ਐਂਟੀ ਕ੍ਰਪਸ਼ਨ ਪਾਰਟੀ ਦੀ ਵੈਬਸਾਈ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।ਇਸ ਪਾਰਟੀ ਦੀ ਸਥਾਪਨਾ: ਕ੍ਰਪਸ਼ਨ, ਡ੍ਰੱਗ ਮਾਫੀਆਂ, ਰੇਤ ਮਾਫੀਆ, ਟ੍ਰਾਂਸਪੋਰਟ ਕੇਬਲ ਸ਼ਨਅੱਤ ਇੰਡੱਸ਼ਟਰੀ ਉਪਰ ਇਜਾਰੇਦਾਰੀ, ਆਦਿ ਬੁਰਾਈਆਂ ਦੇ ਖਿਲਾਫ ਸੰਘਰਸ਼ ਕਰਨ ਲਈ ਕੀਤੀ ਗਈ ਹੈ।ਜਨਤਾ ਦਾ ਲੁਟਿਆ ਪੈਸਾ ਵਾਪਿਸ ਜਨਤਾ ਕੋਲ ਆਏ ਗਾ।ਗੁਰਦਵਾਰਾ ਬੋਰਡ ਅਤੇ ਦੂਜੇ ਪਵਿਤਰ ਗੁਰੁ ਘਰਾਂ ਦੀ ਨਾਦਰਸ਼ਾਹੀ ਲੁਟ ਖਤਮ ਹੋਵੇ ਗੀ।ਬੋਰਡ ਦੇ ਪ੍ਰਬੰਧ ਲਈ ਸਰਬ ਸੰਸਾਰ ਗੁਰਦਵਾਰਾ ਪ੍ਰਬੰਧਕ ਬੋਰਡ ਬਣੇ ਗਾ।ਨੋਟੀਫਾਈਡ ਅਤੇ ਲੋਕਲ ਕਮੇਟੀਆਂ ਦਾ ਪ੍ਰਬੰਧ ਸਥਾਨਿਕ ਸੰਗਤ ਕੋਲ ਹੋਵੇ ਗਾ।ਤੁਹਾਡੇ ਸਹਿਯੋਗ ਦੀ ਲੋੜ ਹੈ।

        

 .

A29. ਆਪ ਵਾ‌ਲਿਉ ਸੋਚ ਲਉ ਤੁਸੀਂ ਕਿਸ ਨਾਲ ਰਹਿਣਾ ਹੈ। ਪੰਜਾਬ ਨਾਲ ਜਾਂ ਦਿਲੀ ਨਾਲ।

          ਪਿਆਰੇ ਵੀਰੋ ਅੱਜ ਆਪ ਦੇ ਵਲੰਟੀਅਰਾਂ ਵਿਚਕਾਰ ਜੋ ਬਹਿਸ ਚੱਲ ਰਹੀ ਹੈ। ਮੈ ਇਸ ਵਾਰੇ ਆਪਣੀ ਰਾਏ ਦੇਣ ਦੀ ਇਜਾਜ਼ਤ ਚਾਹੁੰਦਾ ਹਾਂ। ਮੈਂ ਇਹ ਰਾਇ ਦੇਣ ਦਾ ਹੱਕ ਇਸ ਲਈ ਰੱਖਦਾ ਹਾਂ ਕਿ ਮੈਂ 5 ਅਪ੍ਰੈਲ 2011 ਨੂੰ ਅੰਨਾਂ ਹਜ਼ਾਰੇ ਜੀ ਨਾਲ ਜੁੜਿਆ ਸੀ ਅਤੇ 1 ਫਰਵਰੀ 2016 ਨੂੰ ਕੇਜਰੀਵਾਲ ਸੰਜੇ ਜੀ ਨੂੰ ਛੱਡ ਦਿੱਤਾ ਸੀ। ਮੈਂ ਪਾਰਟੀ ਵਿਚ ਸਭ ਤੋਂ ਸੀਨੀਅਰ ਸੀ। ਮੈਂ ਪੰਜਾਬ ਤੇ ਦਿਲੀ ਦੇ ਕਈ ਉੱਚ ਅਹੁਦਿਆਂ ਤੇ ਰਿਹਾ ਹਾਂ। ਪਰ ਅਕਾਲੀ ਦਲ ਦੇ ਅਹੁਦੇ ਜਾਂ ਟਿਕਟ ਦੀ ਲੋੜ ਕਦੇ ਭੀ ਮਹਿਸੂਸ ਨਹੀਂ ਸੀ ਕੀਤੀ।

