75.
ਆਰਥਿਕ ਇਨਕਲਾਬ 2022 ਸਮੇਂ ਦੀ ਲੋੜ ਹੈ।
ਭ੍ਰਿਸ਼ਟਾਚਾਰ ਖਤਮ ਕਰਨ ਲਈ ਮੈਂ ਆਪਣੇ ਬਚਪਨ ਦਾ ਇਤਹਾਸ ਮੁੜ ਦੁਹਰਾਉਣਾਂ ਚਾਹੁੰਦਾ ਹਾਂ। ਮੈਨੂੰ ਪੂਰਨ ਉਮੀਦ ਹੈ ਕਿ ਪੰਜਾਬ ਦੇ ਲੋਕ ਮੇਰੀ ਤਜਵੀਜ, ਜਿਸਨੂੰ ਮੈਂ ਆਪਣਾ ਚੋਣ ਮੈਨੀਫੈਸ਼ਟੋ ਕਿਹਾ ਹੈ, ਉਸਨੂੰ ਧਿਆਨ ਨਾਲ ਵਾਚਣ ਗੇ। ਮੇਰੀ ਗੱਲ ਸੁਨਣ ਗੇ। ਸਹਿਯੋਗ ਦੇਣ ਗੇ। ਤਾਂ ਮੈਨੂੰ ਪੂਰਾ ਯਕੀਨ ਹੈ ਕਿ ਭ੍ਰਿਸ਼ਟਾਚਾਰ 2022 ਦੀ ਚੋਣ ਤੋਂ
ਪਹਿਲਾਂ ਹੀ ਖਤਮ ਹੋ ਜਾਏ ਗਾ। ਮੈਂ ਪੰਜਾਬੀਆਂ ਨੂੰ ਯਕੀਨ
ਦੁਆਉਣਾ ਚਾਹੁੰਦਾ ਹਾਂ ਕਿ ਮੇਰਾ ਪ੍ਰਯੋਜਨ ਸਿਰਫ ਪੰਜਾਬ
ਵਿਚੋਂ ਭ੍ਰਿਸ਼ਟਾਚਾਰ ਦਾ ਖਾਤਮਾਂ ਹੈ। ਸਾਫ ਨਿਰਮਲ ਪਾਰਦਰਸ਼ੀ
ਸਰਕਾਰ ਕਾਇਮ ਕਰਨਾਂ ਹੈ। ਆਪ ਮੁਖ ਮੰਤਰੀ ਬਨਣਾ ਜਾਂ ਤਾਕਤ
ਪ੍ਰਾਪਤ ਕਰਨਾ ਨਹੀਂ ਹੈ। ਜੇ ਮੇਰੀ ਭਾਵਨਾਂ ਤਾਕਤ ਪ੍ਰਾਪਤ ਦੀ ਹੁੰਦੀ, ਤਾਂ ਮੈਂ ਸਤਾਹ ਪ੍ਰਾਪਤ ਹੁੰਦਿਆਂ ਹੋਇਆਂ ਭੀ ਸਨਿਆਸ਼ ਨਾਂ ਲੈਂਦਾ। ਮੈਂਨੂੰ ਪ੍ਰਮਾਤਮਾਂ ਨੇ ਆਪਣੀ ਜਿੰਦਗੀ ਦੀਆਂ ਲੋੜਾਂ ਲਈ ਪਹਿਲੇ ਹੀ ਸਭ ਕੁਝ ਦਿਤਾ ਹੋਇਆ ਹੈ।
ਕਈ ਵੀਰਾਂ ਦੇ ਮਨ ਵਿਚ ਖਿਆਲ ਆਏ ਗਾ, ਕਿ ਜੇ ਮੈਨੂੰ ਕੋਈ ਲਾਲਚ ਨਹੀਂ, ਤਾਂ ਮੈਂ ਆਪਣੀ ਪਾਰਟੀ ਕਿਉਂ ਬਣਾਈ ਹੈ। ਕਿਸੇ ਦੂਸਰੀ ਪਾਰਟੀ ਨੂੰ ਸਹਿਯੋਗ ਕਿਉਂ ਨਹੀਂ ਦੇ ਰਿਹਾ। ਇਸਦਾ ਵੇਰਵਾ ਬਹੁਤ ਲੰਬਾ ਹੈ। ਉਸਨੂੰ ਤੁਸੀਂ ਇਸ ਵੈਬਸਾਈਟ ਤੇ ਹੀ ਪੜ੍ਹ ਸਕਦੇ ਹੋਂ। ਪਰ ਇਕ ਗੱਲ ਕਹਿਣੀ ਚਾਹੁੰਦਾ ਹਾਂ ਕਿ, ਦਰਅਸਲ ਪਾਰਟੀ ਦੀ ਆਪਣੇ ਆਪ ਵਿਚ ਕੋਈ ਅਹਿਮੀਅਤ ਨਹੀਂ ਹੁੰਦੀ। ਅਹਿਮੀਅੱਤ ਪਾਰਟੀ ਦੇ ਲੀਡਰ ਦੀ ਹੁੰਦੀ ਹੈ। ਅੱਜ ਕ੍ਹਲ ਪੰਜਾਬ ਵਿਚ ਜੋ ਪਾਰਟੀਆਂ ਬਾਦਲਸ਼ਾਹੀ ਦਾ ਵਿਰੋਧ ਕਰ ਰਹੀਆਂ ਹਨ, ਮੈਂਨੂੰ
ਉਹਨਾਂ ਦੇ ਲੀਡਰਾਂ ਨੂੰ ਨੇੜਿਉਂ ਦੇਖਣ, ਪ੍ਰਖਣ, ਦਾ ਮੌਕਾ
ਮਿਲਿਆ ਹੈ। ਮੈਂ ਨਾਂ ਹੀ ਕੈਪਟਨ ਸਾਹਿਬ ਦੀ ਗੱਲ ਕਰਨੀ
ਚਹੁੰਦਾ ਹਾਂ ਅਤੇ ਨਾਂ ਹੀ ਬਾਦਲ ਸਹਿਬ ਦੀ । ਕਿਉਕੇ ਇਹਨਾਂ
ਨੂੰ ਰਾਜ ਕਰਨ ਦਾ ਮੌਕਾ ਮਿਲ ਚੁਕਾ ਹੈ। ਇਹਨਾਂ
ਭ੍ਰਿਸ਼ਟਾਚਾਰ ਦਾ ਹੀ ਵਿਕਾਸ਼ ਕੀਤਾ ਹੈ। ਅਸਲੀਅਤ ਵਿਚ
ਬਾਦਲਸ਼ਾਹੀ ਭ੍ਰਿਸ਼ਟਾਚਾਰ ਕਾਂਗਰਸ਼ ਦੀ ਹੀ ਦੇਣ ਸੀ।
