A20. ਕੀ ਤੁਸੀਂ ਪੰਜਾਬ ਵਿਚ ਸਚਮੁਚ ਹੀ ਇਮਾਨਦਾਰ ਪਾਰਦਰਸ਼ੀ ਲੋਕ ਹਿਤੈਸ਼ੀ ਸਰਕਾਰ ਬਨਾਉਣਾ ਚਾਹੁੰਦੇ ਹੋਂ?
ਪੰਜਾਬੀ
ਵੋਟਰੋ! ਆਪਣੇ ਮਨ ਨੂੰ ਨਹੀ, ਆਪਣੀ ਆਤਮਾਂ ਨੂੰ ਪੁਛੋ,
ਤਾਂ ਵੀਰੋ ਪਹਿਲੇ ਤੁਸੀਂ ਆਪ ਹੀ ਇਮਾਨਦਾਰ ਬਣ ਜਾਉ। ਸਰਕਾਰ ਅਵੱਸ਼ ਇਮਾਨਦਾਰ ਆ ਜਾਏ ਗੀ। ਯਕੀਨ ਕਰੋ। ਸਿਰਫ ਦੋ ਗੱਲਾਂ ਧਿਆਨ ਵਿਚ ਰਖਣ ਦੀ ਲੋੜ ਹੈ।
ਪਹਿਲੀ: ਕੰਨਾਂ ਤੇ ਅੱਖਾਂ ਤੇ ਯਕੀਨ ਨਾ ਕਰੋ। ਆਪਣੇ ਦਿਮਾਗ ਨੂੰ ਵਰਤੋਂ ਵਿਚ ਲਿਆਉ। ਦੂਜੀ: ਤੁਹਾਡੇ ਸਾਹਮਣੇ ਦੋ ਤਰਾਂ ਦੇ ਉਮੀਦਵਾਰ ਹਨ। ਪਹਿਲੇ ਵਿਉਪਾਰੀ ਉਮੀਦਵਾਰ, ਦੂਸਰੇ ਲੋਕ ਸੇਵਕ ਉਮੀਦਵਾਰ। ਆਪਣੇ ਦਿਮਾਗ ਨਾਲ ਸੋਚੋ, ਤੁਹਾਡੇ ਲਈ, ਤੁਹਾਡੇ ਪ੍ਰਵਾਰ ਲਈ, ਸਮੁਚੇ ਸਮਾਜ ਦੀ ਭਲਾਈ ਤੇ ਉਸਾਰੀ ਲਈ ਕੋਣ ਠੀਕ ਹੈ। ਤੁਸੀਂ ਆਪਣੀ ਵੋਟ ਆਪਣੇ ਦਿਮਾਗ ਦੇ ਕਹਿਣ ਤੇ ਪਾਉ, ਭਾਂਵੇਂ ਬਾਕੀ ਸਾਰੀ ਜਨਤਾ, ਕਿਸੇ ਭੀ ਵਹਿਣ ਵਿਚ ਵਹਿ ਰਹੀ ਹੋਵੇ।
ਵੀਰੋ
ਸੋਚੋ 1947 ਤੋਂ ਲੈਕੇ ਅੱਜ ਤਕ ਅਸੀਂ ਝੂਠੇ ਵਹਿਣਾਂ ਵਿਚ ਬਹਿਕੇ, ਅਸੀਂ ਲੁਟੇਰਿਆ ਦੇ ਘਰ ਭਰ ਦਿਤੇ ਹਨ। ਅਸੀਂ ਆਪ ਕੀ ਖੱਟਿਆ ਹੈ। ਸਿਰਫ ਕੰਨਾਂ ਤੇ ਅੱਖਾਂ ਦੀ ਗੱਲ ਮੰਨ ਲਈ ਸੀ, ਦਿਮਾਗ ਦੀ ਵਰਤੋਂ ਨਹੀਂ ਕੀਤੀ। ਅੱਜ ਜੋ ਪਾਰਟੀਆਂ ਕ੍ਰੋੜਾਂ ਰਪੱਈਆ ਖਰਚਕੇ ਵੱਡੀਆਂ ਰੈਲੀਆਂ ਕਰਦੀਆਂ ਹਨ। ਹਜਾਰਾਂ ਬੱਸਾਂ ਤੇ ਲਾਲਚਾਂ ਨਾਲ ਸਰੋਤੇ ਇਕੱਠੇ ਕਰਦੀਆਂ ਹਨ। ਜੋ ਪਾਰਟੀਆਂ ਵਡੇ ਹਾਲਾਂ, ਮੈਰਿਜ ਪੈਲਸ਼ਾਂ ਵਿਚ ਮੀਟਿੰਗ ਕਰਦੀਆਂ ਹਨ, ਖਾਣੇ ਦਿੰਦੀਆਂ ਹਨ। ਸ਼ੋਸਲ ਮੀਡੀਆ ਤੇ ਆਪਣੀਆਂ ਇਕੱਤਰਤਾਵਾਂ ਦੇ ਝੂਠੇ ਫੋਟੋ ਦਿਖਾਕੇ ਤੁਹਾਨੂੰ ਮੁਰਖ ਬਣਾਉਂਦੀਆਂ ਹਨ। ਇਹਨਾਂ ਝੂਠ, ਡਿਸ਼ਇਨਫਰਮੇਸ਼ਨ, ਫਲਾਉਣ ਲਈ, ਸੈਂਕੜਿਆਂ ਦੀ ਗਿਣਤੀ ਵਿਚ ਕਾਮੇ ਰਖੇ ਹੋਏ ਹਨ। ਵੀਰੋ ਉਹ ਵਿਉਪਾਰੀ ਪਾਰਟੀ ਹੈ। ਲੁਟੇਰਾ ਪਾਰਟੀ ਹੈ। ਅਜ ਆਪਣੇ ਕ੍ਰੋੜਾਂ ਖਰਚਕੇ, ਕ੍ਹਲ ਤੁਹਾਡੇ ਅਰਬਾਂ ਲੁਟਣ ਗੇ। ਉਹਨਾਂ ਤੋਂ ਤੁਸੀ ਇਮਾਨਦਾਰ ਸਰਕਾਰ ਦੀ ਆਸ ਕਿਵੇਂ ਰੱਖ ਸਕਦੇ ਹੋਂ। ਦੋਸ਼ ਲੁਟੇਰੇ ਲੀਡਰਾਂ ਨੂੰ ਨਾ ਦਿਉ।ਆਪਣੇ ਆਪ ਨੂੰ ਦਿਉ। ਆਪਣੀਆਂ ਅੱਖਾਂ ਤੇ ਕੰਨਾਂ ਨੂੰ ਦਿਉ। ਤੁਸੀਂ ਦਿਮਾਗ ਦੀ ਵਰਤੋਂ ਨਹੀਂ ਕੀਤੀ। ਤੁਸੀਂ ਲੁਟੇਰਿਆਂ ਦੇ ਵੱਡੇ ਵੱਡੇ ਇਸ਼ਤਿਹਾਰ ਦੇਖ ਕੇ, ਜਾ੍ਹਲਸਾਜਾਂ ਦੇ ਬਨਾਉਟੀ ਲੈਕਚਰ ਸੁਣ ਕੇ ਵੋਟ ਪਾ ਦਿਤੀ।
ਕੋਈ ਈਮਾਨਦਾਰ
ਅਦਮੀ, ਜੋ ਆਪਣਾ ਲਾਲਚ ਤਿਆਗ ਕੇ ਤੁਹਾਡੀ ਨਿਸ਼ਕਾਮ ਸੇਵਾ ਕਰਨਾ ਚਾਹੁੰਦਾ ਹੈ। ਉਹ ੳਪ੍ਰੋਕਤ ਅਡੰਬਰ ਕਿਥੋਂ ਕਰੇ ਗਾ? ਕਿਉਂ ਕਰੇ ਗਾ? ਜੇ ਅਜੇਹਾ ਆਦਮੀ ਤੁਹਾਡੇ ਹਲਕੇ ਵਿਚ ਉਮੀਦਵਾਰ ਹੈ। ਉਸਦੀ ਪੜਤਾਲ ਕਰੋ, ਕਹਿਣੀ ਕਰਨੀ ਤੇ ਪਿਛੋਕੜ ਪਰਖੋ। ਜੇ ਠੀਕ ਸਾਬਤ ਹੂੰਦਾ ਹੈ, ਤਾਂ ਆਪਣੀ ਵੋਟ ਉਸੇ ਨੂੰ ਦਿਉ। ਮੈਂ ਆਪਣੇ ਹਲਕਾ ਰਾਮਪੁਰ ਫੂਲ ਦੇ ਵੋਟਰਾਂ ਦੇ ਸਹਿਯੋਗ ਨਾਲ ਇਕ ਨਵਾਂ ਤਜਰਬਾ ਕੀਤਾ ਸੀ। ਜੋ ਬੜਾ ਕਾਮਯਾਬ ਰਿਹਾ ਸੀ। ਮੈਂ ਆਪਣੇ ਬਚਪਨ ਵਿਚ ਅੱਖਾਂ ਤੇ ਕੰਨਾਂ ਦਾ ਸ਼ਕਾਰ ਹੋਕੇ ਕਮਿਊਨਿਜਮ ਦਾ ਸ਼ੁਦਾਈਪੁਣੇ ਤਕ ਪੈਰੋਕਾਰ ਬਣ ਗਿਆ ਸੀ। ਉਸ ਸਮੇਂ ਕਮਊਨਿਜਮ ਲਹਿਰ ਪੂਰੇ ਯੋਬਨ ਉਪਰ ਸੀ। ਪਰ ਜਦ ਸੋਚਿਆ ਤਾਂ ਮੈਂਨੂੰ ਇਹ ਬਹੁਤ ਵੱਡਾ ਧੋਖਾ ਤੇ ਜਾਲਸ਼ਾਜੀ ਪ੍ਰਤੀਤ ਹੋਇਆ। ਮੇਰੀ ਉਮਰ ਬਹੁਤ ਛੋਟੀ ਸੀ। ਪਰ ਮੈਂ ਸਿਰਫ ਕਮਿਊਨਿਜਮ ਦੀ ਅਸਲੀਅਤ ਲੋਕਾਂ ਸਾਹਮਣੇ ਰੱਖਣ ਲਈ, ਕਮਿਊਨਿਸ਼ਟ (ਕਾਂਗਰਸ ਦੀ ਹਮਾਇਤ ਵਾਲੇ) ਉਮੀਦਵਾਰ ਦੇ ਵਿਰੋਧ ਵਿਚ, ਲੋਕਾਂ ਨੂੰ ਚੇਤਨ ਕੀਤਾ ਕਿ ਉਮੀਦਵਾਰ ਭਾਂਵੇ ਨੇਕ ਹੈ, ਪਰ ਕਮਿਊਜਿਮ ਸਾਡੇ ਸਮਾਜ, ਧਰਮ, ਸਭਿਅਤਾ, ਲਈ ਵਿਨਾਸ਼ਕਾਰੀ ਹੈ। ਲੋਕਾਂ ਮੈਂਨੂ ਸਣਿਆ। ਠੀਕ ਮੰਨਿਆਂ।ਤਿੰਂਨ ਕੋਣੀ ਚੋਣ, ਪੰਜਾਹ ਹਜਾਰ ਵੋਟ ਵਿਚੋਂ, ਛੇ ਹਜਾਰ ਤੇ ਜਿਤ ਹੋ ਗਈ। ਮੈਂ ਸਿਰਫ ਆਪਣੀ ਇਕ ਕਾਰ ਤੇ ਸਪੀਕਰ ਲਈ ਇਕ ਜੀਪ ਦੀ ਵਰਤੋਂ ਕੀਤੀ ਸੀ। ਨਤੀਜੇ ਵਜੋਂ ਮੈਂ ਦਿਲੀ ਤਕ ਦੇ ਬਹੁਤ ਅਹਿਮ ਅਹੁਦਿਆ ਤੱਕ ਪਹੁੰਚਿਆ। ਪਰ ਆਪਣੇ 15 ਸਾਲ ਦੇ ਰਾਜਨੀਤਕ ਜੀਵਨ ਵਿਚ, ਕੰਮਾਂ ਵਾਲਿਆਂ ਨਾਲ ਲੰਮੇ ਬੱਸ ਸਫਰ ਵਿਚ, ਬੱਸ ਵਿਚ ਲਿਆਂਦੀ ਚਾਹ ਦੀ ਪਿਆਲੀ ਤੋਂ ਬਿਨਾਂ, ਇਕ ਦਮੜਾ ਤੱਕ ਭੀ ਕਦੇ ਪ੍ਰਵਾਨ ਨਹੀਂ ਕੀਤਾ। ਸਮਾਂ ਬਦਲ ਗਿਆ। ਪਾਰਟੀਆਂ ਵੋਟਾਂ ਖਰੀਦਣ ਲੱਗੀਆਂ। ਮੈਂ ਸਿਆਸਤ ਛੱਡ ਦਿਤੀ।
ਹੁਣ ਭ੍ਰਿਸ਼ਟਾਚਾਰ ਸਿਖਰ ਤੇ ਪਹੁੰਚ ਗਿਆ ਹੈ। ਪੰਜਾਬ ਦੀ ਸਭ ਤੋਂ ਵੱਡੀ ਲੋੜ ਭ੍ਰਿਸ਼ਟਾਚਾਰ ਦਾ ਖਾਤਮਾਂ ਹੈ। ਅੱਜ ਮੈ ਮੁੜ ਆਪਣਾ ਉਹੀ ਤਜਰਬਾ ਦੁਹਰਾਉਣ ਲਈ ਤੁਹਾਡਾ ਸਹਿਯੋਗ ਚਾਹੁੰਦਾ ਹਾਂ। ਮੈਂ ਐਂਟੀ ਕ੍ਰੱਪਸ਼ਨ
ਪਾਰਟੀ (ਏਸੀਪੀ) ਬਣਾਈ ਹੈ। (ਆਪ ਵਲ਼ੰਟੀਅਰਾਂ ਦੇ ਕਹਿਣ ਤੇ ਇਸਦਾ ਨਾਮ ਪੰਜਆਪ (ਪੰਜਾਬ ਦੀ ਆਪਣੀ ਆਮ ਆਦਮੀ ਪਾਰਟੀ) ਰੱਖ ਦਿਤਾ ਸੀ। ਪਰ ਇਲੈਕਸ਼ਨ ਕਮਿਸ਼ਨ ਨੇ ਇਹ ਨਾਮ ਮਨਜੂਰ ਨਹੀਂ ਕੀਤਾ)। ਏਸੀਪੀ ਦਾ ਅਜੇ ਕੋਈ ਅਹੁਦੇਦਾਰ ਨਹੀਂ ਬਣਾਇਆ ਗਿਆ।