(ਡਾਕਟਰ ਕਰਨੈਲ ਸਿੰਘ ਦੀ ਕਲਮ
ਤੋਂ)
ਸ ਹਰਬੰਸ ਸਿੰਘ ਜਲਾਲ ਦਾ ਜਨਮ ਨਾਭਾ ਰਿਆਸਤ ਦੇ ਪਿੰਡ ਜਲਾਲ ਵਿਚ ਹੋਇਆ।ਪਿਤਾ ਦਾ ਨਾਮ ਸ ਮੇਹਰ ਸਿੰਘ ਅਤੇ ਦਾਦਾ ਦਾ ਨਾਮ ਸ ਮਲ
ਸਿੰਘ, ਮਾਤਾ ਦਾ ਨਾਮ ਚੰਦ ਕੌਰ ਸੀ। ਜਨਮ ਨਾਨਕੇ ਪਿੰਡ, ਅੰਗਰੇਜੀ ਰਾਜ ਦੇ ਪਿੰਡ ਢਿਲਵਾਂਵਾਲਾ ਜਿਲਾ ਫਿਰੋਜਪੁਰ ਵਿਚ ਹੋਇਆ।
ਰਾਜਸੀ
ਹਾਲਾਤ
ਪਿੰਡ ਢਿਲਵਾਂਵਾਲਾ ਤਿਨ ਰਾਜਾਂ ਦੇ ਜੋੜ ਮੇਲ ਉਪਰ ਵਸਿਆ ਹੋਇਆ ਸੀ। ਰਿਆਸ਼ਤ
ਫਰੀਦਕੋਟ, ਰਿਆਸਤ ਨਾਭਾ ਅਤੇ ਅੰਗਰੇਜੀ ਰਾਜ। ਇਸ ਲਈ ਇਹ ਪਿੰਡ ਤਿੰਨ ਰਾਜਾਂ ਦੇ ਜੁਲਮ ਦਾ ਸ਼ਿਕਾਰ ਰਿਹਾ। ਇਹਨਾਂ ਦਿਨਾਂ ਵਿਚ ਸਤੰਤਰਤਾ ਲਹਿਰ ਆਪਣੇ ਪੂਰੇ ਉਭਾਰ ਵਿਚ ਸੀ ਅਤੇ ਹੁਕਮਰਾਨ ਭੀ ਆਪਣੀ ਆਖਰੀ ਲੜਾਈ ਲੜ ਰਿਹਾ ਸੀ। ਇਸ ਲਈ ਸਤੰਤਰਤਾ ਸੰਗਰਾਮੀਂਆਂ ਉਪਰ ਘੋਰ ਜੁਲਮ ਢਾਇਆ ਜਾ ਰਿਹਾ ਸੀ।
ਕੋਈ ਭੀ ਰਾਜ ਜੋ ਆਪਣੇ
ਦੇਸ (ਸੂਬੇ) ਵਿਚੋਂ ਇਨਕਲਾਬੀਆਂ ਨੂੰ ਕਢਣਾ ਚਹੁੰਦਾ ਸੀ ਉਹ ਉਹਨਾਂ ਦੀ ਕੁਟ ਮਾਰ ਕਰਕੇ ਇਸ ਤ੍ਰੈਹੱਦੇ ਉਪਰ ਸੁਟ ਜਾਂਦਾ ਸੀ। ਇਥੇ ਇਕ ਛਪੜ ਹੁੰਦਾ ਸੀ। ਅਕਸਰ ਇਹ ਇਨਕਲਾਬੀ ਸਿਆਲ ਦੀਆਂ ਠੰਡੀਆਂ ਰਾਤਾਂ ਬਿਨਾਂ ਬਸਤਰ ਅਤੇ ਬਿਨਾਂ ਖਾਣੇ ਤੋਂ ਛਪੜ ਉਪਰ ਹੀ ਕਟਦੇ ਸਨ। ਜਲਾਲ ਦੇ ਨਾਨਾ ਜੀ ਸ ਕਿਸ਼ਨ ਸਿੰਘ ਪਿੰਡ ਦੇ ਨੰਬਰਦਾਰ ਸਨ ਅਤੇ ਸਹਿਬੇ ਜਇਦਾਦ ਸਨ। ਉਹ ਅਕਸਰ ਆਪਣੇ ਅੰਗਰੇਜ ਹੁਕਮਰਾਨ ਤੋਂ ਚੋਰੀ ਛੁਪੇ ਇਹਨਾਂ ਸੰਗਰਾਮੀਆਂ ਦੀ ਲੋੜੀਦੀ ਮਦਤ ਕਰਦੇ ਸਨ। ਇਹਨਾਂ ਨੂੰ ਖਾਣੇ ਕਪੜੇ ਤੋਂ ਬਿਨਾਂ ਕਿਸੇ ਸਰੱਖਤ ਜਗ੍ਹਾ ਪਹੁਚਾਉਣਾ ਭੀ ਉਹ ਆਪਣੀ ਜੁਮੇਂਵਾਰੀ ਸਮਝਦੇ ਸਨ। ਜਿਆਦਾਤਰ ਉਹਨਾਂ ਨੂੰ ਸ ਨਾਜਰ ਸਿੰਘ ਭਗਤਾ ਜਾਂ ਸ ਜਗਰਾਜ ਸਿੰਘ ਕੇਸਰਵਾਲਾ ਜਾਂ ਸੁਖਾਂਨੰਦ ਕੋਲ ਕੁਝ ਦਿਨਾਂ ਲਈ ਪਨਾਹ ਦਿਤੀ ਜਾਂਦੀ ਸੀ। ਤੰਦਰੁਸਤ ਹੋਣ ਉਪਰੰਤ ਉਹ ਕੋਈ ਪਕੀ ਪਨਾਹ ਭਾਲ ਲੈਂਦੇ ਸਨ।
ਸ ਕਿਸ਼ਨ ਸਿੰਘ ਦਾ ਇਕਲੌਤਾ ਪੁਤਰ ਗੁਜਰ ਜਾਣ ਤੇ ਉਹ ਬਹੁਤ ਨਿਰਬਲ ਮਹਿਸੂਸ ਕਰਨ ਲਗੇ। ਕਾਫੀ ਸਮੇਂ ਲਈ ਇਹ ਸੇਵਾ ਜਲਾਲ ਸਹਿਬ ਦੇ ਪਿਤਾ ਸ ਮੇਹਰ ਸਿੰਘ ਨਿਭਾਉਂਦੇ ਰਹੇ। ਭਾਰਤ ਦੇ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੋ ਵਾਰ ਫਰੀਦਕੋਟ ਰਿਆਸਤ ਵਲੋਂ ਕਢੇ ਜਾਣ ਤੇ ਠੰਢੀਆਂ ਰਾਤਾਂ ਵਿਚ ਇਥੇ ਉਤਾਰੇ ਗਏ ਸਨ। ਇਹਨਾਂ ਦੀ ਮਹਿਮਾਨ ਨਵਾਜੀ ਦਾ ਮਾਣ ਭੀ ਸ ਮੇਹਰ ਸਿੰਘ ਨੂੰ ਹਾਂਸਲ ਹੋਇਆ। ਭਾਂਵੇਂ ਇਹ ਸਭ ਕੁਝ ਬਹੁਤ ਗੁਪਤ ਤਰੀਕਿਆ ਨਾਲ ਕੀਤਾ ਜਾ ਰਿਹਾ
ਸੀ, ਪਰ ਇਹ ਅੰਗਰੇਜ ਦੀ ਖੁਫੀਆ ਪੁਲੀਸ ਤੋਂ ਛੁਪ ਨਹੀਂ ਸਕਿਆ।
ਜਲਾਲ ਪਿੰਡ ਵਿਚ ਉਸ ਸਮੇਂ ਇਕ ਪੁਲੀਸ ਚੌਂਕੀ ਬੈਠੀ ਹੋਈ ਸੀ ਜਿਸਦੇ ਇਨਚਾਰਜ ਇਕ ਖਾਨ ਸਹਿਬ
ਸਨ, ਜੋ ਮੇਹਰ ਸਿੰਘ ਦੀਆਂ ਗਤੀ ਵਿਧੀਆਂ ਉਪਰ ਖਾਸ ਨਿਗਾਹ ਰਖਦੇ ਸਨ। ਇਹਨਾਂ ਦਿਨਾਂ ਵਿਚ ਹੀ ਸ ਮੇਹਰ ਸਿੰਘ ਦੇ ਗਵਾਂਢੀ, ਸ ਜੰਗੀਰ ਸਿੰਘ ਦੇ ਇਕ ਦੋਸਤ, ਸ ਅਜਮੇਰ ਸਿੰਘ ਪਿੰਡ ਕੋਇਰ ਸਿੰਘ ਵਾਲਾ ਤੋਂ, ਜੰਗੀਰ ਸਿੰਘ ਨੂੰ ਮਿਲਣ ਲਈ ਆਏ ਸਨ। ਅਜਮੇਰ ਸਿੰਘ ਕੋਲ 12 ਬੋਰ ਗਨ ਦਾ ਲਈਸੰਸ ਸੀ। ਸ਼ਰਾਬ ਪੀਣ ਅਤੇ ਖਾਣਾ ਖਾਣ ਤੋਂ ਬਾਦ ਉਹਨਾਂ ਬਾਹਰਲੇ ਘਰ ਸੌਣ ਲਈ ਜਾਣਾ ਸੀ। ਸੁਨੀ ਗਲੀ ਲੰਘਦਿਆਂ ਸ ਜੰਗੀਰ ਸਿੰਘ ਗੰਨ ਚਲਾਕੇ ਦੇਖਣਾ ਚਹੁੰਦਾ ਸੀ, ਪਰ ਸ ਅਜਮੇਰ ਸਿੰਘ ਉਸਨੂੰ ਮਨਾਹ ਕਰ ਰਹੇ ਸਨ। ਰੌਲਾ ਸੁਣਕੇ ਇਕ ਮੇਹਰਬਾਨ ਬਜੁਰਗ ਆਪਣੇ ਕੋਠੇ ਉਪਰੋਂ ਉਹਨਾਂ ਨੂੰ ਨਸੀਹਤ ਦੇਣ ਆਇਆ।
ਅਚਾਨਕ ਗੋਲੀ ਚਲ ਗਈ। ਨੇਕ ਬਜੁਰਗ ਗੋਲੀ ਦਾ ਸਿਕਾਰ ਹੋ ਗਿਆ। ਜੰਗੀਰ ਸਿੰਘ ਦੇ ਘਰ ਵਾਲੀ ਨੇ ਮੇਹਰ ਸਿੰਘ ਨੂੰ ਇਸਦਾ ਪਤਾ ਕਰਨ ਲਈ ਕਿਹਾ। ਜੰਗੀਰ ਸਿੰਘ ਦੋੜ
ਗਿਆ, ਜੋ ਬਾਦ ਵਿਚ ਕਦੇ ਪੇਸ਼ ਨਾ ਹੋਇਆ। ਖਾਨ ਸਹਿਬ ਨੇ ਪਹਿਲੇ ਮੇਹਰ ਸਿੰਘ ਉਪਰ ਜੰਗੀਰ ਸ਼ਿੰਘ ਨੂੰ ਫੜਾਉਣ ਦੀ ਜੁਮੇਂਵਾਰੀ ਪਾਈ। ਪਰ ਜੰਗੀਰ ਸਿੰਘ ਦੇ ਪੇਸ਼ ਨਾ ਹੋਣ ਉਪਰ ਖਾਨਾਪੂਰੀ ਲਈ ਕੇਸ ਮੇਹਰ ਸਿੰਘ ਉਪਰ ਪਾ ਦਿਤਾ ਗਿਆ। ਮੰਡੀ ਰਾਮਪੁਰਾ ਦੇ ਮਹਾਜਨ ਭਾਈਚਾਰੇ ਨੇ ਮਹਾਂਰਾਜ ਨਾਭਾ ਨੂੰ ਮੇਹਰ ਸਿੰਘ ਦੀ ਬੇਗੁਨਾਹੀਂ ਵਾਰੇ ਦਸਦਿਆਂ ਬਰੀ ਕਰਨ ਦੀ ਬੇਨਤੀ ਕੀਤੀ। ਮਹਾਂਰਾਜਾ ਨਾਭਾ ਨੇ ਇਸਨੂੰ ਪ੍ਰਵਾਨ ਕਰਦਿਆਂ ਮੇਹਰ ਸ਼ਿੰਘ ਦੀ ਰਿਹਾਈ ਦਾ ਹੁਕਮ ਕਰ ਦਿਤਾ, ਪਰ ਅੰਗਰੇਜ ਸਰਕਾਰ ਨੇ ਮੁੜ ਵਿਚਾਰ ਕਰਦਿਆਂ ਖੁਫੀਆ ਪੁਲੀਸ ਦੀਆਂ ਰਿਪੋਟਾਂ ਨੂੰ ਅਧਾਰ ਬਣਾਕੇ ਮੇਹਰ ਸਿੰਘ ਨੂੰ ਮੌਤ ਦੀ ਸਜਾ ਦਿਤੀ। ਉਸ ਸਮੇ ਸ ਜਲਾਲ ਇਕ ਸਾਲ ਦੇ ਸਨ।
ਮੁਢਲਾ
ਜੀਵਨ
ਸ ਜਲਾਲ ਨੇ ਮੁਢਲੀ ਪੜਾਈ ਆਪਣੇ ਪਿੰਡ ਜਲਾਲ ਦੇ ਪ੍ਰਾਈਮਰੀ ਸਕੂਲ ਵਿਚ ਪ੍ਰਾਪਤ
