ਐਂਟੀ ਕ੍ਰਪਸ਼ਨ ਪਾਰਟੀ ਦੀ ਵੈਬਸਾਈ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।ਇਸ ਪਾਰਟੀ ਦੀ ਸਥਾਪਨਾ: ਕ੍ਰਪਸ਼ਨ, ਡ੍ਰੱਗ ਮਾਫੀਆਂ, ਰੇਤ ਮਾਫੀਆ, ਟ੍ਰਾਂਸਪੋਰਟ ਕੇਬਲ ਸ਼ਨਅੱਤ ਇੰਡੱਸ਼ਟਰੀ ਉਪਰ ਇਜਾਰੇਦਾਰੀ, ਆਦਿ ਬੁਰਾਈਆਂ ਦੇ ਖਿਲਾਫ ਸੰਘਰਸ਼ ਕਰਨ ਲਈ ਕੀਤੀ ਗਈ ਹੈ।ਜਨਤਾ ਦਾ ਲੁਟਿਆ ਪੈਸਾ ਵਾਪਿਸ ਜਨਤਾ ਕੋਲ ਆਏ ਗਾ।ਗੁਰਦਵਾਰਾ ਬੋਰਡ ਅਤੇ ਦੂਜੇ ਪਵਿਤਰ ਗੁਰੁ ਘਰਾਂ ਦੀ ਨਾਦਰਸ਼ਾਹੀ ਲੁਟ ਖਤਮ ਹੋਵੇ ਗੀ।ਬੋਰਡ ਦੇ ਪ੍ਰਬੰਧ ਲਈ ਸਰਬ ਸੰਸਾਰ ਗੁਰਦਵਾਰਾ ਪ੍ਰਬੰਧਕ ਬੋਰਡ ਬਣੇ ਗਾ।ਨੋਟੀਫਾਈਡ ਅਤੇ ਲੋਕਲ ਕਮੇਟੀਆਂ ਦਾ ਪ੍ਰਬੰਧ ਸਥਾਨਿਕ ਸੰਗਤ ਕੋਲ ਹੋਵੇ ਗਾ।ਤੁਹਾਡੇ ਸਹਿਯੋਗ ਦੀ ਲੋੜ ਹੈ।

                                                                                                                       

A06. ਧਰਮ ਤੋਂ ਰਾਜਨੀਤੀ ਨੂੰ ਵੱਖਰਾ ਕਰਨ ਦੀ ਲੋੜ

ਜਦੋਂ ਕੋਈ ਧਰਮ ਭ੍ਰਿਸ਼ਟਾਚਾਰ ਦੀ ਦੇ ਪ੍ਰਭਾਵ ਹੇਠ ਆ ਜਾਏ ਤਾਂ ਉਸਨੂੰ ਧਰਮ ਨਹੀਂ ਕਿਹਾ ਜਾ ਸਕਦਾ। ਉਹ ਭ੍ਰਿਸ਼ਟਾਚਾਰ ਦੀ ਰਖਿਆ ਲਈ ਇਕ  ਢਾਲ ਵਜੋਂ ਵਰਤਿਆ ਜਾਂਦਾ ਹੈ। ਧਾਰਮਿਕਤਾ ਖਤਮ ਹੋ ਜਾਂਦੀ ਹੈ। ਕੁਝ ਸਮੇਂ ਬਾਦ ਅਜੇਹਾ ਰਾਜਨੀਤੀ ਪ੍ਰਭਾਵਿਤ ਧਰਮ, ਵਿਲੀਨ ਹੋ ਜਾਂਦਾ ਹੈ। ਇਤਹਾਸ ਵਿਚ ਇਸ ਸਬੰਧੀ ਅਥਾਹ ਉਦਾਹਰਣਾਂ ਮਜੂਦ ਨੇ। ਧਰਮ ਨੂੰ ਬਚਾਉਣ ਲਈ ਇਸ ਨੂੰ ਰਾਜਨੀਤੀ ਤੋ ਬਚਾਉਣਾ ਪਏ ਗਾ। ਇਸਦਾ ਇਕੋ ਇਕ ਉਪਾ ਹੈ ਕਿ ਧਰਮ ਨੂੰ ਰਾਜਨੀਤੀ ਤੋਂ ਵਖ ਰਖਿਆ ਜਾਏ।

ਧਰਮ ਤੇ ਰਾਜਨੀਤੀ ਦੇ ਵੱਖਰਾ ਕਰਨ ਦੇ ਉਦੇਸ ਨਾਲ, ਇਹ ਕਨੂੰਨ ਬਨਾਉਣ ਦੀ ਲੋੜ ਹੈ ਕਿ, ਕਿਸੇ ਵੀ ਰਾਜਨੀਤਕ ਪਾਰਟੀ ਜਾਂ ਰਾਜਨੀਤਕ ਵਿਅਕਤੀ ਨੂੰ ਧਾਰਮਿਕ ਮਾਮਲਿਆਂ ਜਾਂ ਧਰਮ ਸਥਾਨਾਂ ਵਿਚ ਦਖਲ ਦੇਣ ਦੀ ਇਜਾਜਤ ਨਹੀਂ ਹੋਵੇਗੀ। ਜੇਕਰ ਕਿਸੇ ਰਾਜਨੀਤਕ ਦਾ ਕਿਸੇ ਧਾਰਮਿਕ ਮਾਮਲਿਆਂ ਵਿਚ ਦਖਲ ਸਾਬਤ ਹੋ ਗਿਆ ਤਾਂ ਉਸ ਦੀ ਵਿਧਾਇਕ, ਮੰਤਰੀ ਜਾਂ ਮੁੱਖ ਮੰਤਰੀ ਵਜੋਂ ਡਿਸਕੁਆਲੀਫੇਸਨ ਹੋ ਸਕਦੀ ਹੈ।

ਧਾਰਮਿਕ ਅਦਾਰੇ, ਰਾਜਨੀਤਕਾਂ ਤੋਂ ਅਜਾਦ ਕਰਾਉਣ ਲਈ, ਉਕਤ ਕਨੂੰਨ ਅਨੁਸਾਰ,  ਕੋਈ ਵੀ ਰਾਜਨੀਤਕ ਕਿਸੇ ਵੀ ਧਾਰਮਿਕ ਸੰਸਥਾ ਦੀ ਚੋਣ ਜਾਂ ਪ੍ਰਬੰਧ ਵਿਚ ਭਾਈਵਾਲ ਨਹੀਂ ਹੋ ਸਕੇ ਗਾ। ਪਰ ਕੋਈ ਰਾਜਨੀਤਕ ਆਪਣੀ ਰਾਜਨੀਤੀ ਤੋਂ ਸਨਿਆਸ ਲੈਣ ਦੇ 5 ਸਾਲ ਬਾਅਦ ਕਿਸੇ ਧਾਰਮਿਕ ਅਦਾਰੇ ਦਾ ਪ੍ਰਬੰਧਕ ਬਣ ਸਕਦਾ ਹੈ। ਕਿਸੇ ਧਰਮਿਕ ਅਦਾਰੇ ਦਾ ਮੈਂਬਰ ਜਾਂ ਪ੍ਰਬੰਧਕ ਆਪਣੀ ਧਾਰਮਿਕ ਅਦਾਰੇ ਤੋਂ ਰਿਟਾਇਰਮੈਂਟ ਦੇ 5 ਸਾਲ ਬਾਅਦ ਹੀ ਵਿਧਾਨ ਸਭਾ ਜਾਂ ਸਰਕਾਰੀ ਪ੍ਰਬੰਧ ਨਾਲ ਸਬੰਧਤ ਕਿਸੇ ਹੋਰ ਚੋਣ ਵਿਚ ਹਿੱਸਾ ਲੈ ਸਕਦਾ ਹੈ।

ਹਰ ਪਿੰਡ ਨੂੰ ਆਪਣੇ ਧਾਰਮਿਕ ਅਸਥਾਨਾਂ ਦਾ ਪ੍ਰਬੰਧ ਆਪਣੀਆਂ ਲੋੜਾਂ ਅਨੁਸਾਰ ਕਰਨ ਦਾ ਹਕ ਹਾਂਸਲ ਹੋਣਾ ਚਾਹੀ ਦਾ ਹੈ। । ਬਾਦਲ ਸਰਕਾਰ ਨੇ ਲੋਕਾਂ ਦਾ ਇਹ ਹਕ ਖੋਹ ਲਿਆ ਸੀ

