.
A03. ਪੰਜਾਬ ਦੀ ਗਰੀਬੀ ਦਾ ਕਾਰਣ ਭ੍ਰਿੱਟਾਚਾਰ ਹੀ ਹੈ।
"ਏਸੀਪੀ" ਦੀ ਸਥਾਪਨਾ ਭ੍ਰਿਸਟਾਚਾਰ ਵਿਰੁੱਧ ਧਰਮ ਯੁੱਧ ਅਰੰਭ ਕਰਨ ਲਈ ਕੀਤੀ ਜਾ ਰਹੀ ਹੈ। ਹਰ ਵਿਅਕਤੀ ਜੋ ਭ੍ਰਿਸਟਾਚਾਰ ਵਿਰੁਧ ਚੇਤਨ ਵਾ ਸੰਘਰਸਸੀਲ ਹੈ। ਉਹ "ਏਸੀਪੀ" ਵਿਚ ਸਨਮਾਨਿਤ ਹੈ। ਏਸੀਪੀ ਇਕ ਲੈਹਰ ਹੈ। ਮੈ ਇਹ ਸ਼ਪਸਟ ਕਰਨਾ ਚਾਹੂੰਦਾ ਹਾ ਕਿ "ਏਸੀਪੀ" ਭ੍ਰਿੱਟਾਚਾਰ ਵਿਰੁੱਧ ਮਹਾਯੁੱਧ ਹੈ। ਅਜਾਦੀ ਦੀ ਦੂਜੀ ਲੜਾਈ ਹੈ। ਇਸ ਨੂੰ ਭ੍ਰਿੱਟਾਚਾਰ ਦੇ ਖਿਲਾਫ ਧਰਮ ਯੁੱਧ ਕਹਿਣਾ ਗਲਤ ਨਹੀ ਹੋਵੇਗਾ।
ਪੰਜਾਬ ਦੀ ਗਰੀਬੀ ਦਾ ਕਾਰਣ ਭ੍ਰਿੱਟਾਚਾਰ ਹੀ ਹੈ। ਭ੍ਰਿਸਟਾਚਾਰ ਵਿਰੁਧ ਸਾਧਨ ਜੁਟਾਉਣ ਨਾਲ ਪੰਜਾਬ ਦੀ ਆਰਥਿਕ ਹਾਲਤ ਕੁਝ ਮਹੀਨਿਆ ਵਿੱਚ ਹੀ ਇਕ ਦਮ ਉੱਪਰਲੀ ਪੱਧਰ ਉੱਪਰ ਆ ਜਾਵੇਗੀ।
ਭਾਰਤ ਦੇ ਸਤੰਤਰਤਾ ਸੰਗਰਾਮ ਦਾ ਮੁਖ ਕੇਂਦਰ ਪੰਜਾਬ ਹੀ ਸੀ। ਸਭ ਤੋਂ ਵਧ ਕੁਰਬਾਨੀ ਪੰਜਾਬ ਦੀ ਹੈ। ਹਿੰਦ ਨੂੰ ਸਤੰਤਰ ਕਰਵਾਉਣ ਵਾਲਾ ਪੰਜਾਬ ਅਜ ਫਿਰ ਆਪ ਹੀ ਗੁਲਾਮ ਹੋ ਗਿਆ ਹੈ। ਭਿਸ਼ਟਾਚਾਰ ਦਾ ਗੁਲਾਮ, ਡ੍ਰੱਗ ਮਾਫੀਏ ਦਾ ਗੁਲਾਮ, ਰੇਤਾ ਬਜਰੀ ਮਾਫੀਏ ਦਾ ਗੁਲਾਮ, ਕੇਬਲ ਮਾਫੀਏ ਦਾ ਗੁਲਾਮ, ਟ੍ਰਾਂਸ਼ਪੋਰਟ ਮਾਫੀਏ ਦਾ ਗੁਲਾਮ, ਧੋਖਿਆਂ ਦਾ ਗੁਲਾਮ, ਝੂਠੇ ਲਾਰਿਆਂ ਦਾ ਗੁਲਾਮ ਅਤੇ ਅਨੇਕਾਂ ਲੁਟੇਰਾ ਗ੍ਰੋਹਾਂ ਦਾ ਗੁਲਾਮ.
ਪੰਜਾਬ ਸਰਕਾਰ ਉਪਰ ਕਾਬਜ ਗਰੁਪ ਜਿਸ ਤਰਾਂ ਪੰਜਾਬ ਨੁੰ ਲੁਟ ਰਿਹਾ ਹੈ, ਉਸਤੋਂ ਵੱਧ ਉਹ ਸਿਖ ਬੋਰੜ (ਸ਼ਰੋਮਣੀ ਕਮੇਟੀ) ਰਾਹੀਂ ਗੁਰੁ ਘਰਾਂ ਨੂੰ ਲੁਟ ਰਿਹਾ ਹੈ। ਅਜਿਹੀ ਮਿਸ਼ਾਲ ਦੁਨੀਆਂ ਦੇ ਇਤਹਾਸ ਵਿਚ ਨਹੀਂ ਮਿਲਦੀ। ਪੰਜਾਬ ਦੇ ਸਿਖ ਵੋਟਰ ਨੇ ਆਪਣੇ ਧਾਰਮਿਕ ਜਜਬਾਤ ਹੇਠ, ਇਸ ਲੁਟੇਰਾਸ਼ਾਹੀ ਨੂੰ ਰਾਜ ਸਤਾਹ ਦਿਤੀ ਸੀ। ਕੈਪਟਨ ਸਰਕਾਰ ਲੁਟੇਰਾਸ਼ਾ੍ਹੀ ਦੀ ਭਾਈਵਾਲ ਬਣ ਬੈਠੀ ਹੈ। ਅੱਜ ਪੰਜਾਬ ਇਸਤੋਂ ਭੀ ਛੁਟਕਾਰਾ ਚਾਹੁੰਦਾ ਹੈ। ਪਰ ਉਸਨੂੰ ਇਸ ਲੁਟੇਰਾਸ਼ਾਹੀ ਦਾ ਕੋਈ ਬਦਲ ਸਾਫ ਨਹੀਂ ਦਿਸ ਰਿਹਾ।
ਇਸ ਤੋ ਇਨਕਾਰ ਨਹੀ ਕੀਤਾ ਜਾ ਸਕਦਾ ਕਿ ਪੰਜਾਬ ਤਬਦੀਲੀ ਦੇ ਕਿਨਾਰੇ ਤੇ ਖੜਾ ਹੈ। ਹਰ ਵਰਗ ਬਹੁਤ ਦੁਖੀ ਹੈ। ਇਸ ਦੁਖੀ ਵਰਗ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਵਾਉਣ ਦਾ ਰਸਤਾ ਬਹੁਤ ਜੋਖਮ ਭਰਿਆ ਹੈ। ਫਿਰ ਇਹ ਜੋਖਮ ਮੈਂ ਕਿਉਂ ਸਹੇੜ ਰਿਹਾ ਹਾਂ। ਇਸਦੇ ਦੋ ਕਾਰਣ ਹਨ। ਪਹਿਲਾ ਇਹ ਕਿ ਜਿਥੇ ਮਲੂਕੇ ਵਰਗਾ ਬੇਰਹਿਮ ਜਾਲਮ, ਮੇਰੀ ਬਠਿਡੇ ਦੀ ਅਰਬਾਂ ਰੁਪਏ ਦੀ ਜਾਇਦਾਦ ਲੁਟ ਚੁਕਾ ਹੋਵੇ। ਬਾਦਲ ਸਹਿਬ ਨੂੰ ਇਸ ਦੀ ਪੂਰਣ ਜਾਣਕਾਰੀ ਹੋਵੇ। ਪਰ ਉਹ ਸਭ ਕੁਝ ਆਪਣੀ ਰਾਜਨੀਤੀ ਅਧੀਨ ਅਜਿਹੀਆਂ ਲੁਟਾਂ ਨੂੰ ਬਤੌਰ ਮੁਖਮੰਤਰੀ ਆਪਣੀ ਜੁਮੇਂਵਾਰੀ ਸਮਝਕੇ ਪੜਤਾਲ ਕਰਵਾਉਣ ਦੀ ਬਜਾਏ, ਮੂਕ ਦਰਸ਼ਕ ਬਣਕੇ ਸਭ ਕੁਝ ਕਰਵਾ ਰਹੇ ਹੋਣ। ਅਤੇ ਕੈਪਟਨ ਸਾਹਿਬ ਭ੍ਰਿਸ਼ਟਾਚਾਰ ਦੇ ਰਾਖੇ ਬਣ ਬੈਠੇ ਹੋਣ। ਅਜੇਹੇ ਹੁਕਮਰਾਨ ਅਧੀਨ ਰਹਿਣ ਵਾਲੇ ਹਰ ਇਨਸ਼ਾਨ ਦਾ ਫਰਜ ਬਣਦਾ ਹੈ, ਕਿ ਉਹ ਹੁਕਮਰਾਨ ਦੀ ਲੁਟੇਰਾ ਸ਼ਾਹੀ ਨੀਤੀ ਵਿਰੁਧ ਸੰਘਰਸ਼ ਕਰੇ।
ਮੇਰੇ ਸਬੰਧ ਵਿਚ ਤਾਂ ਬਾਦਲ ਸਹਿਬ ਇਸਤੋਂ ਭੀ ਅਗੇ ਚਲੇ ਗਏ ਸਨ। ਮੇਰਾ ਮੂੰਹ ਬੰਦ ਕਰਨ ਲਈ ਉਹਨਾਂ ਮੇਰੇ ਖਿਾਫ ਝੂਠਾ ਕੇਸ ਭੀ ਦਰਜ ਕਰਵਾਇਆ ਸਨ। ਪ੍ਰਮਾਤਮਾਂ ਦਾ ਸ਼ੁਕਰ ਹੈ ਕਿ ਅਜੇ ਜੁਡੀਸ਼ਰੀ ਵਿਚ ਇਨਸ਼ਾਫ ਮਜੂਦ ਹੈ, ਜਿਸ ਨੂੰ ਬਾਦਲ ਸ਼ਾਹੀ ਅਜੇ ਨਹੀਂ ਪਹੁੰਚ ਸਕੀ। ਮੈਂ ਮਹਿਸੂਸ ਕਰਦਾ ਹਾਂ ਕਿ ਅਜੇਹੀ ਬੇਗੈਰਤੀ ਦੀ ਜਿੰਦਗੀ ਜਿਉਣ ਨਾਲੋਂ, ਭ੍ਰਿਸ਼ਟਾਚਾਰ, ਜੁਲਮ ਵਿਰੁਧ ਅਵਾਜ ਦਿਤੀ ਜਾਏ। ਜਨਤਾ ਨੂੰ ਆਪਣੇ ਹਕਾਂ ਦਾ ਅਹਿਸਾਸ ਕਰਵਾਇਆ ਜਾਏ। ਬੁਜਦਿਲੀ ਦੀ ਮੌਤ ਨਾਲੋਂ, ਲੋਕ ਹਿਤਾਂ ਲਈ ਲੜਦਿਆਂ ਮੌਤ ਕਬੂਲ ਕਰਨਾ, ਮੈਂ ਆਪਣੀ ਜਿੰਦਗੀ ਦੀ ਸਹੀ ਮੰਜਲ ਸਮਝਦਾ ਹਾਂ।
ਦੁਸਰਾ ਕਾਰਨ ਮੇਰੀ ਅੰਤਰ ਆਤਮਾਂ ਦੀ ਪ੍ਰੇਰਣਾ ਹੈ। ਪੰਜਾਬ ਵਿਚ ਭਿਸ਼ਟਾਚਾਰ, ਜੁਲਮ, ਮਾਫੀਆ ਲੁਟਮਾਰ, ਸੰਪ੍ਰਦਾਇਕ ਬੇ ਇਨਸ਼ਾਫੀ, ਆਪਣੇ ਲੋਕਰਾਜੀ ਹਦ ਬੰਨੇ ਤੋੜ ਚੁਕੀ ਹੈ। ਪੰਜਾਬ ਦੀ ਜਨਤਾ ਦੇ ਮਨ ਵਿਚ, ਇਸ ਵਿਰੁਧ ਨਫਰਤ ਅਤੇ ਅੰਦਰੂਨੀ ਵਦ੍ਰੋਹ ਪੈਦਾ ਹੋ ਚੁਕਾ ਹੈ। ਲੋਕ ਡਰੇ ਸਹਿਮੇਂ ਹੋਏ ਹਨ। ਇਸ ਕਾਰਨ ਵਿਦ੍ਰੋਹ ਕਰਨ ਦੇ ਸਮ੍ਰੱਥ ਨਹੀਂ ਹਨ। ਭਿਸ਼ਟਾਚਾਰ ਨੂੰ ਸ਼ਾਹੀ ਧਰਮ ਬਣਾ ਦਿਤਾ ਗਿਆ ਹੈ। ਲੋਕ ਡਰ ਅਤੇ ਲਾਲਚ ਅਧੀਨ ਭਿਸ਼ਟਾਚਾਰ ਨੂੰ ਹੀ ਵੋਟ ਪਾਉਣ ਲਈ ਮਜਬੂਰ ਹਨ। ਅਜਿਹੇ ਮੌਕੇ ਜੁਲਮ ਜਾਂ ਲੁਟੇਰਾਸ਼ਾਹੀ ਵਿਰੁਧ ਅਵਾਜ ਉਠਾਉਣੀ, ਕ੍ਰੋੜਾਂ ਲੋਕਾਂ ਦੇ ਮਨ ਨੂੰ ਰਾਹਤ ਦੇਣ ਵਾਲਾ ਨੇਕ ਕੰਮ ਹੋਵੇ ਗਾ। ਭਾਰਤੀ ਧਰਮ ਗ੍ਰਂਥਾਂ ਅਨੁਸਾਰ, ਇਹ ਸਭ ਤੋਂ ਵੱਡਾ ਪੁੰਨ ਮੰਨਿਆਂ ਗਿਆ ਹੈ।