ਹੁਣ ਦੀ ਕੈਪਟਨ ਸਰਕਾਰ ਬਾਦਲਸ਼ਾਹੀ ਭ੍ਰਿਸ਼ਟਾਚਾਰ ਦੀ ਹੀ ਦੇਣ ਹੈ। ਇਹ ਏਕ ਤਰਾਂ ਨਹੀਂ ਅਨੇਕ ਤਰਾਂ ਭ੍ਰਿਸ਼ਟਾਚਾਰ ਵਿਚ ਭਾਈਵਾਲ ਹਨ।
ਪੰਜਾਬ ਵਿਚ ਹਾਲਾਤ ਬਦਲ ਰਹੇ ਹਨ। ਬਾਦਲਸ਼ਾਹੀ ਤੇ ਬੀਜੇਪੀ ਦੀ ਦੂਰੀ ਦਿਨੋ ਦਿਨ ਵਧ ਰਹੀ ਹੈ। ਅਗੋਂ ਲਈ ਭਾਈਵਾਲੀ ਦੀ ਕੋਈ ਸੰਭਾਵਨਾਂ ਨਹੀਂ ਹੈ। ਇਸ ਲਈ ਬਾਦਲਸ਼ਾਹੀ ਦੀਆਂ ਉਮੀਦਾਂ ਹੁਣ ਕੇਜਰੀਵਾਲ ਜਾਂ ਕੈਪਟਨ ਸਹਿਬ ਤੇ ਟਿਕੀਆਂ ਹੋਈਆਂ ਹਨ। ਆਮ ਅਦਮੀ ਪਾਰਟੀ ਪਹਿਲੀ ਪ੍ਰੈਫਰੈਂਸ਼ ਹੈ। ਕਿਉਂਕੇ ਕੈਪਟਨ ਆਪ
ਫਿਰ ਤੀਜੀ ਵਾਰ
ਮੁਖ ਮੰਤਰੀ ਬਨਣਾ ਚਾਹੇ ਗਾ। ਇਸੇ ਲਈ ਬਾਦਲ ਸ਼ਾਹੀ ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਅੰਦਰੂਨੀ ਸਹਿਯੋਗ ਦੇ ਰਹੀ ਹੈ।
ਮੈਂ ਦੇਸ਼ ਪ੍ਰਦੇਸ਼ ਵਿਚ ਵਸਦੇ ਪੰਜਾਬੀਆਂ ਨੂੰ ਬੇਨਤੀ ਕਰਦਾ ਹਾਂ, ਕਿ ਉਹ ਮੇਰੇ ਉਕਤ ਵਿਚਾਰ ਦੀ ਆਪ ਪੜਤਾਲ ਕਰਨ। ਜੇ ਇਹ ਖਿਆਲ ਸ਼ਤ
ਪਰੱਤੀ ਸ਼ਤ ਸਹੀ ਜਾਪੇ ਤਾਂ ਉਹ ਐਂਟੀ ਕ੍ਰੱਪਸ਼ਨ ਪਾਰਟੀ ਦੇ
ਸਿਰ ਉਪਰ ਹੱਥ ਰੱਖਣ। ਪੰਜਾਬ ਦੀ ਜਨਤਾ ਕੋਲ ਸਿਰਫ ਦੋ ਹੀ
ਰਸ਼ਤੇ ਹਨ। ਜਿਹਨਾਂ ਵਿਚੋਂ ਇਕ ਦੀ ਚੋਣ ਕਰਨੀ ਪੈਣੀ ਹੈ। ਕੀ
ਉਹਨਾਂ ਨੇ ਭ੍ਰਿਸ਼ਟਾਚਾਰ ਕਾਇਮ ਰੱਖਣਾ ਹੈ ਜਾਂ ਇਸਨੂੰ ਖਤਮ
ਕਰਨਾ ਹੈ। ਜੇ ਉਹ ਭ੍ਰਿਸ਼ਟਾਚਾਰ ਕਾਇਮ ਰੱਖਣਾ ਚਾਹੁੰਦੇ ਹਨ, ਤਾਂ ਭਾਂਵੇਂ ਉਹ ਆਪਣਾ ਵੋਟ ਕਿਸੇ ਭੀ ਮਜੂਦਾ ਪਾਰਟੀ ਨੂੰ ਪਾ ਦੇਣ, ਭ੍ਰਿਸ਼ਟਾਚਾਰ ਸਹੀ ਸਲਾਮਤ ਰਹੇ ਗਾ। ਜੇ ਉਹ ਸਚਮੁਚ ਭ੍ਰਿਸ਼ਟਾਚਾਰ ਅਤੇ ਉਸਦੀਆਂ ਸਭ ਸਬੰਧਿਤ ਬੁਰਾਈਆਂ ਖਤਮ ਕਰਨਾ ਚਾਹੁੰਦੇ ਹਨ, ਤਾਂ ਉਹਨਾਂ ਨੂੰ ਐਂਟੀ ਕ੍ਰੱਪਸ਼ਨ ਪਾਰਟੀ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਉਕਤ ਵੇਰਵਾ ਦੇਣ ਦੀ ਲੋੜ ਇਸ ਲਈ ਪਈ ਹੈ ਕਿ ਮੈਂ ਆਪਣੀ ਨਵੀਂ ਪਾਰਟੀ ਕਿਉਂ ਬਣਾਈ ਹੈ। ਕਿਸੇ ਵੀਰ ਦੀ ਨਿੰਦਿਆ ਕਰਨ ਦੇ ਵਿਚਾਰ ਨਾਲ ਇਹ ਵੇਰਵਾ ਨਹੀਂ ਦਿਤਾ ਗਿਆ।
ਕਈ ਵੀਰ ਸੋਚਦੇ ਹੋਣਗੇ ਕਿ ਭ੍ਰਿਸ਼ਟਾਚਾਰ ਅਤੇ ਮਾਫੀਏ ਸਾਨੂੰ ਕੀ ਕਹਿੰਦੇ ਹਨ। ਅਜਿਹੇ ਵੀਰਾਂ ਨੇ ਅਜੇ ਅੱਖਾਂ ਨਹੀਂ ਖੋਲੀਆਂ। ਪੰਜਾਬ ਜੋ 20 ਵਰੇ੍ਹ ਪਹਿਲਾਂ ਹਿੰਦ ਦਾ ਸਭ ਤੋਂ ਅਮੀਰ ਪ੍ਰਾਂਤ ਗਿਣਿਆਂ ਜਾਂਦਾ ਸੀ,
