.
69.
ਰਾਜੇ
ਸੀਹ
ਮੁਕਦਮ
ਕੁਤੇ,
ਪੜ੍ਹਨੋ
ਨਹੀਂ
ਹਟਾਂਗਾ
ਸੁਖਬੀਰ
ਬਾਦਲ
ਨੂੰ
ਚਿਤਾਵਨੀ -
ਜਿੰਨੇ
ਬੰਬ
ਚਲਾ
ਸਕਦੇ
ਹਨ
ਮੇਰੇ ’ਤੇ
ਚਲਾ
ਲੈਣ,
ਪਰ ‘ਰਾਜੇ
ਸੀਹ
ਮੁਕਦਮ
ਕੁਤੇ’
ਪੜ੍ਹਨੋ
ਨਹੀਂ
ਹਟਾਂਗਾ -:
ਭਾਈ
ਹਰਜਿੰਦਰ
ਸਿੰਘ
ਮਾਂਝੀ
ਬਠਿੰਡਾ, 20
ਨਵੰਬਰ (ਕਿਰਪਾਲ
ਸਿੰਘ):
ਆਪਣੇ
ਪਾਲੇ
ਹੋਏ
ਲਵੜਕੱਟੇ
ਸਾਧਾਂ
ਨੂੰ
ਹੀ
ਇਹ
ਆਪਣੀਆਂ
ਉਂਗਲਾਂ ’ਤੇ
ਨਚਾ
ਲੈਂਦੇ
ਹੋਣਗੇ;
ਮੇਰੇ ’ਤੇ
ਜਿੰਨੇ
ਬੰਬ
ਚਲਾ
ਸਕਦੇ
ਹਨ
ਚਲਾ
ਲੈਣ
ਪਰ ‘ਰਾਜੇ
ਸੀਹ
ਮੁਕਦਮ
ਕੁਤੇ
॥
ਜਾਇ
ਜਗਾਇਨਿ੍
ਬੈਠੇ
ਸੁਤੇ
॥
ਚਾਕਰ
ਨਹਦਾ
ਪਾਇਨਿ੍
ਘਾਉ
॥
ਰਤੁ
ਪਿਤੁ
ਕੁਤਿਹੋ
ਚਟਿ
ਜਾਹੁ
॥’ (ਮ:
1/
ਪੰਨਾ 1288) ਅਤੇ ‘ਕਲਿ
ਕਾਤੀ
ਰਾਜੇ
ਕਾਸਾਈ
ਧਰਮੁ
ਪੰਖ
ਕਰਿ
ਉਡਰਿਆ
॥’ (ਮ: 1/
ਪੰਨਾ 145)
ਪੜ੍ਹਨੋ
ਨਹੀਂ
ਹਟਾਂਗਾ।
ਇਹ
ਸ਼ਬਦ
ਸ਼ੋਸ਼ਿਲ
ਮੀਡੀਏ ’ਤੇ
ਵਾਇਰਲ
ਹੋਈ
ਵੀਡੀਓ
ਵਿੱਚ
ਸਿੱਖ
ਪ੍ਰਚਾਰਕ
ਭਾਈ
ਹਰਜਿੰਦਰ
ਸਿੰਘ
ਮਾਂਝੀ
ਨੇ
ਬਿਨਾਂ
ਨਾਮ
ਲੈਂਦਿਆਂ
ਉਪ
ਮੁੱਖ
ਮੰਤਰੀ
ਪੰਜਾਬ
ਸੁਖਬੀਰ
ਬਾਦਲ
ਦੇ
ਉਸ
ਬਿਆਨ
ਦੀ
ਖਿੱਲੀ
ਉਡਾਉਂਦੇ
ਹੋਏ
ਕਹੇ;
ਜਿਸ
ਵਿੱਚ
ਉਸ (ਸੁਖਬੀਰ)
ਨੇ
ਹੰਕਾਰ
ਭਰੇ
ਲਹਿਜੇ
ਵਿੱਚ
ਕਿਹਾ
ਸੀ
ਕਿ “ਜੇ
ਕੋਈ
ਸਾਡੇ
ਵਰਕਰਾਂ
ਦੀ
ਹਵਾ
ਵੱਲ
ਵੇਖੇਗਾ
ਤਾਂ
ਵੇਖ
ਲਵੇ।
20