ਕੀਤੀ, ਜੋ ਇਕ ਛਪੜ ਦੇ ਕਿਨਾਰੇ ਇਕ ਕਿਕਰ ਹੇਠ ਲਗਦਾ ਸੀ। ਜਲਾਲ ਦੇ ਦਾਦਾ ਜੀ ਨੇ ਸਕੂਲ ਨੂੰ ਬਿਲਡਿੰਗ ਪ੍ਰਦਾਨ ਕੀਤੀ। ਜਲਾਲ ਦਾ ਪੜਾਈ ਵਿਚ ਉਕਾ ਹੀ ਮਨ ਨਹੀਂ ਸੀ। ਉਹ ਇਮਤਿਹਾਨ ਦੇਣ ਲਈ ਫੂਲ ਨਹੀਂ ਜਾਣਾ ਚਹੁੰਦੇ ਸਨ, ਪਰ ਮਾਸਟਰ ਦੇਵੀ ਦਿਆਲ ਗਿਣਤੀ ਪੂਰੀ ਕਰਨ ਲਈ ਉਹਨਾਂ ਨੂੰ ਫੂਲ ਲੈ ਗਏ ਸਨ। ਇਥੇ ਇਕ ਅਜੀਬ ਕੌਤਕ ਹੋਇਆ।ਜਦ ਉਹ ਹੋਰ ਬਚਿਆਂ ਨਾਲ ਇਮਤਿਹਾਨ ਦੇ ਕਮਰੇ ਵਿਚ ਦਾਖਲ ਹੋ ਰਹੇ ਸਨ ਤਾਂ ਇਥੋਂ ਦੀ ਇਕ ਭਗਤਣੀ ਬੀਬੀ ਪਾਰੋ ਜੋ ਸਕੁਲੀ ਬਚਿਆਂ ਵਲੋਂ ਸਤਾਏ ਜਾਣ ਕਾਰਣ ਅਕਸਰ ਉਹਨਾਂ ਵਲ ਰੋੜੇ ਚਲਾਉਂਦੀ ਰਹਿੰਦੀ ਸੀ, ਉਹਨਾਂ ਕੋਲ ਆਈ। ਬੀਬੀ ਨੇ ਜਲਾਲ ਦੇ ਸਿਰ ਉਪਰ ਹਥ ਰਖਕੇ ਅਸੀਰਵਾਦ ਦਿਤਾ ਅਤੇ ਆਪਣੇ ਕਿਸੇ ਭਗਤ ਵਲੋਂ ਉਸਦੀ ਜੇਬ ਵਿਚ ਪਾਇਆ ਰਿਉੜੀਆਂ ਦਾ ਇਕ ਪੈਕਟ ਜਲਾਲ ਨੂੰ ਦਿਤਾ। ਇਹ ਛੋਟੀ ਜਿਹੀ ਘਟਨਾ ਜਲਾਲ ਲਈ ਅਗੋਂ ਬੜੀ ਵਰਦਾਨ ਸਾਬਿਤ ਹੋਈ।
ਸਮਾਜਵਾਦ
ਵਲ ਝੁਕਾਅ
ਜਲਾਲ ਨੇ ਅਗਲੀ ਪੜਾਈ ਗੌਰਮਿੰਟ ਹਾਈ ਸਕੂਲ ਪਤੋ ਹੀਰਾ ਸਿੰਘ ਤੋਂ ਹਾਂਸਲ ਕੀਤੀ। ਇਥੇ ਹੀ ਉਹਨਾਂ ਕਾਮਰੇਡ ਭੂਰ ਬਜਿੰਦਰ ਸ਼ਿੰਘ ਉਰਫ ਭੂਰਾ ਦੀ ਪ੍ਰੇਰਨਾ ਨਾਲ
ਕਮਿਊਨਿਜਮ, ਸੋਸ਼ਲਿਜਮ ਦੀਆਂ ਅੰਗਰੇਜੀ, ਪੰਜਾਬੀ, ਹਿੰਦੀ ਵਿਚ ਛਪੀਆਂ ਕਿਤਾਬਾਂ ਪੰਜਾਬ ਬੁਕ ਡਿਪੋ ਚੰਡੀਗੜ ਤੋਂ ਖਰੀਦ ਕੇ ਪੜੀਆਂ।
ਉਚੇਰੀ ਪੜਾਈ ਲਈ ਜਲਾਲ ਨੇ ਡੀ ਐਮ ਕਾਲਿਜ ਮੋਗਾ ਵਿਚ ਦਾਖਲਾ ਲਿਆ। ਅੰਗਰੇਜੀ ਦੇ ਪ੍ਰੋਫਸ਼ਰ ਕੇ ਐਲ ਕਪੂਰ ਉਹਨਾਂ ਲਈ ਪ੍ਰੇਰਨਾ ਸਰੋਤ ਸਨ। ਇਥੇ ਜਲਾਲ ਨੂੰ ਕਾਰਲ ਮਾਰਕਸ ਅਤੇ ਸੋਸਲਿਜਮ ਥੀੳਲੋਜੀ ਦਾ ਪੂਰਾ ਅਧਿਐਨ ਕਰਨ ਦਾ ਮੌਕਾ ਮਿਲਿਆ। ਪਰ ਲੈਨਿਨ ਅਤੇ ਸਟਾਲਿਨ ਦੇ ਅਧਿਐਨ ਨੇ ਜਲਾਲ ਦਾ ਨਜਰੀਆ ਬਦਲ ਦਿਤਾ। ਉਹਨਾਂ ਨੂੰ ਕਮਿਉਂਨਿਸ਼ਟ ਡਿਕਟੇਟਰਸ਼ਿਪ ਅਤੇ ਬਾਦਸ਼ਾਹੀ ਡਿਕਟੇਟਰਸ਼ਿਪ ਵਿਚ ਕੋਈ ਅੰਤਰ ਨਹੀਂ ਜਾਪਿਆ। ਕੁਝ ਕੁ ਘਟਨਾਵਾਂ ਨੇ ਜਲਾਲ ਨੂੰ ਧਾਰਮਿਕ ਸਹਿਤ ਦਾ ਅਧਿਐਨ ਕਰਨ ਦੀ ਪ੍ਰੇਰਨਾ ਕੀਤੀ।
ਧਾਰਮਿਕ
ਚੇਤਨਾ
ਜਲਾਲ ਨੇ ਸਿਖ ਧਰਮ ਦਾ ਦੁਜੇ ਧਰਮਾਂ ਨਾਲ ਕਮਪੈਰੇਟਿਵ ਅਧਿਐਨ ਕਰਨ
ਲਈ, ਸਿਖ ਧਰਮ, ਹਿੰਦੂ ਧਰਮ, ਮੁਸਲਿਮ ਧਰਮ, ਈਸਾਈ ਧਰਮ, ਯਹੂਦੀ ਧਰਮ, ਲਾਉਤਸ਼ੇ, ਕਨਫਿਊਸ਼ਿਸ ਤੋਂ ਇਲਾਵਾ ਨੇਚਰਿਜਮ, ਸਾਈਕਾਲੋਜੀ, ਫਿਲੌਸਫੀ ਨਾਲ ਸਬੰਧਿਤ ਤਕਰਬਨ ਦਸ ਹਜਾਰ ਕਤਾਬ ਆਪਣੀ ਨਿਜੀ ਲਾਇਬਰੇਰੀ ਵਿਚ ਸ਼ਾਮਿਲ ਕਰ ਲਈਆਂ ਸਨ। ਉਹਨਾਂ ਨੂੰ ਕਮਿਉਨਿਜਮ ਦੇ ਵਿਰੁਧ ਡਿਸ਼ਕੋਰਸ ਦੇਣ ਲਈ ਸਿਖ ਸਟੂਡੈਂਟ ਫੈਡਰੇਸ਼ਨ ਵਲੋਂ ਕਈ ਵਾਰ ਬੁਲਾਇਆ ਗਿਆ ਸੀ।
ਜਲਾਲ ਦੀ ਸਹਿਤਕ ਅਤੇ ਧਾਰਮਿਕ ਚੇਤਨਾ ਕਾਰਨ ਹੀ ਉਹ ਬਾਬਾ ਈਸ਼ਰ
ਸਿੰਘ, ਸੰਤ ਨਰੈਣ ਸਿੰਘ ਨਾਨਕਸ਼ਰ, ਸਾਹ ਮਸ਼ਤਾਨਾ ਜੀ ਡੇਰਾ ਸਿਰਸਾ, ਸ੍ਰੀ ੳੋਸ਼ੋ ਆਫ ਪੂਨੇ, ਮਹਾਂਰਿਸ਼ੀ ਮਹੇਸ਼ਯੋਗੀ ਆਫ ਰਿਸ਼ੀਕੇਸ਼, ਹਰਭਜਨ ਸਿੰਘ ਯੋਗੀ ਆਦਿ ਨਾਲ ਨੇੜਤਾ ਪੈਦਾ ਹੋਈ। ਉਹਨਾਂ ਲੌਸ਼ਏਂਜਲ ਵਿਚ ਅੰਗਰੇਜੀ ਦੀਆਂ ਦੋ ਪੁਸਤਕਾਂ ਭੀ ਲਿਖੀਆਂ। "ਨੇਚਰ, ਦੀ ਉਰਿਜਨ ਆਫ ਰਿਲੀਜਨ" ਅਤੇ "ਨੈਚਰਲ ਵੇ ਟੂ ਇਨਲਾਈਟਨਮੈਂਟ"
ਰਾਜਨੀਤਕ
ਜੀਵਨ