ਅੱਜ ਇਸਦੀ ਗਿਣਤੀ ਭਾਰਤ ਦੇ ਗਰੀਬ ਸੂਬਿਆਂ
ਵਿਚ ਹੁੰਦੀ ਹੈ। ਜੋ ਥੋੜਾ ਬਹੁਤ ਕੰਮ ਪੰਜਾਬ
ਵਿਚ ਹੁੰਦਾ ਹੈ ਉਸਦਾ ਅਧੇ ਤੋਂ ਵਧ ਪੈਸਾ ਭ੍ਰਿਸ਼ਟਾਚਾਰ ਦੀ ਭੇਟਾ ਚੜ੍ਹ ਜਾਂਦਾ ਹੈ।
ਪੰਜਾਬ ਦਾ ਸਿਖ ਵਰਗ ਕਾਂਗਰਸ ਨੂੰ ਦਿਲੀ ਦੇ ਸਿਖਘਾਤ ਕਾਰਨ ਨਫਰਤ ਕਰਦਾ ਹੈ। ਉਂਜ ਭੀ ਪੰਜਾਬ ਵਿਚ ਕਾਂਗਰਸ ਦੀ
ਤੀਜੀ
ਜਿਤ ਦੀ ਉਕਾ ਹੀ ਕੋਈ ਸੰਭਾਵਨਾ ਨਹੀਂ ਹੈ। ਕਿਉਂਕੇ ਕਾਂਗਰਸ ਦਾ ਹਿਂਦੂ ਵੋਟ ਬੈਂਕ ਹੁਣ ਬੀਜੇਪੀ ਕੋਲ ਜਾ ਚੁਕਾ ਹੈ।
ਕੈਪਟਨ ਸਰਕਾਰ ਹਰ ਤਰਾਂ ਫੇਲ ਹੋਈ ਹੈ। ਕਾਂਗਰਸ ਨੂੰ
ਥੋੜੀ ਬਹੁਤ ਵੋਟ ਜੱਟ ਧੜੇਬੰਦੀ ਕਾਰਨ ਮਿਲ ਸਕਦੀ ਹੈ।
ਪੰਜਾਬ ਦਾ ਸਿਖ ਵਰਗ ਤਬਦੀਲੀ ਲਈ ਸੰਘਰਸ਼ ਸ਼ੀਲ ਹੈ। ਜਦ ਮਨਪ੍ਰੀਤ ਸਿੰਘ ਜੀ ਨੇ ਆਪਣੀ ਵਖਰੀ ਪਾਰਟੀ ਬਣਾਈ ਤਾਂ ਸਿਖ ਵਰਗ ਵਲੋਂ ਬਹੁਤ ਭਰਵਾਂ ਹੁੰਗਾਰਾ ਮਿਲਿਆ। ਪਰ ਜਦ ਇਸ ਵਰਗ ਨੇ ਇਹ ਮਹਿਸੂਸ ਕੀਤਾ ਕਿ ਮਨਪ੍ਰੀਤ ਜੀ ਆਪਣੇ ਤਾਊ ਦੇ ਪ੍ਰਭਾਵ ਤੋਂ ਬਾਹਰ ਨਹੀਂ ਨਿਕਲ ਸਕਦੇ, ਤਾਂ ਇਹ ਵਰਗ ਮੁੜ ਨਿਰਾਸ਼ ਹੋਕੇ ਆਪਣੇ ਘਰ ਬੈਠ ਗਿਆ। ਹੁਣ ਮਨਪ੍ਰੀਤ ਜੀ ਆਪ ਹੀ ਡੁਬ ਰਹੀ ਬੇੜੀ ਕਾਂਗਰਸ ਤੇ ਸਵਾਰ ਹੋ ਗਏ ਹਨ।
ਪੰਜਾਬ ਦੇ ਸਿਖ ਵਰਗ ਨੂੰ ਦੂਜੀ ਆਸ ਦੀ ਕਿਰਨ ਆਮ ਅਦਮੀ ਪਾਰਟੀ ਤੋਂ ਦਿਸੀ। ਪੰਜਾਬ ਦੇ ਸਿਖ ਵੋਟਰ ਨੇ ਬਹੁਤ ਵੱਢੀ ਗਿਣਤੀ ਵਿਚ ਆਮ ਆਦਮੀ ਪਾਰਟੀ ਨੂੰ ਵੋਟ ਦਿਤੇ। ਆਪ ਦੇ ਵੋਟਰ ਨੂੰ ਬਹੁਤ ਦੁਖ ਹੋਇਆ, ਜਦੋਂ ਦਿਲੀ ਵਿਚ ਕਾਮਯਾਬੀ ਤੋਂ ਤੁਰਤ ਬਾਦ ਹੀ, ਆਮ ਆਦਮੀ ਪਰਟੀ ਦੇ ਪ੍ਰਧਾਨ, ਸ਼੍ਰੀ ਕੇਜਰੀ ਵਾਲ ਜੀ ਨੇ, ਸਭ ਮਨੁਖੀ ਕਦਰਾਂ ਕੀਮਤਾਂ ਨੂੰ ਤਿਲਾਂਜਲੀ ਦੇ ਦਿਤੀ
ਜਿਹਨਾਂ ਦਾ ਢੰਡੋਰਾ ਪਿਟਕੇ ਪਾਰਟੀ ਨੇ ਕਾਮਯਾਬੀ ਹਾਂਸਲ ਕੀਤੀ ਸੀ। ਜਿਸ ਕਾਰਨ ਪਾਰਟੀ ਖੇਰੂੰ ਖੇਰੂੰ ਹੋ ਗਈ।
ਪੰਜਾਬ ਵਿਚ ਆਮ ਅਦਮੀ ਪਾਰਟੀ ਦੀ ਸਰਕਾਰ ਬਨਾਉਣ ਦੀ ਸੰਭਾਵਨਾ ਬਿਲਕੁਲ ਖਤਮ ਹੋ ਗਈ ਹੈ। ਕਿਉਂਕੇ ਸਿਖ ਵੋਟਰਾਂ ਵਿਚੋਂ, ਬੁਧੀਜੀਵੀ ਤੇ ਚੇਤਨ ਵਰਗ, ਜੋ ਕੇਜਰੀਵਾਲ ਜੀ ਦੀਆਂ ਨੀਤੀਆਂ ਨੂੰ ਨਜਦੀਕੀ ਤੋਂ ਦੇਖ ਰਿਹਾ ਹੈ, ਉਹ ਆਮ ਅਦਮੀ ਪਾਰਟੀ ਨੂੰ ਛਡ ਚੁਕਾ ਹੈ। ਪੰਜਾਬ ਦੇ ਹਿੰਦੂ ਵਰਗ ਨੇ ਆਮ ਆਦਮੀ ਪਰਟੀ ਨੂੰ ਅਪਣਾਇਆ ਹੀ ਨਹੀਂ। ਸਿਰਫ ਸਿਖ ਵੋਟਰ ਦਾ ਦਿਹਾਤੀ ਵਰਗ,
ਜਿਸ ਕੋਲ ਕੇਜਰੀਵਾਲ ਜੀ ਦੀ ਅਸਲੀ ਜੇਹਨੀਅਤ ਨਹੀਂ ਪਹੁੰਚੀ, ਉਹੀ ਫਿਲਹਾਲ ਕੇਜਰੀਵਾਲ ਜੀ ਦਾ ਸਰਧਾਲੂ ਹੈ। ਉਹ ਭੀ ਆਉਣ ਵਾਲੇ ਸਮੇਂ ਤਕ ਕੇਜਰੀਵਾਲ ਜੀ ਦੇ ਨਾਲ ਨਹੀਂ ਰਹੇ ਗਾ। ਕਿਉਕੇ ਕੇਜਰੀਵਾਲ ਜੀ ਪੰਜਾਬ ਦੇ ਮਸ਼ਲੇ ਹੱਲ ਕਰਵਾਉਣ ਦੇ ਸਮਰੱਥ ਹੀ ਨਹੀਂ ਹਨ।
ਮੈਂ ਕੈਪਟਨ ਸਹਿਬ ਦਾ ਨੁਕਤਾਚੀਨ ਨਹੀਂ ਹਾਂ। ਬਲਕਿ ਉਹਨਾਂ ਦਾ ਭਾਈਚਾਰਾ ਹੋਣ ਕਰਕੇ ਸੁਭਚਿੰਤਕ ਹਾਂ। ਮੈਂ ਵੱਧ ਤੋਂ ਵੱਧ ਸਮਾਂ ਉਹਨਾਂ ਨਾਲ ਰਹਿਣ ਦੀ ਕੋਸ਼ਿਸ ਕੀਤੀ। ਲੋਕ ਰਾਇ ਉਹਨਾਂ ਤਕ ਪਹੁੰਚਾਈ। ਕਈ ਵਾਰ ਰਾਇ ਭੀ ਦਿਤੀ। ਸਿਰਫ ਇਕ ਵਾਰ ਉਹਨਾਂ ਮੇਰੀ ਗੱਲ ਮੰਨ ਲਈ ਸੀ।
ਇਹ ਇਕ ਸਚਾਈ ਹੈ ਕਿ ਕੈਪਟਨ ਮਜੀਠਾ ਪ੍ਰਵਾਰਾਂ ਦੇ ਸਬੰਧ ਪੁਰਾਣੇ ਅਤੇ ਨਜਦੀਕੀ ਹਨ। ਭਾਂਵੇਂ ਰਾਜਨੀਤਕ ਤੌਰ ਤੇ ਉਹ ਥੋੜਾ ਵਿਰੋਧ ਜਾਹਰ ਕਰਦੇ ਹਨ। ਮਜੀਠਾ ਸਹਿਬ ਰਾਂਹੀਂ ਕੈਪਟਨ ਅਤੇ ਸੁਖਬੀਰ ਦੀ ਅਦਰੂਨੀ
ਭਾਈਵਾਲੀ ਬਣ ਗਈ ਹੈ।
ਉਹਨਾਂ ਦਾ ਬਾਦਲ ਸਾਹਿਬ ਨਾਲ ਪੁਰਾਣੀ ਕਿੜ
ਖਤਮ ਹੋ ਗਈ ਹੈ।
ਕੈਪਟਨ ਸਾਹਿਬ ਨੇ ਇਕ
ਬਿਆਨ ਵਿਚ ਕਿਹਾ ਸੀ ਕਿ ਉਹ ਮੁਖ ਮੰਤਰੀ
ਬਣਕੇ ਬਾਦਲਾਂ ਨੂੰ ਉਹਨਾਂ ਦੇ ਭ੍ਰਿਸ਼ਟਾਚਾਰ
ਕਾਰਨ 24 ਘੰਟੇ ਅੰਦਰ ਜੇਹਲ ਵਿਚ ਸੁਟਣ ਗੇ।
ਪਰ ਮੁਖ ਮੰਤਰੀ ਬਣਕੇ ਕਹਿੰਦੇ ਹਨ ਕਿ ਜੋ
ਕੋਈ ਬਾਦਲ ਪ੍ਰਵਾਰ ਜਾਂ ਅਕਾਲੀਆਂ ਵਾਰੇ
ਸ਼ਿਕਾਇਤ ਕਰਨਾ ਚਾਹੁੰਦਾ ਹੈ, ਮੈਂ ਉਸ ਨੂੰ
ਮਿਲਣਾ ਹੀ ਨਹੀਂ ਚਾਹੁੰਦਾ। ਸ਼ਾਇਦ ਲੁਟ ਦੇ
ਮਾਲ ਵਿਚ ਭਾਈਵਾਲੀ ਕਰ ਲਈ ਹੈ।
ਮਨਮੋਹਨ ਸਿੰਘ ਸਮੇਂ ਬਾਦਲ ਸਹਿਬ ਨੂੰ ਇਹ ਮਹਿਸੂਸ ਨਹੀਂ ਸੀ ਹੋਇਆ, ਕਿ ਉਹਨਾਂ ਦੀ ਸਰਕਾਰ ਘਟ ਗਿਣਤੀ ਦੀ ਸਰਕਾਰ ਹੈ। ਜਦ ਮੋਦੀ ਸਹਿਬ ਦਾ ਪ੍ਰਧਾਨ ਮੰਤਰੀ ਬਨਣਾ ਯਕੀਨੀ ਹੋਗਿਆ, ਤਾਂ ਬਾਦਲ ਸਹਿਬ ਨੂੰ ਆਪਣੀ ਪਰਟੀ ਦੀ ਘਟੌਤ ਪੂਰੀ ਕਰਨ ਦੀ ਲੋੜ ਮਹਿਸੂਸ ਹੋਈ। ਇਸ ਘਾਟਾਪੂਰਤੀ ਦਾ ਪਹਿਲਾ ਯਤਨ ਮੋਗਾ ਹਲਕੇ ਤੋਂ ਜੈਨ ਸਹਿਬ ਦਾ ਅਸੈਬਲੀ ਤੋਂ ਅਸਤੀਫਾ ਦੇਣਾ ਸੀ। ਲੋਕ ਬਹਤ ਹੈਰਾਨ ਸਨ। ਜੈਨ ਸਹਿਬ ਤਾਂ ਕੈਪਟਨ ਸਹਿਬ ਦੇ ਬਹੁਤ ਨਜਦੀਕ ਸਨ। ਅਕਾਲੀ ਦਲ ਨੇ ਜੈਨ ਸਹਿਬ ਨੂੰ ਅਕਾਲੀ ਟਿਕਟ ਦੇਕੇ ਆਪਣਾ ਉਮੀਦਵਾਰ ਬਣਾ ਦਿਤਾ। ਆਮ ਲੋਕਾਂ ਦੇ ਭੁਲੇਖੇ ਉਸ ਸਮੇਂ ਦੂਰ ਹੋ ਗਏ, ਜਦ ਵਿਰੋਧ ਦੇ ਸੁਆਲ ਉਤੇ ਕਾਂਗਰਸ ਦੁਫਾੜ ਹੋ ਗਈ।
ਰਾਜਨੀਤਕ ਹਲਕਿਆਂ ਵਿਚ ਦੂਸਰਾ ਕ੍ਰਿਸ਼ਮਾਂ ਇਹ
ਹੋਇਆ, ਕਿ ਕੈਪਟਨ ਸਹਿਬ ਦੇ ਅਤਿ ਨਜਦੀਕੀ
ਕਾਂਗਰਸੀ ਵਿਧਾਇਕ, ਅਸੈਂਬਲੀ ਹਲਕਾ ਤਲਵੰਡੀ
ਸਾਬੋ ਤੋਂ ਅਸਤੀਫਾ ਦੇਕੇ, ਮੁੜ ਅਕਾਲੀ
ਉਮੀਦਵਾਰ ਵਜੋਂ, ਵਿਧਾਨ ਸਭਾ ਵਿਚ
ਪਹੁੰਚ ਗਏ। ਕੈਪਟਨ ਸਹਿਬ ਨੇ ਕੋਈ ਵਿਰੋਧ ਨਹੀਂ ਕੀਤਾ। ਬਾਦਲ ਸਹਿਬ ਦੀ ਇਕ ਸੀਟ ਅਜੇ ਭੀ ਘਟ ਸੀ। ਕਿ ਕੈਪਟਨ ਸਹਿਬ ਦੇ ਅਤਿ ਨਜਦੀਕੀ ਰਿਸ਼ਤੇਦਾਰ ਨੇ ਧੂਰੀ ਹਲਕੇ ਤੋਂ ਅਸਤੀਫਾ ਦੇ ਦਿਤਾ। ਕਾਂਗਰਸ ਵਿਚ ਕੋਈ ਟਿਕਟ ਲੈਣ ਲਈ ਹੀ ਤਿਆਰ ਨਹੀਂ ਸੀ।
ਜਦ ਡਰੱਗ ਮਾਮਲੇ ਵਿਚ ਗਿਰਫਤਾਰ ਭੋਲੇ ਨੇ, ਮਜੀਠੀਆ ਸਹਿਬ ਦਾ ਨਾਂ ਡਰੱਗਮਾਫੀਆ ਦੇ ਸਰਪ੍ਰਸ਼ਤ ਹੋਣ ਵਜੋਂ ਲਿਆ, ਤਾਂ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਨੇ ਮਜੀਠੇ ਦੀ ਗ੍ਰਿਫਦਾਰੀ ਦੀ, ਅਤੇ ਇਸਦੀ ਪੜਤਾਲ
ਸੀ ਬੀ ਆਈ ਤੋਂ ਕਰਵਾਉਣ ਦੀ ਮੰਗ ਕੀਤੀ। ਪਰ ਕੈਪਟਨ ਸਹਿਬ ਨੇ ਇਸ ਮੰਗ ਦਾ ਵਿਰੋਧ ਕੀਤਾ।
ਮੈਂ ਤਕਰੀਬਨ ਦਸ ਕੁ ਸਾਲ ਪਹਿਲਾਂ ਐਂਟੀ ਕ੍ਰੱਪਸ਼ਨ ਮੂਵ ਦੀ ਸਥਾਪਨਾ ਕੀਤੀ ਸੀ। ਕੁਝ ਇਸਤਿਹਾਰ ਭੀ ਦਿਤੇ, ਪਰ ਕੋਈ ਖਾਸ ਰਿਸ਼ਪੌਸ਼ ਨਾ ਮਿਲਿਆ। ਮੈਂ ਪ੍ਰਚਾਰ ਹਿਤ ਬਠਿੰਡਾ ਪਰਲੀਮੈਂਟ ਲੜਨ ਦਾ ਮਨ ਬਣਾਇਆ। ਪਹਿਲੇ ਖਬਰ ਆਈ ਕਿ ਮਨਪ੍ਰੀਤ ਪੀਪੀਪੀ ਵਲੋਂ ਚੋਣ ਲੜੇ ਗਾ, ਕਾਂਗਰਸ ਉਸਦੀ ਹਮਾਇਤ ਕਰੇ ਗੀ। ਫੇਰ ਖਬਰ ਆਈ ਕਿ
ਮਨਪ੍ਰੀਤ ਦੀ ਆਮ ਆਦਮੀ ਪਾਰਟੀ ਨਾਲ ਹਮਾਇਤ ਲਈ ਗੱਲ ਚੱਲ ਰਹੀ ਹੈ। ਇਸ ਸਮੇਂ ਮੈ ਦਿਲੀ ਵਿਚ, ਕਾਂਗਰਸ ਦੀ ਪਾਰਲੀਮਾਨੀ ਟਿਕਟਾਂ ਦੇਣ ਦੀ ਇਂਚਾਰਜ ਸਮਝੀ ਜਾਂਦੀ ਹਸ਼ਤੀ ਨੂੰ ਮਿਲਿਆ। ਮੈਂ ਉਹਨਾਂ ਨੂੰ ਦਸਿਆ ਕਿ ਹੁਣ ਜਦ ਮਨਪ੍ਰੀਤ ਆਮ ਆਦਮੀ ਪਾਰਟੀ ਵਲ ਚਲਾ ਗਿਆ ਹੈ। ਕੋਈ ਸੀਨੀਅਰ ਕਾਂਗਰਸੀ ੳਮੀਦਵਾਰ ਅਜੇ ਸਾਹਮਣੇ ਨਹੀਂ ਆਇਆ। ਮੈਂ ਸਿਰਫ ਭ੍ਰਿਸ਼ਟਾਚਾਰ ਵਿਰੁਧ ਪ੍ਰਚਾਰ ਹਿਤ ਲੜਨਾਂ ਚਾਹੁੰਦਾ ਹਾਂ। ਜੇ ਕਾਂਗਰਸ ਮੈਨੂੰ ਹਮਾਇਤ ਦੇ ਦੇਵੇ ਤਾਂ ਤਕੜਾ ਮੁਕਾਬਲਾ ਬਣ ਸਕਦਾ ਹੈ।
ਉਹਨਾਂ ਕਿਹਾ ਕਿ ਕਾਂਗਰਸ ਕਿਸੇ ਦੀ ਹਮਾਇਤ ਨਹੀਂ ਕਰ ਸਕਦੀ। ਅਸੀਂ ਬਠਿੰਡਾ ਤੋਂ ਕੈਪਟਨ ਸਹਿਬ ਨੂੰ ਚੋਣ ਲੜਾ ਰਹੇ ਹਾਂ। ਮੈਂ ਉਹਨਾਂ ਨੂੰ ਕਿਹਾ ਕਿ ਇਹ ਬਿਲਕੁਲ ਮੁਮਕਿਨ ਨਹੀਂ। ਕੈਪਟਨ ਸਹਿਬ ਬਠਿੰਡਾ ਤੋਂ ਨਹੀਂ ਲੜਨਗੇ। ਭਾਂਵੇਂ ਉਹਨਾਂ ਨੂੰ
ਕਾਂਗਰਸ ਛਡਣੀ ਪਏ। ਉਹ ਬਠਿੰਡੇ ਤੋਂ ਜਿਤ ਭੀ ਨਹੀਂ ਸਣ ਗੇ। ਇਸ ਤੇ ਉਹ ਜਰਾ ਨਰਾਜ ਮਹਿਸੂਸ ਹੋਏ, ਅਤੇ ਜਰਾ ਤਲਖੀ ਨਾਲ ਪੁਛਿਆ, ਕਿ ਫਿਰ ਉਹ ਹੋਰ ਕਿਥੋਂ ਜਿਤ ਸਕਣਗੇ। ਮੈਂ ਕਿਹਾ ਅੰਮ੍ਰਿਤਸਰ ਤੋਂ ਜੇਤਲੀ ਸਹਿਬ ਦੇ ਮੁਕਾਬਲੇ। ਉਹਨਾਂ ਕਿਹਾ ਕਿਵੇਂ? ਮੈਂ ਕਿਹਾ ਕਿਉਕੇ ਮਜੀਠਾ ਸਹਿਬ ਅਤੇ ਸੁਖਬੀਰ ਜੀ ਜੇਤਲੀ ਸਹਿਬ ਨੂੰ ਹਰਾਉਣਾ ਚਾਹੁੰਦੇ ਹਨ। ਕੈਪਟਨ ਸਹਿਬ ਨਾਲ ਉਹਨਾਂ ਦੇ ਸਬੰਧ ਅਛੇ ਹਨ।
"ਪੰਜਾਬ ਐਂਟੀ ਕਰੱਪਸ਼ਨ ਪਾਰਟੀ" ਦਾ ਮਨੋਰਥ ਅੰਨਾ ਸਿਧਾਤ ਨੂੰ ਠੀਕ ਅਮਲ ਵਿੱਚ ਲਿਆਉਣ ਲਈ ਸਹਿਯੋਗ ਦੇਣਾ ਹੈ। ਜੋ ਆਦਮੀ ਅੰਨਾਂ ਹਜਾਰੇ ਸਿਧਾਂਤ ਉਪਰ ਉੱਪਰ ਚੱਲਣਾ ਚਾਹੁੰਦਾ ਹੈ। ਉਸ ਨੂੰ ਆਮ ਅਦਮੀ ਪਾਰਟੀ
ਵਿੱਚ ਨਹੀਂ "ਪੰਜਾਬ ਐਂਟੀ ਕਰੱਪਸ਼ਨ ਪਾਰਟੀ" ਵਿੱਚ ਸਾਮਿਲ ਹੋ ਕੇ ਕੰਮ ਕਰਨਾ ਚਾਹੀਦਾ ਹੈ।
ਮੈਂ ਪਿਛਲੇ ਦਸ ਕੁ ਸਾਲ ਤੋਂ ਐਂਟੀ ਕ੍ਰੱਪਸ਼ਨ ਮੂਵ ਦੀ ਮੁਹਿਮ, ਆਪਣੀ ਸਮਰੱਥਾ ਮੁਤਾਬਿਕ ਚਲਾ ਰਿਹਾ ਹਾਂ। ਦਸ ਕੁ ਸਾਲ ਪਹਿਲੇ ਹੀ ਮੈਂ ਇਕ ਆਰਟੀਕਲ ਲਿਖਿਆ ਸੀ, ਕਿ ਬਠਿਡਾ ਰਿਫਾਈਨਰੀ ਪੰਜਾਬ ਲਈ ਕੰਗਾਲੀ ਦਾ ਸਾਧਨ ਬਣੇ ਗੀ। ਹੁਣ ਸਚਮੁਚ ਬਠਿੰਡਾ ਰਿਫਾਇਨਰੀ ਨੇ ਪੰਜਾਬ ਨੂੰ ਕੰਗਾਲ ਕਰ ਦਿੱਤਾ। ਰਿਫਾਈਨਰੀ ਦਾ ਹਰ ਮੁਲਾਜਮ ਇਸ ਵਿੱਚ ਬਾਦਲਸ਼ਾਹੀ ਦੀ ਹਿੱਸੇਦਾਰੀ ਦੀ ਪੁਸ਼ਟੀ ਕਰ ਰਿਹਾ ਹੈ।
