A02. ਭਿਸ਼ਟਾਚਾਰ ਵਿਰੁਧ ਧਰਮ-ਯੁਧ
"ਪੰਜਾਬ ਐਂਟੀ ਕਰੱਪਸ਼ਨ ਪਾਰਟੀ" ਦੀ ਸਥਾਪਨਾ ਸਤਾ੍ਹ ਪ੍ਰਾਪਤ ਲਈ ਨਹੀਂ ਬਲਕਿ ਭ੍ਰਿਸਟਾਚਾਰ ਵਿਰੁੱਧ ਧਰਮ ਯੁੱਧ ਅਰੰਭ ਕਰਨ ਲਈ ਕੀਤੀ ਜਾ ਰਹੀ ਹੈ। ਹਰ ਵਿਅਕਤੀ ਜੋ ਭ੍ਰਿਸਟਾਚਾਰ ਵਿਰੁਧ ਚੇਤਨ ਵਾ ਸੰਘਰਸਸੀਲ ਹੈ। ਉਹ ਪੰਜਾਬ ਐਂਟੀ ਕਰੱਪਸ਼ਨ ਪਾਰਟੀ ਵਿਚ ਸਨਮਾਨਿਤ ਹੈ।
ਪੰਜਾਬ ਦੀ ਗਰੀਬੀ ਦਾ ਕਾਰਣ ਭ੍ਰਿੱਟਾਚਾਰ ਹੀ ਹੈ। ਭ੍ਰਿਸਟਾਚਾਰ ਵਿਰੁਧ ਸਾਧਨ ਜੁਟਾਉਣ ਨਾਲ ਪੰਜਾਬ ਦੀ ਆਰਥਿਕ ਹਾਲਤ ਕੁਝ ਮਹੀਨਿਆ ਵਿੱਚ ਹੀ ਇਕ ਦਮ ਉੱਪਰਲੀ ਪੱਧਰ ਉੱਪਰ ਆ ਜਾਵੇਗੀ।
ਭਾਰਤ ਦੇ ਸਤੰਤਰਤਾ ਸੰਗਰਾਮ ਦਾ ਮੁਖ ਕੇਂਦਰ ਪੰਜਾਬ ਹੀ ਸੀ। ਸਭ ਤੋਂ ਵਧ ਕੁਰਬਾਨੀ ਪੰਜਾਬ ਦੀ ਹੈ। ਹਿੰਦ ਨੂੰ ਸਤੰਤਰ ਕਰਵਾਉਣ ਵਾਲਾ ਪੰਜਾਬ ਅਜ ਫਿਰ ਆਪ ਹੀ ਗੁਲਾਮ ਹੋ ਗਿਆ ਹੈ। ਭਿਸ਼ਟਾਚਾਰ ਦਾ ਗੁਲਾਮ, ਡ੍ਰੱਗ ਮਾਫੀਏ ਦਾ ਗੁਲਾਮ, ਰੇਤਾ ਬਜਰੀ ਮਾਫੀਏ ਦਾ ਗੁਲਾਮ, ਕੇਬਲ ਮਾਫੀਏ ਦਾ ਗੁਲਾਮ, ਟ੍ਰਾਂਸ਼ਪੋਰਟ ਮਾਫੀਏ ਦਾ ਗੁਲਾਮ, ਅਤੇ ਅਨੇਕਾਂ ਹੋਰ ਲੁਟੇਰਾ ਗ੍ਰੋਹਾਂ ਦਾ ਗੁਲਾਮ.
ਪੰਜਾਬ ਸਰਕਾਰ ਉਪਰ ਕਾਬਜ ਲੰਮੇ ਸਮੇਂ ਤੋਂ ਕਾਬਜ ਗਰੁਪ ਜਿਸ ਤਰਾਂ ਪੰਜਾਬ ਨੁੰ ਲੁਟ ਰਿਹਾ ਸੀ, ਉਸਤੋਂ ਵੱਧ ਉਹ ਸਿਖ ਬੋਰੜ (ਸ਼ਰੋਮਣੀ ਕਮੇਟੀ) ਰਾਹੀਂ ਗੁਰੁ ਘਰਾਂ ਨੂੰ ਲੁਟ ਰਿਹਾ ਹੈ। ਅਜਿਹੀ ਮਿਸ਼ਾਲ ਦੁਨੀਆਂ ਦੇ ਇਤਹਾਸ ਵਿਚ ਨਹੀਂ ਮਿਲਦੀ। ਪੰਜਾਬ ਦੇ ਸਿਖ ਵੋਟਰ ਨੇ ਆਪਣੇ ਧਾਰਮਿਕ ਜਜਬਾਤ ਹੇਠ, ਇਸ ਲੁਟੇਰਾਸ਼ਾਹੀ ਨੂੰ ਰਾਜ ਸਤਾਹ ਦਿਤੀ ਸੀ। ਇਹੀ ਵਰਗ ਇਸਤੋਂ ਛੁਟਕਾਰਾ ਚਾਹੁੰਦਾ ਸੀ। ਇਸ ਲਈ ਸਤਾਹ ਕੈਪਟਨ ਸਾਹਿਬ ਨੂੰ ਦਿਤੀ ਗਈ। ਪਰ ਉਸ ਭੀ ਆਪਣੇ ਕਸਮਾਂ ਵਾਅਦੇ ਭੁਲਾਕੇ ਭ੍ਰਿਸ਼ਟਾਚਾਰ ਨਾਲ ਯਾਰੀ ਨਿਭਾਉਣਾ ਹੀ ਆਪਣਾ ਸ਼ਾਹੀ ਧਰਮ ਸਮਝਿਆ। ਇਹ ਵਰਗ ਇਸਤੋਂ ਭੀ ਸਤੰਤਰਤਾ ਲਈ ਤੜਪ ਰਿਹਾ ਹੈ। ਪਰ ਲੁਟੇਰਾ ਸ਼ਾਹੀ, ਕੈਪਟਨ ਸ਼ਾਹੀ ਕੋਲ ਅਥਾਹ ਪੈਸਾ ਜਮਾਂ ਹੋਣ ਕਾਰਨ, ਉਸਨੂੰ ਇਸ ਲੁਟੇਰਾਸ਼ਾਹੀ ਦਾ ਕੋਈ ਬਦਲ ਸਾਫ ਨਹੀਂ ਦਿਸ ਰਿਹਾ। ਕੇਂਦਰ ਦੀਆਂ ਦੋਵੇਂ ਵੱਡੀਆਂ ਸ਼ਕਤੀਆਂ ਭ੍ਰਿਸ਼ਟਾਚਾਰ ਦੀ ਰੱਖਿਆ ਲਈ, ਨਿਤ ਨਵੇਂ ਢਕੌਸ਼ਲੇ ਖੜ੍ਹੇ ਕਰ ਰਹੀਆਂ ਹਨ। ਖਹਿਰਾ, ਗਾਂਧੀ, ਉਹਨਾਂ ਦੀ ਹੀ ਪੈਦਾਵਾਰ ਹਨ। ਜੋ ਪੰਜਾਬ ਨੂੰ ਗੁਮਰਾਹ ਕਰਕੇ ਮੁੜ ਰਸਾਤਲ ਵੱਲ ਲਿਜਾ ਰਹੇ ਹਨ।
ਪੰਜਾਬ ਦਾ ਗਰੀਬ, ਕਿਸਾਨ, ਮਜਦੂਰ! ਭ੍ਰਿਸਟਾਚਾਰੀਆਂ ਵਲੋਂ ਲੁਟੀ ਗਈ ਆਪਣੀ ਰਕਮ ਜਾਂ ਜਾਇਦਾਦ ਵਾਪਸ ਲੈ ਕੇ ਆਪਣੀ ਹਾਲਤ ਬੇਹਤਰ ਬਣਾਉਣਾ ਚਾਹੁੰਦਾ ਹੈ। ਪੰਜਾਬ ਦਾ ਗਰੀਬ ਕਿਸਾਨ, ਮਜਦੂਰ ਮਹਿਸੂਸ ਕਰਦਾ ਹੈ ਕਿ ਮੌਜੂਦਾ ਕਾਨੂੰਨ ਭ੍ਰਿਸਟਾਚਾਰੀ ਲੁਟੇਰਿਆਂ ਨੂੰ ਨੱਥ ਨਹੀਂ ਪਾ ਸਕਦਾ, ਬਲਕਿ ਉਹਨਾਂ ਦੀ ਰੱਖਿਆ ਕਰਦਾ ਹੈ। ਇਸ ਵਿਚ ਸੋਧ ਕਰਨ ਦੀ ਲੋੜ ਹੈ।
ਮੈ ਇਹ ਸ਼ਪਸਟ ਕਰਨਾ ਚਾਹੁੰਦਾ ਹਾ ਕਿ "ਪੰਜਾਬ ਐਂਟੀ ਕਰੱਪਸ਼ਨ ਪਾਰਟੀ" ਫਿਲਹਾਲ ਇਕ ਰਾਜਨੀਤਿਕ ਐਂਟੀ ਕਰੱਪਸ਼ਨ ਮੋਰਚਾ ਹੈ। ਇਹ ਭ੍ਰਿੱਟਾਚਾਰ ਵਿਰੁੱਧ ਮਹਾਯੁੱਧ ਹੈ। ਅਜਾਦੀ ਦੀ ਦੂਜੀ ਲੜਾਈ ਹੈ। ਇਸ ਨੂੰ ਭ੍ਰਿੱਟਾਚਾਰ ਦੇ ਖਿਲਾਫ ਧਰਮ ਯੁੱਧ ਕਹਿਣਾ ਗਲਤ ਨਹੀ ਹੋਵੇਗਾ। ਜੇ ਮੰਜਲ ਦੀ ਪ੍ਰਾਪਤੀ ਹੋ ਜਾਂਦੀ ਹੈ, ਤਾਂ ਜਰੂਰੀ ਸੁਧਾਰ ਲਾਗੂ ਕਰਨ ਲਈ ਇਸ ਨੂੰ ਐਂਟੀ ਕ੍ਰੱਪਸ਼ਨ ਪਾਰਟੀ ਬਣਾਇਆ ਜਾਵੇ ਗਾ ।
ਇਸ ਤੋ ਇਨਕਾਰ ਨਹੀ ਕੀਤਾ ਜਾ ਸਕਦਾ ਕਿ ਪੰਜਾਬ ਤਬਦੀਲੀ ਦੇ ਕਿਨਾਰੇ ਤੇ ਖੜਾ ਹੈ। ਹਰ ਵਰਗ ਬਹੁਤ ਦੁਖੀ ਹੈ। 2014 ਵਿਚ ਬਾਦਲ ਸਾਹੀ ਨੂੰ ਰਾਜ ਸਤਾ੍ਹ ਪੰਜਾਬ ਦੇ ਲੋਕਾਂ ਨੇ ਨਹੀ ਦਿੱਤੀ ਸੀ। ਮਮਤਾ ਬੈਨਰਜੀ ਨੇ ਦਿੱਤੀਸੀ । ਸ ਮਨਮੋਹਨ ਸਿੰਘ ਜੀ ਨੇ ਦਿੱਤੀ ਸੀ। ਸ ਮਨਪ੍ਰੀਤ ਸਿੰਘ ਬਾਦਲ ਸਾਹਿਬ ਨੇ ਦਿੱਤੀ ਸੀ। ਕੈਪਟਨ ਅਮਰਿੰਦਰ ਸਿੰਘ ਜੀ ਨੇ ਦਿੱਤੀ ਸੀ। ਪੰਜਾਬ ਦੇ ਜੋ ਹਾਲਾਤ ਸਨ, ਇਸ ਲਈ ਬਾਦਲ ਸਾਹੀ ਨਾਲੋਂ ਸ. ਮਨਮੋਹਨ ਸਿੰਘ ਜੀ ਜਿਆਦਾ ਜਿੰਮੇਂਦਾਰ ਸਨ। ਠੀਕ ਸ਼ਬਦਾਂ ਵਿੱਚ, ਪੰਜਾਬ ਦੀ ਹਰ ਪੱਖੋ ਗਿਰਾਵਟ ਅਤੇ ਅਜੋਕੀ ਦੁਰ ਦਸ਼ਾ ਲਈ, ਸ. ਮਨਮੋਹਨ ਸਿੰਘ ਜੀ ਹੀ ਜਿੰਮੇਦਾਰ ਸਮਝੇ ਜਾਂਦੇ ਹਨ। ਜਿਸਨੇ ਬਾਦਲਸ਼ਾਹੀ ਨੂੰ ਆਪਣੀਆਂ ਮਨ ਮਾਨੀਆਂ ਕਰਨ ਦੀ ਖੁਲੀ ਛੁਟੀ ਹੀ ਨਹੀ ਦਿਤੀ, ਬਲਕਿ ਬੇਲੋੜੀ ਪੂੰਜੀ ਭੀ ਦਿਤੀ। ਅਜੇਹਾ ਕਿਉਂ ਕੀਤਾ ਗਿਆ?। ਇਸਦਾ ਕੁਝਕੁ ਵੇਰਵਾ ਇਸਵੈਬਸਾਈਟ ਦੇ ਬਾਦਲ ਮਨਮੋਹਨ ਗੁਪਤ ਸਾਂਝੀਵਾਲਤਾ ਵਾਲੇ ਲੇਖ ਵਿਚ ਦਿਤਾ ਗਿਆ ਹੈ। ਹੁਣ ਕਾਗਜੀ ਰਾਜ ਭਾਂਵੇਂ ਕੈਪਟਨ ਸਾਹਿਬ ਦਾ ਹੈ, ਪਰ ਅਸਲੀਅਤ ਵਿਚ ਰਾਹ ਬਾਦਲ ਪ੍ਰਵਾਰ ਹੀ ਕਰਦਾ ਰਿਹਾ ਹੈ। ਕੈਪਟਨ ਸਰਕਾਰ ਦੀ ਭ੍ਰਿਸ਼ਟਾਚਾਰ ਨਾਲ ਭਾਈਵਾਲੀ ਸਾਫ ਜਾਹਿਰ ਹੈ। ਪਤਾ ਨਹੀਂ ਕਿਉਂ ਕੈਪਟਨ ਸਾਹਿਬ ਨਾਲ ਭਾਈਵਾਲੀ ਕਾਰਨ ਆਪ ਭ੍ਰਿਸ਼ਟਾਚਾਰ ਦੀ ਕਬਰ ਵਿਚ ਪੈ ਚੁਕੇ ਹਨ। ਕੁਦਰਤ ਬੜੀ ਬਲਵਾਨ ਹੈ। ਹੁਣ ਕੁਝ ਅਜਿਹੇ ਹਾਲਾਤ ਬਣ ਰਹੇ ਹਨ, ਜਿਹਨਾਂ ਤੋਂ ਜਾਪਦਾ ਹੈ ਕਿ ਭ੍ਰਿਸ਼ਟਾਚਾਰ ਨੂੰ ਬਚਾਉਂਦੇ ਬਚਾਉਂਦੇ ਕੈਪਟਨ ਸਾਹਿਬ ਆਪ ਮਸੀਬਤਾਂ ਵਿਚ ਘਿਰਦੇ ਜਾ ਰਹੇ ਹਨ।
"ਪੰਜਾਬ ਐਂਟੀ ਕਰੱਪਸ਼ਨ ਪਾਰਟੀ" ਦਾ ਸੰਵਿਧਾਨ ਪੰਜਾਬ ਦੀਆਂ ਲੋੜਾਂ ਅਤੇ ਪ੍ਰਸਥਿਤੀਆਂ ਨੂੰ ਮੁੱਖ ਰੱਖਕੇ ਬਣਾਇਆ ਗਿਆ ਹੈ। ਆਮ ਆਦਮੀ ਪਾਰਟੀ ਦੇ ਚੋਣ ਪਤਰ ਨੂੰ ਭੀ ਦੇਖਿਆ ਗਿਆ ਹੈ, ਪਰ ਉਹ ਪੰਜਾਬ ਲਈ ਫਾਇਦੇਵੰਦ ਨਹੀਂ ਜਾਪਦਾ। ਪੰਜਾਬ ਦੀ ਲੋੜ, ਹਾਲਾਤ, ਪ੍ਰਸਥਿਤੀਆਂ ਦਿੱਲੀ ਨਾਲੋਂ ਬਿਲਕੁਲ ਵੱਖਰੀਆਂ ਹਨ। ਦਿੱਲੀ ਤੇ ਪੰਜਾਬ ਦੇ ਹਾਲਾਤਾਂ ਵਿਚ ਦਿਨ ਰਾਤ ਦਾ ਫਰਕ ਹੈ। ਪੰਜਾਬ ਵਿੱਚ ਧਾਰਮਿਕ ਡਾਰਿਕਟੇਟਰਸ਼ਿਪ ਰਹੀ ਹੈ। ਕਿਸੇ ਵੀ ਵੱਖਰੇ ਵਿਚਾਰ ਧਰਮ, ਮਰਿਆਦਾ ਵਾਲੇ ਆਦਮੀ ਲਈ ਆਪਣੀ ਇੱਛਾ ਅਨੁਸਾਰ ਜਿਉਣਾ, ਪਾਠ ਪੂਜਾ ਕਰਨਾ, ਆਪਣੇ ਧਾਰਮਿਕ ਸਮਾਗਮ ਕਰਨਾ, ਸਹਿਮ ਭਰਿਆ ਕੰਮ ਰਿਹਾ ਹੈ। ਸਰਕਾਰ ਵਲੋਂ ਵਰੋਸਾਏ ਗੁਰੁਪ ਪੁਲਿਸ ਸ੍ਰਪ੍ਰਸ਼ਤੀ ਹੇਠ ਹਮਲਾ ਕਰਦੇ ਸਨ। ਸਰਕਾਰ ਅੱਖੀ ਘੱਟਾ ਪਾਉਣ ਲਈ ਕੁਝ ਅਜਿਹੇ ਕਦਮ ਚੁਕਦੀ ਸੀ। ਜਿਹਨਾਂ ਦਾ ਮੰਤਵ ਕਿਸੇ ਧਾਰਮਿਕ ਸੰਸਥਾ ਜਾਂ ਵਿਚਾਰ ਨੂੰ ਖਤਮ ਕਰਨਾ ਹੁੰਦਾ ਸੀ।
