A25. ਯੁਵਾ
ਵਰਗ ਲਈ
ਕਨੂੰਨੀ
ਤਬਦੀਲੀਆਂ
ਦੀ ਲੋੜ
ਪੰਜਾਬ ਵਿਚ ਇਸਦੀ ਜੁਆਨੀ ਨੂੰ ਵਿਦੇਸ਼ ਭੇਜਣ ਦਾ ਕਾਰੋਵਾਰ ਸਭ ਤੋਂ ਵਧ ਲਾਹੇਬੰਦ ਸਮਝਿਆ ਜਾਣ ਲਗ ਪਿਆ ਹੈ। ਇਸ ਲਈ ਲਖਾਂ ਰਪਏ ਪ੍ਰਤੀ ਕੇਸ ਲਏ ਜਾਂਦੇ ਹਨ। ਬਹੁਤ ਵਾਰ ਇਹ ਰਕਮ ਵੀਹ ਲਖ ਤੋਂ ਉਪਰ ਭੀ ਸੁਣੀ ਗਈ ਹੈ। ਸਰਕਾਰ ਜੁਆਂਨਾਂ ਨੂੰ ਬਿਲਕੁਲ ਮੁਫਤ ਅਤੇ ਯਕੀਨੀ ਸਾਧਨ ਮਹੱਈਆ ਕਰੇ । ਭਾਰਤ ਦੇ ਕਨੂੰਨ ਅਨੁਸਾਰ ਕੋਈ ਭੀ ਆਦਮੀ, ਲੇਬਰ ਇੰਸਪੈਕਟਰ ਤੋਂ ਯੋਗ ਅਸ਼ਥਾਨ ਦਾ ਸਰਟੀਫੀਕੇਟ ਲੈਕੇ, ਮੈਨ ਪਾਵਰ ਐਕਸ਼ਪੋਰਟ ਅਤੇ ਰਕਰੂਟਮੈਂਟ ਦਾ ਲਾਇਸੰਸ ਪ੍ਰਾਪਤ ਕਰ ਸਕਦਾ ਹੈ। ਤਿਨ ਹਜਾਰ ਕਾਮੇਂ ਬਾਹਰ ਭੇਜਣ ਲਈ ਫੀਸ ਤਿਨ ਲਖ ਰੁਪਏ ਹੈ । ਜੋ ਕਿਸ਼ਤਾਂ ਰਾਹੀਂ ਦਿਤੀ ਜਾ ਸਕਦੀ ਹੈ। ਪੰਜ ਲਖ ਰੁਪਏ ਫੀਸ ਦੇਕੇ ਅਣਗਿਣਤ ਕਾਮੇਂ ਬਾਹਰ ਭੇਜੇ ਜਾ ਸਕਦੇ ਹਨ। ਕਨੂੰਨ ਅਨੁਸਾਰ ਇਕ ਕਾਮੇਂ ਤੋਂ ਸਿਰਫ ਪੰਜ ਹਜਾਰ ਫੀਸ ਹੀ ਲਈ ਜਾ ਸਕਦੀ ਹੈ। ਇਸਤੋਂ ਇਲਾਵਾ ਲਾਇਸੰਸ਼ ਧਾਰੀ ਕਿਸੇ ਕਾਮੇਂ ਨੂੰ ਉਸਦੇ ਕੰਮ ਸਬੰਧੀ ਟ੍ਰੇਨਿੰਗ ਦੇਕੇ, ਕਾਮੇਂ ਤੋਂ ਰਕਰੂਟਮਿੰਟ ਫੀਸ ਭੀ ਲੈ ਸਕਦਾ ਹੇ। ਪਰ ਉਹ ਫੀਸ ਭੀ ਸਰਕਾਰੀ ਫੀਸ ਤੋਂ ਵਧ ਨਹੀਂ ਹੋ ਸਕਦੀ।
