.
A28. ਆਪ
ਦੇ
ਵਲੰਟੀਅਰਾਂ
ਨੂੰ
ਪੰਜਾਬ
ਵਾਰੇ
ਸੋਚਣ
ਲਈ
ਅਪੀਲ
ਮੇਰੀਆਂ ਪੋਸ਼ਟਾਂ ਤੇ ਖੁਸੀ ਜਾਹਰ ਕਰਨ ਵਾਲੇ ਵੀਰਾਂ ਦਾ, ਇਕ ਵਾਰ ਧੰਨਵਾਦ। ਪਰ ਨਰਾਜਗੀ ਜਾਹਰ ਕਰਨ ਵਾਲੇ ਵੀਰਾਂ ਦਾ, ਲੱਖ ਲੱਖ ਧੰਨਵਾਦ।
ਕਿਉਂਕੇ ਗੁਸਾ ਪ੍ਰਗਟਾਉਣ ਤੋਂ ਬਾਦ, ਹਰ ਇਨਸਾਨ ਦੇ ਮਨ ਵਿਚ, ਸਚਾਈ ਦੀ ਪੜਤਾਲ ਕਰਨ ਦੀ ਲੋੜ ਪੈਂਦੀ ਹੈ। ਬੱਸ ਇਹੀ ਮੇਰੇ ਲਈ ਵਰਦਾਨ ਹੈ। ਮੇਰੀਆਂ ਪੋਸਟਾਂ ਤੇ ਹਜਾਰਾਂ ਮੈਸਿਜ, ਈਮੇਲ ਤੇ ਟੈਲੀਫੋਨ ਆਏ ਹਨ। ਜਿਹਨਾਂ ਖੋਜ ਭਰਪੂਰ ਲੇਖਾਂ ਲਈ ਬਹੁਤ ਸਲਾਘਾ ਕੀਤੀ ਗਈ ਹੈ। ਮੇਰੀ ਵੈਬਸਾਈਟ ਲੱਖਾਂ ਲੋਕਾਂ ਵਲੋਂ ਦੇਖੀ ਗਈ ਹੈ। ਉਹਨਾਂ ਦਾ ਧੰਨਵਾਦ ਕਰਦਿਆਂ, ਨਰਾਜਗੀ ਵਾਲੇ ਵੀਰਾਂ ਨੂੰ ਕੁਝ ਬੇਨਤੀਆਂ ਕਰਨੀਆਂ ਚਾਹੁਦਾ ਹਾਂ। ਕੁਝ ਵੀਰਾਂ ਨੇ ਕਿਹਾ ਹੈ, ਕਿ ਮੈਨੂੰ ਬਾਦਲਾਂ ਨੇ ਟੁਕ ਪਾ ਦਿਤਾ ਹੈ।
ਇਕ ਵੀਰ ਨੇ ਕਿਹਾ ਹੈ ਕਿ ਇਸਤੇ ਬਾਦਲਾਂ ਨੇ ਕਿਨੇ ਕੇਸ ਬਣਾਏ ਹਨ। ਉਹ ਵੀਰ ਠੀਕ ਹੈ। ਸੁਖਬੀਰ ਬਾਦਲ ਨੇ ਸਕੰਦਰ ਸਿੰਘ ਮਲੂਕਾ ਤੇ ਬਲਵਿੰਦਰ ਸਿੰਘ ਭੂਦੜ ਰਾਹੀਂ, ਮੇਰੀ ਤਕਰੀਬਨ ਸਾਰੀ ਜਾਇਦਾਦ ਲੁਟ ਲਈ ਹੈ। ਲੁਟਣ ਤੋਂ ਪਹਿਲਾਂ ਉਹ ਝੂਠੇ ਕੇਸ਼ ਬਣਾਉਦੇ ਹਨ। ਕੋਰਟਾਂ ਨੇ ਆਪਣੇ ਫੈਸ਼ਲੇ ਵਿਚ ਸਾਫ ਲਿਖਿਆ ਕਿ ਅਕਾਲੀ ਤੇ ਸਰਕਾਰੀ ਜਬਰ ਹੈ। ਬਾਦਲਾਂ ਨੇ ਮੈਨੂੰ ਕਿਨਾਂ ਨਿਉਦਾ ਪਾਇਆ ਹੈ। ਇਹ ਵੇਰਵਾ ਇਥੇ ਨਹੀ ਦਿਤਾ ਜਾ ਸਕਦਾ। ਕਿਰਪਾ ਕਰਕੇ ਮੇਰੀ ਵੈਬਸਾਈਟ ਦੇਖ ਲਉ। (www.punjaap.in )
ਉਸ ਸਮੇਂ ਤੋਂ ਮੈਂ ਬਾਦਲਾਂ ਤੋਂ ਬਦਲਾ ਲੈਣ ਲਈ ਤਰਸ਼ ਭੀ ਰਿਹਾ ਹਾਂ, ਤੇ ਹੌਸ਼ਲਾ ਭੀ ਨਹੀਂ ਛਡਿਆ। ਮੈ ਪੰਜਾਬ ਵਿਚ ਇਕੋ ਇਕ ਆਦਮੀ ਹਾਂ, ਜਿਸਨੇ ਬਾਦਲ ਦੀਆਂ ਲੁਟਾਂ ਵਾਰੇ ਅਣਗਿਣਤ ਲੇਖ ਲਿਖੇ ਹਨ, ਤੇ ਲੈਕਚਰ ਕੀਤੇ ਹਨ।ਭਾਈ ਰਣਜੀਤ ਸਿੰਘ ਖਾਲਸਾ ਇਕੋ ਇਕ ਇਨਸਾਨ ਹੈ, ਜਿਸਨੇ ਸੰਗਤ ਨੂੰ ਹਜਾਰਾਂ ਵਾਰ ਦਸ਼ਿਆ ਕਿ ਬਾਦਲਾਂ ਨੇ ਗੁਰੁ ਘਰ ਕਿਵੇਂ ਲੁਟੇ ਹਨ। ਉਹ ਬਾਹਰ ਜਾਕੇ ਪ੍ਰਚਾਰ ਕਰ ਸਕੇ। ਪਰ ਬਾਦਲ ਸਰਕਾਰ ਨੇ ਮੇਰਾ ਪਾਸਪੋਰਟ ਜਬਤ ਕਰ ਲਿਆ ਸੀ। ਭਾਂਵੇਂ ਮੇਰੀਆਂ ਬਾਦਲ ਖਾਨਦਾਨ ਨਾਲ ਤਿੰਨ ਨਜਦੀਕੀ ਰਿਸ਼ਤੇ ਦਾਰੀਆਂ ਹਨ।
