ਐਂਟੀ ਕ੍ਰਪਸ਼ਨ ਪਾਰਟੀ ਦੀ ਵੈਬਸਾਈ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।ਇਸ ਪਾਰਟੀ ਦੀ ਸਥਾਪਨਾ: ਕ੍ਰਪਸ਼ਨ, ਡ੍ਰੱਗ ਮਾਫੀਆਂ, ਰੇਤ ਮਾਫੀਆ, ਟ੍ਰਾਂਸਪੋਰਟ ਕੇਬਲ ਸ਼ਨਅੱਤ ਇੰਡੱਸ਼ਟਰੀ ਉਪਰ ਇਜਾਰੇਦਾਰੀ, ਆਦਿ ਬੁਰਾਈਆਂ ਦੇ ਖਿਲਾਫ ਸੰਘਰਸ਼ ਕਰਨ ਲਈ ਕੀਤੀ ਗਈ ਹੈ।ਜਨਤਾ ਦਾ ਲੁਟਿਆ ਪੈਸਾ ਵਾਪਿਸ ਜਨਤਾ ਕੋਲ ਆਏ ਗਾ।ਗੁਰਦਵਾਰਾ ਬੋਰਡ ਅਤੇ ਦੂਜੇ ਪਵਿਤਰ ਗੁਰੁ ਘਰਾਂ ਦੀ ਨਾਦਰਸ਼ਾਹੀ ਲੁਟ ਖਤਮ ਹੋਵੇ ਗੀ।ਬੋਰਡ ਦੇ ਪ੍ਰਬੰਧ ਲਈ ਸਰਬ ਸੰਸਾਰ ਗੁਰਦਵਾਰਾ ਪ੍ਰਬੰਧਕ ਬੋਰਡ ਬਣੇ ਗਾ।ਨੋਟੀਫਾਈਡ ਅਤੇ ਲੋਕਲ ਕਮੇਟੀਆਂ ਦਾ ਪ੍ਰਬੰਧ ਸਥਾਨਿਕ ਸੰਗਤ ਕੋਲ ਹੋਵੇ ਗਾ।ਤੁਹਾਡੇ ਸਹਿਯੋਗ ਦੀ ਲੋੜ ਹੈ।

        

 .

67. ਫੇਸਬੁਕ ਤੇ ਕੇਜਰੀਵਾਲ ਦੇ ਨਾਲ ਖੜੇ ਹੋਣ ਦੀ ਫੋਟੋ ਕਿਉਂ ਲਾਈ

ਮੈਂ ਕੇਜਰੀਵਾਲ ਨੂੰ ਬਹੁਤ ਨੇੜਿਉ ਦੇਖਿਆ ਹੈ   

          ਇਕ ਬਾਈ ਜੀ ਨੇ ਪਛਿਆ ਹੈ ਕਿ ਜੇ ਤੁਸੀ ਕੇਜਰੀਵਾਲ ਦੇ ਖਿਲਾਫ ਹੋਂ, ਤਾਂ ਫੇਸਬੁਕ ਤੇ ਕੇਜਰੀਵਾਲ ਦੇ ਨਾਲ ਖੜੇ ਹੋਣ ਦੀ ਫੋਟੋ ਕਿਉਂ ਲਾਈ ਹੈ  

          ਵੀਰ ਜੀ ਇਹ ਫੋਟੋ ਮੈਂ ਤੁਹਾਨੂੰ ਇਹ ਯਕੀਨ ਦੁਆਉਣ ਲਈ ਲਾ ਰਿਹਾ ਹਾਂ,  ਕਿ ਮੈਂ ਕੇਜਰੀਵਾਲ ਨੂੰ ਬਹੁਤ ਨੇੜਿਉ ਦੇਖਿਆ ਹੈ   ਮੈ ਉਸ ਵਾਰੇ ਜੋ ਕਹਿ ਰਿਹਾ ਹਾਂ ਉਹ ਸਚਾਈ ਹੈ   ਮੈਂ ਤੁਹਾਨੂੰ ਯਾਦ ਕਰਵਾਉਣਾ ਚਾਹੁੰਦਾ ਹਾਂ ਕਿ ਧਿਆਨ ਸਿੰਘ ਡੋਗਰੇ ਦਾ ਭੀ ਬਹੁਤ ਸਿਖਾਂ ਨੇ ਸਾਥ ਦਿਤਾ ਸੀ   ਅੰਗਰੇਜ ਦਾ ਭੀ ਬਹੁਤ ਸਿਖਾਂ ਨੇ ਸਾਥ ਦਿਤਾ ਸੀ   ਅੱਜ ਉਹ ਜਲਿਆਂਵਾਲਾ ਸ਼ਾਕਾ ਯਾਦ ਕਰਕੇ ਪਸ਼ਤਾ ਰਹੇ ਹਨ   ਕੇਜਰੀਵਾਲ ਇਕ ਸਮਾਜਿਕ ਬੁਰਾਈ ਹੈ ਪੰਜਾਬ ਲਈ   ਯਕੀਨ ਕਰੋ ਜੋ ਅੱਜ ਉਸਤੇ ਫਖਰ ਮਹਿਸੂਸ ਕਰਦੇ ਹਨ, ਉਹਨਾਂ ਨੂੰ ਕ੍ਹਲ ਸ਼ਰਮ ਮਹਿਸੂਸ ਕਰਨੀ ਪਏ ਗੀ ਬਹੁਤ ਵੱਡੀ ਗਿਣਤੀ ਵਿਚ ਆਪ ਵਲੰਟੀਅਰ ਅੱਜ ਭੀ ਇਹ ਮਹਿਸੂਸ ਕਰ ਰਹੇ ਹਨ