ਵਲ਼ੰਟੀਅਰ ਨਿਯੁਕਤ ਨਹੀਂ ਕੀਤੇ ਗਏ। (ਕੁਝ ਚੇਤਨ ਬੁਧੀਜੀਵੀ ਸਲਾਹਕਾਰ ਹਨ, ਜੋ ਚੋਣ ਲੜਨ ਦੇ ਚਾਹਵਾਨ ਨਹੀਂ ਹਨ) ਸਾਰਾ ਪੰਜਾਬ ਹੀ ਅੱਜ ਭ੍ਰਿਸ਼ਟਾਚਾਰ ਦਾ ਵਿਰੋਧੀ ਹੈ। ਸਾਰਾ ਪੰਜਾਬ ਹੀ ਇਸ ਪਾਰਟੀ ਦਾ ਵਲੰਟੀਅਰ ਹੈ। ਕਾਨਫਰੰਸਾਂ ਨਹੀਂ ਕੀਤੀਆਂ ਜਾਣਗੀਆਂ। ਇਕੋ ਕਾਨਫਰੰਸ 14 ਜਨਵਰੀ 2017 ਨੂੰ ਮੁਕਤਸਰ ਵਿਖੇ ਹੋਏ ਗੀ। ਹੋਟਲਾਂ, ਪੈਲਸਾਂ, ਵਿਚ ਮੀਟਿੰਗਾਂ ਨਹੀਂ ਕੀਤੀਆਂ ਜਾ ਰਹੀਆਂ, ਘਰਾਂ ਤੇ ਪਾਰਕਾਂ ਵਿਚ ਨੀਚੇ ਬੈਠਕੇ ਵਿਚਾਰਾਂ ਕੀਤੀਆਂ ਜਾ ਰਹੀਆ ਹਨ। ਪਰਿੰਟ ਮੀਡੀਆ ਕਿਸੇ ਅਜੇਹੀ ਨਿਰਧਨ ਪਾਰਟੀ ਨੂੰ ਅਪਨਾਉਣ ਲਈ ਤਿਆਰ ਨਹੀ। ਸਿਰਫ ਸ਼ੋਸਲ ਮੀਡੀਆ ਹੀ ਅਧਾਰ ਹੈ। ਆਪਣੀ ਪਾਰਟੀ ਦੇ ਸਿਧਾਂਤ ਤੇ ਮੈਨੀਫੈਸ਼ਟੋ ਤੋਂ ਪੰਜਾਬੀਆਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ। ਉਮੀਦਵਾਰ ਤੋਂ ਕੋਈ ਫੀਸ ਚੰਦਾ ਨਹੀਂ। ਸਿਰਫ ਫਾਰਮ ਭਰਨਾ ਹੈ ਕਿ �ਮੈਂ ਚੋਣ ਦੁਰਾਨ ਦੋ ਗੱਡੀਆ ਤੋ ਵੱਧ ਨਹੀਂ ਵਰਤਾਂ ਗਾ, ਜਿਹਨਾਂ ਰਾਹੀਂ ਆਪਣੀ ਪਾਰਟੀ ਦਾ ਚੋਣ ਮੈਂਨੀਫੈਸ਼ਟੋ ਤੇ ਆਪਣੇ ਵਿਚਾਰ, ਵੋਟਰਾਂ ਸਾਹਮਣੇ ਰੱਖਾਂ ਗਾ। ਤਨਖਾਹ ਪਾਰਟੀ ਫੰਡ ਵਿਚ ਜਮਾਂ ਕਰਾਂ ਗਾ।ਜੇ ਦੋ ਤਿਹਾਈ ਪੰਚਾਇਤਾਂ ਤੇ ਮਿਊਂਸਪਲ ਕਮਿਸ਼ਨਰ ਮੈਨੂੰ ਵਾਪਸ ਬੁਲਾਉਣ ਦੀ ਮੰਗ ਕਰਨ ਤਾਂ ਮੈਂ ਅਸ਼ੈਂਬਲੀ ਤੋਂ ਅਸਤੀਫਾ ਦੇ ਕੇ ਸੀਟ ਖਾਲੀ ਕਰ ਦਿਆਂ ਗਾ। ਪਾਰਟੀ ਦੇ ਮੁਖ ਮੰਤਵ, ਹਰ ਪ੍ਰਕਾਰ ਦੇ ਭ੍ਰਿਸ਼ਟਾਚਾਰ ਦਾ ਖਾਤਮਾ, ਧਰਮ ਤੇ ਧਰਮ ਅਸ਼ਥਾਨਾਂ ਨੂੰ ਰਾਜਨੀਤੀਕਾਂ ਤੋਂ ਅਜਾਦ ਕਰਵਾਉਣਾ, ਧਰਮ ਤੇ ਰਾਜਨੀਤੀ ਨੂੰ ਵੱਖ ਕਰਨਾ, ਅਤੇ ਪ੍ਰਣ ਪਤਰ ਦੇ ਦੂਸਰੇ ਮੰਤਵਾਂ ਦੀ ਪੂਰਤੀ ਲਈ, ਈਮਾਨਦਾਰੀ ਨਾਲ ਆਪਣੀ ਜੁਮੇਂਵਾਰੀ ਦੀ ਪਾਲਣਾ ਕਰਾਂ ਗਾ�।
ਏਸੀਪੀ ਨੇ ਆਪਣੇ ਪਰਣ ਪਤਰ ਵਿਚ ਪੰਜਾਬ ਦੇ ਵੋਟਰ ਨਾਲ ਇਕ ਸੌ