ਪੰਜਾਬ ਦੀ ਸਨਅਤ ਨੂੰ ਅੰਨੀ ਲੁੱਟ ਅਤੇ ਜਬਰ ਦਾ ਸ਼ਿਕਾਰ ਬਣਾਇਆ ਗਿਆ ਹੈ। ਅਜ ਪੰਜਾਬ ਦੀ ਵੱਡੀ ਸਨਅਤ ਪੰਜਾਬ ਤੋਂ ਕੂਚ ਕਰਕੇ ਹਰਿਆਣੇ ਜਾਂ ਦੂਸਰੇ ਸੂਬਿਆਂ ਵਿੱਚ ਚਲੀ ਗਈ ਹੈ। ਨੌਜਵਾਨ ਬੇ ਰੋਜਗਾਰ ਹੋ ਗਿਆ ਹੈ। ਜੋ ਆਰਥਿਕ ਅਤੇ ਮਾਨਸਿਕ ਮੰਦਹਾਲੀ ਕਾਰਨ, ਨਸ਼ਿਆ ਦਾ ਸ਼ਿਕਾਰ ਹੋ ਰਿਹਾ ਹੈ। ਪ੍ਰਾਤ ਨਸ਼ਿਆਂ ਦਾ ਘਰ ਬਣ ਗਿਆ ਹੈ। ਨਸ਼ਿਆ ਦੇ ਸੌਦਾਗਰਾਂ ਨੂੰ ਸਰਕਾਰੀ ਸਪ੍ਰਸਤੀ ਹਾਂਸਿਲ ਹੈ। ਜੋ ਲੋਕ ਬਾਦਲਸ਼ਾਹੀ ਨੂੰ ਪੰਥਕ ਵਾ ਧਾਰਮਿਕ ਮੰਨਕੇ ਬਾਦਲ ਸ਼ਾਹੀ ਦੀ ਅੰਧ ਵਿਸਵਾਸ ਨਾਲ ਪੂਜਾ ਕਰ ਰਹੇ ਹਨ,
ਬਾਦਲ ਸਾਹੀ ਉਹਨਾਂ ਦੇ ਹੀ ਲਾਡਲਿਆਂ ਦਾ ਘਾਤ
ਕਰ ਗਈ ।
ਚੋਣਾ ਵਿੱਚ ਨੌਜਵਾਨਾਂ ਦੀ ਨਸ਼ਾ ਖੋਰੀ ਦਾ ਭਰਭੂਰ ਫਾਇਦਾ ਲਿਆ ਜਾਦਾ ਹੈ। ਚੋਣਾ ਵਿੱਚ ਸ਼ਰਾਬ ਭੁੱਕੀ ਅਫੀਮ ਸਮੈਕ ਆਦਿ, ਟਰੱਕਾਂ ਦੇ ਟਰੱਕ ਮੁਫਤ ਵੰਡੇ ਜਾਦੇ ਹਨ। ਕਈ ਕਈ ਹਜਾਰ ਰੁਪਏ ਦੀ ਇਕ ਇਕ ਵੋਟ ਖਰੀਦੀ ਜਾਦੀ ਹੈ। ਇਲੈਕਸਨ ਕਮਿਸਨ ਸਿਰਫ ਹਦਾਇਤਾਂ ਦੇਣ ਤਕ ਹੀ ਸੀਮਤ ਹੈ। ਇਹ ਸਮਾਜਿਕ ਕਰੱਪਸਨ ਨੂੰ ਅਮਲੀ ਰੂਪ ਵਿੱਚ ਰੋਕਣ ਤੋ ਰਾਜਨੀਤਕ ਕਾਰਣਾਂ ਕਰਕੇ ਅਸਮਰੱਥ ਹੈ। ਬਾਦਲਸਾਹੀ,
ਕੈਪਟਨਸ਼ਾਹੀ ਦੀ ਜਿੱਤ ਵੋਟ ਦੀ ਜਿੱਤ ਨਹੀ, ਨੋਟ ਅਤੇ ਨਸ਼ੇ ਦੀ ਜਿੱਤ ਹੈ।
ਪੰਜਾਬ ਦੀ ਤਕਰੀਬਨ ਸਮੁੱਚੀ ਟਰਾਸਪੋਰਟ ਬਾਦਲ ਸਾਹੀ ਨੇ ਧਕੇ ਨਾਲ ਹੀ ਅਖੌਤੀ ਤੌਰ ਤੇ ਖਰੀਦ ਲਈ ਹੈ। ਮੀਡੀਆ ਉੱਪਰ ਗੈਰ ਸਮਾਜਿਕ ਢੰਗ ਨਾਲ ਕਬਜਾ ਕੀਤਾ ਹੋਇਆ ਹੈ। ਕਿਸੇ ਵੀ ਮਸਲੇ ਦੀ ਅਸਲੀਅਤ ਲੋਕਾਂ ਦੇ ਸਾਹਮਣੇ ਨਹੀ ਆਂ ਰਹੀ। ਡਿਸ਼-ਇਨਫਰਮੇਸ਼ਨ ਰਾਹੀਂ ਸੂਬੇ ਵਿਚ ਗੁਮਰਾਹਕੁੰਨ ਪ੍ਰਚਾਰ ਹੋ ਰਿਹਾ ਹੈ। ਭੋਲੇ ਭਾਲੇ ਲੋਕ ਉਸੇ ਨੂੰ ਹੀ ਸੱਚ ਮੰਨ ਲੈਦੇ ਹਨ। ਸੂਬੇ ਦੀ ਦੌਲਤ ਦਾ ਵੱਡਾ ਹਿਸਾ ਬਾਦਲ ਸਾਹੀ ਕੋਲ ਜਮਾ ਹੋ ਚੁੱਕਾ ਹੈ।
ਕੈਪਟਨ ਸਾਹਿਬ ਸ਼ੇਸਨਾਗ ਬਣਕੇ ਇਸਦੀ ਰਾਖੀ ਕਰ
ਰਹੇ ਹਨ।
ਬਾਦਲ ਸਾਹੀ ਨੇ ਹਿੰਦੋਸਤਾਨ ਭਰ ਵਿਚ ਹੋਰਨਾਂ ਹੁਕਮਰਾਨ ਧਨੀ ਕਬੇਰਾਂ ਨੂੰ ਪਛਾੜ ਦਿੱਤਾ ਹੈ ।ਧਾਰਮਿਕ ਹਕੂਮਤ ਦੇ ਨਜਰੀਏ ਤੋਂ, ਇਹ ਖੁਮੀਨੀ ਤੋਂ ਅੱਗੇ ਵੱਧ ਗਏ ਹਨ। ਕਾਰੂੰ ਰਸੀਦ ਤੋਂ ਅੱਗੇ ਵੱਧਣ ਲਈ ਦੌੜ ਚੱਲ ਰਹੀ ਹੈ।