ਬਾਦਲਸ਼ਾਹੀ ਡਿਕਟੇਟਰ ਸ਼ਿਪ ਵਿਰੁੱਧ ਬੋਲਣਾ ਮੌਤ ਨੂੰ ਅਵਾਜ ਮਾਰਨ ਵਾਲੀ ਗੱਲ ਸੀ। ਸਰਕਾਰ ਵਿਰੁੱਧ ਬੋਲਣ ਵਾਲਿਆਂ, ਭ੍ਰਿਸ਼ਟਾਚਾਰ ਦਾ ਵਿਰੋਧ ਕਰਨ ਵਾਲਿਆਂ, ਨੂੰ ਅਣ ਆਈ ਮੌਤ ਮਰਵਾ ਦਿੱਤਾ ਜਾਂਦਾ ਰਿਹਾ ਹੈ। ਇਹਨਾਂ ਦੀ ਜਿੰਮੇਦਾਰੀ ਉਹਨਾਂ ਬੇ ਗੁਨਾਹਾਂ ਉਤੇ ਪਾ ਦਿੱਤੀ ਜਾਦੀ ਰਹੀ ਹੈ, ਜੋ ਪਹਿਲਾ ਹੀ ਕਿਸੇ ਸਾਜਿਸ਼ ਦੇ ਸਿਕਾਰ ਹੋਏ ਜੇਲਾਂ ਵਿੱਚ ਸੜ ਰਹੇ ਹਨ। ਕਿਸੇ ਵੀ ਸਚਾਈ ਨੂੰ ਜਾਹਿਰ ਕਰਨ ਦਾ ਮੌਕਾ ਮਿਲਣ ਤੋ ਪਹਿਲਾਂ ਹੀ, ਅਜਿਹੇ ਬੇ ਗੁਨਾਹਾਂ ਦਾ ਜੇਲ੍ਹਾਂ ਵਿੱਚ ਅੰਤ ਹੋ ਜਾਦਾ ਹੈ। ਪਰੈਸ ਵਿੱਚ ਖਬਰ ਤਕ ਨਹੀ ਛਪਦੀ। ਜੁਡੀਸ਼ਲ ਕੋਰਟ ਵਿੱਚ ਫਰਿਆਦ ਕਰਨ ਉੱਪਰ ਵੀ ਕੋਰਟ ਸਰੁੱਖਿਆ ਦੇਣ ਤੋ ਅਸਮਰਥ ਹੈ। ਇਸ ਸਬੰਧੀ ਹਰ ਫਰਿਆਦੀ, ਮਜਲੂਮ, ਹਾਈ ਕੋਰਟ ਨਹੀ ਜਾ ਸਕਦਾ। ਇਨਸਾਫ ਬਹੁਤ ਮਹਿੰਗਾ ਹੈ। ਜੇ ਮਿਲਦਾ ਹੈ ਤਾ ਬਹੁਤ ਦੇਰ ਬਾਅਦ ਮਿਲਦਾ ਹੈ। ਹਾਈ ਕੋਰਟ ਕੋਲ ਅਸਲੀ ਤੇ ਨਕਲੀ ਫਰਿਆਦੀ ਪਛਾਨਣ ਦਾ ਕੋਈ ਸਾਧਨ ਨਹੀ ਹੈ। ਹਾਈਕੋਰਟ ਦੇ ਫੈਸਲੇ ਤੋਂ ਪਹਿਲਾਂ ਹੀ ਭਾਣਾ ਬੀਤਣ ਲਈ ਬਹੁਤ ਸਮਾਂ ਹੂੰਦਾ ਹੈ।
ਇਹ ਸਭ ਕੁਝ ਮੈਂ ਜਜਬਾਤੀ ਤੌਰ ਤੇ ਨਹੀਂ ਕਹਿ ਰਿਹਾ। ਮੈਨੂੰ ਪਤਾ ਹੈ ਅੱਜ ਭੀ ਬਾਦਲ ਸ਼ਾਹੀ ਚੇਹਰਾ ਬਦਲ ਕੇ ਰਾਜ ਸਤਾਹ ਤੇ ਕਾਬਜ ਹੈ। ਮੈਨੂੰ ਪਤਾ ਹੈ ਮੇਰਾ ਕੀ ਹਸਰ ਹੋਵੇਗਾ। ਮਲੂਕਾ ਮਾਫੀਆ ਮੇਰਾ ਗੋਲੀਆਂ ਨਾਲ ਸਵਾਗਤ ਕਰੇਗਾ, ਜਿਹੋ ਜਿਹਾ ਸਵਾਗਤ ਲਖਾ ਸਿਧਾਨਾਂ ਨੂੰ ਬਲਾਕ ਸੰਮਤੀ ਚੋਣਾਂ ਸਮੇਂ ਮਿਲਿਆ ਸੀ। ਮੈਨੂੰ ਕੋਈ ਝੂਠਾ ਕੇਸ਼ ਬਣਾਕੇ ਜੇਲ੍ਹ ਵਿਚ ਸੁੱਟ ਦਿੱਤਾ ਜਾਵੇਗਾ, ਜਿਥੇ ਮੇਰੀ ਮੌਤ ਦੀ ਖਬਰ ਭੀ ਕੋਈ ਅਖਬਾਰ ਨਹੀਂ ਛਾਪੇਗਾ।
ਹੁਣ ਤੁਸੀਂ ਪੁਛੋਂ ਗੇ ਕਿ ਫਿਰ ਇਹ ਜੋਖਮ ਮੈਂ ਕਿਉਂ ਸਹੇੜ ਰਿਹਾ ਹਾਂ। ਇਸਦੇ ਦੋ ਕਾਰਣ ਹਨ। ਪਹਿਲਾ ਇਹ ਕਿ ਜਿਥੇ ਮਲੂਕੇ ਵਰਗਾ ਬੇਰਹਿਮ ਜਾਲਮ, ਮੇਰੀ ਬਠਿਡੇ ਦੀ ਅਰਬਾਂ ਰੁਪਏ ਦੀ ਜਾਇਦਾਦ ਲੁਟ ਚੁਕਾ ਹੋਵੇ। ਬਾਦਲ ਸਹਿਬ ਨੂੰ ਇਸ ਦੀ ਪੂਰਣ ਜਾਣਕਾਰੀ ਹੋਵੇ। ਪਰ ਉਹ ਸਭ ਕੁਝ ਆਪਣੀ ਰਾਜਨੀਤੀ ਅਧੀਨ ਅਜਿਹੀਆਂ ਲੁਟਾਂ ਨੂੰ ਬਤੌਰ ਮੁਖਮੰਤਰੀ ਆਪਣੀ ਜੁਮੇਂਵਾਰੀ ਸਮਝਕੇ ਪੜਤਾਲ ਕਰਵਾਉਣ ਦੀ ਬਜਾਏ, ਮੂਕ ਦਰਸ਼ਕ ਬਣਕੇ ਸਭ ਕੁਝ ਕਰਵਾ ਰਹੇ ਹੋਣ। ਅਜੇਹੇ ਹਕਮਰਾਨ ਅਧੀਨ ਰਹਿਣ ਵਾਲੇ ਹਰ ਇਨਸ਼ਾਨ ਦਾ ਫਰਜ ਬਣਦਾ ਹੈ, ਕਿ ਉਹ ਹੁਕਮਰਾਨ ਦੀ ਲੁਟੇਰਾ ਸ਼ਾਹੀ ਨੀਤੀ ਵਿਰੁਧ ਸੰਘਰਸ਼ ਕਰੇ।
ਮੇਰੇ ਸਬੰਧ ਵਿਚ ਤਾਂ ਬਾਦਲ ਸਹਿਬ ਇਸਤੋਂ ਭੀ ਅਗੇ ਚਲੇ ਗਏ ਹਨ। ਮੇਰਾ ਮੂੰਹ ਬੰਦ ਕਰਨ ਲਈ ਉਹਨਾਂ ਮੇਰੇ ਖਿਾਫ ਝੂਠੇ ਕੇਸ ਭੀ ਦਰਜ ਕਰਵਾਏ ਹਨ। ਪ੍ਰਮਾਤਮਾਂ ਦਾ ਸ਼ੁਕਰ ਹੈ ਕਿ ਅਜੇ ਜੁਡੀਸ਼ਰੀ ਵਿਚ ਇਨਸ਼ਾਫ ਮਜੂਦ ਹੈ, ਜਿਸ ਨੂੰ ਬਾਦਲ ਸ਼ਾਹੀ ਅਜੇ ਨਹੀਂ ਪਹੁੰਚ ਸਕੀ। ਮੈਂ ਮਹਿਸੂਸ ਕਰਦਾ ਹਾਂ ਕਿ ਅਜੇਹੀ ਬੇਗੈਰਤੀ ਦੀ ਜਿੰਦਗੀ ਜਿਉਣ ਨਾਲੋਂ, ਭ੍ਰਿਸ਼ਟਾਚਾਰ, ਜੁਲਮ ਵਿਰੁਧ ਅਵਾਜ ਦਿਤੀ ਜਾਏ। ਜਨਤਾ ਨੂੰ ਆਪਣੇ ਹਕਾਂ ਦਾ ਅਹਿਸਾਸ ਕਰਵਾਇਆ ਜਾਏ। ਬੁਜਦਿਲੀ ਦੀ ਮੌਤ ਨਾਲੋਂ, ਮੈਂ ਲੋਕ ਹਿਤਾਂ ਲਈ ਲੜਦਿਆਂ ਮੌਤ ਕਬੂਲ ਕਰਨਾ, ਮੈਂ ਆਪਣੀ ਜਿੰਦਗੀ ਦੀ ਸਹੀ ਮੰਜਲ ਸਮਝਦਾ ਹਾਂ।
ਦੁਸਰਾ ਕਾਰਨ ਮੇਰੀ ਅੰਤਰ ਆਤਮਾਂ ਦੀ ਪ੍ਰੇਰਣਾ ਹੈ। ਪੰਜਾਬ ਵਿਚ ਭਿਸ਼ਟਾਚਾਰ, ਜੁਲਮ, ਮਾਫੀਆ ਲੁਟਮਾਰ, ਸੰਪ੍ਰਦਾਇਕ ਬੇ ਇਨਸ਼ਾਫੀ, ਆਪਣੇ ਲੋਕਰਾਜੀ ਹਦ ਬੰਨੇ ਤੋੜ ਚੁਕੀ ਹੈ। ਪੰਜਾਬ ਦੀ ਜਨਤਾ ਦੇ ਮਨ ਵਿਚ, ਇਸ ਵਿਰੁਧ ਨਫਰਤ ਅਤੇ ਅੰਦਰੂਨੀ ਵਦ੍ਰੋਹ ਪੈਦਾ ਹੋ ਚੁਕਾ ਹੈ। ਲੋਕ ਡਰੇ ਸਹਿਮੇਂ ਹੋਏ ਹਨ। ਇਸ ਕਾਰਨ ਵਿਦ੍ਰੋਹ ਕਰਨ ਦੇ ਸਮ੍ਰੱਥ ਨਹੀਂ ਹਨ। ਭਿਸ਼ਟਾਚਾਰ ਨੂੰ ਸ਼ਾਹੀ ਧਰਮ ਬਣਾ ਦਿਤਾ ਗਿਆ ਹੈ। ਲੋਕ ਡਰ ਅਤੇ ਲਾਲਚ ਅਧੀਨ ਭਿਸ਼ਟਾਚਾਰ ਨੂੰ ਹੀ ਵੋਟ ਪਾਉਣ ਲਈ ਮਜਬੂਰ ਹਨ। ਅਜਿਹੇ ਮੌਕੇ ਜੁਲਮ ਜਾਂ ਲੁਟੇਰਾਸ਼ਾਹੀ ਵਿਰੁਧ ਅਵਾਜ ਉਠਾਉਣੀ, ਕ੍ਰੋੜਾਂ ਲੋਕਾਂ ਦੇ ਮਨ ਨੂੰ ਰਾਹਤ ਦੇਣ ਵਾਲਾ ਨੇਕ ਕੰਮ ਹੋਵੇ ਗਾ। ਭਾਰਤੀ ਧਰਮ ਗ੍ਰਂਥਾਂ ਅਨੁਸਾਰ, ਇਹ ਸਭ ਤੋਂ ਵੱਡਾ ਪੁੰਨ ਮੰਨਿਆਂ ਗਿਆ ਹੈ।
ਮੈਂ ਰਾਜ ਪ੍ਰਾਪਤ ਕਰਨ ਲਈ ਨਹੀਂ, ਮੈਂ ਭਿਸ਼੍ਰਟਾਚਾਰ ਵਿਰੁਧ ਧਰਮਯੁਧ ਸੁਰੂ ਕਰ ਰਿਹਾ ਹਾਂ। ਇਸ ਧਰਮਯੁਧ ਦੀ ਪੂਰਤੀ ਸਿਰਫ ਬਲੀਦਾਨ ਦੇਣ ਨਾਲ ਹੀ ਨਹੀਂ ਹੋ ਸਕਦੀ। ਬੁਰਾਈ ਨੂੰ ਜੜੋਂ ਉਖੇੜਨ ਲਈ ਕਨੂੰਨ ਬਦਲਣ ਦੀ ਲੋੜ ਹੈ। ਕਨੂੰਨ ਭਿਸ਼ਟਾਚਾਰੀ ਸਰਕਾਰ ਬਦਲਣ ਤੋਂ ਬਾਦ ਹੀ ਬਦਲਿਆਂ ਜਾ ਸਕਦਾ ਹੈ। ਐਂਟੀ ਕ੍ਰੱਪਸ਼ਨ ਪਾਰਟੀ ਅਤੇ ਦੂਜੀਆਂ ਪਾਰਟੀਆਂ ਵਿਚ ਇਹੀ ਅੰਤਰ ਹੈ। ਦੂਜੀਆਂ ਪਾਰਟੀਆਂ ਆਪ ਰਾਜ ਕਰਨ ਲਈ, ਆਪਣੀ ਵਾਰੀ ਲਈ, ਲੜ ਰਹੀਆਂ ਹਨ। ਪਰ ਐਂਟੀ ਕ੍ਰੱਪਸ਼ਨ ਪਾਰਟੀ ਭਿਸ਼ਟਾਚਾਰ ਦੇ ਖਾਤਮੇਂ ਲਈ ਲੜ ਰਹੀ ਹੈ। ਇਹ ਮਿਸ਼ਨ ਇਸਦੇ ਪ੍ਰਣ ਪਤਰ ਤੋਂ ਸਾਫ ਝਲਕ ਰਿਹਾ ਹੈ।
ਪੰਜਾਬ ਵਿਚ ਭ੍ਰਿਸ਼ਟਾਚਾਰ ਵਿਰੁਧ ਲੈਹਰ ਕਾਫੀ ਜੋਰ ਫੜ ਚੁਕੀ ਹੈ। ਮੈਂ ਭ੍ਰਿਸਟਾਚਾਰ, ਡ੍ਰੱਗ ਮਾਫੀਆ, ਲੈਂਡ ਮਾਫੀਆ, ਰੇਤ ਬਜਰੀ ਮਾਫੀਆ, ਟਰਾਂਸ਼ਪੋਰਟ ਮਾਫੀਆ, ਕੇਬਲ ਮਾਂਫੀਆ, ਆਦਿ ਦੇ ਖਿਲਾਫ ਧਰਮਯੁੱਧ ਸੁਰੂ ਕਰਨਾ ਚਾਹੁੰਦਾ ਹਾਂ। ਮਾਫੀਆ ਫਰਾਂਸੀ ਭਾਸ਼ਾ ਦਾ ਸਬਦ ਹੈ, ਜੋ ਕੌਮਾਂਤਰੀ ਮਾਨਤਾ ਪ੍ਰਾਪਤ ਕਰ ਚੁਕਾ ਹੈ। ਇਸਦਾ ਅਰਥ ਹੈ, ਗ੍ਰੁੱਪ ਜੋ ਜਬਰੀ ਦੂਜਿਆਂ ਦੇ ਹਕ ਖੋਂਹਦਾ ਹੈ।
ਮੇਰੀ ਸਹਾਦਤ ਇਸ ਧਰਮਯੁੱਧ ਨੂੰ ਤੇਜ ਕਰੇਗੀ। ਪੰਜਾਬ ਦੇ ਹਰ ਵਰਗ ਵਿਚੋਂ ਮੈਨੂੰ ਇਸ ਧਰਮਯੁੱਧ ਲਈ ਹੁੰਗਾਰਾ ਮਿਲ ਰਿਹਾ ਹੈ। ਮੇਰੀ ਅੰਤਰ ਆਤਮਾ ਦੀ ਪ੍ਰੇਰਨਾ ਹੈ ਕਿ, ਭ੍ਰਿਸ਼ਟਾਚਾਰ, ਪੰਜਾਬ ਦੀ ਲੁਟਮਾਰ, ਜੁਲਮ ਜਬਰ, ਕਰਨ ਵਾਲ਼ਿਆਂ ਦਾ ਅੰਤ ਨੇੜ ਭਵਿਖ ਵਿਚ ਹੋਣ ਵਾਲਾ ਹੈ। ਲੋਕ ਇਸ ਲਈ ਤਿਆਰ ਹਨ। ਮੈਂ ਆਪਣਾ ਆਪ ਜੁਲਮ ਦੀ ਬੇਦੀ ਤੇ ਬਲ਼ੀਦਾਨ ਕਰਨ ਦਾ ਫੈਸਲਾ ਕੀਤਾ ਹੈ। ਜੇ ਮੇਰੀ ਬਲੀ ਪੰਜਾਬ ਦੇ ਲੁਟੇਰਿਆਂ ਨੂੰ ਜੇ੍ਹਲਾਂ ਵਿਚ ਬੰਦ ਕਰਵਾਉਣ ਦਾ ਸਾਧਨ ਬਣ ਸਕੇ, ਤਾਂ ਮੇਰੀ ਜਿੰਦਗੀ ਦਾ ਮਨੋਰਥ ਪੂਰਾ ਹੋ ਜਾਏ ਗਾ।
ਜੇ ਮੇਰੀ ਬਲੀ ਪੰਜਾਬ ਨੂੰ ਅੰਨੀ ਲੁੱਟ ਤੋਂ ਬਚਾ ਸਕੇ ਤਾਂ ਮੈਂ ਆਪਣੇ ਆਪ ਨੂੰ ਸੁਭਾਗਾ ਸਮਝਾਂ ਗਾ
ਮੈਂ ਆਪਣੇ ਬਾਰੇ ਵਿਚ ਸਿਰਫ ਇੰਨਾਂ ਹੀ ਕਹਿਣਾ ਚਾਹੁੰਦਾ ਹਾਂ ਕਿ ਮੈਂ ਲਾਲਚੀ ਨੇਚਰ ਦਾ ਆਦਮੀ ਨਹੀਂ ਹਾਂ। ਜੇ ਮੈਂ ਪੈਸੇ ਜਾਂ ਤਾਕਤ ਦਾ ਲਾਲਚੀ ਹੁੰਦਾ ਤਾਂ ਮੈਂ ਬਾਦਲ ਸਹਿਬ ਦੇ ਸਿਰਫ ਇਨਾਂ ਹੀ ਕਹਿਣ ਤੇ ਕਿ “ਜਲਾਲ ਸਹਿਬ ਤੁਹਾਨੂੰ ਮਾਫ ਕੀਤਾ” ਮੈਂ ਸਿਆਸਤ ਨਾਂ ਛਡਦਾ।
