A05. ਟਾਰਗਿਟ ਪੰਜਾਬ ਨੂੰ ਮਾਫੀਆ ਰਾਜ ਤੋਂ ਅਜਾਦ ਕਰਵਾਉਣ ਦਾ ਹੈ।
ਮੇਰਾ ਲੇਖ "ਕੌਣ ਹੈ ਦੇਸ ਧ੍ਰੋਹੀ? ਕੌਣ ਹੈ ਕੌਮ ਧ੍ਰੋਹੀ" ਨੂੰ ਫੇਸ਼ਬੁਕ ਤੇ ਬਹੁਤ ਸਰਾਹਨਾ ਮਿਲੀ ਹੈ। ਬਹੁਤ ਵੀਰਾਂ ਨੇ ਪੁਛਿਆ ਹੈ ਕਿ ਕੀ ਏਸੀਪੀ 2019 ਦੀ ਲੋਕ ਸਭਾ ਚੋਣ ਲੜੇ ਗੀ। ਇਸ ਵਾਰੇ ਮੇਰਾ ਉਤਰ ਹੈ ਕਿ ਮਸ਼ਲਾ ਸਰਕਾਰ ਬਨਾਉਣ ਦਾ ਨਹੀ, ਟਾਰਗਿਟ ਪੰਜਾਬ ਨੂੰ ਮਾਫੀਆ ਸਿੰਡੀਕੇਟ ਤੋਂ ਅਜਾਦ ਕਰਾਉਣ ਦਾ ਹੈ। ਏਸੀਪੀ ਇਕ ਲਹਿਰ ਹੈ, ਜਿਸਦਾ ਮੰਤਵ ਪੰਜਾਬ ਵਿਚ ਭ੍ਰਿਸ਼ਟਾਚਾਰ ਦਾ ਖਾਤਮਾਂ ਕਰਨਾ ਹੈ।
ਇਹ ਚੋਣ ਲੜਨ ਲਈ ਨਹੀ, ਭ੍ਰਿਸ਼ਟਾਰਚਾਰ ਖਤਮ ਕਰਨ ਲਈ ਬਣਾਈ ਗਈ ਹੈ। ਇਹ ਭ੍ਰਿਸ਼ਟਾਚਾਰ ਨੂੰ ਖਤਮ ਕਰੇਗੀ ਅਤੇ ਭ੍ਰਿਸ਼ਟਾਚਾਰ ਦੇ ਸਾਂਝੀਵਾਲ ਲੀਡਰਾਂ ਨੂੰ ਭ੍ਰਿਸ਼ਟਾਚਾਰ ਨਾਲੋਂ ਸਬੰਧ ਤੋੜਨ ਲਈ ਮਜਬੂਰ ਕਰੇ ਗੀ। ਪਰ ਇਸ ਮੰਜਲ ਦੀ ਪ੍ਰਾਪਤੀ ਚੋਣ ਲੜਨ ਨਾਲ ਹੀ ਹੋ ਸਕਦੀ ਹੈ। ਤੁਸੀ ਯਕੀਨ ਕਰੋ। ਏਸੀਪੀ ਅਵੱਸ਼ ਆਪਣੀ ਮੰਜਲ ਤਕ ਪਹੁੰਚਣ ਵਿਚ ਕਮਯਾਬ ਹੋਏ ਗੀ। ਇਸ ਖਾਤਰ ਮੈਂਨੂੰ ਕੁਝ ਦਲੀਲਾਂ ਦੇਣੀਆਂ ਪੈਣਗੀਆਂ। ਕੁਝ ਲੀਡਰਾਂ ਦੀ ਮਜਬੂਰੀ ਜਾਂ ਸੁਭਾ ਦਸਣ ਲਈ ਉਹਨਾਂ ਦ ਗੁਸਾ ਝਲਣਾ ਪਏ ਗਾ। ਪਰ ਮੈਂ ਆਪਣੇ ਆਪ ਨੂੰ ਸੁਭਾਗਾ ਸਮਝਾਂ ਗਾ ਜੇ ਉਹ ਲੀਡਰ ਮੇਰੇ ਨਾਲ ਨਰਾਜ ਹੋਕੇ, ਮੇਰੀ ਕਹੀ ਗੱਲ ਨੂੰ ਵਿਚਾਰਨ, ਅਤੇ ਭ੍ਰਿਸ਼ਟਾਚਾਰ ਦੇ ਖਾਤਮੇਂ ਲਈ ਸਾਂਝੇ ਸੰਘਰਸ ਵਿਚ ਸ਼ਾਮਲ ਹੋ ਜਾਣ।