               ਮੈਂ ਕੇਜਰੀਵਾਲ ਜੀ ਰਾਹੀਂ ਬਾਦਲ ਸ਼ਾਹੀ ਨੂੰ ਬਦਲਣਾ ਚਾਹੁੰਦਾ ਸੀ। ਮੈਂ ਸੰਜੇ ਸਾਹਿਬ ਖ਼ਾਤਰ ਕਈ ਵੱਡੇ ਰਿਸਕ ਭੀ ਲਏ। ਉਹ ਬਾਦਲ ਸ਼ਾਹੀ ਖ਼ਿਲਾਫ਼ ਸਭ ਤੋਂ ਪਹਿਲਾਂ ਤੇ ਦਲੇਰੀ ਨਾਲ ਬੋਲਿਆ ਸੀ। ਮੈਂ  ਨਰਾਜ਼ਗੀ ਨਾਲ ਪਾਰਟੀ ਨਹੀਂ ਛੱਡੀ। ਸੰਜੇ ਜੀ ਨੂੰ ਟੈਲੀਫ਼ੋਨ ਕਰਕੇ ਪਾਰਟੀ ਛੱਡਣ ਦੀ ਆਗਿਆ ਮੰਗੀ ਸੀ। ਉਹਨਾਂ ਮੈਨੂੰ ਅਗਲੇ ਦਿਨ ਚੰਡੀਗੜ੍ਹ ਮਿਲਣ ਲਈ ਕਿਹਾ ਸੀ।