ਉਨਤ ਦੇਸ ਬਾਹਰੋਂ ਮੰਗਵਾਉਣ ਲੇਬਰ ਦੀ ਡਿਮਾਂਡ, ਮੈਨਪਾਵਰ ਐਕਸ਼ਪੋਰਟ ਕਰਨ ਵਾਲੇ ਦੇਸ਼ਾਂ ਦੇ ਲੇਬਰ ਡਿਪਾਰਟਮੈਂਟ ਨੂੰ ਭੇਜ ਦਿੰਦੇ ਹਨ। ਭਾਰਤ ਮੈਨਪਾਵਰ ਐਕਸ਼ਪੋਰਟ ਕਰਨ ਵਾਲਾ ਮੁਖ ਦੇਸ਼ ਹੈ। ਲੇਬਰ ਡਿਪਾਰਟਮੈਂਟ ਇਹ ਡਿਮਾਂਡ ਰਜਿਸਟਰਡ ਏਜੰਟਾਂ ਨੂੰ ਭੇਜ ਦਿੰਦਾ ਹੈ। ਪਰ ਏਜੰਟ ਇਹ ਡਿਮਾਂਡ ਗੁਪਤ ਰਖਦੇ ਹਨ ਅਤੇ ਲਖਾਂ ਰਪਏ ਦੀ ਲੁਟ ਘਸੁਟ ਕਰਦੇ ਹਨ। ਸਰਕਾਰ ਇਹ ਡਿਮਾਂਡ ਪਤਰ ਹਰ ਜਿਲੇ ਵਿਚ ਪੀ ਆਰ ੳ ਦੇ ਦਫਤਰ ਵਿਚ ਰਖੇ, ਜਿਸ ਨੂੰ ਕੋਈ ਭੀ ਦੇਖ ਸਕਦਾ ਹੈ। ਪੇਪਰ ਭਰਨ ਲਈ ਇਸ ਵਿਸ਼ੇ ਦਾ ਮਾਹਰ ਕਲਰਕ ਮਜੂਦ ਹੋਵੇ । ਜੋ ਲੋੜੀਦੀ ਜਾਣਕਾਰੀ ਅਤੇ ਪੇਪਰ ਭਰਨ ਵਿਚ ਮਦਤ ਦੇਵੇ। ਕੋਈ ਭੀ ਆਦਮੀ, ਵਧੇਰੇ ਜਾਣਕਾਰੀ ਲਈ, ਚੰਡੀਗੜ ਵਿਸ਼ੇਸ਼ ਅਫਸਰ ਨੂੰ ਭੀ ਹਰ ਸਮੇਂ ਮਿਲ ਸਕਦਾ ਹੈ। ਇਸ ਤਰਾਂ ਕਿਸੇ ਉਮੀਦਵਾਰ ਕਾਮੇਂ ਨਾਲ ਠਗੀ ਧੋਖਾ ਨਹੀਂ ਹੋਵੇ ਗਾ। ਨਿਸ਼ਚਿਤ ਫੀਸ ਤੋਂ ਵਧ ਪੈਸਾ ਲੈਣਾ ਕਨੂੰਨੀ ਗਲਤੀ ਹੋਵੇ । ਗਲਤ ਕੰਮ ਕਰਨ ਵਾਲੇ ਏਜੰਟਾਂ ਵਿਰੁਧ ਕਾਰਰਵਾਈ ਹੋਵੇ । ਫਰਾਡ ਕਰਨ ਵਾਲੇ ਏਜੰਟਾਂ ਤੋਂ ਰਕਮ ਵਾਪਿਸ ਕਰਵਾਉਣਾ ਯਕੀਨੀ ਬਣਾਇਆ ਜਾਏ ।
ਪੜ੍ਹਨ ਲਈ ਬਾਹਰ ਜਾਣ ਵਾਲੇ ਵਿਦਿਆਰਥੀ ਤੋਂ ਕੋਈ ਰਕਮ ਪ੍ਰਾਪਤ ਕਰਨਾ ਇਹਨਾਂ ਏਜੰਟਾਂ ਦਾ ਅਧਿਕਾਰ ਨਹੀਂ ਹੈ। ਵਿਦਿਆਰਥੀ ਨੇ ਕਿਸੇ ਬਿਦੇਸ਼ੀ ਸਕੂਲ, ਕੌਲਿਜ ਜਾਂ ਯੁਨੀਵਰਸ਼ਟੀ ਦਾ ਨਿਯਤ ਫਾਰਮ ਹੀ ਭਰਨਾ ਹੁੰਦਾ ਹੈ ਅਤੇ ਫੀਸ ਭੀ ਸਿਧੀ ਭੇਜਣੀ ਹੁੰਦੀ ਹੈ। ਇਸ ਮਦਤ ਦਾ ਯੋਗ ਇਵਜਾਨਾ ਪੰਜ ਚਾਰ ਸੌ ਰੁਪਏ ਹੀ ਹੋ ਸਕਦਾ ਹੈ। ਸਰਕਾਰ ਹਰ ਇਕ ਬਦੇਸ਼ੀ ਸਕੂਲ, ਕਾਲਿਜ, ਜਾਂ ਯੂਨੀਵਰਸਿਟੀ ਦੇ ਕੋਰਸ਼ਾਂ ਦੀ ਲੇਟਿਸ਼ਟ ਜਾਣਕਾਰੀ ਹਰ ਹਫਤੇ, ਹਰ ਜਿਲੇ ਵਿਚ ਪੀ ਆਰ ਦੇ ਦਫਤਰ ਵਿਚ ਭੇਜੇ, ਜਿਸ ਨੂੰ ਕੋਈ ਭੀ ਦੇਖ ਸਕਦਾ ਹੈ। ਪੇਪਰ ਭਰਨ ਲਈ ਇਸ ਵਿਸ਼ੇ ਦਾ ਮਾਹਰ ਕਲਰਕ ਮਜੂਦ ਹੋਵੇ। ਜੋ ਲੋੜੀਦੀ ਜਾਣਕਾਰੀ ਅਤੇ ਮਦਤ ਦੇਵੇ।
ਪਬਲਿਕ ਰਿਲੇਸ਼ਨ ਦਾ ਮਹਿਕਮਾ ਬਦੇਸੀ ਸਕੂਲਾਂ, ਕਾਲਿਜਾਂ, ਯੂਨੀਵ੍ਰਸ਼ਟੀਆਂ ਦੀਆਂ ਵੈਬਸਾਈਟਾਂ, ਕੋਰਸ਼ ਅਤੇ ਫੀਸ਼ਾਂ ਦੇ ਵੇਰਵੇ ਸਬੰਧੀ ਰਿਕਾਰਡ ਭੀ, ਹਰ ਹਫਤੇ ਜਿਲਾ ਕੇਂਦਰਾਂ ਵਿਚ ਭੇਜੇ ਗਾ। ਕੋਈ ਭੀ ਬਚਾ ਵਧੇਰੇ ਜਾਣਕਾਰੀ ਲਈ, ਚੰਡੀਗੜ ਵਿਸ਼ੇਸ਼ ਅਫਸਰ ਨੂੰ ਭੀ ਹਰ ਸਮੇਂ ਮਿਲ ਸਕਦਾ ਹੈ। ਇਹਨਾਂ ਵੈਬਸਾਈਟਾਂ ਤੋਂ ਮਦਤ ਲੈਕੇ ਕੋਈ ਭੀ ਵਿਦਿਆਰਥੀ ਆਪਣੇ ਲਈ ਫਾਇਦੇਵੰਦ ਜੀਵਨ ਮਾਰਗ ਚੁਣ ਸਕਦਾ ਹੈ। ਹਰ ਜਿਲਾ ਦਫਤਰ ਵਿਚ ਇੰਟਰਨੈਟ ਸਮੇਤ ਕੰਪਿਊਟਰ ਮਜੂਦ ਹੋਣ। ਕੋਈ ਭੀ ਵਿਦਿਆਰਥੀ ਇਕਸ਼ਪਰਟ ਦੀ ਮਦਤ ਨਾਲ, ਆਪ ਸਰਚ ਕਰਨੀ ਸਿਖ ਸਕਦਾ ਹੈ ਅਤੇ ਅਗੋਂ ਹੋਰਨਾਂ ਦੀ ਮਦਤ ਕਰ ਸਕਦਾ ਹੈ।
ਬਾਲਗ ਲੜਕੀ ਨੂੰ ਕਿਸੇ ਲੜਕੇ ਵੱਲੋਂ ਬਰਗਰਲਾ ਕੇ ਲੈ ਜਾਣ ਅਤੇ ਜਿਨਸੀ ਸਬੰਧ ਜੋੜਨ ਦੀਆਂ ਖਬਰਾਂ ਨੇ ਵਿਦੇਸਾਂ ਵਿਚ ਪੰਜਾਬੀਆਂ ਦਾ ਸਿਰ ਨੀਵਾਂ ਕੀਤਾ ਹੋਇਆ ਹੈ। ਪੰਜਾਬੀ ਜਾਹਲ ਧੋਖੇਬਾਜ ਸਮਝੇ ਜਾਣ ਲੱਗੇ ਹਨ।ਪੁਲਿਸ ਕਿਸੇ ਵੀ ਲੜਕੀ ਵੱਲੋਂ ਸਿਕਾਇਤ ਆਉਣ ਤੇ, ਸਖਤ ਕਾਰਵਾਈ ਕਰਨ ਦੇ ਲਈ ਮਜਬੂਰ ਹੈ। ਲਾਲਚ ਅਧੀਨ ਪੁਲਿਸ ਲੜਕੇ ਦੇ ਮਾਪਿਆਂ ਨੂੰ ਵੀ ਖਿੱਚ ਲਿਆਉਂਦੀ ਹੈ।ਜੇ ਸਿਕਾਇਤ ਵਿਚ ਲੜਕੇ ਦੇ ਪਰਿਵਾਰ ਦਾ ਨਾਂ ਪਾ ਦਿੱਤਾ ਜਾਵੇ ਤਾਂ ਪਰਿਵਾਰ ਨੂੰ ਵੀ ਜੇਲ੍ਹ ਵਿਚ ਡੱਕ ਦਿੱਤਾ ਜਾਂਦਾ ਹੈ।
ਕਨੂੰਨ ਦੀ ਸ਼ਖਤੀ ਨੂੰ ਕਈ ਗਲਤ ਔਰਤਾਂ ਬਲੈਕ-ਮੇਲ ਲਈ ਵਰਤ ਕੇ ਨਜਾਇਜ ਲਾਭ ਲੈਣ ਦਾ ਸਾਧਨ ਬਣਾਉਂਦੀਆਂ ਹਨ। ਕਈ ਕੇਸਾਂ ਵਿਚ ਅਜਿਹੇ ਦੋਸ ਲੱਗ ਜਾਣ ਉਪਰ ਸਬੰਧਤ ਦੋਸੀ ਸਮਝੇ ਗਏ ਵਿਅਕਤੀ ਵੱਲੋਂ ਆਤਮਘਾਤ ਕਰਨ ਦੇ ਕੇਸ ਵੀ ਸਾਹਮਣੇ ਆਏ ਹਨ। ਪਰ ਬਾਅਦ ਵਿਚ ਕੇਸ ਦੀ ਸੁਣਵਾਈ ਦੌਰਾਨ, ਸਚਾਈ ਸਾਹਮਣੇ ਆਉਣ ਉਪਰ, ਇਹ ਕੇਸ ਝੂਠਾ ਸਾਬਤ ਹੋ ਜਾਂਦਾ ਹੈ ਜਾਂ ਲੜਕੀ ਦੀ ਪਹਿਲ ਕਦਮੀ ਜਾਂ ਰਜਾਮੰਦੀ ਸਾਬਤ ਹੋ ਜਾਂਦੀ ਹੈ। ਲੜਕੇ ਦਾ ਪਰਿਵਾਰ ਬਿਨਾਂ ਕਿਸੇ ਜੁਰਮ ਦੇ ਲਈ ਜਿੰਦਗੀ ਭਰ ਸਜਾ ਭੁਗਤਦਾ ਰਹਿੰਦਾ ਹੈ।
ਪੰਜਾਬ ਵਿਚ ਵੀ ਮਾਫੀਏ ਅਤੇ ਸਿਆਸੀ ਲੋਕਾਂ ਵੱਲੋਂ ਵੈਰ ਭਾਵਨਾ ਤਹਿਤ, ਲੜਕੀ ਨੂੰ ਲਾਲਚ ਦੇ ਕੇ ਜਾਂ ਡਰ ਪਾਕੇ, ਜਬਰਜਿਨਾਹ ਦੀਆਂ ਝੂਠੀਆਂ ਸਿਕਾਇਤਾਂ ਕਰਾਉਣ ਦੇ, ਕੁਝ ਕੇਸ ਸਾਹਮਣੇ ਆਏ ਹਨ। ਅਜਿਹੇ ਕੇਸਾਂ ਵਿਚ ਪੁਲਿਸ ਦੀ ਜਿੰਮੇਵਾਰੀ ਹੋਵੇਗੀ ਕਿ ਉਹ ਕੇਸ ਦੇ ਸੱਚੇ ਹੋਣ ਦੀ ਪਹਿਲਾਂ ਪੁਸਟੀ ਕਰੇ ਅਤੇ ਉਸ ਤੋਂ ਬਾਅਦ ਲੜਕੀ ਦੀ ਪਹਿਲਕਦਮੀ ਜਾਂ ਰਜਾਂਮੰਦੀ ਦੀ ਪੁਸਟੀ ਕਰੇ। ਜੇਕਰ ਲੜਕੀ ਦੀ ਰਜਾਮੰਦੀ ਜਾਂ ਪਹਿਲ ਕਦਮੀ ਸਾਬਤ ਹੋ ਜਾਂਦੀ ਹੈ ਤਾਂ ਇਹ ਕੇਸ ਅਗਵਾ ਤੇ ਜਬਰ ਜਨਾਹ ਦਾ ਨਹੀਂ ਬਣਨਾ ਚਾਹੀਦਾ। ਜੇਕਰ ਲੜਕੇ ਵੱਲੋਂ ਲੜਕੀ ਨੂੰ ਦਿੱਤਾ ਵਾਅਦਾ ਪੂਰਾ ਨਹੀਂ ਕੀਤਾ ਗਿਆ ਤਾਂ ਇਹ ਧੋਖਾ ਤੇ ਵਿਸਵਾਸਘਾਤ ਦਾ ਕੇਸ ਦਰਜ ਕਰਨਾ, ਜਰੂਰੀ ਹੋਵੇ ।
ਪਿਛਲੀਆਂ ਸਰਕਾਰਾਂ ਨਛੇੜੀਆਂ, ਗੈਂਗਵਾਰ ਵਿਚ ਫਸੇ ਨੌਜੁਆਂਨਾਂ ਨੂੰ, ਕਟੜ ਧਾਰਮਿਕ ਵਿਚਾਰਧਾਰਾ ਵਾਲੇ ਬਜੁਰਗਾਂ ਨੂੰ, ਆਪਣਾ ਪੱਕਾ ਵੋਟ ਬੈਂਕ ਸਮਝਦੀਆਂ ਰਹੀਆਂ ਹਨ। ਇਸੇ ਕਾਰਨ ਹੀ ਪੰਜਾਬ ਵਿਚ ਕਾਲੇ, ਭੂਰੇ ਤੇ ਚਿਟੇ ਦਰਿਆ ਵਗੇ ਹਨ ਜਾਂ ਵਗਾਏ ਗਏ ਹਨ। ਇਸੇ ਕਾਰਨ ਗੈਂਗਵਾਰ ਆਪਣੀ ਚਰਮ ਸੀਮਾਂ ਤੇ ਪਹੁੰਚ ਚੁਕੀ ਹੈ। ਜਿਸ ਕਾਰਨ ਹੋਣਹਾਰ ਨੌਜੁਆਨ ਭੀ ਵਧੀਆ ਸਾਂਵੀਂ ਜਿੰਦਗੀ ਤੋ ਦੂਰ ਜਾਣ ਲਈ ਮਜਬੂਰ ਹੋ ਗਏ ਹਨ। ਹੁਕਮਰਾਨ ਜੁਆਨੀ ਦੇ ਇਸ ਘਾਤ ਨੂੰ ਆਪਣੀ ਚਾਣਕੀਆਂ ਰਾਜਨੀਤੀ ਸਮਝਦੇ ਹਨ।
