ਐਂਟੀ ਕ੍ਰਪਸ਼ਨ ਪਾਰਟੀ ਦੀ ਵੈਬਸਾਈ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।ਇਸ ਪਾਰਟੀ ਦੀ ਸਥਾਪਨਾ: ਕ੍ਰਪਸ਼ਨ, ਡ੍ਰੱਗ ਮਾਫੀਆਂ, ਰੇਤ ਮਾਫੀਆ, ਟ੍ਰਾਂਸਪੋਰਟ ਕੇਬਲ ਸ਼ਨਅੱਤ ਇੰਡੱਸ਼ਟਰੀ ਉਪਰ ਇਜਾਰੇਦਾਰੀ, ਆਦਿ ਬੁਰਾਈਆਂ ਦੇ ਖਿਲਾਫ ਸੰਘਰਸ਼ ਕਰਨ ਲਈ ਕੀਤੀ ਗਈ ਹੈ।ਜਨਤਾ ਦਾ ਲੁਟਿਆ ਪੈਸਾ ਵਾਪਿਸ ਜਨਤਾ ਕੋਲ ਆਏ ਗਾ।ਗੁਰਦਵਾਰਾ ਬੋਰਡ ਅਤੇ ਦੂਜੇ ਪਵਿਤਰ ਗੁਰੁ ਘਰਾਂ ਦੀ ਨਾਦਰਸ਼ਾਹੀ ਲੁਟ ਖਤਮ ਹੋਵੇ ਗੀ।ਬੋਰਡ ਦੇ ਪ੍ਰਬੰਧ ਲਈ ਸਰਬ ਸੰਸਾਰ ਗੁਰਦਵਾਰਾ ਪ੍ਰਬੰਧਕ ਬੋਰਡ ਬਣੇ ਗਾ।ਨੋਟੀਫਾਈਡ ਅਤੇ ਲੋਕਲ ਕਮੇਟੀਆਂ ਦਾ ਪ੍ਰਬੰਧ ਸਥਾਨਿਕ ਸੰਗਤ ਕੋਲ ਹੋਵੇ ਗਾ।ਤੁਹਾਡੇ ਸਹਿਯੋਗ ਦੀ ਲੋੜ ਹੈ।

        

A09. ਪੰਜਾਬ ਵਿਚ ਕਿਵੇਂ ਹੋਵੇ ਗੀ ਸਾਂਝੇ ਫਰੰਟ ਦੀ ਜਿਤ ਅਤੇ ਤਿੰਨਾਂ ਰਵਾਇਤੀ ਪਾਰਟੀਆ ਦੀ ਵਿਦਾਇਗੀ।

………ਪੰਜਾਬੀ ਵੀਰੋ ਅੱਜ ਕ੍ਹਲ ਪੰਜਾਬ ਵਾਰੇ ਚੇਤਨ ਪੰਜਾਬੀਆਂ ਦੇ ਮਨ ਵਿਚ ਜੋ ਤੌਖਲਾ ਘੁਮ ਰਿਹਾ ਹੈ। ਜਿਸ ਵਾਰੇ ਬਹੁਤ ਸਾਰੇ ਪੰਜਾਬੀ ਟੈਲੀਫੋਨ ਜਾਂ ਈਮੇਲਾਂ ਰਾਹੀਂ ਮੈਥੋਂ ਜਾਣਕਾਰੀ ਲੈਣਾ ਚਾਹੂੰਦੇ ਹਨ। ਉਸ ਸਬੰਧੀ ਮੈਂ ਆਪਣਾ ਵਿਚਾਰ, ਆਪਣਾ ਯਤਨ ਤੇ ਉਸ ਵਾਰੇ ਮਿਲਿਆ ਰਿਸਪੌਂਸ ਤੁਹਾਡੇ ਸਭ ਨਾਲ ਸਾਂਝਾ ਕਰਨਾ ਉਚਿਤ ਸਮਝਦਾ ਹਾਂ।

