A10. ਪੰਜਾਬ ਵਿਚ ਬਣੇ ਗਾ ਬਾਦਲ ਕੈਪਟਨ ਕੇਜਰੀਵਾਲ ਰਹਿਤ ਅਲਾਇੰਸ
ਪੰਜਾਬ ਦੀ ਜਨਤਾ ਬਾਦਲਸ਼ਾਹੀ ਸਰਕਾਰ ਦੀਆਂ ਲੋਟੂ ਕਾਰਰਵਾਈਆਂ ਤੋਂ ਬਹੁਤ ਬਦਜਨ ਹੋ ਚੁਕੀ ਹੈ। ਪੰਜਾਬ ਖੇਤੀ ਪ੍ਰਧਾਨ ਸਟੇਟ ਹੈ। ਬਾਦਲ
ਸਰਕਾਰ, ਪਿਛਲੀ ਕੈਪਟਨ ਸਰਕਾਰ, ਦਿਲੀ ਦੀ ਕੇਜਰੀਵਾਲ ਸਰਕਾਰ, ਨੇ ਦਰਿਆਈ ਪਾਣੀਆਂ ਦੇ ਮਾਮਲੇ ਵਿਚ ਜੋ ਧੋਖਾ ਵਿਸਵਾਸ਼ਘਾਤ ਪੰਜਾਬ ਦੇ ਲੋਕਾਂ ਨਾਲ ਕੀਤਾ ਹੈ। ਉਹ ਲੋਕਾਂ ਤੋਂ ਲੁਕਾਇਆ ਨਹੀਂ ਜਾ ਸਕਦਾ।
ਬਾਦਲ ਤੇ ਕਾਂਗਰਸ ਤੋਂ ਬਦਜਨ ਪੰਜਾਬੀ ਕੇਜਰੀਵਾਲ ਵਲ ਮੁੜੇ ਸਨ। ਪਰ ਜਦ ਉਹਨਾਂ ਨੂੰ ਕੇਜਰੀਵਾਲ ਸਰਕਾਰ ਨੂੰ ਨੇੜ ਤੋਂ ਦੇਖਣ ਦਾ ਮੌਕਾ ਮਿਲਿਆ। ਤਾਂ ਪੰਜਾਬ ਨੂੰ ਕੇਜਰੀਵਾਲ ਸਰਕਾਰ ਬਾਦਲਸ਼ਾਹੀ ਸਰਕਾਰ ਤੋਂ ਭੀ ਵੱਧ ਝੂਠਾ ਵਿਸਵਾਸਘਾਤੀ ਧੋਖੇਬਾਜ ਮਹਿਸੂਸ ਹੋਈ। ਅੱਜ ਆਪ ਦੇ ਵਲੰਟੀਅਰ ਲੁਟੇ ਠਗੇ ਮਹਿਸੂਸ ਕਰਦੇ ਹਨ। ਉਹ ਵਾਪਿਸ ਅਕਾਲੀ ਕਾਂਗਰਸ ਕੋਲ ਭੀ ਨਹੀਂ ਜਾਣਾ ਚਾਹੁੰਦੇ, ਅਤੇ ਕੇਜਰੀਵਾਲ ਨੂੰ ਭੀ ਪੰਜਾਬ ਦੇ ਮਸਲਿਆਂ ਲਈ ਘਾਤਕ ਸਮਝਦੇ ਹਨ।
ਅਜਿਹੀ ਹਾਲਤ ਵਿਚ ਉਹ ਪੰਜਾਬ ਵਿਚ ਚੌਥਾ
ਅਕਾਲੀ, ਕਾਂਗਰਸ ਤੇ ਕੇਜਰੀਵਾਲ ਰਹਿਤ ਫਰੰਟ ਦੀ ਕਲਪਨਾ ਕਰਦੇ ਹਨ। ਉਹਨਾਂ ਵਲੰਟੀਅਰਾਂ ਦੀ ਲੋੜ, ਤੇ ਤਿਨੇ ਭ੍ਰਿਸ਼ਟ ਅਨਸ਼ਰਾਂ ਨੂੰ ਪੰਜਾਬ ਵਿਚੋਂ ਬਾਹਰ ਕਢਣ ਲਈ, ਪੰਜਾਬ ਵਿਚ ਨੱਨ ਬੀਸੀਕੇ ਅਲਾਇੰਸ ਦੀ ਹੋਂਦ ਲਈ ਯਤਨ ਕੀਤੇ ਗਏ ਹਨ। ਇਸ ਸਮੇਂ ਜਿਆਦਾ ਜਾਣਕਾਰੀ ਦੇਣੀ ਸਮੇਂ ਤੋਂ ਅਗੇ ਚਲਣ ਵਾਲੀ ਗੱਲ ਹੋਵੇ ਗੀ। ਪਰ ਇਸ ਵਿਚ ਪੰਜਾਬ ਦੀਆਂ ਨਵੀਂਆਂ ਪਾਰਟੀਆਂ ਤੋਂ ਇਲਾਵਾ, ਆਪ ਦੇ ਨਿਰਾਸ਼ ਵਲ਼ੰਟੀਅਰ ਭਾਰੀ ਗਿਣਤੀ ਵਿਚ ਸ਼ਾਮਲ ਹੋ ਰਹੇ ਹਨ।
ਬੀਜੇਪੀ ਦਾ ਬਾਦਲਸ਼ਾਹੀ ਜੁਲਮ ਦੀ ਮਾਰ ਖਾ ਚੁਕਾ ਅਨਸਰ ਤੇ ਬੀਐਸਪੀ ਦੀ ਸਮੂਲੀਅਤ ਦੀ ਸੰਭਾਵਨਾ ਹੈ। ਟਿਕਟਾਂ ਦੀ ਵੰਡ ਵਾਰੇ ਇਕ ਸਿਧਾਂਤ ਕਾਇਮ ਕੀਤਾ ਗਿਆ ਹੈ। ਕਿ ਇਕ ਸਰਵੇ ਪਾਰਟੀ ਇੰਗੇਜ ਕੀਤੀ ਜਾਏ ਗੀ ਜੋ ਜੇਤੂ ਆਦਮੀ ਵਾਰੇ ਰਿਪੋਰਟ ਕਰੇ ਗੀ। ਸਭ ਦਾ ਮਿਸ਼ਨ ਤਿੰਨਾਂ ਭ੍ਰਿਸ਼ਟਾਚਾਰੀਆਂ ਨੂੰ ਪੰਜਾਬ ਵਿਚ ਸਤਾ੍ਹ ਤੇ ਕਾਬਜ ਹੋਣੋ ਰੋਕਣਾ ਹੈ। ਧਰਮ ਨੂੰ ਸਿਆਸਤ ਤੋਂ ਵੱਖ ਕਰਨ ਦੇ ਇਸ਼ੂ ਤੇ ਪੰਥਕ ਜਥੇਬੰਦੀਆਂ ਦਾ ਭੀ ਭਰਪੂਰ ਸਹਿਯੋਗ ਮਿਲ ਸਕਦਾ ਹੈ।
ਖਿਮਾਂ ਯਾਚਨਾ ਸਹਿਤ ਹਰਬੰਸ ਸਿੰਘ ਜਲਾਲ ਕਨਵੀਨਰ