ਪ੍ਰਣ, ਵਾਅਦੇ, ਕੀਤੇ ਹਨ। ਪੂਰੇ ਵੇਰਵੇ ਲਈ ਤੁਸੀ ਆਪਣੇ ਮੋਬਾਈਲ ਜਾਂ ਪੀਸੀ ਤੇ ਪਾਰਟੀ ਦੀ ਵੈਬਸਾਈਟ ਤੇ ਭਰਪੂਰ ਵੇਰਵਾ, ਪਾਰਟੀ ਦਾ ਸੰਵਿਧਾਨ, ਤੇ ਚੋਣ ਮੈਨੀਫੈਸ਼ਟੋ ਆਦਿ ਦੇਖ ਸਕਦੇ ਹੋਂ।ਏਸੀਪੀ ਦਾ ਚੇਤਨ ਵਰਗ ਪੰਜਾਬ ਵਿਚ, �ਬਾਦਲ ਕਾਂਗਰਸ ਕੇਜਰੀਵਾਲ ਰਹਿਤ� ਸਾਂਝਾ ਫਰੰਟ ਬਨਾਉਣ ਲਈ ਯਤਨਸ਼ੀਲ ਹੈ। ਸਾਂਝਾ ਫਰੰਟ ਹੋਂਦ ਵਿਚ ਆਉਣ ਤੋਂ ਬਾਦ ਐਂਟੀ ਕ੍ਰੱਪਸ਼ਨ ਪਾਰਟੀ ਸਿਰਫ ਉਹਨਾਂ ਸੀਟਾਂ ਤੇ ਚੋਣ ਲੜੇ ਗੀ ਜੋ ਇਸਦੀ ਵੰਡ ਵਿਚ ਆਉਂਦੀਆਂ ਹਨ। ਅਜੇਹਾ ਸਮਝੌਤਾ ਨਾ ਹੋਣ ਦੀ ਹਾਲਤ ਵਿਚ ਐਂਟੀ ਕ੍ਰੱਪਸ਼ਨ ਪਾਰਟੀ ਪੰਜਾਬ ਦੀਆਂ ਸਾਰੀਆਂ ਸੀਟਾਂ ਤੇ ਆਪਣੇ ਉਮੀਦਵਾਰ ਖੜੇ ਕਰੇ ਗੀ, ਜੋ ਤਿੰਨਾਂ ਪਾਰਟੀਆ ਦੇ ਕਾਲੇ ਕਾਰਨਾਮੇ ਵੋਟਰਾਂ ਦੇ ਸਾਹਮਣੇ ਰੱਖ ਕੇ, ਸਿਰਫ ਚੇਤਨਾਂ ਪੈਦਾ ਕਰਨ ਲਈ ਮੁਹਿਮ ਚਲਾਉਣ ਗੇ। ਏਸੀਪੀ ਠੋਸ ਸਚਾਈਆਂ ਜਨਤਾ ਸਾਹਮਣੇ ਲਿਆਏ ਗੀ। ਜੇ ਵੋਟਰਾਂ ਨੇ ਇਹਨਾਂ ਸਚਾਈਆਂ ਦੀ ਪੜਤਾਲ ਕਰਕੇ ਪ੍ਰਵਾਨ ਕਰਲਿਆ ਤਾਂ ਐਂਟੀ ਕ੍ਰੱਪਸ਼ਨ ਪਾਰਟੀ (ਏਸੀਪੀ) ਦੀ ਸਰਕਾਰ ਬਨਣੀ ਯਕੀਨੀ ਹੈ। ਏਸੀਪੀ ਦਾ ਪਰਣ ਪਤਰ ਲਾਗੂ ਹੋਣਾ ਭੀ ਯਕੀਨੀ ਹੈ। ਪੰਜਾਬ ਵਿਚ ਸਚਮੁਚ ਇਨਕਲਾਬ ਆ ਜਾਏ ਗਾ। ਪੰਜਾਬੀਉ ਯਕੀਨ ਕਰੋ। ਇਹ ਅਖੌਤੀ ਲੁਟੇਰਾ ਇੰਕਲਾਬ ਨਹੀਂ ਹੋਵੇ ਗਾ। ਇਹ ਅਸਲੀ ਤੇ ਅਮਲੀ ਇੰਕਲਾਬ ਹੋਵੇ ਗਾ। ਸਤਰ ਸਾਲ ਦੀ ਲੁਟ, ਪੰਜ ਸਾਲ ਵਿਚ ਸਿਰਫ ਪੂਰੀ ਹੀ ਨਹੀਂ ਹੋਵੇ ਗੀ, ਬਲਕਿ ਪੰਜਾਬ ਕਈ ਗੁਣਾ ਰਫਤਾਰ ਨਾਲ ਵਿਕਾਸ਼ ਕਰੇ ਗਾ।
ਪੰਜਾਬੀ