 

ਗੁਰੁ ਨਾਨਕ ਦੇਵ ਜੀ, ਗੁਰੁ ਗੋਬਿੰਦ ਸਿੰਘ ਜੀ, ਨੇ ਸਭ ਸਿਖਾਂ ਨੂੰ ਬਰਾਬਰੀ ਬਖਸੀ ਹੈ ਅਤੇ ਬਰਾਬਰੀ ਦਾ ਸਨਮਾਨ ਲੈਣ ਦਾ ਹਕ ਦਿਤਾ ਹੈ। ਅਕਾਲੀ ਦਲ ਅਤੇ ਅਕਾਲੀ ਦਲ ਦੀ ਸਰਕਾਰ ਨੇ “ਪਤਿਤ” ਸ਼ਬਦ ਨੂੰ, ਗੁਰਦੁਵਾਰਾ ਸਹਿਬਾਨ ਉਪਰ ਆਪਣੀ ਪਕੜ ਪਕੀ ਕਰਨ ਲਈ ਵਾਰ ਵਾਰ ਵਰਤਿਆ ਹੈ। ਪਤਿਤ ਦਾ ਅਰਥ ਹੈ “ਗਿਰਿਆ ਹੋਇਆ”। ਸਿਖ ਧਰਮ ਵਿਚ ਕੋਈ ਗਿਰਿਆ ਹੋਇਆ ਨਹੀਂ ਹੈ। ਇਸ ਲਈ ਕੁਝ ਸਿਖ ਵਿਦਵਾਨ ਇਸ ਸ਼ਬਦ ਉਪਰ ਪਾਬੰਦੀ ਲਾਉਣ ਦੀ ਮੰਗ ਕਰਦੇ ਹਨ।

ਸਧਾਰਨ ਸਿਖ ਰਹਿਣਾ, ਅੰਮ੍ਰਿਤਧਾਰੀ ਸਿਖ ਬਨਣਾ, ਸਹਿਜਧਾਰੀ ਸਿਖ ਬਨਣਾ, ਸਿਖ ਦੀ ਆਪਣੀ ਇਛਾ ਅਤੇ ਹਾਲਾਤ ਉਪਰ ਨਿਰਭਰ ਕਰਦਾ ਹੈ। ਗੁਰਬਾਣੀ ਅਨੁਸਾਰ ਕੋਈ ਇਨਸ਼ਾਨ ਗਿਰਿਆ ਹੋਇਆ ਨਹੀਂ ਹੋ ਸਕਦਾ। ਸਿਖ ਪੰਥ ਦੇ ਵਡੇ ਹਿਸੇ ਨੂੰ ਅਛੂਤ ਬਣਾਕੇ, ਧਰਮ ਅਸ਼ਥਾਂਨਾਂ ਤੇ ਕਬਜਾ ਪਕਾ ਕੀਤਾ ਜਾ ਰਿਹਾ ਹੈ। ਸਰਕਾਰ ਪਤਿਤ ਸਬਦ ਉਪਰ ਪਾਬੰਦੀ ਲਾਏ ।ਇਸਦੀ ਵਰਤੋਂ ਨੂੰ ਜੁਰਮ ਕਰਾਰ ਦਿਤਾ ਜਾਏ। ਸਿਖ ਗੁਰਦੁਆਰਾ ਐਕਟ ਵਿਚ ਸੋਧ ਕੀਤੀ ਜਾਏ।

