ਐਂਟੀ ਕ੍ਰਪਸ਼ਨ ਪਾਰਟੀ ਦੀ ਵੈਬਸਾਈ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।ਇਸ ਪਾਰਟੀ ਦੀ ਸਥਾਪਨਾ: ਕ੍ਰਪਸ਼ਨ, ਡ੍ਰੱਗ ਮਾਫੀਆਂ, ਰੇਤ ਮਾਫੀਆ, ਟ੍ਰਾਂਸਪੋਰਟ ਕੇਬਲ ਸ਼ਨਅੱਤ ਇੰਡੱਸ਼ਟਰੀ ਉਪਰ ਇਜਾਰੇਦਾਰੀ, ਆਦਿ ਬੁਰਾਈਆਂ ਦੇ ਖਿਲਾਫ ਸੰਘਰਸ਼ ਕਰਨ ਲਈ ਕੀਤੀ ਗਈ ਹੈ।ਜਨਤਾ ਦਾ ਲੁਟਿਆ ਪੈਸਾ ਵਾਪਿਸ ਜਨਤਾ ਕੋਲ ਆਏ ਗਾ।ਗੁਰਦਵਾਰਾ ਬੋਰਡ ਅਤੇ ਦੂਜੇ ਪਵਿਤਰ ਗੁਰੁ ਘਰਾਂ ਦੀ ਨਾਦਰਸ਼ਾਹੀ ਲੁਟ ਖਤਮ ਹੋਵੇ ਗੀ।ਬੋਰਡ ਦੇ ਪ੍ਰਬੰਧ ਲਈ ਸਰਬ ਸੰਸਾਰ ਗੁਰਦਵਾਰਾ ਪ੍ਰਬੰਧਕ ਬੋਰਡ ਬਣੇ ਗਾ।ਨੋਟੀਫਾਈਡ ਅਤੇ ਲੋਕਲ ਕਮੇਟੀਆਂ ਦਾ ਪ੍ਰਬੰਧ ਸਥਾਨਿਕ ਸੰਗਤ ਕੋਲ ਹੋਵੇ ਗਾ।ਤੁਹਾਡੇ ਸਹਿਯੋਗ ਦੀ ਲੋੜ ਹੈ।

        

A07. ਭ੍ਰਿਸ਼ਟਾਚਾਰ ਦੇ ਖਾਤਮੇਂ ਲਈ ਸ਼ਵਰਾਜ ਦੀ ਸ਼ਥਾਪਨਾ

ਸਥਾਨਕ ਫੈਸਲੇ ਅਫਸਰ ਨਹੀਂ ਲੋਕ ਕਰਨਗੇ

ਕਮਿਊਨਿਟੀ ਸੈਂਟਰ

ਪਿੰਡਾਂ ਵਿਚ ਗ੍ਰਾਮ ਸਵਰਾਜ ਦਾ ਸੁਪਨਾ ਸਕਾਰ ਕਰਨ ਲਈ ਇਕ ਹਜਾਰ ਤੋਂ ਵੱਧ ਦੀ ਆਬਾਦੀ ਵਾਲੇ ਪਿੰਡ ਵਿਚ ਕਮਿਊਨਿਟੀ ਸੈਂਟਰ ਹੋਵੇਗਾ। ਜਿਸ ਵਿਚ ਇਕ ਛੋਟੀ ਈਵੀਐਮ ਮਸੀਨ, ਕੰਪਿਊਟਰ, ਸਕੈਨਰ, ਪ੍ਰਿੰਟਰ, ਪ੍ਰੋਜੈਕਟਰ ਅਤੇ ਕੈਮਰਾ ਹੋਵੇਗਾ, ਇਹ ਸਭ ਕੁਝ ਇੰਟਰਨੈਟ ਨਾਲ ਜੁੜਿਆ ਹੋਵੇਗਾ। ਇਸ ਦੀ ਸਥਾਈ ਵਰਤੋਂ ਅਤੇ ਮੇਂਨਟੇਨੈਂਸ਼ ਦੀ ਜਿੰਮੇਵਾਰੀ ਪੰਚਾਇਤ ਸਕੱਤਰ ਦੀ ਹੋਵੇਗੀ। ਪੰਚਾਇਤ ਸਕੱਤਰ ਤੇ ਪਟਵਾਰੀ ਪਿੰਡ ਦੇ ਸਥਾਈ ਸੇਵਾਦਾਰ ਹੋਣਗੇ, ਜੋ ਕਮਿਊਨਿਟੀ ਸੈਂਟਰ ਵਿਚ ਡਿਊਟੀ ਦੇਣਗੇ।