               ਮੈਂ ਪਾਰਟੀ ਤਿੰਨ ਕਾਰਨਾਂ ਕਰਕੇ ਛੱਡੀ ਸੀ। ਪਹਿਲੀ ਕੇਜਰੀਵਾਲ ਸਾਹਿਬ ਬਠਿੰਡਾ ਪਾਰਲੀਮੈਂਟ ਤੋਂ ਲੈ ਕੇ ਤਿੰਨ ਅਸੈਂਬਲੀ ਚੋਣਾਂ ਵਿਚ ਬਾਦਲ ਸ਼ਾਹੀ ਦੀ ਮਦਤ ਕਰਦੇ ਅਤੇ ਮੋਟਾ ਫ਼ਾਇਦਾ ਲੈਂਦੇ ਰਹੇ ਸਨ। ਵੀਰੋ ਬੁਰਾ ਨਾ ਮੰਨਿਓ ਪੜਤਾਲ ਕਰਿਓ। ਜੋ ਹੋ ਗਿਆ ਸੋ ਹੋ ਗਿਆ। ਪਰ ਮੈਨੂੰ ਜੋ ਬਹੁਤ ਬੁਰਾ ਲਗਾ ਉਹ ਇਹ ਸੀ ਕਿ ਕੇਜਰੀਵਾਲ ਜੀ ਸੰਜੇ ਸਿੰਘ ਨੂੰ ਪੰਜਾਬ ਦਾ ਮੁਖ ਮੰਤਰੀ ਬਨਾਉਣ ਦਾ ਅੰਦਰੂਨੀ ਫੈਸ਼ਲਾ ਕਰ ਚੁਕੇ ਸਨ। ਸੰਜੇ ਸਿੰਘ ਕਮਾਊ ਮਹਿਕਮੇ ਦਿਲੀ ਦੇ ਅਹੁਦੇਦਾਰਾਂ ਨੂੰ ਦੇਣ ਦੇ ਵਾਅਦੇ ਕਰ ਰਹੇ ਸਨ। ਇਸੇ ਕਰਕੇ ਦਿਲੀ ਦੇ ਅਹੁਦੇਦਾਰਾਂ ਵਿਚ ਆਪਸੀ ਲੜਾਈ ਸ਼ੁਰੂ ਹੋ ਗਈ ਸੀ। ਮਿਸਾਲ ਵਜੋਂ ਕੁਮਾਰ ਵਿਸ਼ਵਾਸ ਹਰ ਥਾਂ ਗੀਤ ਗਾਉਂਦੇ ਸੀ ਕਿ ਸੰਜੇ ਕੋਲ ਕਿਰਾਏ ਜੋਗੇ ਪੈਸੇ ਨਹੀਂ ਸੀ ਹੁੰਦੇ। ਅੱਜ ਕ੍ਰੌੜਾਂ ਰੁਪਏ ਖਾਣੇ ਤੇ ਲਾ ਰਿਹਾ ਹੈ। ਜਦ ਮੈਨੂੰ ਯਕੀਨ ਹੋ ਗਿਆ ਕਿ ਕੇਜਰੀਵਾਲ ਸੰਜੇ ਨੂੰ ਮੁੱਖ ਮੰਤਰੀ ਬਣਾਉਣ ਗੇ। ਪੰਜਾਬ ਦੇ ਸਾਰੇ ਦਿਲੀ ਵਾਲੇ ਅਬਜ਼ਰਵਰ ਕਾਰਪੋਰੇਸ਼ਨਾਂ ਦੇ ਮੁਖੀ ਬਣਾਏ ਜਾਣਗੇ। ਕੇਜਰੀਵਾਲ ਜੀ ਦੇ ਪੀ ਐਮ ਬਨਣ ਲਈ, ਲੋੜੀਂਦਾ ਅਰਬਾਂ ਰੁਪਈਆ ਪੰਜਾਬ ਵਿਚੋਂ ਪੈਦਾ ਕੀਤਾ ਜਾਏ ਗਾ। ਉਹਨਾਂ  ਦੀਆਂ ਸਕੀਮਾਂ ਮੁਤਾਬਿਕ ਤਾਂ ਪੰਜਾਬ ਹੋਰ ਕੰਗਾਲ ਹੋ ਜਾਏ ਗਾ। ਬਹੁਤ ਵੱਡੀ ਗਿਣਤੀ ਵਿਚ ਪੰਜਾਬੀਆਂ ਨੂੰ ਆਤਮਘਾਤ ਕਰਨਾ ਪਏ ਗਾ। ਹੋਰ ਭੀ ਬਹੁਤ ਵੱਡੇ ਖ਼ਤਰੇ ਸਨ। ਮੈਂ ਇਹ ਵਿਚਾਰ ਸਪੋਕਸਮੈਨ ਦੇ ਸੀਨੀਅਰ ਰਿਪੋਰਟਰ ਨੀਲ ਭਲ਼ਿੰਦਰ ਸਿੰਘ ਨਾਲ ਸਾਂਝੇ ਕੀਤੇ ਸਨ। ਉਹਨਾਂ ਇਕ ਛੋਟੀ ਜਿਹੀ ਖਬਰ ਭੀ ਸਪੋਕਸਮੈਨ ਵਿਚ ਲਗਵਾ ਭੀ ਦਿਤੀ ਸੀ।

          ਤੀਸਰਾ ਕਾਰਨ ਇਹ ਸੀ ਕਿ ਅਸੈਂਬਲੀ ਟਿਕਟਾਂ ਵੇਚੀਆਂ ਜਾ ਰਹੀਆਂ ਸਨ। ਸ਼੍ਹਰੇ ਆਮ ਕਿਹਾ ਜਾ ਰਿਹਾ ਸੀ ਕਿ ਆਪਣੇ ਰਿਸ਼ਤੇਦਾਰਾਂ ਰਾਹੀਂ ਇਕ ਕੌੜ ਦੇ ਡਾਲਰ ਪੌਂਡ ਮੰਗਵਾਓ। ਜਿਸ ਹਲਕੇ ਦੀ ਚਾਹੋਂ ਟਿਕਟ ਪੱਕੀ ਕਰ ਲਉਂ। ਇੱਧਰ ਰੁਪਏ ਦੇਣ ਲਈ, ਦੋ ਕ੍ਰੋੜ ਦਾ ਰੇਟ ਹੇ। ਇਹ ਰੇਟ ਮੁਕਤਸਰ ਰੈਲੀ ਤੋਂ ਪਹਿਲਾਂ ਸਿਰਫ਼ ਦਸ ਲੱਖ ਰੁਪਏ ਹੀ ਸੀ। ਮੈਂ ਚਾਹੁੰਦਾ ਸੀ ਮੁੱਖ ਮੰਤਰੀ ਮਾਨ ਜਾਂ ਛੋਟੇਪੁਰ ਬਣੇ। ਦੂਜੇ ਅਹੁਦੇ ਵਲੰਟੀਅਰਾਂ ਨੂੰ ਮਿਲਣ।