ਭ੍ਰਿਸ਼ਟਾਚਾਰ ਤੋਂ ਮੇਰਾ ਭਾਵ ਕਿਸੇ ਖਾਸ ਵਿਅੱਕਤੀ ਤੋਂ ਨਹੀ। ਇਕੱਲਾ ਕੋਈ ਭੀ ਕੁਝ ਨਹੀਂ ਕਰ ਸਕਦਾ। ਕਿਸੇ ਚੰਗਿਆਈ ਲਈ ਭੀ ਕੁਝ ਨੇਕ ਹਸ਼ਤੀਆਂ ਦੀ ਟੀਮ ਚਾਹੀਦੀ ਹੈ। ਬੁਰਿਆਈ ਲਈ ਮਜਬੂਤ ਗ੍ਰੋਹ ਚਾਹੀਦਾ ਹੈ। ਅਜਿਹੇ ਗ੍ਰੋਹਾਂ ਦੇ ਕੁਝ ਮੈਂਬਰ ਤਾਂ ਸਾਹਮਣੇ ਆਉਂਦੇ ਹਨ। ਪਰ ਕੁਝ ਅਗਿਆਤ ਰਹਿਕੇ ਭੀ ਸਮਾਜ ਨੂੰ ਵਡਾ ਘਾਤ ਲਾਉਣ ਲਈ ਜੁਮੇਂਵਾਰ ਹੁੰਦੇ ਹਨ। ਮੈਂ ਮਹਿਸੂਸ ਕਰਦਾ ਹਾਂ ਕਿ ਪੰਜਾਬ ਸਰਕਾਰ ਤੇ ਹੁਣ ਭੀ ਭ੍ਰਿਸ਼ਟਾਚਾਰੀ ਮਾਫੀਆ ਸਿੰਡੀਕੇਟ ਕਾਬਜ ਹੈ।
ਮੈਂ ਵਿਅੱਕਤੀਗਤ ਪ੍ਰਕਾਸ਼ ਬਾਦਲ ਜਾਂ ਸੁਖਬੀਰ ਬਾਦਲ ਨੂੰ ਭ੍ਰਿਸ਼ਟਾਚਾਰੀ ਨਹੀ ਕਹਿ ਰਿਹਾ। ਪਰ ਇਹ ਜਰੂਰ ਕਹਿ ਰਿਹਾ ਹਾਂ ਕਿ ਇਹਨਾਂ ਦੀ ਸਰਪ੍ਰਸ਼ਤੀ ਹੇਠ ਭ੍ਰਿਸ਼ਟਾਚਾਰ ਵਧਿਆ ਫੁਲਿਆ ਹੈ। ਇਹਨਾਂ ਆਪਣੇ ਹਿਤਾਂ ਲਈ ਭ੍ਰਿਸ਼ਟਾਚਾਰ ਨੂੰ ਬਢਾਵਾ ਦਿਤਾ। ਮੈਂ ਮਹਿਸੂਸ ਕਰਦਾ ਹਾਂ ਕਿ ਭ੍ਰਿਸ਼ਟਾਚਾਰ ਨੇ ਪੰਜਾਬ ਤਬਾਹ ਕਰ ਦਿਤਾ ਹੈ। ਕੈਪਟਨ ਸਾਹਿਬ ਨੂੰ ਹੁਣ ਆਪਣਾ ਕੋਈ ਉਜਲਾ ਭਵਿਖ ਨਜਰ ਨਹੀਂ ਆ ਰਿਹਾ। ਇਸ ਲਈ ਉਹ ਮੁੜ ਇਸ ਮਾਫੀਆ ਗ੍ਰੋਹ ਨੂੰ ਪੰਜਾਬ ਤੇ ਮੁੜ ਕਾਬਜ ਕਰਨ ਲਈ ਅੰਦਰੂਨੀ ਯਤਨ ਕਰ ਰਹੇ ਹਨ। ਜੇ ਇਹ ਸਿੰਡੀਕੇਟ ਮੁੜ ਪੰਜਾਬ ਤੇ ਕਾਬਜ ਹੋ ਗਿਆ ਤਾਂ ਪੰਜਾਬ ਲਈ ਤਾਂ ਮਹਾਂ ਤਬਾਹੀ ਸਾਬਤ ਹੋਵੇ ਗਾ ਹੀ। ਸਾਡੀ ਆਉਣ ਵਾਲੀ ਨਸ਼ਲ ਲਈ ਭੀ ਅਤਿ ਘਾਤਕ ਹੋਵੇ ਗਾ।
ਕਿਸੇ ਰੋਗ ਜਾਂ ਨਾਸੂਰ ਦੇ ਉਪਾਅ ਕਰਨ ਤੋਂ ਪਹਿਲਾਂ ਇਹ ਸੋਚਣਾ ਜਰੂਰੀ ਹੈ ਕਿ ਇਹ ਨਾਸੂਰ ਕੇਹੜੇ ਤੱਤਾਂ ਕਾਰਨ ਪੈਦਾ ਹੋਇਆ ਹੈ। ਕੇਹੜੇ ਤੱਤਾਂ ਤੋਂ ਇਹ ਤਾਕਤ ਲੈ ਰਿਹਾ ਹੈ। ਨਾਸੂਰ ਦਾ ਵਾਧਾ ਰੋਕਣ ਲਈ, ਉਹਨਾਂ ਤੱਤਾਂ ਨੂੰ ਰੋਕਣਾ ਜਰੂਰੀ ਹੈ। ਇਸਤੋਂ ਬਾਦ ਹੀ ਉਸ ਤੱਤ ਦੀ ਲੋੜ ਹੈ ਜੋ ਨਾਸੂਰ ਦੀ ਜੜ੍ਹ ਖਤਮ ਕਰ ਦੇਵੇ। ਪੰਜਾਬ ਦੇ ਸੂਝਵਾਨ ਚਿੰਤਕ ਭਾਂਵੇਂ ਦੋਹਾਂ ਤਰਾਂਹ ਦੇ ਰਾਜਨੀਤਕ ਤੱਤਾਂ ਨੂੰ ਚੰਗੀ ਤਰਾਂ ਪਚਿਾਣਦੇ ਹਨ। ਪਰ ਸਰਕਾਰੀ ਜਬਰ ਤੇ ਉਹਨਾਂ ਦੀਆਂ ਮਜਬੂਰੀਆਂ ਉਹਨਾਂ ਨੂੰ ਮੂੰਹ ਬੰਦ ਰੱਖਣ ਲਈ ਮਜਬੂਰ ਕਰ ਦੀਆਂ ਹਨ। ਏਸੀਪੀ ਆਪਣੀ ਜਾਨ ਹੀਲ ਕੇ ਮੂੰਹ ਖੋਲੇ ਗੀ।
ਪੰਜਾਬ ਵਿਚ ਭ੍ਰਿਸ਼ਟਾਚਾਰ ਦੀ ਜਨਮ ਦਾਤੀ ਕਾਂਗਰਸ ਹੈ। ਪਰ ਭ੍ਰਿਸ਼ਟਾਚਾਰ ਦਾ ਪ੍ਰਤੱਖ ਨਾਸੂਰ 1970 ਵਿਚ ਬਾਦਲ ਸਰਕਾਰ ਸਮੇਂ ਫੁਟਿਆ ਸੀ। ਜਦੋਂ ਇੰਦਰਾ ਸਰਕਾਰ ਨੇ ਨਕਸ਼ਲਵਾੜੀ ਅੱਤਵਾਦ ਖਤਮ ਕਰਨ ਦੇ ਨਾਮ ਹੇਠ, ਸਤੰਤਰਤਾ ਸੰਗਰਾਮੀ ਗਦਰੀ ਬਾਬਾ ਬੂਝਾ ਸਿੰਘ ਤੇ ਉਸਦੇ ਦਰਜਨਾਂ ਸਾਥੀਆਂ ਨੂੰ, ਬਾਦਲ ਸਰਕਾਰ ਤੋਂ, ਝੂਠੇ ਮੁਕਾਬਲਿਆਂ ਵਚ ਮਰਵਾਇਆ ਸੀ। ਇਸ ਦੇ ਬਦਲੇ ਪੰਜਾਬ ਸਰਕਾਰ ਨੂੰ ਅੰਨੀ ਲੁਟ ਕਰਨ ਦੀ ਖੁਲੀ ਛੁਟੀ ਦਿਤੀ ਗਈ। ਜੇ ਰਾਖਾ ਹੀ ਲੁਟੇਰੇ ਨਾਲ ਰਲ ਜਾਏ ਤਾਂ ਘਰ ਕਿਵੇਂ ਬਚੇ ਗਾ। ਬਾਦਲ ਸਰਕਾਰ ਤੋਂ ਪਹਿਲਾਂ ਗੁਰਨਾਮ ਸਿੰਘ ਸਰਕਾਰ ਸੀ। ਬਾਦਲ ਸਰਕਾਰ ਤੋਂ ਬਾਦ ਗਿਆਨੀ ਜੈਲ ਸਿੰਘ, ਸ ਬੇਅੰਤ ਸਿੰਘ, ਸ ਬਰਨਾਲਾ, ਦੀ ਸਰਕਾਰ ਬਣੀ। ਗਿਆਨੀ ਜੀ ਕੇਂਦਰ ਵਿਚ ਹੋਮ ਮਨਿਸ਼ਟਰ ਰਹੇ। ਰਾਸ਼ਟਰਪਤੀ ਰਹੇ। ਪਰ ਕੋਈ ਭੀ ਜਾਇਦਾਦ ਬਣਾਈ ਮਹਿਸੂਸ ਨਹੀਂ ਹੁੰਦੀ। ਸਾਇਦ ਉਹਨਾਂ ਸਾਰਿਆਂ ਵਲੋਂ ਕੋਈ ਬਣਾਈ ਜਾਇਦਾਦ ਤਾਂ ਖੁਦ ਬਾਦਲ ਸਹਿਬ ਭੀ ਨਹੀਂ ਦੱਸ ਸਕਣਗੇ।
ਭਾਰਤ ਪੌਣੇ ਦੋ ਸਾਲ, 25 ਜੁਨ 1975 ਤੋਂ 21 ਮਾਰਚ 1977 ਤੱਕ ਇਮਰਜੈਂਸੀ ਅਧੀਨ ਰਿਹਾ। ਇੰਦਰਾ, ਸਿੰਡੀਕੇਟ ਕਾਂਗਰਸ ਨੂੰ ਹਰਾਕੇ ਤਾਕਤ ਵਿਚ ਆਈ ਸੀ। ਜੋ ਬਾਦ ਵਿਚ ਇਕ ਡਿਕਟੇਟਰ ਦਾ ਰੂਪ ਧਾਰ ਗਈ। ਸੰਜੇ ਗਾਂਧੀ ਨੇ ਬਹੁਤ ਮਨ ਆਈਆਂ ਕੀਤੀਆਂ, ਹੇਮੂ ਵਾਲੀਆਂ ਚਲਾਈਆਂ। ਉਦਹਰਣ ਵਜੋਂ ਨਸ਼ਲ ਕਸ਼ੀ ਉਸੇ ਦਾ ਤੁਗਲਕੀ ਫਰਮਾਨ ਸੀ। ਕ੍ਰੋੜਾਂ ਭਾਰਤੀਆਂ, ਕੰਮਾਰਿਆਂ, ਨਬਾਲਗਾਂ ਦੀ ਜਬਰਦਸਤੀ ਨਸ਼ਲਕਸੀ ਕੀਤੀ ਗਈ। ਕੋਰਟ ਰਾਜਨੀਤਕਾਂ ਅਧੀਨ ਕਰ ਦਿਤੀ ਗਈ।
ਪਹਿਲੀ ਵਾਰ ਸਾਰਾ ਭਾਰਤ ਇਦਰਾ ਵਿਰੁਧ ਇਕਮੁਠ ਹੋਇਆ। ਅਕਾਲੀ ਦਲ ਨੇ ਭੀ ਇਸ ਵਿਰੁਧ ਮੋਰਚਾ ਲਾਇਆ। ਸੰਤ ਹਰਚੰਦ ਸਿੰਘ ਮੋਰਚਾ ਡਿਕਟੇਟਰ ਸਨ। ਸੰਤ ਜੀਨੇ ਮੈਨੂੰ ਹਿੰਦੋਸ਼ਤਾਨ ਭਰ ਵਿਚ ਵੱਖ ਵੱਖ ਪਾਰਟੀਆਂ ਨਾਲ ਸੰਪਰਕ ਕਰਨ ਤੇ ਸੂਚਨਾਂਵਾਂ ਦਾ ਆਦਾਨ ਪ੍ਰਦਾਨ ਕਰਨ ਦੀ ਸੇਵਾ ਦਿਤੀ। ਮੇਂਨੂੰ ਦਰਜਨਾਂ ਵਾਰ ਦਿਲੀ ਤੇ ਕਈ ਕਈ ਵਾਰ ਬੰਬਈ, ਮਦਰਾਸ, ਕਲਕੱਤੇ ਜਾਣਾ ਪਿਆ। ਜਿਸਦੇ ਫਲਸ਼ਰੂਪ ਮੈਨੂੰ ਸਭ ਪਾਰਟੀਆਂ ਦੇ ਲੀਡਰਾਂ ਨਾਲ ਨਿਜੀ ਸਬੰਧ ਪੈਦਾ ਕਰਣ ਦਾ ਮੋਕਾ ਮਿਲਿਆ। ਪਰ ਦੋ ਲੀਡਰਾਂ ਨੇ ਮੈਨੂੰ ਬਹੁਤ ਪਿਆਰ ਦਿਤਾ। ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਤੇ ਬਾਬੂ ਕਾਂਸ਼ੀ ਰਾਮ। ਸੁਰਜੀਤ ਜੀ ਬਹੁਤ ਸਮਾਂ ਦੇਕੇ, ਸਾਰੇ ਭਾਰਤ ਦੇ ਹਾਲਾਤ ਬਿਆਨ ਕਰਦੇ ਰਹਿੰਦੇ ਸਨ।
ਮੈਂ ਕਿਉਂਕੇ ਲੁਕ ਛਿਪਕੇ ਟਰੇਨ ਰਾਹੀਂ ਸਫਰ ਕਰਦਾ ਸੀ, ਅਤੇ ਨਵੀਂ ਦਿਲੀ ਰੇਲਵੇ ਸ਼ਟੇਸ਼ਨ ਦੇ ਸ਼ਾਹਮਣੀ ਮਾਰਕਿਟ ਦੇ ਹੋਟਲਾਂ ਵਿਚ ਠਹਿਰਦਾ ਸੀ। ਉਸਦੇ ਨਜਦੀਕ ਹੀ ਬਾਬੂ ਕਾਂਸ਼ੀ ਰਾਮ ਜੀ ਨੇ ਦੋ ਫਲੈਟਾਂ ਦੀ ਉਪਰਲੀ ਮੰਜਲ ਕਿਰਾਏ ਉਤੇ ਲਈ ਹੋਈ ਸੀ। ਇਕ ਵਿਚ ਉਹਨਾਂ ਦਾ ਦਫਤਰ ਸੀ ਤੇ ਦੂਜੇ ਵਿਚ ਰਿਹਾਇਸ਼। ਉਹ ਮੈਂਨੂੰ ਕਈ ਵਾਰ ਖਾਣੇ ਤੇ ਘਰ ਲੈ ਗਏ ਸ਼ਨ। ਜਿਥੇ ਮਾਇਆਵਤੀ ਜੀ ਭੀ, ਦੂਸਰੀਆਂ ਵਰਕਰਾਂ ਨਾਲ, ਖਾਣਾ ਤਿਆਰ ਕਰਵਾਉਦੇ ਸ਼ਨ।
ਬਾਬੂ ਕਾਂਸ਼ੀ ਰਾਮ ਜੀ ਨੂੰ ਮੇਰੇ ਤੇ ਖਾਸ ਹੀ ਭਰੋਸ਼ਾ ਹੋ ਗਿਆ ਸੀ। ਉਹ ਮੈਂਨੂੰ ਕੁਝ ਅਜੇਹੀਆਂ ਗੱਲਾਂ ਭੀ ਦੱਸ ਦਿੰਦੇ, ਜੋ ਉਹਨਾਂ ਦੇ ਨਜਦੀਕੀਆਂ ਨੂੰ ਭੀ ਨਹੀ ਸੀ ਪਤਾ। ਉਦਾਹਰਣ ਵਜੋਂ ਜਦੋਂ 31 ਅਕਤੂਬਰ 1984 ਨੂੰ ਇੰਦਰਾ ਦੇ ਕਤਲ ਤੋਂ ਬਾਦ, ਮੈਂ ਬਾਬੂ ਕਾਂਸ਼ੀ ਰਾਮ ਜੀ ਕੋਲ ਗਿਆ ਤਾਂ ਗੱਲਾਂ ਕਰਦੇ ਕਰਦੇ ਉਹਨਾ ਮੈਨੂੰ ਦਿਲੀ ਦੇ ਸਿਖ ਘਾਤ ਦਾ ਅਸਲ ਕਾਰਨ ਦਸ ਦਿਤਾ।
ਉਹਨਾਂ ਦਸਿਆ ਕਿ ਜਦੋਂ ਇੰਦਰਾ ਦਾ ਕਤਲ ਹੋਇਆ, ਉਸੇ ਰਾਤ ਹੀ ਮੈਨੂੰ ਗਿਰਫਤਾਰ ਕਰ ਲਿਆ ਗਿਆ ਸੀ। ਇੰਦਰਾ ਦੇ ਸਬੰਧ ਰਸ਼ੀਆ ਨਾਲ ਸਨ। ਇਸ ਲਈ ਉਹ ਇਹ ਕਹਾਣੀ ਬਨਾਉਣੀ ਚਾਹੁੰਦੇ ਸ਼ਨ, ਕਿ ਅਮਰੀਕਾ ਦੀ ਸੀਆਈਏ ਨੇ, ਕਾਂਸੀ ਰਾਮ ਰਾਹੀ ਇੰਦਰਾ ਨੂੰ ਮਰਵਾਇਆ ਹੈ। ਕਿਉਂਕੇ ਇੰਦਰਾ ਦੇ ਕਤਲ ਨਾਲ ਸਬੰਧਿਤ ਦੋਨੋ ਲੜਕੇ ਮੇਰੇ ਨਜਦੀਕੀ (ਰਿਸ਼ਤੇਦਾਰ) ਹਨ।
ਉਸ ਸਮੇਂ ਰਾਜੀਵ ਨੂੰ ਫਲਾਨੇ (ਨਾਮ ਲਿਆ) ਨੇ ਰਾਇ ਦਿਤੀ ਕਿ ਤੁਸੀਂ ਗਲਤ ਕਰ ਰਹੇ ਹੋਂ। ਇਸ ਨਾਲ ਇਕ ਤਾਂ ਅਮਰੀਕਾ ਵਰਗੇ ਤਾਕਵਰ ਮੁਲਕ ਨਾਲ ਵਿਰੋਧ ਵਧੇ ਗਾ। ਦੂਸਰਾ ਦੁਨੀਆ ਭਰ ਵਿਚ ਇਹ ਵਿਚਾਰ ਜਾਏ ਗਾ ਕਿ, ਭਾਰਤ ਵਿਚ ਪਛੜੇ ਵਰਗ ਨੇ, ਸ਼ਵੱਰਨ ਕਲਾਸ ਦੀ ਪ੍ਰਧਾਨ ਮੰਤਰੀ ਦਾ ਕਤਲ ਕਰਕੇ, ਦੇਸ਼ ਵਿਚ ਰਾਜ ਪਲਟਾ ਲੈ ਆਂਦਾ ਹੈ। ਸਾਰਾ ਪਛੜਿਆ ਵਰਗ ਨਰਾਜ ਹੋ ਜਾਏ ਗਾ। ਅਗੋਂ ਲਈ ਸਰਕਾਰ ਬਨਣੀ ਮੁਸ਼ਕਲ ਹੋ ਜਾਏ ਗੀ। ਕਤਲ ਦੋ ਸਿਖਾਂ ਨੇ ਕੀਤਾ ਹੈ। ਤੁਸੀਂ ਗੱਲ ਸਿਖਾਂ ਵੱਲ ਮੋੜੋ। ਇਕ ਕਰੋੜ ਸਿੱਖ ਜੇ ਨਰਾਜ ਹੋ ਜਾਣ ਗੇ, ਤਾਂ 90 ਕ੍ਰੋੜ ਭਾਰਤੀ ਤੁਹਾਡਾ ਹਮਦਰਦ ਬਣ ਜਾਏ ਗਾ।
