A16. ਇਕ ਪੈਗਾਮ ਪੰਜਾਬੀਆਂ ਦੇ ਨਾਮ
ਪੰਜਾਬੀ
ਵੀਰੋ, ਭੈਣੋਂ, ਅਤੇ ਨੌਜੁਆਨੋ। ਗੁਰ ਫਤੇਹ ਪ੍ਰਵਾਨ ਹੋਵੇ।
ਮੈਂ ਤੁਹਾਡੇ ਧਿਆਨ ਵਿਚ ਲਿਆਉਣਾ ਚਾਹੁੰਦਾ ਹਾਂ ਕਿ ਪੰਜਾਬ ਕਿਸ ਹੱਦ ਤਕ ਭ੍ਰਿਸ਼ਟਾਚਾ ਦਾ ਸ਼ਿਕਾਰ ਹੋ ਚੁਕਾਹੈ।
ਅਜ ਤੋਂ
ਤਰੀਬਨ 20 ਕੁ ਵਰੇ੍ਹ ਪਹਿਲਾਂ ਜਿਹਨਾਂ ਕਦਰਾਂ ਕੀਮਤਾਂ ਨੂੰ ਬੁਰਾਈ ਸਮਝਿਆ ਜਾਂਦਾ ਸੀ, ਉਹ ਅਜ ਚੰਗਿਆਈ ਮੰਨੀਆਂ ਜਾਣ ਲਗੀਆਂ ਹਨ। ਲੋਕਾਂ ਨੇ ਭਿਸ਼ਟਾਚਾਰ ਅਪਣਾ ਲਿਆ ਹੈ। ਲੋਕ ਸੋਚਦੇ ਹਨ ਕਿ ਬਿਨਾਂ ਪੈਸਾ ਦਿਤੇ ਕੋਈ ਕੰਮ ਹੋ ਹੀ ਨਹੀਂ ਸਕਦਾ। ਪੰਜਾਬ ਦੇ ਅੱਜ ਦੇ ਰਾਜ ਪ੍ਰਬੰਧ ਨੂੰ ਮਾਫੀਆ ਰਾਜ ਕਿਹਾ ਜਾਣ ਲਗਾ ਹੇ। ਮਾਫੀਆ ਫ੍ਰੈਂਚ ਸ਼ਬਦ ਹੈ ਜਿਸਦਾ ਅਰਥ ਹੈ ਉਹ ਗ੍ਰੋਹ ਜੋ ਦੁਸਰਿਆ ਦੀ ਜਾਇਦਾਦ, ਕਾਰੋਬਾਰ, ਪੈਸਾ, ਗੈਰ ਕਨੂੰਨੀ ਢੰਗ ਨਾਲ, ਧਕੇਸ਼ਾਹੀ ਨਾਲ, ਆਪਣੇ ਕਬਜੇ ਵਿਚ ਲੈ ਲੈਂਦਾ ਹੈ।
ਅਜ ਪੰਜਾਬ ਵਿਚ ਕਈ ਤਰਾਂ ਦੇ ਮਾਫੀਆਂ ਗ੍ਰੋਹ ਪੈਦਾ ਹੋ ਗਏ ਹਨ। ਇਹ ਆਪਣੀ ਪ੍ਰਫੁਲਤਾ ਲਈ ਹਰ ਤਰਾਂ ਦੀ ਗੁੰਡਾ ਗਰਦੀ ਕਰਦੇ ਹਨ। ਸਰਕਾਰ ਵਲੋਂ ਇਹਨਾਂ ਗ੍ਰੋਹਾਂ ਨੂੰ ਪੂਰੀ ਸ਼੍ਰਪ੍ਰਸਤੀ ਪ੍ਰਦਾਨ ਕੀਤੀ ਹੋਈ ਹੈ। ਇਹਨਾਂ ਗ੍ਰੋਹਾਂ ਵਿਰੁਧ ਅਵਾਜ ਉਠਾਉਣ ਵਾਲੇ ਲਈ ਮੌਤ ਜਾਂ ਜ੍ਹੇਲ ਯਕੀਨੀ ਹੈ। ਵਿਰੋਧੀ ਪਾਰਟੀਆਂ ਭੀ ਇਹਨਾਂ ਗ੍ਰੋਹਾਂ ਵਿਰੁਧ ਜਾਂ ਇਹਨਾਂ ਦੀ ਪਾਲਕ ਸਰਕਾਰ ਵਿਰੁਧ ਅਵਾਜ ੳਠਾਉਣ ਤੋਂ ਭੈਭੀਤ ਹਨ। ਕੁਝ ਰਾਜਨੀਤਕ ਇਹਨਾਂ ਗ੍ਰੋਹਾਂ ਨਾਲ ਅਤੇ ਇਹਨਾਂ ਦੀ ਪਾਲਕ ਸਰਕਾਰ ਨਾਲ ਅੰਦਰੂਨੀ ਸ਼ਾਂਝ ਬਣਾਕੇ ਰਖਣ ਵਿਚ ਹੀ ਆਪਣੀ ਭਲਾਈ ਅਤੇ ਆਰਥਿਕ ਲਾਭ ਸਮਝਦੇ ਹਨ। ਅਜੇਹੇ ਲੀਡਰਾਂ ਅਤੇ ਉਹਨਾਂ ਦੀਆਂ ਪਾਰਟੀਆਂ ਦੀ ਅੰਦਰੂਨੀ ਜਾਂਚ ਕਰਨਾ ਹੀ ਅਜ ਵੋਟਰ ਦਾ ਪੰਜਾਬ ਦੀ ਉਨਤੀ ਅਤੇ ਸੁਧਾਰਾਂ ਪ੍ਰਤੀ ਮੁਖ ਫਰਜ ਹੈ।
ਪਰ ਇਕ ਗਲ ਤਾਂ ਸਾਫ ਹੈ ਕਿ ਜੇ ਤੁਸੀ ਪੰਜਾਬ ਦਾ ਕੁਝ ਕਰਨਾ ਚਾਹੁੰਦੇ ਹੋਂ ਤਾਂ ਆਪਣਾ ਵੋਟ ਲੋਕਲ ਪਾਰਟੀ ਨੂੰ ਪਾਉ। ਭਾਂਵੇਂ ਕਿਸੇ ਨੂੰ ਭੀ ਪਾਉ। ਨੈਸ਼ਨਲ ਪਾਰਟੀਆਂ ਦੇ ਲੀਡਰ ਵੋਟ ਲੈਣ ਵੇਲੇ ਤਾਂ ਅਨੇਕਾਂ ਤਰਾਂ ਦੇ ਦਾਅਵੇ ਕਰਦੇ ਹਨ । ਪਰ ਉਹਨਾਂ ਦੀ ਪਾਰਟੀ ਨੈਸ਼ਨਲ ਪਾਰਟੀ ਹੋਣ
ਕਰਕੇ, ਕਿਸੇ ਖਾਸ ਪ੍ਰਾਂਤ ਦਾ ਵਿਸ਼ੇਸ ਧਿਆਨ ਰਖਕੇ, ਆਪਣੇ ਦੂਸਰੇ ਪ੍ਰਾਂਤਾਂ ਦੀ ਕੁਰਬਾਨੀ ਨਹੀ ਦੇ ਸਕਦੀ।
ਮਿਸ਼ਾਲ ਵਜੋਂ ਕਾਂਗਰਸ ਨੇ
ਤਕਰੀਬਨ 55 ਸਾਲ ਭਾਰਤ ਤੇ ਰਾਜ ਕੀਤਾ ਹੈ। ਪੰਜਾਬੀ ਬਹੁਤ ਲੰਮੇ ਸਮੇਂ ਲਈ ਡਿਫੈਂਸ਼ ਮਨਿਸ਼ਟਰ, ਹੋਮ ਮਨਿਸ਼ਟਰ, ਪ੍ਰਧਾਨ ਮੰਤਰੀ ਅਤੇ ਰਾਸ਼ਟਰ ਪਤੀ ਰਹੇ। ਪਰ ਪੰਜਾਬ ਲਈ ਇਕ ਛੋਟੀ ਜਿਹੀ ਸਹੂਲਤ ਭੀ ਕੇਂਦਰ ਤੋਂ ਨਹੀਂ ਮੰਨਵਾ ਸਕੇ। ਉਹ ਇਹ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਇਸਨੂੰ ਪਾਣੀ ਦੀ ਲੋੜ ਹੈ। ਧਰਤੀ ਵਿਚ ਬੇਅਥਾਹ ਪਾਣੀ ਮਜੂਦ ਹੈ। ਬੋਰਾਂ ਲਈ ਬਿਜਲੀ ਚਾਹੀਦੀ ਹੈ। ਇਸਨੂੰ ਇਕ ਦੋ ਐਟੋਮਿਕ ਪਲਾਂਟ ਮਿਲਣੇ ਚਾਹੀਦੇ ਹਨ। ਪਰ ਨਹੀ ਦਿਤੇ ਗਏ। ਜਦਕਿ ਕਈ ਸੂਬਿਆਂ ਵਿਚ ਦਰਜਨ ਭਰ ਪਲਾਂਟ ਲਗ ਚੁਕੇ ਹਨ ਅਤੇ ਲਗ ਰਹੇ ਹਨ।
ਜਿਹੜੇ ਸਜਣ ਅਜ ਫੇਰ ਕਾਂਗਰਸ ਲਈ ਵੋਟ ਮੰਗ ਰਹੇ ਹਨ। ਇਹਨਾਂ ਨੂੰ ਸ਼ਰਮ ਮਹਿਸੂਸ ਕਰਨੀ ਚਾਹੀਦੀ ਹੈ ਕਿ
ਅਸੀਂ 15 ਅਗੱਸਤ 1947 ਤੋਂ ਪੰਜਾਬ ਨੂੰ ਲਾਰੇ ਅਤੇ ਧੋਖਾ ਦਿੰਦੇ ਆ ਰਹੇ ਹਾਂ। ਭਾਂਵੇ ਕਿਨੀ ਭੀ ਵੱਡੀ ਪੁਜੀਸ਼ਨ ਮਿਲ ਜਾਏ, ਨੈਸ਼ਨਲ ਪਾਰਟੀ ਦਾ ਲੀਡਰ ਪੰਜਾਬ ਲਈ ਕੁਝ ਭੀ ਨਹੀਂ ਕਰ ਸਕਦਾ। ਬਾਦਲ ਪ੍ਰਵਾਰ ਭੀ ਕੇਂਦਰ ਵਿਚ ਰਿਹਾ ਹੈ। ਇਹ ਦਸਣ ਇਹਨਾਂ ਪੰਜਾਬ ਲਈ ਕੀ ਲਿਆਂਦਾ ਹੈ?
