ਐਂਟੀ ਕ੍ਰਪਸ਼ਨ ਪਾਰਟੀ ਦੀ ਵੈਬਸਾਈ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।ਇਸ ਪਾਰਟੀ ਦੀ ਸਥਾਪਨਾ: ਕ੍ਰਪਸ਼ਨ, ਡ੍ਰੱਗ ਮਾਫੀਆਂ, ਰੇਤ ਮਾਫੀਆ, ਟ੍ਰਾਂਸਪੋਰਟ ਕੇਬਲ ਸ਼ਨਅੱਤ ਇੰਡੱਸ਼ਟਰੀ ਉਪਰ ਇਜਾਰੇਦਾਰੀ, ਆਦਿ ਬੁਰਾਈਆਂ ਦੇ ਖਿਲਾਫ ਸੰਘਰਸ਼ ਕਰਨ ਲਈ ਕੀਤੀ ਗਈ ਹੈ।ਜਨਤਾ ਦਾ ਲੁਟਿਆ ਪੈਸਾ ਵਾਪਿਸ ਜਨਤਾ ਕੋਲ ਆਏ ਗਾ।ਗੁਰਦਵਾਰਾ ਬੋਰਡ ਅਤੇ ਦੂਜੇ ਪਵਿਤਰ ਗੁਰੁ ਘਰਾਂ ਦੀ ਨਾਦਰਸ਼ਾਹੀ ਲੁਟ ਖਤਮ ਹੋਵੇ ਗੀ।ਬੋਰਡ ਦੇ ਪ੍ਰਬੰਧ ਲਈ ਸਰਬ ਸੰਸਾਰ ਗੁਰਦਵਾਰਾ ਪ੍ਰਬੰਧਕ ਬੋਰਡ ਬਣੇ ਗਾ।ਨੋਟੀਫਾਈਡ ਅਤੇ ਲੋਕਲ ਕਮੇਟੀਆਂ ਦਾ ਪ੍ਰਬੰਧ ਸਥਾਨਿਕ ਸੰਗਤ ਕੋਲ ਹੋਵੇ ਗਾ।ਤੁਹਾਡੇ ਸਹਿਯੋਗ ਦੀ ਲੋੜ ਹੈ।

        

 .

A26. ਆਪ ਵਰਕਰਾਂ ਨੂੰ ਬੇਨਤੀ

ਸਤਿਕਾਰ ਯੋਗ

ਪੰਜਾਬ ਪੀਪਲਜ ਪਾਰਟੀ, ਆਮ ਅਦਮੀ ਪਾਰਟੀ, ਦੇ ਵਰਕਰ, ਵੀਰੋ, ਭੈਣੋ ਅਤੇ ਨੌਜੁਆਂਨੋਂ

ਮੇਰੀ ਹਾਜਰੀ ਕਰੋ ਪ੍ਰਵਾਨ:

ਪੁਕਾਰੇ ਤੁਹਾਡੀ ਆਤਮਾਂ ਕਰੋ ਭ੍ਰਿਸ਼ਟਾਚਾਰ ਦਾ ਖਾਤਮਾਂ

ਤੁਸੀ ਪੰਜਾਬ ਵਿਚੋਂ ਭ੍ਰਿਸ਼ਟਾਚਾਰ ਦੇ ਖਾਤਮੇਂ ਲਈ ਬਹੁਤ ਯਤਨ ਕੀਤੇ ਹਨ ਪਰ ਅਜੇ ਭੀ ਭ੍ਰਿਸ਼ਟਾਚਾਰ ਦੇ ਖਾਤਮੇਂ ਦਾ ਕੋਈ ਪੱਕਾ ਇੰਤਜਾਮ ਨਹੀਂ ਹੋ ਸਕਿਆ ਲੁਟੇਰਾਸ਼ਾਹੀ ਨੇ ਪੰਜਾਬ ਨੂੰ ਕਿਨਾਂ ਲੁਟਿਆ ਹੈ ਤੁਹਾਨੂੰ ਇਸਦਾ ਅੰਦਾਜਾ ਨਹੀਂ ਅੰਦਾਜਾ ਹੋ ਭੀ ਨਹੀਂ ਸਕਦਾ, ਕਿਉਕੇ ਅਜੇਹੇ ਢੰਗ ਨਾਲ ਲੁਟਿਆ ਗਿਆ ਹੈ ਕਿ ਆਮ ਅਦਮੀ ਇਸ ਨੂੰ ਲੁਟ ਹੀ ਨਹੀਂ ਸਮਝਦਾ ਮੇਰੀ ਸਾਰੀ ਵੈਬਸਾਈਟ ਦਾ ਪੂਰਾ ਅਧਿਐਨ ਕਰਨ ਤੋਂ ਬਾਦ ਭੀ ਤੁਸੀਂ ਕੀਤੀ ਗਈ ਲੁਟ ਦਾ ਇਕ ਫ੍ਰੈਕਸ਼ਨ ਹੀ ਮਹਿਸੂਸ ਕਰ ਸਕੋਂਗੇਭਾਰਤ ਦੇ ਸਭ ਤੋਂ ਅਗਾਮੀ ਸੂਬੇ ਪੰਜਾਬ ਦਾ, ਪ੍ਰਤੀ ੜਿਅੱਕਤੀ ਆਮਦਨ ਦੇ ਹਿਸਾਬ ਦੁਜੇ ਸੂਬਿਆਂ ਦੀ ਨਿਸ਼ਬਤ ਬਹੁਤ ਪਿਛੇ ਰਹਿ ਜਾਣਾਂ ਹੀ ਇਸਦਾ ਇਕ ਛੋਟਾ ਜਿਹਾ ਸਬੂਤ ਹੈ ਐਸ ਵੇਲੇ ਹਰ ਪੁਲੀਟੀਕਲ ਵਰਕਰ ਦੇ ਸਾਹਮਣੇ ਦੋ ਵਿਚਾਰ ਹਨ ਮੈਂ ਜਾਨਣਾ ਚਾਹੁੰਦਾ ਹਾਂ ਕਿ ਤੁਸੀ ਕਿਸਨੂੰ ਪਹਿਲ ਦੇਵੋਂ ਗੇ? ਇਕ ਆਪਣੀ ਪਾਰਟੀ ਨੂੰ ਮਜਬੂਤ ਕਰਨਾਂ ਅਤੇ ਇਕ ਭ੍ਰਿਸ਼ਟਾਚਾਰ ਤੋਂ ਸਤੰਤਰ ਹੋਣਾ ਭ੍ਰਿਸ਼ਟਾਚਾਰ ਦਾ ਖਾਤਮਾਂ ਕਰਨਾਂ