         ਪੰਜਾਬ ਦਾ ਤਾਂ ਕੋਈ ਯੂਨਿਟ ਹੀ ਨਹੀਂ ਬਣਾਇਆ ਸੀ।  ਬਹੁਤ ਟਿਕਟਾਂ ਵੇਚੀਆਂ ਗਈਆਂ। ਫੇਸਬੁਕ ਅਨੁਸਾਰ  ਤਕਰੀਬਨ 15 ਕੁ ਕ੍ਰੋੜ ਰੁਪਈਆ, ਇਕ ਇਕ ਕ੍ਰੋੜ ਦੇ ਯੂਨਿਟ ਰਾਹੀਂ , ਕੈਨੇਡਾ ਦੇ ਕੁਝ ਕੁ ਪਰਵਾਰਾਂ ਵੱਲੋਂ ਹੀ ਆਇਆ ਸੀ। ਉਸ ਵਿਚ ਚੈਕ ਨੰਬਰ, ਤਾਰੀਖ ਤੇ ਭੇਜਣ ਵਾਲੇ ਦਾ ਨਾਮ ਪਤਾ ਭੀ ਲਿਖਿਆ ਸੀ। ਇਹ ਪੈਸਾ ਉਹਨਾਂ 10 ਕੁ ਦਿਨਾਂ ਵਿਚ ਹੀ ਆਇਆ ਸੀ। ਜਿਨ੍ਹਾਂ ਦਿਨਾਂ ਵਿਚ ਆਪ ਨੇ ਪਹਿਲੀ ਤੇ ਦੂਜੀ ਲਿਸਟ ਜਾਰੀ ਕੀਤੀ ਸੀ।  ਬਾਦ ਵਿਚ ਪਾਰਟੀ ਦੀ ਮਾੜੀ ਹਾਲਤ ਦੇਖ ਕੇ ਬਾਹਰਲਿਆਂ ਨੇ ਟਿਕਟਾਂ ਖ਼ਰੀਦਣੀਆਂ ਬੰਦ ਕੱਟ ਦਿੱਤੀਆਂ ਸਨ। ਇਸ ਲਈ ਅਗਲੀ ਕਿਸ਼ਤ ਜਾਰੀ ਨਹੀਂ ਸੀ ਹੋ ਰਹੀ। ਮਾਨ ਤੇ ਜਰਨੈਲ ਸਿੰਘ ਨੂੰ ਸ਼ਕੰਜੇ ਵਿਚ ਦਿਲੀ ਵਾਲਿਆਂ ਸ਼ਾ‌ਜਿਸ ਅਧੀਨ ਹੀ ਫਸਾਇਆ ਸੀ।

ਮੈਂ ਅਜੇਹੀ ਹਾਲਤ ਵਿਚ ਮਹਿਸੂਸ ਕੀਤਾ ਕਿ ਦਿਲੀ ਟੀਮ ਬਾਦਲਸ਼ਾਹੀ ਦਾ ਬਦਲ ਨਹੀਂ ਰਹੀ। ਦੂਜੀ ਆਸ ਕੈਪਟਨ ਸਾਹਿਬ ਸਨ। ਇਸ ਲਈ ਮੈਂ ਕੈਪਟਨ ਸਾਹਿਬ ਦੀ ਮਦਤ ਕਰਨੀ ਤੇ ਕੇਜਰੀ ਵਾਲ ਦਾ ਸਖਤ ਵਿਰੋਧ ਕਰਨਾ ਪੰਜਾਬ ਦੇ ਹਿਤ ਵਿਚ ਮਹਿਸੂਸ ਕੀਤਾ। ਭਾਂਵੇਂ ਇਸ ਮਸਲੇ ਵਿਚ ਕਾਮਯਾਬੀ ਹੋਈ। ਪਰ ਹੁਣ ਜਦ ਪੰਜਾਬ ਦੇ ਲੋਕ ਕੈਪਟਨ ਸਾਹਿਬ ਦੇ ਬਾਦਲਸ਼ਾਹੀ ਦੀ ਅੰਦਰੂਨੀ ਸਾਂਝ ਮਹਿਸੂਸ ਕਰ ਰਹੇ ਹਨ। ਹੁਣ ਪੰਜਾਬ ਨੂੰ ਫਿਰ ਤੀਜੀ ਧਿਰ ਦੀ ਲੋੜ ਬਣ ਗਈ ਹੈ। ਪਰ ਲੋਕ ਸੰਜੇ ਕੇਜਰੀਵਾਲ ਮਗਰ ਦੁਵਾਰਾ ਲਗਣ ਲਈ ਤਿਆਰ ਨਹੀਂ।