ਕਈ ਚਿੰਤਕ ਕਹਿੰਦੇ ਸੁਣੇ ਗਏ ਹਨ ਕਿ ਜਦ ਚੋਣਾਂ ਆਉਂਦੀਆਂ ਹਨ ਤਾਂ ਪਾਰਟੀਆਂ ਖੂੰਬਾਂ ਵਾਂਗ ਉਭਰ ਆਉਂਦੀਆਂ ਹਨ। ਇਹ ਉਦਾਹਰਣ ਜਿਆਦਾ ਠੀਕ ਨਹੀਂ ਬੈਠਦੀ। ਕਿਉਂਕੇ ਖੁੰਬ ਤਾਂ ਜੇ ਇਕ ਵਾਰ ਪੈਦਾ ਹੋ
ਜਾਏ, ਤਾਂ ਕਿਸੇ ਨਾਂ ਕਿਸੇ ਕੰਮ ਆ ਹੀ ਜਾਂਦੀ ਹੈ॥ ਕਹਿਣਾ ਤਾਂ ਇਹ ਚਾਹੀਦਾ ਹੈ ਕਿ ਜਦ ਚੋਣਾਂ ਆਉਂਦੀਆਂ ਹਨ ਪਾਰਟੀਆਂ ਗੰਡੋਇਆਂ ਵਾਂਗ ਨਿਕਲ ਆਉਂਦੀਆਂ ਹਨ। ਜ੍ਹਿਨਾਂ ਵਾਰੇ ਇਹ ਭੀ ਪਤਾ ਨਹੀਂ ਲਗਦਾ ਕਿ ਕਿਵੇਂ ਪੈਦਾ ਹੋਈਆਂ ਸਨ ਅਤੇ ਕਿਵੇਂ ਖਤਮ ਹੋ ਜਾਂਦੀਆਂ ਹਨ। ਵੋਟਰ ਉਲਝਣ ਵਿਚ ਪੈ ਜਾਂਦਾ ਹੈ। ਕਿਸ ਨੂੰ ਚੁਣਿਆਂ ਜਾਵੇ।
ਨਵੀਂਆਂ ਪਾਰਟੀਆਂ ਬਨਣ ਦੇ ਮੁਖ ਤਿਨ ਮੁਖ ਕਾਰਨ ਹੁੰਦੇ ਹਨ।
ਪਹਿਲਾ: ਕਿਸੇ ਲੀਡਰ ਵਲੋਂ ਆਪਣੀ ਪਾਰਟੀ ਨਾਲ ਨਰਾਜਗੀ ਕਾਰਨ ਨਵੀਂ ਪਾਰਟੀ ਬਨਾਉਣਾ।
ਦੂਜਾ: ਕਿਸੇ ਕ੍ਰੱਪਟ ਪਾਰਟੀ ਵਲੋਂ, ਆਪਣਾ ਪੈਸਾ ਦੇਕੇ, ਵੋਟਰਾਂ ਨੂੰ ਧੋਖਾ ਦੇਣ ਲਈ, ਨਵੀਂ ਪਾਰਟੀ ਬਨਾਉਣਾ।
ਤੀਜਾ: ਹੁਕਮਰਾਨ ਪਾਰਟੀ ਵਲੋਂ ਕੀਤੀ ਜਾ ਰਹੀ ਲੁਟਖੋਹ ਤੋਂ, ਛੁਟਕਾਰਾ ਕਰਵਾਉਣ ਲਈ, ਨਵੀਂ ਪਾਰਟੀ ਬਨਾਉਣਾ।
ਹੁਣ ਇਹ ਫੈਸਲਾ ਕਰਨਾਂ ਮੁਸ਼ਕਿਲ ਹੈ ਕਿ ਕਿਹੜੀ ਪਾਰਟੀ ਪੰਜਾਬ ਦੀ ਅਸਲੀਅਤ ਵਿਚ ਹਿਤੂ ਸਾਬਤ ਹੋਵੇ ਗੀ। ਇਸਦਾ ਅੰਦਾਜਾ ਪਾਰਟੀ ਦੇ ਮੁਖੀ ਦਾ
ਪਿਛੋਕੜ, ਉਸਦਾ ਮੈਨੀਫੈਸ਼ਟੋ, ਅਤੇ ਉਸਦੀ ਕਹਿਣੀ ਤੇ ਕਰਨੀ ਤੋਂ ਹੀ ਲਗਾਇਆ ਜਾ ਸਕਦਾ ਹੇ। ਪੰਜਾਬ ਵਿਚ ਗਿਆਨੀ ਜੈਲ ਸਿੰਘ ਨੇ ਭਾਂਵੇਂ ਪੰਜ ਸਾਲ ਰਾਜ ਕੀਤਾ ਪਰ ਉਹ ਇੰਮਰਜੈਂਸੀ ਦਾ ਸਮਾਂ ਸੀ। ਬਰਨਾਲਾ ਸਹਿਬ ਅਤੇ ਬੇਅੰਤ ਸਿੰਘ ਦੇ ਤਕਰੀਬਨ 5 ਸਾਲ ਪੰਜਾਬ ਵਿਚ ਵਿਦਰੋਹ ਦਾ ਮਾਹੌਲ ਸੀ। ਸਿਰਫ ਬਾਦਲ ਸਾਹਿਬ ਨੂੰ ਹੀ ਪੂਰੀ ਅਜਾਦੀ ਨਾਲ ਰਾਜ ਕਰਨ ਦਾ ਮੌਕਾ ਮਿਲਿਆ। ਜਿਹਨਾਂ ਤਕਰੀਬਨ 18 ਸਾਲ ਪੰਜਾਬ ਉਤੇ ਰਾਜ ਕੀਤਾ ਹੈ। ਇਸ ਲਈ ਬਾਦਲ ਸਹਿਬ ਦੇ ਰਾਜ ਦੀ ਕਿਸੇ ਦੂਜੇ ਮੁਖ ਮੰਤਰੀ ਦੇ ਰਾਜ ਨਾਲ ਤੁਲਨਾ ਕਰਨੀ ਦਲੀਲ ਰਹਿਤ ਹੋਵੇ ਗੀ। ਦੂਜੇ ਅਰਥਾਂ ਵਿਚ ਪੰਜਾਬ ਵਿਚ ਜੋ ਅਜ ਹਾਲਾਤ ਹਨ ਇਹਨਾਂ ਲਈ ਬਾਦਲ ਸਹਿਬ ਹੀ ਜੁਮੇਵਾਰ ਹਨ।
ਕੁਝ ਵੀਰ ਅਕਸਰ ਕਹਿੰਦੇ ਸੁਣੇ ਜਾਂਦੇ ਹਨ ਕਿ ਭਲ਼ੀ ਕਿਸੇ ਨੇ ਭੀ ਨਹੀਂ ਕਰਨੀ। ਇਹ ਕਿਵੇਂ ਪਤਾ ਲੱਗੇ ਕਿ ਫਲਾਂਨਾ ਘਟ ਲੁਟੇ
ਗਾ? ਵੀਰੋ! ਅਸਲ ਅਤੇ ਨਕਲ ਪਛਾਨਣ ਦਾ ਇਕ ਬੜਾ ਸੋਖਾ ਤਰੀਕਾ ਹੈ। ਹਰ ਚੋਣ ਸਮੇਂ ਕੋਈ ਸਥਾਨਕ ਮਸ਼ਲਾ ਭਾਰੂ ਹੁੰਦਾ ਹੈ ਜੋ ਚੋਣ ਇਸ਼ੂ ਬਣਦਾ ਹੈ। ਇਸ ਸਮੇਂ ਪੰਜਾਬ ਵਿਚ ਭਿਸ਼ਟਾਚਾਰ ਅਤੇ ਲੁਟੇਰਾਸ਼ਾਹੀ ਦਾ ਮਸ਼ਲਾ ਹੈ। ਹਰ ਪਾਰਟੀ ਸਾਹਮਣੇ ਦੋ ਵਿਚੋਂ ਇਕ ਮਿਸ਼ਨ ਦੀ ਚੋਣ ਕਰਨ ਦਾ ਮਸ਼ਲਾ ਹੈ। ਪਹਿਲਾ ਮਿਸ਼ਨ ਹੈ ਭ੍ਰਿਸ਼ਟਾਚਾਰ, ਲੁਟੇਰਾਸ਼ਾਹੀ ਤੋਂ ਪੰਜਾਬ ਦੀ ਸਦੀਵੀਂ ਸਤੰਤਰਤਾ। ਦੁਜਾ ਮਿਸ਼ਨ ਹੈ ਉਤਰ ਕਾਟੋ ਮੈਂ ਚੜਾਂ। ਤੂੰ ਲੁਟ ਲਿਆ, ਹੁਣ ਮੇਰੀ ਵਾਰੀ।
ਪਹਿਲੇ ਮਿਸ਼ਨ ਵਾਲੀ ਪਾਰਟੀ ਦੇ ਲੀਡਰ ਆਪਣੀ ਜਾਂਨ ਜੋਖਮ ਵਿਚ ਪਾਕੇ ਭ੍ਰਿਸ਼ਟਾਚਾਰ ਵਿਰੁਧ ਅਵਾਜ ਉਠਾਉਂਦੇ ਹਨ। ਭ੍ਰਿਸ਼ਟਾਚਾਰ ਦੇ ਖਾਤਮੇਂ ਦਾ ਵਿਧਾਨ ਬਣਾਇਆ ਜਾਂਦਾ ਹੈ। ਭ੍ਰਿਸ਼ਟਾਚਾਰੀਆਂ ਨੂੰ ਲੋਕਾਂ ਸਾਹਮਣੇ ਲਿਆਕੇ ਉਹਨਾਂ ਦੇ ਜੁਲਮ ਅਤੇ ਕਾਲੇ ਕਾਰਨਾਮੇਂ ਉਜਾਗਰ ਕੀਤੇ ਜਾਂਦੇ ਹਨ। ਤਾਂਕਿ ਲੋਕਾਂ ਵਿਚ ਭ੍ਰਿਸ਼ਟਾਚਾਰ ਅਤੇ ਜੁਲਮ ਵਿਰੁਧ ਲੜਨ ਲਈ ਉਤਸ਼ਾਹ ਪੈਦਾ ਹੋਵੇ। ਇਹਨਾਂ ਦੇ ਕਣ ਕਣ ਵਿਚ
ਭ੍ਰਿਸ਼ਟਾਚਾਰ, ਜੁਲਮ, ਲੁਟ ਖੋਹ ਲਈ ਨਫਰਤ ਜਾਹਰ ਹੁੰਦੀ ਹੈ। ਇਹਨਾਂ ਦੀ ਕਰਨੀ ਤੇ ਕਹਣੀ ਵਿਚ ਕੋਈ ਫਰਕ ਨਹੀਂ ਹੁੰਦਾ। ਇਹਨਾਂ ਦਾ ਪਿਛੋਕੜ ਅਤੇ ਇਤਹਾਸ ਇਸਦੀ ਪੁਸ਼ਟੀ ਕਰਦਾ ਹੈ।
ਦੁਸ਼ਰੇ ਮਿਸ਼ਨ ਵਾਲੇ ਲੀਡਰਾਂ ਕੋਲ ਕੋਈ ਭੀ ਪ੍ਰੋਗਰਾਮ ਹੀ ਨਹੀਂ ਹੁੰਦਾ। ਉਹਨਾਂ ਕੋਲ ਨਾਂ ਹੀ ਕੋਈ ਇਤਹਾਸ ਜਾਂ ਪਿਛੋਕੜ ਹੂੰਦਾ ਹੈ। ਉਹਨਾਂ ਦੀ ਭ੍ਰਿਸ਼ਟਾਚਾਰ ਨਾਲ ਅਦਰੂਨੀ ਹਮਦਰਦੀ ਸਾਫ ਜਾਹਰ ਹੂੰਦੀ ਹੈ। ਉਹ ਕਦੇ ਭੀ