ਰੇਤ ਬੱਜਰੀ ਆਦਿ ਲੋੜੀਦੀਆਂ ਅਤੇ ਨਿਗੂਣੀ ਕੀਮਤ ਉੱਪਰ ਮਿਲਣ ਵਾਲੀਆਂ ਵਸਤਾਂ ਉਪਰ ਭ੍ਰਿਸ਼ਟਾਚਾਰ ਦਾ ਕਬਜਾ ਹੈ। ਇਹਨਾਂ ਦੀ ਕੀਮਤ ਅਸਮਾਨ ਨੂੰ ਛੋਹ ਰਹੀ ਹੈ। ਮਕਾਨ ਉਸਾਰੀ ਰੁੱਕ ਗਈ ਹੈ। ਸੂਬੇ ਵਿੱਚ ਇਨਤਿਹਾ ਦਾ ਮੰਦਾ ਫੈਲ ਚੁੱਕਾ ਹੈ। ਲੱਖਾਂ ਮਿਸਤਰੀ ਮਜਦੂਰ ਬਦਹਾਲੀ ਦੀ ਹਾਲਤ ਵਿੱਚ ਹਨ। ਕੀੜੇ ਮਾਰ ਦਵਾਈਆ ਬਨਾਉਣ ਦੇ ਲਾਇਸੰਸ ਬਾਦਲ ਸਾਹੀ ਦੇ ਨਜਦੀਕੀਆ ਅਤੇ ਰਿਸਤੇਦਾਰਾਂ ਕੋਲ ਹਨ। ਘਟੀਆ ਦਵਾਈਆ ਕਾਰਣ ਕਿਸਾਨ ਨੂੰ ਵਾਰ ਵਾਰ ਸਪਰੇਅ ਕਰਨੀ ਪੈਦੀ ਹੈ। ਖੇਤੀ ਕੁਦਰਤੀ ਕਹਿਰ ਤੋ ਇਲਾਵਾ ਮਨੁੱਖੀ ਕਹਿਰ ਦੀ ਸ਼ਿਕਾਰ ਹੋ ਰਹੀ ਹੈ। ਪੰਜਾਬ ਜੋ ਕਿਸੇ ਸਮੇ ਪ੍ਰਤੀ ਵਿਅਕਤੀ ਆਮਦਨ ਅਨੁਸਾਰ, ਭਾਰਤ ਦੇ ਪਹਿਲੇ ਦਰਜੇ ੳੋੱਪਰ ਸੀ, ਅਜ ਬਹੁਤ ਪਿੱਛੇ ਡਿੱਗ ਚੁੱਕਾ ਹੈ।
ਮੈਨੂੰ
ਅਤੇ
ਐਂਟੀ-ਕ੍ਰੱਪਸ਼ਨ ਪਾਰਟੀ ਦੇ ਮਜੂਦਾ ਸਲਾਹਕਾਰਾਂ ਨੂੰ ਇਹ ਪ੍ਰਪੱਕ ਯਕੀਨ ਹੈ ਕਿ ਪੰਜਾਬ ਦੀ ਕੋਈ ਭੀ ਮਜੂਦਾ ਪਾਰਟੀ, ਐਂਟੀ-ਕ੍ਰੱਪਸ਼ਨ ਪਾਰਟੀ ਵਲੋਂ ਧਾਰਨ ਕੀਤੇ ਪ੍ਰਣਪਤਰ ਜੇਹਾ ਸੁਧਾਰ ਕਰਨ ਦੇ ਸਮ੍ਰੱਥ ਨਹੀਂ ਹੋਵੇ ਗੀ। ਉਹਨਾਂ ਦੀਆਂ ਮਜਬੂਰੀਆਂ ਉਹਨਾਂ ਨੂੰ ਅਜੇਹੇ ਸੁਧਾਰ ਕਰਨ ਤੋਂ ਰੋਕਣ ਲਈ ਜਿਆਦਾ ਪ੍ਰਬਲ ਹਨ
ਭਾਰਤੀ ਵਿਧਾਨ, ਹਰ ਪ੍ਰਾਂਤ ਨੂੰ ਆਪਣੇ ਲੋਕਾਂ ਦੀ ਲੋੜ ਅਨੁਸਾਰ ਸੋਧ ਕਰਨ ਦਾ ਅਧਿਕਾਰ ਦਿੰਦਾ ਹੈ। ਕੁਝ ਕਨੂੰਨ ਹਨ, ਜੋ ਕੇਂਦਰੀ ਅਧਿਕਾਰ ਖੇਤਰ ਵਿਚ ਹਨ। ਜਿਹਨਾਂ ਦੀ ਸੋਧ ਦਾ ਪ੍ਰਾਂਤਕ ਸਰਕਾਰ ਨੂੰ ਅਧਿਕਾਰ ਨਹੀਂ ਹੈ। ਪਰ ਜੇ ਕੋਈ ਸੁਬਾਈ ਸੋਧ, ਕੇਂਦਰ ਦੀ ਰਾਜਨੀਤਕ ਵਿਰੋਧਤਾ ਨਾ ਕਰਦੀ ਹੋਵੇ, ਤਾਂ ਕੋਈ ਭੀ ਕੇਂਦਰੀ ਸਰਕਾਰ, ਅਜਿਹੀ ਮਨਜੂਰੀ ਦੇਣ ਤੋਂ ਇਨਕਾਰ ਨਹੀਂ ਕਰੇ ਗੀ।
ਏਸੀਪੀ ਦੀ ਜੁਮੇਂਵਾਰੀ ਪੰਜਾਬ ਦਾ ਵਿਕਾਸ਼ ਹੈ। ਬੀਜੇਪੀ ਦੀ ਜੁਮੇਂਵਾਰੀ ਭਾਰਤ ਦਾ ਵਿਕਾਸ ਹੈ। ਇਸ ਲਈ ਕੇਦਰ ਸਰਕਾਰ ਕਿਸੇ ਭੀ ਉਸਾਰੂ ਤਰਮੀਮ ਨੂੰ ਬੇਮੰਜੂਰ ਨਹੀਂ ਕਰੇਗੀ। ਏਸੀਪੀ ਸਰਕਾਰ ਪੰਜਾਬ ਦੇ ਵਿਕਾਸ਼ ਅਤੇ ਜਰੂਰੀ ਸੁਧਾਰਾਂ ਦੀ ਪ੍ਰਾਪਤੀ ਹਿਤ, ਬੀਜੇਪੀ ਸਰਕਾਰ ਨਾਲ ਸਹਿਯੋਗ ਦੇਣ ਅਤੇ ਸਹਿਯੋਗ ਲੈਣ ਦੀ ਨੀਤੀ ਧਾਰਨ ਕਰੇਗੀ। ਪਰ ਏਸੀਪੀ, ਕੇਂਦਰ ਸਰਕਾਰ ਦੇ ਪੰਜਾਬ ਵਿਰੋਧੀ ਕਿਸੇ ਭੀ ਫੈਸਲੇ ਦਾ, ਸਿਰਫ ਵਿਰੋਧ ਹੀ ਨਹੀਂ ਕਰੇਗੀ, ਬਲਕਿ ਉਸ ਵਿਰੁਧ ਸੰਘਰਸ ਭੀ ਕਰੇ ਗੀ।