ਗ੍ਰਾਮ ਸਭਾ

ਗਰਾਮ ਸਵਰਾਜ ਦਾ ਸੁਪਨਾ ਸੱਚ ਕਰਨ ਲਈ ਗਰਾਮ ਸਭਾ ਨੂੰ ਵਿਸੇਸ ਅਧਿਕਾਰ ਹੋਵੇਗਾ। ਪਿੰਡ ਦੀ ਸਮੁੱਚੀ ਅਬਾਦੀ ਨੂੰ ਗ੍ਰਾਮ ਸਭਾ ਕਿਹਾ ਜਾਂਦਾ ਹੈ। ਪੰਚਾਇਤ ਗਰਾਮ ਸਭਾ ਦੇ ਅਧੀਨ ਹੋਵੇਗੀ। ਕੋਈ ਵੀ ਅਹਿਮ ਫੈਸਲਾ ਗ੍ਰਾਮ ਸਭਾ ਆਪਣੇ ਹੱਥ ਵਿਚ ਲੈ ਸਕਦੀ ਹੈ। ਗਰਾਮ ਸਭਾ ਕੋਈ ਵੀ ਫੈਸਲਾ ਗੁਪਤ ਢੰਗ ਨਾਲ ਹੀ ਈਵੀਐਮ ਮਸੀਨ ਰਾਹੀਂ ਕਰੇਗੀ। ਗਰਾਮ ਸਭਾ ਦਾ ਕੋਈ ਵੀ ਮੈਂਬਰ ਆਪਣੀ ਆਈਡੀ ਕਾਰਡ, ਕੈਮਰੇ ਦੇ ਸਾਹਮਣੇ ਕਰਕੇ, ਕਿਸੇ ਵੀ ਫੈਸਲੇ ਸਬੰਧੀ ਵੋਟ ਪਾ ਸਕਦਾ ਹੈ।

ਜੋਨ ਸਭਾ

ਸਹਿਰਾਂ ਨੂੰ ਅਬਾਦੀ ਦੇ ਅਧਾਰ ਉਪਰ ਵੰਡਕੇ ਜੋਨ ਬਣਾਏ ਜਾਣਗੇ। ਜਿਸ ਨੂੰ ਜੋਨ ਸਭਾ ਕਿਹਾ ਜਾਵੇ ਗਾ। ਮਿਉਂਸ਼ਪੈਲਟੀ ਜੋਨ ਸਭਾਵਾਂ ਦੇ ਅਧੀਨ ਹੋਵੇ ਗੀ। ਗ੍ਰਾਮ ਸਭਾ ਵਾਲੇ ਸਭ ਅਧਿਕਾਰ ਜੋਨ ਸਭਾ ਨੂੰ ਭੀ ਹਾਂਸਲ ਹੋਣ ਗੇ।

ਜਿਲ੍ਹਾ ਪ੍ਰੀਸਦਾਂ ਨੂੰ ਵਿਸੇਸ ਅਧਿਕਾਰ

ਭ੍ਰਿਸਟਾਚਾਰ ਦੇ ਖਰਚਿਆਂ ਦੀ ਘਟੋਤੀ ਲਈ ਬਲਾਕ ਸਮੰਤੀਆਂ ਖਤਮ ਕਰ ਦਿੱਤੀਆਂ ਜਾਣਗੀਆਂ। ਪਰ ਪੰਚਾਇਤੀ ਰਾਜ ਦੀ ਪ੍ਰਮੁੱਖਤਾ ਲਈ ਜਿਲ੍ਹਾ ਪ੍ਰਸਿਦਾਂ ਨੂੰ ਵਿਸੇਸ ਅਧਿਕਾਰ ਦਿੱਤੇ ਜਾਣਗੇ।