ਭ੍ਰਿਸ਼ਟਾਚਾਰ, ਜੁਲਮ, ਆਦਿ ਵਿਰੁਧ ਖੁਲਕੇ ਨਹੀਂ ਬੋਲਦੇ। ਉਹਨਾਂ ਕੋਲ ਕੋਈ ਇੰਨਕਲਾਬੀ ਪ੍ਰੋਗਰਾਮ ਨਹੀਂ ਹੂੰਦਾ। ਉਹਨਾਂ ਦੀ ਭਲਾਈ ਮਜੂਦਾ ਢਾਂਚਾ ਕਇਮ ਰਹਣ ਵਿਚ ਹੀ ਹੈ। ਉਹਨਾਂ ਕੋਲ ਵਾਰ ਵਾਰ ਕਹਿਣ ਲਈ ਇਕੋ ਹੀ ਸ਼ਬਦ ਹੂੰਦਾ ਹੈ ਕਿ 2017 ਵਿਚ ਸਾਡੀ ਪਾਰਟੀ ਦੀ ਸਰਕਾਰ ਬਣੇ ਗੀ। 2017 ਵਿਚ ਮੇਰੀ ਸਰਕਾਰ ਬਣੇ ਗੀ। ਉਹ ਇਹ ਨਹੀਂ ਦਸ ਸਕਦੇ ਕਿ ਜੇ ਉਹਨਾਂ ਦੀ ਪਾਰਟੀ ਦੀ ਸਰਕਾਰ ਬਣੇ ਗੀ ਤਾਂ ਕੀ ਕਰੇ ਗੀ। ਜਵਾਬ ਤੁਸੀਂ ਆਪ ਹੀ ਸਮਝ ਲੳ। ਜਵਾਬ ਸਾਫ ਹੈ ਕਿ ਜਿਵੇਂ ਪਹਿਲੇ ਨੇ ਲੁਟਿਆ ਹੈ, ਉਜ ਹੀ ਅਸੀਂ ਲੁਟਾਂ ਗੇ।
ਵੀਰੋ ਕਿਸੇ ਭੀ ਵਹਣ ਵਿਚ ਬਹਿਕੇ ਪਾਰਟੀ ਨਾ ਬਣੋ। ਜੱਜ ਬਣੋ। ਸਭ ਦੀ ਸੁਣੋਂ। ਸਭਨਾਂ ਦੀ ਕਹਣੀ ਤੇ ਕਰਨੀ ਪਰਖੋ। ਉਹਨਾਂ ਦੀ ਪਾਰਟੀ ਦਾ ਪ੍ਰੋਗਰਾਮ ਪੁਛੋ। ਉਹਨਾਂ ਦਾ ਚੋਣ ਮੈਨੀਫੈਸ਼ਟੋ ਦੇਖੋ। ਅਸਲੀਅਤ ਆਪਣੇ ਆਪ ਤੁਹਾਡੇ ਸਾਹਮਣੇ ਆ ਜਾਏ
ਗੀ, ਕਿ ਕਿਸਦਾ ਕੀ ਮਿਸ਼ਨ ਹੈ।
ਤੁਸੀਂ ਇਕ ਮੋੜ ਤੇ ਖੜੇ ਹੋਂ। ਤੁਸੀਂ ਫੈਸ਼ਲਾ ਕਰਨਾ ਹੈ ਕਿ ਤੁਸੀਂ ਖੂਹ ਵਿਚੋਂ ਨਿਕਲ ਕੇ ਖਾਤੇ ਵਿਚ ਡਿਗਣਾ
ਹੈ, ਕਿ ਪੰਜਾਬ ਨੂੰ ਲੁਟੇਰਾ ਸ਼ਾਹੀ ਤੋਂ ਮੁਕਤ ਕਰਾਉਣਾ ਹੈ? ਬਾਦਲਸ਼ਾਹੀ ਮਾਫੀਆ, ਲੁਟਖੋਹ, ਭਰਿਸ਼ਟਾਚਾਰ, ਦਾ ਖੂਹ ਹੈ। ਇਸ ਵਾਰ ਇਸਦਾ ਸਫਾਇਆ ਯਕੀਨੀ ਹੈ। ਸਵਾਲ ਹੈ ਕਿ ਬਾਦਲਸ਼ਾਹੀ ਦੀ ਹਾਰ ਤੋਂ ਬਾਦ ਕੀ ਕਰਨਾ ਹੈ। ਜੇ ਤੁਸੀਂ ਸਚਮੁਚ ਹੀ ਪੰਜਾਬ ਨੂੰ ਮਾਫੀਆ ਗਰੁਪਾਂ ਤੋਂ ਅਜਾਦ ਕਰਵਾਉਣਾ ਚਾਹੁੰਦੇ ਹੋਂ, ਤਾਂ ਤੁਹਾਡੀ ਆਪਣੀ ਪੰਜਾਬ ਦੀ ਲੀਡਰਸ਼ਿਪ ਪੈਦਾ ਕਰਨੀ ਪਏ ਗੀ। ਪੰਜਾਬ ਦਾ ਅਪਣਾ ਲੀਡਰ ਪੈਦਾ ਕਰੋ ਜਿਸ ਵਿਚ ਭ੍ਰਿਸ਼ਟਾਚਾਰ ਖਤਮ ਕਰਨ ਦੀ ਯੋਗਤਾ ਹੋਵੇ।
ਪੰਜਾਬ ਤੋਂ ਬਾਹਰ ਵਸਦੇ ਪੰਜਾਬੀ
ਵੀਰੋ, ਭੈਣੋਂ, ਅਤੇ ਨੌਜੁਆਨੋ।
ਗੁਰ ਫਤੇਹ ਪ੍ਰਵਾਨ ਹੋਵੇ।
ਇਹ ਠੀਕ ਹੈ ਕਿ ਆਪ ਤੁਸੀ ਖੁਸ਼ਹਾਲ ਜੀਵਨ ਬਤੀਤ ਕਰ ਰਹੇਂ ਹੋ। ਤੁਹਾਡੇ ਦੇਸ ਅਮੀਰ ਭੀ ਹਨ ਅਤੇ ਇਥੇ ਲੋਕਰਾਜੀ ਕਦਰਾਂ ਕੀਮਤਾਂ ਭੀ ਮਜੂਦ ਹਨ। ਕਿਹਾ ਜਾਂਦਾ ਹੈ ਕਿ ਜੇ ਕਿਸੇ ਲੜਕੀ ਦੇ ਸਹੁਰੀ ਭਾਂਵੇਂ ਕਿਨੇ ਭੀ ਅਮੀਰੀ
ਹੋਵੇ, ਪਰ ਉਸਦੇ ਪੇਕਿਆਂ ਵਿਚ ਗਰੀਬੀ ਕੰਗਾਲੀ ਪਸਰ ਰਹੀ ਹੋਵੇ। ਉਸ ਲੜਕੀ ਨੂੰ ਸਹੁਰਿਆਂ ਦੀ ਅਮੀਰੀ ਦਾ ਅਨੁਭਵ ਨਹੀਂ ਹੂੰਦਾ, ਬਲਕਿ ਪੇਕਿਆਂ ਦੀ ਗਰੀਬੀ ਦਾ ਸੰਤਾਪ ਰਹਿੰਦਾ ਹੈ। ਪਰ ਸਾਇਦ ਤੁਹਾਨੂੰ ਇਹ ਅਹਿਸਾਸ ਨਹੀਂ ਹੋਵੇਗਾ ਕਿ ਤੁਹਾਡੇ ਪੇਕੇ ਪੰਜਾਬ ਦੀ ਕੀ ਦੁਰਦਿਸ਼ਾ ਕੀਤੀ ਹੋਈ ਹੈ। ਇਸਨੂੰ ਕਿਨਾਂ ਲੁਟਿਆ ਜਾ ਚੁਕਾ ਹੈ। ਇਸ ਵਿਚ ਨਵਾਂ ਵਾਧਾ ਇਹ ਕਿ ਲੁਟਣ ਦੀ ਨੀਤ ਨਾਲ ਜੁਲਮ ਕਰਨਾ ਭੀ ਇਕ ਜਰੂਰੀ ਲੋੜ ਬਣ ਗਈ ਹੈ।
ਤੁਹਾਨੂੰ ਇਹ ਗਲਾਂ ਸੱਚ ਮਹਿਸੂਸ ਮਹਿਸੂਸ ਨਹੀ ਹੋ ਰਹੀਆਂ ਹੋਣ ਗੀਆਂ। ਕਿਉਂਕੇ ਤੁਹਾਡੇ ਦੇਸ਼ਾਂ ਵਿਚ ਅਜੇਹਾ ਕੁਝ ਨਹੀਂ ਹੋ ਰਿਹਾ। ਬੜੀ ਖੁਸੀ ਹੂੰਦੀ ਹੈ ਜਦੋਂ ਯੂਕੇ ਦੇ ਪ੍ਰਾਈਮ ਮਨਿਸਟਰ ਨੂੰ ਬਸ ਵਿਚ ਸੀਟ ਨਾਂ ਮਿਲਣ
ਕਰਕੇ, ਖੜਕੇ ਸਫਰ ਕਰਦੇ ਦੀ ਤਸਵੀਰ ਦੇਖਦੇ ਹਾਂ। ਕਨੇਡਾ ਦਾ ਪ੍ਰਾਈਮ ਮਨਿਸ਼ਟਰ ਆਪਣੀ ਕਾਰ ਆਪ ਚਲਾ ਰਿਹਾ ਹੈ। ਨਾਲ ਕੋਈ ਸਕਿਉਰਿਟੀ ਭੀ ਨਹੀ। ਫਿਰ ਇਥੇ ਪੰਜਾਬ ਵਰਗੇ ਛੋਟੇ ਜਿਹੇ ਸੂਬੇ ਦਾ ਮੁਖ ਮੰਤਰੀ ਕਈ ਕ੍ਰੋੜ ਰੁਪਏ ਮਹੀਨਾ, ਪੰਜਾਬ ਦਾ ਖਜਾਨਾ ਲੁਟ ਰਿਹਾ ਹੈ। ਪੰਜਾਬ ਵਿਚ ਲੁਟਮਾਰ ਦੀਆਂ ਸਭ ਰਵਾਇਤਾਂ ਬਾਦਲਸ਼ਾਹੀ ਨੇ ਹੀ ਪਾਈਆਂ ਹਨ। ਬਾਦਲਸ਼ਾਹੀ ਵੜੀ ਬੇਰਹਿਮੀਂ ਨਾਲ ਪੰਜਾਬ ਨੂੰ ਲੁਟ ਰਹੀ ਹੈ। ਇਸ ਲੁਟ ਦਾ ਨਾਮ ਸੇਵਾ ਰਖਿਆ ਹੋਇਆ ਹੈ। ਭ੍ਰਿਸ਼ਟਾਚਾਰ ਦਾ ਨਾਮ ਵਿਕਾਸ਼ ਰਖਿਆ ਹੋਇਆ ਹੈ।