ਵੀਰੋ, ਭੈਣੋਂ, ਦਰਅਸਲ ਉਪਰੋਕਤ ਸਵਾਲ ਉਪਰੋਤ ਸੁਆਲ ਬਿਲਕੁਲ ਹੀ ਤਰਕਹੀਣ ਹੈ ਕਿਉਂਕੇ ਭ੍ਰਿਸ਼ਟਾਚਾਰ ਦੇ ਖਾਤਮੇਂ ਬਿਨਾਂ ਕੋਈ ਪਾਰਟੀ ਮਜਬੂਤ ਹੋ ਹੀ ਨਹੀਂ ਸਕਦੀ ਅਜੇ ਭ੍ਰਿਸ਼ਟਾਚਾਰ ਬਹੁਤ ਮਜਬੂਤ ਹੈ ਉਸਨੇ ਆਪਣੇ ਮਜਬੂਤ ਥੰਮ ਕਾਇਮ ਰਖੇ ਹਨਡ੍ਰੱਗ ਮਾਫੀਆ, ਸੈਂਡ ਮਾਫੀਆ, ਟਰਾਂਸ਼ਪੋਰਟ ਮਾਫੀਆ, ਕੇਬਲ ਮਾਫੀਆ, ਇਲੈਕਟ੍ਰੋਨਿਕ ਮੀਡੀਆ ਮਾਫੀਆ, ਯੂਥ ਵਿੰਗ, ਵਿਦਿਆਰਥੀ ਵਿੰਗ, ਗੁਰਦੁਆਰਾ ਬੋਰੜ, ਦਿਹਾਤੀ ਸਿਖ ਦਾ ਅੰਧ ਵਿਸ਼ਵਾਸ, ਆਦਿ ਅਨੇਕਾਂ ਥੰਮ ਹਨ ਜੋ ਭ੍ਰਿਸ਼ਟਾਚਾਰ ਦੇ ਕਿਲੇ ਦੀ ਪਹਿਰੇਦਾਰੀ ਕਰਦੇ ਹਨ

ਸਾਡੇ ਮਨ ਭਾਂਵੇਂ ਲੱਖ ਸਾਫ ਹੋਣ ਪਰ ਇਕੱਲਿਆਂ ਇਕੱਲਿਆਂ ਅਸੀ ਇਸਦਾ ਕੁਝ ਨਹੀਂ ਵਿਗਾੜ ਸਕਦੇ ਹਰ ਜਿਤ ਵਿਚ ਹਾਰ ਛੁਪੀ ਹੋਈ ਹੂੰਦੀ ਹੈ ਹਰ ਹਾਰ ਵਿਚ ਜਿਤ ਮਜੂਦ ਹੁੰਦੀ ਹੈਇਸ ਲਈ ਨਾਂ ਹੀ ਜਿਤ ਦੇ ਨਸ਼ੇ ਵਿਚ ਮੰਜਲ ਭੁਲਣੀ ਚਾਹੀਦੀ ਹੈ ਨਾਂ ਹੀ ਹਾਰ ਵਿਚ ਨਿਰਾਸ਼ ਹੋਣਾ ਚਾਹੀਦਾ ਹੈ ਇਕ ਦਿਨ ਕਾਮਯਾਬੀ ਅਵੱਸ਼ ਮਿਲੇ ਗੀ