ਮੈਂ ਬਾਦਲਾਂ ਤੋਂ ਆਪਣੀ ਜਾਇਦਾਦ ਵਾਪਿਸ ਲੈਣ ਲਈ ਕੈਪਟਨ ਸਹਿਬ ਨੂੰ ਆਪਣੀ ਸਮਰੱਥਾ ਅਨੁਸਾਰ ਸਹਿਯੋਗ ਦਿਤਾ। ਪਰ ਮੈ ਕਾਂਗਰਸ ਦਾ ਪ੍ਰਾਈਮਰੀ ਮੈਬਰ ਨਹੀਂ ਬਣਿਆ। ਕਿਉਕੇ ਦਿਲੀ ਦੇ ਸਿਖਘਾਤ ਵਾਰੇ ਮੈਨੂੰ ਬਾਬੂ ਕਾਂਸ਼ੀ ਰਾਮ ਨੇ ਅਸਲੀਅਤ ਦਸ ਦਿਤੀ ਸੀ। ਮੈਨੂੰ ਕੈਪਟਨ ਸਹਿਬ ਨੇ ਟਿਕਟ ਦੇਣ ਲਈ ਜੱਸੀ ਸਹਿਬ ਨੂੰ ਦਿਲੀ ਤੋਂ ਮੇਰੇ ਘਰ ਜਲਾਲ ਭੇਜਿਆ ਸੀ। ਮੈਂ ਪਟਿਆਲੇ ਜਾਕੇ ਮਾਫੀ ਮੰਗ ਲਈ ਸੀ। ਪਰ ਜਦ ਮੈਂ ਦੇਖਿਆ ਕਿ ਕੈਪਟਨ ਤੇ ਬਾਦਲ ਅੰਦਰੋਂ ਇਕ ਹਨ। ਮੈਂਨੂੰ ਘੋਰ ਨਿਰਾਸ਼ਤਾ ਹੋਈ।
ਪਰ ਮੈਂ ਆਪਣੇ ਯਤਨ ਨਹੀਂ ਛੱਡੇ। ਆਪਣੀ ਐਂਟੀ ਕ੍ਰੱਪਸ਼ਨ ਪਾਰਟੀ ਬਣਾਈ। ਜੂਨ 2015 ਨੂੰ ਆਮ ਅਦਮੀ ਪਾਰਟੀ ਨੇ ਪੰਜਾਬ ਜੋੜੋ ਮਹਿਮ ਸ਼ੁਰੂ ਕੀਤੀ। ਸੰਜੇ ਸਿੰਘ ਨੇ ਬਾਦਲ ਨੂੰ ਗੁੰਡਾ ਕਿਹਾ, ਮੈਂਨੂੰ ਬੜੀ ਖੁਸੀ ਹੋਈ। ਆਪਣੀ ਐਂਟੀ ਕ੍ਰੱਪਸ਼ਨ ਪਾਰਟੀ ਦੀ ਵੈਬਸਾਈਟ ਬਦਲ ਕੇ, ਮੈਂ ਪੰਜਆਪ ਬਣਾ ਦਿਤੀ। ਮੈ ਕੋਈ ਅਡੰਬਰ ਨਹੀ ਕੀਤਾ। ਮੈਂ ਮਾਰਚ 2013 ਤੋਂ ਅੰਨਾ ਹਜਾਰੇ ਜੀ ਨਾਲ ਜੁੜਿਆ ਹੋਇਆ ਹਾਂ। ਮੈਂ ਬਠਿਡਾ ਪਾਰਲੀਮੈਂ ਲੜਨ ਲਈ ਸੰਜੇ ਜੀ ਨੂੰ ਆਪ ਦੇ ਪੁਰਾਣੇ ਦਫਤਰ ਵਿਚ ਮਿਲਿਆ ਸੀ। ਯਕੀਨ ਕਰੋ। ਮੈਂ ਬਾਦਲਾਂ ਨੂੰ ਉਸ ਸਮੇਂ ਦੇ ਹਾਲਾਤ ਅਨੁਸਾਰ ਅਵੱਸ਼ ਹਰਾ ਸਕਦਾ ਸੀ। ਟਿਕਟ ਭਾਂਵੇਂ ਨਹੀ ਮਿਲੀ, ਪਰ ਮੈਂ ਆਪ ਦੇ ਸੋਹਲੇ ਗਾਉਂਦਾ ਰਿਹਾ।
ਮੈਂ ਮੁਕਤਸਰ ਕਾਂਨਫ੍ਰੰਸ ਸਮੇ ਆਪਣੇ ਰਿਸ਼ਤੇਦਾਰਾਂ ਕੋਲ ਕਾਨਫ੍ਰੰਸ਼ ਦੀ ਕਾਮਯਾਬੀ ਲਈ ਚਕਰ ਲਾਉਂਦਾ, ਪਰ ਸ਼ਾਮ ਨੂੰ ਸੇਖੋਂ ਸਹਿਬ ਕੋਲ ਪੰਡਾਲ ਲਗਾਉਣ ਵਾਲੇ ਅਸਥਾਨ ਤੇ ਆ ਜਾਂਦਾ ਸੀ। ਮੇਰੇ ਬੈਠਿਆਂ ਹੀ ਸੇਖੋਂ ਸਹਿਬ ਨੇ, ਸੰਜੇ ਜੀ ਨੂੰ ਦਸਿਆ, ਕਿ ਮਜੀਠੇ ਨੇ ਉਸ ੳਪਰ ਡੈਫਾਮੇਸ਼ਨ ਦਾ ਕੇਸ ਕਰ ਦਿਤਾ ਹੈ। ਮੈਂ ਸੰਜੇ ਜੀ ਨੂ ਦੋ ਵਾਰ ਕਿਹਾ ਕਿ ਤੁਹਾਨੂੰ ਵਕੀਲ ਤਾਂ ਕਹਿਣ ਗੇ, ਕਿ ਜਿਨਾਂ ਚਿਰ ਸਮਣ ਨਹੀਂ ਆਉਂਦੇ, ਆਪਾਂ ਕੁਝ ਨਹੀਂ ਕਰ ਸਕਦੇ। ਪਰ ਬੇਫਿਕਰ ਰਹੋ। ਮੈ ਤੁਹਾਨੂੰ ਸੰਮਣ ਨਹੀਂ ਹੋਣ ਦਿਆਂ ਗਾ। ਮੈ ਦੋ ਵਾਰ ਕਿਹਾ, ਪਰ ਦੋਨੋ ਵਾਰ ਸੰਜੇ ਜੀ ਨੇ ਆਪਣਾ ਮੂੰਹ ਦੂਜੀ ਤਰਫ ਫੇਰ ਲਿਆ। ਕਿਉਂਕੇ ਉਹ ਇਤਨੇ ਮਗਰੂਰ ਹਨ, ਕਿ ਆਮ ਬੰਦੇ ਦੀ ਗੱਲ ਸੁਣਨਾ ਹੱਤਕ ਸਮਝਦੇ ਹਨ।
ਉਹਨਾਂ ਨੂੰ ਇਹ ਭੀ ਪਤਾ ਸੀ, ਕਿ ਮੈਂ ਦੋ ਵਾਰ ਐਮ ਐਲ ਏ ਰਿਹਾ ਹਾਂ। ਖੇਤੀ ਕੀਮਤ ਕਮਿਸ਼ਨ ਦਾ ਮੈਂਬਰ ਰਿਹਾ ਹਾਂ। ਭਾਰਤੀ ਖੇਤੀ ਖੋਜ ਸੰਸਥਾ, ਜਿਸ ਅਧੀਨ ਭਾਰਤ ਦੀਆਂ 65 ਖੇਤੀ ਯੂਨੀਵਰਸ਼ਟੀਆਂ ਹਨ, ਦਾ ਡਾਇਰੈਕਟਰ ਰਿਹਾ ਹਾਂ। ਇਸ ਲਈ ਪੰਜਾਬ ਦੀ ਆਮ ਅਦਮੀ ਪਾਰਟੀ ਦਾ ਸਭ ਤੋਂ ਸੀਨੀਅਰ ਮੈਂਬਰ ਹਾਂ। ਅੰਨਾਂ ਜੀ ਨਾਲ 2013 ਤੋਂ ਜੁੜਿਆ ਹੋਇਆਂ ਹਾਂ। ਖੈਰ ਜਦ ਸੰਜੇ ਸਹਿਬ, ਪਾਠਕ ਜੀ, ਸੁਚਾ ਸਿੰਘ, ਮਾਨ ਸਹਿਬ, ਜਾਣ ਲਈ ਗੱਡੀ ਵਿਚ ਬੈਠ ਗਏ, ਤਾਂ ਮੈ ਫਿਰ ਸੰਜੇ ਸਿੰਘ ਨੂੰ ਬੇਨਤੀ ਕੀਤੀ, ਕਿ ਜੇ ਤੁਸੀ ਇਜਾਜਤ ਦੇਉਂ, ਤਾਂ ਮੈਂ ਤੁਹਾਡੇ ਸਮਣ ਰੋਕ ਸਕਦਾ ਹਾਂ। ਜਿਸ ਤੇ ਸੰਜੇ ਸਿੰਘ ਨੇ ਸੇਖੋਂ ਸਾਹਿਬ ਨੂੰ ਕਿਹਾ, ਕਿ ਮੇਰਾ ਕੇਸ ਇਸਨੂੰ ਦੇ ਦੇਵੋ। ਮੈਂ ਕਿਹਾ ਕਿ ਮੈਂ ਸਿਰਫ ਇਜਾਜਤ ਮੰਗਦਾ ਹਾਂ। ਪੈਸੇ ਆਪਣੇ ਕੋਲੋਂ ਖਰਚ ਕਰਾਂ ਗਾ। ਉਹ ਚਲੇ ਗਏ।
ਉਹਨਾਂ ਦੀ ਤਾਰੀਖ ਮਾਘੀ ਤੋਂ ਅਗਲੇ ਦਿਨ ਸੀ। ਪਰ ਮੈਂ ਪਹਿਲਾਂ ਜੱਜ ਸਹਿਬ ਨੂੰ ਦਲੀਲ ਦੇਣ ਲਈ, ਮਾਘੀ ਵਾਲੇ ਦਿਨ ਮਿਲਣਾ ਠੀਕ ਸਮਝਿਆ। ਇਸ ਲਈ ਮੈ ਹਾਜਰੀ ਲੁਆਕੇ ਲੁਧਿਆਣੇ ਸ ਬਿਕਰਮਪਾਲ ਸਿੰਘ ਜੀ ਦੀ ਕੋਰਟ ਵਿਚ ਪਹੁੰਚ ਗਿਆ। ਮੈਂ ਉਹਨਾਂ ਨੂੰ ਆਪਣੀ ਦਲੀਲ ਦਿਤੀ ਕਿ ਮੈਂ ਫਰੀਲਾਂਸ਼ ਜਰਨਲਿਸ਼ਟ ਹਾਂ। ਕਿਸੇ ਪਾਰਟੀ ਦਾ ਕੋਈ ਆਹੁਦੇਦਾਰ ਨਹੀਂ। ਇਸ ਕੇਸ ਦਾ ਮੁਫਾਦ ਗਲਤ ਹੈ। ਮੈਂ ਇਸ ਨੂੰ ਹਾਈਕੋਰਟ ਲੈ ਜਾਣਾ ਚਾਹੂੰਦਾ ਹਾਂ। ਮੈਂਨੂੰ ਦੋ ਮਹੀਨੇ ਦਾ ਸਮਾਂ ਚਾਹੀਦਾ ਹੈ। ਮੈਨੂੰ ਇਸ ਕੇਸ ਦੀ ਵਧੇਰੇ ਜਾਣਕਾਰੀ, ਤੇ ਪ੍ਰੋਸੀਜਰ ਜਾਨਣ ਲਈ, ਪਾਰਟੀ ਬਣਾਇਆ ਜਾਵੇ। ਜੱਜ ਸਹਿਬ ਨੇ ਇਸ ਸਰਤ ਤੇ ਮੈਨੂੰ ਪਾਰਟੀ ਬਨਾਉਣ ਤੇ ਰਜਾਮੰਦੀ ਜਾਹਰ ਕਰ ਦਿਤੀ, ਕਿ ਮੈਂ ਕੋਰਟ ਦੀ ਕਾਰਰਵਾਈ, ਪ੍ਰੈਸ ਨੂੰ ਰਿਲੀਜ ਨਹੀਂ ਕਰਾਂ ਗਾ। ਉਹਨਾਂ ਮੈਂਨੂੰ ਅਗਲੇ ਦਿਨ 9 ਵਜੇ ਕੋਰਟ ਅੰਦਰ ਆਉਣ ਦੀ ਮਨਜੂਰੀ ਦੇ ਦਿਤੀ।
ਨੂੰ ਮੈਂ ਸੰਜੇ ਜੀ ਨੂੰ ਇਹ ਦਸਣ ਲਈ ਟੈਲੀਫੋਨ ਕੀਤਾ, ਕਿ ਮਾਨਯੋਗ ਕੋਰਟ ਨੇ ਮੇਰੀ ਦਲੀਲ ਮੰਨ ਲਈ ਹੈ। ਪਰ ਸੰਜੇ ਸਹਿਬ ਨੇ ਮੇਰਾ ਟੈਲੀਫੋਨ ਚੁਕ ਕੇ, ਮੇਰੀ ਉਹ ਬੇ ਇਜਤੀ ਕੀਤੀ, ਕਿ ਮੇਰਾ ਜਿੰਦਗੀ ਵਿਚ ਪਹਿਲੀਵਾਰ ਰੋਣ ਨਿਕਲ ਗਿਆ। ਉਹ ਕਹਿ ਰਹੇ ਸੀ ਕਿ ਤੂੰ ਮੈਂਨੂੰ ਟੈਲੀਫੋਨ ਕਰਨ ਵਾਲਾ ਹੈਂ ਕੌਣ? ਮੈਂ ਬਹੁਤ ਯਾਦ ਕਰਾਉਣ ਦੀ ਕੋਸ਼ਿਸ ਕੀਤੀ। ਪਰ ਉਹ ਹਰ ਵਾਰ ਮੇਨੂੰ ਡਾਟਾਂ ਮਾਰਦੇ ਰਹੇ ਤੇ ਕਿਹਾ ਕਿ ਖਬਰਦਾਰ ਜੇ ਅਗੋਂ ਮੈਨੂੰ ਟੈਲੀਫੋਨ ਕੀਤਾ। ਸੰਜੇ ਸਹਿਬ ਦੇ ਇਸ ਵਤੀਰੇ ਦਾ ਕਾਰਨ ਮੈਂਨੂੰ ਬਹੁਤ ਚਿਰ ਬਾਦ ਪਤਾ ਲੱਗਾ।
ਦੁਸਰੀ ਵਾਰ ਜਦ ਸਕੰਦਰ ਸਿੰਘ ਮਲੂਕਾ ਨੇ ਧਰਮਕੋਟ ਦੇ ਇਕ ਲੜਕੇ ਤੋਂ ਕੇਜਰੀਵਾਲ, ਸੰਜੇ ਸਿੰਘ, ਸੁਚਾ ਸਿੰਘ, ਮਾਨ ਸਹਿਬ, ਤੇ ਸਾਧੂ ਸਿੰਘ ਤੇ ਇਸ਼ਤਗਾਸਾ ਕਰਵਾਅਿਾ, ਤਾਂ ਮੈ ਬਿਨਾਂ ਕਿਸੇ ਕੋਲ ਨੰਬਰ ਬਣਾਏ, ਇਸ਼ਤਗਾਸਾ ਕਰਨ ਵਾਲੇ ਤੇ ਕਰਵਾਉਣ ਵਾਲੇ, ਦੋਨਾਂ ਤੇ ਕੇਸ ਕਰ ਦਿਤਾ। ਜਿਸ ਨਾਲ ਉਹਨਾਂ ਖਿਲਾਫ ਪੰਜ ਜੁਰਮ ਸਾਬਤ ਹੋ ਸਕਦੇ ਹਨ। ਮਾਨਯੋਗ ਮਨਪ੍ਰੀਤ ਸਿੰਘ ਜੀ ਨੇ ਪੁਛਿਆ, ਕਿ ਇਸ ਸਟੇਜ ਤੇ ਤੁਹਾਡਾ ਪਾਰਟੀ ਬਨਣ ਦਾ ਕੀ ਅਧਿਕਾਰ ਹੈ। ਮੈਂ ਬੇਨਤੀ ਕੀਤੀ ਕਿ ਮੈਂ ਇਹ ਕੇਸ 190 ਬੀ ਦੇ ਤਹਿਤ ਨਹੀਂ ਕੀਤਾ। 