ਕੁ
ਬੰਦੇ
ਫੜ
ਕੇ
ਜੇਲ੍ਹ
ਵਿੱਚ
ਦਿੱਤੇ
ਹਨ
ਤਾਂ
ਪੰਜਾਬ
ਵਿੱਚ
ਸ਼ਾਂਤੀ
ਹੋ
ਗਈ
ਹੈ;
ਬਾਕੀ 4-5
ਜਿਹੜੇ
ਭੱਜੇ
ਫਿਰਦੇ
ਹਨ
ਉਨ੍ਹਾਂ
ਨੂੰ
ਵੀ
ਅਸੀਂ
ਵੇਖ
ਲਵਾਂਗੇ।”
ਇੱਕ
ਧਾਰਮਿਕ
ਦੀਵਾਨ
ਵਿੱਚ
ਬੋਲਦਿਆਂ
ਦੀ
ਰੀਕਾਰਡ
ਹੋਈ
ਇਸ
ਵੀਡੀਓ
ਵਿੱਚ
ਭਾਈ
ਮਾਂਝੀ
ਨੇ
ਕਿਹਾ
ਕਿ
ਇਨ੍ਹਾਂ
ਦਾ
ਪਾਲਿਆ
ਹੋਇਆ
ਸਾਧ
ਲੋਪੋਕੇ,
ਕਥਾ
ਕਰਦੇ
ਦੇ
ਮੇਰੇ
ਪਾਸ
ਆ
ਬੈਠਾ
ਤੇ
ਮੇਰੇ ’ਤੇ
ਸਿੱਧਾ
ਹਮਲਾ
ਕਰਵਾਇਆ;
ਇੱਕ
ਥਾਨੇਦਾਰ
ਨੇ
ਮੈਨੂੰ (ਮਾਂਝੀ
ਨੂੰ)
ਧਮਕੀ
ਦਿੱਤੀ
ਕਿ
ਜੇ
ਸਾਡੇ
ਇਲਾਕੇ
ਵਿੱਚ
ਮੁੜ
ਕੇ
ਆਇਆ
ਤਾਂ
ਵੇਖ
ਲਵੀਂ।
ਗੁਰੂ
ਗ੍ਰੰਥ
ਸਾਹਿਬ
ਜੀ
ਦੀ
ਹੋਈ
ਬੇਅਦਬੀ
ਕਰਨ
ਵਾਲੇ
ਕਿਸੇ
ਦੋਸ਼ੀ
ਨੂੰ
ਨਹੀਂ
ਫੜਿਆ
ਪਰ
ਜੇ
ਕੋਈ
ਬੇਅਦਬੀ
ਦੇ
ਵਿਰੁੱਧ
ਰੋਸ
ਪ੍ਰਗਟ
ਕਰਦਾ
ਹੈ
ਤਾਂ
ਉਸ
ਨੂੰ
ਫੜ
ਕੇ
ਜੇਲ੍ਹ
ਸੁੱਟ
ਦਿੱਤਾ
ਜਾਂਦਾ
ਹੈ।
ਮੇਰੇ
ਪਿਤਾ
ਨੂੰ
ਫੜ
ਕੇ
ਜੇਲ੍ਹ
ਭੇਜ
ਦਿੱਤਾ
ਅਤੇ
ਹੁਣ 150
ਸੁਰੱਖਿਆ
ਵਿੱਚ
ਖੜ੍ਹ
ਕੇ (ਸੁਖਬੀਰ
ਬਾਦਲ)
ਹਾਸੋਹੀਣਾ
ਬਿਆਨ
ਦੇ
ਰਿਹਾ
ਹੈ
ਕਿ
ਜੇ
ਸਾਡੇ
ਵਰਕਰਾਂ
ਦੀ
ਹਵਾ
ਵੱਲ
ਝਾਕਿਆ
ਤਾਂ
ਫੜ
ਕੇ
ਅੰਦਰ
ਕਰ
ਦੇਵਾਂਗੇ।
ਭਾਈ
ਮਾਂਝੀ
ਨੇ
ਬਿਨਾਂ
ਨਾਮ
ਲੈਂਦਿਆਂ
ਸੁਖਬੀਰ
ਬਾਦਲ
ਦੇ
ਇਸ
ਬਿਆਨ ’ਤੇ
ਤਨਕ
ਕਸਦਿਆਂ
ਕਿਹਾ
ਤੁਹਾਡੇ
ਵਰਕਰ
ਕੌਣ
ਹਨ?