ਈਵੀਐਮ ਮਸੀਨ

ਈਵੀਐਮ ਮਸੀਨ ਤੁਰੰਤ ਉਸੇ ਸਮੇਂ, ਵੋਟ ਪਾਉਣ ਵਾਲੇ ਵਿਅਕਤੀ ਦੀ ਫੋਟੋ, ਉਸਦੇ ਵੋਟ ਕਾਰਡ ਦੀ ਪਹਿਚਾਣ ਅਤੇ ਉਸ ਦੇ ਦਿੱਤੇ ਫੈਸਲੇ ਦਾ ਰਿਕਾਰਡ ਆਪਣੇ ਵਿਚ ਸੇਵ ਕਰ ਲਵੇਗੀ ਅਤੇ ਦੂਜੀ ਕਾਪੀ ਜਿਲ੍ਹਾ ਪੱਧਰ ਉਪਰ ਅਤੇ ਤੀਜੀ ਕਾਪੀ ਪੰਜਾਬ ਪੱਧਰ ਉਪਰ ਭੇਜ ਦੇਵੇਗੀ। ਗਰਾਮ ਸਭਾ ਦਾ ਕੋਈ ਵੀ ਮੈਂਬਰ ਜਦੋਂ ਵੀ ਚਾਹੇ ਕਿਸੇ ਵੀ ਮਸਲੇ ਉਪਰ 6 ਦਿਨ ਤੱਕ ਵੋਟ ਦੇ ਸਕਦਾ ਹੈ। ਜਿਨ੍ਹਾਂ ਦੀ ਗਿਣਤੀ ਸੱਤਵੇਂ ਦਿਨ ਪੰਚਾਇਤ ਮੀਟਿੰਗ ਸਮੇਂ ਕੀਤੀ ਜਾ ਸਕੇ ਗੀ। ਗਰਾਮ ਸਭਾ ਦਾ ਪੰਜਵਾਂ ਹਿੱਸਾ ਈਵੀਐਮ ਮਸੀਨ ਰਾਹੀਂ ਆਪਣੀ ਰਾਇ ਦੇ ਕੇ ਕਿਸੇ ਵੀ ਮਸਲੇ ਨੂੰ ਆਪਣੇ ਹੱਥ ਵਿਚ ਲੈ ਸਕਦਾ ਹੈ। ਪਰ ਫੈਸਲਾ ਗੁਪਤ ਢੰਗ ਨਾਲ ਈਵੀਐਮ ਮਸੀਨ ਰਾਹੀਂ ਬਹੁਸੰਮਤੀ ਨਾਲ ਹੋਵੇਗਾ।

ਮੈਂਬਰ ਨੂੰ ਵਾਪਸ ਬੁਲਾਉਣ ਦਾ ਅਧਿਕਾਰ

ਗਰਾਮ ਸਭਾ ਪੰਚਾਇਤ ਦੇ ਕਿਸੇ ਮੈਂਬਰ ਜਾਂ ਸਮੁੱਚੀ ਪੰਚਾਇਤ ਨੂੰ ਵਾਪਸ ਬੁਲਾਉਣ ਦਾ ਅਧਿਕਾਰ ਰੱਖਦੀ ਹੈ। ਗਰਾਮ ਸਭਾ ਦਾ ਇਕ ਤਿਹਾਈ ਹਿੱਸਾ ਈਵੀਐਮ ਮਸੀਨ ਰਾਹੀਂ ਗੁਪਤ ਢੰਗ ਨਾਲ ਵੋਟ ਪਾ ਕੇ ਕਿਸੇ ਮੈਂਬਰ ਜਾਂ ਸਾਰੀ ਪੰਚਾਇਤ ਨੂੰ ਵਾਪਸ ਬੁਲਾਉਣ ਦਾ ਏਜੰਡਾ ਰੱਖ ਸਕਦਾ ਹੈ। ਪਰ ਫੈਸਲਾ ਗੁਪਤ ਢੰਗ ਨਾਲ, ਪ੍ਰਾਪਤ ਕੀਤੀ ਬਹੁਸਮੰਤੀ ਅਨੁਸਾਰ ਹੀ ਹੋਵੇਗਾ।