ਮੈਂ ਏਸੀਪੀ ਰਾਜ ਪ੍ਰਾਪਤ ਕਰਨ ਲਈ ਨਹੀਂ ਬਣਾਈ, ਮੈਂ ਭਿਸ਼੍ਰਟਾਚਾਰ ਵਿਰੁਧ ਧਰਮਯੁਧ ਸੁਰੂ ਕਰ ਰਿਹਾ ਹਾਂ। ਇਸ ਧਰਮਯੁਧ ਦੀ ਪੂਰਤੀ ਸਿਰਫ ਬਲੀਦਾਨ ਦੇਣ ਨਾਲ ਹੀ ਨਹੀਂ ਹੋ ਸਕਦੀ। ਬੁਰਾਈ ਨੂੰ ਜੜੋਂ ਉਖੇੜਨ ਲਈ ਕਨੂੰਨ ਬਦਲਣ ਦੀ ਲੋੜ ਹੈ। ਕਨੂੰਨ ਭਿਸ਼ਟਾਚਾਰੀ ਸਰਕਾਰ ਬਦਲਣ ਤੋਂ ਬਾਦ ਹੀ ਬਦਲਿਆਂ ਜਾ ਸਕਦਾ ਹੈ। ਏਸੀਪੀ ਅਤੇ ਦੂਜੀਆਂ ਪਾਰਟੀਆਂ ਵਿਚ ਇਹੀ ਅੰਤਰ ਹੈ। ਦੂਜੀਆਂ ਪਾਰਟੀਆਂ ਆਪ ਰਾਜ ਕਰਨ ਲਈ, ਆਪਣੀ ਵਾਰੀ ਲਈ, ਲੜ ਰਹੀਆਂ ਹਨ। ਪਰ ਏਸੀਪੀ ਭਿਸ਼ਟਾਚਾਰ ਦੇ ਖਾਤਮੇਂ ਲਈ ਲੜ ਰਹੀ ਹੈ। ਇਹ ਮਿਸ਼ਨ ਇਸਦੇ ਪ੍ਰਣ ਪਤਰ ਤੋਂ ਸਾਫ ਝਲਕ ਰਿਹਾ ਹੈ।
ਪੰਜਾਬ ਵਿਚ ਭ੍ਰਿਸ਼ਟਾਚਾਰ ਵਿਰੁਧ ਲੈਹਰ ਕਾਫੀ ਜੋਰ ਫੜ ਚੁਕੀ ਹੈ। ਮੈਂ ਭ੍ਰਿਸਟਾਚਾਰ, ਡ੍ਰੱਗ ਮਾਫੀਆ, ਲੈਂਡ ਮਾਫੀਆ, ਰੇਤ ਬਜਰੀ ਮਾਫੀਆ, ਟਰਾਂਸ਼ਪੋਰਟ ਮਾਫੀਆ, ਕੇਬਲ ਮਾਂਫੀਆ, ਆਦਿ ਦੇ ਖਿਲਾਫ ਧਰਮਯੁੱਧ ਸੁਰੂ ਕਰਨਾ ਚਾਹੁੰਦਾ ਹਾਂ। ਇਹ ਮਾਫੀਏ ਭਾਂਵੇਂ ਬਾਦਲ ਸਰਕਾਰ ਦੀ ਪੈਦਾਵਾਰ ਸਨ, ਪਰ ਇਹ ਕੈਪਟਨ ਸਰਕਾਰ ਵਿਚ ਬਾਦਲਸ਼ਾਹੀ ਨਾਲੋਂ ਭੀ ਵੱਧ ਤੇਜੀ ਨਾਲ ਪ੍ਰਫੁਲਤ ਹੋਏ ਹਨ। ਮਾਫੀਆ ਫਰਾਂਸੀਸੀ ਭਾਸ਼ਾ ਦਾ ਸਬਦ ਹੈ, ਜੋ ਕੌਮਾਂਤਰੀ ਮਾਨਤਾ ਪ੍ਰਾਪਤ ਕਰ ਚੁਕਾ ਹੈ। ਇਸਦਾ ਅਰਥ ਹੈ, ਗ੍ਰੁੱਪ, ਗ੍ਰੋਹ, ਜੋ ਜਬਰੀ ਦੂਜਿਆਂ ਦੇ ਹਕ ਖੋਂਹਦਾ ਹੈ।
ਮੇਰੀ ਸਹਾਦਤ ਇਸ ਧਰਮਯੁੱਧ ਨੂੰ ਤੇਜ ਕਰੇਗੀ। ਪੰਜਾਬ ਦੇ ਹਰ ਵਰਗ ਵਿਚੋਂ ਮੈਨੂੰ ਇਸ ਧਰਮਯੁੱਧ ਲਈ ਹੁੰਗਾਰਾ ਮਿਲ ਰਿਹਾ ਹੈ। ਮੇਰੀ ਅੰਤਰ ਆਤਮਾ ਦੀ ਪ੍ਰੇਰਨਾ ਹੈ ਕਿ, ਭ੍ਰਿਸ਼ਟਾਚਾਰ, ਪੰਜਾਬ ਦੀ ਲੁਟਮਾਰ, ਜੁਲਮ ਜਬਰ, ਕਰਨ ਵਾਲ਼ਿਆਂ ਦਾ ਅੰਤ ਨੇੜ ਭਵਿਖ ਵਿਚ ਹੋਣ ਵਾਲਾ ਹੈ। ਲੋਕ ਇਸ ਲਈ ਤਿਆਰ ਹਨ। ਮੈਂ ਆਪਣਾ ਆਪ ਜੁਲਮ ਦੀ ਬੇਦੀ ਤੇ ਬਲ਼ੀਦਾਨ ਕਰਨ ਦਾ ਫੈਸਲਾ ਕੀਤਾ ਹੈ। ਜੇ ਮੇਰੀ ਬਲੀ ਪੰਜਾਬ ਦੇ ਲੁਟੇਰਿਆਂ ਨੂੰ ਜੇ੍ਹਲਾਂ ਵਿਚ ਬੰਦ ਕਰਵਾਉਣ ਦਾ ਸਾਧਨ ਬਣ ਸਕੇ, ਤਾਂ ਮੇਰੀ ਜਿੰਦਗੀ ਦਾ ਮਨੋਰਥ ਪੂਰਾ ਹੋ ਜਾਏ ਗਾ।
ਜੇ ਮੇਰੀ ਬਲੀ ਪੰਜਾਬ ਨੂੰ ਅੰਨੀ ਲੁੱਟ ਤੋਂ ਬਚਾ ਸਕੇ ਤਾਂ ਮੈਂ ਆਪਣੇ ਆਪ ਨੂੰ ਸੁਭਾਗਾ ਸਮਝਾਂ ਗਾ
ਮੈਂ ਆਪਣੇ ਬਾਰੇ ਵਿਚ ਸਿਰਫ ਇੰਨਾਂ ਹੀ ਕਹਿਣਾ ਚਾਹੁੰਦਾ ਹਾਂ ਕਿ ਮੈਂ ਲਾਲਚੀ ਨੇਚਰ ਦਾ ਆਦਮੀ ਨਹੀਂ ਹਾਂ। ਜੇ ਮੈਂ ਪੈਸੇ ਜਾਂ ਤਾਕਤ ਦਾ ਲਾਲਚੀ ਹੁੰਦਾ ਤਾਂ ਮੈਂ ਬਾਦਲ ਸਹਿਬ, ਨੂੰ ਛੋਟੀ ਜਿਹੀ ਗੱਲ ਪਿਛੇ ਨਾਂ ਛਡਦਾ।