ਵੋਟਰੋ, ਹੁਣ ਇਕ ਗੱਲ ਤੁਹਾਡੇ ਮਨ ਵਿਚ ਜਰੂਰ ਆਈ ਹੋਵੇ ਗੀ, ਕਿ ਅਜੇਹੇ ਵਾਅਦੇ, ਅਜਿਹੇ ਦਾਅਵੇ ਤਾਂ ਹਰ ਪਾਰਟੀ ਕਰਦੀ ਹੈ। ਕਿਵੇਂ ਯਕੀਨ ਕਰੀਏ ਕਿ ਇਹ ਪੂਰੇ ਹੋਣ ਗੇ। ਵੀਰੋ, ਭੈਣੋ, ਨੌਜੁਆਨੋ, ਸਚਾਈ ਤੇ ਕਪਟ ਵਿਚ ਬਹੁਤ ਅੰਤਰ ਹੁੰਦਾ ਹੈ। ਪਰ ਇਸ ਅੰਤਰ ਨੂੰ ਸੋਚਣ ਨਾਲ ਹੀ ਮਹਿਸੂਸ ਕੀਤਾ ਜਾ ਸਕਦਾ ਹੈ। ਧੋਖੇਬਾਜ ਲੁਟੇਰੇ ਸਬਜਬਾਗ ਦਿਖਾਉਂਦੇ ਹਨ, ਪਰ ਇਹ ਨਹੀਂ ਦਸ ਸਕਦੇ ਕਿ ਇਸ ਵਾਅਦੇ ਨੂੰ ਹੋਂਦ ਵਿਚ ਕਿਵੇਂ ਲਿਆਂਦਾ ਜਾਏ ਗਾ। ਏਸੀਪੀ ਤੇ ਉਹਨਾਂ ਵਿਚ ਇਹੀ ਫਰਕ ਹੈ। ਏਸੀਪੀ ਨੇ ਆਪਣੇ ਹਰ ਪ੍ਰਣ ਨਾਲ ਵੇਰਵਾ ਦਿਤਾ ਹੈ ਕਿ ਪਾਰਟੀ ਇਸਨੂੰ ਅਮਲ ਵਿਚ ਕਿਵੇਂ ਲਿਆਏ ਗੀ। ਅਕਾਲੀ ਕਾਂਗਰਸੀ ਤੁਹਾਡੇ ਦੇਖੇ ਹੋਏ ਹਨ। ਇਸ ਲਈ ਮੈਂ ਸਿਰਫ ਕੇਜਰੀਵਾਲ ਦੇ ਧੋਖਿਆਂ ਵਾਰੇ ਸਿਰਫ ਇਤਨਾ ਹੀ ਕਹਿਣਾ ਹੈ ਕਿ ਉਸਨੇ ਜੋ 25 ਲੱਖ ਨੌਕਰੀਆਂ ਦੇਣ ਦੇ ਜੋ ਸਬਜਬਾਗ ਦਿਖਾਏ ਹਨ ਉਹ ਧੋਖਾ ਫਰੇਬ ਜਾ੍ਹਲਸ਼ਾਜੀ ਸਾਬਤ ਹੁੰਦੇ ਹਨ, ਕਿਉਂਕੇ ਉਹ ਦਿਲੀ ਵਿਚ ਉਹਨਾਂ ਦੋ ਬਚਿਆਂ ਨੂੰ ਭੀ ਨੌਕਰੀ ਨਹੀਂ ਦੇ ਸਕਿਆ, ਜਿਹਨਾਂ ਨੂੰ ਨੌਕਰੀ ਦੇਣ ਦਾ, ਕੇਜਰੀਵਾਲ ਨੇ ਸੈਂਕੜੇ ਜਾਂ ਹਜਾਰਾਂ ਮੀਲ ਜਾਕੇ, ਉਹਨਾਂ ਦੇ ਘਰੀਂ ਵਾਅਦਾ ਕੀਤਾ ਸੀ। ਇਕ ਸੀ ਅਬੋਹਰ ਦਾ ਦਲਿਤ ਪੀੜਤ ਪ੍ਰਵਾਰ ਤੇ ਦੂਜਾ ਸੀ ਦਲਿਤ ਰੋਹਿਤ ਵਿਮੁਲਾ ਦਾ ਭਾਈ। ਕੇਜਰੀਵਾਲ ਦੀ ਜੁਰਮ ਭਰਪੂਰ ਜਿੰਦਗੀ, ਲੁਟਣ ਲਈ ਮੋਡਿਸ਼ ਉਪਰੈਂਡੀ, ਧੋਖੇ, ਫਰਾਡ, ਵਿਸ਼ਵਾਸਘਾਤ, ਸਿਖਾਂ ਮੁਸਲਿਮਾਨਾਂ ਦਲਿਤਾਂ ਨਾਲ ਕੀਤੇ ਜੁਲਮ, ਵਿਤਕਰੇ, ਧੋਖੇ, ਵਾਰੇ ਤੁਸੀਂ ਬਹੁਤ ਕੁਝ ਏਸੀਪੀ ਦੀ ਵੈਬਸਾਈਟ ਤੇ, ਮੇਰੇ ਫੇਸਬੁਕ ਜਾਂ ਟਵਿਟਰ ਦੇ ਅਕਾਊਂਟ ਤੇ ਦੇਖ ਸਕਦੇ ਹੋਂ।
ਮੈ ਪੰਜ