ਸਿਖ ਗੁਰਦਵਾਰਾ ਐਕਟ 1925 ਦੀਆਂ ਧਾਰਾਵਾਂ 90 ਅਤੇ 91, ਬੋਰਡ ਅਤੇ ਕਮੇਟੀਆਂ ਲਈ ਚੁਣੇ ਅਤੇ ਨਾਮਜਦ ਕੀਤੇ ਜਾਣ ਵਾਲੇ ਮੈਂਬਰਾਂ ਲਈ, ਕੁਝ ਸ਼ਰਤਾਂ ਦਾ ਜਿਕਰ ਕਰਦੀਆਂ ਹਨ। ਧਾਰਾ 92 ਵੋਟ ਪਾਉਣ ਵਾਲੇ ਸਿਖ ਦੀ ਯੋਗਤਾ ਨਿਰਧਾਰਤ ਕਰਦੀ ਹੈ। ਇਸ ਅਨੁਸਾਰ ਹਰ ‌ਵਿਅਕਤੀ ਜੋ ਸਿਖ ਹੈ, ਸਿਖ ਧਰਮ ਵਿਚ ਵਿਸਵਾਸ ਰਖਦਾ ਹੈ, ਆਪਣੇ ਆਪ ਨੂੰ ਸਿਖ ਲਿਖਦਾ ਹੈ, ਆਪਣਾ ਜਾਤ ਗੋਤ ਸਿਖ ਲਿਖਦਾ ਹੈ, ਜਿਵੇਂ ਜਟ ਸਿਖ, ਮਜ੍ਹਬੀ ਸਿਖ, ਰਾਮਦਾਸੀਆ ਸਿਖ, ਆਦਿ ਵੋਟ ਪਾਉਣ ਦਾ ਅਧਿਕਾਰ ਰਖਦੇ ਸਨ।

ਪਰ 2003 ਵਿਚ ਸ ਪ੍ਰਕਾਸ਼ ਸਿੰਘ ਬਾਦਲ ਗਰੁਪ ਨੇ, ਸ ਮਨਮੋਹਨ ਸਿੰਘ ਸਰਕਾਰ ਤੇ ਜੋਰ ਦੇਕੇ 8 ਅਕਤੂਬਰ 2003 ਨੂੰ, ਨੋਟੀਫੀਕੇਸ਼ਨ 1190 ਰਾਹੀਂ, ਇਸ ਧਾਰਾ ਵਿਚ ਸੋਧ ਕਰਵਾਈ ਕਿ ਸ਼ਰਾਬ ਪੀਣ ਵਾਲਾ, ਅਤੇ ਦਾ੍ਹੜੀ ਕੇਸ਼ ਕਟਣ ਵਾਲਾ ਸਿਖ ਵੋਟਰ ਬਨਣ ਦਾ ਅਧਿਕਾਰ ਨਹੀਂ ਰਖਦਾ।

ਇਸਤੋਂ ਬਿਨਾਂ ਇਸੇ ਧਾਰਾ ਅਨੁਸਾਰ ਵੋਟਰ ਬਨਣ ਲਈ ਇਕ ਫਾਰਮ ਨਿਯਤ ਕੀਤਾ ਗਿਆ ਜਿਸ ਰਾਹੀਂ ਵੋਟਰ ਬਨਣ ਵਾਲੇ ਨੇ ਇਕ ਤਰਾਂ ਹਲਫੀਆ ਬਿਆਨ ਦੇਣਾ ਹੈ ਕਿ ਉਹ ਵਰਨਿਤ ਨਿਯਿਮਾਂ ਦਾ ਧਾਰਣੀ ਅਤੇ ਸਰਤਾਂ ਦਾ ਪਾਬੰਦ ਹੈ। ਮਨਜੂਰ ਕੀਤੇ ਫਾਰਮਾਂ ਨੂੰ ਇਕ ਰਜਿਸਟਰ ਉਪਰ ਦਰਜ ਕੀਤਾ ਜਾਂਦਾ ਹੈ। ਰਜਿਸ਼ਟ੍ਰਡ ਸਿਖ ਹੀ ਵੋਟ ਪਾ ਸਕਦਾ ਹੈ।

ਭਾਂਵੇ ਐਕਟ ਅਨੁਸਾਰ ਰਜਿਸ਼ਟ੍ਰੇਸ਼ਨ ਦਾ ਕੰਮ ਪੰਜਾਬ ਸਰਕਾਰ ਦਾ ਹੈ, ਪਰ ਗੈਰ ਕਨੂੰਨੀ ਅਤੇ ਗੁਪਤ ਰਵਾਇਤ ਅਨੁਸਾਰ, ਇਹ ਅੀਧਕਾਰ ਬੋਰਡ ਦੇ ਕਬਜੇ ਵਿਚ ਦੇ ਦਿਤਾ ਗਿਆ ਹੈ। ਇਸ ਤਰਾਂ ਸਮੁਚੇ ਸਿਖ ਪੰਥ ਦੇ 90 ਪ੍ਰਤੀਸ਼ਤ ਸਿਖਾਂ ਨੂੰ ਆਪਣੇ ਪਦਾਇਸ਼ੀ, ਕਨੂੰਨੀ, ਸ਼ੰਵਿਧਾਨਕ ਹਕ ਤੋਂ ਵਾਂਝੇ ਕਰ ਦਿਤਾ ਗਿਆ ਹੈ।