. ਮਨਪ੍ਰੀਤ ਸਿੰਘ ਜੀ ਬਾਦਲ ਭਿਸ਼ਟਾਚਾਰ ਤੋਂ ਪੰਜਾਬ ਨੂੰ ਨਿਯਾਤ ਦੁਆਉਣਾ ਚਾਹੂੰਦੇ ਸਨ ਉਹਨਾਂ ਦਾ ਮਨ ਸਾਫ ਸੀ ਮੈਂਨੂੰ ਯਾਦ ਹੈ ਜਦ 2007 ਵਿਚ ਬਾਦਲ ਸਹਿਬ ਹਮੇਲ ਰਿਫਾਈਨਰੀ ਬਠਿਡਾ ਦਾ ਮੁਖੀ ਲਕਸ਼ਮੀਂ ਨਰਾਇਣ ਮਿਤਲ ਨੂੰ ਪੰਜਾਬ ਦਾ ਖਜਾਨਾ ਦੋਹੀਂ ਹੱਥੀਂ ਲੁਟਾਉਣ ਦਾ ਫੈਸ਼ਲਾ ਕਰ ਲਿਆ ਸੀ ਤਾਂ ਉਹਨਾਂ ਇਸ ਵਾਰੇ ਮਨਪ੍ਰੀਤ ਦੀ ਕੁਰਬਾਨੀ ਦਿਤੀ ਮਨਪ੍ਰੀਤ ਨੂੰ ਮਿਤਲ ਸ਼ਾਹੀ ਨਾਲ ਡੀਲਿੰਗ ਲਈ ਹਾਈ ਪਾਤਰ ਕਮੇਟੀ ਦਾ ਚੇਅਰਮੈਨ ਬਣਾ ਦਿਤਾ ਸੀ ਮਨਪ੍ਰੀਤ ਜੀ ਪੰਜਾਬ ਦਾ ਖਜਾਨਾ ਨਹੀਂ ਲੁਟਾਉਣਾ ਚਾਹੂੰਦੇ ਸਨ ਉਹਨਾਂ ਪ੍ਰੈਸ਼ ਦੇ ਸਾਹਮਣੇ ਕਿਹਾ ਕਿ ਮਿਤਲ ਨਾਲ ਮੀਟਿੰਗ ਵਿਚ ਕੋਈ ਮੀਟਿੰਗ ਪੋਆਂਏਟ ਹੀ ਨਹੀਂ ਹੈ ਪਰ ਖਜਾਨਾਂ ਮੰਤਰੀ ਹੋਣ ਸਮੇਂ ਦੀਆਂ ਉਹਨਾਂ ਦੇ ਪੈਰਾਂ ਵਿਚ ਪਈਆਂ ਅਨੇਕਾਂ ਕੜੀਆਂ, ਉਹਨਾਂ ਦੇ ਉਚੀਆਂ ਉਡਾਰੀਆਂ ਲਾਉਣ ਵਿਚ ਵਾਧਾ ਬਣ ਗਈਆਂ ਭ੍ਰਿਸ਼ਟਾਚਾਰ ਦੇ ਖਾਤਮੇਂ ਵਾਦ ਉਹਨਾਂ ਦੇ ਮਨ ਦੀ ਮੁਰਾਦ ਅਵੱਸ਼ ਪੂਰੀ ਹੋਵੇ ਗੀ

ਪੀ ਪੀ ਪੀ ਦੇ ਵਰਕਰੋ, ਹਮਾਇਤੀਉ, ਮੇਰੀ ਬੇਨਤੀ ਸੁਣੋ ਮਨਪ੍ਰੀਤ ਦੇ ਪੈਰਾਂ ਵਿਚ ਬੰਧਨ ਹੋ ਸਕਦੇ ਹਨ ਪਰ ਤੁਹਾਡੇ ਪੈਰਾਂ ਵਿਚ ਕੋਈ ਬੰਧਨ ਨਹੀਂ ਤੁਸੀਂ ਫੇਰ ਉਠੋ ਪਹਿਲਾਂ ਵਾਂਗ ਉਠੋੋ ਭ੍ਰਿਸ਼ਟਾਚਾਰ ਦਾ ਖਾਤਮਾਂ ਕਰੋ ਤੁਹਾਡੀ ਮੰਜਲ ਆਪ ਹੀ ਨਜਦੀਕ ਜਾਏ ਗੀ ਭ੍ਰਿਸ਼ਟਾਚਾਰ ਦਾ ਖਾਤਮਾਂ 2017 ਵਿਚ ਅਵੱਸ਼ ਹੋ ਜਾਏ ਗਾ

