A32. ਸਾਂਝੇ
ਮਹਾਜ ਦੇ
ਨਾਮ ਏਕ
ਅਪੀਲ
ਸਤਕਾਰ ਯੋਗ!
ਆਮ ਆਦਮੀ ਪਾਰਟੀ, ਪੀ ਪੀ ਪੀ, ਬੀ ਐਸ ਪੀ, ਸੀ ਪੀਆਈ, ਸੀ ਪੀ ਐਮ, ਇਨਸਾਫ ਪਾਰਟੀ, ਬੈਂਸ਼ ਭਰਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸ਼ਰ, ਸਮੂਹ ਸਮਾਜਿਕ ਸੰਸਥਾਂਵਾਂ ਦੇ ਆਗੂਆਂ ਅਤੇ ਧਾਰਮਿਕ ਸ਼ੰਸਥਾਂਵਾਂ ਦੇ ਮੁਖੀ ਸੰਤ ਮਹਾਂਪੁਰਸ਼ ਸਹਿਬਾਨ ਜੀਆਂ ਨੂੰ ਐਂਟੀ ਕ੍ਰੱਪਸ਼ਨ ਪਾਰਟੀ ਵਲੋਂ ਸ਼ੁਭ ਕਾਮਨਾਂਵਾਂ।
ਇਹ ਮੰਨਦਿਆਂ ਹੋਇਆਂ ਕਿ ਪੰਜਾਬ ਲਈ ਤੁਹਾਡੀ ਘਾਲਣਾ, ਤੁਹਾਡੀ ਰਾਜਨੀਤਕ ਸੂਝ, ਤੁਹਾਡਾ ਰਾਜਨੀਤਕ ਤਜਰਬਾ ਮੇਰੇ ਨਾਲੋਂ ਬਹੁਤ ਜਿਆਦਾ ਹੈ। ਇਹ ਮੰਨਦਿਆਂ ਹੋਇਆਂ ਕਿ ਤੁਸੀਂ ਝੂਠੇ ਕੇਸ, ਝੁਠੇ ਪੁਲਸ ਮੁਕਾਬਲੇ, ਜਬਰ ਜੁਲਮ ਵਿਰੁਧ ਅਵਾਜ ਬੁਲੰਦ ਕੀਤੀ ਹੈ, ਸ਼ੰਘਰਸ ਚਲਾਏ ਹਨ। ਪਰ ਸ਼ਇਦ ਤੁਹਾਡੇ ਉਚ ਸਟੇਟਸ ਕਰਕੇ ਤੁਹਾਨੂੰ ਪੰਜਾਬ ਦੇ ਕੁਝਕੁ ਤਾਨਾਸ਼ਾਹ ਰਾਜਨੀਤਕਾਂ ਵਲੋਂ ਜੋ ਲੁਟਮਾਰ ਕੀਤੀ ਗਈ ਹੈ, ਪੰਜਾਬ ਨੂੰ ਕਿਸ ਤਰਾਂ ਕੰਗਾਲ ਕੀਤਾ ਗਿਆ ਹੈ, ਕਿਵੇਂ ਲੋਕਰਾਜ ਦਾ ਘਾਤ ਕੀਤਾ ਗਿਆ, ਕਿਵੇਂ ਡੂੰਘੀ ਸ਼ਾਜਿਸ ਤਹਿਤ ਪੰਜਾਬ ਦੀ ਜੁਆਨੀ ਦਾ ਘਾਤ ਕੀਤਾ ਗਿਆ, ਸਾਇਦ ਇਸ ਵਲ ਤੁਸੀਂ ਪੂਰਾ ਧਿਆਨ ਨਹੀਂ ਦੇ ਸਕੇ ਹੋਵੋਂ ਗੇ।
ਇਹ ਠੀਕ ਹੈ ਕਿ ਲਹਿਰ ਪੈਦਾ ਕਰਨਾ ਬੜਾ ਕਠਿਨ ਕੰਮ ਹੈ। ਪਰ ਲਹਿਰ ਪੈਦਾ ਕਰਕੇ ਉਸ ਲਹਿਰ ਨੂੰ ਸੰਭਾਲਣਾ ਤੇ ਚਿਰੰਜੀਵ ਬਣਾਉਣਾ ਉਸ ਤੋਂ ਵੀ ਔਖਾ ਕੰਮ ਹੈ। ਪੰਜਾਬ ਵਿਚ ਬਾਬਾ ਜੋਗਿੰਦਰ ਸਿੰਘ ਅਤੇ ਸਿਮਰਜੀਤ ਸਿੰਘ ਮਾਨ ਨੇ ਲਹਿਰਾਂ ਪੈਦਾ ਕਰ ਲਈਆਂ ਸਨ। ਬਾਬਾ ਜਗਿੰਦਰ ਸਿੰਘ ਜੀ ਅਣਕਿਆਸੀਆਂ 