ਮਜੂਦਾ ਐਕਟ ਅਨੁਸਾਰ ਭੀ ਦੁਨੀਆਂ ਦੇ ਹਰ ਹਿਸੇ ਵਿਚ ਵਸਦੇ ਸਿਖ ਨੂੰ ਵੋਟਰ ਬਨਣ ਦਾ ਹਕ ਹੈ। ਜੇ ਭਾਰਤ ਦੀ ਪਰਲੀਮੈਂਟ ਲਈ, ਅਸੈੰਬਲੀ ਲਈ, ਵੋਟ ਡਾਕ ਰਾਹੀਂ ਪਾਈ ਜਾ ਸਕਦੀ ਹੈ, ਤਾਂ ਸਿਖ ਆਪਣੀ ਧਾਰਮਿਕ ਸੰਸਥਾ ਦੀ ਚੋਣ, ਡਾਕ ਰਾਹੀਂ ਕਿਉਂ ਨਹੀ ਕਰ ਸਕਦੇ। ਇਕ ਸਰਵੇ ਅਨੁਸਾਰ ਦੁਨੀਆਂ ਭਰ ਵਿਚ, ਕੁਝ ਗਿਣਤੀ ਦੇ ਸਿਖ ਹੋ ਸਕਦੇ ਹਨ ਜੋ ਤੰਬਾਕੂ ਪੀਂਦੇ ਹੋਣ ਗੇ।  ਪਰ ਇਕ ਸਰਵੇ ਅਨੁਸਾਰ, ਅਕਾਲੀ ਦਲ ਧਰਮ ਅਸਥਾਨਾਂ ਉਪਰ ਆਪਣੀ ਪਕੜ ਪਕੀ ਕਰਨ ਲਈ, ਸਿਖ ਜਗਤ ਦਾ ਹਕ ਮਾਰਕੇ, ਜੋ ਵੋਟ ਰਜਿਸਟਰ ਤਿਆਰ ਕਰਦਾ ਹੈ, ਉਸ ਵਿਚ ਤਕਰੀਬਨ ਚੋਥਾ ਹਿਸਾ ਭਰਤੀ, ਤੰਬਾਕੂ ਪੀਣ ਵਾਲੇ, ਗੈਰ ਸਿਖਾਂ, ਗੈਰ ਪੰਜਾਬੀਆਂ, ਦੀ ਹੁੰਦੀ ਹੈ।

ਸਿਖ ਧਰਮ ਵਿਚ ਸ਼ਰਾਬ ਦੀ ਮਨਾਹੀਂ ਤੋਂ ਭਾਵ ਨਸ਼ਿਆਂ ਦੀ ਮਨਾਂਹੀ ਹੈ। ਬਾਦਲ ਸਰਕਾਰ ਸਮੇਂ ਹੀ ਪੰਜਾਬ ਵਿਚ ਨਸ਼ਿਆਂ ਦਾ ਚਿਟਾ ਦਰਿਆ ਬਹਾ ਦਿਤਾ ਗਿਆ। ਸਿਖ ਜੁਆਨੀ ਦਾ ਤਿਨ ਚੁਥਾਈ ਹਿਸਾ ਘੋਰੀ ਬਣਾ ਦਿਤਾ ਗਿਆ ਹੈ। ਦਸ ਲ਼ਖ ਤੋਂ ਵਧ ਸਿਖ ਜੁਆਨਾਂ ਨੂੰ ਜਿੰਦਾ ਮਾਰ ਮੁਕਾਇਆ ਹੈ, ਜੁਆਨੀ ਰਹਿਤ ਕਰ ਦਿਤਾ ਗਿਆ ਹੈ। ਨਸ਼ਿਆਂ ਦੇ ਸੁਦਾਗਰਾਂ ਨੂੰ ਉਤਮ ਸਿਖ ਦਾ ਦਰਜਾ ਦੇਕੇ, ਸਰਕਾਰ ਅਤੇ ਬੋਰਡ ਤੇ ਕਾਬਜ ਕਰ ਦਿਤਾ ਗਿਆ ਹੈ। ਪਰ ਵਡੀ ਗਿਣਤੀ ਵਿਚ ਸਿਖਾਂ ਨੂੰ, ਸਰਾਬ ਪੀਣ ਦਾ ਦੋਸ਼ੀ ਹੋਣ ਕਾਰਨ, ਪਤਿਤ ਹੋਣ ਦਾ ਫਤਵਾ ਦੇਕੇ, ਗੁਰਦਵਾਰਾ ਚੋਣ ਵਿਚ, ਵੋਟ ਦੇਣ ਦੇ ਅਧਿਕਾਰ ਤੋਂ ਭੀ ਵਾਂਝੇ ਕਰ ਦਿਤਾ ਗਿਆ ਹੈ।