ਸਰੋਤਿਆਂ
ਨੂੰ
ਸੰਬੋਧਨ
ਹੁੰਦਿਆਂ
ਭਾਈ
ਮਾਂਝੀ
ਨੇ
ਕਿਹਾ
ਜਿਨ੍ਹਾਂ
ਨੂੰ
ਇਹ
ਸਾਡੇ
ਵਰਕਰ
ਕਹਿ
ਰਿਹਾ
ਹੈ
ਇਹ
ਤਾਂ
ਸਾਡੇ
ਹੀ
ਚਾਚੇ
ਤਾਏ
ਅਤੇ
ਭਰਾ
ਹਨ।
ਇਹ
ਬਾਦਲ
ਦੇ
ਵਰਕਰ
ਬਾਅਦ
ਵਿੱਚ
ਹਨ; ਗੁਰੂ
ਗ੍ਰੰਥ
ਸਾਹਿਬ
ਜੀ
ਦੇ
ਸਿੱਖ
ਪਹਿਲਾਂ
ਹਨ।
ਇਹ
ਤਾਂ
ਸਾਨੂੰ
ਆਪਣਿਆਂ
ਨਾਲ
ਹੀ
ਲੜਾਉਣਾ
ਚਾਹੁੰਦਾ
ਹੈ
ਇਸ
ਕਰਕੇ
ਭੜਕਾਹਟ
ਵਿੱਚ
ਨਹੀਂ
ਆਉਣਾ,
ਗਲਤ
ਕੰਮ
ਕੋਈ
ਨਹੀਂ
ਕਰਨਾ,
ਦੁਕਾਨ
ਕੋਈ
ਨਹੀਂ
ਭੰਨਣੀ,
ਇਹ
ਸਾਰੇ
ਆਪਣੇ
ਹੀ
ਹਨ;
ਪੰਜਾਬ
ਸਾਡਾ
ਆਪਣਾ
ਹੀ।
ਪੰਜਾਬ ’ਚ
ਸ਼ਾਂਤੀ
ਲਿਆਉਣ
ਦੀਆਂ
ਟਾਹਰਾਂ
ਮਾਰਦੇ (ਸੁਖਬੀਰ)
ਨੂੰ
ਵੰਗਾਰਦੇ
ਹੋਏ
ਭਾਈ
ਮਾਂਝੀ
ਨੇ
ਕਿਹਾ
ਤੁਹਾਡੇ
ਰਾਜ ’ਚ
ਗੁਰੂ
ਗ੍ਰੰਥ
ਸਾਹਿਬ
ਜੀ
ਦੇ
ਅੰਗ
ਗਲੀਆਂ
ਵਿੱਚ
ਖਿਲਾਰ
ਦਿੱਤੇ,
ਰੇਤਾ
ਬੱਜਰੀ
ਤੁਸੀਂ
ਖਾ
ਗਏ, ਕਿਸਾਨ
ਖ਼ੁਦਕਸ਼ੀਆਂ
ਕਰਕੇ
ਮਰਨ
ਲਈ
ਮਜਬੂਰ
ਕਰ
ਦਿੱਤੇ,
ਨਸ਼ਿਆਂ
ਨਾਲ
ਪੰਜਾਬ
ਉਜਾੜ
ਦਿੱਤਾ;
ਪੰਜਾਬ
ਵਿੱਚ
ਤੁਸੀਂ
ਛੱਡਿਆ
ਕੀ
ਹੈ
ਜਿਸ
ਨੂੰ
ਤੁਸੀਂ
ਸ਼ਾਂਤੀ
ਲਿਆਉਣੀ
ਕਹਿ
ਰਹੇ
ਹੋ!