ਬਾਦਲ ਸਹਿਬ ਜਦੋਂ ਵੀ ਪੰਜਾਬ ਦੇ ਮੁਖ ਮੰਤਰੀ
ਬਣੇ, ਇਹਨਾਂ ਪੰਜਾਬ ਦੇ ਖਜਾਨੇ ਦਾ, ਪੰਜਾਬ ਦੀ ਜੁਆਨੀ ਦਾ, ਪੰਜਾਬ ਦੀ ਕਿਸਾਨੀ ਦਾ, ਲੋਕਰਾਜੀ ਰਵਾਇਤਾਂ ਦਾ, ਪੰਜਾਬ ਦੀ ਸਿਖੀ ਦਾ, ਰੱਜਕੇ ਘਾਤ ਕੀਤਾ ਹੈ। ਜੇ ਕੋਈ ਭ੍ਰਿਸ਼ਟਾਚਾਰ ਦਾ ਉਪਾਸ਼ਕ ਇਸ ਵਿਚਾਰ ਨੂੰ ਗਲਤ ਕਹੇ। ਇਸ ਲਈ ਇਸਦਾ ਸੰਖੇਪ ਵਿਚਾਰ ਜਰੂਰੀ ਹੋ ਜਾਂਦਾ ਹੈ।
ਇਹ ਤਾਂ ਹਰ ਆਦਮੀ ਜੋ ਜਰਾਕੁ ਭੀ ਰਾਜਨੀਤੀ ਵਿਚ ਦਿਲਚਸ਼ਪੀ ਰਖਦਾ
ਹੈ, ਉਹ ਜਾਣਦਾ ਹੈ ਕਿ ਬਾਦਲ ਸਹਿਬ ਦੀ ਰਾਜਨੀਤੀ ਵਿਚ ਦੋ ਗਲਾਂ ਦੀ ਪ੍ਰਧਾਨਤਾ ਹੈ। ਪੈਸੇ ਨਾਲ ਵੋਟਰ ਤੇ ਵਿਧਾਇਕਾਂ ਦੀ ਖਰੀਦ, ਅਤੇ ਵਿਰੋਧੀ ਪਾਰਟੀ ਜਾਂ ਉਮੀਦਵਾਰ ਨਾਲ ਸ਼ਾਜਿਸ ਕਰਕੇ, ਆਪਣੀ ਪਾਰਟੀ ਦੇ ਕਾਬਲ ਰਾਜਨੀਤਕਾਂ ਨੂੰ ਹਰਾਉਣਾ। ਤਾਂ ਕਿ ਉਹਨਾਂ ਦਾ ਆਪਣਾ ਰਸ਼ਤਾ ਸਾਫ ਰਹੇ। ਮਿਸਾਲ ਵਜੋਂ ਜਦੋਂ 1957 ਵਿਚ ਉਹਨਾਂ ਪਹਿਲੀ ਲੰਮੀ ਹਲਕੇ ਤੋਂ ਵਿਧਾਨ ਸਭਾ ਦੀ ਚੋਣ ਲੜੀ ਸੀ, ਉਸ ਸਮੇਂ ਪੋਲਿੰਗ ਸਟੇਸ਼ਨ ਕਾਫੀ ਦੁਰ ਦੂਰ ਸਨ। ਉਹਨਾਂ ਕਈ ਪਿੰਡਾਂ ਦੇ ਗਰੀਬ ਜਾਤੀ ਦੇ ਵੋਟਰਾਂ ਨੂੰ ਆਪਣੇ ਹਮਾਇਤੀਆਂ ਦੇ ਵਾੜਿਆਂ ਵਿਚ ਇਹ ਕਹਿਕੇ ਇਕੱਠਾ ਕੀਤਾ ਸੀ ਕਿ ਉਹਨਾਂ ਨੂੰ ਇਕੱਠਿਆਂ ਟਰਾਲੀਆਂ ਉਪਰ ਪੋਲਿੰਗ ਤੇ ਲੈਕੇ ਜਾਇਆ ਜਾਵੇ ਗਾ ਅਤੇ ਹਰ ਇਕ ਨੂੰ ਇਕ ਸੌ ਰਪਈਆ ਭੀ ਦਿਤਾ ਜਾਏ ਗਾ। ਪਰ ਬਾਦ ਵਿਚ ਦਸਿਆ ਗਿਆ ਕਿ ਪੋਲਿੰਗ ਦਾ ਸਮਾਂ ਸਮਾਪਤ ਹੋ ਚੁੱਕਾ ਹੈ। ਤੁਸੀਂ ਆਪਣੇ ਪੈਸੇ ਲੈਕੇ ਆਪਣੇ ਘਰ ਚਲੇ ਜਾਉ। ਇਹ ਲੋਕਰਾਜ ਦਾ ਘਾਤ ਸੀ। ਗੁਰਮੀਤ ਸਿੰਘ ਵਰਗੇ ਕਾਬਲ ਤੇ ਇਮਾਨਦਾਰ ਅਕਾਲੀ ਉਮੀਦਵਾਰ ਨੂੰ ਮੁਕਤਸਰ ਹਲਕੇ ਤੋਂ ਹਰਾਉਣ ਲਈ, ਮੁਕਤਸਰ ਤੋਂ ਕਾਂਗਰਸ ਦੇ ਉਮੀਦਵਾਰ ਹਰਚਰਨ ਸਿੰਘ ਬਰਾੜ ਨਾਲ ਸ਼ਾਜਿਸ ਅਧੀਨ, ਮੁਕਤਸਰ ਦੀ ਆਪਣੀ ਅਕਾਲੀ ਵੋਟ ਬਰਾੜ ਨੂੰ ਪੁਆਈ, ਅਤੇ ਇਸਦੇ ਬਦਲੇ ਲੰਮੀ ਹਲਕੇ ਦੀ ਕਾਂਗਰਸੀ ਵੋਟ ਬਾਦਲ ਸਹਿਬ ਨੂੰ ਪਈ। ਇਹ ਆਪਣੀ ਜਮੀਰ ਦਾ ਘਾਤ ਸੀ ਅਤੇ ਆਪਣੀ ਪਾਰਟੀ ਨਾਲ ਵਿਸ਼ਵਾਸ ਘਾਤ ਭੀ ਹੈ।
ਬਾਦਲ
ਸਹਿਬ 1970 ਵਿਚ ਜਸਟਿਸ਼ ਗੁਰਨਾਮ ਸਿੰਘ ਨੂੰ, ਕਾਂਗਰਸ ਦੀ ਮਦਤ ਨਾਲ ਮੁਖ ਮੰਤਰੀ ਪਦ ਤੋਂ ਹਟਾਕ, 20 ਜੂਨ 1970 ਨੂੰ ਮੁਖ ਮੰਤਰੀ ਬਣੇ। ਉਹਨਾਂ ਦਾ ਪਹਿਲਾ ਵੱਡਾ ਕਾਰਨਾਮਾਂ ਇਹ ਹੈ ਕਿ ਉਹਨਾਂ ਮੁਖਮੰਤਰੀ ਬਨਣ ਦੇ ਮਹੀਨਾ ਕੁ ਬਾਦ ਹੀ 27 ਜੁਲਾਈ 1970 ਦੀ ਰਾਤ ਨੂੰ, ਗਦਰ ਪਾਰਟੀ ਦੇ ਮੁਖੀ ਬਾਬਾ ਬੂਝਾ ਸਿੰਘ ਨੂੰ ਫਿਲੌਰ ਨਜਦੀਕ, ਇਕ ਝੂਠੇ ਪੁਲਿਸ ਮਕਾਬਲੇ ਵਿਚ ਮਰਵਾ ਦਿਤਾ। ਕੁਝ ਦਿਨ ਬਾਦ 30 ਹੋਰ ਗਦਰ ਪਾਰਟੀ ਦੇ ਮੈਂਬਰ, ਪੁਲਿਸ ਮੁਕਬਲਿਆਂ ਵਿਚ ਮਾਰੇ ਗਏ। ਕਿਉਂ ਕੀਤਾ ਬਾਦਲ ਸਹਿਬ ਨੇ ਇਹ ਘੋਰ ਪਾਪ।
ਉਸ ਸਮੇਂ ਤੋਂ ਕੁਝ ਚਿਰ ਪਹਿਲਾਂ ਬੰਗਾਲ ਦੇ ਇਕ ਪਿੰਡ ਜਿਸਦਾ ਨਾਮ ਨਕਸ਼ਲਵਾੜੀ ਸੀ ਦੇ ਮੁਜਾਰਿਆਂ ਨੇ ਜਮੀਨ ਮਾਲਕਾਂ ਵਿਰੁਧ ਸੰਘਰਸ਼ ਸੁਰੂ ਕੀਤਾ ਸੀ। ਇਹ ਨਿਰੋਲ ਕਿਸਾਨੀ ਲੈਹਰ ਸੀ। ਪਰ ਕਿਸ਼ਾਨ ਦੁਸ਼ਮਣ ਕਾਂਗਰਸ ਨੇ ਆਪਣੀ ਡਿਸ਼ਇਨਫਰਮੇਸ਼ਨ ਰਾਹੀਂ ਇਸਨੂੰ ਨਕਸ਼ਲਵਾੜੀ ਅਤਿਵਾਦੀ ਲੈਹਰ ਕਹਿਕੇ ਬਦਨਾਮ ਕੀਤਾ। ਪੂਰਬ ਵਿਚ ਲੈਹਰ ਜੋਰ ਫੜ ਰਹੀ ਸੀ। ਇੰਦਰਾ ਗਾਂਧੀ ਘਬਰਾਈ ਹੋਈ ਸੀ। ਬਾਦਲ ਸਹਿਬ ਕਿਉਂਕੇ ਇੰਦਰਾ ਦੀ ਅੰਦਰੂਨੀ ਸਾਂਝ ਨਾਲ ਮੁਖ ਮੰਤਰੀ ਬਣੇ ਸਨ। ਇਸ ਲਈ ਇੰਦਰਾ ਦੀ ਖੁਸ਼ੀ ਪ੍ਰਾਪਤ ਕਰਨ ਲਈ ਬਾਦਲ ਸਹਿਬ ਨੇ ਝੂਠੇ ਪੁਲਿਸ ਮੁਕਾਬਲਿਆਂ ਦੀ ਪਿਰਤ ਪਾਈ। ਇਸਦੇ ਵਾਵਜੂਦ
ਵੀ 14 ਜੂਨ 1971 ਨੂੰ ਅਸ਼ੈਬਲੀ ਭੰਗ ਕਰ ਦਿਤੀ। ਇਹ ਹੈ ਇਨਸ਼ਾਨੀਅਤ ਦਾ ਘਾਤ। ਇਹ ਹੈ ਬਾਦਲ ਸਹਿਬ ਦੀ ਜਮੀਰ।
ਬਾਦਲ ਸਹਿਬ ਦੂਜੀ ਵਾਰ
ਮੁਖਮੰਤਰੀ 30 ਅਪ੍ਰੈਲ 1970 ਨੂੰ ਬਣੇ। ਇਹ ਦਰਅਸਲ ਅਕਾਲੀ ਦਲ ਦੀ ਜਿਤ ਨਹੀਂ ਸੀ, ਬਲਕਿ ਹਿੰਦ ਭਰ ਦੀ ਜਨਤਾ ਦਾ ਇੰਦਰਾ ਗਾਂਧੀ ਵਲੋ ਐਮਰਜੰਸ਼ੀ ਲਗਾਉਣ ਦੀ ਵਿਰੋਧਤਾ ਸੀ। 12 ਜੂਨ 1975 ਨੂੰ ਅਲਾਹਾਬਾਦ ਹਾਈਕੋਰਟ ਦੇ ਜੱਜ ਜਗਮੋਹਨ ਲਾਲ ਨੇ, ਇੰਦਰਾ ਗਾਂਧੀ ਦੀ ਚੋਣ ਕ੍ਰੱਪਟ ਪ੍ਰੈਕਕਟਿਸ਼ ਦੇ ਅਧਾਰ ਤੇ ਰੱਦ ਕਰ ਦਿਤੀ, ਅਤੇ ਉਸ ਉਪਰ 6 ਸਾਲ ਲਈ ਚੋਣ ਲੜਨ ਤੇ ਪਾਬੰਦੀ ਲਾ ਦਿਤੀ। ਪਰ ਇੰਦਰਾ ਗਾਂਧੀ ਨੇ ਅਸਤੀਫਾ ਦੇਣ ਤੋਂ ਇਨਕਾਰ ਕਰ ਦਿਤਾ। ਸਾਰੇ ਦੇਸ਼ ਵਿਚ ਉਸ ਵਿਰੁਧ ਤੁਫਾਨ ਖੜਾ ਹੋ ਗਿਆ। 25 ਜੂਨ ਨੂੰ ਉਸ ਰਾਸ਼ਟਰਪਤੀ ਫਖਰੂਦੀਨ ਅਲੀ ਅਹਿਮਦ ਤੋਂ ਐਮਰਜੈਂਸ਼ੀ ਦਾ ਐਲਾਨ ਕਰਵਾ ਦਿਤਾ।ਜੋ ਦੋ ਸਾਲ ਰਹੀ।
ਸਾਰੇ ਭਾਰਤ ਵਿਚ ਇਸਦਾ ਇਤਨਾ ਪ੍ਰਭਾਵ ਪਿਆ ਕਿ ਜਦ ਜਦ
ਮਾਰਚ 1977 ਵਿਚ ਫਿਰ ਚੋਣ ਹੋਈ ਤਾਂ ਕਾਂਗਰਸ ਨੂੰ ਮਕੰਮਲ ਹਾਰ ਹੋਈ। ਇੰਦਰਾ ਆਪ ਭੀ ਰਾਜਨਰਾਇਣ ਤੋਂ ਹਾਰ ਗਈ। ਪੰਜਾਬ ਵਿਚ ਭੀ ਅਕਾਲੀ ਜਨਸੰਘ ਦੀ ਜਿਤ ਹੋਈ। 30 ਅਪ੍ਰੈਲ 1977 ਨੂੰ ਬਾਦਲ ਸਹਿਬ ਮੁਖਮੰਤਰੀ ਬਣੇ। ਬਾਦਲ ਸਹਿਬ ਨੇ ਇਸ ਸਮੇਂ, ਸਰਕਾਰ ਨੂੰ ਅੰਨ੍ਹਾਂ ਪੈਸਾ ਇਕੱਠਾ ਕਰਨ ਲਈ ਵਰਤਿਆ।ਇਸੇ ਲਈ ਇਸ ਸਮੇਂ ਦੀ ਸਰਕਾਰ ਨੂੰ ਸੁਰਿੰਦਰ ਕੌਰ ਦੀ ਟਕਸ਼ਾਲ ਕਿਹਾ ਜਾਂਦਾ ਹੈ। ਬੀਬੀ ਜੀ ਕੋਲ ਹਰ ਰੋਜ ਥੈਲੀਆਂ ਦੇ ਢੇਰ ਲਗ ਜਾਂਦੇ। ਪੈਸਾ ਇਕੱਠਾ ਕਰਨ ਲਈ ਅਜੇਹੇ ਘਨਾੳੇਣੇ ਢੰਗ ਵਰਤੇ ਗਏ, ਜਿਹਨਾਂ ਦਾ ਜਿਕਰ ਇਥੇ ਸੰਭਵ ਨਹੀ। ਭ੍ਰਿਸ਼ਟਾਚਾਰ ਨੂੰ ਰਾਜ ਧਰਮ ਬਣਾ ਦਿਤਾ ਗਿਆ।
2002 ਦੀ ਚੋਣ ਕੈਪਟਨ ਅਮਰਿੰਦਰ ਸਿੰਘ ਨੇ ਬਾਦਲ ਸਹਿਬ ਦੇ ਭ੍ਰਿਸ਼ਟਾਚਾਰ ਨੂੰ ਇਸ਼ੂ ਬਣਾਕੇ ਲੜੀ। ਕਾਂਗਰਸ ਦੀ ਜਿਤ ਹੋਈ। ਕੈਪਟਨ ਸਹਿਬ ਮੁਖ ਮੰਤਰੀ ਬਣ ਗਏ। ਆਪਣੇ ਕੀਤੇ ਐਲਾਨਾਂ ਦੇ ਲੋਕ ਦਿਖਾਵੇ ਖਾਤਰ ਉਹਨਾਂ ਬਾਦਲ ਸਹਿਬ ਦੀ ਜਾਇਦਾਦ ਦੇ ਛੋਟੇ ਜਿਹੇ ਹਿਸੇ ਦੀ ਪੜਤਾਲ ਕਰਵਾਈ। ਕੇਸ ਇਸ ਤਰਾਂ ਬਣਾਕੇ ਪੇਸ਼ ਕੀਤਾ ਗਿਆ ਕਿ ਫੇਰ ਕੋਈ ਹੋਰ ਕੇਸ ਨਾਂ ਬਣ ਸਕੇ। ਆਮ ਚਰਚਾ ਸੀ ਕਿ ਕੈਪਟਨ ਸਹਿਬ ਅਤੇ ਬਾਦਲ ਸਹਿਬ ਦੀ ਸੁਲਾ੍ਹ ਹੋ ਗਈ ਹੈ। ਇਹ ਭੀ ਚਰਚਾ ਦਾ ਵਿਸ਼ਾ ਸੀ ਕਿ ਸੁਲਾ੍ਹ ਕਿਸਨੇ ਕਰਵਾਈ ਹੈ। ਕਈ ਬਿਕਰਮਜੀਤ ਮਜੀਠੀਏ ਦਾ ਨਾਮ ਲੈਂਦੇ ਸਨ। ਕਿਉਂਕੇ ਪਟਿਆਲਾ ਤੇ ਮਜੀਠਾ ਪ੍ਰਵਾਰਾਂ ਦੇ ਸਬੰਧ ਪੁਰਾਣੇ ਸਨ। ਕਈ ਉਹਨਾਂ ਦੇ ਅਹਿਲਕਾਰ ਦਾ ਨਾਮ ਲੈਂਦੇ ਸਨ। ਪਰ ਜਿਆਦਾ ਇਸਨੂੰ ਬਾਦਲ ਸਹਿਬ ਦੀ ਰਾਜਨੀਤੀ ਸਮਝਦੇ ਸਨ, ਕਿ ਜੇ ਸਾਰਾ ਜਾਂਦਾ ਦੇਖੀਏ, ਤਾਂ ਅੱਧਾ ਦੇਈਏ ਵੰਡ। ਭਾਂਵੇਂ ਬਾਦਲ ਸਹਿਬ ਸੁਰਖਰੂ ਹੋਕਰ ਨਿਕਲ ਗਏ, ਪਰ ਅੰਦਰਖਾਨੇ ਈਰਖਾ 2007 ਤਕ ਕਇਮ ਰਹੀ।
2007 ਦੀ ਚੋਣ ਪੰਜਾਬ ਦੇ ਕਾਂਗਰਸ਼ ਲੀਡਰਾਂ ਨੇ ਬਾਦਲ ਸਹਿਬ ਵਿਰੁਧ ਨਹੀਂ ਲੜੀ। ਬਲਕੇ ਆਪਸ ਵਿਚ ਹੀ ਇਕ ਦੂਜੇ ਖਿਲਾਫ ਮਹਾਂਯੁਧ ਸਮਝਕੇ ਲੜਦੇ ਰਹੇ। ਕੈਪਟਨ ਦੀ ਸਰਕਾਰ ਵਿਚ, ਪੰਜ ਸਾਲ ਹੀ ਬੀਬੀ ਭਠਲ ਵਿਰੁਧ ਸਿਕਾਇਤਾਂ ਕਰਵਾਕੇ, ਉਸਨੂੰ ਲੋਕਾਂ ਤੇ ਕਾਂਗਰਸ ਹਾਈ ਕਮਾਂਡ ਕੋਲ ਨੀਂਵਾਂ ਦਿਖਾਇਆ ਗਿਆ। ਬੀਬੀ ਭਠਲ ਵਲੋਂ ਭੀ ਕੈਪਟਨ ਸਹਿਬ ਨੂੰ ਨੀਵਾਂ ਦਿਖਾਉਣ ਦੇ ਯਤਨ ਸਦਾ ਚਾਲੂ ਰਹੇ। ਚੋਣ ਸਮੇਂ ਟਿਕਟਾਂ ਉਮੀਦਵਾਰ ਦੀ ਜਿਤਣ ਦੀ ਯੋਗਤਾ ਨੂੰ ਮੁਖ ਰਖਕੇ ਨਹੀਂ ਦਿਤੀਆਂ ਗਈਆਂ। ਬਲਕੇ ਲੀਡਰਾਂ ਨੂੰ ਕੋਟੇ ਅਲਾਟ ਕੀਤੇ ਗਏ। ਚੋਣ ਸਮੇਂ ਭੀ ਇਹਨਾਂ ਧੜਿਆਂ ਨੇ, ਬਾਦਲ ਸਹਿਬ ਦੇ ਅਕਾਲੀ ਉਮੀਦਵਾਰਾਂ ਨੂੰ ਹਰਾਉਣ ਨਾਲੋਂ, ਵਿਰਧੀ ਕਾਂਗਰਸੀ ਧੜੇ ਨੂੰ ਹਰਾਉਣ ਨੂੰ ਪਹਿਲ ਦਿਤੀ। ਹਰ ਉਮੀਦਵਾਰ ਤੇ ਧੜੇ ਦੀ ਮੋਹਰ ਲਗੀ ਹੋਈ ਸੀ। ਧੜੇ ਦੇ ਹਮਾਇਤੀ ਥੋੜਾ ਬਹੁਤ ਪ੍ਰਚਾਰ ਆਪਣੇ ਉਮੀਦਵਾਰ ਲਈ ਕਰਦੇ ਸਨ। ਪਰ ਵਿਰੋਧੀ ਧੜਾ ਆਪਣਾ ਵਿਕਾਰ ਸਮਝਕੇ, ਦਿਨ ਰਾਤ ਅਕਾਲੀ ਉਮੀਦਵਾਰਾਂ ਲਈ ਕੰਮ ਕਰ ਰਿਹਾ ਸੀ। ਕੈਪਟਨ ਸਹਿਬ ਨੇ ਕਿਉਂਕੇ ਪੰਜ ਸਾਲ ਰਾਜ ਕੀਤਾ ਸੀ। ਇਸ ਲਈ ਉਹਨਾਂ ਵਿਚ ਜਿਆਦਾ ਤਾਕਤ ਸੀ। ਜਿਸ ਕਰਕੇ ਬੀਬੀ ਭਠਲ ਦੇ ਬਹੁਤੇ ੳਮੀਦਵਾਰ ਹਰਾ ਦਿਤੇ ਗਏ। ਕੈਪਟਨ ਸਹਿਬ ਦੇ ਆਪਣੇ ਬੰਦਿਆਂ ਦੀ ਗਿਣਤੀ 60 ਤੋਂ ਘਟ ਰਹਿ ਗਈ ਤੇ ਉਹ ਮੁਖਮੰਤਰੀ ਨਾਂ ਬਣ ਸਕੇ। ਬਾਦਲ ਸਹਿਬ, ਕੈਪਟਨ ਤੇ ਬੀਬੀ ਭਠਲ ਦੀ ਅੰਦਰੂਨੀ ਕਿਰਪਾ ਨਾਲ ਮੁਖ ਮੰਤਰੀ ਬਣ ਗਏ।