ਮੈਂ ਉਸ ਸਮੇਂ ਤਕ ਦੋ ਵਾਰ ਪੰਜਾਬ ਵਿਧਾਨ ਸਭਾ ਦਾ ਮੈਂਬਰ ਜਿਤ ਚੁਕਾ ਸੀ। ਐਗਰੀਕਲਚਰ ਪ੍ਰਾਈਸ ਕਮਿਸ਼ਨ ਦਾ ਮੈਂਬਰ ਬਣ ਚੁਕਾ ਸੀ। ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਚਿਊਟ ਪੂਸ਼ਾ ਨਿਊ ਦੇਹਲੀ (ਜੋ ਭਾਰਤ ਦੀਆਂ ਸਭ ਖੇਤੀ ਯੂਨੀਵ੍ਰਸ਼ਟੀਆਂ ਦਾ ਖੋਜ ਸਬੰਧੀ ਅਨੁਸੰਧਾਨ ਕਰਦੀ ਹੈ) ਦਾ ਡਾਇਰੈਕਟਰ ਭੀ ਨਾਮਯਦ ਕੀਤਾ ਜਾ ਚੁਕਾ ਸੀ। ਇਸਤੋਂ ਬਿਨਾਂ ਹੋਰ ਭੀ ਕਈ ਸੰਸ਼ਥਾਵਾਂ ਦਾ ਅਹੁਦੇਦਾਰ ਸੀ। ਪੰਜਾਬ ਵਿਧਾਨ ਸਭਾ ਵਿਚ ਮੇਰਅਿਾਂ ਖੋਜ ਅਧਾਰਿਤ (ਡਿਟੈਕਟਿਵ ਬੇਸਿਡ) ਤਕਰੀਰਾਂ ਨੇ ਭੀ ਮੈਨੂੰ ਕਾਫੀ ਮਾਣ ਬਖਸਿਆ ਸੀ। ਮਿਸ਼ਾਲ ਵਜੋਂ ਮਈ ਡੇ ਉਪਰ ਜਦ ਕੋਈ ਅਕਾਲੀ ਮੈਂਬਰ ਬੋਲਣ ਲਈ ਤਿਆਰ ਨਾਂ ਹੋਇਆ ਤਾਂ ਸਪੀਕਰ ਸਹਿਬ ਨੇ ਫਾਰਮੈਲਿਟੀ ਪੂਰੀ ਕਰਨ ਲਈ ਮੈਨੂੰ ਇਸ਼ਾਰਾ ਕੀਤਾ। ਮੇਰਾ ਲੈਕਚਰ ਚਾਰ ਦਿਨ ਜਾਰੀ ਰਿਹਾ। ਮੈਂ ਮਈ ਡੇ ਦਾ ਇਤਹਾਸ ਦਸਦਿਆਂ ਇਹ ਦਸ਼ਣਾ ਜਰੂਰੀ ਸਮਝਿਆ ਕਿ ਕਿਸ ਤਰਾਂ ਭਾਰਤ ਬਰਤਾਨੀਆਂ ਤੋਂ ਅਜਾਦ ਹੋਕੇ, ਰਸ਼ੀਆ ਦਾ ਗੁਲਾਮ ਹੋ ਗਿਆ ਹੈ। ਕਾਮਰੇਡ ਸਤਪਾਲ ਡਾਂਗ, ਦਰਸ਼ਨ ਸਿੰਘ ਕਨੇਡੀਅਨ ਆਦਿ ਬਹੁਤ ਤਲਮਲਾਏ। ਮੈਂ ਵੇਰਵੇ ਨਾਲ ਦਸਿਆ ਕਿ ਕਿਵੇਂ ਰਸ਼ੀਆ ਨੇ ਸੁਭਾਸ਼ ਜੀ ਦੇ ਹਊਏ, ਨਾਲ ਪੰਡਤ ਨਹਿਰੂ ਨੂੰ ਆਪਣਾ ਗੁਲਾਮ ਬਣਾਇਆ ਹੋਇਆ ਹੈ। ਭਾਰਤ ਦੀ ਵਿਦੇਸ਼ ਨੀਤੀ ਦੇ ਫੈਸ਼ਲੇ ਰਸ਼ੀਆ ਕਰਦਾ ਹੈ। ਭਾਰਤ ਦੀ ਲੋਕਰਾਜੀ ਸਰਕਾਰ ਨੂੰ ਫੇਲ ਕਰਨ ਲਈ, ਕਿਸ ਤਰਾਂ ਅਰਬਾਂ ਰਪੱਇਆ ਖਰਚਕੇ ਡਿਸ਼-ਇਨਫਰਮੇਸ਼ਨ ਰਾਹੀ ਰਸ਼ੀਅਨ ਡਿਕਟੇਟਰ ਸ਼ਿਪ ਦੇ ਸੋਹਲੇ ਗਾਏ ਜਾ ਰਹੇ ਹਨ।
ਜਦ ਮੈਂ ਇਹ ਕਹਿ ਰਿਹਾ ਸੀ ਕਿ ਰੱਸ਼ੀਆ ਭਾਰਤ ਦੀ ਬਰਤਾਨੀਆਂ ਨਾਲੋਂ ਵੱਧ ਲੁਟ ਕਰ ਰਿਹਾ ਹੈ। ਤਾਂ ਕਾਮਰੇਡਾਂ ਨੇ ਸਪੀਕਰ ਸਾਹਮਣੇ ਹੰਗਾਮਾਂ ਕਰਕੇ ਇਹ ਮੰਗ ਕੀਤੀ ਕਿ ਜੋ ਕੁਝ ਜਲਾਲ ਕਹਿ ਰਿਹਾ ਹੈ, ਇਸਦਾ ਸਬੂਤ ਦੇਵੇ। ਸਪੀਕਰ ਸਹਿਬ ਨੇ ਮੈਂਨੂੰ ਕਿਹਾ ਕਿ ਜਾਂ ਤਾਂ ਸਾਬਤ ਕਰੋ, ਨਹੀ ਤਾਂ ਆਪਣਾ ਸਾਰਾ ਭਾਸਣ ਵਾਪਿਸ ਲੈ ਲਵੋ। ਸਪੀਕਰ ਦੇ ਕਹਿਣ ਤੇ ਮੈਂ ਕਿਹਾ ਕਿ ਭਾਖੜਾ ਡੈਮ ਤਾਂ ਪੰਜਾਬ ਵਿਚ ਹੈ। ਵਿਧਾਨ ਸਭਾ ਦੀ ਕਮੇਟੀ ੳੇਥੇ ਵਿਜਟ ਕਰੇ। ਉਥੈ ਹਰ ਰੋਜ ਹੈਵੀ ਵਾਟਰ ਪੈਦਾ ਕੀਤਾ ਜਾ ਰਿਹਾ ਹੈ। ਜੋ ਯੂਰੇਨੀਅਮ ਬਰਾਬਰ ਨਿਊਕਲੀਅਰ ਸ਼ਕਤੀ ਰੱਖਦਾ ਹੈ। ਭਾਰਤ ਵਿਚ ਕਿਤੇ ਭੀ ਇਸਦੀ ਵਰਤੋਂ ਨਹੀਂ ਹੋ ਰਹੀ। ਇਹ ਪੂਰਨ ਗੁਪਤ ਤਰੀਕੇ ਨਾਲ ਸਿਧਾ ਰੱਸ਼ੀਆ ਨੂੰ ਜਾ ਰਿਹਾ ਹੈ। ਜਦਕੇ ਯੂ ਐਨ ੳ ਵਲੋਂ ਅਜਿਹੇ ਟਰੇਡ ਦੀ ਸ਼ਖਤ ਮਨਾਂਹੀਂ ਹੈ। ਬਰਤਾਨੀਆਂ ਨੇ ਅਜੇਹਾ ਕੁਝ ਨਹੀਂ ਸੀ ਕੀਤਾ। ਭਾਂਵੇ ਚਾਰੇ ਦਿਨ ਪੰਜਾਬ ਪ੍ਰੈਸ ਮੇਰੀਆਂ ਸਪੀਚਾਂ ਛਾਪ ਰਿਹਾ ਸੀ। ਪਰ ਇਸ ਖਬਰ ਨੂੰ ਕੌਮੀ ਹੀ ਨਹੀਂ ਕੋਮਾਂਤਰੀ ਪ੍ਰੈਸ ਨੇ ਭੀ ਅਪਣਾਇਆ। ਭਾਰਤ ਸਰਕਾਰ ਨੇ ਕੁਝ ਦਿਨਾਂ ਬਾਦ ਹੀ ਭਾਖੜਾ ਨੰਗਲ ਵਿਖੇ ਹੈਵੀ ਵਾਟਰ ਦਾ ਉਤਪਾਦਨ ਬੰਦ ਕਰ ਦਿਤਾ।
ਬਾਦਲ ਸਹਿਬ ਨਾਲ ਸਬੰਧਿਤ ਉਕਤ ਘਟਨਾਂ ਭਾਂਵੇਂ ਬਾਦਲ ਸਹਿਬ ਲਈ ਇਕ ਰੁਟੀਨ ਸ਼ਬਦ ਸੀ। ਪਰ ਮੈਂ ਇਸਦੇ ਅਰਥ, ਬਾਦਲ ਸਹਿਬ ਦੀ ਅੰਤਰੀਵ ਭਾਵਨਾਂ ਨੂੰ ਸਮਝਦਿਆਂ, ਪੂਰੀ ਡੂਘਾਈ ਨਾਲ ਲੈਣਾ ਹੀ ਠੀਕ ਸਮਝਿਆ। ਘਟਨਾਂ ਬਹੁਤ ਮਮੂਲੀ ਸੀ। ਬਾਦਲ ਸਹਿਬ ਪੰਜਾਬ ਦੇ ਮੁਖ ਮੰਤਰੀ ਸਨ। ਅਕਾਲੀ ਵਿਧਾਇਕ ਦਲ ਦੀ ਮੀਟਿੰਗ ਹੋ ਰਹੀ ਸੀ। ਏਜੰਡਾ ਸੀ ਅਕਾਲੀ ਕਾਂਨਫਰੰਸ਼ਾਂ ਲਈ ਪੈਸਾ ਇਕੱਠਾ ਕਰਨਾ ਅਤੇ ਵੱਧ ਤੋਂ ਵੱਧ ਇਕੱਠ ਕਰਨਾ। ਸਭ ਤੋਂ ਸੁਝਾ ਮੰਗੇ ਗਏ। ਮੇਰੀ ਵਾਰੀ ਸਮੇਂ ਮੈਂ ਰਾਇ ਦਿਤੀ ਕਿ ਇਕੱਠਾਂ ਤੇ ਸੰਗਤ ਲਿਜਾਣ ਲਈ ਬੱਸ਼ਾਂ ਟਰੱਕਾਂ ਲਈ ਬਹੁਤ ਪੈਸਾ ਖਰਚ ਕਰਨਾਂ ਪੈਂਦਾ ਹੈ। ਕਿਉਂਕੇ ਕਈ ਵਾਰ ਟਰੱਕ ਉਪਰੇਟਰ ਯੂਨੀਅਨਾਂ, ਜਾਂ ਟਰਾਂਸ਼ਪੋਰਟ ਕੰਪਨੀਆਂ ਸਿਰਫ ਤੇਲ ਦੇ ਖਰਚੇ ਉਪਰ ਸਾਧਨ ਸਹਾਇਤਾ ਨਹੀਂ ਕਰਦੀਂਆਂ। ਇਸਤੋਂ ਇਲਾਵਾ ਹਰ ਇਕ ਪਿੰਡ ਵਿਚੋਂ ਕਈ ਕਈ ਬੱਸ਼ਾਂ ਭਰਨ ਲਈ ਸੰਗਤ ਭੀ ਇਕੱਠੀ ਕਰਨੀ ਹੁੰਦੀ ਹੈ। ਇਹਨਾਂ ਸਾਧਨਾਂ ਲਈ ਭੀ ਕਾਫੀ ਖਰਚ ਆਉਦਾ ਹੈ।
ਪਰ ਇਸਤੋਂ ਇਲਾਵਾ 20 ਹਜਾਰ ਰੁਪਏ ਹਰ ਇਕ ਵਿਧਾਇਕ ਵਾ ਸਾਬਕ ਵਿਧਾਇਕ ਨੂੰ ਕਾਂਨਫ੍ਰੰਸ਼ ਫੰਡ ਦੇਣਾ ਹੁੰਦਾ ਹੈ। ਜਦਕੇ ਸਭ ਕਾਂਨਫਰੰਸ਼ਾਂ ਗੁਰਦੁਆਰਿਆਂ ਵਿਚ ਹੂੰਦੀਆਂ ਹਨ। ਜਿਥੇ ਸਟੇਜ, ਸਪੀਕਰ, ਦਰੀਆਂ, ਲੰਗਰ ਆਦਿ ਦਾ ਪ੍ਰਬੰਧ ਗੁਰਦੁਆਰਾ ਸਹਿਬ ਵਲੋਂ ਕੀਤਾ ਗਿਆ ਹੁੰਦਾ ਹੈ। ਮੇਰੀ ਬੇਨਤੀ ਹੈ ਕਿ ਜੇ ਇਹ 20 ਹਜਾਰ ਮਾਫ ਕਰ ਦਿਤਾ ਜਾਵੇ ਤਾਂ ਦੁਗਣੇ ਟਰੱਕ ਬਸਾਂ ਸੰਗਤ ਨਾਲ ਭਰੇ ਲਿਆਂਦੇ ਜਾ ਸਕਦੇ ਹਨ। ਬਾਦਲ ਸਹਿਬ ਕੁਝ ਗੰਭੀਰ ਹੋਏ। ਕੁਝ ਸੋਚਕੇ ਕਿਹਾ “ਜਲਾਲ ਸਹਿਬ ਤੁਹਾਨੂੰ ਮਾਫ ਕੀਤਾ”।
ਭਾਂਵੇ ਇਹ ਗੱਲ ਮਮੂਲੀ ਸੀ । ਪਰ ਮੇਰੇ ਲਈ ਮਮੂਲੀ ਨਹੀਂ ਸੀ। ਇਸਤੋਂ ਸਾਫ ਜਾਹਰ ਹੁੰਦਾ ਸੀ ਕਿ ਬਾਦਲ ਸਹਿਬ ਪਾਰਟੀ ਹਿਤਾਂ ਨਾਲੋਂ ਜਾਤੀ ਹਿਤਾਂ ਨੂੰ ਪਹਿਲ ਦਿੰਦੇ ਹਨ। ਬਾਦਲ ਸਹਿਬ ਨੂੰ ਮੇਹਨਤ ਯੋਗਤਾ ਦੀ ਕੋਈ ਕਦਰ ਨਹੀਂ। ਮੇਰਾ ਹਲਕਾ ਫੂਲ ਕਮਿਊਨਿਸ਼ਟਾਂ ਦਾ ਗ੍ਹੜ ਰਿਹਾ ਹੈ। ਜਿਥੋਂ ਸਦਾ ਕਾਮਰੇਡ ਹੀ ਜਿਤਦਾ ਸੀ। ਅਕਾਲੀ ਦਲ 6 ਵਾਰ ਹਾਰ ਚੁਕਾ ਸੀ। ਕਈ ਵਾਰ ਜਮਾਨਤ ਭੀ ਜਬਤ ਹੋਦੀ
ਸੀ। ਮੈਂ ਬਹੁਤ ਛੋਟੀ ਉਮਰੇ ਕਮਿਊਨਿਸ਼ਟ ਵਿਚਾਰ ਧਾਰਾ ਦਾ ਸਰਵੇਖਣ ਕੀਤਾ ਸੀ। ਮੈਂਨੂੰ ਕਮਿਊਨਿਜਮ ਇਕ ਖੌਫਨਾਕ ਡਿਕਟੇਟਰਸ਼ਿਪ ਜਾਪਿਆ। ਮੈਂ ਆਪਣੇ ਹਲਕੇ ਵਿਚੋਂ ਕਮਿਊਜਿਮ ਦਾ ਪ੍ਰਭਾਵ ਖਤਮ ਕਰਨ ਲਈ ਬਹੁਤ ਛੋਟੀ ਉਮਰੇ ਅਜਾਦ ਉਮੀਦਵਾਰ ਬਣਿਆਂ। ਮੈਂ ਜਨਤਾ ਨੂੰ ਆਪਣਾ ਖਿਆਲ ਦਿਤਾ। ਉਹਨਾਂ ਮੈਨੂੰ ਸੁਣਿਆਂ। ਵਿਚਾਰਿਆ ਅਤੇ ਪ੍ਰਵਾਨ ਕੀਤਾ। ਮੈਂ ਪਹਿਲੀ ਵਾਰ ਅਜਾਦ ਜਿਤਕੇ ਅਕਾਲੀ ਦਲ ਵਿਚ ਸ਼ਾਮਲ ਹੋਇਆ ਸੀ। ਸਾਰਾ ਹਲਕਾ ਅਕਾਲੀ ਬਣ ਗਿਆ ਸੀ। ਪਹਿਲਾਂ ਅਕਾਲੀ ਦਲ ਦੀ ਇਕ ਭੀ ਪੰਚਾਇਤ ਨਹੀਂ ਸੀ। ਮੇਰੀ ਜਿਤ ਤੋਂ ਬਾਦ ਸਾਰੇ ਪਿੰਡਾਂ ਵਿਚ ਅਕਾਲੀ ਪੰਚਾਇਤਾਂ ਬਣ ਗਈਆਂ ਸਨ। ਪਰ ਬਾਦਲ ਸਹਿਬ ਲਈ ਸਿਰਫ ਪੈਸੇ ਦੀ ਕਦਰ ਸੀ। ਸਭ ਵਿਧਾਇਕ ਤੇ ਅਕਾਲੀ ਲੀਡਰ ਇਹ ਮਹਿਸੂਸ ਕਰਦੇ ਸਨ। ਕਿ ਬਾਦਲ ਸਹਿਬ ਨੂੰ ਸਿਰਫ ਪੈਸੇ ਦੀ ਕਦਰ ਹੈ। ਜੋ ਵੱਧ ਪੈਸਾ ਲਿਆਏ ਗਾ ਉਸਨੂੰ ਉਚਾ ਅਹੁਦਾ ਮਿਲੇ ਗਾ। ਜਿਥੋਂ ਮਰਜੀ ਲਿਆਉ। ਕੋਈ ਭੀ ਠੱਗੀ ਧੋਖਾ ਕਰੋ।
ਮੈਂ ਅਜੇਹਾ ਨਹੀਂ ਸੀ ਕਰ ਸਕਦਾ ਸੀ। ਪੈਸਾ ਕਿਥੋਂ ਲਿਆਉਣਾ ਸੀ? ਆਪਣੇ ਹਲਕੇ ਦੇ ਲੋਕਾਂ ਤੋਂ। ਜੋ ਵਿਧਾਇਕ ਜਾਂ ਅਕਾਲੀ ਲੀਡਰ ਨੂੰ ਰੱਬ ਵਾਂਗ ਸਤਿਕਾਰ ਦਿੰਦੇ ਸਨ। ਜਦ ਕਿਸੇ ਨਗਰ ਜਾਂ ਕਿਸੇ ਘਰ ਜਾਣਾਂ ਹੁੰਦਾ, ਤਾਂ ਉਹ ਇਸ ਤਰਾਂ ਦਾ ਪ੍ਰਬੰਧ ਕਰਦੇ ਸਨ, ਜਿਵੇਂ ਕਿਸੇ ਅਲਾਹੀ ਸ਼ਕਤੀ ਨੇ ਆਉਣਾ ਹੋਵੇ। ਉਹਨਾਂ ਦੀ ਗਰੀਬੀ ਸਾਫ ਦਿਸਦੀ ਸੀ। ਬਹੁਤ ਜਰੂਰੀ ਲੋੜਾਂ ਭੀ ਪੂਰੀਆਂ ਨਹੀਂ ਹੋ ਰਹੀਆਂ ਸਨ। ਮੇਰੀ ਜਮੀਰ ਨਹੀਂ ਮੰਨੀ ਕਿ ਮੈਂ ਉਹਨਾਂ ਨਾਲ ਮੁਫਤ ਸੇਵਾ ਦਾ ਕੀਤਾ ਵਾਅਦਾ ਤੋੜਕੇ, ਉਹਨਾਂ ਨੂੰ ਝੂਠੇ ਸ਼ਬਜਬਾਗ ਦਿਖਾਕੇ, ਧੋਖੇ ਫਰੇਬ ਨਾਲ ਪੈਸਾ ਲਵਾਂ, ਤੇ ਬਾਦਲ ਸਹਿਬ ਦੇ ਚਰਨਾਂ ਵਿਚ ਰਖਾਂ, ਜਿਥੇ ਪਹਿਲੇ ਹੀ ਅਥਾਹ ਨੋਟਾਂ ਦੇ ਢੇਰ ਲਗੇ ਹੋਣ ਦੀ, ਮੇਂਨੂੰ ਅਗਾਊਂ ਜਾਣਾਕਾਰੀ ਸੀ। ਇਸ ਲਈ ਮੈਂ ਸਿਆਸ਼ਤ ਤੋਂ ਸਨਿਆਸ਼ ਲੈਣ ਦਾ ਫੈਸ਼ਲਾ ਕਰ ਲਿਆ। ਕਿਸੇ ਪੰਚਾਇਤ ਜਾਂ ਸੁਸਾਇਟੀ ਚੋਣ ਵਿਚ ਭੀ ਵੋਟ ਨਾਂ ਪਾਉਣੀ ਪਵੇ, ਇਸ ਲਈ 25, 30 ਸਾਲ ਆਪਣੀ ਵੋਟ ਹੀ ਨਹੀਂ ਬਣਵਾਈ।
ਪਰ ਅੱਜ ਹਾਲਾਤ ਬਿਲਕੁਲ ਬਦਲ ਚੁਕੇ ਹਨ। ਪੰਜਾਬ ਕੰਗਾਲ ਹੋ ਚੁਕਾ ਹੈ। ਲੋਕ ਖੁਦਕਸ਼ੀਆ ਕਰ ਰਹੇ ਹਨ। ਉਸਾਰੀ ਬਿਲਕੁਲ ਰੁਕ ਹੀ ਨਹੀਂ ਗਈ, ਮੁਕ ਹੀ ਗਈ ਹੈ। ਲੁਟੇਰਾਸ਼ਾਹੀ ਨੇ ਪੰਜਾਬ ਲੁਟਕੇ ਅਰਬਾਂ ਖਰਬਾਂ ਰਪੱਈਆ ਵਿਦੇਸ਼ਾਂ ਵਿਚ ਜਮਾਂ ਕਰ ਲਿਆ ਹੈ। ਅੱਜ ਸਰਕਾਰ ਵੋਟਾਂ ਨਾਲ ਨਹੀਂ, ਨੋਟਾਂ ਨਾਲ ਬਣਾਈ ਜਾਂਦੀ ਹੈ। ਪੰਜਾਬ ਨੂੰ ਕੰਗਾਲ ਇਸੇ ਨੀਤੀ ਨਾਲ ਕੀਤਾ ਗਿਆ ਹੈ, ਕਿ ਲੋਕਾਂ ਦੀ ਜਮੀਰ ਮਰ ਜਾਏ। ਲੋਕਾਂ ਦੀ ਜਮੀਰ ਨੋਟਾਂ ਨਾਲ ਖਰੀਦੀ ਜਾ ਸਕੇ। ਪੰਜਾਬ ਦੀ ਜਨਤਾ ਸਦਾ ਸਦਾ ਲਈ ਲੁਟੇਰਾਸ਼ਾਹੀ ਦੀ ਗੁਲਾਮ ਬਣ ਜਾਏ ਗੀ। ਇਹਨਾਂ ਕਾਂਰੂ ਰਸ਼ੀਦ ਨੂੰ ਭੀ ਪਿਛੇ ਛੱਡ ਦਿਤਾ ਹੈ। ਕਾਰੂੰ ਰਸ਼ੀਦ ਈਰਾਨ ਦਾ ਬਾਦਸ਼ਾਹ ਹੋਇਆ ਹੈ। ਜੋ ਪਹਿਲੇ ਧਾਰਮਿਕ ਵਿਅੱਕਤੀ ਸਮਝਿਆ ਜਾਂਦਾ ਸੀ। ਪਰ ਬਾਦਸ਼ਾਹ ਬਣਕੇ ਉਸਨੇ ਆਪਣੇ ਦੇਸ਼ ਦੇ ਸਭ ਵਸ਼ਨੀਕਾਂ ਦਾ ਪੈਸਾ ਪੈਸਾ ਸ਼ਾਹੀ ਖਜਾਨੇ ਵਿਚ ਜਮਾਂ ਕਰਵਾ ਲਿਆ ਸੀ। ਫਿਰ ਉਸਨੂੰ ਆਪਣੇ ਵਜੀਰ ਤੋਂ ਪਤਾ ਲੱਗਾ ਕਿ ਅਜੇ ਮੁਰਦਿਆਂ ਦੇ ਮੂੰਹ ਵਿਚ ਪਾਇਆ ਦਮੜਾ ਕਢਣਾ ਬਾਕੀ ਰਹਿੰਦਾ ਹੈ। ਸਭ ਕਬਰਾਂ ਪੁਟੀਆਂ ਗਈਆਂ। ਗਲੀਆਂ ਸ਼ੜੀਆਂ ਲਾਸ਼ਾ ਵਿਚੋਂ ਦਮੜੇ ਕੱਢੇ ਗਏ।
ਅੱਜ ਪੰਜਾਬ ਦੀ ਕਾਰੂੰ ਸ਼ਾਹੀ ਇਸਤੋਂ ਭੀ ਅੱਗੇ ਵੱਧ ਗਈ ਹੈ। ਕਈ ਭੋਲੇ ਵੀਰ ਇਹ ਸੋਚਣ ਗੇ ਕਿ ਪੰਜਾਬ ਦੇ ਸਿਖ ੰਿਹੰਦੂ ਤਾਂ ਦਮੜੇ ਪਾਉਂਦੇ ਹੀ ਨਹੀਂ। ਇਹ ਕਿਥੋਂ ਕੱਢ ਲੈਣ ਗੇ। ਵੀਰੋ ਤੁਸੀਂ ਤਾਂ ਸਚਮੁਚ ਹੀ ਭੋਲੇ ਹੋਂ। ਲੁਟੇਰਾਸ਼ਾਹੀ ਵਲੋਂ, ਸਰਕਾਰ ਦੀ ਸ੍ਰਪ੍ਰਸ਼ਤੀ ਹੇਠ, ਭੂਰਾ, ਕਾਲਾ, ਚਿਟਾ ਦਰਿਆ ਵਗਾਕੇ, ਤਕਰੀਬਨ ਦਸ ਲੱਖ ਨੌਜੁਆਨ ਨੂੰ ਘੋਰੀ ਬਣਾਕੇ, ਜਿੰਦਿਆਂ ਮਾਰਕੇ, ਲੁਟੇਰਾਸ਼ਾਹੀ ਦੇ ਆਪ ਅਰਬਾਂ ਖਰਬਾਂ ਵਿਦੇਸ਼ਾ ਵਿਚ ਜਮਾਂ੍ਹ ਕਰਨ ਦੇ ਚਰਚੇ ਹਨ। ਕੀ ਇਹ ਕਾਰੂੰਸ਼ਾਹੀ ਨਹੀ? ਰੇਤਾ ਬਜਰੀ ਤੇ ਮਾਫਈਏ ਦਾ ਕਬਜਾ ਕਰਵਾਕੇ ਅੰਨ੍ਹੀ ਲੁਟ ਕਰਨੀ, ਕਾਰੂੰਸ਼ਾਹੀ ਨਹੀਂ? ਸ਼ਾਮਲਾਤ ਦਾਨ ਕਰਨ ਦਾ ਫੈਸ਼ਲਾ ਕਾਰੂੰਸ਼ਾਹੀ ਨਹੀਂ? ਕਿਨੇ ਕੁ ਗਿਣਦੇ ਜਾੳਂਗੇ? ਇਥੇ ਤਾਂ ਸੈਂਕੜੇ ਮਾਫੀਆ (ਗ੍ਰੋਹ) ਪੈਦਾ ਕੀਤੇ ਗਏ ਨੇ ਪੰਜਾਬ ਲੁਟਣ ਲਈ।
ਜੇ ਕੁਝ ਸਮਾਂ ਪੰਜਾਬ ਵਿਚ ਇਸੇ ਤਰਾਂ ਰਾਜ ਰਿਹਾ, ਤਾਂ ਇਥੇ ਲੁਟਣ ਲਈ ਭੀ ਕੁਝ ਨਹੀਂ ਰਹੇ ਗਾ। ਹੁਣ ਸਮਾਂ ਆ ਗਿਆ ਹੈ ਹਰ ਪੰਜਾਬੀ ਲਈ ਸੋਚਣ ਦਾ। ਆਪਣੀ ਜਮੀਰ ਜਗਾਉਣ ਦਾ। ਆਪਣੇ ਬਚਿਆਂ ਦਾ ਭਵਿਖਤ ਬਚਾਉਣ ਦਾ। ਜੇ ਅੱਜ ਨਹੀਂ ਉਠੋਂ ਗੇ, ਫੇਰ ਉਠਣ ਜੋਗੇ ਰਹੋਂ ਗੇ ਹੀ ਨਹੀਂ। ਇਸੇ ਭਾਵ ਹੇਠ ਮੇਰੀ ਜਮੀਰ ਜਾਗੀ ਹੈ। ਮੈਂ ਪੰਜਾਬ ਲਈ ਕੁਝ ਕਰਨ ਦਾ ਫੈਸ਼ਲਾ ਕੀਤਾ ਹੈ। ਮੈਂ ਭ੍ਰਿਸ਼ਟਾਚਾਰ ਦੇ ਦੈਂਤ ਨਾਲ ਨਿਹੱਥਿਆਂ ਲੜਨ ਦਾ ਫੈਸ਼ਲਾ ਕੀਤਾ ਹੈ। ਮੈਂ ਹਜਾਰਾਂ ਵੀਰਾਂ ਤੋਂ ਸੁਣ ਚੁਕਾ ਹਾਂ ਕਿ ਭ੍ਰਿਸ਼ਟਾਚਾਰ ਖਤਮ ਨਹੀਂ ਹੋ ਸਕਦਾ। ਮੈਂ ਭ੍ਰਿਸ਼ਟਾਚਾਰ ਖਤਮ ਕਰਨ ਦਾ ਸਾਧਨ ਆਪਣੇ ਲੋਕਾਂ ਸਾਹਮਣੇ ਰੱਖਿਆ ਹੈ। ਇਸ ਸਾਧਨ ਦੀ ਪ੍ਰਾਪਤੀ ਲਈ ਪੁਲੀਟੀਕਲ ਪਾਰਟੀ ਬਣਾਈ ਹੈ। ਭ੍ਰਿਸ਼ਟਾਚਾਰ ਧਰਨਿਆਂ, ਮੋਰਚਿਆਂ ਨਾਲ ਖਤਮ ਨਹੀਂ ਹੋ ਸਕਦਾ। ਇਸ ਸ਼ਾਧਨ ਦੀ ਪ੍ਰਾਪਤੀ ਲਈ, ਲੋੜੀਦੀ ਪੁਲੀਟੀਕਲ ਪਾਰਟੀ ਬਨਾਉਣੀ ਪਹਿਲੀ ਲੋੜ ਹੈ। ਇਸ ਲਈ ਐਂਟੀ ੍ਰਕੱ੍ਰਪਸ਼ਨ ਪਾਰਟੀ ਪੰਜਾਬ ਗਠਿਤ ਕੀਤੀ ਗਈ ਹੈ। ਸਮੁਚੇ ਪੰਜਾਬੀਆਂ ਤਕ ਆਪਣਾ ਸਾਧਨ ਅਤੇ ਇਸਦੀ ਪ੍ਰਾਪਤੀ ਲਈ ਆਪਣਾ ਵਿਚਾਰ ਪਹੰੁਚਾਉਣਾ ਦੂਜੀ ਲੋੜ ਹੈ। ਇਸ ਲਈ ਇਹ ਵੈਬਸਾਈਟ ਅੱਪਲੋਡ ਕੀਤੀ ਗਈ ਹੈ।
ਭ੍ਰਿਸ਼ਟਾਚਾਰ ਖਤਮ ਕਰਨ ਲਈ ਮੈਂ ਆਪਣੇ ਬਚਪਨ ਦਾ ਇਤਹਾਸ ਮੁੜ ਦੁਹਰਾਉਣਾਂ ਚਾਹੁੰਦਾ ਹਾਂ। ਮੈਨੂੰ ਪੂਰਨ ਉਮੀਦ ਹੈ ਕਿ ਪੰਜਾਬ ਦੇ ਲੋਕ ਮੇਰੀ ਤਜਵੀਜ, ਜਿਸਨੂੰ ਮੈਂ ਆਪਣਾ ਚੋਣ ਮੈਨੀਫੈਸ਼ਟੋ ਕਿਹਾ ਹੈ, ਉਸਨੂੰ ਧਿਆਨ ਨਾਲ ਵਾਚਣ ਗੇ। ਮੇਰੀ ਗੱਲ ਸੁਨਣ ਗੇ। ਸਹਿਯੋਗ ਦੇਣ ਗੇ। ਤਾਂ ਮੈਨੂੰ ਪੂਰਾ ਯਕੀਨ ਹੈ ਕਿ ਭ੍ਰਿਸ਼ਟਾਚਾਰ 2017 ਦੀ ਚੋਣ ਤੋਂ ਪਹਿਲਾਂ ਹੀ ਖਤਮ ਹੋ ਜਾਏ ਗਾ। ਮੈਂ ਪੰਜਾਬੀਆਂ ਨੂੰ ਯਕੀਨ ਦੁਆਉਣਾ ਚਾਹੁੰਦਾ ਹਾਂ ਕਿ ਮੇਰਾ ਪ੍ਰਯੋਜਨ ਸਿਰਫ ਪੰਜਾਬ ਵਿਚੋਂ ਭ੍ਰਿਸ਼ਟਾਚਾਰ ਦਾ ਖਾਤਮਾਂ ਹੈ। ਸਾਫ ਨਿਰਮਲ ਪਾਰਦਰਸ਼ੀ ਸਰਕਾਰ ਕਾਇਮ ਕਰਨਾਂ ਹੈ। ਆਪ ਮੁਖ ਮੰਤਰੀ ਬਨਣਾ ਜਾਂ ਤਾਕਤ ਪ੍ਰਾਪਤ ਕਰਨਾ ਨਹੀਂ ਹੈ। ਜੇ ਮੇਰੀ ਭਾਵਨਾਂ ਤਾਕਤ ਪ੍ਰਾਪਤ ਕਰਨਾਂ ਦੀ ਹੁੰਦੀ, ਤਾਂ ਮੈਂ ਸਤਾਹ ਪ੍ਰਾਪਤ ਹੁੰਦਿਆਂ ਹੋਇਆਂ ਭੀ ਸਨਿਆਸ਼ ਨਾਂ ਲੈਂਦਾ। ਮੈਂਨੂੰ ਪ੍ਰਮਾਤਮਾਂ ਨੇ ਆਪਣੀ ਜਿੰਦਗੀ ਦੀਆਂ ਲੋੜਾਂ ਲਈ ਪਹਿਲੇ ਹੀ ਸਭ ਕੁਝ ਦਿਤਾ ਹੋਇਆ ਹੈ।
ਕਈ ਵੀਰਾਂ ਦੇ ਮਨ ਵਿਚ ਖਿਆਲ ਆਏ ਗਾ, ਕਿ ਜੇ ਮੈਨੂੰ ਕੋਈ ਲਾਲਚ ਨਹੀਂ, ਤਾਂ ਮੈਂ ਆਪਣੀ ਪਾਰਟੀ ਕਿਉਂ ਬਣਾਈ ਹੈ। ਕਿਸੇ ਦੂਸਰੀ ਪਾਰਟੀ ਨੂੰ ਸਹਿਯੋਗ ਕਿਉਂ ਨਹੀਂ ਦੇ ਰਿਹਾ। ਇਸਦਾ ਵੇਰਵਾ ਬਹੁਤ ਲੰਬਾ ਹੈ। ਉਸਨੂੰ ਤੁਸੀਂ ਇਸ ਵੈਬਸਾਈਟ ਤੇ ਹੀ ਪੜ੍ਹ ਸਕਦੇ ਹੋਂ। ਪਰ ਇਕ ਗੱਲ ਕਹਿਣੀ ਚਾਹੁੰਦਾ ਹਾਂ ਕਿ, ਦਰਅਸਲ ਪਾਰਟੀ ਦੀ ਆਪਣੇ ਆਪ ਵਿਚ ਕੋਈ ਅਹਿਮੀਅਤ ਨਹੀਂ ਹੁੰਦੀ। ਅਹਿਮੀਅੱਤ ਪਾਰਟੀ ਦੇ ਲੀਡਰ ਦੀ ਹੂੰਦੀ ਹੈ। ਅੱਜ ਕ੍ਹਲ ਪੰਜਾਬ ਵਿਚ ਜੋ ਪਾਰਟੀਆਂ ਬਾਦਲਸ਼ਾਹੀ ਦਾ ਵਿਰੋਧ ਕਰ ਰਹੀਆਂ ਹਨ, ਮੈਂਨੂੰ ਉਹਨਾਂ ਦੇ ਲੀਡਰਾਂ ਨੂੰ ਨੇੜਿਉਂ ਦੇਖਣ, ਪ੍ਰਖਣ, ਦਾ ਮੌਕਾ ਮਿਲਿਆ ਹੈ। ਮੈਂ ਨਾਂ ਹੀ ਕਾਂਗਰਸ਼ ਦੀ ਗੱਲ ਕਰਨੀ ਚੳਹੁੰਦਾ ਹਾਂ ਅਤੇ ਨਾਂ ਹੀ ਕੈਪਟਨ ਸਹਿਬ ਦੀ ਬਨਣ ਵਾਲੀ "ਪੰਜਾਬ ਵਿਕਾਸ਼ ਪਾਰਟੀ" ਦੀ। ਕਿਉਂੇਕੇ ਇਹਨਾਂ ਨੂੰ ਰਾਜ ਕਰਨ ਦਾ ਮੌਕਾ ਮਿਲ ਚੁਕਾ ਹੈ। ਇਹਨਾਂ ਭ੍ਰਿਸ਼ਟਾਚਾਰ ਦਾ ਹੀ ਵਿਕਾਸ਼ ਕੀਤਾ ਹੈ। ਅਸਲੀਅਤ ਵਿਚ ਮਜੂਦਾ ਬਾਦਲਸ਼ਾਹੀ ਰਾਜ ਇਹਨਾਂ ਦੀ ਹੀ ਦੇਣ ਹੈ। ਇਹ ਏਕ ਤਰਾਂ ਨਹੀਂ ਅਨੇਕ ਤਰਾਂ ਭ੍ਰਿਸ਼ਟਾਚਾਰ ਵਿਚ ਭਾਈਵਾਲ ਹਨ।