ਜਲਾਲ ਸਹਿਬ ਗਿਆਨੀ ਜੈਲ ਸਿੰਘ ਜੀ ਦੇ ਕਾਫੀ ਨਜਦੀਕ ਰਹੇ ਹਨ। ਉਸ ਸਮੇਂ ਗਿਆਨੀ ਜੀ ਪੰਜਾਬ ਕਾਂਗਰਸ ਦੇ ਪ੍ਰਧਾਨ ਸਨ। ਉਹਨਾਂ ਕੋਲ ਆਪਣਾ ਆਵਾਜਾਈ ਦਾ ਕੋਈ ਸਾਧਨ ਨਹੀਂ ਸੀ। ਜਲਾਲ ਨੇ ਆਪਣੀ ਕਾਰ ਗਿਆਨੀ ਜੀ ਦੇ ਅਰਪਣ ਕੀਤੀ ਅਤੇ ਆਪ ਡਰਾਈਵਰ ਵਜੋਂ ਨਾਲ ਭੀ
ਰਹੇ, ਜਦੋਂ ਤਕ ਉਹ ਪੰਜਾਬ ਦੇ ਮੁਖ ਮੰਤਰੀ ਬਣ ਗਏ। ਉਹ ਬਚਪਨ ਵਿਚ ਹੀ ਕਾਂਗਰਸ ਦੇ ਕਿਸ਼ਾਨ ਸੈਲ ਦੇ ਪਟਿਆਲਾ ਡਵੀਜਨ ਦੇ ਕਨਵੀਨਰ ਬਣਾਏ ਗਏ।
ਜਲਾਲ
ਨੇ 1972 ਵਿਚ ਕਮਿਊਨਿਸ਼ਟ ਅਤੇ ਕਾਂਗਰਸ ਦੇ ਸਾਂਝੇ ਉਮੀਦਵਾਰ ਮਾਸਟਰ ਬਾਬੂ ਸਿੰਘ ਦੇ ਖਿਲਾਫ ਅਜਾਦ ਉਮੀਦਵਾਰ ਵਜੋਂ ਚੋਣ ਲੜੀ। ਪੰਜਾਹ ਹਜਾਰ ਵੋਟ ਵਿਚੋਂ ਤਿਨ ਕੋਣੀ ਲੜਾਈ ਵਿਚ ਸਾਢੇ ਛੇ ਹਜਾਰ ਦੀ ਲੀਡ ਮਿਲੀ। ਖਰਚਾ ਆਪਣੇ ਕੋਲੋਂ ਸਿਰਫ ਸਤ ਹਜਾਰ ਹੋਇਆ। ਪੰਦਰਾਂ ਕੁ ਹਜਾਰ ਦੀ ਮਦਤ ਦੋਸਤਾਂ ਰਿਸ਼ਤੇਦਾਰਾਂ ਕਰ ਦਿਤੀ। ਸੰਤ ਫਤੇਹ ਸ਼ਿੰਘ ਅਤੇ ਸ ਧੰਨਾ ਸਿੰਘ ਗੁਲਸ਼ਨ ਨੇ ਭੀ ਆਖਰੀ ਸਮੇਂ ਹਮਾਇਤ ਕਰ ਦਿਤੀ ਸੀ, ਇਸ ਲਈ ਉਸਦੇ ਮਨ ਵਿਚ ਸੰਤ ਜੀ ਲਈ ਸਤਿਕਾਰ ਸੀ, ਜੋ ਸ਼ ਬਾਦਲ ਨੂੰ ਚੰਗਾ ਨਾ ਲਗਾ।
1977 ਦੀ ਚੋਣ ਸਮੇਂ ਭਾਂਵੇਂ ਟਿਕਟ ਤਾਂ ਸਿਟਇੰਗ ਵਿਧਾਇਕ ਹੋਣ ਕਰਕ ਜਲਾਲ ਨੂੰ ਮਿਲ ਗਈ ਸੀ। ਪਰ ਬਾਦਲ ਗਰੁਪ ਨੇ ਕਮਿਊਸ਼ਿਟ ਉਮੀਦਵਾਰ ਦੀ ਹਮਾਇਤ ਕੀਤੀ। ਇਸ ਦੇ ਵਾਵਜੂਦ ਭੀ ਦੋ ਹਜਾਰ ਵੋਟ ਦੀ ਲੀਡ ਮਿਲ ਗਈ। ਅਚਾਨਕ ਚਾਰ ਹਜਾਰ ਜਾਅ੍ਹਲੀ ਪੋਸਟਲ ਵੋਟ ਕਮਿਊਨਿਸ਼ਟ ਉਮੀਦਵਾਰ ਦੇ ਹਕ ਵਿਚ ਆਉਣ ਦਾ ਬਹਾਨਾ ਬਣਾਕੇ ਜਲਾਲ ਨੂੰ ਹਰਿਆ ਕਰਾਰ ਦੇ ਦਿਤਾ ਗਿਆ। ਇਲੈਕਸ਼ਨ ਪਟੀਸ਼ਨ ਵਿਚ ਭਾਂਵੇਂ ਇਨਸ਼ਾਫ ਮਿਲ ਗਿਆ ਸੀ ਪਰ ਇਸਦਾ ਕੋਈ ਫਾਇਦਾ ਨਾ ਹੋਇਆ ਕਿਉਂਕੇ ਬਾਦਲ ਸਰਕਾਰ ਪੌਣੇ ਦੋ ਕੁ ਸਾਲ ਬਾਦ ਹੀ ਟੁਟ ਗਈ ਸੀ।