ਬਾਦਲ ਸਹਿਬ
ਦੇ 2007 ਦੇ ਰਾਜ ਨੂੰ ਸੁਖਬੀਰ ਬਾਦਲ ਦਾ ਰਾਜ ਕਿਹਾ ਜਾਂਦਾ ਹੈ। ਇਸ ਰਾਜ ਉਪਰ ਮਜੀਠੀਆ ਸਹਿਬ ਦਾ ਭੀ ਬਹੁਤ ਪ੍ਰਭਾਵ ਸੀ। ਕੁਝ ਹੋਰ ਰਿਸ਼ਤੇਦਾਰ ਭੀ ਸਨ ਜੋ ਵਖ ਅਹੁਦਿਆਂ ਤੇ ਨਿਯੁਕਤ ਕੀਤੇ ਗਏ। ਇਸ ਲਈ ਇਸਨੂੰ ਬਾਦਲ ਸਹਿਬ ਦਾ ਰਾਜ ਨਹੀਂ ਬਾਦਲਸ਼ਾਹੀ ਦਾ ਰਾਜ ਕਹਿਣਾ ਜਿਆਦਾ ਠੀਕ ਹੋਵੇ ਗਾ। ਇਸ ਵਾਰ ਬਾਦਲਸ਼ਾਹੀ ਨੇ ਆਪਣੀ ਲੁਟਣ ਦੀ ਮੋਡਸ਼-ਉਪਰੈਂਡੀ ਬਦਲ ਲਈ ਸੀ। ਥਾਂਣੇ, ਜਿਲੇ, ਨਿਯੁਕਤੀਆਂ, ਨਾਮਜਦਗੀਆਂ ਦੀ ਨਿਲਾਮੀ ਅਤੇ ਫੰਡ ਕੁਲੈਕਸ਼ਨ ਦੇ ਇਲਾਵਾ ਇਸ ਵਾਰ ਪੰਜਾਬ ਦੇ ਖਜਾਨੇ ਤੇ ਪੰਜਾਬ ਦੀ ਇਡੱਸਟਰੀ ਨੂੰ ਟਾਰਗਿਟ ਬਣਾਇਆ ਗਿਆ। ਪੰਜਾਬ ਦੇ ਖਜਾਨੇ ਤੇ ਪਹਿਲਾ ਡਾਕਾ ਬਠਿੰਡਾ ਰਿਫਾਈਨਰੀ ਦੇ ਨਾਂ ਉਤੇ ਮਾਰਿਆ ਗਿਆ। ਇਹ ਰਿਫਾਈਨਰੀ ਲੰਡਨ ਨਿਵਾਸੀ, ਰਾਜਸਤਾਨੀ ਮੂਲ ਦੇ ਲਕਸ਼ਮੀਂ ਨਰਾਇਣ ਮਿਤਲ ਦੀ ਹੈ। ਪੰਜਾਬ ਸਰਕਾਰ ਦਾ ਇਸ ਵਿਚ ਦਸ ਰੁਪਏ ਦਾ ਇਕ ਸ਼ੇਅਰ ਭੀ ਨਹੀਂ ਹੈ। ਪਰ ਪੰਜਾਬ ਦਾ ਅਰਬਾਂ ਰੁਪਈਆ ਇਸਨੂੰ ਲੁਟਾ ਦਿਤਾ ਗਿਆ ਹੈ। ਇਸਤੋਂ ਇਲਾਵਾ ਇੰਡੱਸ਼ਟਰੀ ਤੇ ਧਾਵਾ ਬੋਲ ਦਿਤਾ ਗਿਆ। ਤਕਰੀਬਨ ਸਭ ਯੂਨਿਟਾਂ ਨੂੰ ਕਿਹਾ ਗਿਆ ਕਿ: “ਵਨ ਥਰੜ ਕਢੋ੍ਹ ਜਾਂ ਪੰਜਾਬ ਛੱਡੋ”। ਪੰਜਾਬ ਦੀ ਸ਼ਨਅਤ ਦੇ ਵੱਡੇ੍ਹ ਹਿਸੇ ਨੇ ਹੁਕਮ ਪ੍ਰਵਾਨ ਕਰਕੇ ਇਸਦੀ ਪਾਲਣਾ ਕੀਤੀ। ਸੈਂਕੜੇ ਯੂਨਿਟ ਇਸ ਲੁਟੇਰਾ ਨੀਤੀ ਤੋਂ ਤੰਗ ਆਕੇ, ਪੰਜਾਬ ਦੇ ਕਾਰੋਬਾਰ ਬੰਦ ਕਰਕੇ, ਦੂਜੇ ਸੂਬਿਆਂ ਵਿਚ ਚਲੇ ਗਏ। ਲੱਖਾਂ ਨੌਜੁਆਨ ਬੇਰੁਜਗਾਰ ਹੋ ਗਿਆ। ਕਿਹਾ ਜਾਂਦਾ ਹੈ ਕਿ ਹਵੇਲੀਆਂ ਤੇ ਢਾਬੇ ਆਦਿ ਭੀ ਨਹੀਂ ਵੱਚ ਸਕੇ। ਥਾਂ ਪਰ ਥਾਂ ਕਿਸੇ ਨਾ ਕਿਸੇ ਬਹਾਨੇ ਆਪਣੇ ਜਥੇਦਾਰਾਂ ਦੇ ਕਬਜੇ ਕਰਵਾ ਦਿਤੇ। ਕਿਨੀਆਂ ਕੁ ਲੁਟਾਂ ਮਾਰੀਆਂ ਗਈਆਂ। ਕਿਵੇਂ ਮਾਰੀਆਂ ਗਈਆਂ। ਇਹ ਵਿਚਾਰ ਇਥੇ ਨਹੀਂ ਹੋ ਸਕਦਾ। ਇਸ ਵਾਰੇ ਜੇ ਜਿਉਦੇ ਰਹਣ ਦਿਤਾ ਗਿਆ, ਤਾਂ ਸਮੇਂ ਸਮੇਂ ਵਿਚਾਰਾਂ ਹੁੰਦੀਆਂ ਰਹਿਣ ਗੀਆਂ।
2012 ਦੀ ਚੋਣ ਤੋਂ ਬਾਦਲ ਸਹਿਬ ਬਹੁਤ ਡਰੇ ਹੋਏ ਸੀ। ਕਿਹਾ ਜਾਂਦਾ ਸੀ ਕਿ ਉਹਨਾਂ ਦਾ ਸੁਖਬੀਰ ਨਾਲੋਂ ਮਨਪ੍ਰੀਤ ਨਾਲ ਜਿਆਦਾ ਮੋਹ ਸੀ। ਉਹਨਾਂ ਸੋਚਿਆ ਕਿ ਜੇ ਮਨਪ੍ਰੀਤ 15-20 ਸੀਟਾਂ ਲੈ ਜਾਵੇ ਤਾਂ ਉਸੇ ਨੂੰ ਹੀ ਅਕਾਲੀ ਸਪੋਰਟ ਦੇਕੇ ਮੁਖ ਮੰਤਰੀ ਬਣਾ ਦੇਈਏ। ਇਸ ਤਰਾਂ ਕੈਪਟਨ ਅਤੇ ਸੁਖਬੀਰ ਦੋਨਾਂ ਤੋਂ ਛੁਟਕਾਰਾ ਹੋ ਜਾਏ ਗਾ। ਪੈਸਾ ਉਹਨਾਂ ਕੋਲ ਪਹਿਲੇ ਹੀ ਬਹੁਤ ਜਮਾਂ ਕੀਤਾ ਹੋਇਆ ਸੀ। ਅਣਲੌਜੀਕਲ ਬਹਾਨਾ ਬਣਾਕੇ ਮਨਪ੍ਰੀਤ ਨੂੰ ਸਰਕਾਰ ਤੇ ਅਕਾਲੀਦਲ ਵਿਚੋਂ ਕੱਢ ਦਿਤਾ ਗਿਆ। ਲੋਕਾਂ ਨੇ ਮਨਪ੍ਰੀਤ ਨੂੰ ਆਪਣੀਆਂ ਅੱਖਾਂ ਤੇ ਬਠਾਇਆ। ਬੜੇ ਵੱਢੇ ਇਕੱਠ ਹੋਏ। ਜੇ ਉਹ ਸੁਖਬੀਰ ਦੀ ਦਾਦਾਗਿਰੀ, ਧਕੇਸ਼ਾਹੀ ਅਤੇ ਭ੍ਰਿਸ਼ਟਾਚਾਰ ਦੀ ਗੱਲ ਕਰਦੇ ਤਾਂ ਉਹਨਾਂ ਦਾ ਮੁਖ ਮੰਤਰੀ ਬਨਣਾ ਯਕੀਨੀ ਸੀ। ਪਰ ਉਹ ਪ੍ਰਵਾਰਿਕ ਮੋਹ ਤੋਂ ਬਾਹਰ ਨਹੀਂ ਨਿਕਲ ਸਕੇ। ਅੱਡ ਹੋਣ ਦੇ ਵਾਵਜੂਦ ਕਈ ਲਿੰਕ ਮਜੂਦ ਰਹੇ। ਜੋ ਉਹ ਤੋੜ ਨਾ ਸਕੇ। ਜੋ ਆਦਮੀ ਉਹਨਾਂ ਦੀ ਚੋਣ ਮਹਿਮ ਦਾ ਇੰਚਾਰਜ ਸੀ ਉਹ ਕਈ ਸਾਲ ਬਾਦਲ ਸਹਿਬ ਕੋਲ ਰਿਹਾ ਸੀ। ਇਸ ਕਰਕੇ ਚੋਣ ਸਮੇਂ ਤਕ ਉਭਾਰ ਪਹਿਲਾਂ ਵਾਲਾ ਨਾਂ ਰਿਹਾ। ਫਿਰ ਭੀ ਚੋਣ ਨਤੀਜਾ ਆਉਣ ਦੇ ਕੁਝ ਮਿੰਟ ਪਹਿਲਾਂ ਤਕ, ਘਟੋ ਘਟ 15-20 ਸੀਟਾਂ ਤੇ ਪੀਪੀਪੀ ਦੀ ਜਿਤ ਯੀਕੀਨੀ ਸਮਝੀ ਗਈ ਸੀ। ਪਰ ਮਕੰਮਲ ਹਾਰ ਹੋਈ। ਇਹ ਕਿਵੇਂ ਹੋਇਆ?