190 ਸੀ ਦੇ ਤਹਿਤ ਕਤਿਾ ਹੈ। ਇਸ ਦਰਖਾਸਤ ਰਾਹੀ, ਝੂਠੇ ਡਾਕੂਮੈਂਟ ਬਣਾਕੇ, ਝੂਠੇ ਸਬੂਤ ਬਣਾਕੇ, ਕੋਰਟ ਵਿਚ ਜੁਰਮ ਕਮਿਟ ਕੀਤਾ ਜਾ ਰਿਹਾ ਹੈ। ਮੈਂ ਇਸ ਜੁਰਮ ਦੀ ਇਨਫਰਮੇਸ਼ਨ ਦਿਤੀ ਹੈ। ਲਾਏ ਇਲਜਾਮ ਸਾਬਤ ਨਾ ਹੋਣ ਤੇ ਸਜਾ ਦੇਣਾ ਕੋਰਟ ਦਾ ਕੰਮ ਹੈ। ਮੇਰੇ ਦਲੀਲ ਦੇਣ ਤੇ ਉਹਨਾਂ ਮੇਰਾ ਇਸ਼ਤਗਾਸਾ ਮਨਜੂਰ ਕਰ ਲਿਆ।
ਉਸ ਲੜਕੇ ਨੂੰ ਸਰਕਾਰ ਦੀ ਹਮਾਇਤ ਹੈ। ਉਸਨੂੰ ਗੱਨਮੈਨ ਮਿਲੇ ਹੋਏ ਹਨ। ਦਸ ਪੰਦਰਾਂ ਮੁੰਡੇ ਭੀ ਉਸ ਨਾਲ ਹੁੰਦੇ ਹਨ। ਮੈਨੂੰ ਸੀ ਆਈ ਡੀ ਨੇ ਕਿਹਾ ਕਿ ਤੁਸੀਂ ਬਚਾ ਰਖੋ। ਤੁਹਾਡਾ ਨੁਕਸ਼ਾਨ ਹੋ ਸਕਦਾ ਹੈ। ਮੈਂ ਕਿਹਾ ਮੈਂਨੂੰ ਪ੍ਰਮਾਤਮਾ ਤੇ ਭਰੋਸਾ ਹੈ। ਪਰ ਕਿਸੇ ਮੇਰਾ ਸ਼ੁਕਰਾਨਾ ਕਰਨਾ ਭੀ ਠੀਕ ਨਹੀਂ ਸਮਝਿਆ। ਮੈਂ ਆਪ ਦੇ ਪੰਜਾਬ ਲੀਡਰਾਂ ਨੂੰ ਮਿਲਣ ਦੀ ਬਹੁਤ ਕੋਸ਼ਿਸ ਕੀਤੀ। ਪਰ ਕੋਈ ਭੀ ਮੈਨੂੰ ਸੰਜੇ ਸਿੰਘ ਦੇ ਸਾਹਮਣੇ ਨਹੀਂ ਮਿਲਣਾ ਚਾਹੁੰਦਾ ਸੀ।
ਮੈਂ ਹੈਰਾਨ ਸੀ, ਕਿ ਮੈਂ ਇਸ ਪਾਰਟੀ ਦਾ ਸਭ ਤੋਂ ਸੀਨੀਅਰ ਮੈਂਬਰ ਹਾਂ। ਸਭ ਤੋਂ ਪੁਰਾਣਾ ਹਾਂ। ਪੰਜਾਬ ਦਾ ਵਧੀਆ ਬੁਲਾਰਾ ਮੰਨਿਆਂ ਜਾਂਦਾ ਸੀ। ਮੈਂਨੂੰ ਧਿਰਕਾਰਿਆ ਜਾ ਰਿਹਾ ਹੈ। ਪਰ ਘੁਗੀ ਜੀ ਹੁਰਾਂ ਨੂੰ, ਜੋ ਕੱਲ੍ਹ ਆਏ ਹਨ, ਹੀਰੋ ਬਣਾਇਆ ਜਾ ਰਿਹਾ ਹੈ। ਇਸਦੀ ਮੈਨੂੰ ਸਮਝ ਨਹੀਂ ਸੀ ਆ ਰਹੀ। ਮੈਂ ਆਪਣੇ ਇਸ ਗਿਲੇ ਵਾਰੇ, ਕੇਜਰੀਵਾਲ ਜੀ ਤੇ ਦੂਸਰੇ ਲੀਡਰਾਂ ਨੂੰ ਮਿਲਣ ਲਈ, ਦਿਲੀ ਕਈ ਗੇੜੇ ਲਾਏ। ਬਹੁਤ ਸਮੇ ਬਾਦ ਇਹ ਗੱਲ ਨਿਕਲ਼ੀ, ਕਿ ਪਾਰਲੀਮੈਂਟ ਦੀ ਚੋਣ ਸਮੇਂ ਮੈਂ ਕਿਹਾ ਸੀ, ਕਿ ਕੇਜਰੀਵਾਲ ਸਹਿਬ ਬਾਦਲਾਂ ਨੂੰ ਜਤਾਉਣਾ ਚਾਹੂੰਦੇ ਸਨ।
ਮੈਂ ਇਹ ਗੱਲ ਬਿਲਕੁਲ ਨਹੀਂ ਸੀ ਕਹੀ। ਪਰ ਪਹਿਲੇ ਬਠਿਡੇ ਲਈ ਡੀਜੀਪੀ ਸਹਿਬ ਸਸ਼ੀ ਕਾਂਤ ਜੀ ਦਾ ਐਲਾਨ ਹੋੲਆ ਸੀ। ਪਰ ਉਹਨਾਂ ਦੀ ਟਿਕਟ ਕੱਟ ਦਿਤੀ ਗਈ ਸੀ। ਚੋਣ ਤੋਂ ਕੁਝ ਕੁ ਦਿਨ ਪਹਿਲਾਂ ਹੀ ਮੈਂ ਟਿਕਟ ਲੈਣ ਲਈ ਸੰਜੇ ਸਿੰਘ ਜੀ ਨੂੰ ਦਿਲੀ ਦਫਤਰ ਵਿਚ ਮਿਲਿਆ ਸੀ। ਉਹਨਾਂ ਨੂੰ ਮੈ ਇਨਾਂ ਜਰੂਰ ਕਿਹਾ ਸੀ ਕਿ ਸਸ਼ੀਕਾਂਤ ਨੂੰ ਬਦਲ ਦੇਣਾ ਤੇ ਟਿਕਟ ਇਤਨੀ ਲੇਟ ਕਰਨੀ ਤਾਂ ਬਾਦਲਾਂ ਨੂੰ ਜਤਾਉਣ ਵਾਲੀ ਗੱਲ ਹੈ। ਮੈਂ ਇਹ ਸਹਿਬਨ ਹੀ ਕਿਹਾ ਸੀ। ਮੇਰੀ ਕੋਈ ਨਰਾਜਗੀ ਵਾਲੀ ਗੱਲ ਨਹੀਂ ਸੀ। ਮੈਂ ਪੂਰੇ ਤਨ ਮਨ ਨਾਲ ਪਾਰਟੀ ਦੀ ਮਦਤ ਕਰਦਾ ਰਿਹਾ ਸੀ।
ਇਸ ਛੋਟੀ ਜਿਹੀ ਗੱਲ ਤੇ ਏਡੀ ਸਖਤ ਸਜਾ ਨੇ ਮੈਨੂੰ ਕੁਝ ਖੋਜ ਕਰਨ ਦੀ ਪ੍ਰੇਰਨਾ ਦਿਤੀ। ਜੋ ਕੁਝ ਸਾਬਤ ਹੋਇਆ, ਮੇਰੇ ਨਾਲ ਨਰਾਜਗੀ ਜਾਹਰ ਕਰਨ ਵਾਲੇ ਵੀਰ ਸੁਣ ਨਹੀਂ ਸਕਣ ਗੇ। ਪੰਜਾਬ ਦੀਆਂ ਕਈ ਸੀਟਾਂ ਉਤੇ ਵਿਉਂਤ ਬੰਦੀ ਅਨੁਸਾਰ ਬਾਦਲਾਂ ਨੂੰ ਜਿਤਾਇਆ ਗਿਆ। ਮੈਂ ਕਿਸੇ ਹੋਰ ਦਾ ਜਿਕਰ ਤਾਂ ਨਹੀਂ ਕਰ ਸਕਦਾ। ਪਰ ਆਪਣੇ ਨਿੰਦਕਾਂ ਨੂੰ ਇਹ ਬੇਨਤੀ ਜਰੂਰ ਕਰਦਾ ਹਾਂ, ਕਿ ਉਹ ਪਹਿਲੇ ਬਠਿਡਾ ਪਾਰਲੀਮੈਂਟ, ਤਲਵੰਡੀ ਜਿਮਨੀ ਚੋਣ, ਧੂਰੀ ਜਿਮਨੀ ਚੋਣ ਦਾ ਸਰਵੇ ਕਰਵਾ ਲੈਣ। ਧੂਰੀ ਵਾਰੇ ਮਾਨ ਸਾਹਿਬ ਨੇ ਪਹਿਲੇ ਕਿਹਾ ਸੀ ਕਿ ਧੂਰੀ ਨੂੰ ਬਹੁਤ ਆਪ ਦਾ ਉਮੀਦਵਾਰ ਦਿਤਾ ਜਾਏ ਗਾ। ਮਾਨ ਸਹਿਬ ਧੂਰੀ ਅਵੱਸ਼ ਜਿਤ ਸਕਦੇ ਸਨ। ਪਰ ਭਾਣਾ ਬੀਤ ਗਿਆ।
ਜੋ ਧਰੋਹ ਕੈਪਟਨ ਸਹਿਬ ਨੇ ਕਾਂਗਰਸ ਨਾਲ ਕੀਤਾ। ਉਹੀ ਧਰੋਹ ਕੇਜਰੀਵਾਲ ਜੀ ਤੇ ਸੰਜੇ ਸਿੰਘ ਜੀ ਨੇ ਆਪ ਨਾਲ ਕੀਤਾ। ਬਾਦਲਾਂ ਤੋਂ ਬਹੁਤ ਵੱਡਾ ਮੁਫਾਦ ਲੈਕੇ ਇਹ ਸੀਟਾਂ ਹਰਾਈਆਂ ਗਈਆਂ। ਜਸੀ ਜਸਰਾਜ ਨੂੰ ਇਸ ਲਈ ਕਢਿਆ ਗਿਆ ਕਿ ਉਸਦੀ ਗੱਲ ਦਾ ਕੋਈ ਅਸਰ ਨਾਂ ਹੋਵੇ। ਅਦਰੋਂ ਬਾਦਲ ਸਹਿਬ ਤੇ ਕੇਜਰੀਵਾਲ ਜੀ। ਬਿਕਰਮ ਸਿੰਘ ਮਜੀਠੀਆ ਤੇ ਸੰਜੇ ਸਿੰਘ ਜੀ, ਇਕ ਹਨ। ਕੇਸ ਲੋਕਾਂ ਨੂੰ ਮੂਰਖ ਬਨਾਉਣ ਲਈ ਕੀਤਾ ਗਿਆ ਹੈ। ਵੀਰੋ ਇਤਨਾਂ ਤਾਂ ਸੋਚ ਲੳ।