ਬਾਦਲ ਸਹਿਬ ਦੇ ਹੁਕਮ ਨਾਲ ਤਖਤਾਂ ਦੇ ਜਥੇਦਾਰ ਉਤਾਰੇ ਜਾਂਦੇ ਹਨ ਅਤੇ ਨਵੇਂ ਨਿਯੁਕਤ ਕੀਤੇ ਜਾਂਦੇ ਹਨ। ਬਾਦਲ  ਦੀ ਚਿਟ ਨਾਲ ਹੀ ਬੋਰਡ ਦੇ ਪ੍ਰਧਾਨ ਤੇ ਮੈਂਬਰ ਨਿਯੁਕਤ ਹੁੰਦੇ ਹਨ। ਬਾਦਲ ਸਹਿਬ ਖੁਦ ਹਰ ਰੋਜ ਸ਼ਰਾਬ ਪੀਣ ਦੇ ਧਾਰਣੀ ਹਨ। ਬਾਦਲ ਸਹਿਬ ਦਾ ਕੋਈ ਨਜਦੀਕੀ ਵਿਧਾਇਕ ਆਪਣੇ ਬਚੇ ਦੇ ਸਿਰ ਤੇ ਹਥ ਰੱਖਕੇ ਕਹਿ ਦੇਵੇ ਕਿ ਬਾਦਲ ਸਹਿਬ ਸ਼ਰਾਬ ਨਹੀਂ ਪੀਂਦੇ, ਮੈਂ ਉਸ ਵਲੋਂ ਨਿਯਤ ਹਰ ਸਜਾ ਭੁਗਤਾਂ ਗਾ।

ਜੰਗਾਂ ਯੁਧਾਂ ਸਮੇਂ ਦਸਮ ਪਿਤਾ ਨੇ ਯੁਜਾਰੂ ਸਿੰਘਾਂ ਨੂੰ ਕੇਸ ਰਖਣ ਦਾ ਉਪਦੇਸ਼ ਦਿਤਾ ਸੀ। ਪਰ ਲੁਕ ਛਿਪ ਕੇ ਜਾਂ ਆਪਣੇ ਘਰਾਂ ਵਿਚ ਦਿਨ ਕਟੀ ਕਰ ਰਹੇ ਸਿਖਾਂ ਉਪਰ, ਸਖਤੀ ਨਾਲ ਕੇਸ਼ ਰਖਣ ਦੇ ਹੁਕਮ ਸਬੰਧੀ, ਇਤਹਾਸ ਵਿਚ ਕੋਈ ਪ੍ਰਮਾਣਿਕ ਸਬੂਤ ਨਹੀਂ ਹੈ। ਕੇਸ਼ ਆਪਣੇ ਸੌਂਕ ਤੋਂ ਇਲਾਵਾ ਕਿਸੇ ਹੋਰ ਕਾਰਣ ਭੀ ਕਟੇ ਜਾ ਸਕਦੇ ਹਨ।