ਇਸ ਦੇ ਦੋ ਕਾਰਨ ਸਨ। ਪਹਿਲਾ ਇਹ ਸੀ ਕੇ ਲੋਕ ਉਸ ਸਮੇਂ ਭੀ ਸੁਖਬੀਰ ਸ਼ਾਹੀ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਸੀ। ਉਹਨਾਂ ਦਾ ਖਿਆਲ ਸੀ ਕਿ ਕਾਂਗਰਸ
ਇਕੱਲੀ 60 ਸੀਟਾਂ ਨਹੀਂ ਜਿਤ ਸਕੇ ਗੀ। ਪਰ ਮਨਪ੍ਰੀਤ ਨਾਲ ਰਲਕੇ ਸਾਂਝੀ ਸਰਕਾਰ ਬਣਾ ਲਏ ਗੀ। ਮਨਪ੍ਰੀਤ ਦੇ ਅੱਡ ਹੋਣ ਦੇ ਸਮੇਂ ਤੋਂ ਕਾਂਗਰਸ ਦਰਸ਼ਕ ਬਣਕੇ ਦੇਖ ਰਹੀ ਸੀ। ਪਰ ਕਦੇ ਕੋਈ ਦਖਲ ਨਹੀਂ ਦਿਤਾ ਸੀ। ਚੋਣਾਂ ਦੇ ਬਹੁਤ ਨਜਦੀਕ, ਕੈਪਟਨ ਸਹਿਬ ਨੇ ਮਨਪ੍ਰੀਤ ਦੇ ਦੋ ਅਹੁਦੇਦਾਰ ਟਿਕਟ ਦੇਣ ਦਾ ਲਾਲਚ ਦੇਕੇ ਤੋੜ ਲਏ। ਲੋਕ ਬਹੁਤ ਹਰਾਨ ਸਨ। ਲੋਕ ਬੇਆਸ ਹੋ ਗਏ ਸਨ। ਮਨਪ੍ਰੀਤ ਦੀ ਲੈਹਰ ਕਮਜੋਰ ਤਾਂ ਹੋਈ ਪਰ ਖਤਮ ਨਹੀਂ ਸੀ ਹੋਈ।
ਦੂਜਾ ਕਾਰਨ ਇਹ ਸੀ ਕਿ ਜੋ ਚੋਣ ਮਸ਼ੀਨਾਂ ਪੰਜਾਬ ਭੇਜੀਆਂ ਗਈਆਂ
ਸਨ, ਉਹ ਬੰਗਾਲ ਤੋਂ ਆਈਆਂ ਸਨ। ਇਹ ਮਮਤਾ ਜੀ ਦੀ ਆਪਣੀ ਕੰਪਨੀ ਹੈ ਜਾਂ ਉਹਨਾਂ ਦੇ ਕਿਸੇ ਨਜਦੀਕੀ ਦੀ। ਇਸ ਤੋਂ ਪਹਿਲਾਂ ਇਹ ਮਸ਼ੀਨਾਂ ਸਿਰਫ ਇਕ ਵਾਰ ਬੰਗਾਲ ਵਿਚ ਹੀ ਵਰਤੀਆਂ ਗਈਆਂ ਸਨ। ਅਤੇ ਇਹਨਾਂ ਨੇ ਮਮਤਾ ਬੈਨਰਜੀ ਨੂੰ ਜਿਤ ਦੁਆਈ ਸੀ। ਦੂਜੀ ਵਾਰ ਇਹ ਪੰਜਾਬ ਵਿਚ ਵਰਤੀਆਂ ਗਈਆਂ। ਸਰਵੇਖਣ ਕਰਨ ਵਾਲੇ ਚਿੰਤਕਾਂ ਦਾ ਕਹਿਣਾ ਹੈ ਕਿ ਇਹਨਾਂ ਮਸ਼ੀਨਾਂ ਵਿਚ, ਪਤੰਗ ਦੇ ਨਿਸ਼ਾਨ ਦੀ ਵੋਟ ਅੰਦਾਜੇ ਤੋਂ ਤੀਸਰਾ ਹਿਸਾ ਘਟੀ ਅਤੇ ਤਕੜੀ ਦੇ ਨਿਸ਼ਾਨ ਨੂੰ ਅੰਦਾਜੇ ਤੋਂ ਇਤਨਾ ਹੀ ਵਾਧਾ ਮਿਲਿਆ। ਜਦ ਕਿ ਪੰਜਾ, ਦਾਤੀ-ਬਲੀ, ਦਾਤੀ-ਹਥੌੜਾ, ਵਿਚ ਕੋਈ ਤਬਦੀਲੀ ਨਹੀਂ ਹੋਈ। ਮਨ ਪ੍ਰੀਤ ਜੀ ਨੂੰ ਬਹੁਤ ਰਾਇ ਮਿਲੀ ਕਿ ਉਹ ਇਸਦੇ ਖਿਲਾਫ ਅਵਾਜ ੳਠਾਉਣ। ਪਰ ਘਰੇਲੂ ਬੰਧਨਾਂ ਕਰਕੇ ਉਹ ਅਜੇਹਾ ਨਹੀਂ ਕਰ ਸਕੇ। ਭਾਵ ਇਹ ਕਿ 2012 ਦੀ ਜਿਤ ਬਾਦਲਸ਼ਾਹੀ ਨੂੰ ਪੰਜਾਬ ਦੇ ਲੋਕਾਂ ਨੇ ਪੌਜੇਟਿਵ ਵੋਟ ਨਾਲ ਨਹੀਂ ਦਿਤੀ। ਬਲਕਿ ਸੁਖਬੀਰ, ਮਜੀਠੀਆ, ਕੈਪਟਨ, ਮਮਤਾ ਦੀ ਮਿਲੀਭੁਗਤ ਨੇ ਦਿਤੀ ਹੈ। 2012 ਤੋਂ ਬਾਦ ਪੰਜਾਬ ਨੂੰ ਕਿਵੇਂ ਲੁਟਿਆ। ਇਸ ਵਾਰੇ ਇਤਨਾ ਹੀ ਕਹਿਣਾ ਕਾਫੀ ਹੈ ਕਿ ਜੋ ਸਾਧਨ ਪੰਜਾਬ ਲੁਟਣ ਦੇ 2007 ਵਿਚ ਸੁਰੂ ਕੀਤੇ ਸਨ। ਉਹਨਾਂ ਤੇ ਮੁੜ ਜੁਆਨੀ ਆ ਗਈ;
2014 ਦੀ ਪਾਰਲੀਮਾਨੀ ਚੋਣ ਆਈ। ਉਸ ਸਮੇਂ ਦਿਲੀ ਵਿਚ ਕੇਜਰੀਵਾਲ ਤੇ ਕਾਂਗਰਸ ਵਿਚ ਸਾਂਝ ਚਲ ਰਹੀ ਸੀ। ਮੈਂ ਚਾਹੁੰਦਾ ਸੀ ਕਿ ਘਟੋ ਘਟ ਬਠਿਡਾ ਤੇ ਪਟਿਆਲਾ ਸੀਟ ਕੇਜਰੀਵਾਲ ਤੇ ਕਾਂਗਰਸ ਰਲਕੇ ਲੜਨ। ਤਾਂਕਿ ਭ੍ਰਿਸ਼ਟਾਚਾਰ ਹਰਾਇਆ ਜਾ ਸਕੇ। ਮੈਂ ਦੋਹਾਂ ਧਿਰਾਂ ਦੇ ਚੋਣ ਕਮੇਟੀ ਮੈਂਬਰਾਂ ਨੂੰ ਮਿਲਿਆ। ਕਾਂਗਰਸ ਇਹ ਤਜਵੀਜ ਠੀਕ ਸਮਝਦੀ ਸੀ। ਪਰ ਕੇਜਰੀਵਾਲ ਦੇ ਮੈਂਬਰਾਂ ਨਾਲ ਗੱਲ ਕਰਕੇ ਨਿਰਾਸ਼ਤਾ ਹੋਈ।
ਕੈਪਟਨ ਸਹਿਬ ਕਾਂਗਰਸ ਦੇ ਉਚ ਅਹੁਦੇਦਾਰ ਹਨ। ਪਰ ਉਹ ਸਮੇਂ ਸਮੇਂ ਭ੍ਰਿਸ਼ਟਾਚਾਰ ਦੀ ਰੱਖਿਆ ਕਰਦੇ ਰਹੇ। ਭ੍ਰਿਸ਼ਟਾਚਾਰ ਲਈ ਸਹਾਈ ਹੁੰਦੇ ਰਹੇ। ਉਸਤੋਂ ਉਹਨਾਂ ਦੀ ਭ੍ਰਿਸ਼ਟਾਚਾਰ ਨਾਲ ਅੰਦਰੂਨੀ ਸਾਂਝ ਸਾਫ ਜਾਹਰ ਹੁੰਦੀ ਹੈ। ਇਸਦਾ ਵੇਰਵਾ ਭੀ ਇਥੇ ਨਹੀਂ ਦਿਤਾ ਜਾ ਸਕਦਾ।
ਇਹ ਸਭ ਕੁਝ ਲਿਖਣ ਤੋਂ ਮੇਰਾ ਮੰਤਵ ਪੰਜਾਬੀਆਂ ਨੂੰ ਇਸ ਤੱਥ ਤੋਂ ਜਾਣੂ ਕਰਾਉਣਾ ਹੈ ਕਿ ਭ੍ਰਿਸ਼ਟਾਚਾਰ ਨੇ ਪੰਜਾਬ ਨੂੰ ਪੂਰੀ ਤਰਾਂ ਨਿਗਲ ਲਿਆ ਹੈ। ਬਹੁਤ ਬੁਰੀ ਤਰਾਂ ਲੁਟਿਆ ਹੈ। ਇਸਦੀ ਰੋਕਥਾਮ ਕਰਨੀ ਬਹੁਤ ਜਰੂਰੀ ਹੈ। ਜੇ ਇਸਦੀ
ਰੋਕ 2017 ਤਕ ਨਾਂ ਹੋ ਸਕੀ ਤਾਂ ਪੰਜਾਬ ਕੋਲ ਲੁਟਣ ਲਈ ਕੁਝ ਭੀ ਬਾਕੀ ਨਹੀਂ ਰਹਿਣਾ। ਪਰ ਅਫਸੋਸ ਇਸ ਗੱਲ ਦਾ ਹੈ ਕਿ ਪੰਜਾਬੀ ਜਿਹਨਾਂ ਰਾਹੀਂ ਭ੍ਰਿਸ਼ਟਾਚਾਰ ਤੋਂ ਛੁਟਕਾਰੇ ਦੀ ਆਸ ਲਾਈ ਬੈਠੈ ਹਨ। ਉਹ ਤਾਂ ਪਹਿਲੇ ਹੀ ਭ੍ਰਿਸ਼ਟਾਚਾਰ ਦੇ ਭਾਈਵਾਲ ਬਣੇ ਹੋਏ ਹਨ। ਕੋਣ ਪੰਜਾਬ ਨੂੰ ਭ੍ਰਿਸ਼ਟਾਚਾਰ ਤੋਂ ਸਤੰਤਰ ਕਰਵਾਏ ਗਾ। ਫਿਰ ਭ੍ਰਿਸ਼ਟਾਚਾਰ ਤੋਂ ਛੁਟਕਾਰੇ ਲਈ ਕੀ ਸਾਧਨ ਬਣਾਇਆ ਜਾਵੇ।
ਮੈਨੂੰ ਤਾਂ ਇਕੋ ਸਾਧਨ ਸੁਝ ਰਿਹਾ ਹੈ। ਕਿ ਜੇ ਤਾਂ ਭ੍ਰਿਸ਼ਟਾਚਾਰ ਨਾਲ ਭਾਈਵਾਲੀ ਕਰਨੀ ਹੈ ਤਾਂ ਕਿਸੇ ਭੀ ਲੀਡਰ ਨਾਲ ਰਲਕੇ ਹੋ ਸਕਦੀ ਹੈ। ਸਾਫ ਜਾਹਰ ਹੈ ਲੀਡਰਾਂ ਕੋਲ ਨਾਂਹੀ ਪੰਜਾਬ ਦਾ ਭ੍ਰਿਸ਼ਟਾਚਾਰ ਤੋਂ ਛੁਟਕਾਰੇ ਦਾ ਮਿਸ਼ਨ ਹੈ ਤੇ ਨਾਂ ਹੀ ਪੰਜਾਬ ਦੇ ਮੁੜ ਵਿਕਾਸ਼ ਦਾ। ਇਹ ਤਾਂ ਸਿਰਫ ਆਪਣੀ ਪਾਰੀ ਮੰਗਦੇ ਹਨ। ਜੇ ਸਚਮੁਚ ਪੰਜਾਬ ਦਾ ਭ੍ਰਿਸ਼ਟਾਚਾਰ ਤੋਂ ਛੁਟਕਾਰਾ ਚਾਹੁੰਦੇ ਹੋਂ ਤਾਂ ਇਹਨਾਂ ਲੀਡਰਾਂ ਦਾ ਖਹਿੜਾ ਛਡੋ। ਪੰਜਾਬ ਦੇ ਆਪਣੇ ਯੂਨਿਟ ਬਣਾਉ ਅਤੇ ਸਾਂਝੀਵਾਲਤਾ ਨਾਲ ਅੱਜ ਤੋਂਹੀ ਭ੍ਰਿਸ਼ਟਾਚਾਰ ਵਿਰੁਧ ਸਤੰਤਰਤਾ ਸੰਗਰਾਮ ਸੁਰੂ ਕੀਤਾ ਜਾਏ।