ਅਪ੍ਰੈਲ 2011 ਤੋਂ ਅੰਨਾਂ ਹਜਾਰੇ ਲਹਿਰ ਨਾਲ ਜੁੜਿਆ ਸੀ। ਮੈਂ ਪੰਜਾਬ ਦੀ ਆਪ ਵਿਚ ਸਭ ਤੋਂ ਸੀਨੀਅਰ ਸੀ। ਮੈਂ ਮੇਲਾ ਮਾਘੀ ਮੁਕਤਸਰ ਤੋਂ ਬਾਦ ਕੇਜਰੀਵਾਲ ਛੱਡ ਦਿਤਾ ਸੀ। ਮੈਂ ਕੇਜਰੀਵਾਲ ਗਰੁਪ ਨੂੰ ਨੇੜਿਉਂ ਦੇਖਿਆ ਹੈ। ਮੈਂ ਅਹੁਦਾ ਨਹੀਂ ਮੰਗਿਆ, ਕਿਉਂਕੇ ਦੂਜੀ ਵਾਰ ਮੁਖ ਮੰਤਰੀ ਬਣਦਿਆਂ ਹੀ ਉਹਨਾਂ ਦੀ ਅਸਲੀਅਤ ਸਾਹਮਣੇ ਆਉਣ ਲੱਗ ਪਈ ਸੀ। ਮੈਂ ਪੰਜਾਬ ਦਾ ਵਖਰਾ ਯੂਨਿਟ ਬਨਾਉਣ ਦਾ ਬਹੁਤ ਯਤਨ ਕੀਤਾ। ਪਰ ਦਿਲੀ ਵਲੋਂ ਖਰਚੇ ਜਾਣ ਵਾਲੇ ਕ੍ਰੋੜਾਂ ਰੁਪਏ ਦੇ ਸਾਹਮਣੇ ਮੇਰੀ ਕੋਈ ਹੋਂਦ ਨਹੀਂ ਬਣੀ। ਹੁਣ ਟਿਕਟਾਂ ਦਿਲੀ ਯੂਨਿਟ ਵਲੋਂ ਦਿਤੀਆਂ ਜਾ ਰਹੀਆਂ ਹਨ। ਇਹਨਾਂ ਦੀ ਕੋਈ ਕਨੂਨੀ ਹੋਂਦ ਨਹੀਂ ਹੈ। ਆਪ ਦੇ ਇਹ ਉਮੀਦਵਾਰ ਅਣਸ਼ੀਟ ਭੀ ਹੋ ਸਕਦੇ ਹਨ। ਇਹ ਸਭ ਕੁਝ ਅਣਭੋਲ ਨਹੀ ਹੋ ਰਿਹਾ, ਵਿਉਂਤਬੰਦੀ ਅਨੁਸਾਰ ਹੋ ਰਿਹਾ ਹੈ। ਬਾਦਲਸ਼ਾਹੀ ਤੇ ਕੇਜਰੀਵਾਲ ਅੰਦਰੋਂ ਇਕ ਹਨ। ਕੇਜਰੀਵਾਲ ਨੇ ਬਠਿਡਾ ਪਾਰਲੀਮੈਂਟ, ਤਲਵੰਡੀ ਸਾਬੋ, ਧੂਰੀ, ਖਡੂਰ ਸਹਿਬ ਜਿਮਨੀ ਚੋਣਾਂ ਸਮੇਂ ਆਪਣੇ ਉਮੀਦਵਾਰ ਖੜੇ ਨਾ ਕਰਕੇ, ਵੋਟਾਂ ਬਾਦਲਸ਼ਾਹੀ ਨੂੰ ਪੁਆਈਆਂ ਹਨ। ਕੇਜਰੀਵਾਲ ਨੇ ਮੋਟਾ ਮੁਨਾਫਾ ਲਿਆ ਹੈ। ਬਾਦਲਸ਼ਾਹੀ ਨੇ ਪਹਿਲੇ ਮਨਪ੍ਰੀਤ ਦਾ ਹਥਿਆਰ ਵਰਤ ਕੇ ਰਾਜ ਸਤਾ੍ਹ ਤੇ ਕਬਜਾ ਕੀਤਾ ਸੀ। ਹੁਣ ਬਾਦਲਸ਼ਾਹੀ ਕੇਜਰੀਵਾਲ ਤੋਂ ਵੱਡੀ ਆਸ ਲਾਈ ਬੈਠੀ ਹੈ। ਬਾਦਲਸ਼ਾਹੀ ਨਹੀਂ ਚਾਹੂੰਦੀ ਕਿ ਸਰਬੱਤ ਖਾਲਸਾ ਜਾਂ ਕੋਈ ਹੋਰ ਨਵੀਂ ਪਾਰਟੀ ਪੰਜਾਬ ਵਿਚ ਪੈਦਾ ਹੋ ਜਾਏ, ਪੰਜਾਬ ਤੇ ਕਾਬਜ ਹੋ ਜਾਏ। ਮੋਦੀ ਵਾਰੇ ਕੇਜਰੀਵਾਲ ਭਾਂਵੇਂ ਨਿਤ ਨਵੇਂ ਭਾਸਣ ਦਿੰਦਾ ਹੈ। ਪਰ ਅੰਦਰੋਂ ਬੀਜੇਪੀ ਤੇ ਆਰ ਐਸ ਐਸ ਵਿਉਂਤਬੰਦੀ ਅਨੁਸਾਰ ਹੀ ਸਭ ਕੁਝ ਕਰਵਾ ਰਿਹੇ ਹਨ। ਕਜੇਰੀਵਾਲ ਆਰ ਐਸ ਐਸ ਦਾ ਮੋਹਰਾ ਹੈ। ਇਹ ਗੇਮ ਬਾਦਲਸ਼ਾਹੀ ਲਈ ਫਾਇਦੇਵੰਦ ਹੈ।