ਸਰਕਾਰ ਨਸ਼ੇ ਗ੍ਰਸ਼ਤ ਜੁਆਨਾਂ ਨੂੰ ਵਧੀਆ ਦੁਆਈਆਂ ਤੇ ਵਧੀਆ ਖੁਰਾਕ ਨਾਲ, ਨਵੀਂ ਜਿੰਦਗੀ ਜਿਉਣ ਦੇ ਕਾਬਲ ਬਣਾਏ । ਨੋਜੁਆਨਾਂ ਨੂੰ ਗੈਂਗਵਾਰ ਵਿਚੋਂ ਕੱਢ ਕੇ ਨਵੇਂ ਰੁਜਗਾਰ ਜਾਂ ਬਿਦੇਸ਼ ਜਾਣ ਦੇ ਮੌਕੇ ਦੇਕੇ, ਸੁਹਾਣੀ ਜਿੰਦਗੀ ਜਿਉਣ ਦੇ ਸਾਧਨ ਪੈਦਾ ਕਰੇ ।
ਅੱਜ ਦੀ ਨੌਜਵਾਨ ਪੀੜੀ ਪਹਿਲੇ ਦੀ ਨਿਸਬਿਤ ਬਹੁਤ ਚੇਤਨ ਹੈ। 16 ਸਾਲ ਦਾ ਬੱਚਾ ਲੋੜੀਂਦੀ ਵਿਦਿਆ ਪ੍ਰਾਪਤ ਕਰ ਚੁੱਕਿਆ ਹੁੰਦਾ ਹੈ। ਇਸ ਨੇ ਆਪਣੇ ਭਵਿੱਖ ਦਾ ਫੈਸਲਾ ਆਪ ਕਰਨਾ ਹੁੰਦਾ ਹੈ। ਵਿਦੇਸ ਜਾਣਾ ਹੋ ਸਕਦਾ ਹੈ। ਕੋਈ ਕਾਰੋਬਾਰ ਸੁਰੂ ਕਰਨ ਦੀ ਲੋੜ ਬਣ ਸਕਦੀ ਹੈ। ਲੜਕੀਆਂ ਦੇ ਮਾਪੇ ਸਾਦੀ ਕਰਨ ਦੀ ਲੋੜ ਮਹਿਸੂਸ ਕਰਦੇ ਹਨ। ਇਸ ਲਈ ਪੰਜਾਬ ਵਿਚ 16 ਸਾਲ ਦੇ ਬੱਚੇ ਨੂੰ ਬਾਲਗ ਕਰਾਰ ਦਿੱਤਾ ਜਾਵੇਗਾ ਅਤੇ ਸ਼ਾਦੀ ਲਈ ਉਮਰ ਭੀ 16 ਸਾਲ ਕਰ ਦਿੱਤੀ ਜਾਵੇ।
ਅੰਗਰੇਜਾਂ ਨੂੰ ਭਾਰਤ ਵਿਚੋਂ ਗਿਆਂ 70 ਸਾਲ ਹੋ ਗਏ ਹਨ। ਪਰ ਪੁਲਿਸ ਦਾ ਨਵੀਂ ਪੀੜ੍ਹੀ ਵੱਲ ਰਵੱਈਆ ਉਸੇ ਤਰ੍ਹਾਂ ਹੈ। ਅੰਗਰੇਜੀ ਰਾਜ ਵਿਚ ਜਿੱਥੇ ਕੁਝ ਮੁੰਡੇ ਕੁੜੀਆਂ ਇਕੱਠੇ ਹੁੰਦੇ ਸਨ ਤਾਂ ਅੰਗਰੇਜ ਸਰਕਾਰ ਉਨ੍ਹਾਂ ਤੋਂ ਭੈਅ ਮਹਿਸੂਸ ਕਰਦੀ ਸੀ ਕਿ ਕਿਤੇ ਇਹ ਕੋਈ ਅਜਾਦੀ ਲਈ ਛੜਯੰਤਰ ਤਾਂ ਨਹੀ. ਰਚ ਰਹੇ। ਇਸ ਲਈ ਪੁਲਿਸ ਇਨ੍ਹਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿਚ ਸੁੱਟ ਦਿੰਦੀ ਸੀ।ਅੰਗਰੇਜ ਪੁਲਿਸ ਨੇ ਕਨੂੰਨ ਆਪਣੀ ਲੋੜ ਅਨੁਸਾਰ ਬਣਾਏ ਸਨ।