ਮੈਂ ਆਪਣੇ ਵਾਰੇ ਭੀ ਇਕ ਸੰਖੇਪ ਜਿਹੀ ਬੇਨਤੀ ਕਰਨੀ ਚਾਹੁੰਦਾ ਹਾਂ।
ਤਰੀਬਨ 15 ਕੁ ਵਰੇ੍ਹ ਪਹਿਲਾਂ ਜਦ ਭ੍ਰਿਸ਼ਟਾਚਾਰ ਨੇ ਮੇਰੀ ਅਰਬਾਂ ਰੁਪਏ ਦੀ ਜਾਇਦਾਦ ਹੜੱਪ ਕਰ ਲਈ, ਮੈਂਨੂੰ ਇਸ ਵਿਰੁਧ ਕੇਸ ਵਗੈਰਾ ਕਰਨ ਤੋਂ ਰੋਕਣ ਲਈ, ਮੇਰੇ ਤੇ ਇਕ ਝੂਠਾ ਕੇਸ ਬਣਾਇਆ ਗਿਆ, ਜਿਸਦੀ ਸੱਤ ਦਫਿਆਂ ਦੀ ਕੁਲ ਸਜਾ 45 ਸਾਲ ਬਣਦੀ ਸੀ। ਇਸ ਸਦਮੇਂ ਕਾਰਨ ਮੈਂ ਮੂਰਛਾ (ਕੌਮਾਂ) ਵਿਚ ਚਲਾ ਗਿਆ। ਪੀਜੀਆਈ ਵਿਚ ਦਾਖਲ ਕਰਾਇਆ ਗਿਆ। 9 ਦਿਨ ਕੌਮਾਂ ਵਿਚ ਰਿਹਾ। ਬਹੁਤ ਜੋਰ ਦੇਣ ਤੇ ਅਖੀਰ ਨਿਉਰੋਲੌਜੀ ਦੇ ਹੈਡ, ਡਾਕਟਰ ਸੀ ਕੌਕ ਨੇ, ਮੇਰਾ ਅੱਪ੍ਰੇਸ਼ਨ ਕਰਨਾ ਮੰਨਿਆਂ। ਪਰ ਉਪਰੇਸ਼ਨ ਥੇਟਰ ਵਿਚੋਂ ਇਹ ਕਹਿ ਕੇ ਵਾਪਸ ਕਰ ਦਿਤਾ ਕਿ: “ਮੈਂ ਡਾਕਟਰ ਹਾਂ। ਮੈਂ ਕਿਸੇ ਮਰ ਚੁਕੇ ਦੀ ਥਾਂ, ਕਿਸੇ ਬਚਾਏ ਜਾ ਸਕਣ ਵਾਲੇ ਦੀ ਕੁਰਬਾਨੀ ਨਹੀਂ ਦੇ ਸਕਦਾ। ਇਸਦੇ ਹੈਡ ਵਿਚ ਬਹੁਤ ਖੁਨ ਜਮਾਂ ਹੋਕੇ ਸੁਕ ਚੁਕਾ ਹੈ। ਉਸਨੂੰ ਸਾਫ ਨਹੀਂ ਕੀਤਾ ਜਾ ਸਕਦਾ। ਆਈ ਐਮ ਸੌਰੀ।“
ਮੈਨੂੰ ਗਿਆਨੀ ਜੈਲ ਸਿੰਘ ਵਾਲਾ
ਕਮਰਾ, ਜੋ ਸਦਾ ਖਾਲੀ ਰਹਿੰਦਾ ਸੀ, ਦੇ ਦਿਤਾ ਗਿਆ। ਤੀਸਰੇ ਦਿਨ ਮੈਂ ਇਸ ਤਰਾਂ ਉਠਕੇ ਬੈਠ ਗਿਆ ਜਿਵੇਂ ਮੈਂ ਸੌਂਕੇ ਉਠਿਆ ਹੋਵਾਂ। ਕਮਜੋਰੀ ਬਹੁਤ ਸੀ। ਪਰ ਪੰਜੇ ਸੈਂਨਸ਼ਜ ਪੂਰਾ ਕੰਮ ਕਰ ਰਹੀਆਂ ਸਨ। ਪੀਜੀਆਈ ਦੀ ਸਪੈਸ਼ਲ ਟੀਮ ਆਈ। ਦੇਹਲੀ ਤੋਂ ਟੀਮ ਆਈ। ਉਸ ਕਿਹਾ ਸਾਡੀ ਜਾਣਕਾਰੀ ਅਨੁਸਾਰ ਮੈਡੀਕਲ ਹਿਸ਼ਟਰੀ ਵਿਚ ਪਹਿਲੇ ਕੋਈ ਅਜੇਹਾ ਦ੍ਰਿਸ਼ਟਾਂਤ ਨਹੀਂ ਹੈ। ਕੁਝ ਦਿਨ ਬਾਦ ਮੈਂਨੂੰ ਛੁਟੀ ਕਰ ਦਿਤੀ ਗਈ। ਉਸ ਦਿਨ ਤੋਂ ਮੈਂ ਸੋਚ ਰਿਹਾ ਹਾਂ ਕਿ ਪ੍ਰਮਾਤਮਾ ਨੇ ਮੈਨੂੰ ਕਿਸ ਕਾਰਜ ਲਈ ਵਾਪਿਸ ਭੇਜਿਆ ਹੈ। ਮੈਂ ਜਾਨ ਹੀਲ ਕੇ, ਜੇਲ਼ ਕੱਟਕੇ, ਆਪਣੇ ਨਗਰ ਦੇ ਗੁਰਦੁਆਰਾ ਸਹਿਬ ਅਜਾਦ ਕਰਾਏ। ਤਕਰੀਬਨ ਦੋ ਲੱਖ ਰਪਈਆ ਖਰਚਕੇ ਸੁਪਰੀਮ ਕੋਰਟ ਵਿਚੋਂ ਗੁਰਦੁਆਰਾ ਸਹਿਬ ਨੂੰ, ਗੁਰਦੁਆਰਾ ਬੋਰੜ (ਸ਼੍ਰੋਮਣੀ ਕਮੇਟੀ) ਤੋਂ ਅਜਾਦ ਕਰਵਾਕੇ ਨਗਰ ਦੀ ਸੰਗਤ ਦੇ ਸਪੁਰਦ ਕੀਤਾ। 108 ਅਖੰਡ ਪਾਠ ਮਾਹਲ ਪੂੜਿਆਂ ਨਾਲ ਕਰਵਾਏ। ਮੈਂ ਸੋਚਿਆ ਸਾਇਦ ਮੈਂ ਇਸ ਕਾਰਜ ਲਈ ਹੀ ਵਾਪਿਸ ਭੇਜਿਆ ਗਿਆ ਸੀ।
ਇਕ ਦਿਨ ਸਫਰ ਕਰ ਦਿਆਂ ਮੇਰੀ ਮੁਲਾਕਾਤ ਕਿਸੇ ਮਹਾਂਪੁਰਸ਼ ਨਾਲ ਅਚਾਨਕ ਹੋ ਗਈ। ਉਹਨਾਂ ਪੁਛਿਆ ਕਿਧਰ ਜਾ ਰਹੇ ਹੋਂ। ਮੈਂ ਦਸਿਆ ਦਿਲੀ ਸੁਪਰੀਮ ਕੋਰਟ ਸਾਡੇ ਗੁਰਦੁਆਰਾ ਸਹਿਬ ਦੇ ਕੇਸ ਵਾਰੇ ਪਤਾ ਲੈਣ ਜਾ ਰਿਹਾ ਹਾਂ। ਕੁਝ ਹਿਸਟਰੀ ਭੀ ਸੁਣਾ ਦਿਤੀ। ਉਹਨਾਂ ਕਿਹਾ ਇਕ ਗੁਰੁ ਘਰ ਦੀ ਜਾਇਦਾਦ ਦੀ ਗੱਲ ਨਹੀਂ ਹਜਾਰਾਂ ਗੁਰੁ ਘਰਾਂ ਦੀਆਂ ਜਾਇਦਾਦਾਂ ਭ੍ਰਿਸ਼ਟਾਚਾਰ ਤੋਂ ਅਜਾਦ ਕਰਾਉਣੀਆਂ ਬਾਕੀ ਹਨ। ਹਜਾਰਾਂ ਗੁਰੁ ਘਰ ਭ੍ਰਿਸ਼ਟਾਚਾਰ ਤੋਂ ਸਤੰਤਰ ਕਰਵਾਉਣੇ ਬਾਕੀ ਹਨ। ਭ੍ਰਿਸ਼ਟਾਚਾਰ ਦੀ ਮਾਂ ਚੰਡੀਗੜ ਬੈਠੀ ਸਭ ਕੁਝ ਕਰਵਾ ਰਹੀ ਹੈ। ਜੇ ਤੁਹਾਡੇ ਵਿਚ ਕੁਝ ਕਰਨ ਦੀ ਸਮਰੱਥਾ ਹੈ ਤਾਂ ਉਸ ਤੋਂ ਨਿਯਾਤ ਲੳ। ਅੰਤ ਮਰਨਾਂ ਤਾਂ ਹੈ ਹੀ। ਭ੍ਰਿਸ਼ਟਾਚਾਰ ਦੇ ਸਿਰ ਚੜਕੇ ਮਰੋ। ਬੰਦਾ ਸਚੇ ਮਨੋ ਯਤਨ
ਕਰੇ, ਕਾਮਯਾਬੀ ਹੋ ਜਾਂਦੀ ਹੈ। ਇਤਨਾਂ ਕਹਿੰਦਿਆਂ ਉਹ ਚਲੇ ਗਏ। ਖਾਣਾ ਖਾਕੇ ਮੈਂ ਹੋਟਲ ਵਾਲੇ ਨੂੰ ਪੁਛਿਆ ਕਿ ਉਹ ਮਹਾਂਪੁਰਸ਼ ਤੁਹਾਡੇ ਕੀ ਲਗਦੇ ਹਨ। ਤਾਂ ਉਸ ਕਿਹਾ ਕਿ ਉਹ ਤਾਂ ਪਹਿਲੇ ਦਿਨ ਤੁਹਾਡੇ ਨਾਲ ਹੀ ਆਏ ਸਨ। ਮੈਂ ਨਹੀਂ ਜਾਣਦਾ। ਉਹਨਾਂ ਸਚਮੁਚ ਮੇਰੇ ਮਨ ਦਾ ਵਿਚਾਰ ਪ੍ਰਪੱਕ ਕਰ ਦਿਤਾ ਸੀ ਕਿ ਜੁਲਮ ਭ੍ਰਿਸ਼ਟਾਚਾਰ ਦੇ ਖਿਲਾਫ ਲੜਦਿਆਂ, ਜੁਲਮ ਦੀ ਬੇੜੀ ਤੇ ਕੁਰਬਾਨ ਹੋ ਜਾਣਾ, ਬੇਗੈਰਤੀ ਦੀ ਜਿੰਦਗੀ ਜਿਉਣ ਨਾਲੋਂ ਚੰਗਾ ਹੈ।
ਵੀਰੋ, ਭੈਣੋ, ਮੈ ਇਸੇ ਆਦੱਰਸ਼ ਦੀ ਪ੍ਰਾਪਤੀ ਲਈ ਪੰਜਆਪ ਬਣਾਈ ਹੈ। ਰਾਜ ਕਰਨ ਲਈ ਨਹੀਂ। ਭ੍ਰਿਸ਼ਟਾਚਾਰ, ਜੁਲਮ, ਮਾਫੀਆ ਰਾਜ, ਤੋਂ ਸਤੰਤਰਤਾ ਲਈ। ਗੁਰੂਘਰਾਂ ਦੀ ਲੁਟ ਦੇ ਖਾਤਮੇਂ ਲਈ। ਗੁਰੁ ਘਰਾਂ ਦੀ ਅਜਾਦੀ ਲਈ। ਜਨਤਾ ਦੇ ਹੱਕ ਤੇ ਜਮਹੂਰੀਅਤ ਦੀ ਬਹਾਲੀ ਲਈ। ਮੈਨੂੰ ਤੁਹਾਡੇ ਅਸ਼ੀਰਵਾਦ ਦੀ ਲੋੜ ਹੈ। ਮੈਂਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਆਉ: ਪੰਜਾਬ ਵਿਚ ਵਸਣ ਵਾਲੇ, ਪ੍ਰਦੇਸਾਂ ਵਿਚ ਵਸਣ ਵਾਲੇ, ਪੰਜਾਬੀ ਵੀਰੋ ਭੈਣੋ। ਆਉ ਇਕੱਠੇ ਹੋਕੇ ਭ੍ਰਿਸ਼ਟਾਚਾਰ ਦਾ ਖਾਤਮਾਂ ਕਰੀਏ।