ਵਿਧਾਇਕ ਨੂੰ ਵਾਪਸ ਬੁਲਾਉਣ ਦਾ ਅਧਿਕਾਰ

ਵਿਧਾਨ ਸਭਾ ਹਲਕੇ ਦੀਆਂ ਗਰਾਮ ਸਭਾਵਾਂ ਤੇ ਸਹਿਰ ਦੀਆਂ ਜੋਨਲ ਸਭਾਵਾਂ ਰਲਕੇ ਆਪਣੇ ਹਲਕੇ ਦੇ ਚੁਣੇ ਗਏ ਨੁਮਾਇੰਦੇ ਨੂੰ ਵਾਪਸ ਬੁਲਾ ਸਕਦੀਆਂ ਹਨ ਜਾਂ ਇਮਪੀਚ ਕਰ ਸਕਦੀਆਂ ਹਨ। ਹਰ ਚੁਣਿਆ ਹੋਇਆ ਵਿਅਕਤੀ ਗਰਾਮ ਸਭਾਵਾਂ ਅਤੇ ਜੋਨਲ ਸਭਾਵਾਂ ਲਈ ਜਵਾਬ ਦੇਹ ਹੋਵੇਗਾ। ਵਿਧਾਨ ਸਭਾ ਇਸ ਸਬੰਧੀ ਕਨੂੰਨ ਪਾਸ ਕਰਕੇ ਪਾਰਲੀਮੈਂਟ ਤੋਂ ਮਨਜੂਰੀ ਲੈ ਸਕਦੀ ਹੈ। ਵਾਪਿਸ ਬੁਲਾਇਆ ਗਿਆ ਵਿਧਾਇਕ ਵਿਧਾਨ ਸਭਾ ਦਾ ਮੈਂਬਰ ਨਹੀਂ ਰਹੇ ਗਾ, ਪਰ ਜਿਮਨੀ ਚੋਣ ਦਾ ਫੈਸਲਾ ਇਲੈਕਸ਼ਨ ਕਮਿਸ਼ਨ ਦੇ ਹਥ ਹੋਵੇ ਗਾ।

ਵਾਰਡਵੰਦੀ ਖਤਮ

ਪਿੰਡਾਂ ਵਿਚ ਧੜ੍ਹੇਬੰਦੀ ਖਤਮ ਕਰਨ ਲਈ ਵਾਰਡਵੰਦੀ ਖਤਮ ਕਰ ਦਿੱਤੀ ਜਾਵੇਗੀ। ਸਾਰੇ ਮੈਂਬਰ ਪਿੰਡ ਵਿਚੋਂ ਸਿੱਧੇ ਚੁਣੇ ਜਾਣਗੇ। ਸਭ ਤੋਂ ਵੱਧ ਵੋਟ ਲੈਣ ਵਾਲਾ ਮੈਂਬਰ ਸਰਪੰਚ ਸਮਝਿਆ ਜਾਵੇਗਾ। ਸਭ ਦੇ ਅਧਿਕਾਰ ਬਰਾਬਰ ਹੋਣਗੇ। ਸਰਪੰਚ ਦਾ ਕੋਈ ਵਿਸੇਸ ਅਧਿਕਾਰ ਨਹੀਂ ਹੋਵੇਗਾ। ਸਭ ਫੈਸਲੇ ਸਰਵਸੰਮਤੀ ਜਾਂ ਬਹੁਸੰਮਤੀ ਦੇ ਨਾਲ ਲਏ ਜਾਣਗੇ। ਪੰਚਾਇਤ ਨੂੰ ਮਿੰਨੀ ਕੋਰਟ ਦਾ ਅਧਿਕਾਰ ਦਿੱਤਾ ਜਾਵੇਗਾ। ਹਫਤੇ ਵਿਚ ਇਕ ਪੰਚਾਇਤ ਮੀਟਿੰਗ ਜਰੂਰੀ ਹੋਵੇਗੀ। ਲਗਾਤਾਰ ਤਿੰਨ ਮੀਟਿੰਗ ਵਿਚ ਗੈਰਹਾਜਰ ਰਹਿਣ ਵਾਲਾ ਮੈਂਬਰ ਡਿਸਮਿਸ ਹੋ ਜਾਵੇਗਾ। ਲੋਕਾਂ ਨੂੰ ਥਾਣਿਆਂ, ਬਲਾਕਾਂ ਵਿਚ ਜਾਣ ਵਰਗੇ ਝਜਟ ਤੋਂ ਬਚਾਉਣ ਲਈ ਪੰਚਾਇਤ ਨੂੰ ਵਿਸੇਸ ਅਧਿਕਾਰ ਦਿੱਤੇ ਜਾਣਗੇ। ਪੰਚਾਇਤ ਸਭ ਫੈਸਲੇ ਬਹੁਤ ਸੰਮਤੀ ਨਾਲ ਕਰੇਗੀ। ਪੰਚਾਇਤ ਮੈਂਬਰ ਆਪਣਾ ਫੈਸਲਾ ਗੁਪਤ ਢੰਗ ਨਾਲ ਈਵੀਐਮ ਮਸੀਨ ਰਾਹੀਂ ਗੁਪਤ ਢੰਗ ਨਾਲ ਕਰਨਗੇ। ਕਿਸੇ ਨੂੰ ਵੀ ਇਹ ਪਤਾ ਨਹੀਂ ਲੱਗੇਗਾ ਕਿ ਕਿਸ ਮੈਂਬਰ ਨੇ ਕਿਸ ਦੇ ਹੱਕ ਜਾਂ ਵਿਰੋਧ ਵਿਚ ਵੋਟ ਪਾਈ ਹੈ।