.
A27. ਆਪ
ਦੇ ਨਿਰਾਸ
ਤੇ
ਨਰਾਜ
ਵੀਰਾਂ ਨੂੰ
ਬੇਨਤੀ।
ਵੀਰੋ ਜਿਵੇਂ ਕਿ ਮੈਂ ਪਹਿਲੇ ਭੀ ਦਸ ਚੁਕਾ ਹਾਂ ਕਿ ਮੈਂ 5 ਅਪ੍ਰੈਲ 2011 ਨੂੰ ਅੰਨਾਂ ਜੀ ਨਾਲ ਜੁੜਿਆ ਸੀ ਤੇ ਮੇਲਾ ਮਾਘੀ ਮਕਤਸਰ ਤੋਂ ਬਾਦ 1 ਫਰਵਰੀ ਨੂੰ ਕੇਜਰੀਵਾਲ ਜੀ ਨੂੰ ਛਡ ਦਿਤਾ ਸੀ। ਮੇਲੇ ਤੋਂ ਪਹਿਲਾਂ ਜੋ ਦਸ ਲੱਖ ਦੇਕੇ ਟਿਕਟ ਪਕਾ ਕਰਨ ਦੀ ਗੱਲ ਸੁਣੀਦੀ ਸੀ ਉਹ ਮੇਲੇ ਤੋਂ ਬਾਦ 2 ਕ੍ਰੋੜ ਰੁਪਏ ਨਾਲ ਟਿਕਟ ਪਕੀ ਕਰਨ ਦੀ ਗਲ ਚਲ ਪਈ ਸੀ। ਇਸ ਕਰਕੇ ਮੈਂ ਮਹਿਸੂਸ ਕੀਤਾ ਕਿ ਇਹ ਕੋਈ ਆਮ ਆਦਮੀ ਦੀ ਪਾਰਟੀ ਨਹੀਂ। ਇਹ ਲੁਟੇਰਿਆਂ ਦੀ ਪਾਰਟੀ ਹੈ। ਜਿਸਨੇ ਰਾਜ ਭਾਗ ਦੀ ਤਾਕਤ ਤੋਂ ਬਿਨਾਂ ਹੀ ਪੰਜਾਬ ਲੁਟਣਾ ਸ਼ੁਰੂ ਕਰ ਦਿਤਾ ਹੈ। ਇਸ ਲੁਟ ਵਿਚ ਏਜੰਟਾਂ ਦੀ ਹੀ ਕਦਰ ਸੀ। ਮੈਂ ਏਜੰਟ ਨਹੀਂ ਸੀ ਬਣ ਸਕਦਾ। ਇਸ ਲਈ ਮੈਂ ਪਾਰਟੀ ਦਾ ਸਾਥ ਛੱੜ ਦਿਤਾ। ਤਾਂ ਕਿ ਮੈਂ ਇਸ ਲੁਟ ਵਿਚ ਭਾਈਵਾਲ ਨਾ ਸਮਝਿਆ ਜਾਵਾਂ।
ਮੈਂ 15 ਕੁ ਸਾਲ ਤਾਕਤ ਵਿਚ ਰਿਹਾ ਹਾਂ। ਮੈਂ ਕਿਸੇ ਤੋਂ ਇਕ ਰਪੱਈਆ ਇਲੈਕਸ਼ਨ ਫੰਡ ਜਾਂ ਪਾਰਟੀ ਫੰਡ ਨਹੀਂ ਲਿਆ। ਚਾਹ ਜਰੂਰ ਕਿਸੇ ਪਿਆ ਦਿਤੀ ਹੋਏ ਗੀ। ਹੁਣ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਪੰਜਾਬ ਵਿਚ ਅਕਾਲੀ, ਕਾਂਗਰਸ, ਕੇਜਰੀਵਾਲ ਰਹਿਤ ਸਾਂਝਾ ਫਰੰਟ ਬਣ ਰਿਹਾ ਹੈ। ਉਸ ਵਿਚ ਪੰਜਆਪ ਨੂੰ ਜੋ ਸਟਿਾਂ ਮਿਲਣ ਗੀਆਂ ਉਹ ਆਪਦੇ ਠਗੇ ਜਾ ਚੁਕੇ ਵਰਕਰਾਂ ਨੂੰ ਹੀ ਦਿਤੀਆਂ ਜਾਣ ਗੀਆਂ। ਤੁਸੀਂ ਆਪੋ ਆਪਣੇ ਹਲਕੇ ਵਿਚੋਂ ਤਿੰਨ ਤਿੰਨ ਯੋਗ ਉਮੀਦਵਾਰ ਚੁਣ ਲਵੋ। ਜੋ ਕੇਜਰੀਵਾਲ ਦੇ ਉਮੀਦਵਾਰਾਂ ਨੂੰ ਹਰਾ ਸਕਣ। ਉਹਨਾਂ ਬਹੁਤ ਹਲਕੇ ਵੇਚੇ ਹੋਏ ਹਨ। ਇਸ ਲਈ ਆਪਣੇ ਲੀਡਰਾਂ ਨੂੰ ਬਾਹਰਲੇ ਹਲਕੇ ਦੇਣੇ ਪਏ ਹਨ। ਜਿਸ ਕਾਰਨ ਕੇਜਰੀਵਾਲ ਦੇ ਉਮੀਦਵਾਰਾਂ ਦੀ ਹਾਰ ਯਕੀਨੀ ਹੈ। ਬਾਦਲ, ਕਾਂਗਰਸ, ਕੇਜਰੀਵਾਲ ਨੂੰ ਹਰਾਉਣਾ, ਪੰਜਾਬ ਨੂੰ ਬਚਾਉਣ ਵਾਲਾ ਧਰਮ ਕਰਮ ਹੈ। ਬਾਦਲ ਤੇ ਕਾਂਗਰਸ ਵਾਰੇ ਤਾਂ ਤੁਸੀਂ ਜਾਣਦੇ ਹੀ ਹੋਂ। ਕੇਜਰੀਵਾਲ ਪੰਜਾਬ ਲਈ ਬਹੁਤ ਬਹੁਤ ਘਾਤਕ ਸਾਬਤ ਹੋਵੇ ਗਾ। ਇਸ ਵਾਰੇ ਜਾਣਕਾਰੀ ਲਈ ਪੰਜਆਪ ਦੀ ਵੈਬਸਾਈਟ ਦੇਖ ਸਕਦੇ ਹੋਂ। (ਵਵਵ.ਪੰਜਆਪ.ਇਨ ) ਕਿਸੇ ਵੇਰਵੇ ਜਾਣਕਾਰੀ ਲਈ: ਪੰਜਆਪ@ਯਾਹੂ.ਇਨ ਜਾਂ 9872020400 ਦੀ ਵਰਤੋਂ ਕਰ ਸਕਦੇ ਹੋਂ। ਜਿਤ ਤੁਹਾਡੀ ਹੋਵੇ ਗੀ ਪੰਜਾਬੀਆਂ ਦੀ। ਹਮਲਾਵਰ ਫੌਜਾਂ ਦੀਆਂ ਜਮਾਨਤਾਂ ਯਕੀਨਨ ਜਬਤ ਹੋਣ ਗੀਆਂ।