ਮੈਂ ਆਪਣੀ ਮਿਸ਼ਾਲ ਦੇਣੀ ਚਾਹੁੰਦਾ ਹਾਂ। ਤਕਰੀਬਨ 25 ਕੁ ਸਾਲ ਪਹਿਲੇ ਮੈਂਨੂੰ ਸਿਰ ਦੀ ਸਟ ਕਾਰਣ ਪੀ ਜੀ ਆਈ ਵਿਚ ਦਾਖਲ ਕਰਾਇਆ ਗਿਆ ਸੀ। 10 ਦਿਨ ਕੌਮਾਂ ਵਿਚ ਰਿਹਾ। ਨਿਉਰੌਲੋਜੀ ਦਾ ਮੁਖੀ ਡਾਕਟਰ ਸੀ ਕੌਕ ਮੇਰਾ ਅਪ੍ਰੇਸ਼ਨ ਕਰਨ ਲਈ ਤਿਆਰ ਨਹੀਂ ਸੀ। ਉਹ ਕ੍ਰਿਸ਼ਚੀਅਨ ਸੀ, ਉਹ ਇਕ ਮਰ ਚੁਕੇ ਦੀ ਥਾਂ, ਕਿਸੇ ਬਚ ਸਕਣ ਵਾਲੇ ਨੂੰ ਬਚਾਉਣਾ, ਧਰਮ ਸਮਝਦਾ ਸੀ। ਬਹੁਤ ਮੁਸ਼ਕਲ ਨਾਲ ਉਸਨੂੰ ਉਪ੍ਰੇਸ਼ਨ ਲਈ ਮਨਾਇਆ ਗਿਆ। ਕੇਸ਼ ਕਟਣੇ ਜਰੂਰੀ ਸ਼ਨ। ਸੁਰਤ ਆ ਜਾਣ ਤੇ ਉਸ ਦਸਿਆ ਕਿ ਤਿਨ ਇੰਚ ਤੋਂ ਵਡਾ ਕਲਾਟ ਮਜੂਦ ਹੈ। ਇਸ ਨੂੰ ਖੋਰਿਆ ਨਹੀਂ ਜਾ ਸਕਦਾ। ਪਰ ਇਸ ਨੂੰ ਨਰਮ ਰਖਕੇ ਜਿੰਦਾ ਰਿਹਾ ਜਾ ਸਕਦਾ ਹੈ। ਹਰ ਰੋਜ ਤਿਨ ਸਮੇਂ ਔਲਿਵ ਆਇਲ ਦੀ ਮਾਲਿਸ਼ ਅਤੇ ਗਰਮ ਪਾਣੀ ਨਾਲ ਨਹਾਉਣਾ, ਉਤਨੇ ਸਮੇਂ ਲਈ ਜਰੂਰੀ ਹੈ, ਜਿੰਨਾਂ ਚਿਰ ਤੁਸੀਂ ਜਿਉਂਦਾ ਰਹਿਣਾ ਚਾਹੁੰਦੇ ਹੋਂ। ਇਸ ਲਈ ਕੇਸ਼ ਨਹੀ ਰਖੇ ਜਾ ਸਕਦੇ।

ਮੈਂ ਜਿੰਦਗੀ ਵਿਚ ਕਦੇ ਸ਼ਰਾਬ ਨਹੀਂ ਪੀਤੀ। (ਸਿਰਫ ਬਾਦਲ ਸਹਿਬ ਤੇ ਦੋ ਹੋਰ ਹਸ਼ਤੀਆਂ ਦੇ, ਜਦੋਂ ਕੇ ਮੈਂਨੂੰ ਉਹਨਾਂ ਨਾਲ ਰਹਿਣ ਦੀ ਮਜਬੂਰੀ ਸੀ)।  ਮੈਂ ਬਾਦਲ ਸਹਿਬ ਨੂੰ ਪੁਛਣਾ ਚਾਹੂੰਦਾ ਹਾਂ ਕਿ, ਕੀ ਮੈ ਪਤਿਤ ਹਾਂ? । ਕੀ ਬਾਦਲ ਸਹਿਬ ਆਪਣੇ ਆਪ ਨੂੰ ਪਵਿਤਰ ਅਲ ਪਵਿਤਰ, ਉਤਮ ਅਲ ਮਹਾਨ, ਸਿਖ ਸਮਝਦੇ ਹਨ?।