ਬਹੁਤ ਵੀਰਾਂ ਦਾ ਖਿਆਲ ਹੈ ਕਿ ਮੈਂਨੂੰ ਨਵੀਂ ਪਾਰਟੀ ਬਨਾਉਣ ਦੀ ਥਾਂ ਆਮ ਆਦਮੀ ਪਾਰਟੀ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਮੈਂ ਉਹਨਾਂ ਦਾ ਮਨ ਨਹੀਂ ਦੁਖਾਉਣਾ ਚਾਹੁੰਦਾ। ਪਰ ਨਿਮਰਤਾ ਸਹਿਤ ਬੇਨਤੀ ਕਰਨੀ ਚਾਹੂੰਦਾ ਹਾਂ, ਕਿ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਇਕ ਦੂਜੇ ਦੇ ਵਿਰੋਧੀ ਪੋਲ ਹਨ। ਆਮ ਆਦਮੀ ਪਾਰਟੀ ਅੰਨਾਂ ਹਜਾਰੇ ਦੇ ਸੰਘਰਸ਼ ਦਾ ਪ੍ਰਭਾਵ ਕਬੂਲ ਕਰਦੀ ਹੈ। ਇਸ ਵਿਚ ਨੇਕ ਤੇ ਗਰੀਬ ਜਨਤਾ ਸ਼ਾਮਲ ਹੋਈ ਸੀ। ਪਰ ਕੇਜਰੀਵਾਲ ਜੀ ਦੇ ਦਾਂਤ ਦਿਖਾਨੇ ਕੇ ਔਰ ਹੈਂ ਅਤੇ ਖਾਨੇ ਕੇ ਔਰ ਹੈਂ। ਅੰਨਾਂ ਹਜਾਰੇ ਜੀ ਦੇ ਬੀਜੇਪੀ ਤੋਂ ਕੁਝ ਦੂਰ ਹੋਣ ਸਮੇਂ, ਬੀਜੇਪੀ ਨੇ ਹੀ ਕੇਜਰੀਵਾਲ ਜੀ ਨੂੰ ਪਾਰਟੀ ਬਨਾਉਣ ਦੀ ਪ੍ਰੇਰਨਾਂ ਕੀਤੀ ਸੀ। ਕਿਉਂਕੇ ਦਿਲੀ ਵਿਚ ਬੀਜੇਪੀ ਕੋਲ ਠੋਸ਼ ਹਿੰਦੂ ਵੋਟ ਸੀ। ਕੇਜਰੀਵਾਲ ਜਾਂ ਅੰਨਾਂ ਹਜਾਰੇ ਲੈਹਰ ਕਾਂਗਰਸ ਵੋਟ ਖਿਚੇ ਗੀ। ਕੇਜਰੀਵਾਲ ਜੀਂ ਨੂੰ ਕਾਫੀ ਆਰਥਕ ਮਦਤ ਭੀ ਮਿਲੀ। ਦਿਲੀ ਅਸੈਂਬਲੀ ਚੋਣ ਦਾ ਨਤੀਜਾ ਭੀ ਬੀਜੇਪੀ ਦੀ ਆਸ ਮੁਤਾਬਿਕ ਹੀ ਨਿਕਲਿਆ।
ਦਿਲੀ ਵਿਚ ਕੁਝ ਸਮੇਂ ਦੀ ਮੁਖ ਮੰਤਰੀਸ਼ਿਪ, ਕੇਜਰੀਵਾਲ ਜੀ ਲਈ ਅਧਾਹ ਪੈਸਾ ਇਕੱਠਾ ਕਰਨ ਵਿਚ ਸਹਾਈ ਹੋਈ। ਇਸ ਸਮੇਂ ਕੇਜਰੀਵਾਲ ਜੀ ਆਪਣੀ ਹਉਮੈਂ, ਆਪਣਾ ਪੈਸ਼ਾ, ਅਤੇ ਬਾਹਰਲੀ ਡਿਸ਼-ਇਨਫਰਮੇਸ਼ਨ ਦਾ ਸ਼ਿਕਾਰ ਹੋ ਗਏ। ਉਹਨਾਂ ਕਾਂਗਰਸ ਤੇ ਬੀਜੇਪੀ ਨੂੰ ਬਰਾਬਰ ਤੁਲਨਾਂ ਦਿਤੀ। ਇਸੇ ਪੈਸੇ ਤੇ ਹਉਮੈਂ ਕਾਰਨ ਹੀ ਉਹਨਾਂ ਪਾਰਲੀਮਾਨੀ ਚੋਣ ਵਿਚ 443 ਉਮੀਦਵਾਰ ਖੜੇ ਕੀਤੇ। ਪੰਜਾਬ ਹਰਿਆਣੇ ਤੋਂ ਬਿਨਾਂ ਬਾਕੀ ਉਮੀਦਵਾਰਾਂ ਨੂੰ ਖੁਲਾ ਪੈਸ਼ਾ ਦਿਤਾ ਗਿਆ। ਪਰ ਪੰਜਾਬ ਤੋਂ ਬਿਨਾਂ ਸਾਰੇ ਭਾਰਤ ਵਿਚ, ਕਿਸੇ ਭੀ ਉਮੀਦਵਾਰ ਦੀ ਜਮਾਨਤ ਨਹੀਂ ਬਚੀ।
ਹੁਣ ਤੁਹਾਡੇ ਸਭ ਦੇ ਮਨ ਵਿਚ ਇਹ ਖਿਆਲ ਆਏ ਗਾ, ਕਿ ਜੇ ਦਿਲੀ ਵਿਚ ਕੇਜਰੀਵਾਲ ਦੇ ਕਿਸੇ ਉਮੀਦਵਾਰ ਦੀ ਜਮਾਨਤ ਨਹੀਂ ਬਚੀ, ਤਾਂ ਉਹਨਾਂ ਹੀ ਵੋਟਰਾਂ ਤੋਂ ਕੇਜਰੀਵਾਲ ਜੀਨੂੰ ਵਿਧਾਨਸਭਾ ਚੋਣ ਵਿਚ, ਇਤਨੀ ਵੱਢੀ ਜਿਤ ਕਿਸਨੇ ਦਿਤੀ। ਵੀਰ ਜੀ ਮੈਂ ਇਸ ਸਬੰਧ ਵਿਚ ਪੂਰੇ ਯਕੀਨ ਨਾਲ ਕਹਿ ਰਿਹਾ ਹਾਂ, ਕਿ ਦਿਲੀ ਵਿਧਾਨ ਸਭਾ ਵਿਚ, ਨਾਂ ਹੀ ਕੇਜਰੀਵਾਲ ਦੀ ਜਿਤ ਹੋਈ ਹੈ, ਅਤੇ ਨਾਂ ਹੀ ਬੀਜੇਪੀ ਦੀ ਹਾਰ ਹੋਈ ਹੈ। ਬਿਲਕੁਲ ਕੇਜਰੀਵਾਲ ਦੀ ਜਿਤ ਨਹੀਂ ਹੋਈ। ਸਿਰਫ ਕਿਰਨ ਬੇਦੀ ਦੀ ਹਾਰ ਹੋਈ ਹੈ। ਕਿਰਨ ਬੇਦੀ ਹੀ ਕੇਜਰੀਵਾਲ ਸਰਕਾਰ ਬਨਾਉਣ ਦਾ ਕਾਰਨ ਬਣੀ ਹੈ। ਮੈਂ ਉਹਨਾਂ ਦਿਨਾਂ ਵਿਚ ਦਿਲੀ ਸੀ। ਕਿਰਨ ਬੇਦੀ ਦੇ ਫੈਸ਼ਲੇ ਨੇ ਬਹੁਤ ਬੀਜੇਪੀ ਵਰਕਰ ਭੀ ਨਿਰਾਸ਼ ਕੀਤੇ। ਪਰ ਉਹਨਾਂ ਮੂੰਹ ਨਹੀਂ ਖੋਲਿਆ, ਕਿਉਂਕੇ ਇਹ ਫੈਸ਼ਲਾ ਮੋਦੀ ਸਹਿਬ ਦਾ ਸੀ। ਸਿਖ ਵੋਟਰਾਂ ਨੇ ਬੇਦੀ ਨੂੰ ਵੋਟ ਇਸ ਕਰਕੇ ਨਹੀਂ ਪਾਈ, ਕੇ ਉਸਨੇ ਪੁਲਸ਼ ਇਨਚਾਰਜ ਹੁੰਦੇ ਹੋਏ, ਸਿਖਾਂ ਤੇ ਬਹੁਤ ਜੁਲਮ ਕੀਤੇ ਸਨ। ਹਿੰਦੂ ਵੋਟ ਇਸ ਕਰਕੇ ਨਹੀਂ ਪਈ, ਕਿ ਕਿਰਨ ਬੇਦੀ ਸਿਖ ਉਮੀਦਵਾਰ ਸੀ।
ਕੇਜਰੀਵਾਲ ਦਾ ਹੁਣ ਦਿਲੀ ਵਿਚ ਸਰਕਾਰ ਹੋਣ ਦੇ ਬਾਵਜੂਦ ਕੋਈ ਅਧਾਰ ਨਹੀਂ ਹੈ। ਵਿਦਿਆਰਥੀ ਚੋਣਾਂ ਵਿਚ ਉਸਦੀ ਮਕੰਮਲ ਹਾਰ ਹੋਈ ਹੈ। ਕੇਜਰੀਵਾਲ ਸਰਕਾਰ 2016 ਵਿਚ ਹੀ ਗਿਰ ਜਾਏ ਗੀ। ਸਾਇਦ ਇਸੇ ਕਰਕੇ ਕੇਜਰੀਵਾਲ ਜੀ ਪੰਜਾਬ ਵਲ ਦੇਖ ਰਹੇ ਹਨ। ਉਝ ਭੀ ਕੇਜਰੀਵਾਲ ਜੀ ਪੰਜਾਬ ਦੇ ਭ੍ਰਿਸ਼ਰਾਚਾਰ ਕੋਲ ਕਈ ਵਾਰ ਵਿਕ ਚੁਕੇ ਹਨ। ਕੇਜਰੀਵਾਲ ਜੀ ਨੇ ਪੁਰਾਣੇ ਤੇ ਕਾਬਲ ਅਦਮੀ ਆਪਣੀ ਪਰਟੀ ਵਿਚੋਂ ਕੱਢ ਦਿਤੇ ਹਨ। ਉਹਨਾਂ ਲੋਕਾਂ ਨੂੰ ਹੀ ਨਿਵਾਜਿਆ ਹੈ, ਜਿਹਨਾਂ ਕੋਲ ਸਟੇਜਾਂ ਉਪਰ ਕੇਜਰੀਵਾਲ ਜੀ ਦੀਆਂ ਘੋੜੀਆਂ ਗੌਣ ਤੋਂ ਬਿਨਾਂ, ਨਾਂ ਹੀ ਕੋਈ ਯੋਗਤਾ ਹੈ ਅਤੇ ਨਾਂ ਹੀ ਕੋਈ ਪ੍ਰਬੰਧਕ ਤਜਰਬਾ। ਕੱਢੇ ਗਏ ਲੀਡਰ ਭੀ ਪੰਜਾਬ ਵਿਚ ਨਵੀਂ ਆਮ ਆਦਮੀ ਪਾਰਟੀ ਬਨਾਉਣ ਗੇ। 2017 ਤੋਂ ਪਹਿਲਾਂ ਹੀ ਕੇਜਰੀਵਾਲ ਜੀਦਾ ਪੰਜਾਬ ਵਿਚ ਅਧਾਰ ਖਤਮ ਹੋ ਜਾਏ ਗਾ।
ਪੰਜਾਬ ਵਿਚ ਹਾਲਾਤ ਬਦਲ ਰਹੇ ਹਨ। ਬਾਦਲਸ਼ਾਹੀ ਤੇ ਬੀਜੇਪੀ ਦੀ ਦੂਰੀ ਦਿਨੋ ਦਿਨ ਵਧ ਰਹੀ ਹੈ। ਅਗੋਂ ਲਈ ਭਾਈਵਾਲੀ ਦੀ ਕੋਈ ਸੰਭਾਵਨਾਂ ਨਹੀਂ ਹੈ। ਇਸ ਲਈ ਬਾਦਲਸ਼ਾਹੀ ਦੀਆਂ ਉਮੀਦਾਂ ਹੁਣ ਕੇਜਰੀਵਾਲ ਜਾਂ ਕੈਪਟਨ ਸਹਿਬ ਤੇ ਟਿਕੀਆਂ ਹੋਈਆਂ ਹਨ। ਆਮ ਅਦਮੀ ਪਾਰਟੀ ਪਹਿਲੀ ਪ੍ਰੈਫਰਂੈਸ਼ ਹੈ। ਕਿਉਂਕੇ ਕੈਪਟਨ ਆਪ ਮੁਖ ਮੰਤਰੀ ਬਨਣਾ ਚਾਹੇ ਗਾ। ਇਸੇ ਲਈ ਬਾਦਲ ਸ਼ਾਹੀ ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਸਹਿਯੋਗ ਦੇ ਰਹੀ ਹੈ।
ਮੈਂ ਦੇਸ਼ ਪ੍ਰਦੇਸ਼ ਵਿਚ ਵਸਦੇ ਪੰਜਾਬੀਆਂ ਨੂੰ ਬੇਨਤੀ ਕਰਦਾ ਹਾਂ, ਕਿ ਉਹ ਮੇਰੇ ਉਕਤ ਵਿਚਾਰ ਦੀ ਆਪ ਪੜਤਾਲ ਕਰਨ। ਜੇ ਇਹ ਖਿਆਲ ਸ਼ਤ ਪਰੱਤੀ ਸ਼ਤ ਸਹੀ ਜਾਪੇ ਤਾਂ ਉਹ ਐਂਟੀ ਕ੍ਰੱਪਸ਼ਨ ਪਾਰਟੀ ਦੇ ਸਿਰ ਉਪਰ ਹੱਥ ਰੱਖਣ। ਪੰਜਾਬ ਦੀ ਜਨਤਾ ਕੋਲ ਸਿਰਫ ਦੋ ਹੀ ਰਸ਼ਤੇ ਹਨ। ਜਿਹਨਾਂ ਵਿਚੋਂ ਇਕ ਦੀ ਚੋਣ ਕਰਨੀ ਪੈਣੀ ਹੈ। ਕੀ ਉਹਨਾਂ ਨੇ ਭ੍ਰਿਸ਼ਟਾਚਾਰ ਕਾਇਮ ਰੱਖਣਾ ਹੈ ਜਾਂ ਇਸਨੂੰ ਖਤਮ ਕਰਨਾ ਹੈ। ਜੇ ਉਹ ਭ੍ਰਿਸ਼ਟਾਚਾਰ ਕਾਇਮ ਰੱਖਣਾ ਚਾਹੂੰਦੇ ਹਨ, ਤਾਂ ਭਾਂਵੇਂ ਉਹ ਆਪਣਾ ਵੋਟ ਕਿਸੇ ਭੀ ਮਜੂਦਾ ਪਾਰਟੀ ਨੂੰ ਪਾ ਦੇਣ, ਭ੍ਰਿਸ਼ਟਾਚਾਰ ਸਹੀ ਸਲਾਮਤ ਰਹੇ ਗਾ। ਜੇ ਉਹ ਸਚਮੁਚ ਭ੍ਰਿਸ਼ਟਾਚਾਰ ਅਤੇ ਉਸਦੀਆਂ ਸਭ ਸਬੰਧਿਤ ਬੁਰਾਈਆਂ ਖਤਮ ਕਰਨਾ ਚਾਹੁੰਦੇ ਹਨ, ਤਾਂ ਉਹਨਾਂ ਨੂੰ ਐਂਟੀ ਕ੍ਰੱਪਸ਼ਨ ਪਾਰਟੀ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਉਕਤ ਵੇਰਵਾ ਦੇਣ ਦੀ ਲੋੜ ਇਸ ਲਈ ਪਈ ਹੈ ਕਿ ਮੈਂ ਆਪਣੀ ਨਵੀਂ ਪਾਰਟੀ ਕਿਉਂ ਬਣਾਈ ਹੈ। ਕਿਸੇ ਵੀਰ ਦੀ ਨਿੰਦਿਆ ਕਰਨ ਦੇ ਵਿਚਾਰ ਨਾਲ ਇਹ ਵੇਰਵਾ ਨਹੀਂ ਦਿਤਾ ਗਿਆ।
ਕਈ ਵੀਰ ਸੋਚਦੇ ਹੋਣਗੇ ਕਿ ਭ੍ਰਿਸ਼ਟਾਚਾਰ ਅਤੇ ਮਾਫੀਏ ਸਾਨੂੰ ਕੀ ਕਹਿੰਦੇ ਹਨ। ਅਜਿਹੇ ਵੀਰਾਂ ਨੇ ਅਜੇ ਅੱਖਾਂ ਨਹੀਂ ਖੋਲੀਆਂ। ਪੰਜਾਬ ਜੋ 20 ਵਰੇ੍ਹ ਪਹਿਲਾਂ ਹਿੰਦ ਦਾ ਸਭ ਤੋਂ ਅਮੀਰ ਪ੍ਰਾਂਤ ਗਿਣਿਆਂ ਜਾਂਦਾ ਸੀ, ਅੱਜ ਇਸਦੀ ਗਿਣਤੀ ਭਾਰਤ ਦੇ ਗਰੀਬ ਸੂਬਿਆਂ ਵਿਚ ਹੁੰਦੀ ਹੈ। ਜੋ ਥੋੜਾ ਬਹੁਤ ਕੰਮ ਪੰਜਾਬ ਵਿਚ ਹੁਦਾ ਹੈ ਉਸਦਾ ਅਧੇ ਤੋਂ ਵਧ ਪੈਸਾ ਭ੍ਰਿਸ਼ਟਾਚਾਰ ਦੀ ਭੇਟਾ ਚੜ੍ਹ ਜਾਂਦਾ ਹੈ। ਸਰਕਾਰ ਕੇਂਦਰ ਸਰਕਾਰ ਦੇ ਕੀਤੇ ਕੰਮਾਂ ਦੇ ਉਦਘਾਟਨ ਕਰਕੇ ਲੋਕਾਂ ਨੂੰ ਵਿਕਾਸ਼ ਦਸ ਰਹੀ ਹੈ।