ਰਾਜੀਵ ਨੂੰ ਇਹ ਦਲੀਲ ਠੀਕ ਲੱਗੀ। ਇਸ ਲਈ ਮੈਂਨੂੰ ਤਾਂ ਅਗਲੀ ਰਾਤ ਸੁਬਾ੍ਹ ਤਿੰਨ ਵਜੇ ਛੱਡ ਦਿਤਾ, ਅਤੇ ਵੱਡ੍ਹਾ ਦਰੱਖਤ ਗਿਰਿਆ ਦਸਕੇ, ਸਿਖਾਂ ਲਈ ਧਰਤੀ ਕੰਬਾ ਦਿਤੀ। ਇਹ ਸਭ ਰਾਜੀਵ ਦੀ ਗਿਣੀ ਮਿਥੀ ਵਿਉਂਤ ਬੰਦੀ ਅਨੁਸਾਰ ਕੀਤਾ ਗਿਆ ਸੀ। ਅਜਿਹੀ ਧਰਤੀ ਕੰਬਾਉਣ ਵਾਲੀ ਪਾਰਟੀ ਨਾਲ ਏਸੀਪੀ ਸਾਂਝ ਨਹੀਂ ਪਾ ਸਕਦੀ। ਜੋ ਇਸ ਪਾਰਟੀ ਦੇ ਸੋਅਲੇ ਗਾ ਰਹੇ ਹਨ। ਉਹਨਾਂ ਨੂੰ ਮੁਬਾਰਕ ਹੋਵੇ। ਉਹ ਆਪਣੇ ਢਿਡ ਲਈ ਲੜ ਰਹੇ ਹਨ। ਪੰਜਾਬ ਲਈ ਨਹੀਂ।
ਪਰ ਏਸੀਪੀ ਸਰਕਾਰ ਪੰਜਾਬ ਨੂੰ ਮੁੜ ਖੁਸ਼ਹਾਲ ਬਣਾਏ ਗੀ। ਨਵੇਂ ਟੈਕਸ ਲਗਾਕੇ ਨਹੀਂ। ਲੁਟੇਰਿਆਂ ਤੋਂ ਲੁਟੀ ਹੋਈ ਰਕਮ ਵਾਪਿਸ ਲੈਕੇ। ਭ੍ਰਿਸ਼ਟਾਚਾਰ ਦੀ ਕਮਾਈ ਨਾਲ ਬਣਾਈਆਂ ਜਾਇਦਾਦਾਂ ਨਿਲਾਮ ਕਰਕੇ। ਕੈਪਟਨ ਸਹਿਬ ਨੇ ਭੀ 2002 ਵਿਚ ਮੇਰੀ ਪ੍ਰੇਰਨਾ ਤੇ, ਤਲਵੰਡੀ ਸਾਬੋ ਵਿਖੇ, ਪਹਿਲੀ ਵਾਰ ਇਹ ਵਾਅਦਾ ਕੀਤਾ ਸੀ। ਕਿ ਮੈਂ ਬਾਦਲ ਤੋਂ ਪੰਜਾਬ ਦਾ ਲੁਟਿਆ 23 ਸੌ ਕ੍ਰੋੜ ਪੱਈਆ ਵਾਪਿਸ ਲਵਾਂ ਗਾ। ਪੰਜ ਸਾਲ ਕੋਈ ਟੈਕਸ ਉਗਰਾਹੁਣ ਦੀ ਲੋੜ ਨਹੀਂ ਰਹੇ ਗੀ। ਜਿਸਨੂੰ ਲੋਕਾਂ ਨੇ ਪ੍ਰਵਾਨ ਕਰ ਲਿਆ ਸੀ। ਪਰ ਆਪਣੀ ਸ਼ਰਕਾਰ ਬਨਣ ਸਾਰ ਹੀ, ਉਹ ਭ੍ਰਿਸ਼ਟਾਚਾਰ ਨਾਲ ਭਾਈਵਾਲ ਬਣ ਗਏ। ਕੈਪਟਨ ਸਹਿਬ ਨੇ ਭ੍ਰਿਸ਼ਟਾਚਾਰ ਦੀ ਰੱਖਿਆ ਲਈ ਜੋ ਕੁਝ ਕੀਤਾ, ਉਹ ਬਹੁਤ ਵਿਸ਼ਾਲ ਹੈ।