ਮੈਂ ਉਸ ਸਮੇਂ ਤਕ ਦੋ ਵਾਰ ਪੰਜਾਬ ਵਿਧਾਨ ਸਭਾ ਦਾ ਮੈਂਬਰ ਜਿਤ ਚੁਕਾ ਸੀ। ਐਗਰੀਕਲਚਰ ਪ੍ਰਾਈਸ ਕਮਿਸ਼ਨ ਦਾ ਮੈਂਬਰ ਬਣ ਚੁਕਾ ਸੀ। ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਚਿਊਟ ਪੂਸ਼ਾ ਨਿਊ ਦੇਹਲੀ (ਜੋ ਭਾਰਤ ਦੀਆਂ ਸਭ ਖੇਤੀ ਯੂਨੀਵ੍ਰਸ਼ਟੀਆਂ ਦਾ ਖੋਜ ਸਬੰਧੀ ਅਨੁਸੰਧਾਨ ਕਰਦੀ ਹੈ) ਦਾ ਡਾਇਰੈਕਟਰ ਭੀ ਨਾਮਯਦ ਕੀਤਾ ਜਾ ਚੁਕਾ ਸੀ। ਇਸਤੋਂ ਬਿਨਾਂ ਹੋਰ ਭੀ ਕਈ ਸੰਸ਼ਥਾਵਾਂ ਦਾ ਅਹੁਦੇਦਾਰ ਸੀ। ਪੰਜਾਬ ਵਿਧਾਨ ਸਭਾ ਵਿਚ ਮੇਰੀਆਂ ਖੋਜ ਅਧਾਰਿਤ (ਡਿਟੈਕਟਿਵ ਬੇਸਿਡ) ਤਕਰੀਰਾਂ ਨੇ ਭੀ ਮੈਨੂੰ ਕਾਫੀ ਮਾਣ ਬਖਸਿਆ ਸੀ। ਮਿਸ਼ਾਲ ਵਜੋਂ ਮਈ ਡੇ ਉਪਰ ਜਦ ਕੋਈ ਅਕਾਲੀ ਮੈਂਬਰ ਬੋਲਣ ਲਈ ਤਿਆਰ ਨਾਂ ਹੋਇਆ ਤਾਂ ਸਪੀਕਰ ਸਹਿਬ ਨੇ ਫਾਰਮੈਲਿਟੀ ਪੂਰੀ ਕਰਨ ਲਈ ਮੈਨੂੰ ਇਸ਼ਾਰਾ ਕੀਤਾ। ਮੇਰਾ ਲੈਕਚਰ ਚਾਰ ਦਿਨ ਜਾਰੀ ਰਿਹਾ। ਮੈਂ ਮਈ ਡੇ ਦਾ ਇਤਹਾਸ ਦਸਦਿਆਂ ਇਹ ਦਸ਼ਣਾ ਜਰੂਰੀ ਸਮਝਿਆ ਕਿ ਕਿਸ ਤਰਾਂ ਭਾਰਤ ਬਰਤਾਨੀਆਂ ਤੋਂ ਅਜਾਦ ਹੋਕੇ, ਰਸ਼ੀਆ ਦਾ ਗੁਲਾਮ ਹੋ ਗਿਆ ਹੈ। ਕਾਮਰੇਡ ਸਤਪਾਲ ਡਾਂਗ, ਦਰਸ਼ਨ ਸਿੰਘ ਕਨੇਡੀਅਨ ਆਦਿ ਬਹੁਤ ਤਲਮਲਾਏ। ਮੈਂ ਵੇਰਵੇ ਨਾਲ ਦਸਿਆ ਕਿ ਕਿਵੇਂ ਰਸ਼ੀਆ ਨੇ ਸੁਭਾਸ਼ ਜੀ ਦੇ ਹਊਏ, ਨਾਲ ਪੰਡਤ ਨਹਿਰੂ ਨੂੰ ਆਪਣਾ ਗੁਲਾਮ ਬਣਾਇਆ ਹੋਇਆ ਹੈ। ਭਾਰਤ ਦੀ ਵਿਦੇਸ਼ ਨੀਤੀ ਦੇ ਫੈਸ਼ਲੇ ਰਸ਼ੀਆ ਕਰਦਾ ਹੈ। ਭਾਰਤ ਦੀ ਲੋਕਰਾਜੀ ਸਰਕਾਰ ਨੂੰ ਫੇਲ ਕਰਨ ਲਈ, ਕਿਸ ਤਰਾਂ ਅਰਬਾਂ ਰਪੱਇਆ ਖਰਚਕੇ ਡਿਸ਼-ਇਨਫਰਮੇਸ਼ਨ ਰਾਹੀ ਰਸ਼ੀਅਨ ਡਿਕਟੇਟਰ ਸ਼ਿਪ ਦੇ ਸੋਹਲੇ ਗਾਏ ਜਾ ਰਹੇ ਹਨ।
ਜਦ ਮੈਂ ਇਹ ਕਹਿ ਰਿਹਾ ਸੀ ਕਿ ਰੱਸ਼ੀਆ ਭਾਰਤ ਦੀ ਬਰਤਾਨੀਆਂ ਨਾਲੋਂ ਵੱਧ ਲੁਟ ਕਰ ਰਿਹਾ ਹੈ। ਤਾਂ ਕਾਮਰੇਡਾਂ ਨੇ ਸਪੀਕਰ ਸਾਹਮਣੇ ਹੰਗਾਮਾਂ ਕਰਕੇ ਇਹ ਮੰਗ ਕੀਤੀ ਕਿ ਜੋ ਕੁਝ ਜਲਾਲ ਕਹਿ ਰਿਹਾ ਹੈ, ਇਸਦਾ ਸਬੂਤ ਦੇਵੇ। ਸਪੀਕਰ ਸਹਿਬ ਨੇ ਮੈਂਨੂੰ ਕਿਹਾ ਕਿ ਜਾਂ ਤਾਂ ਸਾਬਤ ਕਰੋ, ਨਹੀ ਤਾਂ ਆਪਣਾ ਸਾਰਾ ਭਾਸਣ ਵਾਪਿਸ ਲੈ ਲਵੋ। ਸਪੀਕਰ ਦੇ ਕਹਿਣ ਤੇ ਮੈਂ ਕਿਹਾ ਕਿ ਮੇਰੇ ਵਲੋਂ ਬਿਆਨ ਕੀਤੇ ਗਏ ਲੁਟ ਦੇ ਦੂਸਰੇ ਪੁਆਇਂਟ ਤਾਂ ਕਾਫੀ ਦੂਰ ਹਨ, ਪਰ ਭਾਖੜਾ ਡੈਮ ਤਾਂ ਪੰਜਾਬ ਵਿਚ ਹੈ। ਵਿਧਾਨ ਸਭਾ ਦੀ ਕਮੇਟੀ ੳੇਥੇ ਵਿਜਟ ਕਰੇ। ਉਥੇ ਹਰ ਰੋਜ ਹੈਵੀ ਵਾਟਰ ਪੈਦਾ ਕੀਤਾ ਜਾ ਰਿਹਾ ਹੈ। ਜੋ ਯੂਰੇਨੀਅਮ ਬਰਾਬਰ ਨਿਊਕਲੀਅਰ ਸ਼ਕਤੀ ਰੱਖਦਾ ਹੈ। ਭਾਰਤ ਵਿਚ ਕਿਤੇ ਭੀ ਇਸਦੀ ਵਰਤੋਂ ਨਹੀਂ ਹੋ ਰਹੀ। ਇਹ ਪੂਰਨ ਗੁਪਤ ਤਰੀਕੇ ਨਾਲ ਸਿਧਾ ਰੱਸ਼ੀਆ ਨੂੰ ਜਾ ਰਿਹਾ ਹੈ। ਜਦਕੇ ਯੂ ਐਨ ੳ ਵਲੋਂ ਅਜਿਹੇ ਟਰੇਡ ਦੀ ਸ਼ਖਤ ਮਨਾਂਹੀਂ ਹੈ। ਬਰਤਾਨੀਆਂ ਨੇ ਅਜੇਹਾ ਕੁਝ ਨਹੀਂ ਸੀ ਕੀਤਾ।