ਆਮ ਅਦਮੀ ਪਾਰਟੀ ਦੇ ਵਰਕਰ, ਭੈਣ ਭਰਾਉ ਤੁਸੀ ਕੇਜਰੀਵਾਲ ਜੀਦਾ ਸਾਥ ਇਸ ਕਰਕੇ ਦਿਤਾ ਸੀ ਕਿ ਅੰਨਾਂ ਹਜਾਰੇ ਜੀ ਦੀ ਬਾਂਹ ਸਨ ਜਿਹਨਾਂ ਕਾਂਗਰਸ਼ ਦੇ ਭ੍ਰਿਸ਼ਟਾਚਾਰ ਵਿਰੁਧ ਸੰਘਰਸ਼ ਕੀਤਾ ਲੋਕ ਸਵਰਾਜ ਲਈ ਸੰਘਰਸ ਕੀਤਾਲੋਕਪਾਲ ਲਈ ਸੰਘਰਸ਼ ਕੀਤਾ ਕੇਜਰੀਵਾਲ ਜੀਨੇ ਕਿਹਾ ਗੰਦ ਅੰਦਰ ਵੜੇ ਹੀ ਸਾਫ ਕੀਤਾ ਜਾ ਸਕਦਾ ਹੈਇਸ ਲਈ ਉਹ ਰਾਜਨੀਤੀ ਵਿਚ ਆਏਦਿਲੀ ਦੇ ਲੋਕ ਕਾਂਗਰਸ਼ ਅਤੇ ਬੀਜੇਪੀ ਦੇ ਲੰਮੇਂ ਰਾਜ ਤੋਂ ਅਕੇ ਹੋਏ ਸਨ ਉਹਨਾਂ ਅੰਨਾਂ ਜੀਦੇ ਸਿਧਾਂਤ ਨੂੰ ਅਪਣਾ ਲਿਆ ਕੇਜਰੀਵਾਲ ਜੀ ਨੂੰ ਅਪਣਾ ਲਿਆਸਰਕਾਰ ਬਣ ਗਈ ਪਰ ਰਾਜਨੀਤੀ ਤੋਂ ਕੋਰੇ ਹੋਣ ਕਰਕੇ ਕਈ ਫਟਲ ਗਲਤੀਆਂ ਕੀਤੀਆਂਡਿਸ਼-ਇਨਫਰਮੇਸ਼ਨ ਦਾ ਸ਼ਿਕਾਰ ਹੋ ਗਏ

ਉਸ ਸਮੇਂ ਉਹਨਾਂ ਸਾਹਮਣੇ ਦੋ ਸੁਆਲ ਸਨ ਇਕ ਕ੍ਰੱਪਟ ਕਾਂਗਰਸ਼ ਦਾ ਸਫਾਇਆ ਕਰਨਾ ਦੁਜਾ ਆਪ ਪ੍ਰਾਈੰ ਮਨਿਸ਼ਟਰ ਬਨਣਾ ਜੇ ਉਹ ਆਪਣੇ ਅਦੱਰਸ਼ ਕ੍ਰੱਪਸ਼ਨ ਦੂਰ ਕਰਨ ਨੂੰ ਦਿੰਦੇ ਤਾਂ ਦੁਸਰੀਆਂ ਪਾਰਟੀਆਂ ਨਾਲ ਰਲਕੇ ਸਾਂਝੇ ਫਰੰਟ ਦੀ ਸਰਕਾਰ ਬਣਾ ਸਕਦੇ ਸੀ ਪਰ ਉਹ ਡਿਸ਼-ਇਨਫਰਮੇਸ਼ਨ ਅਤੇ ਹਉਮੈ ਦਾ ਸ਼ਿਕਾਰ ਹੋ ਗਏ 430 ਉਮੀਦਵਾਰ ਖੜੇ ਕਰ ਦਿਤੇ ਕੋਈ ਲੌਜਿਕ ਦਲੀਲ ਤੋਂ ਕੰਮ ਨਹੀਂ ਲਿਆ ਰਾਜਨੀਤਕ ਤਜਰਬਾ ਨਹੀਂ ਸੀ 400 ੳਮੀਦਵਾਰ ਦੀ ਜਮਾਨਤ ਜਬਤ ਹੋ ਗਈਲੋਕ ਅਨੇਕਾਂ ਢੰਗਾਂ ਨਾਲ ਮਜਾਕ ਕਰਨ ਲਗੇ ਨਾਮ ਲੈਣ ਦੀ ਬਜਾਏ ਦਿਲੀ ਦੇ ਲੋਕ ਜੌਕਰ ਕਹਿਣ ਲੱਗ ਗਏ