9 ਪਾਰਲੀਮਾਨੀ ਸੀਟਾਂ ਜਿਤ ਗਏ ਸਨ, ਪਰ ਲਹਿਰ ਨੂੰ ਸੰਭਾਲ ਨਹੀਂ ਸਕੇ। ਮਾਨ ਸਾਹਿਬ ਪਾਰਲੀਮਾਨੀ ਚੋਣ ਵਿਚ 9 ਲੱਖ ਦੀ ਲੀਡ ਨਾਲ ਚੁਣੇ ਗਏ ਸਨ, ਪਰ ਉਹ ਲਹਿਰ ਨੂੰ ਸੰਭਾਲ ਨਹੀਂ ਸਕੇ। ਸ੍ਰ. ਮਨਪ੍ਰੀਤ ਸਿੰਘ ਬਾਦਲ ਨੇ ਭੀ ਲਹਿਰ ਪੈਦਾ ਕਰ ਲਈ ਸੀ। ਖਟਕਲ ਕਲਾਂ ਵਿਚ ਸੱਤ ਲੱਖ ਸੂਝਵਾਨ ਪੰਜਾਬੀ ਦਾ ਇਕੱਤਰਤ ਹੋਣਾ ਬਹੁਤ ਵੱਡੀ ਗੱਲ ਹੈ। ਪਰ ਉਹ ਲਹਿਰ ਨੂੰ ਸੰਭਾਲ ਨਹੀਂ ਸਕੇ। ਜੇ ਇਹਨਾਂ ਲਹਿਰਾਂ ਦਾ ਅਧਿਐਨ ਕੀਤਾ ਜਾਵੇ ਤਾਂ ਜਵਾਬ ਮਿਲੇਗਾ ਕਿ ਇਨਾਂ ਲਹਿਰਾਂ ਨੂੰ ਸੰਭਾਲਣ ਲਈ ਰਾਜਨੀਤਕ ਯੋਗਤਾ ਦੀ ਘਾਟ ਰਹੀ। ਸਇਦ ਮੇਰਾ ਇਹ ਵਿਚਾਰ ਕਿਸੇ ਵੀਰ ਨੂੰ ਬੁਰਾ ਲਗੇ। ਪਰ ਅਸਲੀਅਤ ਇਹੀ ਹੈ ਕਿ ਲਹਿਰ ਪੈਦਾ ਹੋਣ ਤੋਂ ਬਾਅਦ ਇਹਨਾਂ ਹਉਮੇਂ ਤਹਿਤ ਵਡੇ ਉਦੇਸਾਂ ਨੂੰ ਛਡਕੇ ਨਿਗੂਣੇ ਉਦੇਸ਼ਾਂ ਨੂੰ ਹੀ ਮੁਖ ਉਦੇਸ ਸਮਝ ਲਿਆ।
ਖੈਰ ਇਹ ਤਾਂ ਤੁਸੀਂ ਮਹਿਸੂਸ ਕਰਦੇ ਹੀ ਹੋਵੋਂ ਗੇ ਕਿ ਪੰਜਾਬ ਵਿਚ ਭ੍ਰਿਸ਼ਟਾਚਾਰ ਅਤੇ ਡ੍ਰੱਗ ਮਾਫੀਆ ਸਾਰੇ ਭਾਰਤੀ ਪ੍ਰਦੇਸ਼ਾਂ ਨਾਲੋਂ ਅਗੇ ਹੈ। ਤੁਹਾਡੇ ਭਾਸ਼ਣਾਂ ਤੋਂ ਸਾਫ ਜਾਪਦਾ ਹੈ ਕਿ ਤੁਸੀ ਭ੍ਰਿਸ਼ਟਾਚਾਰ ਦੇ ਖਾਤਮੇਂ ਲਈ ਸ਼ੰਘਰਸ ਸ਼ੀਲ ਹੋਂ। ਪਰ ਸਾਡੇ ਕਰਮ, ਅਮਲੀ ਕੰਮ ਕਾਜ, ਭਿਸ਼ਟਾਚਾਰ ਦੀ ਰਖਿਆ ਕਰਨ ਵਾਲੇ ਸਾਬਿਤ ਹੋ ਰਹੇ ਹਨ।
ਇਹ ਤਾਂ ਸਾਨੂੰ ਮੰਨ ਲੈਣਾ ਚਾਹੀਦਾ ਹੈ ਕਿ ਅਸੀਂ ਭਿਸ਼ਟਾਚਾਰ ਤੋਂ ਹਾਰ ਗਏ ਹਾਂ। ਅਸੀਂ ਆਪਣੀਆਂ ਪਹਿਲੇ ਸਮੇਂ ਦੀਆਂ ਉਚੀਆਂ ਬੁਲੰਦੀਆਂ ਤੋ ਨੀਚੇ ਗਿਰਦੇ ਰਸਾਤਲ ਵਲ ਜਾ ਰਹੇ ਹਾਂ। ਪੰਜਾਬ ਦੇ ਲੋਕਾਂ ਨੇ ਸਮੇਂ ਸਮੇਂ ਸਾਨੂੰ ਕਿਨਾਂ ਮਾਨ ਦਿਤਾ ਸੀ। ਪਰ ਅਜ ਉਹ ਸਾਨੂੰ ਛਡਕੇ ਮੁੜ ਭ੍ਰਿਸ਼ਟਾਚਾਰ ਦਾ ਸਹਾਰਾ ਲੈਣ ਲਈ ਮਜਬੂਰ ਹੋ ਰਹੇ ਨੇ। ਉਹ ਸਾਥੋਂ ਬੇ ਆਸ ਕਿਉਂ ਹੋਏ। ਇਸ ਸਬੰਧੀ ਤੁਹਾਡੀ ਆਪੋ ਆਪਣੀ ਕੋਈ ਦਲੀਲ ਹੋ ਸਕਦੀ ਹੈ। ਪਰ ਬੁਧੀਜੀਵੀਆਂ ਦੀ ਰਾਇ ਹੈ ਕਿ ਪੰਜਾਬ ਦੇ ਲੋਕ ਭ੍ਰਿਸ਼ਟਾਚਾਰ ਤੋਂ ਛੁਟਕਾਰਾ ਪਉਣਾ ਚਹੂਂਦੇ ਹਨ। ਪਰ ਉਹਨਾਂ ਕੋਲ ਇਸਦਾ ਬਦਲ ਨਹੀਂ ਹੈ। ਉਹਨਾਂ ਤੁਹਾਨੂੰ ਇਸਦਾ ਬਦਲ ਸਮਝਿਆ ਸੀ। ਪਰ ਤੁਸੀਂ ਲੋਕਾਂ ਦੀ ਲੋੜ ਨਾਲੋਂ ਆਪਣੀਆਂ ਨਿਜੀ ਲੋੜਾਂ ਨੂੰ ਪਹਿਲ ਦਿਤੀ। ਇਹਨਾਂ ਨਿਜੀ ਲੋੜਾਂ ਵਿਚ ਇਕ ਆਪਣੀ ਨਿਜੀ ਹਉਮੈਂ ਭੀ ਸੀ।
ਅਸੀਂ ਕਿਨੀ ਵਾਰ ਆਪੋ ਆਪਣੀ ਵਖਰੀ ਡਫਲੀ ਵਜਾਕੇ ਦੇਖ ਲਈ ਹੈ। ਅਸੀਂ ਭਿਸ਼ਟਾਚਾਰ ਨਾਲ ਸਾਂਝ ਪਾਕੇ ਭੀ ਦੇਖ ਲਈ। ਸਾਡੇ ਹਥ ਕੁਝ ਭੀ ਨਹੀਂ ਲਗਾ। ਹਰ ਵਾਰ ਸਾਡਾ ਗਰਾਫ ਘਟਦਾ ਗਿਆ। ਕੁਝ ਭੀ ਨਾਂ ਮਿਲਣ ਨਾਲੋਂ ਕੁਝ ਘਟ ਲੈ ਲੈਣਾ ਘਾਟੇ ਦਾ ਸੌਦਾ ਨਹੀਂ, ਰਾਜਨੀਤੀ ਦੀ ਲੋੜ ਹੈ। ਅਸੀ ਇਕੱਠੇ ਹੋਕੇ ਹੀ ਭ੍ਰਿਸ਼ਟਾਚਾਰ ਦਾ ਕੁਝ ਮੁਕਾਬਲਾ ਕਰ ਸਕਦੇ ਹਾਂ। ਇਕੱਠੇ ਹੋਕੇ ਹੀ ਕਾਮਯਾਬੀ ਦੀ ਆਸ ਰਖ ਸਕਦੇ ਹਾਂ। ਜਦੋਂ ਅਸੀ ਸਮੇਂ ਤੋਂ ਪਹਿਲਾਂ ਹੀ ਐਲਾਨ ਕਰ ਦਿੰਦੇ ਹਾਂ ਕਿ ਮੇਰੀ ਪਾਰਟੀ ਇਕੱਲਿਆਂ ਪੰਜਾਬ ਦੀਆਂ ਸਾਰੀ ਸੀਟਾਂ ਤੇ ਚੋਣ ਲੜੇ ਗੀ, ਤਾਂ ਲੋਕਾਂ ਨੂੰ ਨਿਰਾਸਤਾ ਹੁਂਦੀ ਹੈ। ਲੋਕ ਸਮਝਦੇ ਹਨ ਕਿ ਇਸਦਾ ਭਿਸ਼ਟਾਚਾਰ ਨਾਲ ਸੌਦਾ ਤਹਿ ਹੋ ਗਿਆ ਹੈ। ਇਹ ਕੁਝ ਕੁ ਵੋਟਾਂ ਪਾੜਨ ਲਈ ਆਪਣੇ ਅਦਮੀ ਖੜੇ ਕਰੇਗਾ। ਲੋਕਾਂ ਦੀਆਂ ਆਸਾਂ ਤੇ ਪਾਣੀ ਫਿਰ ਜਾਂਦਾ ਹੈ।
ਅਸੀਂ ਆਪਣੇ ਹਿਤਾਂ ਦੀ ਪਾਲਣਾ ਖਾਤਿਰ, ਅਕਸਰ ਆਪਣੀ ਪਾਰਟੀ ਦੇ ਸਿਧਾਂਤਾਂ ਦਾ ਵਾਸਤਾ ਪਾਉਣਾ ਚਾਹੁੰਦੇ ਹਾਂ ਕਿ ਅਸੀਂ ਆਪਣੀ ਪਾਰਟੀ ਦਾ ਸਿਧਾਂਤ ਨਹੀਂ ਛਡ ਸਕਦੇ। ਪਾਰਟੀ ਦੇ ਸਿਧਾਂਤ ਤੁਸੀਂ ਆਪ ਹੀ ਬਣਾਏ ਹਨ। ਪਾਰਟੀ ਸਿਧਾਂਤ ਅਕਸਰ ਲੋਕਾਂ ਲਈ ਹੀ ਬਣਾਏ ਗਏ ਹਨ। ਜਦ ਲੋਕ ਡ੍ਰਗਮਾਫੀਆ, ਜੁਲਮ, ਭਿਸ਼ਟਾਚਾਰ, ਲੁਟਖੋਹ ਆਦਿ ਦੀ ਚਕੀ ਵਿਚ ਪਿਸ ਰਹੇ ਹਨ ਤਾਂ ਸਿਧਾਂਤਾਂ ਦੀ ਗਲ ਪਿਛੇ ਰਹਿ ਜਾਂਦੀ ਹੈ। ਵਿਸਵਾਸਘਾਤ, ਭ੍ਰਿਸ਼ਟਾਚਾਰ ਆਦਿ ਬਰਾਈਆਂ ਵਿਰੁਧ ਲੜਨਾ ਹਰ ਪਾਰਟੀ ਦਾ ਪਹਿਲਾ ਸਿਧਾਂਤ ਤੇ ਪਹਿਲੀ ਜੁਮੇਂਵਾਰੀ ਹੁੰਦੀ ਹੈ। ਅਉ ਪਹਿਲਾਂ ਆਪਣੇ ਲੋਕਾਂ ਦੀ ਭ੍ਰਿਸ਼ਟਾਚਾਰ ਤੋਂ ਮੁਕਤੀ ਕਰਾਈਏ, ਰਾਜ ਸਤਾ੍ਹ ਉਪਰ ਕਬਜੇ ਲਈ ਬਾਦ ਵਿਚ ਲੜਦੇ ਰਹਿਣਾ।
ਬਾਦਲ ਸਹਿਬ ਦੀ ਰਾਜਨੀਤੀ ਆਮ ਲੋਕਾਂ ਦੀ ਚਰਚਾ ਹੈ। ਕਹਿੰਦੇ ਹਨ ਕਿ ਉਹ ਪਹਿਲੇ ਵਿਰੋਧੀ ਨੂੰ ਡਰਾਉਂਦੇ ਹਨ, ਪਰ ਜੇ ਉਹ ਨਾਂ ਡਰੇ ਤਾਂ ਉਸ ਨੂੰ ਖਰੀਦਣ ਦੀ ਰਾਜਨੀਤੀ ਵਰਤੀ ਜਾਂਦੀ ਹੈ। ਅਸੀਂ ਸਾਰੇ ਕਿਸੇ ਨਾ ਕਿਸੇ ਢੰਗ ਨਾਲ ਬਾਦਲ ਸਹਿਬ ਦੀ ਇਸ ਕੁਟਲਨੀਤੀ ਦਾ ਸ਼ਿਕਾਰ ਹੋਏ ਹਾਂ। ਕਿਸੇ ਨਾ ਕਿਸੇ ਢੰਗ ਨਾਲ ਬਾਦਲ ਸ਼ਾਹੀ ਲਈ ਸਹਾਈ ਹੋਏ ਹਾਂ। ਬਾਦਲ ਸ਼ਾਹੀ ਨੇ ਜੋ ਜੋ ਕਾਰਨਾਮੇਂ ਕੀਤੇ ਹਨ, ਉਸ ਲਈ ਅਸੀਂ ਭੀ ਕਿਸੇ ਹਦ ਤਕ ਗੁਨਾਹਗਾਰ ਹਾਂ।
ਸਇਦ ਕੋਈ ਵੀਰ ਇਸ ਵਿਚਾਰ ਤੋਂ ਨਰਾਜ ਹੋਕੇ ਪੁਛਣਾ ਚਾਹੇ ਕਿ ਮੈਂ ਕਿਵੇਂ ਭਿਸ਼ਟਾਚਾਰ ਲਈ ਸਹਾਈ ਹੋਇਆ ਹਾਂ। ਇਹ ਵਿਚਾਰ ਇਕੱਠਿਆਂ ਬੈਠਕੇ ਹੀ ਹੋ ਸਕਦੀ ਹੈ। ਕਈ ਵਾਰ ਮਨੁਖ ਆਪਣੇ ਆਪ ਨੂੰ ਆਪਣੇ ਵਾਤਾਵਰਨ ਅਤੇ ਹਾਲਾਤ ਅਨੁਸਾਰ ਠੀਕ ਸਮਝਦਾ ਹੈ, ਪਰ ਜਨਤਾ ਦੀ ਨਿਗਾਹ ਵਿਚ ਉਹ ਠੀਕ ਨਹੀਂ ਹੁੰਦਾ। ਮੇਰਾ ਮਕਸ਼ਦ ਕਿਸੇ ਵੀਰ ਦਾ ਦਿਲ ਦੁਖਾਉਣਾ ਨਹੀਂ, ਸਿਰਫ ਭਿਸ਼ਟਾਚਾਰ ਦੇ ਖਾਤਮੇ ਤਕ, ਇਕੱਠਿਆਂ ਹੰਭਲਾ ਮਾਰਨ ਦੀ ਲੋੜ ਮਹਿਸੂਸ ਕਰਾਉਣਾ ਹੈ।
ਵੀਰੋ। ਆਉ ਅਸੀਂ ਅਪਣੇ ਉਚ ਪਧਰੀ ਸਟੇਟਸ ਤੋਂ ਨੀਚੇ ਉਤਰਕੇ, ਜਨਤਾ ਦੇ ਬ੍ਰਾਬਰ ਖਲੋਈਏ। ਆਪਣੇ ਨਿਜੀ ਵਿਚਾਰ, ਨਿਜੀ ਲਾਭ, ਨਿਜੀ ਵਿਰੋਧ ਆਦਿ ਛਡਕੇ, ਇਕੱਠੇ ਹੋਕੇ ਭਿਸ਼ਟਾਚਾਰ, ਡ੍ਰੱਗਮਾਫੀਆ, ਜੁਲਮ ਜਬਰ ਆਦਿ ਵਿਰੁਧ ਸ਼ੰਘਰਸ ਕਰੀਏ। ਮੈਂ ਇਕ ਗਲ ਵਡੇ ਯਕੀਨ ਨਾਲ ਕਹਿਣਾ ਚਾਹੁੰਦਾ ਹਾਂ ਕਿ ਤੁਹਾਡੀ ਮੰਜਲ ਕੋਈ ਭੀ ਹੋਵੇ, ਉਸਦੀ ਪ੍ਰਾਪਤੀ ਭਿਸ਼ਟਾਚਾਰ ਦੇ ਖਾਤਮੇਂ ਤੋਂ ਬਾਦ ਹੀ ਹੋ ਸਕਦੀ ਹੈ। ਅਜ ਪੰਜਾਬ ਦੇ ਭ੍ਰਿਸ਼ਟਾਚਾਰ ਨੇ ਗਦਾਫੀ, ਖੁਮੀਨੀ, ਕਾਰੂੰ ਰਸ਼ੀਦ ਅਦਿ ਨੂੰ ਭੀ ਮਾਤ ਪਾ ਦਿਤਾ ਹੈ। ਭਿਸ਼ਟਾਚਾਰ ਦੇ ਇਸ ਵੱਡੇ ਸ਼ਾਮਰਾਜ ਵਿਰੁਧ ਇਕੱਠਿਆਂ ਹੋ ਕੇ ਸੰਘਰਸ ਕਰਨ ਨਾਲ ਹੀ ਕਾਮਯਾਬੀ ਦੀ ਕੋਈ ਕਿਰਨ ਉਗਮ ਸਕਦੀ ਹੈ।
ਕਿਹਾ ਜਾਂਦਾ ਹੈ ਕਿ ਬਾਦਲ ਸਹਿਬ ਦੇ ਵਿਰੋਧੀ ਉਮੀਦਵਾਰ ਨੂੰ ਦੂਹਰੇ ਗਫੇ ਮਿਲਦੇ ਹਨ। ਇਕ ਉਸਦੀ ਪਾਰਟੀ ਵਲੋਂ, ਅਤੇ ਇਕ ਦੂਜੇ ਪਾਸਿਉਂ। ਇਸੇ ਲਈ ਉਮੀਦਵਾਰਾਂ ਦੀ ਭਰਮਾਰ ਰਹਿੰਦੀ ਹੈ। ਮਜੂਦਾ ਪ੍ਰਸਿਥੀਆਂ ਅਨੁਸਾਰ ਉਸੇ ਆਦਮੀ ਨੂੰ ਹੀ ਚੋਣ ਲੜਾਉਣੀ ਚਾਹੀਦੀ ਹੈ ਜੋ ਇਮਾਨਦਾਰੀ ਅਤੇ ਦਲੇਰੀ ਨਾਲ ਚੋਣ ਲੜ ਸਕਦਾ ਹੋਵੇ, ਜੋ ਬਾਦਲ ਸ਼ਾਹੀ ਦੇ ਜੁਲਮ ਦਾ ਸ਼ਿਕਾਰ ਹੋਵੇ, ਬਾਦਲ ਸ਼ਾਹੀ ਨੀਤੀਆਂ ਦੀ ਅਸਲੀਅਤ ਪੂਰੇ ਵਿਸ਼ਥਾਰ ਅਤੇ ਯੋਗਤਾ ਨਾਲ ਵੋਟਰਾਂ ਅਗੇ ਰਖ ਸਕਣ ਦੇ ਸਮਰੱਥ ਹੋਵੇ,