ਕੇਂਦਰੀ
ਸਰਕਾਰ ਵਿਚ
ਜਲਾਲ ਸਹਿਬ ਵਿਧਾਨ ਸਭਾ ਵਿਚ ਫੈਕਟ ਐਂਡ ਫਿਗਰਜ ਅਧਾਰਿਤ ਵਿਚਾਰ ਦੇਣ ਕਰਕੇ ਵਧੀਆ ਬੁਲਾਰੇ ਮੰਨੇ ਜਾਂਦੇ ਸਨ। ਉਹਨਾਂ ਦੀ ਖੋਜ ਡਿਟੈਕਟਿਵ ਜਰਨਲਿਜਮ ਉਪਰ ਅਧਾਰਿਤ ਸੀ। ਭਾਖੜਾ ਵਿਚ ਪੈਦਾ ਕੀਤਾ ਜਾ ਰਿਹਾ ਹੈਵੀ
ਵਾਟਰ, ਗੁਪਤ ਢੰਗ ਨਾਲ ਰਸ਼ੀਆ ਨੂੰ ਦੇਣ ਵਰਗੇ ਅਨੇਕਾਂ ਮਸਲੇ ਉਹਨਾਂ ਵਿਧਾਨ ਸਭਾ ਵਿਚ ਉਜਾਗਰ ਕੀਤੇ। 1977 ਵਿਚ ਮੁਰਾਰਜੀ ਡਿਸਾਈ ਪ੍ਰਧਾਨ ਮੰਤਰੀ ਬਣੇ। ਸ ਬਰਨਾਲਾ ਖੇਤੀ ਮੰਤਰੀ ਸਨ। ਬਰਨਾਲਾ ਸਹਿਬ ਦੀ ਸਿਫਾਰਸ ਉਪਰ ਜਲਾਲ ਸਹਿਬ ਨੂੰ ਐਗਰੀਕਲਚਰ ਪ੍ਰਾਈਸ ਕਮਿਸ਼ਨ ਦਾ ਮੈਂਬਰ ਨਿਯੁਕਤ ਕੀਤਾ ਗਿਆ। ਉਹਨਾਂ ਦੀ ਖੋਜ ਅਧਾਰਿਤ ਸਬਮਿਸ਼ਨ ਤੋਂ ਪ੍ਰਭਾਵਤ ਹੋਕੇ ਡਿਸਾਈ ਸਰਕਾਰ ਨੇ ਉਹਨਾਂ ਨੂੰ ਇੰਡੀਅਨ ਐਗਰੀਕਲਚਰ ਰਿਸਰਚ ਇਂਸਟੀਚਿਊਟ ਪੂਸਾ ਦਾ ਡਾਇਰੈਕਟਰ ਨਿਯੁਕਤ ਕਰ ਦਿਤਾ। ਇਹ ਸੰਸਥਾ ਉਸ ਸਮੇਂ ਭਾਰਤ ਦੀਆਂ 64 ਖੇਤੀ ਯੂਨੀਵਰਸ਼ਟੀਜ ਦਾ ਕੰਟਰੋਲ ਕਰਦੀ ਸੀ।
ਸਮਾਜਿਕ
ਸੇਵਾ
ਇਸ ਸਮੇਂ ਸ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਬਣ ਚੁਕੇ ਸਨ। ਭਾਂਵੇ ਜਲਾਲ ਦੇ ਸਹੁਰਾ ਪ੍ਰਵਾਰ ਦੀ ਡਬਵਾਲੀ ਟਰਾਂਸਪੋਰਟ ਵਿਚ ਬਾਦਲ ਪ੍ਰਵਾਰ ਨਾਲ ਹਿਸੇਦਾਰੀ ਤੋਂ ਇਲਾਵਾ ਦੋ ਤਿਨ ਰਿਸਤੇਦਾਰੀਆਂ ਭੀ