 ਅੱਜ ਆਪ ਦੋ ਹਿੱਸਿਆਂ ਵਿਚ ਵੰਡੀ ਗਈ ਹੇ। ਇਕ ਹਿੱਸਾ ਕਹਿੰਦਾ ਹੈ ਪੰਜਾਬ ਵਿਚ ਜਾਗ੍ਰਿਤੀ  ਭਗਵੰਤ ਮਾਨ,  ਸੁੱਚਾ ਸਿੰਘ ਤੇ ਵਲੰਟੀਅਰਾਂ ਨੇ ਲਿਆਂਦੀ ਹੈ। ਤਾਕਤ ਪੰਜਾਬ ਕੋਲ ਰਹੇ। ਦੂਜਾ ਹਿੱਸਾ ਚਾਹੁੰਦਾ ਹੈ ਕਿ ਸਾਰੀ ਤਾਕਤ ਦਿਲੀ ਕੋਲ ਹੋਵੇ।  ਜਰਨੈਲ ਸਿੰਘ ਨੂੰ ਰਾਜ ਸਭਾ ਵਿਚ ਭੇਜਿਆ ਜਾਣਾ ਚਾਹੀਦਾ ਸੀ। ਇਹ ਉਮੀਦ ਭੀ ਪੂਰੀ ਨਹੀ ਹੋਈ। ਪੰਜਾਬ ਉਤੇ ਨਵਾਂ ਗਵਰਨਰ ਸਸ਼ੋਧੀਆਂ ਥਾਪ ਦਿਤਾ ਹੈ। ਦਿਲੀ ਵਾਲੇ ਪੰਜਾਬ ਨੂੰ ਆਪਣੇ ਪੂਰਨ ਕੰਟਰੋਲ ਵਿਚ ਰੱਖਣਾ ਚਾਹੁੰਦੇ ਹਨ। ਦੂਜੇ ਪਾਸੇ ਪੰਜਾਬ ਦੀ ਜਨਤਾ ਕਿਸੇ ਹਾਲਤ ਵਿਚ ਭੀ ਕੇਜਰੀਵਾਲ ਸੰਜੇ ਸਿੰਘ ਨੂੰ ਬ੍ਰਦਾਸ਼ਤ ਕਰਨ ਵਾਸਤੇ ਤਿਆਰ ਨਹੀਂ। ਇਹ ਪੰਜਾਬ ਤੇ ਦਿਲੀ ਦੇ ਹਿਤਾਂ ਦਾ ਟਕਰਾ ਹੈ। ਪੰਜਾਬ ਦੀ ਆਪ ਨੂੰ ਆਪਣੀ ਪੁਨਰ ਸੁਰਜੀਤੀ ਲਈ ਇਹ ਅਹਿਮ ਫੈਸਲਾ ਕਰਨਾ ਪੈਣਾ ਹੈ, ਕਿ ਪੰਜਾਬ ਦੇ ਲੀਡਰਾਂ ਨੇ ਪੰਜਾਬ ਦੇ ਪੁਤ ਧੀਆਂ ਬਣਕੇ ਪੰਜਾਬ ਦੀ ਤੀਜੀ ਧਿਰ ਬਨਣਾ ਹੈ ਜਾਂ ਕੇਜਰੀਵਾਲ ਸੰਜੇ ਸਿੰਘ ਦੇ ਗੁਲਾਮ ਬਣਕੇ ਆਪਾਘਾਤ ਕਰਨਾ ਹੈ। ਆਪ ਵਾ‌ਲਉ ਸੋਚ ਲਉ ਤੁਸੀਂ ਕਿਸ ਨਾਲ ਰਹਿਣਾ ਹੈ। ਪੰਜਾਬ ਨਾਲ ਜਾਂ ਦਿਲੀ ਨਾਲ।