ਕੁਝ ਵੀਰ ਇਹ ਭੀ ਮਹਿਸੂਸ ਕਰ ਸਕਦੇ ਹਨ ਕਿ ਮੈਂ ੳਪ੍ਰੋਕਤ ਲਿਸ਼ਟ ਵਿਚ ਬੀ ਜੇ ਪੀ ਦਾ ਨਾਮ ਕਿਉਂ ਨਹੀਂ ਲਿਆ। ਇਸ ਕਰਕੇ ਨਹੀਂ ਕਿ ਉਹ ਸਰਕਾਰ ਵਿਚ ਭਾਈਵਾਲ ਹੈ, ਬਲਕਿ ਇਸ ਲਈ ਕਿ ਉਹ ਬਾਦਲਸ਼ਾਹੀ ਦੀ ਰਹਿਮ ਦੀ ਪਾਤਰ ਹੈ। ਬੀ ਜੇ ਪੀ ਨੂੰ ਬ੍ਰਾਬਰੀ ਅਤੇ ਭਾਈਵਾਲੀ ਮਹਿਸੂਸ ਕਰਨ ਦਾ ਕੋਈ ਮੋਕਾ ਨਹੀ ਦਿਤਾ ਗਿਆ। ਉਸਨੂੰ ਬੜੀ ਕੁਟਲਨੀਤੀ ਨਾਲ ਦੁਬੇਲ ਬਣਾਕੇ ਰਖਿਆ ਗਿਆ ਹੈ। ਸੁਆਲ ਪੈਦਾ ਹੁੰਦਾ ਹੈ ਕਿ ਜੇ ਸਚਮੁਚ ਹੀ ਅਜਿਹੀ ਹਾਲਤ ਹੈ ਤਾਂ ਉਹ ਸਭ ਬੁਰਾਈਆਂ ਲਈ ਜੁਮੇਂਵਾਰ ਕਿਉਂ ਬਣ ਰਹੀ ਹੈ।
ਬੀਜੇਪੀ ਦੀ ਸੁਬਾਈ ਅਤੇ ਕੇਂਦਰੀ ਲੀਡਰਸ਼ਿਪ ਦੇ ਮਨ ਵਿਚ ਬਾਦਲਸ਼ਾਹੀ ਨੇ ਇਹ ਵਿਸ਼ਵਾਸ ਬਠਾ ਦਿਤਾ ਹੈ ਕਿ ਪੰਜਾਬ ਵਿਚ ਹਿੰਦੂ ਸਿਰਫ ਬਾਦਲਸ਼ਾਹੀ ਦੇ ਰਾਜ ਵਿਚ ਹੀ ਸਰੱਖਿਤ ਹੈ। ਜੇ ਪੰਜਾਬ ਵਿਚ ਬਾਦਲਸ਼ਾਹੀ ਖਤਮ ਹੋ ਗਈ ਤਾਂ ਅਤਿਵਾਦ ਬਾਦਲਸ਼ਾਹੀ ਦੀ ਥਾਂ ਲੈ ਲਵੇ ਗਾ। ਬਾਦਲਸ਼ਾਹੀ ਬੀਜੇਪੀ ਅਤੇ ਪੰਜਾਬ ਦੇ ਹਿੰਦੂ ਵੀਰਾਂ ਨੂੰ ਡਰਾਉਣ ਲਈ ਮਿਨੀ ਅਤਿਵਾਦ ਦੀ ਝਲਕ ਭੀ ਦਿਖਾਉਂਦੀ ਰਹੀ। ਕਈ ਵਾਰ ਸ਼ਕਤੀ ਪ੍ਰਦਰਸ਼ਨ ਕਰਕੇ ਭੀ ਡਰ ਪੈਦਾ ਕਰਦੀ ਰਹੀ ਹੈ। ਸਭ ਵਿਤਕਰਿਆਂ ਨੂੰ ਮਹਿਸੂਸ ਕਰਨ ਦੇ ਵਾਵਜੂਦ ਭੀ ਬੀਜੇਪੀ ਨੇ ਬਾਦਲਸ਼ਾਹੀ ਨਾਲ ਚਿਪਕਣ ਵਿਚ ਹੀ, ਹਾਲਾਤ ਅਨੁਸਾਰ, ਆਪਣੀ ਭਲਾਈ ਸਮਝੀ।
ਇਹ ਵਿਚਾਰ ਠੀਕ ਵੀ ਸੀ ਕਿਉਕੇ ਪੰਜਾਬ ਵਿਚ ਪਹਿਲੇ ਸਮੇਂ ਕਾਂਗਰਸ ਤੋਂ ਬਿਨਾਂ ਕੋਈ ਬਦਲ ਮਜੂਦ ਨਹੀਂ ਸੀ। ਪਰ ਅੱਜ ਬੀਜੇਪੀ ਕੋਲ ਕਈ ਬਦਲ ਮਜੂਦ ਹਨ। ਅਜ ਕੇਂਦਰ ਵਿਚ ਬੀ ਜੇ ਪੀ ਦਾ ਆਪਣਾ ਰਾਜ ਹੈ। ਅਜ ਪੰਜਾਬ ਦੇ ਹਿੰਦੂ ਵੀਰ ਸੁਰੱਖਿਤ ਮਹਿਸੂਸ ਕਰਦੇ ਹਨ। ਅਜ ਬੀ ਜੇ ਪੀ ਇਕੱਲਿਆਂ ਸਰਕਾਰ ਬਣਾ ਸਕਦੀ ਹੈ। ਉਹ ਕਿਸੇ ਪਾਰਟੀ ਨਾਲ ਸਾਂਝ ਪਾਕੇ ਸਰਕਾਰ ਬਣਾ ਸਕਦੀ ਹੈ। ਜੇ ਇਸ ਦੇ ਵਾਵਜੂਦ ਭੀ ਬੀਜੇਪੀ ਲੀਡਰਸ਼ਿਪ ਭਿਸ਼ਟਾਚਾਰ ਨਾਲ ਚਿੰਬੜੀ ਰਹੀ ਤਾਂ ਬੁਧੀਜੀਵੀ ਹਿੰਦੂ ਵੀਰ ਇਸਨੂੰ ਆਪਣੇ ਵੋਟਰਾਂ ਨਾਲ ਬੇਵਫਾਈ ਮਹਿਸੂਸ ਕਰਨ ਗੇ।
ਕੁਝ ਵੀਰ ਮੇਰੇ ੳਪਰੋਕਤ ਵਿਚਾਰ ਨਾਲ ਸਮਿਤ ਨਹੀਂ ਹੋਣਗੇ. ਉਹ ਸੋਚਦੇ ਹਨ ਕਿ ਦਿਲੀ ਵਿਚ ਆਪ (ਆਮ ਅਦਮੀ ਪਾਰਟੀ) ਦਾ ਮੁਖ ਦੁਸ਼ਮਣ ਭਾਜਪਾ ਹੈ। ਉਹ ਪੰਜਾਬ ਵਿਚ ਕਿਸ ਤਰਾਂ ਭਾਜਪਾ ਦੀ ਭਾਈਵਾਲ ਬਣ ਸਕਦੀ ਹੈ। ਆਪ ਦਾ ਹਿੰਦ ਭਰ ਵਿਚ ਕਿਤੇ ਭੀ ਕੋਈ ਅਧਾਰ ਨਹੀਂ। ਦਿਲੀ ਵਿਚ ਭੀ ਉਹ ਖਤਮ ਹੋਣ ਵਾਲੀ ਹੈ। ਪੰਜਾਬ ਵਿਚ ਆਪ ਦੀ ਕਾਮਯਾਬੀ ਦਾ ਕਾਰਨ ਕੇਜਰੀਵਾਲ ਨਹੀਂ, ਦਰ ਅਸਲ ਪੰਜਾਬ ਦੇ ਲੋਕਾਂ ਦਾ ਬਾਦਲਸ਼ਾਹੀ ਵਿਰੁਧ ਵਿਦਰੋਹ ਹੈ। ਆਪ ਦੇ ਉਮੀਦਵਾਰਾਂ ਦੀ ਨਿਜੀ ਕਾਬਲੀਅਤ ਹੈ। ਕੇਜਰੀਵਾਲ ਤਾਂ ਹਰ ਮੁਹਾਜ ਤੇ ਬੇਨਕਾਬ ਹੋ ਰਿਹਾ ਹੈ। ਕੇਜਰੀਵਾਲ ਦੀ ਪਾਰਟੀ ਦੀ ਬੁਨਿਆਦ ਭ੍ਰਿਸ਼ਟਾਚਾਰ ਵਿਰੁਧ ਲੜਾਈ ਉਪਰ ਅਧਾਰਿਤ ਹੈ। ਪਰ ਪਾਰਲੀਮਾਨੀ ਚੋਣ ਸਮੇਂ ਪੰਜਾਬ ਵਿਚ ਕੇਜਰੀਵਾਲ ਭਿਸ਼ਟਾਚਾਰ ਦੀ ਝੋਲੀ ਵਿਚ ਡਿਗ ਚੁਕਾ ਹੈ। ਬਠਿੰਡਾ ਸੀਟ ਤੇ ਹਰ ਪਾਰਟੀ ਦਾ ਮੁਖ ਉਦੇਸ ਭ੍ਰਿਸ਼ਟਾਚਾਰ ਨੂੰ ਹਾਰ ਦੇਣੀ ਹੋਣਾ ਚਾਹੀਦਾ ਸੀ। ਪਰ ਕੇਜਰੀਵਾਲ ਵਲੋਂ ਦੂਸਰੀਆਂ ਵਿਰੋਧੀ ਪਾਰਟੀਆਂ ਨਾਲ ਰਲਕੇ ਭਿਸ਼ਟਾਚਾਰ ਨੂੰ ਹਾਰ ਦੇਣੀ ਤਾਂ ਕਿਤੇ ਰਹੀ, ਉਸ ਮਨਪ੍ਰੀਤ ਨੂੰ ਭੀ ਟਿਕਟ ਨਹੀਂ ਦਿਤਾ। ਉਮੀਦਵਾਰ ਦਾ ਐਲਾਨ ਬਹੁਤ ਦੇਰ ਨਾਲ ਕੀਤਾ ਗਿਆ। ਯੋਗ ਉਮੀਦਵਾਰਾਂ ਨੂੰ ਛਡਕੇ ਨਵੇਂ ਲੜਕੇ ਨੂੰ ਟਿਕਟ ਦਿਤੀ ਗਈ। ਚੋਣ ਮੁਹਿਮ ਕਿਤੇ ਭੀ ਨਜਰ ਨਹੀਂ ਅਈ। ਬਠਿਡੇ ਦਾ ਬੁਧੀਜੀਵੀ ਮਹਿਸੂਸ ਕਰ ਰਿਹਾ ਸੀ ਕਿ ਕੇਜਰੀਵਾਲ ਭ੍ਰਿਸ਼ਟਾਚਾਰ ਕੋਲ ਵਿਕ ਗਿਆ ਹੈ। ਕੇਜਰੀਵਾਲ ਦਾ ਮੈਨੀਫੈਸਟੋ, ਸਿਧਾਂਤ, ਜੰਮਣ ਤੋਂ ਪਹਿਲਾਂ ਹੀ ਮਰ ਚੁਕਾ ਹੈ।
ਮੈਂ ਆਪ ਦੀ ਪੰਜਾਬ ਲੀਡਰਸ਼ਿਪ ਨੂੰ ਬੇਨਤੀ ਕਰਨੀ ਚਹੁੰਦਾ ਹਾਂ ਕਿ ਡੁਬ ਰਹੀ ਬੇੜੀ ਵਿਚੋਂ ਸਮੇਂ ਸਿਰ ੳਤਰ ਜਾਣਾ ਸਿਆਣਪ ਹੈ। ਜੇ ਉਹ ਪੰਜਾਬ ਵਿਚ ਆਪਣਾ ਵਖਰਾ ਯੂਨਿਟ ਕਾਇਮ ਕਰਨ ਤਾਂ ਪੰਜਾਬ ਉਪਰ ਰਾਜ ਕਰਨ ਦੇ ਕਾਫੀ ਆਸਾਰ ਮਜੂਦ ਹਨ। ਇਸਦੀ ਪ੍ਰਾਪਤੀ ਲਈ ਭਾਜਪਾ ਨਾਲ ਭਾਈਵਾਲੀ ਕੀਤੀ ਜਾ ਸਕਦੀ ਹੈ। ਜਿਥੋਂ ਤਕ ਪੀਪੀਪੀ ਦੇ ਰਾਜ ਕਰਨ ਦਾ ਸੁਆਲ ਹੈ ਆਮ ਅਦਮੀ ਮਹਿਸੂਸ ਕਰਦਾ ਹੈ ਕਿ ਪੀਪੀਪੀ ਦੀ ਮੁੜ ਸੁਰਜੀਤੀ ਸੰਭਵ ਨਹੀਂ, ਕਿਉਂਕੇ ਮਨਪ੍ਰੀਤ ਜੀ ਤੇ ਕਾਂਗਰਸ ਦਾ ਲੇਬਲ ਲਗ ਚੁਕਾ ਹੈ। ਉਹਨਾਂ ਦੀ ਇਹ ਸੋਚ ਠੀਕ ਨਹੀਂ। ਪੀਪੀਪੀ ਪੰਜਾਬ ਦੇ ਫਾਈਨਲ ਵਿਚ ਪਹੁੰਚ ਗਈ ਸੀ। ਉਹ ਉਤਨੀ ਨਹੀਂ ਹਾਰੀ ਜਿਤਨੀ ਲੋਕ ਸਮਝਦੇ ਹਨ। ਦਰਅਸਲ ਪੀਪੀਪੀ ਬਾਦਲਸ਼ਾਹੀ ਤੇ ਬੰਗਾਲਸ਼ਾਹੀ ਦੀ ਗੈਰ ਕਨੂੰਨੀ ਕੁਟਲ ਨੀਤੀ ਦਾ ਸ਼ਿਕਾਰ ਹੋ ਗਈ ਹੈ। ਮਨਪ੍ਰੀਤ ਜੀ ਨੂੰ ਬਹੁਤ ਰਾਇ ਮਿਲੀ ਕਿ ਉਹ ਹਾਰ ਨਾ ਮੰਨਣ, ਬਲਕਿ ਧਕੇਸ਼ਾਹੀ ਵਿਰੂਧ ਤਹਿਰੀਕ ਚਲਾਉਣ, ਨੇੜ ਭਵਿਖ ਵਿਚ ਉਹਨਾਂ ਦੀ ਜਿਤ ਯਕੀਨੀ ਹੈ। ਪਰ ਉਹ ਤਾਊ ਮੋਹ ਨੂੰ ਤੋੜ ਨਹੀਂ ਸਕੇ। ਬਹੁਤ ਸਮੇਂ ਬਾਦ ਭੀ ਸਿਰਫ ਇਨਾਂ ਹੀ ਕਿਹਾ ਕਿ ਮੈਂ ਮੰਨਦਾ ਹਾਂ ਕਿ ਚੋਣ ਬਕਸਿਆਂ ਨਾਲ ਛੇੜ ਛਾੜ ਕੀਤੀ ਗਈ ਹੈ।