               ਮੈਂ ਕੇਜਰੀਵਾਲ ਨੂੰ 14 ਜਨਵਰੀ 2016 ਦੇ ਮਾਘੀ ਮੇਲੇ ਤੋਂ ਕੂਝ ਦਿਨ ਬਾਦ ਛਡਿਆ ਸੀ  ਜਦ ਉਸਨੇ ਪੰਜਾਬ ਦੇ ਅਸਲੀ ਮਸ਼ਲੇ ਛਡਕੇ ਸਿਰਫ ਪੰਜਾਬੀਆਂ ਨੂੰ ਮੂਰਖ ਬਨਾਉਣ ਦੀ ਚਾਲ ਚਲੀ ਸੀ  ਮੈਂ ਪੰਜਾਬ ਦੀ ਆਪ ਨੂੰ ਉਚਾਰਨਾ ਚਹੁੰਦਾ ਹਾਂ  ਕੇਜਰੀਵਾਲ ਨੂੰ ਦੁਰਕਾਰਨਾ ਚਾਹੁੰਦਾ ਹੈ  ਇਹ ਪੰਜਾਬ ਲਈ ਭਲਾਈ ਹੈ  

               ਮੈਂ ਐਂਟੀ ਕ੍ਰੱਪਸ਼ਨ ਪਾਰਟੀ 26 ਜਨਵਰੀ 2015 ਨੂੰ ਬਾਦਲਸ਼ਾਹੀ ਦੇ ਭ੍ਰਿਸ਼ਟਾਚਾ ਦੇ ਵਿਰੋਧ ਵਿਚ ਬਣਾਈ ਸੀ  ਕੇਜਰੀਵਾਲ ਦੇ ਵਿਰੋਧ ਵਿਚ ਨਹੀਂ  ਪਰ ਜਦ ਜੂੰਨ 2015 ਵਿਚ ਕੇਜਰੀਵਾਲ ਨੇ ਹਰ ਬਲਾਕ ਵਿਚ ਆਪਣੇ ਲੁਟੇਰੇ ਨਿਯੁਕਤ ਕਰਕੇ ਪੰਜਾਬ ਲੁਟਣਾ ਸੁਰੂ ਕਰ ਦਿਤਾ, ਕਹਿਣੀ ਤੇ ਕਰਨੀ ਵਿਚ ਫਰਕ ਸਾਫ ਦਿਸਿਆ, ਤਾਂ ਮੈਂ ਦਿਲੀ ਵਿਚੋਂ ਕੇਜਰੀਵਾਲ ਦੀ ਡੂੰਘੀ ਖੋਜ ਕੀਤੀ   

               ਬਾਦਲ ਸ਼ਾਹੀ ਖੂਹ ਹੈ ਭ੍ਰਿਸ਼ਟਾਚਾਰ ਦਾ   ਪੰਜਾਬ ਨੂੰ ਇਸ ਵਿਚੋ ਕਢਣਾ ਜਰੂਰੀ ਹੈ   ਪੰਜਾਬ ਨੂੰ ਸਿਖਘਾਤਕ , ਅਕਾਲਤਖਤ ਹਮਲਾਵਰ, ਕਾਂਗਰਸ ਦੀ ਝੋਲੀ ਪਾਉਣਾ ਭੀ ਪੰਜਾਬੀਆਂ ਦੀ ਮਰੀ ਜਮੀਰ ਦੀ ਸੂਚਨਾ ਹੈ   ਮੈ ਤੁਹਨੂੰ ਸਿਰਫ  ਇਤਨਾ ਹੀ ਦਸਣਾ ਚਾਹੁੰਦਾ ਹਾਂ ਬਾਲਦਸ਼ਾਹੀ ਖੂਹ ਹੈ, ਪਰ ਕੇਜਰੀਵਾਲ ਤਾਂ ਜਵਾਲਾਮੁਖੀ ਦਾ ਦਹਾਨਾ ਹੈ   ਜੋ ਪੰਜਾਬ ਦਾ ਸਭ ਕੁਝ ਭਸ਼ਮ ਕਰ ਸਕਦਾ ਹੈ ਪੰਜਾਬੀਆਂ ਨੂੰ ਇਸਤੋਂ ਬਚਾਉਣ ਲਈ ਐਂਟੀ ਕ੍ਰੱਪਸ਼ਨ ਪਾਰਟੀ ਵਲੋਂ ਕੇਜਰੀਵਾਲ ਦਾ ਵਿਰੋਧ ਸੁਰੂ ਕੀਤਾ ਗਿਆ ਹੈ  

                ਐਂਟੀ ਕ੍ਰੱਪਸ਼ਨ ਪਾਰਟੀ ਸਭ ਨਵੀਆਂ ਪਾਰਟੀਆਂ ਨੂੰ ਨਾਲ ਲੈਕੇ ਚੋਥਾ ਸਾਂਝਾ ਮੋਰਚਾ ਬਣਾਏ ਗੀ ਮੈ ਨਾਂ ਹੀ ਇਲੈਕਸ਼ਨ ਲੜਨੀ ਹੈ ਨਾਂ ਹੀ ਮੁਖ ਮੰਤਰੀ ਬਨਣਾ ਹੈ   ਕੋਈ ਯੋਗ ਜੁਆਨ ਦੇਖ ਲਵਾਂ ਗੇ, ਜੋ ਭ੍ਰਿਸ਼ਟਾਚਾਰ ਖਤਮ ਕਰ ਸਕਦਾ ਹੋਵੇ   ਬਾਕੀ ਤੁਹਾਡੀ ਮਰਜੀ ਹੈ, ਖੂਹ ਵਿਚ ਰਹਿਣਾ ਹੈ ਜਾਂ ਜਵਾਲਾਮੁਖੀ ਵਿਚ ਆਪਣਾ ਪ੍ਰਵਾਰ, ਆਪਣਾ ਪੰਜਾਬ,  ਆਪਣ ਧਰਮ, ਆਪਣਾ ਸਭ ਕੁਝ ਭਸ਼ਮ ਕਰਨਾ ਹੈ  

               ਮੈਂ ਪ੍ਰਿਟ ਮੀਡੀਆ ਵਿਚ ਨਹੀਂ ਜਾ ਸਕਦਾ, ਕਿਉਂਕੇ ਮੇਰੇ ਕੋਲ ਪੈਸਾ ਨਹੀਂ ਹੈ  ਇਸ ਲਈ ਸਿਰਫ ਫੇਸਬੁਕ ਤੇ ਹੀ ਰਇ ਦੇ ਸਕਦਾ ਹਾਂ  ਜੇ ਤੁਸੀਂ ਸਚਮੁਚ ਇਸ ਭੁਲੇਖੇ ਵਿਚ ਹੋਂ ਕਿ ਕੇਜਰੀਵਾਲ ਇਕ ਈਮਾਨਦਾਰ ਆਦਮੀ ਹੈ, ਤਾਂ ਮੇਰੀ ਉਸ ਨਾਲ ਕਿਸੇ ਟੀਵੀ ਚੈਨਲ ਤੇ ਬਹਿਸ ਕਰਵਾ ਦਿਉ ਈਮਾਨਦਾਰੀ ਦੇ ਚਿਠੇ ਖੁਲ ਜਾਣਗੇ  ਪ੍ਰਮਾਤਮਾ ਸਮੱਤ ਬਖਸੇ  ਪੂਰੇ ਵੇਰਵੇ ਲਈ ਐਂਟੀ ਕ੍ਰੱਪਸ਼ਨ ਪਾਰਟੀ ਦੀ ਵੈਬਸਾਈ ( ਪੀਏਸੀਪੀ ਡਾਟ ਆਈ ਐਨ ) ਤੇ ਵਿਜਟ ਕਰੋ