ਵਿਧਾਨ ਸਭਾ ਦੀ ਚੋਣ ਦੀ ਚੋਣ ਫਿਰ ਗਈ ਜਿਵੇਂ ਅਣ ਕਿਆਸੀ ਜਿਤ ਨੇ ਕੇਜਰੀਵਾਲ ਦੀ ਈਗੋ ਹਉਮੈਂ ਵਿਚ ਵਾਧਾ ਕੀਤਾ ਸੀ ਉਹੀ ਹਉਮੈ ਈਗੋ ਮੋਦੀ ਲੈਹਰ ਨੇ ਬੀਜੇਪੀ ਵਿਚ ਪੈਦਾ ਕਰ ਦਿਤੀ ਉਹ ਆਪਣੀ ਜਿਤ ਪਾਵੇ ਨਾਲ ਬੰਧੀ ਮਹਿਸੂਸ ਕਰਨ ਲੱਗ ਪਏ ਦਿਲੀ ਦੇ ਸਭ ਤੋਂ ਵੱਧ ਨਫਰਤ ਦੇ ਪਾਤਰ ਨੂੰ ਉਹਨਾਂ ਆਪਣਾ ਉਮੀਦਵਾਰ ਬਣਾ ਲਿਆ ਕਿਰਨ ਬੇਦੀ ਜੀ ਭਾਂਵੇ ਆਪਣੀ ਸਖਤੀ ਕਾਰਨ ਪ੍ਰੈਸ ਵਿਚ ਵਧੀਆ ਪ੍ਰਬੰਧਕ ਲਿਖਵਾਉਂਦੇ ਰਹੇ ਪਰ ਆਮ ਲੋਕ ਉਸਨੂੰ ਜਾਲਮ ਪੁਲਸ ਅਫਸਰ ਸਮਝਦੇ ਸਨਜਦ ਕਿਰਨ ਬੇਦੀ ਦਾ ਮੂਖ ਮੰਤਰੀ ਵਜੋਂ ਅਲਾਨ ਹੋਇਆਲੋਕ ਹਰਾਨ ਰਹਿ ਗਏ ਇਕ ਨੇ ਮੈਨੂੰ ਭੀ ਟੈਲੀਫੋਨ ਵਿਚ ਕਿਹਾਕਿ ਬੀਜੇਪੀ ਦੀ ਜਿਤ ਨੇ ਮੱਤ ਮਾਰ ਦਿਤੀ ਹੈ ਜਿਸਤੋਂ ਦਿਲੀ ਨੂੰ ਮਸ਼ਾਂ ਮਸ਼ਾਂ ਛੁਟਕਾਰਾ ਮਿਲਿਆ ਸੀ ਉਸਨੂੰ ਮੁਖ ਮੰਤਰੀ ਬਨਾਉਣ ਲਗੇ ਹਨ

ਉਸਦੇ ਜੁਲਮ ਦੇ ਅਨੇਕਾਂ ਕਿਸੇ ਮਸ਼ਹੂਰ ਹਨਪੁਲਸ਼ ਨੂੰ ਕਿਸੇ ਸਿਖ ਦੀ ਲੋੜ ਸੀ ਬੇਦੀ ਜੀ ਨੇ ਪੁਲੀਸ ਉਸਦੇ ਘਰ ਉਸਨੂੰ ਪਕੜਣ ਲਈ ਭੇਜੀਸਿਖ ਘਰ ਨਹੀਂ ਸੀਪੁਲੀਸ ਉਸਦੇ ਘਰਵਾਲੀ ਨੂੰ ਥਾਣੇ ਲੈ ਆਈ ਘਰਵਾਲੀ ਕੋਲ 8 ਸਾਲ ਦਾ ਬਚਾ ਸੀਘਰ ਵਾਲੀ ਉਸ ਨੂੰ ਭੀ ਨਾਲ ਹੀ ਥਾਣੇ ਲੈ ਆੲ ਿ ਸੀਪੁਲਸ ਉਸਦੇ ਪਤੀ ਦਾ ਪਤਾ ਟਿਕਾਣਾ ਪੁਛਣਾ ਚਾਹੂੰਦੀ ਸੀ ਕਿਹਾ ਜਾਂਦਾ ਹੈ ਕਿ ਕਿਰਨ ਬੇਦੀ ਦੇ ਹੁਕਮ ਨਾਲ 8 ਸਾਲ ਦਾ ਮਸੂਮ ਬਰਫ ਦੀ ਸਿਲੀ ਤੇ ਪਾ ਦਿਤਾ ਗਿਆ ਤਾਂਕਿ ਮਾਂ ਸਭ ਕੁਝ ਦਸ ਦੇਵੇ ਪਰ ਉਸਨੂੰ ਆਪਣੇ ਪਤੀ ਦੇ ਟਿਕਾਣੇ ਵਾਰੇ ਕੁਝ ਭੀ ਜਾਣਕਾਰੀ ਨਹੀਂ ਸੀ ਪੁਲੀਸ ਨੇ ਬਚਾ ਸਿਲੀ ਵਿਚ ਰੱਖ ਕੇ ਮਾਰ ਦਿਤਾ ਮਾਂ ਕੁਟ ਕੁਟ ਮਾਰ ਦਿਤੀ ਉਸ ਵਾਰੇ ਤਾਂ ਚਰਚਾ ਸੀ ਕਿ ਉਹ ਬਹੁਤ ਜਾਲਮ ਤੇ ਹੰਕਾਰੀ ਔਰਤ ਹੈ ਉਸਨੂੰ ਵੋਟ ਕਾਉਣ ਪਾਉਂਦਾ? ਦਿਲੀ ਵਿਚ ੳਜ ਭੀ ਅਜੇ ਹਿੰਦੂ ਸਿਖ ਵਿਚ ਪੂਰਨ ਸਾਂਝ ਨਹੀਂ ਬਣੀ ਹਿੰਦੂ ਵੋਟ ਇਸ ਲਈ ਨਹੀਂ ਪਈ ਕਿ ਉਹ ਸਿਖ ਹੈ ਸਿਖ ਤੇ ਮੁਸਲਿਮ ਵੋਟ ਇਸ ਕਰਕੇ ਨਹੀਂ ਪਈ ਕਿ ਉਹ ਜਾਲਮ ਅਫਸਰ ਸੀ ਇਸ ਲਈ ਕੇਜਰੀ ਵਾਲ ਨੂੰ ਵੋਟ ਪਾਉਣਾ ਦਿਲੀ ਦੇ ਲੋਕਾਂ ਦੀ ਮਜਬੂਰੀ ਸੀ