ਪੰਜਾਬ ਦਾ ਸਿਖ ਵਰਗ ਕਾਂਗਰਸ ਨੂੰ ਦਿਲੀ ਦੇ ਸਿਖਘਾਤ ਕਾਰਨ ਨਫਰਤ ਕਰਦਾ ਹੈ। ਉਂਜ ਭੀ ਪੰਜਾਬ ਵਿਚ ਕਾਂਗਰਸ ਦੀ ਜਿਤ ਦੀ ਉਕਾ ਹੀ ਕੋਈ ਸੰਭਾਵਨਾ ਨਹੀਂ ਹੈ। ਕਿਉਂਕੇ ਕਾਂਗਰਸ ਦਾ ਹਿਂਦੂ ਵੋਟ ਬੈਂਕ ਹੁਣ ਬੀਜੇਪੀ ਕੋਲ ਜਾ ਚੁਕਾ ਹੈ। ਕਾਂਗਰਸ ਨੂੰ ਥੋੜੀ ਬਹੁਤ ਵੋਟ ਜੱਟ ਧੜੇਬੰਦੀ ਕਾਰਨ ਮਿਲ ਸਕਦੀ ਹੈ।
ਪੰਜਾਬ ਦਾ ਸਿਖ ਵਰਗ ਤਬਦੀਲੀ ਲਈ ਸੰਘਰਸ਼ ਸ਼ੀਲ ਹੈ। ਜਦ ਮਨਪ੍ਰੀਤ ਸਿੰਘ ਜੀਨੇ ਆਪਣੀ ਵਖਰੀ ਪਾਰਟੀ ਬਣਾਈ ਤਾਂ ਸਿਖ ਵਰਗ ਵਲੋਂ ਬਹੁਤ ਭਰਵਾਂ ਹੁੰਗਾਰਾ ਮਿਲਿਆ। ਪਰ ਜਦ ਇਸ ਵਰਗ ਨੇ ਇਹ ਮਹਿਸੂਸ ਕੀਤਾ ਕਿ ਮਨਪ੍ਰੀਤ ਜੀ ਆਪਣੇ ਤਾਊ ਦੇ ਪ੍ਰਭਾਵ ਤੋਂ ਬਾਹਰ ਨਹੀਂ ਨਿਕਲ ਸਕਦੇ, ਤਾਂ ਇਹ ਵਰਗ ਮੁੜ ਨਿਰਾਸ਼ ਹੋਕੇ ਆਪਣੇ ਘਰ ਬੈਠ ਗਿਆ। ਹੁਣ ਮਨਪ੍ਰੀਤ ਜੀ ਆਪ ਹੀ ਡੁਬ ਰਹੀ ਬੇੜੀ ਕਾਂਗਰਸ ਤੇ ਸਵਾਰ ਹੋ ਗਏ ਹਨ। ਇਸ ਲਈ ਇਸ ਲਹਿਰ ਦਾ ਅੰਤ ਭੀ ਯਕੀਨੀ ਹੋ ਗਿਆ ਹੈ।
ਪੰਜਾਬ ਦੇ ਸਿਖ ਵਰਗ ਨੂੰ ਦੂਜੀ ਆਸ ਦੀ ਕਿਰਨ ਆਮ ਅਦਮੀ ਪਾਰਟੀ ਤੋਂ ਦਿਸੀ। ਪੰਜਾਬ ਦੇ ਸਿਖ ਵੋਟਰ ਨੇ ਬਹੁਤ ਵੱਢੀ ਗਿਣਤੀ ਵਿਚ ਆਮ ਆਦਮੀ ਪਾਰਟੀ ਨੂੰ ਵੋਟ ਦਿਤੇ। ਆਪ ਦੇ ਵੋਟਰ ਨੂੰ ਬਹੁਤ ਦੁਖ ਹੋਇਆ, ਜਦੋਂ ਦਿਲੀ ਵਿਚ ਕਾਮਯਾਬੀ ਤੋਂ ਤੁਰਤ ਬਾਦ ਹੀ, ਆਮ ਆਦਮੀ ਪਰਟੀ ਦੇ ਪ੍ਰਧਾਨ, ਸ਼੍ਰੀ ਕੇਜਰੀ ਵਾਲ ਜੀ ਨੇ, ਸਭ ਮਨੁਖੀ ਕਦਰਾਂ ਕੀਮਤਾਂ ਨੂੰ ਤਿਲਾਂਜਲੀ ਦੇ ਦਿਤੀ[ ਜਿਹਨਾਂ ਦਾ ਢੰਡੋਰਾ ਪਿਟਕੇ ਪਾਰਟੀ ਨੇ ਕਾਮਯਾਬੀ ਹਾਂਸਲ ਕੀਤੀ ਸੀ। ਜਿਸ ਕਾਰਨ ਪਾਰਟੀ ਖੇਰੂੰ ਖੇਰੂੰ ਹੋ ਗਈ।
ਪੰਜਾਬ ਵਿਚ ਆਮ ਅਦਮੀ ਪਾਰਟੀ ਦੀ ਸਰਕਾਰ ਬਨਾਉਣ ਦੀ ਸੰਭਾਵਨਾ ਬਿਲਕੁਲ ਖਤਮ ਹੋ ਗਈ ਹੈ। ਕਿਉਂਕੇ ਸਿਖ ਵੋਟਰਾਂ ਵਿਚੋਂ, ਬੁਧੀਜੀਵੀ ਤੇ ਚੇਤਨ ਵਰਗ, ਜੋ ਕੇਜਰੀਵਾਲ ਜੀ ਦੀਆਂ ਨੀਤੀਆਂ ਨੂੰ ਨਜਦੀਕੀ ਤੋਂ ਦੇਖ ਰਿਹਾ ਹੈ, ਉਹ ਆਮ ਅਦਮੀ ਪਾਰਟੀ ਨੂੰ ਛਡ ਚੁਕਾ ਹੈ। ਪੰਜਾਬ ਦੇ ਹਿੰਦੂ ਵਰਗ ਨੇ ਆਮ ਆਦਮੀ ਪਰਟੀ ਨੂੰ ਅਪਣਾਇਆ ਹੀ ਨਹੀਂ। ਸਿਰਫ ਸਿਖ ਵੋਟਰ ਦਾ ਦਿਹਾਤੀ ਵਰਗ, ਜਿਸ ਕੋਲ ਕੇਜਰੀਵਾਲ ਜੀ ਦੀ ਅਸਲੀ ਜੇਹਨੀਅਤ ਨਹੀਂ ਪਹੁੰਚੀ, ਉਹੀ ਫਿਲਹਾਲ ਕੇਜਰੀਵਾਲ
ਜੀ ਦਾ ਸਰਧਾਲੂ ਹੈ। ਉਹ ਭੀ ਆਉਣ ਵਾਲੇ ਡੇਢ ਸਾਲ ਤਕ ਕੇਜਰੀਵਾਲ ਜੀ ਦੇ ਨਾਲ ਨਹੀਂ ਰਹੇ ਗਾ। ਕਿਉਕੇ ਕੇਜਰੀਵਾਲ ਜੀ ਪੰਜਾਬ ਦੇ ਮਸ਼ਲੇ ਹੱਲ ਕਰਵਾਉਣ ਦੇ ਸਮਰੱਥ ਹੀ ਨਹੀਂ ਹਨ।
ਆਮ ਚਰਚਾ ਹੈ ਕਿ ਕੇਜਰੀ ਵਾਲ ਜੀ ਤਾਂ ਜੰਮਣ ਤੋਂ ਪਹਿਲਾਂ ਹੀ ਭ੍ਰਿਸ਼ਟਾਚਾਰ ਕੋਲ ਵਿਕ ਗਏ ਸਨ। ਬਠਿੰਡਾ ਦੀ ਪਾਰਲੀਮਾਨੀ ਚੋਣ ਅਤੇ ਤਲਵੰਡੀ ਸਾਬੋ ਦੀ ਜਿਮਨੀ ਚੋਣ, ਧੂਰੀ ਦੀ ਜਿਮਨੀ ਚੋਣ ਵਾਰੇ, ਲੋਕ ਅਨੇਕ ਤਰਾਂ ਦੇ ਰਹੱਸ਼ ਸਾਹਮਣੇ ਲਿਆ ਰਹੇ ਹਨ। ਦਿਲੀ ਤੇ ਕਾਬਜ ਹੋਣ ਤੋਂ ਬਾਦ, ਸਭ ਤੋਂ ਪਹਿਲਾਂ, ਉਸ ਉਹਨਾਂ ਹਸਤੀਆਂ ਦਾ ਸਫਾਇਆ ਕੀਤਾ, ਜਿਹਨਾਂ ਦੀ ਬਦੋਲਤ ਉਹ ਦਿਲੀ ਦੇ ਹੁਕਮਰਾਨ ਬਣੇ ਸਨ। ਜੋ ਕੇਜਰੀ ਵਾਲ ਜੀ ਦੀਆਂ ਸਜੀਆਂ ਖੱਬੀਆਂ ਬਾਹਾਂ ਸਮਝੇ ਜਾਂਦੇ ਸਨ। ਕੇਜਰੀਵਾਲ ਜੀਨੇ ਪਹਿਲੇ ਹੀ ਮਹੀਨੇ ਇਹ ਬਾਂਹਾਂ ਕੱਟ ਦਿਤੀਆਂ। ਪ੍ਰਸ਼ਾਂਤ ਭੂਸ਼ਨ ਜੋ ਅੰਨਾ ਲਹਿਰ ਸਮੇਂ ਤੋਂ ਬੇਅਥਾਹ ਪੈਸਾ ਖਰਚ ਰਿਹਾ ਸੀ। ਜੋਗਿੰਦਰ ਜਾਦਵ jI, ਜੋ ਪਾਰਟੀ ਦਾ ਦਿਮਾਗ ਅਤੇ ਨੀਤੀ ਘਾੜੂ ਕਹੇ ਜਾਂਦੇ ਸਨ। ਜਿਸਨੇ ਆਮ ਆਦਮੀ ਪਰਟੀ ਦੀ ਇਜਤ ਰਖੀ, ਕਿਉਂਕੇ ਉਹ ਪੰਜਾਬ ਦੇ ਇੰਚਾਰਜ ਸਨ। ਉਹਨਾਂ ਦੀ ਵਿਉਂਤ ਬੰਦੀ ਨੇ ਪੰਜਾਬ ਵਿਚ ਚਾਰ ਸੀਟਾਂ ਜਿਤੀਆਂ।
ਕੇਜਰੀ ਵਾਲ ਜੀ ਨੇ ਤਿਨ ਸਾਲ, ਸਾਰੇ ਭਾਰਤ ਨੂੰ, ਭਾਰਤ ਸਰਕਾਰ ਵਲੋਂ ਲੋਕਪਾਲ ਦੀ ਨਿਯੁਕਤੀ ਦੇ ਸਬੰਧ ਵਿਚ ੳਭਾਰਿਆ। ਦਿਖਾਵੇ ਲਈ ਆਪਣੀ ਪਾਰਟੀ ਅੰਦਰ ਭੀ ਲੋਕਪਾਲ ਨਿਯੁਕਤ ਕਰ ਦਿਤਾ। ਦਸਿਆ ਗਿਆ ਕਿ ਲੋਕਪਾਲ ਸਰਬਉਚ ਹਸਤੀ ਹੈ। ਜੋ ਭੀ ਪਾਰਟੀ ਸਿਧਾਂਤ ਦੇ ਉਲਟ ਕੰਮ ਕਰੇ ਗਾ, ਲੋਕਪਾਲ ਉਸਨੂੰ ਸਜਾ ਦੇ ਸਕਦਾ ਹੈ। ਭਾਂਵੇਂ ਉਹ ਕੇਜਰੀਵਾਲ ਹੋਵੇ ਭਾਂਵੇਂ ਆਮ ਵਰਕਰ। ਸਰਕਾਰ ਬਨਾਉਣ ਦੇ ਬਾਦ ਪਹਿਲੇ ਮਹੀਨੇ ਹੀ ਕੇਜਰੀਵਾਲ ਜੀ ਨੇ ਉਸ ਸਰਬ ਸ਼ਕਤੀਵਾਨ ਦੀ ਉਹ ਦੁਰਦਿਸ਼ਾ ਕੀਤੀ, ਕਿ ਕੋਈ ਅਗੋਂ ਲੋਕਪਾਲ ਦਾ ਨਾਮ ਹੀ ਨਹੀਂ ਲਵੇ ਗਾ।
ਦਿਲੀ ਵਿਚ ਕੇਂਦਰ ਸਰਕਾਰ ਬੈਠੀ ਹੈ। ਦਿਲੀ ਗਵਰਨਰ ਸ਼ਾਸਤ ਸਟੇਟ ਹੈ। ਪੋਲੀਸ਼ ਗਵਰਨਰ ਕੋਲ ਹੈ। ਇਸ ਲਈ ਕੇਜਰੀ ਵਾਲ ਜੀ ਨੇ ਸੋਚਿਆ ਕਿ ਦਿਲੀ ਦੇ ਲੋਕਾਂ ਨੇ ਉਝ ਭੀ ਉਹਨਾਂ ਦੀ ਅਸਲੀਅਤ ਦੇਖ ਲਈ ਹੈ। ਅਗੋਂ ਦਿਲੀ ਮੁੜ ਉਸਦੀ ਸਰਕਾਰ ਬਨਣ ਦੀ ਸੰਭਾਵਨਾ ਨਹੀਂ ਹੈ। ਇਸ ਲਈ ਅਗੋਂ ਪੰਜਾਬ ਚਲਦੇ ਹਾਂ। ਪਜਾਬ ਵਿਚ ਜਾਬਤਾ ਕਇਮ ਰਖਣ ਲਈ ਇਕ ਜਾਬਤਾ ਕਮੇਟੀ ਕਾਇਮ ਕਰ ਦਿਤੀ ਗਈ। ਜਦੋਂ ਜਾਬਤਾ ਕਮੇਟੀ ਪ੍ਰਧਾਨ ਨੇ ਕੁਝ ਆਦਮੀ, ਜਿਹਨਾਂ ਨੂੰ ਉਸ ਪਾਰਟੀ ਹਿਤ ਦੇ ਉਲਟ ਕੰਮ ਕਰ ਰਹੇ ਮਹਿਸੂਸ ਕੀਤਾ, ਉਹਨਾਂ ਨੂੰ ਪਾਰਟੀ ਵਿਚੋਂ ਖਾਰਜ ਕਰ ਦਿਤਾ। ਕੇਜਰੀਵਾਲ ਜੀ ਨੇ ਜਾਬਤਾ ਪ੍ਰਧਾਨ ਨੂੰ ਹੀ ਪਾਰਟੀ ਵਿਚੋਂ ਖਾਰਜ ਕਰਵਾ ਦਿਤਾ। ਕੇਜਰੀਵਾਲ ਜੀ ਨੇ ਭ੍ਰਿਸ਼ਟਾਚਾਰ ਵਿਰੁਧ ਲੜਣ ਦੇ ਨਾਮ ਉਪਰ ਰਾਜ ਲਿਆ, ਪਰ ਸਰਕਾਰ ਬਨਣ ਸਾਰ ਹੀ, ਉਹ ਨਕੋ ਨੱਕ ਭ੍ਰਿਸ਼ਟਾਚਾਰ ਵਿਚ ਡੁਬ ਗਏ।
ਸਾਫ ਜਾਹਰ ਹੈ, ਕਿ ਕੇਜਰੀਵਾਲ ਦੀ ਪੰਜਾਬ ਵਿਚ ਨਾਂ ਸਰਕਾਰ ਬਣ ਸਕਦੀ ਹੈ। ਅਤੇ ਨਾਂ ਉਹ ਪੰਜਾਬ ਦਾ ਕੁਝ ਸੁਧਾਰ ਕਰ ਸਕਦੇ ਹਨ। ਪੰਜਾਬ ਦੇ ਲੋਕ ਭ੍ਰਿਸ਼ਟਾਚਾਰ ਦੇ ਸਤਾਏ ਹੋਏ ਹਨ। ਉਹ ਭ੍ਰਿਸ਼ਟਾਚਾਰ ਵਿਰੁਧ ਸ਼ੰਘਰਸ ਸੀਲ ਹਨ। ਉਹ ਇਕ ਭ੍ਰਿਸ਼ਟਾਚਾਰ ਨੂੰ ਹਟਾਕੇ, ਦੂਜੇ ਭ੍ਰਿਸ਼ਟਾਚਾਰ ਨੂੰ ਸਦਾ ਨਹੀਂ ਦੇਣਗੇ।
ਪੰਜਾਬ ਦੇ ਮਾਲਵਾ ਸੈਕਟਰ ਦੇ ਜੱਟ ਜਿਮੀਂਦਾਰ ਵੋਟਰਾਂ ਦੀ ਟੇਕ, ਹੁਣ ਕੈਪਟਨ ਅਮਰਿੰਦਰ ਸਿੰਘ ਉਪਰ ਹੈ। ਪਰ ਕੈਪਟਨ ਸਹਿਬ ਦਾ ਰਸ਼ਤਾ 2002 ਵਾਂਗ ਸਾਫ ਨਹੀਂ ਹੈ। 2002 ਸਮੇਂ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਸੀ। ਸੋਨੀਆਂ ਜੀ ਨੇ ਚੋਣਾਂ ਤੋਂ ਬਹੁਤ ਸਮਾਂ ਪਹਿਲਾਂ ਹੀ ਕੈਪਟਨ ਸਹਿਬ ਨੂੰ ਪੰਜਾਬ ਦਾ ਅਗਾਮੀ ਮੁਖ ਮੰਤਰੀ ਨਾਂਮਜਦ ਕਰ ਦਿਤਾ ਸੀ। ਇਸੇ ਸਬੰਧੀ ਜਗਮੀਤ ਸਿੰਘ ਨੂੰ ਪਿਛੇ ਕਰਕੇ ਕੈਪਟਨ ਸਹਿਬ ਨੂੰ ਕਾਂਗਰਸ ਪ੍ਰਧਾਨ ਨਿਯੁਕਤ ਕਰ ਦਿਤਾ ਸੀ। ਪਰ ਹੁਣ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਭੀ ਨਹੀਂ ਹੈ। ਇਸਤੋਂ ਇਲਾਵਾ ਸੋਨੀਆਂ ਜੀ, ਕੈਪਟਨ ਸਹਿਬ ਦੀ, ਕਾਂਗਰਸ ਲਈ ਲੋੜ ਤਾਂ ਮਹਿਸੂਸ ਕਰਦੇ ਹਨ, ਪਰ ਜੇ ਪੰਜਾਬ ਵਿਚ ਕਾਂਗਰਸ ਸਰਕਾਰ ਬਣ ਸਕੇ, ਤਾਂ ਉਹਨਾਂ ਨੂੰ ਪੰਜਾਬ ਦਾ ਮੁਖ ਮੰਤਰੀ ਬਨਾਉਣ ਲਈ ਸਹਿਮਤ ਨਹੀਂ ਹਨ।