ਉਨ੍ਹਾਂ
ਕਿਹਾ
ਸਾਡੇ
ਗੁਰੂ
ਗ੍ਰੰਥ
ਸਾਹਿਬ
ਜੀ
ਦੇ
ਅੰਗ
ਗਲੀਆਂ
ਵਿੱਚ
ਖਿਲਾਰ
ਦਿੱਤੇ;
ਸਾਡੇ
ਵੀ
ਖਿਲਾਰ
ਦਿੱਤੇ
ਜਾਣ
ਤਾਂ
ਕੀ
ਫਰਕ
ਪਏਗਾ
ਕਿਉਂਕਿ ‘ਮਰਣਹਾਰੁ
ਇਹੁ
ਜੀਅਰਾ
ਨਾਹੀ
॥’ (ਮ:
5/
ਪੰਨਾ 188) ਇਸ
ਲਈ
ਅਸੀਂ
ਤਾਂ
ਹਰ
ਰੋਜ
ਹੀ
ਘਰੋਂ ‘ਸੋਹਿਲਾ
ਸਾਹਿਬ’
ਪੜ੍ਹ
ਕੇ
ਆਉਂਦੇ
ਹਾਂ
ਜਿੰਨੇ
ਬੰਬ
ਸਾਡੇ ’ਤੇ
ਚਲਾ
ਸਕਦੇ
ਹੋ
ਚਲਾ
ਲਵੋ,
ਪਰ
ਜਦੋਂ
ਤੱਕ
ਗੁਰੂ
ਗ੍ਰੰਥ
ਸਾਹਿਬ
ਜੀ
ਦੀ
ਬੇਅਦਬੀ
ਹੁੰਦੀ
ਰਹੇਗੀ,
ਉਨਾਂ
ਚਿਰ
ਹਰ
ਰੋਜ ‘ਰਾਜੇ
ਸੀਹ
ਮੁਕਦਮ
ਕੁਤੇ
॥
ਜਾਇ
ਜਗਾਇਨਿ੍
ਬੈਠੇ
ਸੁਤੇ
॥
ਚਾਕਰ
ਨਹਦਾ
ਪਾਇਨਿ੍
ਘਾਉ
॥
ਰਤੁ
ਪਿਤੁ
ਕੁਤਿਹੋ
ਚਟਿ
ਜਾਹੁ
॥’
ਅਤੇ ‘ਕਲਿ
ਕਾਤੀ
ਰਾਜੇ
ਕਾਸਾਈ
ਧਰਮੁ
ਪੰਖ
ਕਰਿ
ਉਡਰਿਆ
॥’
ਪੜ੍ਹ
ਕੇ
ਲੋਕਾਂ
ਨੂੰ
ਸੁਚੇਤ
ਕਰਦੇ
ਰਹਾਂਗੇ
ਕਿ
ਇਨ੍ਹਾਂ
ਖ਼ੂਨ
ਪੀਣਿਆਂ
ਤੋਂ
ਬਚ
ਕੇ
ਰਹਿਓ।
ਇਸੇ
ਕਰਕੇ
ਅਸੀਂ
ਸਾਰੇ
ਸਿੱਖ
ਪ੍ਰਚਾਰਕ
ਆਪਣੇ
ਖ਼ੂਨ
ਦਾ
ਪਿਆਲਾ
ਲੈ
ਕੇ
ਚੰਡੀਗੜ੍ਹ
ਪਹੁੰਚੇ
ਸਾਂ
ਕਿ
ਜੇ
ਸਾਡੇ
ਹੀ
ਖ਼ੂਨ
ਦੇ
ਪਿਅਸੇ
ਹੋ
ਤਾਂ
ਇਹ
ਪੀ
ਲਵੋ;
ਸਾਨੂੰ
ਭਾਵੇਂ
ਗੋਲੀ
ਮਾਰ
ਦਿਓ
ਪਰ
ਸਾਡੇ
ਨੌਜਾਵਾਨਾਂ
ਨੂੰ
ਕੁਝ
ਨਾ
ਕਹਿਓ।