A14.
ਪੰਜਾਬ ਵਿਚ ਕਿਵੇਂ ਹੋਵੇ ਗੀ ਸਾਂਝੇ ਫ਼ਰੰਟ ਦੀ ਜਿੱਤ
………ਪੰਜਾਬੀ ਵੀਰੋ ਅੱਜ ਕ੍ਹਲ ਪੰਜਾਬ ਵਾਰੇ ਚੇਤਨ ਪੰਜਾਬੀਆਂ ਦੇ ਮਨ ਵਿਚ ਜੋ ਤੌਖਲਾ ਘੁੰਮ ਰਿਹਾ ਹੈ। ਜਿਸ ਵਾਰੇ ਬਹੁਤ ਸਾਰੇ ਪੰਜਾਬੀ ਟੈਲੀਫ਼ੋਨ ਜਾਂ ਈ-ਮੇਲਾਂ ਰਾਹੀਂ ਮੈਥੋਂ ਜਾਣਕਾਰੀ ਲੈਣਾ ਚਾਹੁੰਦੇ ਹਨ। ਉਸ ਸਬੰਧੀ ਮੈਂ ਆਪਣਾ ਵਿਚਾਰ, ਆਪਣਾ ਯਤਨ ਤੇ ਉਸ ਵਾਰੇ ਮਿਲਿਆ ਰਿਸਪੌਂਸ ਤੁਹਾਡੇ ਸਭ ਨਾਲ ਸਾਂਝਾ ਕਰਨਾ ਉਚਿੱਤ ਸਮਝਦਾ ਹਾਂ।
…….ਪੰਜਾਬ ਦਾ ਤਕਰੀਬਨ ਦੋ ਤਿਹਾਈ ਹਿੱਸਾ ਪੰਜਾਬ ਨੂੰ ਅਕਾਲੀ ਕਾਂਗਰਸ ਦੇ ਚੱਕਰ ਵਿਚੋਂ ਕੱਢਣ ਲਈ, ਕੋਈ ਆਲਟਰਨੇਟਿਵ ਦੀ ਤਲਾਸ਼ ਵਿਚ ਹੈ। ਪਾਰਲੀਮੈਂਟ ਦੀ ਚੋਣ ਸਮੇਂ ਇਸ ਨੂੰ ਆਮ ਆਦਮੀ ਪਾਰਟੀ ਹੀ ਉਹਨਾਂ ਦਾ ਆਲਟਰਨੇਟਿਵ ਦਿਸੀ। ਉਸ ਸਮੇਂ ਕੇਜਰੀਵਾਲ ਨੇ ਅੰਨਾਂ ਹਜ਼ਾਰੇ ਦੀ ਲੋਕ ਪ੍ਰਿਅਤਾ ਦਾ ਲਾਹਾ ਲਿਆ। ਨਵੀਂ ਥਿਊਰੀ ਦਿੱਤੀ। ਪੰਜਾਬੀਆਂ ਨੇ ਯਕੀਨ ਕਰ ਲਿਆ। ਅਣਕਿਆਸੀ ਵੋਟ ਆਪ ਨੂੰ ਮਿਲੀ। ਪਰ ਜਦ ਦਿਲੀ ਵਿਚ ਆਪ ਦੀ ਸਰਕਾਰ ਬਣ ਗਈ। ਲੋਕਾਂ ਨੇ ਕੇਜਰੀਵਾਲ ਦੀ ਅਸਲੀਅਤ ਜਾਨਣ ਲਈ ਯਤਨ ਕਰਕੇ ਸ਼ੁਰੂ ਕਰ ਦਿੱਤੇ। ਤਾਂ ਇਹ ਨਵੀਂ ਪਾਰਟੀ �ਉੱਘੜ ਗਿਆ ਈ ਖੋਟਾ ਢਬੂਆ, ਜਦ ਨਦਰ ਸਰਾਫ਼ਾਂ ਆਇਆ� ਦੀ ਕਹਾਵਤ ਵਾਂਗ, ਪਹਿਲੀਆਂ ਰਵਾਇਤੀ ਪਾਰਟੀਆਂ ਤੋਂ ਭੀ ਹਜ਼ਾਰਾਂ ਗੁਣਾ ਧੋਖੇਬਾਜ਼, ਜਾ੍ਹਲਸ਼ਾਜ, ਡਰਾਮੇਬਾਜ਼ੀ ਸਾਬਤ ਹੋਇਆ। ਕੇਜਰੀਵਾਲ ਜੀ ਦਾ ਇਕੋ ਹੀ ਸਿਧਾਂਤ ਹੈ, ਕਿ ਪੈਸੇ ਦੇ ਜੋਰ ਨਾਲ, ਝੂਠ ਦੀ ਅੰਧਾ ਧੂੰਦ ਇਸ਼ਤਿਹਾਰਬਾਜੀ ਕਰੋ। ਲੋਕ ਝੂਠ ਨੂੰ ਸਚ ਮੰਨ ਲੈਣ ਗੇ। ਪਰ ਹੁਣ ਸਮਾਂ ਬਦਲ ਗਿਆ ਹੈ। ਹੁਣ ਕੇਜਰੀਵਾਲ ਜੀ ਦਾ ਇਹ ਪਤਾ ਫ੍ਹੇਲ ਹੋ ਗਿਆ। ਇਸ ਲਈ ਪੰਜਾਬ ਦੇ ਚੇਤਨ ਦਿਮਾਗ, ਇਕ ਨਵੀਂ ਉਲਝਣ ਵਿਚ ਫਸ ਗਏ ਹਨ।
……..ਨਵੀਂ ਫ਼ਿਕਰ ਇਹ ਹੈ ਕਿ ਪੰਜਾਬ ਵਿਚ ਜੋ ਇਤਨੀਆਂ ਪਾਰਟੀਆਂ ਬਣ ਰਹੀਆਂ ਹਨ, ਇਸ ਕਾਰਨ ਤਾਂ ਵੋਟ ਵੰਡੀ ਜਾਏ ਗੀ। ਜਿਸ ਦਾ ਫ਼ਾਇਦਾ ਅਕਾਲੀ ਕਾਂਗਰਸ ਨੂੰ ਹੀ ਹੋਏ ਗਾ। ਕੇਜਰੀਵਾਲ ਦਾ ਇਨਕਲਾਬ, ਇਕ ਅਖਾਉਤੀ ਇਨਕਲਾਬ ਹੈ।ਧੋਖਾ ਹੈ ਫ਼ਰੇਬ ਹੈ। ਪੰਜਾਬ ਦੇ ਲੋਕ ਫੇਰ ਠੱਗੇ ਜਾਣਗੇ। ਜਿਸ ਤਰਾਂ ਲੋਕ ਪੀਪੀਪੀ ਤੇ ਵਿਸ਼ਵਾਸ ਕਰਕੇ ਠੱਗੇ ਗਏ ਸੀ।ਸਰਕਾਰ ਬਾਦਲ ਸ਼ਾਹੀ ਦੀ ਬਣ ਗਈ ਸੀ।
……..ਮੈਂ ਪੰਜਾਬੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਇਸ ਵਾਰ ਇਹ ਫ਼ਿਕਰ ਕਰਨ ਦੀ ਲੋੜ ਨਹੀਂ। ਮੈਂ ਜਨਵਰੀ 2016 ਦੇ ਅਖੀਰ ਵਿਚ ਕੇਜਰੀਵਾਲ ਸੰਜੇ ਸਿੰਘ ਨੂੰ ਛੱਡ ਦਿੱਤਾ ਸੀ। ਆਮ ਆਦਮੀ ਪਾਰਟੀ ਨਹੀਂ ਸੀ ਛੱਡੀ। ਉਸੇ ਸਮੇਂ ਤੋਂ ਮੈਂ ਸਾਂਝਾ ਫ਼ਰੰਟ ਬਨਾਉਣ ਲਈ ਯਤਨਸ਼ੀਲ ਹਾਂ। ਤਕਰੀਬਨ ਵੀਹ ਕੁ ਮੁਖੀ ਸੱਜਣਾਂ ਨਾਲ ਕਨਟੈਕਟ ਕਰ ਚੁਕਾ ਹਾਂ। ਕਿਸੇ ਨਾਲ ਮਿਲ ਕੇ ਵਿਚਾਰਾਂ ਹੋਈਆਂ। ਕਿਸੇ ਨਾਲ ਹੋਰ ਸਾਧਨ ਰਾਹੀਂ ਮਿਲੇ ਹੋਈ। ਮੈਂ ਆਪਣੀ ਪਾਰਟੀ �ਪੰਜਾਬ ਐਂਟੀ ਕ੍ਰੱਪਸ਼ਨ ਪਾਰਟੀ ਰਾਜ ਸਤਾਹ ਪ੍ਰਾਪਤੀ ਦੀ ਝਾਕ ਤੇ ਨਹੀਂ ਬਣਾਈ। ਜੇ ਇਹ ਝਾਕ ਹੁੰਦੀ ਤਾਂ ਮੈਂ ਕੇਜਰੀਵਾਲ ਜੀ ਦੀਆਂ ਇੱਛਾਵਾਂ ਪੂਰੀਆਂ ਕਰਨ ਦਾ ਯਤਨ ਕਰਦਾ। ਮੈਂ ਆਪ ਵਿਚ ਸਭ ਤੋਂ ਸੀਨੀਅਰ ਸੀ। ਵਿਧਾਨ ਸਭਾ ਦਾ ਮੈਂਬਰ ਰਿਹਾ, ਰਾਜ ਸਭਾ ਦਾ ਮੈਂਬਰ ਡਿਕਲੇਅਰ ਹੋਇਆ। ਭਾਰਤੀ ਕੀਮਤ ਕਮਿਸ਼ਨ ਦਾ ਮੈਂਬਰ ਰਿਹਾ। ਭਾਰਤੀ ਖੇਤੀ ਖੋਜ ਸੰਸਥਾ ਜੋ ਭਾਰਤ ਦੀਆਂ ਸਭ ਖੇਤੀ ਯੂਨੀਵਰਸਿਟੀਆਂ ਦਾ ਨਿਯੋਜਨ ਕਰਦੀ ਹੈ ਦਾ ਡਾਇਰੈਕਟਰ ਰਿਹਾ ਹਾਂ। ਮੈਂ ਪੀਏਸੀਪੀ ਭ੍ਰਿਸ਼ਟਾਚਾਰ ਵਿਰੁੱਧ ਸੰਘਰਸ਼ ਕਰਨ ਲਈ ਬਣਾਈ ਹੈ। ਸਿਆਸੀ ਪਾਰਟੀ ਬਨਾਉਣ ਲਈ ਪੈਸਾ ਚਾਹੀਦਾ ਹੈ। ਮੇਰੇ ਕੋਲ ਪੈਸਾ ਨਹੀਂ ਹੈ। ਇਸ ਲਈ ਮੈਂ ਸ਼ਾਹੀ ਸੁਪਨੇ ਨਹੀਂ ਲੈਂਦਾ। ਮੈਂ ਆਪਣਾ ਮੈਨੀਫੈਸ਼ਟੋ ਪੰਜਾਬੀਆਂ ਸਾਹਮਣੇ ਜ਼ਰੂਰ ਰੱਖਿਆ ਹੈ। ਜੋ ਪੰਜਾਬ ਦੀਆਂ ਅਸਲੀ ਲੋੜਾਂ ਨਾਲ ਸਬੰਧਿਤ ਹੈ। ਹੋਰ ਕਿਸੇ ਭੀ ਨਵੀਂ ਪੁਰਾਣੀ ਪਾਰਟੀ ਨੇ ਇਹਨਾਂ ਤੁਰਤ
ਲੋੜਾਂ ਦੀ ਖ਼ਾਤਰ ਮੂ੍ਹ ਨਹੀਂ ਖੋਲ੍ਹਿਆ। ਜੇ ਤੁਹਾਡੇ ਕੋਲ ਸਮਾਂ ਹੋਵੇ ਤਾਂ ਨੀਚੇ ਕਲਿੱਕ ਕਰਕੇ ਪੀਏਸੀਪੀ ਦਾ ਪ੍ਰਣ ਪੱਤਰ ਜ਼ਰੂਰ ਦੇਖ ਲੈਣਾ।
……..ਚਲੋ ਛੱਡੋ ਇਸ ਨੂੰ। ਹੁਣ ਫਿਰ ਆਪਣੇ ਅਸਲੀ ਵਿਸ਼ੇ ਵਲ ਆਉਂਦੇ ਹਾਂ। ਇਸ ਮਿਲਣ ਮਿਲਾਉਣ ਦੀ ਕਿਰਿਆ ਵਿਚ ਜੋ ਫ਼ਾਰਮੂਲਾ ਮੈਂ ਉਹਨਾਂ ਸਾਹਮਣੇ ਰੱਖਿਆ ਤੇ ਸਭ ਨੇ ਪ੍ਰਵਾਨ ਕੀਤਾ ਹੈ। ਜੇ ਉਹ ਅਮਲ ਵਿਚ ਆ ਗਿਆ ਤਾਂ ਸਾਂਝੇ ਫ਼ਰੰਟ ਦੀ ਸਰਕਾਰ ਬਣਨੀ ਯਕੀਨੀ ਹੈ। ਫ਼ਾਰਮੂਲਾ ਇਹ ਹੈ ਕਿ ਅੱਜ ਤਕ ਜੋ ਅੱਧੀ ਕੁ ਦਰਜਨ ਪਾਰਟੀਆਂ ਬਣ ਚੁੱਕੀਆਂ ਹਨ, ਜੇ ਇਹਨਾਂ ਨੂੰ ਮਿਲਾਕੇ ਇਕ ਪਾਰਟੀ ਬਨਾਉਣ ਦਾ ਯਤਨ ਕੀਤਾ ਜਾਏ ਤਾਂ ਇਹ ਇਕ ਸੁਪਨਾ ਹੀ ਰਹਿ ਜਾਏ ਗਾ।