ਮੈਂ ਕੈਪਟਨ ਸਹਿਬ ਦਾ ਨੁਕਤਾ ਚੀਨ ਨਹੀਂ ਹਾਂ। ਬਲਕਿ ਉਹਨਾਂ ਦਾ ਭਾਈਚਾਰਾ ਹੋਣ ਕਰਕੇ ਸੁਭਚਿੰਤਕ ਹਾਂ। ਮੈਂ ਵੱਧ ਤੋਂ ਵੱਧ ਸਮਾਂ ਉਹਨਾਂ ਨਾਲ ਰਹਿਣ ਦੀ ਕੋਸ਼ਿਸ ਕੀਤੀ। ਲੋਕ ਰਾਇ ਉਹਨਾਂ ਤਕ ਪਹੁੰਚਾਈ। ਕਈ ਵਾਰ ਰਾਇ ਭੀ ਦਿਤੀ। ਸਿਰਫ ਇਕ ਵਾਰ ਉਹਨਾਂ ਮੇਰੀ ਗੱਲ ਮੰਨ ਲਈ ਸੀ। ਹੁਣ ਉਹਨਾਂ ਦੇ ਅਹਿਲਕਾਰਾਂ ਨੇ ਮੇਰੇ ਲਈ ਉਹਨਾਂ ਦੇ ਦਰਸ਼ਨ ਦੁਰਲੱਭ ਕਰ ਦਿਤੇ ਹਨ। ਮੈਂ ਮਹਾਰਾਣੀ ਸਹਿਬਾ ਤੋਂ ਭੀ ਇਕ ਮਿੰਟ ਦੇ ਸਮੇਂ ਦੀ ਮੰਗ ਕੀਤੀ। ਮਹਾਂਰਾਣੀ ਸਹਿਬ ਦਾ ਵਰਤਾਉ ਕਾਫੀ ਨਿਰਾਸ਼ਾਜਨਕ ਹੀ ਨਹੀਂ ਸੀ ਸਗੋਂ ਹੱਤਕ ਭਰਿਆ ਸੀ। ਇਸ ਲਈ ਮੈਨੂੰ ਜੋ ਜਾਣਕਾਰੀ ਕਾਂਗਰਸ ਕਾਈਕਮਾਣ ਦੇ ਕਿਸੇ ਸੋਰਸ ਤੋਂ ਪ੍ਰਾਪਤ ਹੋਈ ਸੀ। ਅਤੇ ਜੋ ਮੈਂ ਮਹਾਂਰਾਜ ਜਾਂ ਮਹਾਂਰਾਣੀ ਸਹਿਬਾ ਨੂੰ ਪਹੁੰਚਾਉਣੀ ਚਾਹੂੰਦਾ ਸੀ। ਉਸ ਵਿਚੋਂ ਕੁਝ, ਜੋ ਸਾਡੇ ਨੇੜ ਭਵਿਖ ਨਾਲ ਸਬੰਧਿਤ ਹੈ। ਉਹਨਾਂ ਦੇ ਸਨੇਹੀਆਂ ਦੇ ਸਾਹਮਣੇ ਰੱਖ ਰਿਹਾ ਹਾਂ।
ਸੋਨੀਆਂ ਜੀ ਦੀ ਉਕਤ ਸੋਚ ਦੇ ਕਈ ਕਾਰਨ ਹਨ, ਪਰ ਮੁਖ ਕਾਰਨ ਕੈਪਟਨ ਮਜੀਠਾ ਦੀ ਅੰਦਰੂਨੀ ਸਾਂਝ ਹੈ। ਇਹ ਇਕ ਸਚਾਈ ਹੈ ਕਿ ਕੈਪਟਨ ਮਜੀਠਾ ਪ੍ਰਵਾਰਾਂ ਦੇ ਸਬੰਧ ਪੁਰਾਣੇ ਅਤੇ ਨਜਦੀਕੀ ਹਨ। ਭਾਂਵੇਂ ਰਾਜਨੀਤਕ ਤੌਰ ਤੇ ਉਹ ਥੋੜਾ ਵਿਰੋਧ ਜਾਹਰ ਕਰਦੇ ਹਨ। ਮਜੀਠਾ ਸਹਿਬ ਰਾਂਹੀਂ ਕੈਪਟਨ ਅਤੇ ਸੁਖਬੀਰ ਦੀ ਅਦਰੂਨੀ ਭਾਈਵਾਲੀ ਬਣ ਗਈ ਹੈ।
ਮਨਮੋਹਨ ਸਿੰਘ ਸਮੇਂ ਬਾਦਲ ਸਹਿਬ ਨੂੰ ਇਹ ਮਹਿਸੂਸ ਨਹੀਂ ਸੀ ਹੋਇਆ, ਕਿ ਉਹਨਾਂ ਦੀ ਸਰਕਾਰ ਘਟ ਗਿਣਤੀ ਦੀ ਸਰਕਾਰ ਹੈ। ਜਦ ਮੋਦੀ ਸਹਿਬ ਦਾ ਪ੍ਰਧਾਨ ਮੰਤਰੀ ਬਨਣਾ ਯਕੀਨੀ ਹੋਗਿਆ, ਤਾਂ ਬਾਦਲ ਸਹਿਬ ਨੂੰ ਆਪਣੀ ਪਰਟੀ ਦੀ ਘਟੌਤ ਪੂਰੀ ਕਰਨ ਦੀ ਲੋੜ ਮਹਿਸੂਸ ਹੋਈ। ਇਸ ਘਾਟਾਪੂਰਤੀ ਦਾ ਪਹਿਲਾ ਯਤਨ ਮੋਗਾ ਹਲਕੇ ਤੋਂ ਜੈਨ ਸਹਿਬ ਦਾ ਅਸੈਬਲੀ ਤੋਂ ਅਸਤੀਫਾ ਦੇਣਾ ਸੀ। ਲੋਕ ਬਹਤ ਹੈਰਾਨ ਸਨ। ਜੈਨ ਸਹਿਬ ਤਾਂ ਕੈਪਟਨ ਸਹਿਬ ਦੇ ਬਹੁਤ ਨਜਦੀਕ ਸਨ। ਅਕਾਲੀ ਦਲ ਨੇ ਜੈਨ ਸਹਿਬ ਨੂੰ ਅਕਾਲੀ ਟਿਕਟ ਦੇਕੇ ਆਪਣਾ ਉਮੀਦਵਾਰ ਬਣਾ ਦਿਤਾ। ਆਮ ਲੋਕਾਂ ਦੇ ਭੁਲੇਖੇ ਉਸ ਸਮੇਂ ਦੂਰ ਹੋ ਗਏ, ਜਦ ਵਿਰੋਧ ਦੇ ਸੁਆਲ ਉਤੇ ਕਾਂਗਰਸ ਦੁਫਾੜ ਹੋ ਗਈ।
ਰਾਜਨੀਤਕ ਹਲਕਿਆਂ ਵਿਚ ਦੂਸਰਾ ਕ੍ਰਿਸ਼ਮਾਂ ਇਹ ਹੋਇਆ, ਕਿ ਕੈਪਟਨ ਸਹਿਬ ਦੇ ਅਤਿ ਨਜਦੀਕੀ ਕਾਂਗਰਸੀ ਵਿਧਾਇਕ, ਅਸੈਂਬਲੀ ਹਲਕਾ ਤਲਵੰਡੀ ਸਾਬੋ ਤੋਂ ਅਸਤੀਫਾ ਦੇਕੇ, ਮੁੜ ਅਕਾਲੀ ਉਮੀਦਵਾਰ ਵਜੋਂ, ਵਿਧਾਨ ਸਭਾ ਵਿਚ ਪਹੂੰਚ ਗਏ। ਕੈਪਟਨ ਸਹਿਬ ਨੇ ਕੋਈ ਵਿਰੋਧ ਨਹੀਂ ਕੀਤਾ। ਬਾਦਲ ਸਹਿਬ ਦੀ ਇਕ ਸੀਟ ਅਜੇ ਭੀ ਘਟ ਸੀ। ਕਿ ਕੈਪਟਨ ਸਹਿਬ ਦੇ ਅਤਿ ਨਜਦੀਕੀ ਰਿਸ਼ਤੇਦਾਰ ਨੇ ਧੂਰੀ ਹਲਕੇ ਤੋਂ ਅਸਤੀਫਾ ਦੇ ਦਿਤਾ। ਕਾਂਗਰਸ ਵਿਚ ਕੋਈ ਟਿਕਟ ਲੈਣ ਲਈ ਹੀ ਤਿਆਰ ਨਹੀਂ ਸੀ। ਕਾਂਗਰਸ ਹਾਈ ਕਮਾਂਡ ਇਹ ਮਹਿਸੂਸ ਕਰਦੀ ਹੈ, ਕਿ ਪੰਜਾਬ ਵਿਚ ਕਾਂਗਰਸ ਨੂੰ ਇਤਨਾ ਕਮਜੋਰ ਕਰਨ ਲਈ ਜੁਮੇਂਵਾਰ ਕੈਪਟਨ ਸਹਿਬ ਹੀ ਹਨ।
ਕੁਝ ਕੁ ਹੋਰ ਕਾਰਨ ਭੀ ਹਨ, ਜਿਹਨਾਂ ਤੋਂ ਕੈਪਟਨ ਸਹਿਬ ਦੀ ਕਾਂਗਰਸ ਹਾਈ ਕਮਾਂਡ ਦੀ ਦੂਰੀ ਜਾਹਰ ਹੁੰਦੀ ਹੈ। ਜਦ ਡਰੱਗ ਮਾਮਲੇ ਵਿਚ ਗਿਰਫਤਾਰ ਭੋਲੇ ਨੇ, ਮਜੀਠੀਆ ਸਹਿਬ ਦਾ ਨਾਂ ਡਰੱਗਮਾਫੀਆ ਦੇ ਸਰਪ੍ਰਸ਼ਤ ਹੋਣ ਵਜੋਂ ਲਿਆ, ਤਾਂ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਨੇ ਮਜੀਠੇ ਦੀ ਗ੍ਰਿਫਦਾਰੀ ਦੀ, ਅਤੇ ਇਸਦੀ ਪੜਤਾਲ ਸੀ ਬੀ ਆਈ ਤੋਂ ਕਰਵਾਉਣ ਦੀ ਮੰਗ ਕੀਤੀ। ਪਰ ਕੈਪਟਨ ਸਹਿਬ ਨੇ ਇਸ ਮੰਗ ਦਾ ਵਿਰੋਧ ਕੀਤਾ। ਉਜ ਭੀ ਕੈਪਟਨ ਸਹਿਬ ਦੇ ਸਭ ਨਜਦੀਕੀ ਕਾਂਗਰਸ਼ ਛਡ ਚੁਕੇ ਹਨ। ਕੈਪਟਨ ਸਹਿਬ ਦੇ ਭਨੋਈ ਨਟਵਰ ਸਿੰਘ ਕਾਂਗਰਸ ਛਡਕੇ ਬੀਜੇਪੀ ਵਿਚ ਜਾ ਚੁਕੇ ਹਨ। ਉਹਨਾਂ ਦਾ ਲੜਕਾ ਜਗਤ ਸਿੰਘ ਕਾਮਾਂ ਜਿਲਾ ਭਰਤਪੁਰ ਰਾਜਸਤਾਨ ਤੋਂ ਬੀਜੇਪੀ ਦਾ ਵਿਧਾਇਕ ਹੈ। ਕੈਪਟਨ ਸਹਿਬ ਦੀ ਸ਼ਾਂਤਾਕੁਮਾਰ ਨਾਲ ਰਿਸ਼ਤੇਦਾਰੀ ਬਣ ਚੁਕੀ ਹੈ।
ਕੁਝ ਕੈਪਟਨ ਸਹਿਬ ਦੇ ਸਮਰੱਥਕ ਮੇਰੇ ਨਾਲ ਨਰਾਜ ਹੋਣ ਗੇ, ਅਤੇ ਪੁਛਣ ਗੇ ਕਿ ਫਿਰ ਕੈਪਟਨ ਸਹਿਬ ਨੂੰ ਅੰਮ੍ਰਤਸ਼ਰ ਦੀ ਟਿਕਟ ਕਿਉਂ ਦਿਤੀ। ਪਾਰਲੀਮੈਂਟ ਵਿਚ ਡਿਪਟੀ ਲੀਡਰ ਕਿਉਂ ਬਨਾਇਆ। ਇਸ ਸਬੰਧ ਵਿਚ ਮੈਂ ਆਪਣੀ ਜਾਣਕਾਰੀ ਵਰਨਣ ਕਰਦਾ ਹਾਂ।
ਮੈਂ ਤਕਰੀਬਨ ਦਸ ਕੁ ਸਾਲ ਪਹਿਲਾਂ ਐਂਟੀ ਕ੍ਰੱਪਸ਼ਨ ਮੂਵ ਦੀ ਸਥਾਪਨਾ ਕੀਤੀ ਸੀ। ਕੁਝ ਇਸਤਿਹਾਰ ਭੀ ਦਿਤੇ, ਪਰ ਕੋਈ ਖਾਸ ਰਿਸ਼ਪੌਸ਼ ਨਾ ਮਿਲਿਆ। ਮੈਂ ਪ੍ਰਚਾਰ ਹਿਤ ਬਠਿੰਡਾ ਪਰਲੀਮੈਂਟ ਲੜਨ ਦਾ ਮਨ ਬਣਾਇਆ। ਪਹਿਲੇ ਖਬਰ ਆਈ ਕਿ ਮਨਪ੍ਰੀਤ ਪੀਪੀਪੀ ਵਲੋਂ ਚੋਣ ਲੜੇ ਗਾ, ਕਾਂਗਰਸ ਉਸਦੀ ਹਮਾਇਤ ਕਰੇ ਗੀ। ਫੇਰ ਖਬਰ ਆਈ ਕਿ ਮਨਪ੍ਰੀਤ ਦੀ ਆਮ ਆਦਮੀ ਪਾਰਟੀ ਨਾਲ ਹਮਾਇਤ ਲਈ ਗੱਲ ਚੱਲ ਰਹੀ ਹੈ। ਇਸ ਸਮੇਂ ਮੈ ਦਿਲੀ ਵਿਚ, ਕਾਂਗਰਸ ਦੀ ਪਾਰਲੀਮਾਨੀ ਟਿਕਟਾਂ ਦੇਣ ਦੀ ਇਂਚਾਰਜ ਸਮਝੀ ਜਾਂਦੀ ਹਸ਼ਤੀ ਨੂੰ ਮਿਲਿਆ। ਮੈਂ ਉਹਨਾਂ ਨੂੰ ਦਸਿਆ ਕਿ ਹੁਣ ਜਦ ਮਨਪ੍ਰੀਤ ਆਮ ਆਦਮੀ ਪਾਰਟੀ ਵਲ ਚਲਾ ਗਿਆ ਹੈ। ਕੋਈ ਸੀਨੀਅਰ ਕਾਂਗਰਸੀ ੳਮੀਦਵਾਰ ਅਜੇ ਸਾਹਮਣੇ ਨਹੀਂ ਆਇਆ। ਮੈਂ ਸਿਰਫ ਭ੍ਰਿਸ਼ਟਾਚਾਰ ਵਿਰੁਧ ਪ੍ਰਚਾਰ ਹਿਤ ਲੜਨਾਂ ਚਾਹੁੰਦਾ ਹਾਂ। ਜੇ ਕਾਂਗਰਸ ਮੈਨੂੰ ਹਮਾਇਤ ਦੇ ਦੇਵੇ ਤਾਂ ਤਕੜਾ ਮੁਕਾਬਲਾ ਬਣ ਸਕਦਾ ਹੈ।
ਉਹਨਾਂ ਕਿਹਾ ਕਿ ਕਾਂਗਰਸ ਕਿਸੇ ਦੀ ਹਮਾਇਤ ਨਹੀਂ ਕਰ ਸਕਦੀ। ਅਸੀਂ ਬਠਿੰਡਾ ਤੋਂ ਕੈਪਟਨ ਸਹਿਬ ਨੂੰ ਚੋਣ ਲੜਾ ਰਹੇ ਹਾਂ। ਮੈਂ ਉਹਨਾਂ ਨੂੰ ਕਿਹਾ ਕਿ ਇਹ ਬਿਲਕੁਲ ਮੁਮਕਿਨ ਨਹੀਂ। ਕੈਪਟਨ ਸਹਿਬ ਬਠਿੰਡਾ ਤੋਂ ਨਹੀਂ ਲੜਨਗੇ। ਭਾਂਵੇਂ ਉਹਨਾਂ ਨੂੰ ਕਾਂਗਰਸ ਛਡਣੀ ਪਏ। ਉਹ ਬਠਿੰਡੇ ਤੋਂ ਜਿਤ ਭੀ ਨਹੀਂ ਸਣ ਗੇ। ਇਸ ਤੇ ਉਹ ਜਰਾ ਨਰਾਜ ਮਹਿਸੂਸ ਹੋਏ, ਅਤੇ ਜਰਾ ਤਲਖੀ ਨਾਲ ਪੁਛਿਆ, ਕਿ ਫਿਰ ਉਹ ਹੋਰ ਕਿਥੋਂ ਜਿਤ ਸਕਣਗੇ। ਮੈਂ ਕਿਹਾ ਅੰਮ੍ਰਿਤਸਰ ਤੋਂ ਜੇਤਲੀ ਸਹਿਬ ਦੇ ਮੁਕਾਬਲੇ। ਉਹਨਾਂ ਕਿਹਾ ਕਿਵੇਂ? ਮੈਂ ਕਿਹਾ ਕਿਉਕੇ ਮਜੀਠਾ ਸਹਿਬ ਅਤੇ ਸੁਖਬੀਰ ਜੀ ਜੇਤਲੀ ਸਹਿਬ ਨੂੰ ਹਰਾਉਣਾ ਚਾਹੁੰਦੇ ਹਨ। ਕੈਪਟਨ ਸਹਿਬ ਨਾਲ ਉਹਨਾਂ ਦੇ ਸਬੰਧ ਅਛੇ ਹਨ।
ਹੁਣ ਦੂਸਰਾ ਸੁਆਲ ਕੇ ਉਹਨਾਂ ਨੂੰ ਪਾਰਲੀਮੈਂਟ ਵਿਚ ਡਿਪਟੀ ਲੀਡਰ ਕਿਉਂ ਬਣਾਇਆ? ਮੈਂ ਪੁਛਣਾ ਚਾਹੂੰਦਾ ਹਾਂ ਕਿ ਮੋਦੀ ਸਹਿਬ ਨੇ ਬੀਬੀ ਬਾਦਲ ਨੂੰ ਮੰਤਰੀ ਕਿਉਂ ਬਣਾਇਆ। ਇਕੋ ਜਵਾਬ ਹੈ ਕਿ ਮਜਬੂਰੀ ਕਰਨ। ਕੈਪਟਨ ਸਹਿਬ ਨੇ ਬੀਜੇਪੀ ਦੇ ਵੱਡੇ ਲੀਡਰ ਨੂੰ ਹਰਾਇਆ ਸੀ। ਇਸ ਲਈ ਸਨਮਾਨ ਦੇਣਾ ਪਾਰਟੀ ਦੀ ਕੱਸ਼ਟਮਰੀ ਰਵਾਇਤ ਹੈ।