ਦਿਲੀ ਵਿਚ ਕੇਜਰੀ ਵਾਲ ਦੀ ਸਰਕਾਰ ਨੇ ਲੋਕਾਂ ਨੂੰ ਬਦਜਨ ਕਰ ਦਿਤਾ ਹੈ ਵਿਦਿਆਰਥੀ ਚੋਣਾਂ ਵਿਚ ਕੇਜਰੀਵਾਲ ਦੀ ਸੀ ਵਾਈ ਐਸ਼ ਐਸ਼ ਤਸਿਰੇ ਨੰਬਰ ਤੇ ਰਹੀ ਹੈ ਜਿਤ ਬੀਜੇਪੀ ਦੀ ਹੋਈ ਹੈਦਿਲੀ ਵਿਚ ਵਿਧਾਨ ਸਭਾ ਚੋਣ ਸਾਲ ਕੁ ਭਰ ਤਕ ਹੋਣ ਦੀ ਉਮੀਦ ਹੈਕੇਜਰੀਵਾਲ ਦੀ ਹਾਰ ਯਕੀਨੀ ਹੈ ਜੋ ਬੀਜੇਪੀ ਦੀ ਜਿਤ ਦਾ ਕਾਰਨ ਬਣੇ ਗੀ

ਕਈ ਸਜਣ ਪੁਛਣ ਗੇ ਕਿ ਸਰਕਾਰ ਬਨਣ ਤੋਂ ਬਾਦ ਕੇਜਰੀਵਾਲ ਜੀ ਨੇ ਅਜਿਹਾ ਕੀ ਕਰ ਦਿਤਾ ?ਕੇਜਰੀਵਾਲ ਜੀਨੇ ਆਪਣੀ ਪਾਰਟੀ ਦਾ ਸਿਧਾਂਤ ਸਵਰਾਜ ਦੀ ਪ੍ਰਾਪਤੀ, ਲੋਕਪਾਲ ਦੀ ਸ਼ਥਾਪਨਾ, ਪਾਰਦ੍ਰਸ਼ਤਾ, ਅਤੇ ਹਉਮੈ ਰਹਿਤ ਰਾਜਨੀਤੀ ਰੱਖਿਆ ਸੀਪਰ ਇਹ ਸਿਰਫ ਦਿਖਾਵੇ ਲਈ ਸੀ ਅੰਦਰਲੀ ਸੋਚ ਇਸਦੇ ਉਲਟ ਸੀ ਮੁਖ ਮੰਤਰੀ ਬਣਦਿਆਂ ਹੀ ਉਹਨਾਂ ਸੋਚਿਆ ਕਿ ਕੋਈ ਮੈਨੂੰ ਰੋਕਣ ਟੋਕਣ ਵਾਲਾ ਨਾਂ ਰਹਿ ਜਾਵੇ ਇਸ ਲਈ ਉਹਨਾਂ ਆਪਣੀਆਂ ਸਜੀਆਂ ਖੱਬੀਆਂ ਬਾਹਾਂ ਕਟ ਦਿਤੀਆਂ ਪ੍ਰਸ਼ਾਤ ਭੂਸਣ ਜਿਸਨੇ ਅੰਨਾਂ ਜੀਦੀ ਲੈਹਰ ਪੈਦਾ ਕਰਨ ਲਈ ਬਹੁਤ ਪੈਸਾ ਖਰਚਿਆ ਸੀ ਜੋਗਿੰਦਰ ਯਾਦਵ ਜੋ ਪਾਰਟੀ ਦਾ ਦਿਮਾਗ ਸਮਝੇ ਜਾਂਦੇ ਸਨ ਜਿਹਨਾਂ ਪੰਜਾਬ ਵਿਚ ਲੈਹਰ ਪੈਦਾ ਕੀਤੀ ਸੀ