ਭਾਂਵੇ ਚਾਰੇ ਦਿਨ ਪੰਜਾਬ ਪ੍ਰੈਸ ਮੇਰੀਆਂ ਸਪੀਚਾਂ ਛਾਪ ਰਿਹਾ ਸੀ। ਪਰ ਇਸ ਖਬਰ ਨੂੰ ਕੌਮੀ ਹੀ ਨਹੀਂ ਕੋਮਾਂਤਰੀ ਪ੍ਰੈਸ ਨੇ ਭੀ ਅਪਣਾਇਆ। ਭਾਰਤ ਸਰਕਾਰ ਨੇ ਕੁਝ ਦਿਨਾਂ ਬਾਦ ਹੀ ਭਾਖੜਾ ਨੰਗਲ ਵਿਖੇ ਹੈਵੀ ਵਾਟਰ ਦਾ ਉਤਪਾਦਨ ਬੰਦ ਕਰ ਦਿਤਾ ਸੀ।
ਮੇਰਾ ਹਲਕਾ ਫੂਲ ਕਮਿਊਨਿਸ਼ਟਾਂ ਦਾ ਗ੍ਹੜ ਰਿਹਾ ਹੈ। ਜਿਥੋਂ ਸਦਾ ਕਾਮਰੇਡ ਹੀ ਜਿਤਦਾ ਸੀ। ਅਕਾਲੀ ਦਲ 6 ਵਾਰ ਹਾਰ ਚੁਕਾ ਸੀ। ਕਈ ਵਾਰ ਜਮਾਨਤ ਭੀ ਜਬਤ ਹੋਈ ਸੀ। ਮੈਂ ਬਹੁਤ ਛੋਟੀ ਉਮਰੇ ਕਮਿਊਨਿਸ਼ਟ ਵਿਚਾਰ ਧਾਰਾ ਦਾ ਸਰਵੇਖਣ ਕੀਤਾ ਸੀ। ਮੈਂਨੂੰ ਕਮਿਊਨਿਜਮ ਇਕ ਖੌਫਨਾਕ ਡਿਕਟੇਟਰਸ਼ਿਪ ਜਾਪਿਆ। ਮੈਂ ਆਪਣੇ ਹਲਕੇ ਵਿਚੋਂ ਕਮਿਊਨਿਜਮ ਦਾ ਪ੍ਰਭਾਵ ਖਤਮ ਕਰਨ ਲਈ ਬਹੁਤ ਛੋਟੀ ਉਮਰੇ ਹੀ ਅਜਾਦ ਉਮੀਦਵਾਰ ਬਣਿਆਂ ਸੀ। ਮੈਂ ਜਨਤਾ ਨੂੰ ਆਪਣਾ ਖਿਆਲ ਦਿਤਾ। ਉਹਨਾਂ ਮੈਨੂੰ ਸੁਣਿਆਂ। ਵਿਚਾਰਿਆ ਅਤੇ ਪ੍ਰਵਾਨ ਕੀਤਾ। ਮੈਂ ਪਹਿਲੀ ਵਾਰ ਅਜਾਦ ਜਿਤਕੇ ਅਕਾਲੀ ਦਲ ਵਿਚ ਸ਼ਾਮਲ ਹੋਇਆ ਸੀ। ਸਾਰਾ ਫੂਲ ਹਲਕਾ ਕਮਿਊਨਿਸ਼ਟ ਤੋਂ ਅਕਾਲੀ ਬਣ ਗਿਆ ਸੀ। ਪਹਿਲਾਂ ਅਕਾਲੀ ਦਲ ਦੀ ਇਕ ਭੀ ਪੰਚਾਇਤ ਨਹੀਂ ਸੀ। ਮੇਰੀ ਜਿਤ ਤੋਂ ਬਾਦ ਸਾਰੇ ਪਿੰਡਾਂ ਵਿਚ ਅਕਾਲੀ ਪੰਚਾਇਤਾਂ ਬਣ ਗਈਆਂ ਸਨ।
ਬਾਦਲ ਸਹਿਬ ਪੰਜਾਬ ਦੇ ਮੁਖ ਮੰਤਰੀ ਸਨ। ਅਕਾਲੀ ਵਿਧਾਇਕ ਦਲ ਦੀ ਮੀਟਿੰਗ ਹੋ ਰਹੀ ਸੀ। ਏਜੰਡਾ ਸੀ ਅਕਾਲੀ ਕਾਂਨਫਰੰਸ਼ਾਂ ਲਈ ਪੈਸਾ ਇਕੱਠਾ ਕਰਨਾ ਅਤੇ ਵੱਧ ਤੋਂ ਵੱਧ ਇਕੱਠ ਕਰਨਾ। ਸਭ ਤੋਂ ਸੁਝਾ ਮੰਗੇ ਗਏ। ਮੇਰੀ ਵਾਰੀ ਸਮੇਂ ਮੈਂ ਰਾਇ ਦਿਤੀ ਕਿ ਇਕੱਠਾਂ ਤੇ ਸੰਗਤ ਲਿਜਾਣ ਲਈ ਬੱਸ਼ਾਂ ਟਰੱਕਾਂ ਲਈ ਬਹੁਤ ਪੈਸਾ ਖਰਚ ਕਰਨਾਂ ਪੈਂਦਾ ਹੈ। ਕਿਉਂਕੇ ਕਈ ਵਾਰ ਟਰੱਕ ਉਪਰੇਟਰ ਯੂਨੀਅਨਾਂ, ਜਾਂ ਟਰਾਂਸ਼ਪੋਰਟ ਕੰਪਨੀਆਂ ਤੇਲ ਦੇ ਖਰਚੇ ਉਪਰ ਸਾਧਨ ਸਹਾਇਤਾ ਨਹੀਂ ਕਰਦੀਂਆਂ। ਹਰ ਇਕ ਪਿੰਡ ਵਿਚੋਂ ਕਈ ਕਈ ਬੱਸ਼ਾਂ ਭਰਨ ਲਈ ਸੰਗਤ ਭੀ ਇਕੱਠੀ ਕਰਨੀ ਹੁੰਦੀ ਹੈ। ਇਹਨਾਂ ਸਾਧਨਾਂ ਲਈ ਭੀ ਕਾਫੀ ਖਰਚ ਆਉਦਾ ਹੈ।
ਪਰ ਇਸਤੋਂ ਇਲਾਵਾ 20 ਹਜਾਰ ਰੁਪਏ ਹਰ ਇਕ ਵਿਧਾਇਕ ਵਾ ਸਾਬਕ ਵਿਧਾਇਕ ਨੂੰ ਕਾਂਨਫ੍ਰੰਸ਼ ਫੰਡ ਦੇਣਾ ਹੁੰਦਾ ਹੈ। ਜਦਕੇ ਸਭ ਕਾਂਨਫਰੰਸ਼ਾਂ ਗੁਰਦੁਆਰਿਆਂ ਵਿਚ ਹੁੰਦੀਆਂ ਹਨ। ਜਿਥੇ ਸਟੇਜ, ਸਪੀਕਰ, ਦਰੀਆਂ, ਲੰਗਰ ਆਦਿ ਦਾ ਪ੍ਰਬੰਧ ਗੁਰਦੁਆਰਾ ਸਹਿਬ ਵਲੋਂ ਕੀਤਾ ਗਿਆ ਹੁੰਦਾ ਹੈ। ਮੇਰੀ ਬੇਨਤੀ ਹੈ ਕਿ ਜੇ ਇਹ 20 ਹਜਾਰ ਮਾਫ ਕਰ ਦਿਤਾ ਜਾਵੇ ਤਾਂ ਦੁਗਣੇ ਟਰੱਕ ਬਸਾਂ ਸੰਗਤ ਨਾਲ ਭਰੇ ਲਿਆਂਦੇ ਜਾ ਸਕਦੇ ਹਨ। ਬਾਦਲ ਸਹਿਬ ਮੇਰੀ ਗੱਲ ਚੰਗੀ ਨਾ ਲੱਗੀ। ਉਹ ਕੁਝ ਗੰਭੀਰ ਹੋ ਗਏ ਸਨ।
ਕੁਝ ਸੋਚਕੇ ਕਿਹਾ “ਜਲਾਲ ਸਹਿਬ ਤੁਹਾਨੂੰ ਮਾਫ ਕੀਤਾ”। ਬਾਦਲ ਸਹਿਬ ਨਾਲ ਸਬੰਧਿਤ ਉਕਤ ਘਟਨਾਂ ਭਾਂਵੇਂ ਬਾਦਲ ਸਹਿਬ ਲਈ ਇਕ ਰੁਟੀਨ ਸ਼ਬਦ ਸੀ। ਪਰ ਮੈਂ ਇਸਦੇ ਅਰਥ, ਬਾਦਲ ਸਹਿਬ ਦੀ ਅੰਤਰੀਵ ਭਾਵਨਾਂ ਨੂੰ ਸਮਝਦਿਆਂ, ਪੂਰੀ ਡੂਘਾਈ ਨਾਲ ਲੈਣਾ ਹੀ ਠੀਕ ਸਮਝਿਆ।
ਇਹ ਗੱਲ ਮਮੂਲੀ ਸੀ । ਪਰ ਮੇਰੇ ਲਈ ਮਮੂਲੀ ਨਹੀਂ ਸੀ। ਇਸਤੋਂ ਸਾਫ ਜਾਹਰ ਹੁੰਦਾ ਸੀ ਕਿ ਬਾਦਲ ਸਹਿਬ ਪਾਰਟੀ ਹਿਤਾਂ ਨਾਲੋਂ ਜਾਤੀ ਹਿਤਾਂ ਨੂੰ ਪਹਿਲ ਦਿੰਦੇ ਹਨ। ਬਾਦਲ ਸਹਿਬ ਨੂੰ ਮੇਹਨਤ ਯੋਗਤਾ ਦੀ ਕੋਈ ਕਦਰ ਨਹੀਂ। ਪਰ ਬਾਦਲ ਸਹਿਬ ਲਈ ਸਿਰਫ ਪੈਸੇ ਦੀ ਕਦਰ ਸੀ। ਸਭ ਵਿਧਾਇਕ ਤੇ ਅਕਾਲੀ ਲੀਡਰ ਇਹ ਮਹਿਸੂਸ ਕਰਦੇ ਸਨ। ਕਿ ਬਾਦਲ ਸਹਿਬ ਨੂੰ ਸਿਰਫ ਪੈਸੇ ਦੀ ਕਦਰ ਹੈ। ਜੋ ਵੱਧ ਪੈਸਾ ਲਿਆਏ ਗਾ ਉਸਨੂੰ ਉਚਾ ਅਹੁਦਾ ਮਿਲੇ ਗਾ। ਜਿਥੋਂ ਮਰਜੀ ਲਿਆਉ। ਕੋਈ ਭੀ ਠੱਗੀ ਧੋਖਾ ਕਰੋ।
ਮੈਂ ਅਜੇਹਾ ਨਹੀਂ ਸੀ ਕਰ ਸਕਦਾ ਸੀ। ਪੈਸਾ ਕਿਥੋਂ ਲਿਆਉਣਾ ਸੀ? ਆਪਣੇ ਹਲਕੇ ਦੇ ਲੋਕਾਂ ਤੋਂ। ਜੋ ਵਿਧਾਇਕ ਜਾਂ ਅਕਾਲੀ ਲੀਡਰ ਨੂੰ ਰੱਬ ਵਾਂਗ ਸਤਿਕਾਰ ਦਿੰਦੇ ਸਨ। ਜਦ ਕਿਸੇ ਨਗਰ ਜਾਂ ਕਿਸੇ ਘਰ ਜਾਣਾਂ ਹੁੰਦਾ, ਤਾਂ ਉਹ ਇਸ ਤਰਾਂ ਦਾ ਪ੍ਰਬੰਧ ਕਰਦੇ ਸਨ, ਜਿਵੇਂ ਕਿਸੇ ਅਲਾਹੀ ਸ਼ਕਤੀ ਨੇ ਆਉਣਾ ਹੋਵੇ। ਉਹਨਾਂ ਦੀ ਗਰੀਬੀ ਸਾਫ ਦਿਸਦੀ ਸੀ। ਬਹੁਤ ਜਰੂਰੀ ਲੋੜਾਂ ਭੀ ਪੂਰੀਆਂ ਨਹੀਂ ਹੋ ਰਹੀਆਂ ਸਨ। ਮੇਰੀ ਜਮੀਰ ਨਹੀਂ ਮੰਨੀ ਕਿ ਮੈਂ ਉਹਨਾਂ ਨਾਲ ਮੁਫਤ ਸੇਵਾ ਦਾ ਕੀਤਾ ਵਾਅਦਾ ਤੋੜਕੇ, ਉਹਨਾਂ ਨੂੰ ਝੂਠੇ ਸ਼ਬਜਬਾਗ ਦਿਖਾਕੇ, ਧੋਖੇ ਫਰੇਬ ਨਾਲ ਪੈਸਾ ਲਵਾਂ, ਤੇ ਬਾਦਲ ਸਹਿਬ ਦੇ ਚਰਨਾਂ ਵਿਚ ਰਖਾਂ, ਜਿਥੇ ਪਹਿਲੇ ਹੀ ਅਥਾਹ ਨੋਟਾਂ ਦੇ ਢੇਰ ਲਗੇ ਹੋਣ ਦੀ, ਮੇਂਨੂੰ ਅਗਾਊਂ ਜਾਣਾਕਾਰੀ ਸੀ। ਮੈਂ ਕਾਂਗਰਸ ਵਿਚ ਨਹੀਂ ਜਾਣਾ ਚਾਹੂੰਦਾ ਸੀ। ਕਾਂਗਰਸ ਕਿਸਾਨ ਹਿਤਾਂ ਨੂੰ ਨਜਰ ਅੰਦਾਜ ਕਰਦੀ ਸੀ। ਇਸ ਲਈ ਮੈਂ ਸਿਆਸ਼ਤ ਤੋਂ ਸਨਿਆਸ਼ ਲੈਣ ਦਾ ਫੈਸ਼ਲਾ ਕਰ ਲਿਆ। ਕਿਸੇ ਪੰਚਾਇਤ ਜਾਂ ਸੁਸਾਇਟੀ ਚੋਣ ਵਿਚ ਭੀ ਵੋਟ ਨਾਂ ਪਾਉਣੀ ਪਵੇ, ਇਸ ਲਈ 25, 30 ਸਾਲ ਆਪਣੀ ਵੋਟ ਹੀ ਨਹੀਂ ਬਣਵਾਈ।