"ਪੰਜਾਬ ਐਂਟੀ ਕਰੱਪਸ਼ਨ ਪਾਰਟੀ" ਦਾ ਮਨੋਰਥ ਅੰਨਾ ਸਿਧਾਤ ਨੂੰ ਠੀਕ ਅਮਲ ਵਿੱਚ ਲਿਆਉਣ ਲਈ ਸਹਿਯੋਗ ਦੇਣਾ ਹੈ। ਜੋ ਆਦਮੀ ਅੰਨਾਂ ਹਜਾਰੇ ਸਿਧਾਂਤ ਉਪਰ ਉੱਪਰ ਚੱਲਣਾ ਚਾਹੁੰਦਾ ਹੈ। ਉਸ ਨੂੰ ਆਮ ਅਦਮੀ ਪਾਰਟੀ ਵਿੱਚ ਨਹੀਂ "ਪੰਜਾਬ ਐਂਟੀ ਕਰੱਪਸ਼ਨ ਪਾਰਟੀ" ਵਿੱਚ ਸਾਮਿਲ ਹੋ ਕੇ ਕੰਮ ਕਰਨਾ ਚਾਹੀਦਾ ਹੈ।
ਮੈਂ ਪਿਛਲੇ ਦਸ ਕੁ ਸਾਲ ਤੋਂ ਐਂਟੀ ਕ੍ਰੱਪਸ਼ਨ ਮੂਵ ਦੀ ਮੁਹਿਮ, ਆਪਣੀ ਸਮਰੱਥਾ ਮੁਤਾਬਿਕ ਚਲਾ ਰਿਹਾ ਹਾਂ। ਦਸ ਕੁ ਸਾਲ ਪਹਿਲੇ ਹੀ ਮੈਂ ਇਕ ਆਰਟੀਕਲ ਲਿਖਿਆ ਸੀ, ਕਿ ਬਠਿਡਾ ਰਿਫਾਈਨਰੀ ਪੰਜਾਬ ਲਈ ਕੰਗਾਲੀ ਦਾ ਸਾਧਨ ਬਣੇ ਗੀ। ਹੁਣ ਸਚਮੁਚ ਬਠਿੰਡਾ ਰਿਫਾਇਨਰੀ ਨੇ ਪੰਜਾਬ ਨੂੰ ਕੰਗਾਲ ਕਰ ਦਿੱਤਾ। ਰਿਫਾਈਨਰੀ ਦਾ ਹਰ ਮੁਲਾਜਮ ਇਸ ਵਿੱਚ ਬਾਦਲਸ਼ਾਹੀ ਦੀ ਹਿੱਸੇਦਾਰੀ ਦੀ ਪੁਸ਼ਟੀ ਕਰ ਰਿਹਾ ਹੈ।
ਪੰਜਾਬ ਦੀ ਸਨਅਤ ਨੂੰ ਅੰਨੀ ਲੁੱਟ ਅਤੇ ਜਬਰ ਦਾ ਸ਼ਿਕਾਰ ਬਣਾਇਆ ਗਿਆ ਹੈ। ਅਜ ਪੰਜਾਬ ਦੀ ਵੱਡੀ ਸਨਅਤ ਪੰਜਾਬ ਤੋਂ ਕੂਚ ਕਰਕੇ ਹਰਿਆਣੇ ਜਾਂ ਦੂਸਰੇ ਸੂਬਿਆਂ ਵਿੱਚ ਚਲੀ ਗਈ ਹੈ। ਨੌਜਵਾਨ ਬੇ ਰੋਜਗਾਰ ਹੋ ਗਿਆ ਹੈ। ਜੋ ਆਰਥਿਕ ਅਤੇ ਮਾਨਸਿਕ ਮੰਦਹਾਲੀ ਕਾਰਨ, ਨਸ਼ਿਆ ਦਾ ਸ਼ਿਕਾਰ ਹੋ ਰਿਹਾ ਹੈ। ਪ੍ਰਾਤ ਨਸ਼ਿਆਂ ਦਾ ਘਰ ਬਣ ਗਿਆ ਹੈ। ਨਸ਼ਿਆ ਦੇ ਸੌਦਾਗਰਾਂ ਨੂੰ ਸਰਕਾਰੀ ਸਪ੍ਰਸਤੀ ਹਾਂਸਿਲ ਹੈ। ਜੋ ਲੋਕ ਬਾਦਲਸ਼ਾਹੀ ਨੂੰ ਪੰਥਕ ਵਾ ਧਾਰਮਿਕ ਮੰਨਕੇ ਬਾਦਲ ਸ਼ਾਹੀ ਦੀ ਅੰਧ ਵਿਸਵਾਸ ਨਾਲ ਪੂਜਾ ਕਰ ਰਹੇ ਹਨ, ਬਾਦਲ ਸਾਹੀ ਉਹਨਾਂ ਦੇ ਹੀ ਲਾਡਲਿਆਂ ਦਾ ਘਾਤ ਕਰ ਰਹੀ ਹੈ।
ਚੋਣਾ ਵਿੱਚ ਨੌਜਵਾਨਾਂ ਦੀ ਨਸ਼ਾ ਖੋਰੀ ਦਾ ਭਰਭੂਰ ਫਾਇਦਾ ਲਿਆ ਜਾਦਾ ਹੈ। ਚੋਣਾ ਵਿੱਚ ਸ਼ਰਾਬ ਭੁੱਕੀ ਅਫੀਮ ਸਮੈਕ ਆਦਿ, ਟਰੱਕਾਂ ਦੇ ਟਰੱਕ ਮੁਫਤ ਵੰਡੇ ਜਾਦੇ ਹਨ। ਕਈ ਕਈ ਹਜਾਰ ਰੁਪਏ ਦੀ ਇਕ ਇਕ ਵੋਟ ਖਰੀਦੀ ਜਾਦੀ ਹੈ। ਇਲੈਕਸਨ ਕਮਿਸਨ ਸਿਰਫ ਹਦਾਇਤਾਂ ਦੇਣ ਤਕ ਹੀ ਸੀਮਤ ਹੈ। ਇਹ ਸਮਾਜਿਕ ਕਰੱਪਸਨ ਨੂੰ ਅਮਲੀ ਰੂਪ ਵਿੱਚ ਰੋਕਣ ਤੋ ਰਾਜਨੀਤਕ ਕਾਰਣਾਂ ਕਰਕੇ ਅਸਮਰੱਥ ਹੈ। ਬਾਦਲਸਾਹੀ ਦੀ ਜਿੱਤ ਵੋਟ ਦੀ ਜਿੱਤ ਨਹੀ, ਨੋਟ ਅਤੇ ਨਸ਼ੇ ਦੀ ਜਿੱਤ ਹੈ।
ਪੰਜਾਬ ਦੀ ਤਕਰੀਬਨ ਸਮੁੱਚੀ ਟਰਾਸਪੋਰਟ ਬਾਦਲ ਸਾਹੀ ਨੇ ਧਕੇ ਨਾਲ ਹੀ ਅਖੌਤੀ ਤੌਰ ਤੇ ਖਰੀਦ ਲਈ ਹੈ। ਮੀਡੀਆ ਉੱਪਰ ਗੈਰ ਸਮਾਜਿਕ ਢੰਗ ਨਾਲ ਕਬਜਾ ਕੀਤਾ ਹੋਇਆ ਹੈ। ਕਿਸੇ ਵੀ ਮਸਲੇ ਦੀ ਅਸਲੀਅਤ ਲੋਕਾਂ ਦੇ ਸਾਹਮਣੇ ਨਹੀ ਆਂ ਰਹੀ। ਡਿਸ਼-ਇਨਫਰਮੇਸ਼ਨ ਰਾਹੀਂ ਸੂਬੇ ਵਿਚ ਗੁਮਰਾਹਕੁੰਨ ਪ੍ਰਚਾਰ ਹੋ ਰਿਹਾ ਹੈ। ਭੋਲੇ ਭਾਲੇ ਲੋਕ ਉਸੇ ਨੂੰ ਹੀ ਸੱਚ ਮੰਨ ਲੈਦੇ ਹਨ। ਸੂਬੇ ਦੀ ਦੌਲਤ ਦਾ ਵੱਡਾ ਹਿਸਾ ਬਾਦਲ ਸਾਹੀ ਕੋਲ ਜਮਾ ਹੋ ਚੁੱਕਾ ਹੈ। ਬਾਦਲ ਸਾਹੀ ਨੇ ਹਿੰਦੋਸਤਾਨ ਭਰ ਵਿਚ ਹੋਰਨਾਂ ਹੁਕਮਰਾਨ ਧਨੀ ਕਬੇਰਾਂ ਨੂੰ ਪਛਾੜ ਦਿੱਤਾ ਹੈ ।ਧਾਰਮਿਕ ਹਕੂਮਤ ਦੇ ਨਜਰੀਏ ਤੋਂ, ਇਹ ਖੁਮੀਨੀ ਤੋਂ ਅੱਗੇ ਵੱਧ ਗਏ ਹਨ। ਕਾਰੂੰ ਰਸੀਦ ਤੋਂ ਅੱਗੇ ਵੱਧਣ ਲਈ ਦੌੜ ਚੱਲ ਰਹੀ ਹੈ।
ਰੇਤ ਬੱਜਰੀ ਆਦਿ ਲੋੜੀਦੀਆਂ ਅਤੇ ਨਿਗੂਣੀ ਕੀਮਤ ਉੱਪਰ ਮਿਲਣ ਵਾਲੀਆਂ ਵਸਤਾਂ ਉਪਰ ਭ੍ਰਿਸ਼ਟਾਚਾਰ ਦਾ ਕਬਜਾ ਹੈ। ਇਹਨਾਂ ਦੀ ਕੀਮਤ ਅਸਮਾਨ ਨੂੰ ਛੋਹ ਰਹੀ ਹੈ। ਮਕਾਨ ਉਸਾਰੀ ਰੁੱਕ ਗਈ ਹੈ। ਸੂਬੇ ਵਿੱਚ ਇਨਤਿਹਾ ਦਾ ਮੰਦਾ ਫੈਲ ਚੁੱਕਾ ਹੈ। ਲੱਖਾਂ ਮਿਸਤਰੀ ਮਜਦੂਰ ਬਦਹਾਲੀ ਦੀ ਹਾਲਤ ਵਿੱਚ ਹਨ। ਕੀੜੇ ਮਾਰ ਦਵਾਈਆ ਬਨਾਉਣ ਦੇ ਲਾਇਸੰਸ ਬਾਦਲ ਸਾਹੀ ਦੇ ਨਜਦੀਕੀਆ ਅਤੇ ਰਿਸਤੇਦਾਰਾਂ ਕੋਲ ਹਨ। ਘਟੀਆ ਦਵਾਈਆ ਕਾਰਣ ਕਿਸਾਨ ਨੂੰ ਵਾਰ ਵਾਰ ਸਪਰੇਅ ਕਰਨੀ ਪੈਦੀ ਹੈ। ਖੇਤੀ ਕੁਦਰਤੀ ਕਹਿਰ ਤੋ ਇਲਾਵਾ ਮਨੁੱਖੀ ਕਹਿਰ ਦੀ ਸ਼ਿਕਾਰ ਹੋ ਰਹੀ ਹੈ। ਪੰਜਾਬ ਜੋ ਕਿਸੇ ਸਮੇ ਪ੍ਰਤੀ ਵਿਅਕਤੀ ਆਮਦਨ ਅਨੁਸਾਰ, ਭਾਰਤ ਦੇ ਪਹਿਲੇ ਦਰਜੇ ੳੋੱਪਰ ਸੀ, ਅਜ ਬਹੁਤ ਪਿੱਛੇ ਡਿੱਗ ਚੁੱਕਾ ਹੈ।
ਬਾਦਲ ਸਾਹੀ ਦੀ ਚੋਣ ਰਣਨੀਤੀ ਨੂੰ ਘੋਖਣ ਦਾ ਮੈਨੂੰ ਨੇੜਿਉ ਮੌਕਾ ਮਿਲਿਆ ਹੈ। ਪ੍ਰੈਸ ਤੇ ਮੀਡੀਆ ਨੂੰ ਔਬਲਾਈਜ ਕਰਕੇ ਆਪਣੇ ਪੱਖ ਵਿੱਚ ਰੱਖਣਾ। ਲੋਕਾਂ ਵਿੱਚ ਡਿਸ਼ਇਨਫਰਮੇਸ਼ਨ ਰਾਹੀਂ ਗਲਤ ਪ੍ਰਚਾਰ, ਵਿਰੋਧੀ ਮੁਖ ਹਸਤੀ ਨਾਲ ਨਿਜੀ ਅਤੇ ਆਰਥਿਕ ਸਾਂਝ, ਉਹਨਾ ਦੀ ਚੋਣ ਨੀਤੀ ਦੇ ਵੱਡੇ ਹਥਿਆਰ ਹਨ। ਬਾਦਲ ਸਾਹਿਬ ਜੀ ਦੀ ਇਹ ਨੀਤੀ ਅਸੈਬਲੀ ਹਲਕਾ ਪੱਧਰ ਉੱਤੇ, ਵਿਰੋਧੀ ਕਾਗਰਸੀ ਲੀਡਰ ਹਰਚਰਨ ਸਿੰਘ ਬਰਾੜ ਨਾਲ ਸੁਰੂ ਹੋਈ । ਜਿਸ ਅਨੁਸਾਰ ਆਪਣੇ ਹਲਕੇ ਵਿੱਚ ਉਹਨਾਂ ਤੋਂ ਮਦਦ ਲੈਣੀ ਅਤੇ ਉਹਨਾ ਦੇ ਹਲਕੇ ਵਿੱਚ ਮਦਦ ਦੇ ਕੇ ਅਕਾਲੀ ਉਮੀਦਵਾਰ ਸ ਗੁਰਮੀਤ ਸਿੰਘ ਨੂੰ ਨੀਂਵਾ ਵਿਖਾਉਣਾ ਸੀ। ਇਸ ਨੀਤੀ ਦਾ ਅੰਤ ਮੁੱਖ ਮੰਤਰੀ ਪੱਧਰ ਉਪਰ ਆ ਕੇ ਸ ਮਨਮੋਹਨ ਸਿੰਘ ਨਾਲ ਸਾਂਝ ਉੱਪਰ ਖਤਮ ਹੋ ਜਾਂਦਾ ਹੈ।
ਮੈਨੂੰ (ਐਂਟੀ-ਕ੍ਰੱਪਸ਼ਨ ਪਾਰਟੀ ਦੇ ਬਾਨੀ ਹਰਬੰਸ ਸਿੰਘ ਜਲਾਲ) ਅਤੇ ਮਜੂਦਾ ਸਲਾਹਕਾਰਾਂ ਨੂੰ ਇਹ ਪ੍ਰਪੱਕ ਯਕੀਨ ਹੈ ਕਿ ਪੰਜਾਬ ਦੀ ਕੋਈ ਭੀ ਮਜੂਦਾ ਪਾਰਟੀ, ਐਂਟੀ-ਕ੍ਰੱਪਸ਼ਨ ਪਾਰਟੀ ਵਲੋਂ ਧਾਰਨ ਕੀਤੇ ਪ੍ਰਣਪਤਰ ਜੇਹਾ ਸੁਧਾਰ ਕਰਨ ਦੇ ਸਮ੍ਰੱਥ ਨਹੀਂ ਹੋਵੇ ਗੀ। ਉਹਨਾਂ ਦੀਆਂ ਮਜਬੂਰੀਆਂ ਉਹਨਾਂ ਨੂੰ ਅਜੇਹੇ ਸੁਧਾਰ ਕਰਨ ਤੋਂ ਰੋਕਣ ਲਈ ਜਿਆਦਾ ਪ੍ਰਬਲ ਹਨ
ਭਾਰਤੀ ਵਿਧਾਨ, ਹਰ ਪ੍ਰਾਂਤ ਨੂੰ ਆਪਣੇ ਲੋਕਾਂ ਦੀ ਲੋੜ ਅਨੁਸਾਰ ਸੋਧ ਕਰਨ ਦਾ ਅਧਿਕਾਰ ਦਿੰਦਾ ਹੈ। ਕੁਝ ਕਨੂੰਨ ਹਨ, ਜੋ ਕੇਂਦਰੀ ਅਧਿਕਾਰ ਖੇਤਰ ਵਿਚ ਹਨ। ਜਿਹਨਾਂ ਦੀ ਸੋਧ ਦਾ ਪ੍ਰਾਂਤਕ ਸਰਕਾਰ ਨੂੰ ਅਧਿਕਾਰ ਨਹੀਂ ਹੈ। ਪਰ ਜੇ ਕੋਈ ਸੁਬਾਈ ਸੋਧ, ਕੇਂਦਰ ਦੀ ਰਾਜਨੀਤਕ ਵਿਰੋਧਤਾ ਨਾ ਕਰਦੀ ਹੋਵੇ, ਤਾਂ ਕੋਈ
ਭੀ ਕੇਂਦਰੀ ਸਰਕਾਰ, ਅਜਿਹੀ ਮਨਜੂਰੀ ਦੇਣ ਤੋਂ ਇਨਕਾਰ ਨਹੀਂ ਕਰੇ ਗੀ।
ਏਸੀਪੀ ਦੀ ਜੁਮੇਂਵਾਰੀ ਪੰਜਾਬ ਦਾ ਵਿਕਾਸ਼ ਹੈ। ਬੀਜੇਪੀ ਦੀ ਜੁਮੇਂਵਾਰੀ ਭਾਰਤ ਦਾ ਵਿਕਾਸ ਹੈ। ਇਸ ਲਈ ਕੇਦਰ ਸਰਕਾਰ ਕਿਸੇ ਭੀ ਉਸਾਰੂ ਤਰਮੀਮ ਨੂੰ ਬੇਮੰਜੂਰ ਨਹੀਂ ਕਰੇਗੀ। ਏਸੀਪੀ ਸਰਕਾਰ ਪੰਜਾਬ ਦੇ ਵਿਕਾਸ਼ ਅਤੇ ਜਰੂਰੀ ਸੁਧਾਰਾਂ ਦੀ ਪ੍ਰਾਪਤੀ ਹਿਤ, ਬੀਜੇਪੀ ਸਰਕਾਰ ਨਾਲ ਸਹਿਯੋਗ ਦੇਣ ਅਤੇ ਸਹਿਯੋਗ ਲੈਣ ਦੀ ਨੀਤੀ ਧਾਰਨ ਕਰੇਗੀ। ਪਰ ਏਸੀਪੀ, ਕੇਂਦਰ ਸਰਕਾਰ ਦੇ ਪੰਜਾਬ ਵਿਰੋਧੀ ਕਿਸੇ ਭੀ ਫੈਸਲੇ ਦਾ, ਸਿਰਫ ਵਿਰੋਧ ਹੀ ਨਹੀਂ ਕਰੇਗੀ, ਬਲਕਿ ਉਸ ਵਿਰੁਧ ਸੰਘਰਸ ਭੀ ਕਰੇ ਗੀ।