ਸਨ, ਪਰ ਉਹਨਾਂ ਬਾਦਲ ਸਹਿਬ ਦੇ ਪਹਿਲੇ ਰਵੱਈਏ ਨੂੰ ਮੁਖ ਰਖਦਿਆਂ ਮੁੜ ਨਾਹੀ ਅਕਾਲੀ ਦਲ ਵਿਚ ਸਾਮਿਲ ਹੋਣ ਵਾਰੇ ਸੋਚਿਆ ਅਤੇ ਨਾਂਹੀ ਟਿਕਟ ਮੰਗੀ। ਪਰ ਕਿਸਾਨ ਹਿਤਾਂ ਦੀ ਖਾਤਿਰ ਸਦਾ ਤਤਪਰ ਰਹੇ। ਜਦ ਕਿਸਾਨ ਅਤੇ ਵਿਕਾਸ ਨਾਲ ਸਬੰਧਿਤ ਭਠਲ ਸਰਕਾਰ ਵਲੋਂ ਜਾਰੀ ਕੀਤੇ ਗਏ ਸੁਧਾਰਾਂ ਉਪਰ ਇਲੈਕਸ਼ਨ ਕਮਿਸ਼ਨ ਨੇ ਸਮੇਂ ਤੋਂ ਪਹਿਲਾਂ ਕੋਡ ਆਫ ਕੰਡੱਕਟ ਲਾਗੂ ਕਰਕੇ ਰੋਕ ਲਗਾਈ ਤਾਂ ਜਲਾਲ ਸਹਿਬ ਨੇ ਹਾਈ ਕੋਰਟ ਅਤੇ ਸਪਰੀਮ ਕੋਰਟ ਵਿਚ ਇਸ ਬੇਇਨਸਾਫੀ ਵਿਰੁਧ ਕੇਸ ਲੜਿਆ। ਅਮਰੀਕਾ ਦੀ ਵਿਦੇਸ ਵਿਦੇਸੀ ਸਨਅਤ ਨਾਲ ਸਬੰਧਿਤ ਸੰਸਥਾ ੳਪਿਕ ਨੂੰ ਭਾਰਤ ਵਿਚ ਸਨਅਤ ਲਗਾਉਣ ਲਈ ਸਰਵੇ ਕਰਵਾਏ ਅਤੇ ਕਈ ਪ੍ਰੋਜੈਕਟ ਮਨਜੂਰ ਭੀ ਕਰਵਾਏ। ਉਹਨਾਂ ਦੇ ਸਮਾਜ ਸੇਵਾ ਨਾਲ ਸਬੰਧਿਤ ਸਾਰੇ ਅਮਲਾਂ ਦਾ ਵੇਰਵਾ ਦੇਣਾ ਇਥੇ ਵਾਜਿਬ ਨਹੀਂ ਹੈ।
ਇਮਾਨਦਾਰ
ਰਾਜਨੀਤੀ
ਸ ਜਲਾਲ
ਤਕਰੀਬਨ 10 ਕੁ ਸਾਲ ਐਕਟਿਵ ਰਾਜਨੀਤੀ ਵਿਚ ਰਹੇ। ਕਿਸੇ ਭੀ ਸਮੇਂ, ਕਿਸੇ ਭੀ ਕੰਮ ਲਈ ਕਿਸੇ ਕੰਮ ਵਾਲੇ ਤੋਂ ਇਕ ਪੈਸੇ ਦਾ ਭੀ ਮੁਫਾਦ ਪ੍ਰਾਪਤ ਨਹੀਂ ਕੀਤਾ। ਉਹਨਾਂ ਲੋਕਾਂ ਦੇ ਰਾਜੀਨਾਮੇਂ ਆਪ ਮਿਨਤਾਂ ਕਰਕੇ ਕਰਵਾਏ। ਅਜ ਵਾਂਗ ਨਿਜੀ ਮੁਨਾਫੇ ਲਈ ਭਰਾ ਨੂੰ ਭਰਾ ਨਾਲ ਨਹੀਂ ਲੜਾਇਆ।
ਲ਼ੁਟੇਰਾ
ਸ਼ਾਹੀ ਦਾ
ਸ਼ਿਕਾਰ
ਜਲਾਲ ਦੀ ਦੂਜੀ ਇਲੈਕਸ਼ਨ ਸਮੇਂ ਬਾਦਲ ਗਰੁਪ ਵਲੋਂ ਵਿਰੋਧ ਵਿਚ ਮਲੂਕਾ ਸਹਿਬ ਨੇ ਭੀ ਅਹਿਮ ਰੋਲ ਅਦਾ
ਕੀਤਾ, ਜਿਸ ਕਾਰਨ ਉਹ ਬਾਦਲ ਸਹਿਬ ਦੀ ਨਿਗ੍ਹਾ ਚੜ ਗਏ। ਇਸ ਸਮੇਂ ਨੂੰ ਲੁਟੇਰਾ ਸ਼ਾਹੀ ਨੇ ਜਲਾਲ ਦੀ ਕਈ ਸੌ ਕ੍ਰੌੜ ਰੁਪਏ ਦੀ ਜਇਦਾਦ ਲੁਟਣ ਲਈ ਵਰਤਿਆ। ਇਸਦਾ ਪੂਰਾ ਵੇਰਵਾ ਇਥੇ ਦੇਣਾ ਮੁਨਾਸਿਬ ਨਹੀ ਹੈ।