ਪਰ ਅੱਜ ਹਾਲਾਤ ਬਿਲਕੁਲ ਬਦਲ ਚੁਕੇ ਹਨ। ਪੰਜਾਬ ਕੰਗਾਲ ਹੋ ਚੁਕਾ ਹੈ। ਲੋਕ ਖੁਦਕਸ਼ੀਆ ਕਰ ਰਹੇ ਹਨ। ਉਸਾਰੀ ਬਿਲਕੁਲ ਰੁਕ ਹੀ ਨਹੀਂ ਗਈ, ਮੁਕ ਹੀ ਗਈ ਹੈ। ਲੁਟੇਰਾਸ਼ਾਹੀ ਨੇ ਪੰਜਾਬ ਲੁਟਕੇ ਅਰਬਾਂ ਖਰਬਾਂ ਰਪੱਈਆ ਵਿਦੇਸ਼ਾਂ ਵਿਚ ਜਮਾਂ ਕਰ ਲਿਆ ਹੈ। ਅੱਜ ਸਰਕਾਰ ਵੋਟਾਂ ਨਾਲ ਨਹੀਂ, ਨੋਟਾਂ ਨਾਲ ਬਣਾਈ ਜਾਂਦੀ ਹੈ। ਪੰਜਾਬ ਨੂੰ ਕੰਗਾਲ ਇਸੇ ਨੀਤੀ ਨਾਲ ਕੀਤਾ ਗਿਆ ਹੈ, ਕਿ ਲੋਕਾਂ ਦੀ ਜਮੀਰ ਮਰ ਜਾਏ। ਲੋਕਾਂ ਦੀ ਜਮੀਰ ਨੋਟਾਂ ਨਾਲ ਖਰੀਦੀ ਜਾ ਸਕੇ। ਪੰਜਾਬ ਦੀ ਜਨਤਾ ਸਦਾ ਸਦਾ ਲਈ ਲੁਟੇਰਾਸ਼ਾਹੀ ਦੀ ਗੁਲਾਮ ਬਣ ਜਾਏ ਗੀ। ਇਹਨਾਂ ਕਾਂਰੂ ਰਸ਼ੀਦ ਨੂੰ ਭੀ ਪਿਛੇ ਛੱਡ ਦਿਤਾ ਹੈ। ਕਾਰੂੰ ਰਸ਼ੀਦ ਈਰਾਨ ਦਾ ਬਾਦਸ਼ਾਹ ਹੋਇਆ ਹੈ। ਜੋ ਪਹਿਲੇ ਧਾਰਮਿਕ ਵਿਅੱਕਤੀ ਸਮਝਿਆ ਜਾਂਦਾ ਸੀ। ਪਰ ਬਾਦਸ਼ਾਹ ਬਣਕੇ ਉਸਨੇ ਆਪਣੇ ਦੇਸ਼ ਦੇ ਸਭ ਵਸ਼ਨੀਕਾਂ ਦਾ ਪੈਸਾ ਪੈਸਾ ਸ਼ਾਹੀ ਖਜਾਨੇ ਵਿਚ ਜਮਾਂ ਕਰਵਾ ਲਿਆ ਸੀ। ਫਿਰ ਉਸਨੂੰ ਆਪਣੇ ਵਜੀਰ ਯਾਹੀਆ ਤੋਂ ਪਤਾ ਲੱਗਾ ਕਿ ਅਜੇ ਮੁਰਦਿਆਂ ਦੇ ਮੂੰਹ ਵਿਚ ਪਾਇਆ ਦਮੜਾ ਕਢਣਾ ਬਾਕੀ ਰਹਿੰਦਾ ਹੈ। ਸਭ ਕਬਰਾਂ ਪੁਟੀਆਂ ਗਈਆਂ। ਗਲੀਆਂ ਸ਼ੜੀਆਂ ਲਾਸ਼ਾ ਵਿਚੋਂ ਦਮੜੇ ਕੱਢੇ ਗਏ।
ਅੱਜ ਪੰਜਾਬ ਦੀ ਕਾਰੂੰ ਸ਼ਾਹੀ ਇਸਤੋਂ ਭੀ ਅੱਗੇ ਵੱਧ ਗਈ ਹੈ। ਲੁਟੇਰਾਸ਼ਾਹੀ ਵਲੋਂ, ਸਰਕਾਰ ਦੀ ਸ੍ਰਪ੍ਰਸ਼ਤੀ ਹੇਠ, ਭੂਰਾ, ਕਾਲਾ, ਚਿਟਾ ਦਰਿਆ ਵਗਾਕੇ, ਤਕਰੀਬਨ ਦਸ ਲੱਖ ਨੌਜੁਆਨ ਨੂੰ ਘੋਰੀ ਬਣਾਕੇ, ਜਿੰਦਿਆਂ ਮਾਰਕੇ, ਲੁਟੇਰਾਸ਼ਾਹੀ ਦੇ ਆਪ ਅਰਬਾਂ ਖਰਬਾਂ ਵਿਦੇਸ਼ਾ ਵਿਚ ਜਮਾਂਹ ਕਰਨ ਦੇ ਚਰਚੇ ਹਨ। ਕੀ ਇਹ ਕਾਰੂੰਸ਼ਾਹੀ ਨਹੀ? ਰੇਤਾ ਬਜਰੀ ਤੇ ਮਾਫਈਏ ਦਾ ਕਬਜਾ ਕਰਵਾਕੇ ਅੰਨ੍ਹੀ ਲੁਟ ਕਰਨੀ, ਕਾਰੂੰਸ਼ਾਹੀ ਨਹੀਂ? ਸ਼ਾਮਲਾਤ ਦਾਨ ਕਰਨ ਦਾ ਫੈਸ਼ਲਾ ਕਾਰੂੰਸ਼ਾਹੀ ਨਹੀਂ? ਕਿਨੇ ਕੁ ਗਿਣਦੇ ਜਾੳਂਗੇ? ਇਥੇ ਤਾਂ ਸੈਂਕੜੇ ਮਾਫੀਆ (ਗ੍ਰੋਹ) ਪੈਦਾ ਕੀਤੇ ਗਏ ਨੇ ਪੰਜਾਬ ਲੁਟਣ ਲਈ। ਪੰਜਾਬ ਲੁਟਣਾ, ਗੁਰੂਘਰ ਲੁਟਣੇ ਬਾਦਲਸ਼ਾਹੀ ਦਾ ਸ਼ਾਹੀ ਕਰਮ ਸੀ। ਭ੍ਰਿਸ਼ਟਾਚਾਰ ਦੀ ਰਖਿਆ ਕਰਨੀ, ਭ੍ਰਿਸ਼ਟਾਚਾਰ ਨਾਲ ਭਾਈਵਾਲੀ ਕਰਨੀ, ਕੈਪਟਨਸ਼ਾਹੀ ਦਾ ਸ਼ਾਹੀ ਧਰਮ ਹੈ।