ਬਾਦਲਸ਼ਾਹੀ ਆਪਣਾ ਐਲੀਮੈਂਟ ਆਪ ਵਿਚ ਦਿਨੋ ਦਿਨ ਭਰ ਰਹੀ ਹੈ।ਜਿਸ ਨਾਲ ਕੇਜਰੀਵਾਲ ਦੀ ਸਾਖ ਦਿਨੋ ਦਿਨ ਗਿਰ ਰਹੀ ਹੈ। ਪਰ ਅੱਜ ਦੇ ਹਾਲਾਤ ਮੁਤਾਬਿਕ ਆਪ ਮਾਲਵੇ ਵਿਚੋਂ ਦਸ ਕੁ ਸੀਟਾਂ ਜਿਤ ਸਕਦੀ ਹੈ। ਇਹ ਬਾਦਲਾਂ ਨੂੰ ਹੀ ਸਪੋਰਟ ਦੇਣ ਗੇ। ਜਿਵੇਂ ਬਾਦਲਾਂ ਨੇ ਭ੍ਰਿਸ਼ਟਾਚਾਰ ਦਾ ਨਾਮ ਵਿਕਾਸ਼ ਰਖਿਆ ਹੋਇਆ ਹੈ। ਕੇਜਰੀਵਾਲ ਨੇ ਧੋਖਾਦੇਹੀ ਦਾ ਨਾਮ ਇਨਕਲਾਬ ਰੱਖਿਆ ਹੋਇਆ ਹੈ। ਕੇਜਰੀਵਾਲ ਵਿਰੁਧ ਅਰਬਾਂ ਰੁਪਏ ਦੇ ਘੁਟਾਲਿਆਂ ਦੇ ਦੋਸ਼ ਹਨ। ਪਰ ਉਹ ਫਿਰ ਭੀ ਆਪਣੀ ਵਡਿਆਈ ਆਪ ਹੀ ਕਰ ਰਿਹਾ ਹੈ।ਆਪਣੀ ਈਮਾਨਦਾਰੀ ਦੀ ਦੁਹਾਈ ਦੇ ਰਿਹਾ ਹੈ। ਚੇਤਨ ਵਰਗ ਉਸਨੂੰ ਦੂਸਰਾ ਮਹੰਮਦ ਤੁਗਲਿਕ ਦਸਦੇ ਹਨ। ਪਰ ਉਹ ਦਸਦਾ ਹੈ ਕਿ ਮੇਰੀ ਤਾਰੀਫ ਹੋ ਰਹੀ ਹੈ। ਵੀਰੋ
ਦੇਖੋ, ਕੇਜਰੀਵਾਲ ਦੇ ਕਿਸੇ ਵਜੀਰ ਜਾਂ ਵਿਧਾਇਕ ਨੇ ਭੀ ਕਦੇ ਕੇਜਰੀਵਾਲ ਦੀ ਤਾਰੀਫ ਨਹੀਂ ਕੀਤੀ। ਕਿਉਂਕੇ ਉਹਨਾਂ ਦੀ ਜਮੀਰ ਜਾਗ ਚੁਕੀ ਹੈ। ਪਰ ਪੰਜਾਬ ਦੇ ਲੀਡਰ ਉਸਦੀ ਝੂਠੀ ਵਡਿਆਈ ਦੇ ਪੁਲ ਬ੍ਹੰਨ ਰਹੇ ਹਨ। ਅਫਸੋਸ ਇਸ ਗੱਲ ਦਾ ਹੈ ਕਿ ਪੰਜਾਬ ਦੇ ਆਪ ਲੀਡਰ ਸਭ ਕੁਝ ਜਾਣਦੇ ਹੋਏ ਭੀ, ਪੰਜਾਬ ਨਾਲ ਡੋਗਰਿਆਂ ਵਾਂਗ ਵਰਤਾਉ ਕਰ ਰਹੇ ਹਨ। ਸਾਡੇ ਮਸੂਮ ਜੁਆਨ ਡਿਸ਼ਇਨਫਰਮੇਸ਼ਨ ਦਾ ਸ਼ਿਕਾਰ ਹੋਕੇ, ਬਿਨਾਂ ਸੋਚੇ ਪਰਖੇ ਇਸਦੇ ਜਾਲ ਵਿਚ ਫਸਦੇ ਜਾ ਰਹੇ ਹਨ।ਪੰਜਾਬੀਉ ਸੋਚੋ, ਸੋਚੋ, ਨਿਰਪੱਖ ਮਨ ਨਾਲ ਸੋਚੋ, ਪੰਜਾਬ ਦੀ ਕਿਸਮਤ ਤੁਹਾਡੇ ਹੱਥ ਹੈ।