…….ਪੰਜਾਬ ਦਾ ਤਕਰੀਬਨ ਦੋ ਤਿਹਾਈ ਹਿਸਾ ਪੰਜਾਬ ਨੂੰ ਅਕਾਲੀ ਕਾਂਗਰਸ ਦੇ ਚਕਰ ਵਿਚੋਂ ਕਢਣ ਲਈ, ਕੋਈ ਆਲਟਰਨੇਟਿਵ ਦੀ ਤਲਾਸ਼ ਵਿਚ ਹੈ। ਪਾਰਲੀਮੈਂਟ ਦੀ ਚੋਣ ਸਮੇ ਇਸ ਨੂੰ ਆਮ ਆਦਮੀ ਪਾਰਟੀ ਹੀ ਉਹਨਾਂ ਦਾ ਆਲਟਰਨੇਟਿਵ ਦਿਸੀ। ਉਸ ਸਮੇਂ ਕੇਜਰੀਵਾਲ ਨੇ ਅੰਨਾਂ ਹਜਾਰੇ ਦੀ ਲੋਕ ਪ੍ਰਿਅਤਾ ਦਾ ਲਾਹਾ ਲਿਆ। ਨਵੀਂ ਥਿਉਰੀ ਦਿਤੀ। ਪੰਜਾਬੀਆਂ ਨੇ ਯਕੀਨ ਕਰ ਲਿਆ। ਅਣਕਿਆਸੀ ਵੋਟ ਆਪ ਨੂੰ ਮਿਲੀ। ਪਰ ਜਦ ਦਿਲੀ ਵਿਚ ਆਪ ਦੀ ਸਰਕਾਰ ਬਣ ਗਈ। ਲੋਕਾਂ ਨੇ ਕੇਜਰੀਵਾਲ ਦੀ ਅਸਲੀਅਤ ਜਾਨਣ ਲਈ ਯਤਨ ਕਰਕੇ ਸ਼ੁਰੂ ਕਰ ਦਿਤੇ। ਤਾਂ ਇਹ ਨਵੀਂ ਪਾਰਟੀ �ਉਘੜ ਗਿਆ ਈ ਖੋਟਾ ਢਬੂਆ, ਜਦ ਨਦਰ ਸਰਾਫਾਂ ਆਇਆ� ਦੀ ਕਹਾਵਤ ਵਾਂਗ, ਪਹਿਲੀਆਂ ਰਵਾਇਤੀ ਪਾਰਟੀਆਂ ਤੋਂ ਭੀ ਹਜਾਰਾਂ ਗੁਣਾ ਧੋਖੇਬਾਜ, ਜਾਹਲਸਾਜ, ਡਰਾਮੇਬਾਜ ਸਾਬਤ ਹੋਇਆ। ਕੇਜਰੀਵਾਲ ਜੀ ਦਾ ਇਕੋ ਹੀ ਸਿਧਾਂਤ ਹੈ, ਕਿ ਪੈਸੇ ਦੇ ਜੋਰ ਨਾਲ, ਝੂਠ ਦੀ ਅੰਧਾ ਧੂੰਦ ਇਸ਼ਤਿਹਾਰਬਾਜੀ ਕਰੋ। ਲੋਕ ਝੂਠ ਨੂੰ ਸਚ ਮੰਨ ਲੈਣ ਗੇ। ਪਰ ਹੁਣ ਸਮਾਂ ਬਦਲ ਗਿਆ ਹੈ। ਹੁਣ ਕੇਜਰੀਵਾਲ ਜੀਦਾ ਇਹ ਪਤਾ ਫ੍ਹੇਲ ਹੋ ਗਿਆ। ਇਸ ਲਈ ਪੰਜਾਬ ਦੇ ਚੇਤਨ ਦਿਮਾਗ ਇਕ ਨਵੀਂ ਉਲਝਣ ਵਿਚ ਫਸ ਗਏ ਹਨ।

……..ਨਵੀਂ ਫਿਕਰ ਇਹ ਹੈ ਕਿ ਪੰਜਾਬ ਵਿਚ ਜੋ ਇਤਨੀਆਂ ਪਾਰਟੀਆਂ ਬਣ ਰਹੀਆਂ ਹਨ, ਇਸ ਕਾਰਨ ਤਾਂ ਵੋਟ ਵੰਡੀ ਜਾਏ ਗੀ। ਜਿਸਦਾ ਫਾਇਦਾ ਅਕਾਲੀ ਕਾਂਗਰਸ ਨੂੰ ਹੀ ਹੋਏ ਗਾ। ਕੇਜਰੀਵਾਲ ਦਾ ਇਨਕਲਾਬ, ਇਕ ਅਖਾਉਤੀ ਇਨਕਲਾਬ ਹੈ।ਧੋਖਾ ਹੈ ਫਰੇਬ ਹੈ। ਪੰਜਾਬ ਦੇ ਲੋਕ ਫੇਰ ਠਗੇ ਜਾਣਗੇ। ਜਿਸ ਤਰਾਂ ਲੋਕ ਪੀਪੀਪੀ ਤੇ ਵਿਸਵਾਸ਼ ਕਰਕੇ ਠਗੇ ਗਏ ਸੀ।ਸਰਕਾਰ ਬਾਦਲਸ਼ਾਹੀ ਦੀ ਬਣ ਗਈ ਸੀ।

……..ਮੈਂ ਪੰਜਾਬੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਇਸ ਵਾਰ ਇਹ ਫਿਕਰ ਕਰਨ ਦੀ ਲੋੜ ਨਹੀਂ। ਮੈਂ ਜਨਵਰੀ 2016 ਦੇ ਅਖੀਰ ਵਿਚ ਕੇਜਰੀਵਾਲ ਸੰਜੇ ਸਿੰਘ ਨੂੰ ਛਡ ਦਿਤਾ ਸੀ। ਆਮ ਆਦਮੀ ਪਾਰਟੀ ਨਹੀਂ ਸੀ ਛਡੀ। ਉਸੇ ੳਮੇਂ ਤੋਂ ਮੈਂ ਸਾਂਝਾ ਫਰੰਟ ਬਨਾਉਣ ਲਈ ਯਤਨਸ਼ੀਲ ਹਾਂ। ਤਕਰੀਬਨ ਵੀਹ ਕੁ ਮੁਖੀ ਸਜਣਾਂ ਨਾਲ ਕਨਟੈਕਟ ਕਰ ਚੁਕਾ ਹਾਂ। ਕਿਸੇ ਨਾਲ ਮਿਲਕੇ ਵਿਚਾਰਾਂ ਹੋਈਆਂ। ਕਿਸੇ ਨਾਲ ਹੋਰ ਸਾਧਨ ਰਾਹੀਂ ਕਮਿਊਨੀਕੇਸ਼ਨ ਹੋਈ। ਮੈਂ ਆਪਣੀ ਪਾਰਟੀ �ਪੰਜਾਬ ਐਂਟੀ ਕ੍ਰਪਸ਼ਨ ਪਾਰਟੀ ਰਾਜ ਸਤਾਹ ਪ੍ਰਾਪਤੀ ਦੀ ਝਾਕ ਤੇ ਨਹੀਂ ਬਣਾਈ। ਜੇ ਇਹ ਝਾਕ ਹੁੰਦੀਂ ਤਾਂ ਮੈਂ ਕੇਜਰੀਵਾਲ ਜੀ ਦੀਆਂ ਇਛਾਵਾਂ ਪੂਰੀਆਂ ਕਰਨ ਦਾ ਯਤਨ ਕਰਦਾ। ਮੈਂ ਆਪ ਵਿਚ ਸਭ ਤੋਂ ਸੀਨੀਅਰ ਸੀ। ਵਿਧਾਨ ਸਭਾ ਦਾ ਮੈਂਬਰ ਰਿਹਾ, ਰਾਜ ਸਭਾ ਦਾ ਮੈਂਬਰ ਡਿਕਲੇਅਰ ਹੋਇਆ। ਭਾਰਤੀ ਕੀਮਤ ਕਮਿਸ਼ਨ ਦਾ ਮੈਂਬਰ ਰਿਹਾ। ਭਾਰਤੀ ਖੇਤੀ ਖੋਜ ਸੰਸਥਾ ਜੋ ਭਾਰਤ ਦੀਆਂ ਸਭ ਖੇਤੀ ਯੂਨੀਵਰਸਟੀਆਂ ਦਾ ਨਿਯੋਜਨ ਕਰਦੀ ਹੈ ਦਾ ਡਾਇਰੈਕਟਰ ਰਿਹਾ ਹਾਂ। ਮੈਂ ਪੀਏਸੀਪੀ ਭ੍ਰਿਸ਼ਟਾਚਾਰ ਵਿਰੁਧ ਸੰਘਰਸ ਕਰਨ ਲਈ ਬਣਾਈ ਹੈ। ਸ਼ਿਆਸੀ ਪਾਰਟੀ ਬਨਾਉਣ ਲਈ ਪੈਸਾ ਚਾਹੀਦਾ ਹੈ। ਮੇਰੇ ਕੋਲ ਪੈਸਾ ਨਹੀਂ ਹੈ। ਇਸ ਲਈ ਮੈਂ ਸ਼ਾਹੀ ਸੁਪਨੇ ਨਹੀਂ ਲੈਂਦਾ। ਮੈਂ ਆਪਣਾ ਮੈਂਨੀਫੈਸ਼ਟੋ ਪੰਜਾਬੀਆਂ ਸਾਹਮਣੇ ਜਰੂਰ ਰਖਿਆ ਹੈ। ਜੋ ਪੰਜਾਬ ਦੀਆਂ ਅਸਲੀ ਲੋੜਾਂ ਨਾਲ ਸਬੰਧਿਤ ਹੈ। ਹੋਰ ਕਿਸੇ ਭੀ ਨਵੀਂ ਪੁਰਾਣੀ ਪਾਰਟੀ ਨੇ ਇਹਨਾਂ ਤੁਰਤ ਲੋੜਾਂ ਦੀ ਖਾਤਰ ਮੂ੍ਹ ਨਹੀਂ ਖੋਲਿਆ। ਜੇ ਤੁਹਾਡੇ ਕੋਲ ਸਮਾਂ ਹੋਵੇ ਤਾਂ ਨੀਚੇ ਕਲਿਕ ਕਰਕੇ ਪੀਏਸੀਪੀ ਦਾ ਪ੍ਰਣ ਪਤਰ ਜਰੂਰ ਦੇਖ ਲੈਣਾ।

……..ਚਲੋ ਛਡੋ ਇਸਨੂੰ। ਹੁਣ ਫਿਰ ਆਪਣੇ ਅਸਲੀ ਵਿਸ਼ੇ ਵਲ ਆਉਂਦੇ ਹਾਂ। ਇਸ ਮਿਲਣ ਮਿਲਾਉਣ ਦੀ ਕਿਰਆ ਵਿਚ ਜੋ ਫਾਰਮੂਲਾ ਮੈਂ ਉਹਨਾਂ ਸਾਹਮਣੇ ਰਖਿਆ ਤੇ ਸਭ ਨੇ ਪ੍ਰਵਾਨ ਕੀਤਾ ਹੈ। ਜੇ ਉਹ ਅਮਲ ਵਿਚ ਆ ਗਿਆ ਤਾਂ ਸਾਂਝੇ ਫਰੰਟ ਦੀ ਸਰਕਾਰ ਬਨਣੀ ਯਕੀਨੀ ਹੈ। ਫਾਰਮੂਲਾ ਇਹ ਹੈ ਕਿ ਅੱਜ ਤਕ ਜੋ ਅਧੀ ਕੁ ਦਰਜਨ ਪਾਰਟੀਆਂ ਬਣ ਚੁਕੀਆਂ ਹਨ, ਜੇ ਇਹਨਾਂ ਨੂੰ ਮਿਲਾਕੇ ਇਕ ਪਾਰਟੀ ਬਨਾਉਣ ਦਾ ਯਤਨ ਕੀਤਾ ਜਾਏ ਤਾਂ ਇਹ ਇਕ ਸੁਪਨਾ ਹੀ ਰਹਿ ਜਾਏ ਗਾ।ਇਹ ਹੋਣਾ ਮੁਸ਼ਕਲ ਹੀ ਨਹੀਂ ਅਸੰਭਵ ਹੈ। ਇਸ ਫਾਰਮੂਲੇ ਅਨੁਸਾਰ ਜਿਤ ਦੀ ਭੀ ਕੋਈ ਸੰਭਾਵਨਾਂ ਨਹੀਂ ਹੋਵੇ ਗੀ। ਸਰਬ ਪ੍ਰਵਾਨਤ ਫੈਸ਼ਲਾ ਇਹ ਹੈ ਕਿ ਸਾਰੇ ਲੀਡਰ ਆਪੋ ਆਪਣੀਆਂ ਪਾਰਟੀਆਂ ਬਨਾਉਣ। ਉਹਨਾਂ ਨੂੰ ਮਜਬੂਤ ਕਰਨ। ਵਧ ਤੋਂ ਵੱਧ ਵੋਟਰ ਆਪਣੇ ਨਾਲ ਜੋੜਨ। ਪਰ ਉਮੀਦਵਾਰਾਂ ਦਾ ਐਲਾਨ ਜਨਵਰੀ 2017 ਤਕ ਨਾਂ ਕੀਤਾ ਜਾਏ। ਦਸੰਬਰ  ਵਿਚ ਇਕ ਗਿਆਰਾਂ ਮੈਂਬਰੀ ਬੋਰਡ ਬਣਾ ਦਿਤਾ ਜਾਏ। ਜਿਸ ਵਿਚ ਪੰਜਾਬ ਦੇ ਉਹ ਬੁਧੀਜੀਵੀ ਲਏ ਜਾਣ, ਜੋ ਕਿਸੇ ਭੀ ਪਾਰਟੀ ਨਾਲ ਸਬੰਧਿਤ ਨਾ ਹੋਣ, ਅਤੇ ਨਾਂ ਹੀ ਆਪ ਚੋਣ ਲੜਨ ਦੀ ਇਛਾ ਰਖਦੇ ਹੋਣ।

……..ਸਾਰੀਆਂ ਪਾਰਟੀਆਂ ਹਰ ਹਲਕੇ ਸਬੰਧੀ ਆਪਣੇ ਉਮੀਦਵਾਰਾਂ ਦੀ ਲਿਸ਼ਟ ਇਸ ਬੋਰਡ ਨੂੰ ਦੇਣ ਗੀਆਂ। ਬੋਰਡ ਨੂੰ ਇਹ ਭੀ ਪਤਾ ਨਹੀਂ ਹੋਵੇ ਗਾ ਕਿ ਕੌਣ ਆਦਮੀ ਕਿਸ ਪਾਰਟੀ ਦਾ ਉਮੀਦਵਾਰ ਹੈ। ਬੋਰਡ ਆਪਣੇ ਸਾਧਨਾਂ ਨਾਲ, ਪਰ ਗੁਪਤ ਤਰੀਕੇ, ਨਾਲ ਉਸ ਅਦਮੀ ਦੀ ਚੋਣ ਕਰੇ ਗਾ ਜਿਸ ਦੀ ਜਿਤ ਯਕੀਨੀ ਹੋਵੇ। ਰਾਜ ਸਤਾਹ ਵਿਚ ਸਾਰੀਆਂ ਪਾਰਟੀਆਂ ਅਧਿਕਾਰਾਂ ਦੀ ਵੰਡ ਮਿਲੀਆਂ ਸੀਟਾਂ ਦੇ ਅਧਾਰ ਤੇ ਕਰਨ ਗੀਆਂ। ਜੇ ਲੋੜ ਪਈ ਤਾਂ ਲਾਟਰੀ ਦੀ ਵਰਤੋਂ ਭੀ ਕੀਤੀ ਜਾ ਸਕਦੀ ਹੈ। ਕਿਉਂਕੇ ਅੱਜ ਕਿਸੇ ਭੀ ਨਵੀਂ ਪਾਰਟੀ ਨੂੰ ਆਪਣੀ ਜਿਤ ਯਕੀਨੀ ਨਹੀਂ ਹੈ। ਇਸ ਲਈ, ਇਸ ਸਿਧਾਂਤ ਦੀ ਕਾਮਯਾਬੀ ਸੰਭਵ ਹੈ। ਸਾਂਝੇ ਫਰੰਟ ਦਾ ਮੁਖ ਮੰਤਵ ਬਾਦਲ ਕਾਂਗਰਸ ਕੇਜਰੀਵਾਲ ਤੋਂ ਪੰਜਾਬ ਨੂੰ ਨਿਯਾਤ ਦਿਵਾਉਣਾ ਹੈ। ਅਗੇ ਜੋ ਸਤਗੁਰ ਨੂੰ ਭਾਵੇ। ਹਰਬੰਸ ਸਿੰਘ ਜਲਾਲ।    http://www.acpp.in/PP/00.html