ਬੀਐਸਪੀ ਪਿਛਲੀਆਂ ਸਾਰੀਆਂ ਚੋਣਾਂ ਵਿਚ ਭ੍ਰਿਸ਼ਟਾਚਾਰ ਲਈ ਸਹਾਈ ਸਾਬਤ ਹੋਈ ਹੈ। ਮੋਟਾ ਚੜਾਵਾ ਯੂਪੀ ਜਾਂਦਾ ਸੀ। ਉਥੋਂ ਹੁਕਮ ਹੁੰਦਾ ਸੀ, ਸਾਰੀਆਂ ਸੀਟਾਂ ਤੇ ਉਮੀਦਵਾਰ ਖੜੇ ਕਰਨ ਦਾ। ਬੀਐਸਪੀ ਆਪਣੇ ਜਿਤਣ ਲਈ ਵਿਉਂਤਬੰਦੀ ਨਹੀ ਸੀ ਕਰਦੀ, ਭਿਸ਼ਟਾਚਾਰ ਨੂੰ ਜਿਉਂਦਾ ਰਖਣਾ ਹੀ ਠੀਕ ਸਮਝਦੀ ਸੀ । ਇਸ ਵਾਰ ਅਜੇਹਾ ਨਹੀਂ ਹੋਏ ਗਾ। ਬੀਐਸਪੀ ਦੂਸਰਿਆ ਦੇ ਸਹਿਯੋਗ ਨਾਲ ਆਪਣੇ ਵਿਧਾਇਕ ਬਣਾਏ ਗੀ। ਕਰੀਮਪੁਰੀ ਜੀ ਇਸ ਕਰਕੇ ਸਰਬੱਤ ਖਾਲਸਾ ਵਿਚ ਨਹੀਂ ਗਏ ਸਨ, ਕਿ ਉਹ ਗਰਮ ਖਿਆਲੀਏ ਹਨ। ਬਲਕਿ ਇਸ ਲਈ ਗਏ ਸੀ ਕਿ ਉਹ ਪੰਜਾਬ ਦੇ ਪੁਤਰ ਹਨ ਤੇ ਪੰਜਾਬ ਦੇ ਨਾਲ ਹਨ। ਉਹਨਾਂ ਦੀ ਭ੍ਰਿਸ਼ਟਾਚਾਰ ਨਾਲ ਕੋਈ ਸਾਂਝ ਨਹੀ। ਹੁਣ ਮਜੂਦਾ ਪ੍ਰਧਾਨ ਰਾਜੂ ਸਾਹਿਬ ਭੀ ਸਾਂਝੇ ਮੋਰਚੇ ਲਈ ਗ਼ਤਨਸ਼ੀਲ ਹਨ। ਉਹਨਾਂ ਨੂੰ ਹੁਣ ਯਕੀਨ ਹੋਗਿਆਂ ਹੈ ਕਿ ਉਹ ਹੁਣ ਭ੍ਰਿਸ਼ਟਾਚਾਰ (ਬਾਦਲਸ਼ਾਹੀ) ਨੂੰ ਮੁੜ ਸੁਰਜੀਤ ਨਹੀਂ ਕਰ ਸਕਦੇ।
ਸੰਤ ਸਮਾਜ ਭਾਵ ਪੰਜਾਬ ਦੇ ਸੰਤ ਮਹਾਂਪੁਰਖ, ਪ੍ਰਚਾਰਕ, ਲੰਮੇ ਸਮੇਂ ਤੋਂ ਭ੍ਰਿਸ਼ਟਾਚਾਰ ਨੂੰ ਸਹਿਯੋਗ ਦਿੰਦੇ ਆ ਰਹੇ ਹਨ। ਕਿਉਂਕੇ ਭ੍ਰਿਸ਼ਟਾਚਾਰ ਨੇ ਪੰਥ ਨਾਮ ਦਾ ਬੁਰਕਾ ਪਹਿਨਿਆਂ ਹੋਇਆ ਹੈ। ਪਰ ਹੁਣ ਉਹਨਾਂ ਨੇ ਭ੍ਰਿਸ਼ਟਾਚਾਰ ਦਾ ਅਸਲੀ ਚੇਹਰਾ ਪਛਾਣ ਲਿਆ ਹੈ। ਉਹ ਹੁਣ ਉਸਨੂੰ ਸਰਪ੍ਰਸ਼ਤੀ ਨਹੀਂ ਦੇਣ ਗੇ। ਆਪਣੇ ਗੁਰੂਘਰਾਂ ਦੀ ਆਪ ਸੰਭਾਲ ਕਰਨਗੇ। ਕਿਸੇ ਅੱਛੇ ਆਦਮੀ ਦੇ ਸਿਰ ਤੇ ਹੱਥ ਰੱਖਕੇ ਪੰਜਾਬ ਦੀ ਰੱਖਿਆ ਕਰਨ ਗੇ। ਏਸੀਪੀ ਉਹਨਾਂ ਤੋਂ ਅਗਵਾਈ ਲਏ ਗੀ।
ਭ੍ਰਿਸ਼ਟਾਚਾਰੀ, ਗੁਰਦੁਆਰਾ ਬੋਰਡ ਨੇ ਤਕਰੀਬਨ ਹਰ ਪਿੰਡ ਵਿਚ, ਗੁਰੂਘਰਾਂ ਤੇ ਨਜਾਇਜ, ਗੈਰਕਨੂੰਨੀ, ਧਕੇਸ਼ਾਹੀ ਨਾਲ ਕਬਜਾ ਕੀਤਾ ਹੋਇਆ ਹੈ। ਏਸੀਪੀ ਗੁਰੂਘਰਾਂ ਦੀ ਸੇਵਾ ਸੰਭਾਲ ਮੁੜ ਸਥਾਨਿਕ ਸੰਗਤ ਨੂੰ ਸੌਂਪਣ ਲਈ ਬਚਨਵੱਧ ਹੈ। ਸਿਖ ਸੰਗਤਾਂ ਸਹਿਯੋਗ ਦੇਣ ਗੀਆਂ। ਭ੍ਰਿਸ਼ਟਾਚਾਰੀ ਗੁਰਦੁਆਰਾ ਬੋਰਡ ਨੇ ਕਲੀਨਸ਼ੇਵ ਸਿਖ ਨੌਜੁਆਨਾਂ ਨੂੰ ਪਤਿਤ ਕਹਿ ਕੇ ਨੀਵਾਂ ਦਿਖਾਇਆ ਹੈ। ਗੁਰੂਘਰ ਦੀ ਸੇਵਾ ਤੋਂ ਵਾਂਝਾ ਕੀਤਾ ਹੋਇਆ ਹੈ। ਆਪਣੇ ਗੁਰੂਘਰਾਂ ਦੇ ਪ੍ਰਬੰਧ ਸਬੰਧੀ ਵੋਟ ਦੇਣ ਦਾ ਬੁਨਿਆਦੀ ਹੱਕ ਖੋਇਆ ਹੋਇਆ ਹੈ। ਏਸੀਪੀ ਇਹ ਹੱਕ ਬਹਾਲ ਕਰਨ ਲਈ ਬਚਨਵੱਧ ਹੈ। ਨੌਜੁਆਨ ਵਰਗ ਸਹਿਯੋਗ ਦੇਵੇ ਗਾ।
ਅਖੀਰ ਵਿਚ ਮੈਂ ਆਪਣੇ ਦੋਸ਼ਤਾਂ ਨੂੰ ਮੁੜ ਯਾਦ ਕਰਵਾਉਣਾ ਚਾਹੁੰਦਾ ਹਾਂ ਕਿ ਏਸੀਪੀ ਦੀ ਮੰਜਲ ਸਰਕਾਰ ਬਨਾਉਣਾ ਨਹੀਂ, ਭ੍ਰਿਸ਼ਟਾਚਾਰ ਖਤਮ ਕਰਨਾ ਹੈ। ਇਸ ਲਈ ਏਸੀਪੀ ਸਿਰਫ ਤਾਲਮੇਲ ਦਾ ਸਾਧਨ ਹੀ ਬਣੇ ਗੀ। ਪਰ ਜੇ ਪੰਜਾਬ ਦੀ ਜਨਤਾ ਨੇ ਇਹ ਸੇਵਾ ਏਸੀਪੀ ਦੇ ਜੁਮੇਂ ਲਾਈ, ਤਾਂ ਏਸੀਪੀ ਐਸਾ ਪ੍ਰਬੰਧ ਕਰੇਗੀ, ਕਿ ਮੁੜ ਪੰਜਾਬ ਵਿਚ ਭ੍ਰਿਸ਼ਟਾਚਾਰ ਪੈਦਾ ਹੀ ਨਹੀਂ ਹੋ ਸਕੇ ਗਾ। ਤੁਹਾਡੇ ਅਸ਼ੀਰਵਾਦ ਤੇ ਸਹਿਯੋਗ ਦੀ ਲੋੜ ਹੈ।
ਇਥੇ ਇਹ ਦਸਣਾ ਭੀ ਲੌਜੀਕਲ ਹੋਏ ਗਾ ਕਿ, ਏਸੀਪੀ ਨੇ ਅਜੇ ਆਪਣੀ ਹੋਂਦ ਨੂੰ, ਪ੍ਰੈਸ ਤੇ ਪਰਿੰਟ ਮੀਡੀਆ ਵਿਚ ਇਨਟਰੋਡਿਊਸ ਨਹੀ ਕੀਤਾ। ਜਿਸ ਕਿਸੇ ਨੇ ਭੀ ਇਸਦਾ ਮੈਨੀਫੈਸ਼ਟੋ ਪੜ੍ਹਿਆ ਹੈ, ਭਾਂਵੇਂ ਉਹ ਕਿਸੇ ਭੀ ਪਰਟੀ ਨਾਲ ਸਬੰਧਿਤ ਹੈ। ਇਸਦਾ ਮੈਂਬਰ ਬਣ ਗਿਆ ਹੈ। ਹਜਾਰਾਂ ਮੈਬਰ ਬਣ ਚੁਕੇ ਹਨ। ਫੇਸਬੁਕ ਤੇ ਸਭ ਤੋਂ ਵੱਧ ਪੋਸਟਾਂ ਏਸੀਪੀ ਦੇ ਪੋਰਟਲ ਤੇ ਆ ਰਹੀਆਂ ਹਨ। ਭਰਪੂਰ ਸਮਰੱਥਨ ਆ ਰਿਹਾ ਹੈ। ਏਸੀਪੀ ਦੇ ਦਰਵਾਜੇ ਸਭ ਲਈ ਖੁਲ੍ਹੇ ਹਨ। ਐਡਮਿਨ ਵਲੋਂ ਅਪਰੂਵ ਕਰਾਉਣ ਦੀ ਬੰਦਸ਼ ਨਹੀਂ ਲਾਈ ਗਈ।
ਪੁਕਾਰੇ ਸਾਡੀ ਆਤਮਾਂ। ਭ੍ਰਿਸ਼ਟਾਚਾਰ ਦਾ ਖਾਤਮਾਂ।