ਇਹ ਹੋਣਾ ਮੁਸ਼ਕਲ ਹੀ ਨਹੀਂ ਅਸੰਭਵ ਹੈ। ਇਸ ਫ਼ਾਰਮੂਲੇ ਅਨੁਸਾਰ ਜਿੱਤ ਦੀ ਭੀ ਕੋਈ ਸੰਭਾਵਨਾ ਨਹੀਂ ਹੋਵੇ ਗੀ। ਸਰਬ ਪ੍ਰਵਾਨਿਤ ਫੈਸਲਾ ਇਹ ਹੈ ਕਿ ਸਾਰੇ ਲੀਡਰ ਆਪੋ ਆਪਣੀਆਂ ਪਾਰਟੀਆਂ ਬਨਾਉਣ। ਉਹਨਾਂ ਨੂੰ ਮਜ਼ਬੂਤ ਕਰਨ। ਵਧ ਤੋਂ ਵੱਧ ਵੋਟਰ ਆਪਣੇ ਨਾਲ ਜੋੜਨ। ਪਰ ਉਮੀਦਵਾਰਾਂ ਦਾ ਐਲਾਨ ਜਨਵਰੀ 2017 ਤਕ ਨਾਂ ਕੀਤਾ ਜਾਏ। ਦਸੰਬਰ
ਵਿਚ ਇਕ ਗਿਆਰਾਂ ਮੈਂਬਰੀ ਬੋਰਡ ਬਣਾ ਦਿੱਤਾ ਜਾਏ। ਜਿਸ ਵਿਚ ਪੰਜਾਬ ਦੇ ਉਹ ਬੁੱਧੀਜੀਵੀ ਲਏ ਜਾਣ, ਜੋ ਕਿਸੇ ਭੀ ਪਾਰਟੀ ਨਾਲ ਸਬੰਧਿਤ ਨਾ ਹੋਣ, ਅਤੇ ਨਾਂ ਹੀ ਆਪ ਚੋਣ ਲੜਨ ਦੀ ਇੱਛਾ ਰੱਖਦੇ ਹੋਣ।
……..ਸਾਰੀਆਂ ਪਾਰਟੀਆਂ ਹਰ ਹਲਕੇ ਸਬੰਧੀ ਆਪਣੇ ਉਮੀਦਵਾਰਾਂ ਦੀ ਲਿਸਟ ਇਸ ਬੋਰਡ ਨੂੰ ਦੇਣ ਗੀਆਂ। ਬੋਰਡ ਨੂੰ ਇਹ ਭੀ ਪਤਾ ਨਹੀਂ ਹੋਵੇ ਗਾ ਕਿ ਕੌਣ ਆਦਮੀ ਕਿਸ ਪਾਰਟੀ ਦਾ ਉਮੀਦਵਾਰ ਹੈ। ਬੋਰਡ ਆਪਣੇ ਸਾਧਨਾਂ ਨਾਲ, ਪਰ ਗੁਪਤ ਤਰੀਕੇ, ਨਾਲ ਉਸ ਆਦਮੀ ਦੀ ਚੋਣ ਕਰੇ ਗਾ ਜਿਸ ਦੀ ਜਿੱਤ ਯਕੀਨੀ ਹੋਵੇ। ਰਾਜ ਸਤਾਹ ਵਿਚ ਸਾਰੀਆਂ ਪਾਰਟੀਆਂ ਅਧਿਕਾਰਾਂ ਦੀ ਵੰਡ ਮਿਲੀਆਂ ਸੀਟਾਂ ਦੇ ਅਧਾਰ ਤੇ ਕਰਨ ਗੀਆਂ। ਜੇ ਲੋੜ ਪਈ ਤਾਂ ਲਾਟਰੀ ਦੀ ਵਰਤੋਂ ਭੀ ਕੀਤੀ ਜਾ ਸਕਦੀ ਹੈ। ਕਿਉਂ ਕੇ ਅੱਜ ਕਿਸੇ ਭੀ ਨਵੀਂ ਪਾਰਟੀ ਨੂੰ ਆਪਣੀ ਜਿੱਤ ਯਕੀਨੀ ਨਹੀਂ ਹੈ। ਇਸ ਲਈ, ਇਸ ਸਿਧਾਂਤ ਦੀ ਕਾਮਯਾਬੀ ਸੰਭਵ ਹੈ। ਸਾਂਝੇ ਫ਼ਰੰਟ ਦਾ ਮੁੱਖ ਮੰਤਵ ਬਾਦਲ ਕਾਂਗਰਸ ਕੇਜਰੀਵਾਲ ਤੋਂ ਪੰਜਾਬ ਨੂੰ ਨਿਯਾਤ ਦਿਵਾਉਣਾ ਹੈ। ਅੱਗੇ ਜੋ ਸਤਿਗੁਰ ਨੂੰ ਭਾਵੇਂ। ਹਰਬੰਸ ਸਿੰਘ ਜਲਾਲ।