ਕੇਜਰੀ ਵਾਲ ਨੇ ਚੋਣ ਲੋੋਕਪਾਲ ਦੀ ਸਥਾਪਨਾ ਦੇ ਇਸ਼ੂ ਉਤੇ ਲੜੀ ਸੀ ਦਿਖਾਵੇ ਲਈ ਆਪਣੀ ਪਾਰਟੀ ਦਾ ਲੋਕਪਾਲ ਨਿਯੁਕਤ ਭੀ ਕੀਤਾ ਦਸਿਆ ਗਿਆ ਕਿ ਲੋਕਪਾਲ ਸਰਬ ਉਚ ਹਸਤੀ ਹੈ ਜੋ ਡਸ਼ਿਪਲਿਨ ਤੋੜੇ ਗਾ ਲੋਕਪਾਲ ਉਸਨੂੰ ਪਾਰਟੀ ਵਿਚੋਂ ਕੱਢ ਸਕਦਾ ਹੈਪਰ ਗਦੀ ਤੇ ਬੈਠਅਿਾ ਹੀ ਉਸ ਕਥਿਤ ਸਰਬ ਸ਼ਕਤੀਮਾਨ ਦੀ ਅਜੇਹੀ ਦੁਰਗਤੀ ਕੀਤੀ ਕਿ ਅਗੋਂ ਲਈ ਲੋਕਪਾਲ ਦਾ ਹੀ ਭੋਗ ਪਾ ਦਿਤਾ ਜਿਸ ਮੀਟਿੰਗ ਵਿਚ ਸੈਂਕੜੇ ਲੋਕ ਸਨ ਲੋਕਪਾਲ ਨੂੰ ਉਸ ਵਿਚ ਵੜਨ ਹੀ ਨਹੀਂ ਦਿਤਾ

ਕੇਜਰੀ ਵਾਲ ਨੇ ਆਪਣੀ ਚੋਣ ਸਵਰਾਜ ਕਇਮ ਕਰਨ ਦੇ ਇਸ਼ੂ ਉਤੇ ਲੜੀ ਸੀ ਇਹਨਾਂ ਸਵਰਾਜ ਨਾਂ ਦੀ ਇਕ ਕਿਤਾਬ ਭੀ ਲਿਖੀ ਸੀ ਪਾਰਟੀ ਦੇ ਕ੍ਰੋੜਾ ਰੁਪਏ ਇਸ ਕਿਤਾਬ ਦੇ ਪ੍ਰਚਾਰ ਲਈ ਲਾ ਦਿਤੇ ਪਰ ਇਸ ਕਿਤਾਬ ਵਿਚ ਸਵਰਾਜ ਦਾ ਕੋਈ ਢਾਂਚਾ ਹੀ ਦਰਜ ਨਹੀਂ ਹੈ ਦੂਰ ਦੁਰਾਡੇ ਕੁਝ ਪਿੰਡਾਂ ਦਾ ਹੀ ਵੇਰਵਾ ਦਰਜ ਹੈ ਸਰਕਾਰ ਬਨਣ ਤੇ ਭੀ ਸਵਰਾਜ ਦੀ ਕੋਈ ਸਟ੍ਰੱਕਚਰ ਕਾਇਮ ਨਹੀਂ ਕੀਤੀ ਗਈ ਕੈਬੀਨਿਟ ਮੀਟਿੰਗ ਵਿਚ ਜੋ ਸਵਰਾਜ ਦੇ ਬਿਲ ਦਾ ਖਰੜਾ ਪਾਸ ਕੀਤਾ ਹੈ ਉਹ ਮਜਾਕ ਤੋਂ ਵੱਧ ਕੁਝ ਨਹੀਂਕਿਹਾ ਗਿਆ ਕਿ ਚਪੜਾਸੀ ਤੋਂ ਮੁਖ ਮੰਤਰੀ ਤਕ ਇਸਦੇ ਘੇਰੇ ਵਿਚ ਆਉਣ ਗੇ ਪਰ ਕਿਸ ਤਰਾਂ? ੀੲਸਦਾ ਕੋਈ ਵਿਧਾਨ ਨਹੀਂ ਜੇਹੜੇ ਚਾਰ ਮਹਿਕਮਿਆਂ ਦਾ ਇਸ ਵਿਚ ਜਿਕਰ ਕੀਤਾ ਗਿਆ ਹੈ, ਉਹ ਚਾਰੇ ਦਿਲੀ ਸਰਕਾਰ ਦੇ ਅਧੀਨ ਨਹੀਂ, ਕੈਦਰੀ ਗ੍ਰਹਿ ਮੰਤਰਾਲਾ ਦੇ ਅਧੀਨ ਹਨ ਹੁਣ ਕੇਜਰੀਵਾਲ ਜੀਨੇ ਆਪਣੀ ਮਜੂਦਾ ਸਰਕਾਰ ਨੂੰ ਹੀ ਸਵਰਾਜ ਸਰਕਾਰ ਹਿਣਾ ਸੁਰੂ ਕਰ ਦਿਤਾ ਹੈਅਗੋਂ ਲਈ ਸਵਰਾਜ ਦੀ ਆਸ ਹੀ ਮੁਕਾ ਦਿਤੀ ਹੈਕੇਜਰੀ ਵਾਲ ਜੀਨੂੰ ਕਾਬਲ ਆਦਮੀਂਆਂ ਦਾ ਫੋਬੀਆ ਹੋ ਗਿਆ ਹੈ ਇਸ ਲਈ ਸਭ ਕਾਬਲ ਸਖਸ਼ੀਅਤਾਂ ਨੂੰ ਪਾਰਟੀ ਵਿਚੋਂ ਕੱਢ ਦਿਤਾ ਗਿਆ ਹੈ

