ਦਸਮ
ਗ੍ਰੰਥ'
ਦੇ
ਕੱਟੜ
ਵਿਰੋਧੀ
ਹਰਜਿੰਦਰ
ਸਿੰਘ
ਦਿਲਗੀਰ
ਦੀ
ਕਿਤਾਬ 'ਲਾਂਚ'
ਕਰਨ
ਮੌਕੇ
ਮੋਹਰੀਆਂ
ਵਿਚੋਂ
ਸਨ,
ਤੇ
ਅਖੀਰ 'ਤੇ
ਖੜੇ
ਹਨ
ਮਾਨ
ਦੇ
ਥਾਪੇ
ਜਥੇਦਾਰ
ਮੰਡ
ਵੀ...
ਇੱਕ
ਹੋਰ
ਅਹਿਮ
ਸਵਾਲ
ਕਿ
ਮਿਸਟਰ
ਮਾਨ
ਖ਼ਾਲਿਸਤਾਨ
ਦੀ
ਗੱਲ
ਕਰਦਾ
ਹੈ,
ਜਿਸ
ਦਾ
ਸਿੱਧਾ
ਮਤਲਬ
ਹੈ -
ਬਗ਼ਾਵਤ।
ਬਾਗ਼ੀਆਂ
ਦੇ
ਤਾਂ
ਸਰਕਾਰਾਂ
ਮੁਰਦੇ
ਉਖਾੜ
ਲਿਆਉਂਦੀਆਂ,
ਮਿਸਟਰ
ਮਾਨ
ਦੇ
ਕੀਤੇ
ਝੂਠੇ
ਮੁਕਾਬਲਿਆਂ
ਦਾ
ਕਦੇ
ਕਿਸੇ
ਭੋਗ
ਹੀ
ਨਹੀਂ
ਪਾਇਆ!
ਕਾਰਨ
ਸਾਫ਼
ਹੈ
ਕਿ
ਮਾਨ
ਦੇ
ਖ਼ਾਲਿਸਤਾਨ
ਤੋਂ
ਸਰਕਾਰ
ਨੂੰ
ਕੋਈ
ਖ਼ਤਰਾ
ਨਹੀਂ
ਕਿਉਂਕਿ
ਇੱਦਾਂ
ਦੇ
ਗ਼ੈਰਜ਼ਿੰਮੇਵਾਰ,
ਬੰਦੇ,
ਜਦ
ਤੱਕ
ਆਜ਼ਾਦੀ
ਵਰਗੀ
ਪਵਿੱਤਰ
ਲਹਿਰ
ਦੀ
ਗੱਲ
ਕਰਦੇ
ਰਹਿਣਗੇ,
ਉੱਨੀ
ਦੇਰ
ਕਿਸੇ
ਹੋਰ
ਬਗ਼ਾਵਤ
ਦਾ
ਖ਼ਤਰਾ
ਹਮੇਸ਼ਾ
ਲਈ
ਟਲਿਆ
ਰਹਿ
ਸਕਦਾ
ਹੈ।
ਯਾਦ
ਰਹੇ
ਕਿ
ਮਿਸਟਰ
ਮਾਨ
ਵੀ
ਬਾਦਲਾਂ-ਕੈਪਟਨਾਂ
ਵਾਂਗ
ਉਸ
ਰਜਵਾੜਾ
ਸ਼ਾਹੀ
ਦਾ
ਇੱਕ
ਹਿੱਸਾ
ਹੈ,
ਜਿੰਨਾ
ਦਾ
ਆਮ
ਲੋਕਾਂ
ਦੀ
ਗ਼ਰੀਬੀ,
ਭੁੱਖ
ਅਤੇ
ਮੁਸ਼ਕਲਾਂ
ਨਾਲ
ਕੋਈ
ਲੈਣਾ
ਦੇਣਾ
ਨਹੀਂ
ਤੇ
ਨਾ
ਕਦੇ
ਰਜਵਾੜਾ
ਸ਼ਾਹੀ
ਕਿਸੇ
ਆਜ਼ਾਦੀ,
ਇਨਕਲਾਬ
ਜਾਂ
ਖ਼ਾਲਿਸਤਾਨ
ਦਾ
ਹਿੱਸਾ
ਰਹੀ
ਹੈ
ਤੇ
ਨਾ
ਰਹੇਗੀ।
ਰਹੀ
ਹੋਵੇ
ਤਾਂ
ਦੱਸਣਾ!