ਹਰ ਬਾਲਗ ਸਿਖ ਨੂੰ, ਜੋ ਸਿਖ ਧਰਮ ਵਿਚ ਵਿਸ਼ਵਾਸ ਰਖਦਾ ਹੈ, ਜੋ ਸਿਖ ਪ੍ਰਵਾਰ ਵਿਚ ਪੈਦਾ ਹੋਇਆ ਹੈ, ਆਪਣੇ ਆਪ ਨੂੰ ਸਿਖ ਸਮਝਦਾ ਅਤੇ ਲਿਖਦਾ ਹੈ, ਵੋਟ ਪਉਣ ਦਾ ਅਤੇ ਆਪਣੇ ਧਰਮ ਅਸ਼ਥਾਨਾਂ ਦੀ ਸੇਵਾ ਸੰਭਾਲ ਦਾ ਹਕ ਸਮਾਜਿਕ ਤੇ ਧਾਰਮਿਕ ਹੱਕ ਹਾਂਸਲ ਹੈ।

ਦਸ਼ਮ ਗੁਰੂ ਸਹਿਬ ਨੇ, ਹਰ ਧਰਮ ਦਾ ਸਤਿਕਾਰ, ਅਤੇ ਜੁਲਮ ਦੇ ਖਿਲਾਫ ਲੜਨ, ਦਾ ਉਪਦੇਸ਼ ਆਪਣੇ ਸਿਖ ਨੂੰ ਦਿਤਾ ਹੈ। ਗੁਰੁ ਗਰੰਥ ਸਹਿਬ ਦੇ ਅਧਿਐਨ ਤੋਂ ਭੀ ਇਹੀ ਸਿਖਿਆ ਮਿਲਦੀ ਹੈ। ਭਾਰਤ ਦਾ ਕਨੂੰਨ ਭੀ ਹਰ ਸਹਿਰੀ ਨੂੰ ਧਾਰਮਿਕ ਅਜਾਦੀ ਨਾਲ ਜਿਉਣ ਅਤੇ ਲਿਖਣ ਬੋਲਣ ਦੀ ਅਜਾਦੀ ਦਿੰਦਾ ਹੈ। ਫਿਰ ਕਿਉਂ ਕਿਸੇ ਰਾਜਨੀਤਕ ਕੋਲ ਇਹ ਅਧਿਕਾਰ ਹੋਵੇ ਕਿ ਧਰਮ ਜਾਂ ਸੰਪ੍ਰਦਾ ਉਸਦੇ ਹੁਕਮ ਅਨੁਸਾਰ ਹੀ ਚਲੇ। ਜੇ ਰਾਜਨੀਤਕ ਖੁਸ਼ ਹੈ ਤਾਂ ਉਹ ਅਰਬਾਂ ਰੁਪਏ ਲੁਟਾ ਦੇਵੇ। ਪਰ ਜੇ ਉਹ ਨਰਾਜ ਹੈ ਤਾਂ ਅਜਿਹੇ ਸਾਧਨ ਬਣਾਏ ਕਿ ਕਿਸੇ ਧਰਮ ਜਾਂ ਸੰਪ੍ਰਦਾ ਦੀ ਹੋਂਦ ਹੀ ਖਤਮ ਕੀਤੀ ਜਾ ਸਕੇ। ਕੈਪਟਨ ਸਰਕਾਰ ਨੂੰ, ਪੰਜਾਬ ਵਿਚ ਮੁੜ ਸਰਬ ਸਾਂਝਾ ਰਾਜ, ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਜਿਸ ਨੂੰ ਇਤਹਾਸ ਵਿਚ ਰਾਮਰਾਜ ਕਿਹਾ ਗਿਆ ਹੈ ਬਹਾਲ ਕਰਨ ਲਈ ਕਨੂੰਨੀ ਤਬਦੀਲੀਆਂ ਕਰਨ ਦੀ ਲੋੜ ਹੈ। ਪਰ ਕੈਪਟਨ ਸਰਕਾਰ ਨੇ ਭ੍ਰਿਸ਼ਟਾਚਾਰ ਦੀ ਰੱਖਿਆਂ ਕਰਨੀ ਹੀ ਆਪਣ ਸ਼ਾਹੀ ਧਰਮ ਸਮਝ ਲਿਆਂ ਹੈ।