ਪੁਲਿਸ ਦਾ ਇਹ ਵਤੀਰਾ ਅੱਜ ਵੀ ਬੜਾ ਕਮਾਊ ਸਾਬਤ ਹੋ ਰਿਹਾ ਹੈ। ਜਿਥੇ ਕਿਤੇ ਪੰਜ ਸੱਤ ਮੁੰਡੇ ਕੁੜੀਆਂ ਇੱਕਠੇ ਹੁੰਦੇ ਹਨ ਪੁਲਿਸ ਇਲ ਵਾਂਗ ਪੈਂਦੀ ਹੈ। ਰੰਗੇ ਹੱਥੀਂ ਫੜੇ ਜਾਣ ਦਾ ਢੰਡੋਰਾ ਪਿਟਕੇ ਲੜਕੀ ਦੇ ਮਾਪਿਆਂ ਤੋ, ਬੜੀਆਂ ਮੋਟੀਆਂ ਰਕਮਾਂ ਹਾਸਲ ਕੀਤੀਆਂ ਜਾਂਦੀਆਂ ਹਨ। ਫਿਰ ਵੀ ਇਨੀ ਹੀ ਰਿਆਇਤ ਦਿੱਤੀ ਜਾਂਦੀ ਹੈ ਕਿ ਉਨ੍ਹਾਂ ਦੇ ਫੋਟੋਂ ਮੂੰਹ ਢੱਕ ਕੇ ਲੈ ਲਏ ਜਾਣਗੇ। ਇਨ੍ਹਾਂ ਬੱਚਿਆਂ ਨੂੰ ਨਿਮੋਸੀ ਤਾਂ ਹੋਣੀ ਹੀ ਹੈ, ਇਨ੍ਹਾਂ ਦੇ ਪਰਿਵਾਰ ਵੀ, ਆਪਣੇ ਆਪ ਨੂੰ ਸਮਾਜ ਵਿਚ ਗਿਰਿਆ ਮਹਿਸੂਸ ਕਰਨ ਲੱਗਦੇ ਹਨ। ਬੇਗੁਨਾਹ ਹੁੰਦੇ ਹੋਏ ਵੀ ਜੇਲ੍ਹਾਂ ਵਿ ਸੁੱਟ ਦਿੱਤੇ ਜਾਂਦੇ ਹਨ।
ਇਹ ਘਟਨਾ ਉਨ੍ਹਾਂ ਦੇ ਵਿਆਹ ਸਾਦੀਆਂ ਲਈ ਰੋੜਾ ਬਣ ਜਾਂਦੀ ਹੈ। ਜਿੰਦਗੀ ਭਰ ਲਈ ਜੀਵਨ ਤਰਸਯੋਗ ਹੋ ਜਾਂਦਾ ਹੈ। ਬੱਚਿਆਂ ਨੇ ਆਪਣੇ ਭਵਿੱਖ ਦਾ ਫੈਸਲਾ ਆਪ ਕਰਨਾ ਹੈ। ਆਪਣਾ ਜੀਵਨ ਸਾਥੀ ਆਪ ਚੁਣਨਾ ਹੈ। ਦੁਨੀਆਂ ਭਰ ਦੇ ਉਨਤ ਦੇਸਾਂ ਵਿਚ ਇਹ ਰਿਵਾਜ ਮੌਜੂਦ ਹੈ। ਪਰ ਇਥੇ ਪੁਲਿਸ ਪੁਰਾਤਨ ਸੋਚ ਦੀ ਠੇਕੇਦਾਰ ਬਣਕੇ ਅਨੇਕਾਂ ਜਿੰਦਗੀਆਂ ਤਬਾਹ ਕਰ ਚੁੱਕੀ ਹੈ ਅਤੇ ਕਰ ਰਹੀ ਹੈ। ਇਸ ਵਾਰੇ ਸਮਾਜਿਕ ਜਥੇਬੰਦੀਆਂ ਨਾਲ ਵਿਚਾਰ ਕਰਕੇ ਯੋਗ ਕਨੂੰਨ ਬਣਾਇਆ ਜਾਵੇ ਗਾ।