ਆਪ ਦੇ ਸਮ੍ਰੱਥਕ ਵੀਰੋ ਭੈਣੋ ਕੇਜਰੀਵਾਲ ਜੀ ਨਾਂਹੀ ਦਿਲੀ ਵਿਚ ਕੋਈ ਯੋਗਤਾ ਦਿਖਾ ਸਕੇ ਹਨ ਸਿਰਫ ਸੰਗਤ ਦਰਸ਼ਨ ਬਾਦਲ ਸਟਾਈਲ ਤੇ ਆਪਣੇ ਐਮ ਐਲ ਏਜ ਨੂੰ ਕੁਝ ਰਕਮ ਦੇਕੇ ਖੁਸ਼ ਰਖਿਆ ਗਿਆ ਹੈ ਕੇਜਰੀਵਾਲ ਪੰਜਾਬ ਦਾ ਮੁਖਮੰਤਰੀ ਨਹੀਂ ਬਣ ਸਕਦਾ ਹਿੰਦੂ ਵਰਗ ਬੀਜੇਪੀ ਵਲ ਚਲਾ ਗਿਆ ਹੈਜਟਵਾਦ ਦਾ ਨਾਹਰਾ ਅਮਰਿੰਦਰ ਸਿੰਘ ਜੀ ਲਾ ਰਹੇ ਹਨ ਸਿਖਵਾਦ ਦੀ ਝੰਡੀ ਬਾਦਲ ਸਹਿਬ ਨੇ ਚੁਕੀ ਹੋਈ ਹੈ ਬਾਕੀ ਕੌਣ ਰਹਿ ਗਿਆ ਜੋ ਪੰਡਤ ਜੀ ਨੂੰ ਪੰਜਾਬ ਦਾ ਮੁਖ ਮੰਤਰੀ ਬਣਾਵੇ ਗਾ

ਆਪ ਦੇ ਹਮਦਰਦ ਪੰਜਾਬੀ ਵੀਰੋ ਭੈਣੋਂ  ਤੁਸੀਂ ਇਕ ਮੋੜ ਤੇ ਖੜੇ ਹੋਂ ਤੁਸੀਂ ਫੈਸ਼ਲਾ ਕਰਨਾ ਹੈ ਕਿ ਤੁਸੀਂ ਖੂਹ ਵਿਚੋਂ ਨਿਕਲ ਕੇ ਖਾਤੇ ਵਿਚ ਡਿਗਣਾ ਹੈ, ਕਿ ਪੰਜਾਬ ਨੂੰ ਲੁਟੇਰਾ ਸ਼ਾਹੀ ਤੋਂ ਮੁਕਤ ਕਰਾਉਣਾ ਹੈ? ਜੇ ਤੁਸੀਂ ਸਚਮੁਚ ਹੀ ਪੰਜਾਬ ਨੂੰ ਮਾਫੀਆ ਗਰੁਪਾਂ ਤੋਂ ਅਜਾਦ ਕਰਵਾਉਣਾ ਚਾਹੁੰਦੇ ਹੋਂ, ਤਾਂ ਤੁਹਾਡੀ ਆਪਣੀ ਪੰਜਾਬ ਦੀ ਲੀਡਰਸ਼ਿਪ ਪੈਦਾ ਕਰਨੀ ਪਏ ਗੀ ਪੰਜਾਬ ਦਾ ਅਪਣਾ ਲੀਡਰ ਪੈਦਾ ਕਰੋ ਜਿਸ ਵਿਚ ਭ੍ਰਿਸ਼ਟਾਚਾਰ ਖਤਮ ਕਰਨ ਦੀ ਯੋਗਤਾ ਹੋਵੇ

ਪੀਪੀਪੀ ਦੇ ਹਮਦਰਦ ਵੀਰੋ ਭੈਣੋਂ ਹੌਂਸ਼ਲਾ ਨਾਂ ਹਾਰੋ ਆਪਣਾ ਨਵਾਂ ਲੀਡਰ ਪੈਦਾ ਕਰੋ ਆਉ ਸਾਰੇ ਰਲਕੇ ਭ੍ਰਿਸ਼ਟਾਚਾਰ ਦਾ ਖਾਤਮਾਂ ਕਰੀਏ ਪੰਜਾਬ ਦੀ ਕੰਗਾਲੀ ਦੂਰ ਕਰੀਏ ਪੰਜਾਬ ਦਾ ਲੁਟਿਆ ਖਜਾਨਾ ਵਾਪਿਸ ਪੰਜਾਬ ਲਿਆਈਏ