ੁ ਜਿਸ ਬਿਆਨ ਨਾਲ ਕੋਰਟ ਵਿਚ ਕੇਸ ਹੋਣਾ ਹੈ। ਉਸੇ ਬਿਆਨ ਨਾਲ ਥਾਣੇ ਰਪਟ ਲਿਖਾਕੇ ਕਿਸੇ ਨੂੰ ਜੇਲ ਸੁਟਿਆ ਜਾ ਸਕਦਾ ਹੈ। ਸੰਜੇ ਜੀ ਰੋਜ ਕਹਿੰਦੇ ਹਨ ਕਿ, ਜੇ ਮਜੀਠੀਏ ਵਿਚ ਤਾਕਤ ਹੈ ਤਾਂ ਮੈਨੂੰ ਫੜਕੇ ਦਿਖਾਵੇ। ਅਸਲੀ ਦੁਸਮਣ ਕਦੋਂ ਕਹਿੰਦਾ ਹੈ ਤੇ ਕਦੋਂ ਬ੍ਰਦਾਸ਼ਤ ਕਰਦਾ ਹੈ। ਸੁਖਬੀਰ ਨੇ ਆਪਣੇ ਨਿਜੀ ਚੇਅਰਮੈਨ, ਆਪਣੀ ਪਾਰਟੀ ਦੀ ਸਹਿਯੋਗੀ ਪਾਰਟੀ ਦੇ ਲੀਡਰਾਂ ਨੂੰ, ਜੇਲ ਵਿਚ ਸੁਟਿਆ ਹੋਇਆ ਹੈ। ਸ਼ੰਜੇ ਤਾਂ ਕੋਈ ਚੀਜ ਹੀ ਨਹੀਂ। ਉਸ ਕੋਲ ਕੋਈ ਸਰਕਾਰੀ ਆਹੁਦਾ ਨਹੀ।
ਸੰਜੇ ਜੀ ਦੇ ਪਿਛੋਕੜ ਵਾਰੇ ਕੇਜਰੀਵਾਲ ਜੀ ਤੋਂ ਬਿਨਾਂ, ਕਿਸੇ ਆਪ ਵਾਲੇ ਨੂੰ ਭੀ ਕੋਈ ਜਾਣਕਾਰੀ ਹੈ। ਉਹ ਯੂਪੀ ਵਿਚ ਤਕਰੀਬਨ 50 ਕੁ ਸਾਲ ਪਹਿਲੇ ਜੰਮੇ। 2013 ਵਿਚ ਉਹ ਨਾਮਿਲਵਰਤਨ ਲਹਿਰ ਨਾਲ ਜੁੜੇ। ਵਿਚਕਾਰਲੇ ਤੀਹ ਚਾਲੀ ਸਾਲਾਂ ਵਾਰੇ ਅਜੇ ਤੱਕ ਕਿਸੇ ਨੂੰ ਭੀ ਨਹੀਂ ਪਤਾ। ਜੇ ਮਜੀਠੀਆ ਚਾਹੇ ਤਾਂ ਇਸ ਸਮੇਂ ਦੀਆਂ ਅਨੇਕਾਂ ਕਮੀਆਂ ਭਾਲ ਸਕਦਾ ਹੈ। ਉਸਦੀ ਭੈਣ ਕੇਂਦਰੀ ਮੰਤਰੀ ਹੈ। ਕੇਂਦਰ ਨਾਲ ਸਾਂਝ ਹੈ। ਕੀ ਕਿਸੇ ਹੋਰ ਪਾਰਟੀ ਵਿਚ ਅਜੇਹੇ ਰਹੱਸ਼ ਚਲ ਸਕਦੇ ਹਨ। ਪਰ ਮੈਨੂ ਪਤਾ ਹੈ ਕਿ ਸੰਜੇ ਸਹਿਬ ਬਹੁਤ ਵੱਡੀ ਹਸ਼ਤੀ ਹਨ। ਮੇਰਾ ਕੰਡਾ ਕਢ ਦੇਣਾ ਉਹਨਾਂ ਲਈ ਇਕ ਇਸ਼ਾਰੇ ਦਾ ਕੰਮ ਹੈ। ਅਗੇ ਜੋ ਪ੍ਰਮਾਤਮਾ ਨੂੰ ਮਨਜੂਰ ਹੈ, ਉਹੀ ਹੋਣਾ ਹੈ। ਵੀਰੋ ਮੈਂ ਆਮ ਆਦਮੀ ਪਾਰਟੀ ਦਾ, ਆਪਣੀ ਲੋੜ ਲਈ, ਸਭ ਤੋਂ ਵੱਡਾ ਹਮਾਇਤੀ ਹਾਂ। ਮੈਂ ਬਾਦਲਾਂ ਤੋਂ ਆਪਣੀ ਜਾਇਦਾਦ ਵਾਪਸ ਲੈਣੀ ਹੈ। ਪਰ ਕੇਜਰੀਵਾਲ ਤੇ ਸੰਜੇ ਤੋਂ ਮੈਨੂੰ ਘੋਰ ਨਿਰਾਸ਼ਤਾ ਹੋਈ ਹੈ। ਕੇਜਰੀਵਾਲ ਜੀ, ਇਕ ਵਿਸੇਸ਼ ਕਾਰਨ ਕਰਕੇ, ਸੰਜੇ ਸਿੰਘ ਤੇ ਸੰਸੋਧੀਆ ਜੀ ਤੋਂ, ਕਿਸੇ ਹਾਲਤ ਵਿਚ ਭੀ ਬਾਹਰ ਨਹੀਂ ਹੋ ਸਕਦੇ।
ਮੈਂ ਕੋਈ ਆਹੁਦਾ ਨਹੀ ਚਾਹੁੰਦਾ। ਸਿਰਫ ਬਾਦਲਾਂ ਦੀ ਹਾਰ ਚਾਹੁੰਦਾ ਹਾਂ। ਇਹ ਆਸ ਕੇਜਰੀਵਾਲ ਤੋਂ ਪੁਰੀ ਨਹੀਂ ਹੋ ਸਕਦੀ। ਇਸੇ ਲਈ ਚਾਹੁੰਦਾ ਹਾਂ ਕਿ ਪੰਜਾਬ ਦੀ ਆਪ ਲੀਡਰਸ਼ਿਪ ਇਕੱਠੀ ਹੋਕੇ, ਆਪਣੀ ਸਰਕਾਰ ਬਣਾਏ। ਜਿਤ ਯਕੀਨੀ ਹੈ। ਮੈ ਆਪਣੇ ਨਰਾਜ ਵੀਰਾਂ ਨੂੰ ਇਹ ਭੀ ਦਸ ਦੇਣਾ ਚਾਹੁੰਦਾ ਹਾਂ, ਕਿ ਕੇਜਰੀਵਾਲ ਤੇ ਸੰਜੇ ਜੀ, ਪੰਜਾਬ ਦੀ ਆਪ ਲੀਡਰਸ਼ਿਪ ਨਾਲ ਭੀ ਬੇਈਮਾਨੀ ਕਰ ਰਹੇ ਹਨ। ਹਰ ਨੈਸ਼ਨਲ ਪਾਰਟੀ ਦੇ ਸਟੇਟ ਯੂਨਿਟ ਬਣਾਉਣੇ ਜਰੂਰੀ ਹੁੰਦੇ ਹਨ। ਜਿਸਦਾ ਪੂਰਾ ਵੇਰਵਾ ਇਲੈਕਸ਼ਨ ਕਮਿਸ਼ਨ ਨੂੰ ਦੇਣਾ ਹੁੰਦਾ ਹੈ। ਹਰ ਸਟੇਟ ਯੂਨਿਟ ਦਾ ਇਕ ਪਰੈਜੀਡੈਂਟ, ਇਕ ਖਜਾਨਚੀ, ਇਕ ਦਫਤਰ ਸੈਕਟਰੀ ਹੋਣਾ, ਉਸਦੀ ਇਲੈਕਸ਼ਨ ਕਮਿਸ਼ਨ ਕੋਲ ਹੋਂਦ ਬਨਾਉਣ ਲਈ ਜਰੂਰੀ ਹੁੰਦਾ ਹੈ। ਪਰ ਪੰਜਾਬ ਯੂਨਿਟ ਦੀ ਕੋਈ ਹੋਂਦ ਨਹੀਂ ਹੈ। ਟੈਲੀਫੋਨ ਤੇ ਰਿੰਗ ਮਾਰਕੇ ਮੈਂਬਰ ਬਨਣ ਵਾਲਿਆਂ ਨੂੰ, ਇਲੈਕਸ਼ਨ ਕਮਿਸ਼ਨ ਨਹੀਂ ਮੰਨਦਾ। ਪੰਜਾਬ ਦਾ ਕੋਈ ਮੈਂਬਰ ਨਹੀਂ। ਕੋਈ ਆਹੁਦੇਦਾਰ ਨਹੀਂ। ਦਿਲੀ ਵਾਲੇ, ਦਿਲੀ ਯੂਨਿਟ ਤੋਂ ਟਿਕਟਾਂ ਜਾਰੀ ਕਰਨ ਗੇ। ਉਹ ਜਿਸਨੂੰ ਚਾਹੁਣ ਡਿਸਮਿਸ਼ ਕਰ ਸਕਦੇ ਹਨ। ਪਾਰਟੀ ਚੋਂ ਕਢਕੇ ਜੇਲ ਭੇਜ ਸਕਦੇ। ਸੰਜੇ ਸਿੰਘ ਨੂੰ ਮੁਖ ਮੰਤਰੀ ਬਨਾਉਣਾ ਨਿਸ਼ਚਿਤ ਹੈ। ਜੋ ਲੀਡਰ ਆਪਣੀ ਪਾਰਟੀ ਲਈ ਹੀ ਵਫਾਦਾਰ ਨਹੀਂ, ਉਹ ਤੁਹਾਨੂੰ ਮੈਂਨੂੰ ਕੀ ਵਫਾ ਕਰੇ ਗਾ।
ਵੀਰੋ ਮੈਂ ਕਿਸੇ ਨਰਾਜਗੀ ਅਧੀਨ ਕੁਝ ਨਹੀਂ ਲ਼ਿਖਦਾ। ਜੋ ਲਿਖਦਾ ਹਾਂ ਖੋਜ ਦੇ ਅਧਾਰ ਤੇ ਲਿਖਦਾ ਹਾਂ। ਜੋ ਵੀਰ ਮੇਰੀਆਂ ਅੱਜ ਦੀਆਂ ਪੋਸਟਾਂ ਨੂੰ ਮਨਘੜਤ ਕਹਿੰਦੇ ਹਨ। ਉਹ ਇਸ ਵਾਰੇ ਵਿਕੀਪੀਡੀਆ ਉਤੇ ਕੇਜਰੀਵਾਲ ਜੀਦੀ ਜੀਵਨੀ ਪੜ੍ਹ ਲੈਣ। ਜੇ ਸਚਾਈ ਨਾਂ ਹੋਵੇ ਤਾਂ ਜੋ ਚਾਹੁੰਣ ਕਹਿ ਸਕਦੇ ਹਨ। ਜੋ ਕੁਝ ਮੈਂ ਪਿਛਲੀਆਂ ਪੋਸਟਾਂ ਵਿਚ ਕਿਹਾ ਹੈ। ਉਸਦਾ ਵੇਰਵਾ ਅਗਲੀਆਂ ਪੋਸਟਾਂ ਵਿਚ ਦੇਣ ਦੀ ਕੋਸ਼ਿਸ ਕਰਾਂ ਗਾ। ਪਰ ਇਤਨਾ ਲੰਬਾ ਵੇਰਵਾ ਪੋਸਟਾਂ ਰਾਹੀ ਨਹੀਂ ਦਿਤਾ ਜਾ ਸਕਦਾ। ਸਚਾਈ ਜਾਨਣ ਲਈ ਮੇਰੀ ਵੈਬਸਾਈ ਦੇਖਣ ਦੀ ਕ੍ਰਿਪਾਲਤਾ ਕਰਨੀ।
()
ਨਰਾਜਗੀ ਜਾਹਰ ਕਰਨਵਾਲੇ ਵੀਰੋ। ਪ੍ਰਮਾਤਮਾ ਤੁਹਾਨੂੰ ਉਚੀਆਂ ਬੁਲੰਦੀਆਂ ਬਖਸੇ, ਪਰ ਸਚਾਈ ਨੂੰ ਪ੍ਰਖਣ ਦੀ, ਸਮਰੱਥਾ ਦੇਣ ਦੀ ਬਖਸ਼ਿਸ ਭੀ ਕਰੇ। ਰੱਬ ਰਾਖਾ।