ਜੇ ਕੁਝ ਸਮਾਂ ਪੰਜਾਬ ਵਿਚ ਇਸੇ ਤਰਾਂ ਰਾਜ ਰਿਹਾ, ਤਾਂ ਇਥੇ ਲੁਟਣ ਲਈ ਭੀ ਕੁਝ ਨਹੀਂ ਰਹੇ ਗਾ। ਹੁਣ ਸਮਾਂ ਆ ਗਿਆ ਹੈ ਹਰ ਪੰਜਾਬੀ ਲਈ ਸੋਚਣ ਦਾ। ਆਪਣੀ ਜਮੀਰ ਜਗਾਉਣ ਦਾ। ਆਪਣੇ ਬਚਿਆਂ ਦਾ ਭਵਿਖਤ ਬਚਾਉਣ ਦਾ। ਜੇ ਅੱਜ ਨਹੀਂ ਉਠੋਂ ਗੇ, ਫੇਰ ਉਠਣ ਜੋਗੇ ਰਹੋਂ ਗੇ ਹੀ ਨਹੀਂ।
ਇਸੇ ਭਾਵ ਹੇਠ ਮੇਰੀ ਜਮੀਰ ਜਾਗੀ ਹੈ। ਮੈਂ ਪੰਜਾਬ ਲਈ ਕੁਝ ਕਰਨ ਦਾ ਫੈਸ਼ਲਾ ਕੀਤਾ ਹੈ। ਮੈਂ ਭ੍ਰਿਸ਼ਟਾਚਾਰ ਦੇ ਦੈਂਤ ਨਾਲ ਨਿਹੱਥਿਆਂ ਲੜਨ ਦਾ ਫੈਸ਼ਲਾ ਕੀਤਾ ਹੈ। ਮੈਂ ਹਜਾਰਾਂ ਵੀਰਾਂ ਤੋਂ ਸੁਣ ਚੁਕਾ ਹਾਂ ਕਿ ਭ੍ਰਿਸ਼ਟਾਚਾਰ ਖਤਮ ਨਹੀਂ ਹੋ ਸਕਦਾ। ਮੈਂ ਭ੍ਰਿਸ਼ਟਾਚਾਰ ਖਤਮ ਕਰਨ ਦਾ ਸਾਧਨ ਆਪਣੇ ਲੋਕਾਂ ਸਾਹਮਣੇ ਰੱਖਿਆ ਹੈ। ਇਸ ਸਾਧਨ ਦੀ ਪ੍ਰਾਪਤੀ ਲਈ ਵੈਬਸਾਈਟ ਬਣਾਈ ਹੈ। ਭ੍ਰਿਸ਼ਟਾਚਾਰ ਧਰਨਿਆਂ, ਮੋਰਚਿਆਂ ਨਾਲ ਖਤਮ ਨਹੀਂ ਹੋ ਸਕਦਾ। ਇਸ ਸ਼ਾਧਨ ਦੀ ਪ੍ਰਾਪਤੀ ਲਈ, ਲੋੜੀਦੀ ਪਾਰਟੀ ਬਨਾਉਣੀ ਪਹਿਲੀ ਲੋੜ ਹੈ। ਇਸ ਲਈ "ਏਸੀਪੀ" ਗਠਿਤ ਕੀਤੀ ਗਈ ਹੈ। ਸਮੁਚੇ ਪੰਜਾਬੀਆਂ ਤਕ ਆਪਣਾ ਸਾਧਨ ਅਤੇ ਇਸਦੀ ਪ੍ਰਾਪਤੀ ਲਈ ਆਪਣਾ ਵਿਚਾਰ ਪਹੁੰਚਾਉਣਾ ਦੂਜੀ ਲੋੜ ਹੈ। ਇਸ ਲਈ ਇਹ ਵੈਬਸਾਈਟ ਅੱਪਲੋਡ ਕੀਤੀ ਗਈ ਹੈ।
ਭ੍ਰਿਸ਼ਟਾਚਾਰ ਖਤਮ ਕਰਨ ਲਈ ਮੈਂ ਆਪਣੇ ਬਚਪਨ ਦਾ ਇਤਹਾਸ ਮੁੜ ਦੁਹਰਾਉਣਾਂ ਚਾਹੁੰਦਾ ਹਾਂ। ਮੈਨੂੰ ਪੂਰਨ ਉਮੀਦ ਹੈ ਕਿ ਪੰਜਾਬ ਦੇ ਲੋਕ ਮੇਰੀ ਤਜਵੀਜ, ਜਿਸਨੂੰ ਮੈਂ ਆਪਣਾ ਚੋਣ ਮੈਨੀਫੈਸ਼ਟੋ ਕਿਹਾ ਹੈ, ਉਸਨੂੰ ਧਿਆਨ ਨਾਲ ਵਾਚਣ ਗੇ। ਮੇਰੀ ਗੱਲ ਸੁਨਣ ਗੇ। ਸਹਿਯੋਗ ਦੇਣ ਗੇ। ਤਾਂ ਮੈਨੂੰ ਪੂਰਾ ਯਕੀਨ ਹੈ ਕਿ ਭ੍ਰਿਸ਼ਟਾਚਾਰ 2017 ਦੀ ਚੋਣ ਤੋਂ ਪਹਿਲਾਂ ਹੀ ਖਤਮ ਹੋ ਜਾਏ ਗਾ। ਮੈਂ ਪੰਜਾਬੀਆਂ ਨੂੰ ਯਕੀਨ ਦੁਆਉਣਾ ਚਾਹੁੰਦਾ ਹਾਂ ਕਿ ਮੇਰਾ ਪ੍ਰਯੋਜਨ ਸਿਰਫ ਪੰਜਾਬ ਵਿਚੋਂ ਭ੍ਰਿਸ਼ਟਾਚਾਰ ਦਾ ਖਾਤਮਾਂ ਹੈ। ਸਾਫ ਨਿਰਮਲ ਪਾਰਦਰਸ਼ੀ ਸਰਕਾਰ ਕਾਇਮ ਕਰਨਾਂ ਹੈ। ਆਪ ਮੁਖ ਮੰਤਰੀ ਬਨਣਾ ਜਾਂ ਤਾਕਤ ਪ੍ਰਾਪਤ ਕਰਨਾ ਨਹੀਂ ਹੈ। ਜੇ ਮੇਰੀ ਭਾਵਨਾਂ ਤਾਕਤ ਪ੍ਰਾਪਤ ਕਰਨਾਂ ਦੀ ਹੁੰਦੀ, ਤਾਂ ਮੈਂ ਸਤਾਹ ਪ੍ਰਾਪਤ ਹੁੰਦਿਆਂ ਹੋਇਆਂ ਭੀ ਸਨਿਆਸ਼ ਨਾਂ ਲੈਂਦਾ। ਮੈਂਨੂੰ ਪ੍ਰਮਾਤਮਾਂ ਨੇ ਆਪਣੀ ਜਿੰਦਗੀ ਦੀਆਂ ਲੋੜਾਂ ਲਈ ਪਹਿਲੇ ਹੀ ਸਭ ਕੁਝ ਦਿਤਾ ਹੋਇਆ ਹੈ।